ਪਾਕਿਸਤਾਨ ਦੇ ਹਸਪਤਾਲ ਦੀ ਛੱਤ ‘ਤੇ ਮਿਲੀਆਂ 500 ਲਾਸ਼ਾਂ, ਅੰਦਰੂਨੀ ਅੰਗ ਗਾਇਬ!

ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਸਪਤਾਲ ਦੀ ਛੱਤ ‘ਤੇ ਕਰੀਬ 500 ਲਾਵਾਰਸ ਲਾਸ਼ਾਂ ਪਈਆਂ ਮਿਲੀਆਂ ਹਨ। ਉਨ੍ਹਾਂ ਦੇ ਅੰਦਰੂਨੀ ਅੰਗ ਵੀ ਗਾਇਬ ਹਨ। ਕਈ ਲਾਸ਼ਾਂ ਦੀਆਂ ਛਾਤੀਆਂ ਖੁੱਲ੍ਹੀਆਂ ਹਨ, ਉਨ੍ਹਾਂ ਦੇ ਦਿਲ ਕੱਢੇ ਜਾਣ ਦੀ ਸੰਭਾਵਨਾ ਹੈ।

ਹਸਪਤਾਲ ਦੀ ਛੱਤ ਤੋਂ ਮਿਲੀਆਂ ਲਾਸ਼ਾਂ ਬਹੁਤ ਪੁਰਾਣੀਆਂ ਹਨ, ਸੜ ਚੁੱਕੀਆਂ ਹਨ। ਮੁੱਖ ਮੰਤਰੀ ਦੇ ਸਲਾਹਕਾਰ ਚੌਧਰੀ ਜ਼ਮਾਨ ਗੁਰਜਰ ਨੇ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਸਾਰੀਆਂ ਲਾਸ਼ਾਂ ਦਾ ਸਸਕਾਰ ਕਰਨ ਦੇ ਨਾਲ-ਨਾਲ ਸਿਹਤ ਅਧਿਕਾਰੀਆਂ ਨੂੰ ਜਾਂਚ ਕਰਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਦੱਖਣੀ ਪੰਜਾਬ ਦੇ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਲਈ 6 ਮੈਂਬਰਾਂ ਦੀ ਟੀਮ ਬਣਾਈ ਹੈ। ਇਸ ਨੂੰ ਤਿੰਨ ਦਿਨਾਂ ਵਿੱਚ ਜਾਂਚ ਰਿਪੋਰਟ ਸੌਂਪਣੀ ਹੋਵੇਗੀ।

500 bodies found on
500 bodies found on

ਨਿਸ਼ਤਾਰ ਮੈਡੀਕਲ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਮੀਡੀਆ ਨੂੰ ਦੱਸਿਆ ਕਿ ਵਿਦਿਆਰਥੀ ਮੈਡੀਕਲ ਐਕਸਪੈਰੀਮੈਂਟਾਂ ਲਈ ਇਨ੍ਹਾਂ ਲਾਸ਼ਾਂ ਦੀ ਵਰਤੋਂ ਕਰ ਰਹੇ ਸਨ। ਉਸਨੇ ਕਿਹਾ ਕਿ ਲਾਸ਼ਾਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਉਹਨਾਂ ਨੂੰ ਹੋਰ ਡਾਕਟਰੀ ਵਰਤੋਂ ਲਈ ਹੱਡੀਆਂ ਅਤੇ ਖੋਪੜੀਆਂ ਨੂੰ ਕੱਢਣ ਲਈ ਛੱਤ ‘ਤੇ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : ਪਤੀ ਦਾ ਕਰਵਾ ਚੌਥ ਗਿਫ਼ਟ, ਪਤਨੀ ਦਾ ਪ੍ਰੇਮੀ ਨਾਲ ਕਰਾ ‘ਤਾ ਵਿਆਹ, ਕਹਿੰਦਾ- ‘ਬੱਚੇ ਆਪੇ ਪਾਲ ਲਵਾਂਗਾ’

ਪਾਕਿਸਤਾਨ ਦੇ ਹੈਲਥ ਖੇਤਰ ਦੀ ਹਾਲਤ ਪਹਿਲਾਂ ਹੀ ਖਰਾਬ ਹੈ। ਦੇਸ਼ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਹੜ੍ਹਾਂ ਨਾਲ ਜੂਝ ਰਿਹਾ ਹੈ। ਇਸ ਕਾਰਨ WHO ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਪਾਕਿਸਤਾਨ ‘ਚ ਮੱਛਰਾਂ ਤੋਂ ਹੋਣ ਵਾਲੀਆਂ ਛੂਤ ਦੀਆਂ ਬੀਮਾਰੀਆਂ ਵਧਣਗੀਆਂ। ਇਸ ਕਾਰਨ ਪਾਕਿਸਤਾਨ ਦੇ ਮੈਡੀਕਲ ਸਟਾਫ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਚੇਤਾਵਨੀ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਤੋਂ 60 ਲੱਖ ਮੱਛਰਦਾਨੀਆਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਪਾਕਿਸਤਾਨ ਦੇ ਹੈਲਥ ਸੈਕਟਰ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਥੇ ਜੀਵਨ ਬਚਾਉਣ ਵਾਲੀ ਦਵਾਈ ਉਪਲਬਧ ਨਹੀਂ ਹੈ। ਇਹ ਰੇਬੀਜ਼, ਕੈਂਸਰ ਦੀਆਂ ਦਵਾਈਆਂ, ਇੱਥੋਂ ਤੱਕ ਕਿ ਮਲਟੀ-ਵਿਟਾਮਿਨਾਂ ਲਈ ਵੀ ਭਾਰਤ ‘ਤੇ ਨਿਰਭਰ ਹੈ।

The post ਪਾਕਿਸਤਾਨ ਦੇ ਹਸਪਤਾਲ ਦੀ ਛੱਤ ‘ਤੇ ਮਿਲੀਆਂ 500 ਲਾਸ਼ਾਂ, ਅੰਦਰੂਨੀ ਅੰਗ ਗਾਇਬ! appeared first on Daily Post Punjabi.



source https://dailypost.in/latest-punjabi-news/500-bodies-found-on/
Previous Post Next Post

Contact Form