TheUnmute.com – Punjabi News: Digest for September 10, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਦਿੱਲੀ 'ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ, 4 ਜਣੇ ਜ਼ਖਮੀ

Friday 09 September 2022 05:38 AM UTC+00 | Tags: 4 azad-market azad-market-area breaking-news cm-arvind-kajriwal delhi delhi-latest-news delhi-police four-storey-building-in-the-azad-market-area news the-unmute-breaking the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਜ਼ਾਦ ਮਾਰਕੀਟ (Azad Market) ਇਲਾਕੇ ਵਿੱਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ । ਇਸ ਹਾਦਸੇ ਵਿੱਚ ਚਾਰ ਜਣੇ ਜ਼ਖਮੀ ਹੋ ਗਏ ਹਨ | ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਵਿਚ ਜੁਟੀਆਂ ਹਨ । ਇਸਦੇ ਨਾਲ ਹੀ 6 ਤੋਂ 7 ਜਣਿਆਂ ਦਾ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ | ਇਸ ਦੇ ਨਾਲ ਹੀ NDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਉੱਤਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਇੱਥੇ ਕੋਈ ਨਹੀਂ ਰਹਿੰਦਾ ਸੀ।

The post ਦਿੱਲੀ ‘ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ, 4 ਜਣੇ ਜ਼ਖਮੀ appeared first on TheUnmute.com - Punjabi News.

Tags:
  • 4
  • azad-market
  • azad-market-area
  • breaking-news
  • cm-arvind-kajriwal
  • delhi
  • delhi-latest-news
  • delhi-police
  • four-storey-building-in-the-azad-market-area
  • news
  • the-unmute-breaking
  • the-unmute-breaking-news
  • the-unmute-punjabi-news

ਬਰਤਾਨੀਆ 'ਚ ਮਹਾਰਾਣੀ ਐਲਿਜ਼ਾਬੈਥ-II ਦੇ ਦੇਹਾਂਤ 'ਤੇ ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ, ਜਾਣੋ! ਕਿਸਨੂੰ ਮਿਲੇਗਾ ਤਾਜ

Friday 09 September 2022 05:54 AM UTC+00 | Tags: breaking-news britain britain-latest-news britain-new-queen buckingham-palace death-of-queen-elizabeth-ii-in-britain ii news privy-council-meeting queen-consort queen-elizabeth-ii queen-elizabeth-ii-latest-news queen-elizabeth-ii-news queen-elizabeth-iis-deteriorating-health the-unmute the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਬਰਤਾਨੀਆ ‘ਚ ਮਹਾਰਾਣੀ ਐਲਿਜ਼ਾਬੈਥ-2 (Queen Elizabeth II) ਦੇ ਦੇਹਾਂਤ ਤੋਂ ਬਾਅਦ ਅੱਜ ਤੋਂ ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ ।ਇਹ ਰਾਸ਼ਟਰੀ ਸੋਗ 10 ਤੋਂ 12 ਦਿਨਾਂ ਤੱਕ ਚੱਲੇਗਾ। ਜਿਕਰਯੋਗ ਹੈ ਕਿ ਬੀਤੀ ਰਾਤ ਸਿਹਤ ਵਿਗੜਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ-2 ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ |

ਬਰਤਾਨੀਆ (Britain) ਦੀ ਮਹਾਰਾਣੀ ਐਲਿਜ਼ਾਬੇਥ-2 (Queen Elizabeth II) ਦੀ ਮੌਤ ਤੋਂ ਬਾਅਦ ਸ਼ਾਹੀ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਲੜਕੇ ਪ੍ਰਿੰਸ ਚਾਰਲਸ ‘ਤੇ ਆ ਗਈ ਹੈ। ਪ੍ਰੀਵੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਰਸਮੀ ਤੌਰ ‘ਤੇ ਬਰਤਾਨੀਆ ਦਾ ਨਵਾਂ ਰਾਜਾ ਐਲਾਨ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਉਸਦੀ ਪਤਨੀ, ਡਚੇਜ ਆਫ ਕਾਰਨਵਾਲ ਕੈਮਿਲਾ ਨੂੰ ਰਾਣੀ ਕੰਸੋਰਟ ਦਾ ਖ਼ਿਤਾਬ ਮਿਲੇਗਾ। ਯਾਨੀ ਉਹ ਬ੍ਰਿਟੇਨ ਦੀ ‘ਮਹਾਰਾਣੀ’ ਹੋਵੇਗੀ। ਰਿਪੋਰਟਾਂ ਮੁਤਾਬਕ ਬ੍ਰਿਟਿਸ਼ ਸ਼ਾਹੀ ਪਰਿਵਾਰ ਦਾ 'ਕੋਹਿਨੂਰ' ਤਾਜ ਹੁਣ ਉਨ੍ਹਾਂ ਕੋਲ ਹੀ ਰਹੇਗਾ। ਇਸ ਨਾਲ ਸੱਤ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਇੱਕ ਨਵੀਂ ਔਰਤ 'ਮਹਾਰਾਣੀ' ਹੋਵੇਗੀ।

The post ਬਰਤਾਨੀਆ ‘ਚ ਮਹਾਰਾਣੀ ਐਲਿਜ਼ਾਬੈਥ-II ਦੇ ਦੇਹਾਂਤ ‘ਤੇ ਦੋ ਦਿਨਾਂ ਲਈ ਰਾਸ਼ਟਰੀ ਸੋਗ ਦਾ ਐਲਾਨ, ਜਾਣੋ! ਕਿਸਨੂੰ ਮਿਲੇਗਾ ਤਾਜ appeared first on TheUnmute.com - Punjabi News.

Tags:
  • breaking-news
  • britain
  • britain-latest-news
  • britain-new-queen
  • buckingham-palace
  • death-of-queen-elizabeth-ii-in-britain
  • ii
  • news
  • privy-council-meeting
  • queen-consort
  • queen-elizabeth-ii
  • queen-elizabeth-ii-latest-news
  • queen-elizabeth-ii-news
  • queen-elizabeth-iis-deteriorating-health
  • the-unmute
  • the-unmute-breaking-news
  • the-unmute-punjabi-news

ਟੈਂਡਰ ਘੁਟਾਲੇ 'ਚ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ 'ਚ ਅੱਜ ਸੁਣਵਾਈ

Friday 09 September 2022 06:04 AM UTC+00 | Tags: bharat-bhushan-ashu breaking-news food-and-supply-department food-and-supply-department-punjab ludhiana ludhiana-court ludhiana-mayor-balkar-singh news patiala-jail punjab-congress punjabi-news punjab-police punjab-tender-scam-case-of-the-food. punjab-vigilance punjab-vigilance-bureau tender-scam-case-of-the-food the-unmute-latest-news vigilance-bureau

ਚੰਡੀਗੜ੍ਹ 09 ਸਤੰਬਰ 2022: ਖੁਰਾਕ ਤੇ ਸਪਲਾਈ ਮਹਿਕਮੇ ਦੇ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਵਲੋਂ ਪਾਈ ਜ਼ਮਾਨਤ ਅਰਜ਼ੀ 'ਤੇ ਅੱਜ ਅਦਾਲਤ 'ਚ ਸੁਣਵਾਈ ਹੋਵੇਗੀ | ਪਿਛਲੀ ਸੁਣਵਾਈ ਦੌਰਾਨ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਅਗਲੀ ਸੁਣਵਾਈ 9 ਸਤੰਬਰ ਤੈਅ ਕੀਤੀ ਗਈ ਸੀ।

ਇਹ ਦੇਖਣਾ ਹੋਵੇਗਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਜ਼ਮਾਨਤ ਦਿੰਦੀ ਹੈ ਜਾਂ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇਗਾ | ਜਿਕਰਯੋਗ ਹੈ ਕਿ ਟੈਂਡਰ ਘੁਟਾਲੇ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਆਸ਼ੂ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ| ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਿਰ 31 ਅਗਸਤ ਨੂੰ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਫਿਲਹਾਲ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

The post ਟੈਂਡਰ ਘੁਟਾਲੇ 'ਚ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਅਰਜ਼ੀ 'ਤੇ ਅਦਾਲਤ 'ਚ ਅੱਜ ਸੁਣਵਾਈ appeared first on TheUnmute.com - Punjabi News.

Tags:
  • bharat-bhushan-ashu
  • breaking-news
  • food-and-supply-department
  • food-and-supply-department-punjab
  • ludhiana
  • ludhiana-court
  • ludhiana-mayor-balkar-singh
  • news
  • patiala-jail
  • punjab-congress
  • punjabi-news
  • punjab-police
  • punjab-tender-scam-case-of-the-food.
  • punjab-vigilance
  • punjab-vigilance-bureau
  • tender-scam-case-of-the-food
  • the-unmute-latest-news
  • vigilance-bureau

Export of Broken Rice: ਭਾਰਤ ਸਰਕਾਰ ਨੇ ਟੁੱਟੇ ਹੋਏ ਚੌਲਾਂ ਦੇ ਬਰਾਮਦ 'ਤੇ ਲਗਾਈ ਪਾਬੰਦੀ

Friday 09 September 2022 06:17 AM UTC+00 | Tags: agriculture-ministry breaking-news export-of-broken-rice export-of-broken-rice-banned export-of-broken-rice-news government-of-india kharif-season narinder-singh-tomar news non-basmati-rice paddy-crop punjabi-news rice the-unmute-breaking-news the-unmute-latest-news the-unmute-punjabi-news union-agriculture-ministry

ਚੰਡੀਗੜ੍ਹ 09 ਸਤੰਬਰ 2022: ਭਾਰਤ ਸਰਕਾਰ (Government of India) ਨੇ ਚੌਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਅਹਿਮ ਫੈਸਲਾ ਲਿਆ ਹੈ | ਭਾਰਤ ਸਰਕਾਰ ਨੇ ਟੁੱਟੇ ਹੋਏ ਚੌਲਾਂ ਦੇ ਬਰਾਮਦ (Export of Broken Rice) ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਅੱਜ ਤੋਂ ਹੀ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਟੁੱਟੇ ਚੌਲਾਂ ਦੀ ਬਰਾਮਦ ‘ਤੇ ਕੋਈ ਡਿਊਟੀ ਨਹੀਂ ਲੱਗਦੀ ਸੀ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਇਕ ਹੋਰ ਹੁਕਮ ਤਹਿਤ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ‘ਤੇ 20 ਫੀਸਦੀ ਡਿਊਟੀ ਲਗਾਈ ਜਾਵੇਗੀ। ਇਹ ਹੁਕਮ ਵੀ ਅੱਜ ਤੋਂ ਲਾਗੂ ਹੋ ਜਾਵੇਗਾ। ਹਾਲਾਂਕਿ, ਉਬਲੇ ਅਤੇ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਇਸ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਭਾਰਤ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਹੈ। ਵਿਸ਼ਵ ਚੌਲਾਂ ਦੇ ਉਤਪਾਦਨ ਦਾ 20 ਪ੍ਰਤੀਸ਼ਤ ਭਾਰਤ ਦਾ ਹੈ।

ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਕੁਝ ਸੂਬਿਆਂ ਵਿੱਚ ਘੱਟ ਬਾਰਿਸ਼ ਕਾਰਨ, ਮੌਜੂਦਾ ਸਾਉਣੀ ਸੀਜ਼ਨ ਵਿੱਚ ਹੁਣ ਤੱਕ ਝੋਨੇ ਹੇਠਲਾ ਰਕਬਾ 5.62 ਪ੍ਰਤੀਸ਼ਤ ਘੱਟ ਕੇ 383.99 ਲੱਖ ਹੈਕਟੇਅਰ ਰਹਿ ਗਿਆ ਹੈ। ਵਿਸ਼ਵ ਚੌਲਾਂ ਦੇ ਵਪਾਰ ਵਿੱਚ ਭਾਰਤ ਦਾ 40% ਹਿੱਸਾ ਹੈ। ਭਾਰਤ ਨੇ 2021-22 ਵਿੱਚ 21.12 ਮਿਲੀਅਨ ਟਨ ਚੌਲਾਂ ਦਾ ਨਿਰਯਾਤ ਕੀਤਾ ਹੈ।

Export of Broken Rice

The post Export of Broken Rice: ਭਾਰਤ ਸਰਕਾਰ ਨੇ ਟੁੱਟੇ ਹੋਏ ਚੌਲਾਂ ਦੇ ਬਰਾਮਦ ‘ਤੇ ਲਗਾਈ ਪਾਬੰਦੀ appeared first on TheUnmute.com - Punjabi News.

Tags:
  • agriculture-ministry
  • breaking-news
  • export-of-broken-rice
  • export-of-broken-rice-banned
  • export-of-broken-rice-news
  • government-of-india
  • kharif-season
  • narinder-singh-tomar
  • news
  • non-basmati-rice
  • paddy-crop
  • punjabi-news
  • rice
  • the-unmute-breaking-news
  • the-unmute-latest-news
  • the-unmute-punjabi-news
  • union-agriculture-ministry

ਚਰਚ 'ਚ ਬੇਅਦਬੀ ਨੂੰ ਲੈ ਕੇ ਇਸਾਈ ਭਾਈਚਾਰੇ ਨੇ ਡੇਰਾ ਬਾਬਾ ਨਾਨਕ ਵਿਖੇ ਕੱਢਿਆ ਕੈਂਡਲ ਮਾਰਚ

Friday 09 September 2022 06:35 AM UTC+00 | Tags: batala-police blasphemy-in-the-church breaking-news candle-march-at-dera-baba-nanak christian-community christian-community-candle-march christian-community-protest cm-bhagwant-mann giani-harpreet-singh hsgpc-president-baljit-singh-daduwal news patti punjab-congress punjab-police sgpc tarn-taran-patti the-unmute-breaking-news the-unmute-latest-news the-unmute-latest-update the-unmute-punjabi-news

ਗੁਰਦਾਸਪੁਰ 019 ਸਤੰਬਰ 2022: ਬੀਤੇ ਕੁਝ ਦਿਨ ਪਹਿਲਾ ਤਰਨਤਾਰਨ ਪੱਟੀ ਵਿਖੇ ਇਕ ਕੈਥੋਲਿਕ ਚਰਚ ਵਿੱਚ ਕੁਝ ਸ਼ਰਾਰਤੀ ਅਨਸ਼ਰਾ ਵਲੋਂ ਮਸੀਹ ਧਰਮ ਦੀ ਬੇਅਦਬੀ ਕਰਨ ਅਤੇ ਚਰਚ ‘ਤੇ ਹਮਲਾ ਕਰਨ ਅਤੇ ਮਸੀਹ ਧਰਮ ਨੂੰ ਲੈ ਕੇ ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਗ਼ਲਤ ਬਿਆਨਬਾਜ਼ੀ ਦੇ ਰੋਸ਼ ਵਜੋਂ ਇਸਾਈ ਭਾਈਚਾਰੇ (Christian Community) ਵਲੋਂ ਡੇਰਾ ਬਾਬਾ ਨਾਨਕ ਵਿਚ ਇਕ ਕੈਂਡਲ ਮਾਰਚ ਕੱਢਿਆ ਗਿਆ |

ਉੱਥੇ ਹੀ ਕੈਂਡਲ ਮਾਰਚ ਕਰ ਰਹੇ ਇਹਨਾਂ ਇਸਾਈ ਭਾਈਚਾਰੇ (Christian Community) ਦਾ ਕਹਿਣਾ ਸੀ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਜੋ ਕੁਝ ਦਿਨਾਂ ਤੋਂ ਇਸਾਈ ਧਰਮ ਬਾਰੇ ਜੋ ਗ਼ਲਤ ਪ੍ਰਚਾਰ ਕਰ ਰਹੇ ਹਨ ਜਾ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ ਉਹ ਬੰਦ ਹੋਵੇ |

ਉਨ੍ਹਾਂ ਕਿਹਾ ਕਿ ਭਾਵੇ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ‘ਤੇ ਉਨ੍ਹਾਂ ਨੂੰ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਲੇਕਿਨ ਉਸਦੇ ਬਾਵਜੂਦ ਉਨ੍ਹਾਂ ਦੇ ਮਨਾਂ ਵਿੱਚ ਰੋਸ ਹੈ | ਉਥੇ ਹੀ ਇਸ ਕੈਂਡਲ ਮਾਰਚ ਵਿੱਚ ਇਸਾਈ ਭਾਈਚਾਰੇ ਦੀਆ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਸਨ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸੁਰੱਖਿਆ ਹੇਠ ਕੈਂਡਲ ਮਾਰਚ ਕੱਢਿਆ ਗਿਆ |

The post ਚਰਚ ‘ਚ ਬੇਅਦਬੀ ਨੂੰ ਲੈ ਕੇ ਇਸਾਈ ਭਾਈਚਾਰੇ ਨੇ ਡੇਰਾ ਬਾਬਾ ਨਾਨਕ ਵਿਖੇ ਕੱਢਿਆ ਕੈਂਡਲ ਮਾਰਚ appeared first on TheUnmute.com - Punjabi News.

Tags:
  • batala-police
  • blasphemy-in-the-church
  • breaking-news
  • candle-march-at-dera-baba-nanak
  • christian-community
  • christian-community-candle-march
  • christian-community-protest
  • cm-bhagwant-mann
  • giani-harpreet-singh
  • hsgpc-president-baljit-singh-daduwal
  • news
  • patti
  • punjab-congress
  • punjab-police
  • sgpc
  • tarn-taran-patti
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਥੀ ਵਾਰ ਕੀਤਾ ਅਲਰਟ, ਗੈਂਗਸਟਰ ਵੱਡੀ ਵਾਰਦਾਤ ਦੇ ਸਕਦੇ ਨੇ ਅੰਜਾਮ

Friday 09 September 2022 06:56 AM UTC+00 | Tags: aam-aadmi-party bambiha-gang breaking-news cabinet-ministers-harjot-singh-bains central-intelligence-agencies. central-intelligence-agencies-warn-punjab-police cm-bhagwant-mann davinder-bambiha-gang dgp-gaurav-yadav lawrence-bishnoi mohali-cia-staff news punjab-government punjab-police punjab-police-dgp punjab-police-dgp-gaurav-yadav the-unmute-breaking-news the-unmute-report

ਚੰਡੀਗੜ੍ਹ 09 ਸਤੰਬਰ 2022: ਕੇਂਦਰੀ ਖ਼ੁਫ਼ੀਆ ਏਜੰਸੀਆਂ (Central intelligence agencies) ਨੇ ਇੱਕ ਵਾਰ ਫਿਰ ਪੰਜਾਬ ਪੁਲਿਸ (Punjab Police) ਨੂੰ ਚੌਕਸ ਰਹਿਣ ਲਈ ਕਿਹਾ ਹੈ | ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿੱਚ ਗੈਂਗਵਾਰ ਹੋਣ ਦਾ ਖ਼ਦਸ਼ਾ ਜਤਾਇਆ ਹੈ | ਖੁਫੀਆ ਏਜੰਸੀਆਂ ਵਲੋਂ ਪੁਲਿਸ ਨੂੰ ਭੇਜੀ ਗਈ ਚੌਥੀ ਇਨਪੁਟ ਵਿਚ ਕਿਹਾ ਕਿ ਪੰਜਾਬ ਪੁਲਿਸ ਚੌਕਸ ਰਹੇ ਬੰਬੀਹਾ ਗੈਂਗ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।

ਜਿਕਰਯੋਗ ਹੈ ਕਿ ਬੰਬੀਹਾ ਗਰੁੱਪ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਇੰਟਰਨੈੱਟ ਮੀਡੀਆ ‘ਤੇ ਲਗਾਤਾਰ ਦਾਅਵੇ ਕਰ ਰਿਹਾ ਹੈ। ਏਜੰਸੀਆਂ ਨੇ ਕਿਹਾ ਕਿ ਬੰਬੀਹਾ ਗੈਂਗ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ |

ਇਸਦੇ ਨਾਲ ਹੀ ਬੀਤੇ ਬੁੱਧਵਾਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਿਮਾਚਲ ਦੇ ਬੱਦੀ ਵਿੱਚ ਅਪਰਾਧੀ ਨੂੰ ਪੁਲਿਸ ਦੀ ਗ੍ਰਿਫ਼ਤ ਤੋਂ ਛੁਡਾਉਣ ਦੀ ਅਸਫਲ ਕੋਸ਼ਿਸ਼ ਦੇ ਸਬੰਧ ਵਿੱਚ ਛੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਦਾ ਸਬੰਧ ਕੌਸ਼ਲ ਅਤੇ ਬੰਬੀਹਾ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਇਹ ਅਪਰਾਧੀ ਸੰਨੀ ਨੂੰ ਛੁਡਾਉਣ ਲਈ ਬੱਦੀ ਗਏ ਸਨ |

ਪੁਲਿਸ ਮੁਤਾਬਕ ਸੰਨੀ ਨੇ ਪਿਛਲੇ ਸਾਲ ਪੰਜਾਬ ਵਿੱਚ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਸੀ। ਇਸ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਮੁੜ ਪੰਜਾਬ ਪੁਲਿਸ (Punjab Police) ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।

The post ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਥੀ ਵਾਰ ਕੀਤਾ ਅਲਰਟ, ਗੈਂਗਸਟਰ ਵੱਡੀ ਵਾਰਦਾਤ ਦੇ ਸਕਦੇ ਨੇ ਅੰਜਾਮ appeared first on TheUnmute.com - Punjabi News.

Tags:
  • aam-aadmi-party
  • bambiha-gang
  • breaking-news
  • cabinet-ministers-harjot-singh-bains
  • central-intelligence-agencies.
  • central-intelligence-agencies-warn-punjab-police
  • cm-bhagwant-mann
  • davinder-bambiha-gang
  • dgp-gaurav-yadav
  • lawrence-bishnoi
  • mohali-cia-staff
  • news
  • punjab-government
  • punjab-police
  • punjab-police-dgp
  • punjab-police-dgp-gaurav-yadav
  • the-unmute-breaking-news
  • the-unmute-report

Diamond League 2022: ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੌਪੜਾ

Friday 09 September 2022 07:11 AM UTC+00 | Tags: diamond-league-2022 diamond-league-finals league-finals-in-zurich neeraj-chopra

ਚੰਡੀਗੜ੍ਹ 09 ਸਤੰਬਰ 2022: ਡਾਇਮੰਡ ਲੀਗ 2022: ਨੀਰਜ ਚੌਪੜਾ (Neeraj Chopra) ਨੇ ਵੀਰਵਾਰ ਨੂੰ ਜ਼ਿਊਰਿਖ ਵਿੱਚ ਡਾਇਮੰਡ ਲੀਗ (Diamond League) ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਨੀਰਜ ਚੌਪੜਾ ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਸਨੇ 88.44 ਮੀਟਰ ਜੈਵਲਿਨ ਥਰੋਅ ਵਿੱਚ ਚੈੱਕ ਗਣਰਾਜ ਦੇ ਜੈਕਬ ਵਡਲੇਚੋ ਨੂੰ ਪਛਾੜ ਦਿੱਤਾ। ਉਸ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 86.94 ਮੀਟਰ ਥਰੋਅ ਕੀਤਾ।

ਜਿਕਰਯੋਗ ਹੈ ਕਿ ਨੀਰਜ ਚੌਪੜਾ (Neeraj Chopra) ਨੇ ਦੋਹਾ ‘ਚ ਆਯੋਜਿਤ ਪਹਿਲੀ ਡਾਇਮੰਡ ਲੀਗ ਅਤੇ ਤੀਸਰੀ ਸਿਲੇਸੀਆ ‘ਚ ਹਿੱਸਾ ਨਹੀਂ ਲਿਆ ਸੀ। ਸਟਾਕਹੋਮ ਵਿੱਚ ਉਸ ਨੇ 89.94 ਮੀਟਰ ਦੀ ਥਰੋਅ ਨਾਲ ਕੌਮੀ ਰਿਕਾਰਡ ਬਣਾਇਆ ਸੀ ਪਰ ਇਸ ਦੂਰੀ ਦੇ ਬਾਵਜੂਦ ਇੱਥੇ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਲੁਸਾਨੇ ਵਿੱਚ ਜੇਤੂ ਬਣਿਆ ਅਤੇ ਹੁਣ ਉਸ ਨੇ ਫਾਈਨਲ ਵਿੱਚ ਵੀ ਸੋਨ ਤਗਮਾ ਜਿੱਤ ਲਿਆ ਹੈ।

The post Diamond League 2022: ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਨੀਰਜ ਚੌਪੜਾ appeared first on TheUnmute.com - Punjabi News.

Tags:
  • diamond-league-2022
  • diamond-league-finals
  • league-finals-in-zurich
  • neeraj-chopra

ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਭਾਰਤ ਵਾਪਸ ਜਾਣ ਦੀ ਦਿੱਤੀ ਧਮਕੀ

Friday 09 September 2022 07:37 AM UTC+00 | Tags: america breaking-news first-indian-american-lawmaker-to-represent-seattle indian-american-congresswoman-pramila-jayapal indian-origin-us-lawmaker-gets-threat-messages indian-origin-us-mp-pramila-jayapall pramila-jayapal-latest-news us-mp-pramila-jayapal us-mp-pramila-jayapall-threatened-to-return-to-india

ਚੰਡੀਗੜ੍ਹ 09 ਸਤੰਬਰ 2022: ਅਮਰੀਕਾ ਵਿੱਚ ਭਾਰਤੀਆਂ ਪ੍ਰਤੀ ਨਫ਼ਰਤ ਵਧਦੀ ਜਾ ਰਹੀ ਹੈ। ਆਮ ਲੋਕਾਂ ਨੂੰ ਧਮਕੀਆਂ ਦੇਣ ਤੋਂ ਬਾਅਦ ਹੁਣ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ (Pramila Jayapal) ਨੂੰ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਇਕ ਵਿਅਕਤੀ ਨੇ ਉਸ ਨੂੰ ਫੋਨ ਕਰਕੇ ਗ਼ਲਤ ਸ਼ਬਦਾਵਲੀ ਵਰਤੀ ਗਈ ਅਤੇ ਭਾਰਤ ਵਾਪਸ ਜਾਣ ਦੀ ਚਿਤਾਵਨੀ ਦਿੱਤੀ।

ਭਾਰਤ ਦੇ ਚੇੱਨਈ ‘ਚ ਜੰਮੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ (Pramila Jayapal) ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਪੰਜ ਧਮਕੀ ਭਰੇ ਆਡੀਓ ਸੰਦੇਸ਼ ਸਾਂਝੇ ਕੀਤੇ। ਇਨ੍ਹਾਂ ਸੰਦੇਸ਼ਾਂ ਦੇ ਉਹ ਹਿੱਸੇ ਐਡਿਟ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਤੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ ਹੈ | ਇਸ ਧਮਕੀ ਭਰੇ ਸੰਦੇਸ਼ ਵਿੱਚ ਇੱਕ ਵਿਅਕਤੀ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਅਤੇ ਆਪਣੇ ਜੱਦੀ ਦੇਸ਼ ਭਾਰਤ ਵਾਪਸ ਜਾਣ ਦੀ ਧਮਕੀ ਦਿੰਦਾ ਸੁਣਿਆ ਜਾ ਸਕਦਾ ਹੈ।

55 ਸਾਲਾ ਪ੍ਰਮਿਲਾ ਜੈਪਾਲ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਿਆਟਲ ਦੀ ਪ੍ਰਤੀਨਿਧਤਾ ਕਰਨ ਵਾਲੇ ਪਹਿਲੀ ਭਾਰਤੀ-ਅਮਰੀਕੀ ਸੰਸਦ ਮੈਂਬਰ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗਰਮੀਆਂ ਵਿੱਚ ਇੱਕ ਵਿਅਕਤੀ ਨੇ ਸਿਆਟਲ ਵਿੱਚ ਸੰਸਦ ਮੈਂਬਰ ਦੀ ਰਿਹਾਇਸ਼ ਦੇ ਬਾਹਰ ਪਿਸਤੌਲ ਦਿਖਾਈ ਸੀ। ਪੁਲਿਸ ਨੇ ਉਸ ਵਿਅਕਤੀ ਦੀ ਪਛਾਣ ਬ੍ਰੈਟ ਫੋਰਸੇਲ ਵਜੋਂ ਕੀਤੀ ਸੀ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

The post ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਭਾਰਤ ਵਾਪਸ ਜਾਣ ਦੀ ਦਿੱਤੀ ਧਮਕੀ appeared first on TheUnmute.com - Punjabi News.

Tags:
  • america
  • breaking-news
  • first-indian-american-lawmaker-to-represent-seattle
  • indian-american-congresswoman-pramila-jayapal
  • indian-origin-us-lawmaker-gets-threat-messages
  • indian-origin-us-mp-pramila-jayapall
  • pramila-jayapal-latest-news
  • us-mp-pramila-jayapal
  • us-mp-pramila-jayapall-threatened-to-return-to-india

ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਅਮਿਤ ਸ਼ਾਹ ਤੇ ਜੇਪੀ ਨੱਡਾ ਨਾਲ ਕਰਨਗੇ ਮੁਲਾਕਾਤ

Friday 09 September 2022 07:48 AM UTC+00 | Tags: amarinder-singh-will-meet-amit-shah-and-jp-nadda-in-delhi bjp-national-president-jp-nadda breaking-news captain-amarinder-singh captain-amarinder-singh-news captain-amarinder-singh-will-meet-amit-shah delhi punjab-bjp punjab-lok-congress

ਚੰਡੀਗੜ੍ਹ 09 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਦਿੱਲੀ ਦੌਰੇ ‘ਤੇ ਹਨ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (JP Nadda) ਨਾਲ ਮੁਲਾਕਾਤ ਕਰਨਗੇ।

ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਪਾਰਟੀ ਪੰਜਾਬ ਲੋਕ ਕਾਂਗਰਸ (PLC) ਨੂੰ ਭਾਜਪਾ ‘ਚ ਰਲੇਵਾਂ ਕਰਨ ਲਈ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਭਾਜਪਾ ਪੰਜਾਬ ਵਿਚ ਜਲਦੀ ਹੀ ਸੰਗਠਨ ਵਿਚ ਫੇਰਬਦਲ ਕਰਨ ਜਾ ਰਹੀ ਹੈ। ਇਸ ਬਾਰੇ ਕੈਪਟਨ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ | ਕੈਪਟਨ ਨੇ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੀ ਪੰਜਾਬ ਨੂੰ ਗੰਭੀਰਤਾ ਨਾਲ ਲੈ ਰਹੀ ਹੈ।

The post ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਖੇ ਅਮਿਤ ਸ਼ਾਹ ਤੇ ਜੇਪੀ ਨੱਡਾ ਨਾਲ ਕਰਨਗੇ ਮੁਲਾਕਾਤ appeared first on TheUnmute.com - Punjabi News.

Tags:
  • amarinder-singh-will-meet-amit-shah-and-jp-nadda-in-delhi
  • bjp-national-president-jp-nadda
  • breaking-news
  • captain-amarinder-singh
  • captain-amarinder-singh-news
  • captain-amarinder-singh-will-meet-amit-shah
  • delhi
  • punjab-bjp
  • punjab-lok-congress

ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਵਲੋਂ ਨੂਪੁਰ ਸ਼ਰਮਾ ਖ਼ਿਲਾਫ ਗ੍ਰਿਫ਼ਤਾਰੀ ਵਾਲੀ ਪਟੀਸ਼ਨ ਖ਼ਾਰਜ

Friday 09 September 2022 07:56 AM UTC+00 | Tags: bjp breaking-news delhi-high-court india muslims news prophet-muhammad-comment-case sentiments-of-muslims supreme-court-dismisses-arrest-petition-against-nupur-sharma the-unmute-breaking-news the-unmute-news

ਚੰਡੀਗੜ੍ਹ 09 ਸਤੰਬਰ 2022: ਸੁਪਰੀਮ ਕੋਰਟ (The Supreme Court) ਨੇ ਅੱਜ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ (Nupur Sharma) ਨੂੰ ਵੱਡੀ ਰਾਹਤ ਦਿੰਦਿਆਂ ਪੈਗੰਬਰ ਮੁਹੰਮਦ ਖ਼ਿਲਾਫ਼ ਵਿਵਾਦਤ ਟਿੱਪਣੀ ਲਈ ਗ੍ਰਿਫ਼ਤਾਰੀ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਨੂਪੁਰ ਸ਼ਰਮਾ ਖ਼ਿਲਾਫ ਕਈ ਸੂਬਿਆਂ ‘ਚ ਮਾਮਲੇ ਦਰਜ ਹਨ। ਸੁਪਰੀਮ ਕੋਰਟ ਵਲੋਂ ਇਨ੍ਹਾਂ ਸਾਰਿਆਂ ਨੂੰ ਦਿੱਲੀ ਤਬਦੀਲ ਕਰਨ ਦੇ ਹੁਕਮ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।

ਇਸ ਪਟੀਸ਼ਨ ‘ਚ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਅਤੇ ਨੂਪੁਰ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਜਾਵੇ। ਨੂਪੁਰ ਸ਼ਰਮਾ (Nupur Sharma) ਦੇ ਪੈਗੰਬਰ ਮੁਹੰਮਦ ਖ਼ਿਲਾਫ ਦਿੱਤੇ ਵਿਵਾਦਤ ਬਿਆਨ ਨੂੰ ਲੈ ਕੇ ਦੇਸ਼-ਵਿਦੇਸ਼ ‘ਚ ਭਾਰੀ ਹੰਗਾਮਾ ਹੋਇਆ ਸੀ।

ਨੂਪੁਰ ਦਾ ਸਮਰਥਨ ਕਰਨ ‘ਤੇ ਉਦੈਪੁਰ ਅਤੇ ਔਰੰਗਾਬਾਦ ‘ਚ ਕਤਲ ਦੇ ਮਾਮਲੇ ਵੀ ਸਾਹਮਣੇ ਆਏ ਸਨ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਦੰਗੇ ਵੀ ਹੋਏ। ਨੂਪੁਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਉਸ ਦੀ ਜਾਨ ਨੂੰ ਖ਼ਤਰਾ ਦੇਖਦੇ ਹੋਏ ਸੁਪਰੀਮ ਕੋਰਟ ਨੇ ਉਸ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਸੀ। ਨੂਪੁਰ ਦੀ ਮੰਗ ‘ਤੇ ਦਿੱਲੀ ‘ਚ ਉਸ ਵਿਰੁੱਧ ਦਾਇਰ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਵੀ ਹੋਵੇਗੀ।

The post ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਵਲੋਂ ਨੂਪੁਰ ਸ਼ਰਮਾ ਖ਼ਿਲਾਫ ਗ੍ਰਿਫ਼ਤਾਰੀ ਵਾਲੀ ਪਟੀਸ਼ਨ ਖ਼ਾਰਜ appeared first on TheUnmute.com - Punjabi News.

Tags:
  • bjp
  • breaking-news
  • delhi-high-court
  • india
  • muslims
  • news
  • prophet-muhammad-comment-case
  • sentiments-of-muslims
  • supreme-court-dismisses-arrest-petition-against-nupur-sharma
  • the-unmute-breaking-news
  • the-unmute-news

ਪਟਿਆਲਾ ਵਿਖੇ ਨਜਾਇਜ਼ ਦੁਕਾਨਾਂ 'ਤੇ ਚੱਲਿਆ ਬੁਲਡੋਜ਼ਰ, ਮੇਅਰ ਸੰਜੀਵ ਬਿੱਟੂ ਨੇ ਕੀਤਾ ਵਿਰੋਧ

Friday 09 September 2022 08:17 AM UTC+00 | Tags: breaking-news councilor-harish-kapur mann-government news patiala patiala-latst-news punjab-government

ਪਟਿਆਲਾ 09 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਜਿੱਥੇ ਪੰਚਾਇਤੀ ਜ਼ਮੀਨਾਂ ‘ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ | ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਨਾਜਾਇਜ਼ ਉਸਾਰੀਆਂ ‘ਤੇ ਵੀ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਚੱਲਦਿਆਂ ਪਟਿਆਲਾ (Patiala) ਦੇ ਸੀਆਈਏ ਸਟਾਫ਼ ਨਜ਼ਦੀਕ ਕਾਂਗਰਸ ਸਰਕਾਰ ਵੇਲੇ ਬਣੀਆਂ ਚਾਰ ਦੁਕਾਨਾਂ ਤੇ ਅੱਜ ਬੁਲਡੋਜ਼ਰ ਫੇਰ ਦਿੱਤਾ ਗਿਆ | ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਦੇਸ਼ਾਂ ਤੋਂ ਬਾਅਦ ਕਾਰਵਾਈ ਕੀਤੀ ਹੈ |

ਇਸ ਕਾਰਵਾਈ ਦੇ ਖ਼ਿਲਾਫ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਨੇ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਧਰਨੇ ਉੱਤੇ ਬੈਠ ਗਏ ਹਨ। ਜਾਣਕਾਰੀ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਵਲੋਂ ਡੇਰੇ ਦੀ ਜਮੀਨ ਉੱਥੇPunjab government, ਬਣੀਆਂ ਚਾਰ ਕਥਿਤ ਨਜਾਇਜ ਦੁਕਾਨਾਂ ਉੱਤੇ ਕਾਰਵਾਈ ਲਈ ਟੀਮ ਨੂੰ ਅਮਲੇ ਸਮੇਤ ਸੀਆਈਏ ਸਟਾਫ ਕੋਲ ਭੇਜਿਆ ਗਿਆ, ਜਿੱਥੇ ਦੁਕਾਨਾਂ ਦੇ ਮਾਲਕ ਕੌਂਸਲਰ ਹਰੀਸ਼ ਕਪੂਰ ਵਲੋਂ ਇਸਦਾ ਵਿਰੋਧ ਕੀਤਾ ਗਿਆ |

ਇੱਥੇ ਹੀ ਬੱਸ ਨਹੀਂ ਜਦੋਂ ਕਾਰਵਾਈ ਦੀ ਖ਼ਬਰ ਮੇਅਰ ਪਟਿਆਲਾ ਤੱਕ ਪਹੁੰਚੀ, ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਰਵਾਈ ਦਾ ਵਿਰੋਧ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਇਸ ਨੂੰ ਬਦਲਾਖੋਰੀ ਦੀ ਸਿਆਸਤ ਦੱਸਿਆ ਅਤੇ ਮੇਅਰ ਸੰਜੀਵ ਬਿੱਟੂ ਅਧਿਕਾਰੀਆਂ ਨੂੰ ਡੇਰੇ ਦੀਆਂ ਜ਼ਮੀਨਾਂ ਉੱਤੇ ਬਣੇ ਫਾਰਮ ਹਾਊਸਾਂ ਉੱਤੇ ਕਰਵਾਈ ਕਰਨ ਦੀ ਗੱਲ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਉੱਤੇ ਪੰਜਾਬ ਸਰਕਾਰ ਬੁਲਡੋਜਰ ਚਲਾ ਰਹੀ ਬਾਕੀ ਵੱਡੀਆਂ ਬਿਲਡਿੰਗਾਂ ਕਿਉਂ ਨਹੀ |

ਜਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੇਲੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਦੇਖ ਰੇਖ ਹੇਠ ਇਹਨਾਂ ਦੁਕਾਨਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਸ਼ਹਿਰ ਵਿਚ ਹੋਰ ਵੀ ਉਸਾਰੀਆਂ ਧੜੱਲੇ ਨਾਲ ਕੀਤੀਆਂ ਗਈਆਂ ਅਤੇ ਉਸ ਸਮੇਂ ਆਪ ਪਾਰਟੀ ਦੇ ਆਗੂਆਂ ਵਲੋਂ ਮੇਅਰ ਸੰਜੀਵ ਬਿੱਟੂ ਤੇ ਲਗਾਤਾਰ ਨਜ਼ਾਇਜ ਉਸਾਰੀਆਂ ਕਰਵਾਉਣ ਦੇ ਦੋਸ਼ ਵੀ ਲਗਾਏ ਜਾਂਦੇ ਰਹੇ ਹਨ |

ਪਰ ਅੱਜ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਸਾਹਮਣੇ ਹੀ ਉਸ ਦੇ ਕਾਰਜਕਾਲ ਦੌਰਾਨ ਬਣੀਆਂ ਦੁਕਾਨਾਂ ਤੇ ਬੁਲਡੋਜ਼ਰ ਫੇਰ ਦਿੱਤਾ ਗਿਆ ਤੇ ਉਹ ਇਸ ਕਾਰਵਾਈ ਦਾ ਲਗਾਤਾਰ ਵਿਰੋਧ ਕਰਦੇ ਨਜ਼ਰ ਆਏ ਉਥੇ ਹੀ ਜਦੋਂ ਇਨ੍ਹਾਂ ਦੁਕਾਨਾਂ ਦੀ ਉਸਾਰੀ ਹੋ ਰਹੀ ਸੀ ਤਾਂ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਨ੍ਹਾਂ ਨਾਜਾਇਜ਼ ਦੁਕਾਨਾਂ ਬਾਰੇ ਸਵਾਲ ਕੀਤੇ ਜਾਂਦੇ ਸੀ ਤਾਂ ਉਹ ਪੱਤਰਕਾਰਾਂ ਨੂੰ ਹੀ ਉਲਟਾ ਪਾਠ ਪੜ੍ਹਾਉਂਦੇ ਨਜ਼ਰ ਆਉਂਦੇ ਸਨ |

ਇਸ ਮੌਕੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਨਗਰ ਨਿਗਮ ਦੀ ਟੀਮ ਨੇ ਕਾਰਵਾਈ ਕਰਦਿਆਂ ਦੁਕਾਨਾਂ ਉੱਤੇ ਬੋਲਡੋਜਰ ਚਲਾ ਦਿੱਤਾ। ਦੁਕਾਨਾਂ ਅੰਦਰ ਪਿਆ ਸਮਾਨ ਬਹਾਰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਕਾਰਵਾਈ ਵੀ ਕੀਤੀ ਗਈ। ਅਧਿਕਾਰੀਆਂ ਨੇ ਮੇਅਰ ਦੀ ਇਕ ਨਹੀਂ ਸੁਣੀ ਅਤੇ ਜੋ ਕਾਰਵਾਈ ਕਰਨ ਆਏ ਉਨ੍ਹਾਂ ਨੂੰ ਪੂਰਾ ਕੀਤਾ। ਉੱਥੇ ਹੀ ਮੇਅਰ ਸੰਜੀਵ ਕੁਮਾਰ ਇਸ ਕਾਰਵਾਈ ਨੂੰ ਲੈ ਕੇ ਧਰਨੇ ਤੇ ਬੈਠ ਗਏ ਅਤੇ ਇਨਸਾਫ ਦੀ ਮੰਗ ਕੀਤੀ ਹਰੀਸ਼ ਕਪੂਰ ਨੇ ਕਾਰਵਾਈ ਦੇ ਖ਼ਿਲਾਫ ਬੋਲਦਿਆਂ ਕਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਹੈ।

The post ਪਟਿਆਲਾ ਵਿਖੇ ਨਜਾਇਜ਼ ਦੁਕਾਨਾਂ ‘ਤੇ ਚੱਲਿਆ ਬੁਲਡੋਜ਼ਰ, ਮੇਅਰ ਸੰਜੀਵ ਬਿੱਟੂ ਨੇ ਕੀਤਾ ਵਿਰੋਧ appeared first on TheUnmute.com - Punjabi News.

Tags:
  • breaking-news
  • councilor-harish-kapur
  • mann-government
  • news
  • patiala
  • patiala-latst-news
  • punjab-government

ਹਾਥਰਸ ਮਾਮਲੇ 'ਚ ਕੇਰਲ ਪੱਤਰਕਾਰ ਸਿੱਦੀਕੀ ਕੱਪਨ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਜ਼ਮਾਨਤ

Friday 09 September 2022 09:14 AM UTC+00 | Tags: breaking-news india-news kerala-journalist-siddiqui-kappan news siddiqui siddiqui-kappan siddiqui-kappan-news supreme-court the-unmute-breaking-news the-unmute-report uapa unlawful-activities-prevention-act uttar-pradesh-police violence-in-the-hathras-case

ਚੰਡੀਗੜ੍ਹ 09 ਸਤੰਬਰ 2022: ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੇਰਲ ਪੱਤਰਕਾਰ ਸਿੱਦੀਕੀ ਕੱਪਨ (Siddiqui Kappan) ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਕਰੀਬ 23 ਮਹੀਨਿਆਂ ਬਾਅਦ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ ਹੈ । ਸਿੱਦੀਕੀ ਕੱਪਨ ਨੂੰ 5 ਅਕਤੂਬਰ 2020 ਨੂੰ ਮਥੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਮਾਮਲੇ ਦੀ ਸੁਣਵਾਈ ਕਰਦਿਆਂ ਚੀਫ਼ ਜਸਟਿਸ ਯੂ ਯੂ ਲਲਿਤ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦੀ ਬੈਂਚ ਨੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੂੰ 5 ਸਤੰਬਰ ਤੱਕ ਸਿੱਦੀਕੀ ਕੱਪਨ ਦੀ ਪਟੀਸ਼ਨ ‘ਤੇ ਜਵਾਬ ਦੇਣ ਲਈ ਕਿਹਾ ਸੀ।

ਜਿਕਰਯੋਗ ਹੈ ਕਿ ਸਿੱਦੀਕੀ ਕੱਪਨ (Siddiqui Kappan) ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਹਾਥਰਸ ਮਾਮਲੇ ਵਿੱਚ ਹਿੰਸਾ ਭੜਕਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਸਿੱਦੀਕੀ ‘ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਕਪਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ।

The post ਹਾਥਰਸ ਮਾਮਲੇ ‘ਚ ਕੇਰਲ ਪੱਤਰਕਾਰ ਸਿੱਦੀਕੀ ਕੱਪਨ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਜ਼ਮਾਨਤ appeared first on TheUnmute.com - Punjabi News.

Tags:
  • breaking-news
  • india-news
  • kerala-journalist-siddiqui-kappan
  • news
  • siddiqui
  • siddiqui-kappan
  • siddiqui-kappan-news
  • supreme-court
  • the-unmute-breaking-news
  • the-unmute-report
  • uapa
  • unlawful-activities-prevention-act
  • uttar-pradesh-police
  • violence-in-the-hathras-case

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਪਾਕਿਸਤਾਨ ਪਹੁੰਚੇ, ਅੰਤਰਰਾਸ਼ਟਰੀ ਭਾਈਚਾਰੇ ਨੂੰ ਮਦਦ ਦੀ ਕੀਤੀ ਅਪੀਲ

Friday 09 September 2022 09:29 AM UTC+00 | Tags: breaking-news economic-crisis-in-pakisatan flood-in-balochistan flood-in-pakisatan imf-has-warned-pakistan international-monetary-fund national-flood-response-and-coordination-center news nfrcc pakistan pakistan-government pakistan-is-facing-a-terrible-flood-crisis prime-minister-shahbaz-sharif terrible-flood-in-pakisatan united-nations-secretary-general united-nations-secretary-general-antonio-guterres.

ਚੰਡੀਗੜ੍ਹ 09 ਸਤੰਬਰ 2022: ਪਾਕਿਸਤਾਨ (Pakistan) ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ (António Guterres) ਅੱਜ ਦੋ ਦਿਨਾਂ ਦੌਰੇ ‘ਤੇ ਪਾਕਿਸਤਾਨ ਪਹੁੰਚੇ।

ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ”ਮੈਂ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪਾਕਿਸਤਾਨੀ ਲੋਕਾਂ ਨਾਲ ਡੂੰਘੀ ਇਕਜੁੱਟਤਾ ਪ੍ਰਗਟ ਕਰਨ ਲਈ ਪਾਕਿਸਤਾਨ ਆਇਆ ਹਾਂ।

ਇਸਦੇ ਨਾਲ ਹੀ ਐਂਟੋਨੀਓ ਗੁਟੇਰਸ (António Guterres) ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੱਡੇ ਪੱਧਰ ‘ਤੇ ਸਮਰਥਨ ਦੀ ਅਪੀਲ ਕਰਦਾ ਹਾਂ। ਜਾਣਕਾਰੀ ਮੁਤਾਬਕ ਗੁਟੇਰਸ ਪਾਕਿਸਤਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਨੈਸ਼ਨਲ ਫਲੱਡ ਰਿਸਪਾਂਸ ਐਂਡ ਕੋਆਰਡੀਨੇਸ਼ਨ ਸੈਂਟਰ (NFRCC) ਦਾ ਵੀ ਦੌਰਾ ਕਰਨਗੇ।

ਜਿਕਰਯੋਗ ਹੈ ਕਿ ਲਗਭਗ ਦੋ ਹਫ਼ਤੇ ਪਹਿਲਾਂ ਪਾਕਿਸਤਾਨ (Pakistan) ਨੇ ਭਾਰੀ ਬਾਰਿਸ਼ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ 160 ਮਿਲੀਅਨ ਡਾਲਰ ਦੀ ਅਪੀਲ ਕੀਤੀ ਸੀ। ਹੜ੍ਹਾਂ ਨੇ ਪਾਕਿਸਤਾਨ ਵਿੱਚ ਲਗਭਗ 1,350 ਨਾਗਰਿਕ ਦੀ ਮੌਤ ਹੋ ਚੁੱਕੀ ਹੈ ਅਤੇ ਜੂਨ ਦੀ ਸ਼ੁਰੂਆਤ ਤੋਂ ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਡੁੱਬ ਗਿਆ ਹੈ। ਪਾਕਿਸਤਾਨ ਸਰਕਾਰ ਦੁਆਰਾ ਮੰਗੇ ਗਏ 160 ਮਿਲੀਅਨ ਡਾਲਰ 5.2 ਮਿਲੀਅਨ ਲੋਕਾਂ ਨੂੰ ਭੋਜਨ, ਪਾਣੀ, ਐਮਰਜੈਂਸੀ ਸਿੱਖਿਆ, ਸੁਰੱਖਿਆ ਅਤੇ ਸਿਹਤ ਸਹਾਇਤਾ ਪ੍ਰਦਾਨ ਕਰਨਗੇ।

The post ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਪਾਕਿਸਤਾਨ ਪਹੁੰਚੇ, ਅੰਤਰਰਾਸ਼ਟਰੀ ਭਾਈਚਾਰੇ ਨੂੰ ਮਦਦ ਦੀ ਕੀਤੀ ਅਪੀਲ appeared first on TheUnmute.com - Punjabi News.

Tags:
  • breaking-news
  • economic-crisis-in-pakisatan
  • flood-in-balochistan
  • flood-in-pakisatan
  • imf-has-warned-pakistan
  • international-monetary-fund
  • national-flood-response-and-coordination-center
  • news
  • nfrcc
  • pakistan
  • pakistan-government
  • pakistan-is-facing-a-terrible-flood-crisis
  • prime-minister-shahbaz-sharif
  • terrible-flood-in-pakisatan
  • united-nations-secretary-general
  • united-nations-secretary-general-antonio-guterres.

ਲੱਦਾਖ ਦੇ ਗੋਗਰਾ-ਹਾਟਸਪ੍ਰਿੰਗਜ਼ ਪੀਪੀ-15 ਤੋਂ ਕਦੋਂ ਤੱਕ ਹਟੇਗੀ ਚੀਨੀ ਫੌਜ? ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ

Friday 09 September 2022 09:45 AM UTC+00 | Tags: 16th-round-of-military-talks chinese-troops eastern-ladakh gogra gogra-and-hot-springs-in-ladakh gogra-hotsprings india-china indian-and-chinese-troops indian-army ladakh-issue ladakhs-gogra-hotsprings-pp-15 news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਪੂਰਬੀ ਲੱਦਾਖ (Ladakh) ਖੇਤਰ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੀਨ ਨਾਲ ਭਾਰਤ ਦੇ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ । ਭਾਰਤ ਤੋਂ ਬਾਅਦ ਹੁਣ ਚੀਨੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਲੱਦਾਖ ਦੇ ਗੋਗਰਾ-ਹਾਟਸਪ੍ਰਿੰਗਜ਼ ਖੇਤਰ ਦੇ ਪੈਟਰੋਲਿੰਗ ਪੁਆਇੰਟ 15 ਤੋਂ ਫੌਜ ਨੂੰ ਹਟਾ ਦਿੱਤਾ ਜਾਵੇਗਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਗੋਗਰਾ-ਹਾਟ ਸਪ੍ਰਿੰਗਜ਼ ‘ਤੇ 8 ਸਤੰਬਰ ਤੋਂ ਦੋਵਾਂ ਫੌਜਾਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 12 ਸਤੰਬਰ ਤੱਕ ਦੋਵੇਂ ਫ਼ੌਜਾਂ ਇਸ ਥਾਂ ਨੂੰ ਖਾਲੀ ਕਰਵਾ ਲੈਣਗੀਆਂ। ਦੋਹਾਂ ਧਿਰਾਂ ਵਿਚਾਲੇ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਪੂਰੇ ਖੇਤਰ ‘ਚ ਪੜਾਅਵਾਰ ਫੌਜਾਂ ਨੂੰ ਹਟਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣੇ ਖੇਤਰ ‘ਚ ਵਾਪਸ ਬੁਲਾਇਆ ਜਾਵੇਗਾ।

ਚੀਨੀ ਫੌਜ ਨੇ ਕਿਹਾ ਹੈ ਕਿ ਗੋਗਰਾ-ਹਾਟਸਪ੍ਰਿੰਗਜ਼ ਪੀਪੀ-15 (Gogra-Hotsprings PP-15) ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਯੋਜਨਾਬੱਧ ਅਤੇ ਤਾਲਮੇਲ ਨਾਲ ਕੀਤਾ ਜਾਵੇਗਾ। ਜੁਲਾਈ ਵਿੱਚ ਹੋਈ ਚੀਨ-ਭਾਰਤ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ 16ਵੇਂ ਦੌਰ ਵਿੱਚ ਹੋਈ ਸਹਿਮਤੀ ਦੇ ਅਨੁਸਾਰ, ਚੀਨੀ ਅਤੇ ਭਾਰਤੀ ਸੈਨਿਕਾਂ ਨੇ 8 ਸਤੰਬਰ ਤੋਂ ਜਿਯਾਨ ਡਾਬਨ ਖੇਤਰ ਤੋਂ ਇੱਕ ਤਾਲਮੇਲ ਅਤੇ ਯੋਜਨਾਬੱਧ ਵਾਪਸੀ ਸ਼ੁਰੂ ਕਰ ਦਿੱਤੀ ਹੈ।

The post ਲੱਦਾਖ ਦੇ ਗੋਗਰਾ-ਹਾਟਸਪ੍ਰਿੰਗਜ਼ ਪੀਪੀ-15 ਤੋਂ ਕਦੋਂ ਤੱਕ ਹਟੇਗੀ ਚੀਨੀ ਫੌਜ? ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ appeared first on TheUnmute.com - Punjabi News.

Tags:
  • 16th-round-of-military-talks
  • chinese-troops
  • eastern-ladakh
  • gogra
  • gogra-and-hot-springs-in-ladakh
  • gogra-hotsprings
  • india-china
  • indian-and-chinese-troops
  • indian-army
  • ladakh-issue
  • ladakhs-gogra-hotsprings-pp-15
  • news
  • the-unmute-breaking-news
  • the-unmute-latest-news
  • the-unmute-punjabi-news

ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਆਪਣੇ ਪੁੱਤਰ ਨਾਲ ਰਾਫੇਲ 'ਚ ਭਰੀ ਉਡਾਣ

Friday 09 September 2022 09:53 AM UTC+00 | Tags: air-force-station-hasimara breaking-news iaf-chief-air-chief-marshal-vr-chaudhari indian-rafale-aircraf rafale-aircraf sqn-ldr-mihir-v-chaudhari v.r-chaudhari vr-chaudhari

ਚੰਡੀਗੜ੍ਹ 09 ਸਤੰਬਰ 2022: ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ ਚੌਧਰੀ (V.R Chaudhari) ਨੇ ਆਪਣੇ ਪੁੱਤਰ ਸਕੁਐਡਰਨ ਲੀਡਰ ਮਿਹਿਰ ਵੀ ਚੌਧਰੀ ਦੇ ਨਾਲ ਸ਼ੁੱਕਰਵਾਰ ਨੂੰ ਰਾਫੇਲ ਵਿੱਚ ਉਡਾਣ ਭਰੀ। ਹਾਸੀਮਾਰਾ ਸਥਿਤ ਏਅਰ ਫੋਰਸ ਸਟੇਸ਼ਨ ਨੇ ਸਿਖਲਾਈ ਮਿਸ਼ਨ ਦੇ ਹਿੱਸੇ ਵਜੋਂ ਰਾਫੇਲ ਜਹਾਜ਼ ਨਾਲ ਉਡਾਣ ਭਰੀ।

ਹਵਾਈ ਸੈਨਾ ਦੇ ਮੁਖੀ ਅਤੇ ਉਨ੍ਹਾਂ ਦੇ ਪੁੱਤਰ ਦੁਆਰਾ ਉਡਾਣ ਭਰੀ ਹੈ ਇਸਦੇ ਨਾਲ ਹੀ ਉਡਾਣ ਭਾਰਤੀ ਹਵਾਈ ਸੈਨਾ ਦੀਆਂ ਸਰਵੋਤਮ ਪਰੰਪਰਾਵਾਂ ਦੀ ਨਿਰੰਤਰਤਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਸਾਡੇ ਨੌਜਵਾਨ ਨੂੰ ਤਿਆਰ ਕਰਨਾ ਹੈ |

The post ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਆਪਣੇ ਪੁੱਤਰ ਨਾਲ ਰਾਫੇਲ ‘ਚ ਭਰੀ ਉਡਾਣ appeared first on TheUnmute.com - Punjabi News.

Tags:
  • air-force-station-hasimara
  • breaking-news
  • iaf-chief-air-chief-marshal-vr-chaudhari
  • indian-rafale-aircraf
  • rafale-aircraf
  • sqn-ldr-mihir-v-chaudhari
  • v.r-chaudhari
  • vr-chaudhari

ਅਦਾਲਤ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਰੱਦ

Friday 09 September 2022 10:08 AM UTC+00 | Tags: bharat-bhushan-ashu breaking-news food-and-supply-department food-and-supply-department-punjab ludhiana ludhiana-court ludhiana-court-complex ludhiana-mayor-balkar-singh news patiala-jail punjab-congress punjabi-news punjab-police punjab-tender-scam-case-of-the-food. punjab-vigilance punjab-vigilance-bureau tender-scam-case-of-the-food the-unmute-latest-news vigilance-bureau

ਚੰਡੀਗੜ੍ਹ 09 ਸਤੰਬਰ 2022: ਖੁਰਾਕ ਤੇ ਸਪਲਾਈ ਮਹਿਕਮੇ ਦੇ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਵਲੋਂ ਪਾਈ ਜ਼ਮਾਨਤ ਅਰਜ਼ੀ ਲੁਧਿਆਣਾ ਅਦਾਲਤ ਵਲੋਂ ਖ਼ਾਰਜ ਕਰ ਦਿੱਤੀ ਹੈ | ਜਿਸਦੇ ਚੱਲਦੇ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਵਿਚ ਹੀ ਰਹਿਣਾ ਪਵੇਗਾ | ਪਿਛਲੀ ਸੁਣਵਾਈ ਦੌਰਾਨ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਅਗਲੀ ਸੁਣਵਾਈ 9 ਸਤੰਬਰ ਤੈਅ ਕੀਤੀ ਗਈ ਸੀ, ਜਿਸਦੀ ਅੱਜ ਸੁਣਵਾਈ ਹੋਈ ਹੈ ।

ਜਿਕਰਯੋਗ ਹੈ ਕਿ ਟੈਂਡਰ ਘੁਟਾਲੇ ਦੇ ਮਾਮਲੇ ਵਿਚ ਗ੍ਰਿਫਤਾਰੀ ਤੋਂ ਬਾਅਦ ਆਸ਼ੂ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ| ਵਿਜੀਲੈਂਸ ਬਿਊਰੋ ਨੇ 22 ਅਗਸਤ ਨੂੰ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਫਿਰ 31 ਅਗਸਤ ਨੂੰ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਫਿਲਹਾਲ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

The post ਅਦਾਲਤ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਰੱਦ appeared first on TheUnmute.com - Punjabi News.

Tags:
  • bharat-bhushan-ashu
  • breaking-news
  • food-and-supply-department
  • food-and-supply-department-punjab
  • ludhiana
  • ludhiana-court
  • ludhiana-court-complex
  • ludhiana-mayor-balkar-singh
  • news
  • patiala-jail
  • punjab-congress
  • punjabi-news
  • punjab-police
  • punjab-tender-scam-case-of-the-food.
  • punjab-vigilance
  • punjab-vigilance-bureau
  • tender-scam-case-of-the-food
  • the-unmute-latest-news
  • vigilance-bureau

ਭਾਰਤੀ ਫੌਜ ਅਰੁਣਾਚਲ ਪ੍ਰਦੇਸ਼ 'ਚ LAC ਦੀਆਂ ਸਾਰੀਆਂ ਚੌਂਕੀਆਂ 'ਤੇ ਬਣਾਏਗੀ ਵੱਡੇ ਹੈਲੀਪੈਡ

Friday 09 September 2022 10:23 AM UTC+00 | Tags: arunachal-pradesh breaking-news chine-armies india-china-corps india-china-relation indian-army lac-brigadier-tm-sinha line-of-actual-control-lac-in-arunachal-pradesh news optical-fiber-network

ਚੰਡੀਗੜ੍ਹ 09 ਸਤੰਬਰ 2022: ਭਾਰਤੀ ਫੌਜ (Indian Army) ਚੀਨ ਬਾਰੇ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੁੰਦੀ ਇਸਦੇ ਚੱਲਦੇ ਫੌਜ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਲਗਭਗ ਸਾਰੀਆਂ ਚੌਂਕੀਆਂ ‘ਤੇ ਇੱਕ-ਇੱਕ ਵੱਡਾ ਹੈਲੀਪੈਡ ਬਣਾਉਣ ਜਾ ਰਹੀ ਹੈ। ਇਹ LAC ਦੇ ਪਾਰ ਸੈਨਿਕਾਂ ਅਤੇ ਫੌਜੀ ਉਪਕਰਣਾਂ ਦੀ ਤੇਜ਼ੀ ਨਾਲ ਪਹੁੰਚਣ ਵਿਚ ਮਦਦ ਹੋਵੇਗੀ ।

ਇਸ ਸੰਬੰਧੀ ਸੀਨੀਅਰ ਫੌਜੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਕਦਮ ਸਰਹੱਦ ‘ਤੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਵੱਡੀ ਮੁਹਿੰਮ ਦੇ ਹਿੱਸੇ ਵਜੋਂ ਚੁੱਕਿਆ ਜਾ ਰਿਹਾ ਹੈ। ਹਰੇਕ ਫਾਰਵਰਡ ਪੋਸਟ ਅਤੇ ਆਰਮੀ ਯੂਨਿਟਾਂ ਨੂੰ ਆਪਟੀਕਲ ਫਾਈਬਰ ਨੈੱਟਵਰਕ ਨਾਲ ਵੀ ਜੋੜਿਆ ਜਾ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਕੋਲ ਸਮੁੱਚੀ ਨਿਗਰਾਨੀ ਅਤੇ ਸੰਚਾਰ ਨੂੰ ਮਜ਼ਬੂਤ ​​ਕਰਨ ਲਈ ਵੱਖਰੇ ਸੈਟੇਲਾਈਟ ਟਰਮੀਨਲ ਹੋਣਗੇ।

ਭਾਰਤੀ ਫੌਜ (Indian Army) ਨੇ ਐਲਏਸੀ ਦੇ ਪਾਰ ਚੀਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਸਵਦੇਸ਼ੀ ਤੌਰ ‘ਤੇ ਬਣਾਏ ਅਤੇ ਰਿਮੋਟਲੀ ਪਾਇਲਟ ਏਅਰਕ੍ਰਾਫਟ ‘ਸਵਿੱਚ’ ਨੂੰ ਅੱਗੇ ਦੀਆਂ ਪੋਸਟਾਂ ‘ਤੇ ਤਾਇਨਾਤ ਕੀਤਾ ਹੈ। ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਤਾਇਨਾਤ ਸੈਨਾ ਦੀ ਮਾਊਂਟੇਨ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਟੀਐਮ ਸਿਨਹਾ ਨੇ ਕਿਹਾ ਕਿ ਅਸੀਂ ਹੁਣ ਪੂਰਬੀ ਸੈਕਟਰ ਦੇ ਅਗਾਂਹਵਧੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ |

The post ਭਾਰਤੀ ਫੌਜ ਅਰੁਣਾਚਲ ਪ੍ਰਦੇਸ਼ ‘ਚ LAC ਦੀਆਂ ਸਾਰੀਆਂ ਚੌਂਕੀਆਂ ‘ਤੇ ਬਣਾਏਗੀ ਵੱਡੇ ਹੈਲੀਪੈਡ appeared first on TheUnmute.com - Punjabi News.

Tags:
  • arunachal-pradesh
  • breaking-news
  • chine-armies
  • india-china-corps
  • india-china-relation
  • indian-army
  • lac-brigadier-tm-sinha
  • line-of-actual-control-lac-in-arunachal-pradesh
  • news
  • optical-fiber-network

ਰੈਵੀਨਿਊ ਪਟਵਾਰ ਯੂਨੀਅਨ ਦੀ ਵੱਡੀ ਚਿਤਾਵਨੀ, ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ CM ਰਿਹਾਇਸ਼ ਦਾ ਕਰਾਂਗੇ ਘਿਰਾਓ

Friday 09 September 2022 10:47 AM UTC+00 | Tags: aam-aadmi-party breaking-news cm-bhagwant-mann honor-of-revenue-patwar-union honor-of-revenue-patwar-union-warns-the-government news patwar-union-and-kanungo-association-mr-muktsar-sahib punjab-government revenue-patwar-union sri-muktsar-sahib the-revenue-patwar-union-punjab the-revenue-patwar-union-punjab-protest the-unmute-breaking-news

ਚੰਡੀਗੜ੍ਹ 09 ਸਤੰਬਰ 2022: ਦੀ ਰੈਵੀਨਿਊ ਪਟਵਾਰ ਯੂਨੀਅਨ (Revenue Patwar Union) ਅਤੇ ਕਾਨੂੰਨਗੋ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤਹਿਤ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਜਥੇਬੰਦੀ ਵੱਲੋਂ ਧਰਨਾ ਦਿੱਤਾ ਗਿਆ |ਇਸ ਦੌਰਾਨ ਇਨ੍ਹਾਂ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ |

ਇਸ ਦੌਰਾਨ ਰੈਵੀਨਿਊ ਪਟਵਾਰ ਯੂਨੀਅਨ (Revenue Patwar Union) ਦੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਪਟਵਾਰੀਆਂ ਅਤੇ ਕਾਨੂੰਗੋ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ‘ਚ ਪਟਵਾਰੀਆਂ ਦੀਆਂ ਪੋਸਟਾਂ ਪਹਿਲਾਂ ਨਾਲੋਂ ਘਟਾ ਦਿੱਤੀਆਂ ਗਈਆਂ ਹਨ ।

ਇਸਦੇ ਨਾਲ ਹੀ ਪਟਵਾਰ ਯੂਨੀਅਨ ਦਾ ਕਹਿਣਾ ਹੈ ਕਿ ਇਸ ਨਾਲ ਕੰਮ ਦਾ ਬੋਝ ਹੋਰ ਵਧਿਆ ਹੈ | ਇਸ ਤੋਂ ਇਲਾਵਾ ਜੂਨੀਅਰ ਅਤੇ ਸੀਨੀਅਰ ਨੂੰ ਤਨਖਾਹਾਂ ਵੀ ਬਰਾਬਰ ਦਿੱਤੀਆਂ ਜਾਣ ਅਤੇ ਮੌਜੂਦਾ ਸਮੇਂ ਦੇ ਪਟਵਾਰੀਆਂ ਨੂੰ ਭੱਤੇ ਦੇ ਨਾਮ ਤੇ ਜੋ ਫ਼ੈਸਲਾ ਲਿਆ ਗਿਆ ਹੈ, ਉਹ ਮਹਿਜ਼ ਇੱਕ ਮਜ਼ਾਕ ਹੈ | ਉਨ੍ਹਾਂ ਕਿਹਾ ਕਿ ਜੇਕਰ ਪਟਵਾਰੀਆਂ ਅਤੇ ਕਾਨੂੰਗੋ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ, ਤਾਂ 15 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ।

The post ਰੈਵੀਨਿਊ ਪਟਵਾਰ ਯੂਨੀਅਨ ਦੀ ਵੱਡੀ ਚਿਤਾਵਨੀ, ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ CM ਰਿਹਾਇਸ਼ ਦਾ ਕਰਾਂਗੇ ਘਿਰਾਓ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • honor-of-revenue-patwar-union
  • honor-of-revenue-patwar-union-warns-the-government
  • news
  • patwar-union-and-kanungo-association-mr-muktsar-sahib
  • punjab-government
  • revenue-patwar-union
  • sri-muktsar-sahib
  • the-revenue-patwar-union-punjab
  • the-revenue-patwar-union-punjab-protest
  • the-unmute-breaking-news

ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ ਖ਼ਿਲਾਫ IT ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ

Friday 09 September 2022 10:57 AM UTC+00 | Tags: aam-aadmi-party-punjab aap-mla-harmeet-singh breaking-news mla-harmeet-singh-pathanmajra pathanamajra patiala patiala-district punjab-government punjab-news punjab-police punjab-politics sanour-vidhan-sabha the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਪਟਿਆਲਾ ਜ਼ਿਲ੍ਹੇ ਦੀ ਸਨੌਰ ਵਿਧਾਨ ਸਭਾ ਸੀਟ ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (Harmeet Singh Pathanmajra) ਦੀ ਦੂਜੀ ਪਤਨੀ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਖ਼ਿਲਾਫ਼ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਵਿਧਾਇਕ ਪਠਾਨਮਾਜਰਾ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਜਿਸ ‘ਤੇ ਵਿਧਾਇਕ ਨੇ ਕਿਹਾ ਕਿ ਇਹ ਵੀਡੀਓ ਉਸ ਦੀ ਦੂਜੀ ਪਤਨੀ ਨੇ ਬਣਾਈ ਹੈ ਅਤੇ ਉਸ ਨੇ ਇਹ ਵੀਡੀਓ ਵਾਇਰਲ ਕੀਤੀ ਹੈ।

ਜਿਕਰਯੋਗ ਹੈ ਕਿ ਪਠਾਨਮਾਜਰਾ ਦੀ ਦੂਜੀ ਪਤਨੀ ਵੱਲੋਂ ਦਾਇਰ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਹਰਮੀਤ ਪਠਾਨਮਾਜਰਾ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਦੂਜੀ ਪਤਨੀ ਨੂੰ ਸੁਰੱਖਿਆ ਦੇਣ ਦੇ ਹੁਕਮ ਜਾਰੀ ਕੀਤੇ ਗਏ ਸਨ । ਇਸਦੇ ਨਾਲ ਹੀ ਹਾਈਕੋਰਟ ਨੇ ਸ਼ਿਕਾਇਤ ਦੀ ਸਟੇਟਸ ਰਿਪੋਰਟ ਵੀ ਮੰਗੀ ਸੀ ।

The post ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ ਖ਼ਿਲਾਫ IT ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ appeared first on TheUnmute.com - Punjabi News.

Tags:
  • aam-aadmi-party-punjab
  • aap-mla-harmeet-singh
  • breaking-news
  • mla-harmeet-singh-pathanmajra
  • pathanamajra
  • patiala
  • patiala-district
  • punjab-government
  • punjab-news
  • punjab-police
  • punjab-politics
  • sanour-vidhan-sabha
  • the-unmute-breaking-news
  • the-unmute-punjabi-news

ਮਹਾਰਾਣੀ ਐਲਿਜ਼ਾਬੈਥ-2 ਦੇ ਦੇਹਾਂਤ 'ਤੇ ਭਾਰਤ 'ਚ 11 ਸਤੰਬਰ ਨੂੰ ਰਾਸ਼ਟਰੀ ਸੋਗ ਦਾ ਐਲਾਨ

Friday 09 September 2022 11:10 AM UTC+00 | Tags: breaking-news britain britain-latest-news buckingham-palace ii news queen-elizabeth-ii queen-elizabeth-ii-latest-news queen-elizabeth-ii-news queen-elizabeth-iis-deteriorating-health rip the-unmute the-unmute-breaking-news the-unmute-latest-update the-unmute-punjabi-news

ਚੰਡੀਗੜ੍ਹ 09 ਸਤੰਬਰ 2022: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 (Queen Elizabeth II) ਦੇ ਦੇਹਾਂਤ ‘ਤੇ ਭਾਰਤ ‘ਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 11 ਸਤੰਬਰ ਨੂੰ ਭਾਰਤ ਵਿੱਚ ਰਾਸ਼ਟਰੀ ਸੋਗ ਹੋਵੇਗਾ। ਇਸ ਦਿਨ ਮਹਾਰਾਣੀ ਐਲਿਜ਼ਾਬੈਥ ਦੇ ਸਨਮਾਨ ਵਿੱਚ ਭਾਰਤ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 (Queen Elizabeth II) ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਡੇ ਸਮਿਆਂ ਦੇ ਦਿੱਗਜ ਵਜੋਂ ਯਾਦ ਕੀਤਾ ਜਾਵੇਗਾ। ਉਸਨੇ ਆਪਣੇ ਦੇਸ਼ ਅਤੇ ਲੋਕਾਂ ਨੂੰ ਪ੍ਰੇਰਣਾਦਾਇਕ ਅਗਵਾਈ ਪ੍ਰਦਾਨ ਕੀਤੀ।

The post ਮਹਾਰਾਣੀ ਐਲਿਜ਼ਾਬੈਥ-2 ਦੇ ਦੇਹਾਂਤ ‘ਤੇ ਭਾਰਤ ‘ਚ 11 ਸਤੰਬਰ ਨੂੰ ਰਾਸ਼ਟਰੀ ਸੋਗ ਦਾ ਐਲਾਨ appeared first on TheUnmute.com - Punjabi News.

Tags:
  • breaking-news
  • britain
  • britain-latest-news
  • buckingham-palace
  • ii
  • news
  • queen-elizabeth-ii
  • queen-elizabeth-ii-latest-news
  • queen-elizabeth-ii-news
  • queen-elizabeth-iis-deteriorating-health
  • rip
  • the-unmute
  • the-unmute-breaking-news
  • the-unmute-latest-update
  • the-unmute-punjabi-news

ਜਬਰ ਜਨਾਹ ਮਾਮਲੇ 'ਚ ਅਦਾਲਤ ਵਲੋਂ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ

Friday 09 September 2022 11:27 AM UTC+00 | Tags: breaking-news former-mla-simarjit-singh-bains lok-insaf-party-chief-simarjit-singh-bains ludhiana ludhiana-court ludhiana-police ludhiana-police-station. mla-simarjit-singh-bains news police-remand-of-simarjit-singh-bains punjab-news simarjit-singh-bains the-bail-application-of-simarjit-singh-bains-was-rejected the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਜਬਰ ਜਨਾਹ ਦੇ ਮਾਮਲੇ 'ਚ ਅੱਜ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Singh Bains) ਨੂੰ ਲੁਧਿਆਣਾ ਅਦਾਲਤ ਵਲੋਂ ਕੋਈ ਰਾਹਤ ਨਹੀਂ ਮਿਲੀ, ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਬਰ ਜਨਾਹ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਭਰਾ ਅਤੇ ਪੀਏ ਨੂੰ ਹੀ ਜ਼ਮਾਨਤ ਮਿਲੀ ਹੈ | ਜਦਕਿ ਬਾਕੀਆਂ ਦੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਹਨ।

ਜਿਕਰਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ 'ਤੇ ਇੱਕ ਵਿਧਵਾ ਵਲੋਂ ਜ਼ਬਰ-ਜਨਾਹ ਦੇ ਦੋਸ਼ ਲਾਏ ਸਨ |ਬੈਂਸ ਨੇ 11 ਜੁਲਾਈ ਨੂੰ ਲੁਧਿਆਣਾ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ | ਜਿਸਦੇ ਚੱਲਦੇ ਬੈਂਸ ਨੂੰ ਕਈ ਵਾਰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਇਸਦੇ ਨਾਲ ਹੀ ਪਿਛਲੀ ਪੇਸ਼ੀ ਦੌਰਾਨ ਅਦਾਲਤ ਨੇ ਬੈਂਸ ਨੂੰ ਫਿਰ ਤੋਂ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ |

The post ਜਬਰ ਜਨਾਹ ਮਾਮਲੇ 'ਚ ਅਦਾਲਤ ਵਲੋਂ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ appeared first on TheUnmute.com - Punjabi News.

Tags:
  • breaking-news
  • former-mla-simarjit-singh-bains
  • lok-insaf-party-chief-simarjit-singh-bains
  • ludhiana
  • ludhiana-court
  • ludhiana-police
  • ludhiana-police-station.
  • mla-simarjit-singh-bains
  • news
  • police-remand-of-simarjit-singh-bains
  • punjab-news
  • simarjit-singh-bains
  • the-bail-application-of-simarjit-singh-bains-was-rejected
  • the-unmute-breaking-news
  • the-unmute-punjabi-news

"ਖੇਡਾਂ ਵਤਨ ਪੰਜਾਬ ਦੀਆਂ" ਜ਼ਿਲਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ ਹੋਣਗੇ: ਖੇਡ ਮੰਤਰੀ ਮੀਤ ਹੇਅਰ

Friday 09 September 2022 11:40 AM UTC+00 | Tags: aam-aadmi-party breaking-news chief-minister-bhagwant-mann cm-bhagwant-mann congress constituency-mla-kulwant-singh education-minister-gurmeet-singh-meeet-hayer khedan-watan-punjab-diaan kheda-watan-punjab-diaan news sports-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਮੁੜ ਖੇਡ ਸੱਭਿਆਚਾਰ ਪੈਦਾ ਕਰਨ ਅਤੇ ਸੂਬੇ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਦੀ ਸ਼ਨਾਖਤ ਕਰਨ ਲਈ 'ਖੇਡਾ ਵਤਨ ਪੰਜਾਬ ਦੀਆਂ' (Khedan Watan Punjab Diaan) ਕਰਵਾਉਣ ਦੇ ਫੈਸਲੇ ਤੋਂ ਬਾਅਦ ਖੇਡ ਵਿਭਾਗ ਵੱਲੋਂ ਉਦਘਾਟਨੀ ਸਮਾਰੋਹ ਤੋਂ ਬਾਅਦ ਬਲਾਕ ਪੱਧਰ ਦੇ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਗਿਆ ਹੈ।

ਹੁਣ ਸਾਰੇ ਜ਼ਿਲਿਆਂ ਵਿੱਚ 12 ਤੋਂ 22 ਸਤੰਬਰ ਤੱਕ ਜ਼ਿਲਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ ਜਿਸ ਲਈ ਸਭ ਤਿਆਰੀਆਂ ਮੁਕੰਮਲ ਹਨ। ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਮੀਤ ਹੇਅਰ ਨੇ ਬਲਾਕ ਪੱਧਰੀ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਖਿਡਾਰੀਆਂ, ਖੇਡ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਜਿਵੇਂ ਇਨ੍ਹਾਂ ਖੇਡਾਂ (Khedan Watan Punjab Diaan) ਦਾ ਬਿਹਤਰੀਨ ਆਗਾਜ਼ ਹੋਇਆ ਹੈ, ਉਵੇਂ ਹੀ ਜ਼ਿਲਾ ਤੇ ਰਾਜ ਪੱਧਰੀ ਮੁਕਾਬਲਿਆਂ ਤੋਂ ਬਾਅਦ ਸਫਲ ਸਮਾਪਨ ਹੋਵੇਗਾ। ਉਨਾਂ ਕਿਹਾ ਕਿ ਇਨਾਂ ਖੇਡ ਨਾਲ ਪੰਜਾਬ ਦੇ ਹਰ ਪਿੰਡ-ਸ਼ਹਿਰ ਦਾ ਖਿਡਾਰੀ ਜੁੜ ਰਿਹਾ ਹੈ ਜੋ ਕਿ ਇਨਾਂ ਖੇਡਾਂ ਦਾ ਮੁੱਖ ਮਨੋਰਥ ਹੈ।

ਖੇਡ ਮੰਤਰੀ ਨੇ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ), ਖੋ ਖੋ ਤੇ ਰੱਸ਼ਾਕਸੀ ਦੇ ਮੁਕਾਬਲੇ ਹੋਏ। ਹੁਣ ਇਨਾਂ ਖੇਡਾਂ ਦੇ ਜੇਤੂ ਖਿਡਾਰੀ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਤੋਂ ਇਲਾਵਾ ਜ਼ਿਲਾ ਪੱਧਰ ਉਤੇ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਤੇ ਵੇਟਲਿਫਟਿੰਗ ਦੇ ਮੁਕਾਬਲੇ ਛੇ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਦੇ ਹੋਣਗੇ। ਪੈਰਾ ਖਿਡਾਰੀਆਂ ਦੇ ਵੀ ਮੁਕਾਬਲੇ ਹੋਣਗੇ। 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਤੇ ਅਥਲੈਟਿਕਸ। ਇਨ੍ਹਾਂ ਵਰਗਾਂ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਜ਼ਿਲਾ ਪੱਧਰ ਦੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਇਸ ਤੋਂ ਬਾਅਦ ਜ਼ਿਲਾ ਜੇਤੂਆਂ ਦੇ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਸੂਬਾ ਪੱਧਰ ਉਤੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਵੰਡੇ ਜਾਣਗੇ। ਪਹਿਲੇ ਸਥਾਨ ਉਤੇ ਆਉਣ ਵਾਲਿਆਂ ਨੂੰ 10 ਹਜ਼ਾਰ ਰੁਪਏ ਨਗਦ ਇਨਾਮ ਤੇ ਸਰਟੀਫਿਕੇਟ, ਦੂਜੇ ਸਥਾਨ ਉਤੇ ਆਉਣ ਵਾਲਿਆਂ ਨੂੰ 7 ਹਜ਼ਾਰ ਰੁਪਏ ਤੇ ਸਰਟੀਫਿਕੇਟ ਅਤੇ ਤੀਜੇ ਸਥਾਨ ਉਤੇ ਆਉਣ ਵਾਲਿਆਂ ਨੂੰ 5 ਹਜ਼ਾਰ ਰੁਪਏ ਤੇ ਸਰਟੀਫਿਕੇਟ ਦਿੱਤੇ ਜਾਣਗੇ।

The post “ਖੇਡਾਂ ਵਤਨ ਪੰਜਾਬ ਦੀਆਂ” ਜ਼ਿਲਾ ਪੱਧਰੀ ਟੂਰਨਾਮੈਂਟ 12 ਤੋਂ 22 ਸਤੰਬਰ ਤੱਕ ਹੋਣਗੇ: ਖੇਡ ਮੰਤਰੀ ਮੀਤ ਹੇਅਰ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • congress
  • constituency-mla-kulwant-singh
  • education-minister-gurmeet-singh-meeet-hayer
  • khedan-watan-punjab-diaan
  • kheda-watan-punjab-diaan
  • news
  • sports-news
  • the-unmute-punjabi-news

ਫਤਿਹਗੜ੍ਹ ਚੂੜੀਆਂ ਵਿਖੇ ਮਨਰੇਗਾ ਕਾਮਿਆਂ ਨੇ ਮਨਰੇਗਾ ਸੈਕਟਰੀ ਤੇ 'ਆਪ' ਵਲੰਟੀਅਰ 'ਤੇ ਲਾਏ ਘਪਲੇ ਕਰਨ ਦੇ ਦੋਸ਼

Friday 09 September 2022 12:02 PM UTC+00 | Tags: aam-aadmi-party fatehgarh-churian fatehgarh-churian-constituency mgnrega-card mnrega news nrega-secretary-prabhjot-singh punjab-government punjab-news tahli-village the-unmute-breaking-news the-unmute-news the-unmute-punjabi-news

ਗੁਰਦਾਸਪੁਰ 09 ਸਤੰਬਰ 2022: ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ (Fatehgarh Churian) ਦੇ ਪਿੰਡ ਟਾਹਲੀ ਦੇ ਵਾਸੀਆਂ ਨੇ ਮਨਰੇਗਾ (MGNREGA) ਸੈਕਟਰੀ ਪ੍ਰਭਜੋਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਤਿੰਦਰ ਸਿੰਘ ਟੋਨੀ ‘ਤੇ ਮਨਰੇਗਾ ਦੇ ਪੈਸਿਆਂ ਵਿਚ ਘਪਲੇਬਾਜ਼ੀ ਕਰਨ ਦੇ ਦੋਸ਼ ਲਾਏ ਹਨ |

ਇਸਦੇ ਨਾਲ ਹੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਨ੍ਹਾਂ ਦੋਵੇਂ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਮਨਰੇਗਾ ਵਰਕਰਾਂ ਨੂੰ ਦਿਹਾੜੀ ਦੇ ਪੈਸੇ ਦਿੱਤੇ ਜਾਣ | ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੀਆਂ 7 ਬੀਬੀਆਂ ਨੇ ਮਨਰੇਗਾ ਤਹਿਤ ਕੰਮ ਕੀਤਾ ਹੈ ਤੇ ਬਾਕੀ ਨਾਜਾਇਜ਼ ਮਨਰੇਗਾ ਕਾਰਡ ਬਣਾ ਕੇ ਸਰਕਾਰੀ ਪੈਸਿਆਂ ਨੂੰ ਹੜੱਪਿਆ ਜਾ ਰਿਹਾ ਹੈ |

ਉਨ੍ਹਾਂ ਕਿਹਾ ਕਿ ਜਿਹੜੀਆਂ ਬੀਬੀਆਂ ਨੇ ਮਨਰੇਗਾ (MGNREGA) ਸਕੀਮ ਤਹਿਤ ਕੰਮ ਕੀਤਾ ਹੈ ਉਨ੍ਹਾਂ ਨੂੰ ਇਸ ਵੱਲੋਂ ਘਰ ਬੁਲਾ ਕੇ ਪੈਨਸ਼ਨ ਲਗਵਾਉਣ ਦੇ ਬਹਾਨੇ ਬਾਇਓਮੈਟ੍ਰਿਕ ਮਸ਼ੀਨ ਤੇ ਅੰਗੂਠਾ ਲਗਾ ਕੇ ਉਨ੍ਹਾਂ ਦੇ ਪੈਸੇ ਕਢਵਾ ਲਏ ਗਏ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਪਿੰਡ ਵਿੱਚ ਮਨਰੇਗਾ ਸਕੀਮ ਤਹਿਤ ਆਏ ਇਕ ਇਕ ਪੈਸੇ ਦਾ ਹਿਸਾਬ ਲਿਆ ਜਾਵੇ ਅਤੇ ਜਿਹੜੇ ਮਨਰੇਗਾ ਕਾਮਿਆਂ ਨੇ ਕੰਮ ਕੀਤਾ ਹੈ | ਉਨ੍ਹਾਂ ਨੂੰ ਤੁਰੰਤ ਉਹ ਪੈਸੇ ਦਿੱਤੇ ਜਾਣ |

ਮਨਰੇਗਾ ਸੈਕਟਰੀ ਪ੍ਰਭਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਸਰਕਲ ਟਾਹਲੀ ਪਿੰਡ ਦਾ ਪਿਛਲੇ ਦੋ ਮਹੀਨੇ ਤੋਂ ਮੈਨੂੰ ਚਾਰਜ ਮਿਲਿਆ ਹੈ।ਜਿਹੜਾ ਵੀ ਕੰਮ ਮਨਰੇਗਾ ਕਾਮਿਆਂ ਕੋਲੋਂ ਕਰਵਾਇਆ ਗਿਆ ਹੈ | ਉਨ੍ਹਾਂ ਦੀ ਪੇਮੈਂਟ ਉਨ੍ਹਾਂ ਦੇ ਸਹੀ ਖਾਤਿਆਂ ਵਿੱਚ ਕਰ ਦਿੱਤੀ ਗਈ ਹੈ ਮੇਰੇ ਉੱਪਰ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਵਾਸੀ ਨੂੰ ਮੇਰੇ ਉੱਪਰ ਸ਼ੱਕ ਹੈ ਤਾਂ ਮੇਰੀ ਪੜਤਾਲ ਕਰਵਾਈ ਜਾਵੇ |

ਇਸ ਸੰਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਤਿੰਦਰ ਸਿੰਘ ਟੋਨੀ ਨਾਲ ਗੱਲਬਾਤ ਕੀਤੀ ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਪਿੰਡ ਦੇ ਕੁਝ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।ਮਨਰੇਗਾ ਪੈਸਿਆਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਇਸ ਦਾ ਹਿਸਾਬ ਮਨਰੇਗਾ ਸੈਕਟਰੀ ਕੋਲੋਂ ਪੁੱਛਿਆ ਜਾਵੇ |

The post ਫਤਿਹਗੜ੍ਹ ਚੂੜੀਆਂ ਵਿਖੇ ਮਨਰੇਗਾ ਕਾਮਿਆਂ ਨੇ ਮਨਰੇਗਾ ਸੈਕਟਰੀ ਤੇ ‘ਆਪ’ ਵਲੰਟੀਅਰ ‘ਤੇ ਲਾਏ ਘਪਲੇ ਕਰਨ ਦੇ ਦੋਸ਼ appeared first on TheUnmute.com - Punjabi News.

Tags:
  • aam-aadmi-party
  • fatehgarh-churian
  • fatehgarh-churian-constituency
  • mgnrega-card
  • mnrega
  • news
  • nrega-secretary-prabhjot-singh
  • punjab-government
  • punjab-news
  • tahli-village
  • the-unmute-breaking-news
  • the-unmute-news
  • the-unmute-punjabi-news

ਬ੍ਰਮ ਸ਼ੰਕਰ ਜਿੰਪਾ ਨੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਸੜਕ ਦੀ ਖਸਤਾ ਹਾਲਤ ਬਾਰੇ ਨਿਤੀਨ ਗਡਕਰੀ ਨੂੰ ਲਿਖੀ ਚਿੱਠੀ

Friday 09 September 2022 12:14 PM UTC+00 | Tags: aam-aadmi-party brahm-shankar-jimpa bram-shankar-jimpa bram-shankar-jimpa-wrote-a-letter-to-nitin-gadkari breaking-news cm-bhagwant-mann jalandhar-hoshiarpur-dharamshala news nitin-gadkari punjab-revenue-minister-bram-shankar-jimpa punjab-revenue-minister-bram-shankar-zimpa punjab-road the-unmute-breaking-news the-unmute-latest-news union-road-transport-minister-nitin-gadkari

ਚੰਡੀਗੜ੍ਹ 09 ਸਤੰਬਰ 2022: ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਨੂੰ ਚਿੱਠੀ ਲਿਖ ਕੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਕੌਮੀ ਸੜਕ ਦੀ ਮਾੜੀ ਹਾਲਤ ਨੂੰ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਦੋ ਸੂਬਿਆਂ ਨੂੰ ਜੋੜਨ ਵਾਲੀ ਇਹ ਇਕ ਮਹੱਤਵਪੂਰਨ ਸੜਕ ਹੈ ਪਰ ਹੁਸ਼ਿਆਰਪੁਰ ਨਜ਼ਦੀਕ ਬਹੁਤ ਸਾਰੀਆਂ ਥਾਂਵਾਂ ਤੋਂ ਇਹ ਸੜਕ ਬੇਹੱਦ ਟੁੱਟੀ ਹੋਈ ਹੈ।

ਬ੍ਰਮ ਸ਼ੰਕਰ ਜਿੰਪਾ (Brahm Shankar Jimpa) ਕਿਹਾ ਕਿ ਸੜਕ ਦੀ ਰਿਪੇਅਰ ਨੂੰ ਲੈ ਕੇ ਲੋਕਾਂ ਨੇ ਬਹੁਤ ਵਾਰ ਧਰਨਾ ਦਿੱਤਾ ਹੈ ਅਤੇ ਸੜਕੀ ਹਾਦਸਿਆਂ ਵਿਚ ਬਹੁਤ ਲੋਕ ਆਪਣੀ ਜਾਨ ਵੀ ਗੁਆ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਸੜਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿਚ ਜੋੜਦੀ ਹੈ। ਇਸੇ ਸੜਕ ਰਾਹੀਂ ਸ਼ਰਧਾਲੂ ਮਾਤਾ ਚਿੰਤਪੂਰਨੀ ਜੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ ਅਤੇ ਬਾਬਾ ਬਾਲਕ ਨਾਥ ਜੀ ਵਰਗੇ ਅਤਿ ਮਹੱਤਵਪੂਰਣ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਂਦੇ ਹਨ।

ਆਦਮਪੁਰ ਏਅਰਪੋਰਟ ਜਾਣ ਲਈ ਵੀ ਇਸੇ ਸੜਕ ਦੀ ਵਰਤੋਂ ਕੀਤੀ ਜਾਂਦੀ ਹੈ। ਜਿੰਪਾ ਨੇ ਕਿਹਾ ਕਿ ਉੱਤਰੀ ਭਾਰਤ ਦੇ ਮਸ਼ਹੂਰ ਸੈਲਾਨੀ ਸ਼ਹਿਰ ਧਰਮਸ਼ਾਲਾ ਅਤੇ ਮੈਕਲੋਡ ਗੰਜ ਜਾਣ ਲਈ ਵੀ ਲੱਖਾਂ ਲੋਕ ਇਸੇ ਸੜਕ ਦੀ ਵਰਤੋਂ ਕਰਦੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਵੀ ਇਸ ਸੜਕ ਦੀ ਮੁਰੰਮਤ ਬਾਬਤ ਪੱਤਰ ਲਿਖ ਚੁੱਕੇ ਹਨ ਪਰ ਹਾਲੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਜਿੰਪਾ ਨੇ ਕਿਹਾ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਵੱਖਰੇ ਰੂਪ ਵਿਚ ਕੌਮੀ ਹਾਈਵੇਜ਼ ਅਥਾਰਟੀ ਨੂੰ ਪੱਤਰ ਲਿਖ ਕੇ ਇਸ ਸੜਕ ਦੀਆਂ ਟੁੱਟੀਆਂ ਥਾਂਵਾਂ ਦੀ ਮੁਰੰਮਤ ਲਈ ਪੂਰੇ ਵਿਸਥਾਰ ਵਿਚ ਲਿਖਿਆ ਜਾ ਚੁੱਕਾ ਹੈ।

ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਇਸ ਸੜਕ ਦੀ ਮਹੱਤਤਾ ਨੂੰ ਵੇਖਦਿਆਂ ਅਤੇ ਹੁਸ਼ਿਆਰਪੁਰ ਨਜ਼ਦੀਕ ਸੜਕ ਦੀ ਬੇਹੱਦ ਖਸਤਾ ਹਾਲਤ ਨੂੰ ਤੁਰੰਤ ਠੀਕ ਕਰਵਾਉਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤੀਨ ਗਡਕਰੀ ਕੌਮੀ ਹਾਈਵੇਜ਼ ਅਥਾਰਟੀ ਨੂੰ ਤੁਰੰਤ ਨਿਰਦੇਸ਼ ਜਾਰੀ ਕਰਨ।

The post ਬ੍ਰਮ ਸ਼ੰਕਰ ਜਿੰਪਾ ਨੇ ਜਲੰਧਰ-ਹੁਸ਼ਿਆਰਪੁਰ-ਧਰਮਸ਼ਾਲਾ ਸੜਕ ਦੀ ਖਸਤਾ ਹਾਲਤ ਬਾਰੇ ਨਿਤੀਨ ਗਡਕਰੀ ਨੂੰ ਲਿਖੀ ਚਿੱਠੀ appeared first on TheUnmute.com - Punjabi News.

Tags:
  • aam-aadmi-party
  • brahm-shankar-jimpa
  • bram-shankar-jimpa
  • bram-shankar-jimpa-wrote-a-letter-to-nitin-gadkari
  • breaking-news
  • cm-bhagwant-mann
  • jalandhar-hoshiarpur-dharamshala
  • news
  • nitin-gadkari
  • punjab-revenue-minister-bram-shankar-jimpa
  • punjab-revenue-minister-bram-shankar-zimpa
  • punjab-road
  • the-unmute-breaking-news
  • the-unmute-latest-news
  • union-road-transport-minister-nitin-gadkari

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸਦਭਾਵਨਾ ਦਲ ਨੇ ਸਰੀਰ 'ਤੇ ਜੰਜ਼ੀਰਾਂ ਪਾ ਕੇ ਕੀਤਾ ਰੋਸ਼ ਮਾਰਚ

Friday 09 September 2022 12:34 PM UTC+00 | Tags: aam-aadmi-party amit-shah bhai-baldev-singh-wadala cbi hsgpc-president-baljit-singh-daduwal news punjab-government sgpc sikh-sadbhavana-dal sukhbir-singh-badal the-unmute-breaking the-unmute-breaking-news the-unmute-punjabi-news

ਅੰਮ੍ਰਿਤਸਰ 09 ਸਤੰਬਰ 2022: ਪਿਛਲੇ 22 ਮਹੀਨਿਆਂ ਤੋਂ ਸਿੱਖ ਸਦਭਾਵਨਾ ਦਲ ਵੱਲੋਂ ਪੰਥਕ ਹੋਕੇ ਦੇ ਤਹਿਤ ਅੰਮ੍ਰਿਤਸਰ ਵਿਰਾਸਤੀ ਮਾਰਗ ‘ਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸੇ ਤਹਿਤ ਅੱਜ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸਿੱਖ ਸੰਗਤਾਂ ਦੇ ਨਾਲ ਆਪਣੇ ਸਰੀਰ ਨੂੰ ਜੰਗਲੀਆਂ ਨਾਲ ਜਕੜ ਕੇ ਰੋਸ ਮਾਰਚ ਕੀਤਾ ਗਿਆ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਰੋਸ਼ ਮਾਰਚ ਇਸ ਲਈ ਕੀਤਾ ਜਾ ਰਿਹਾ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਭਾਰਤ ਸਰਕਾਰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਵੇ |

ਉਨ੍ਹਾਂ ਕਿਹਾ ਕਿ ਹੁਣ ਸਾਡਾ ਪੰਜਾਬ ਸਰਕਾਰ ਤੋਂ ਵੀ ਵਿਸ਼ਵਾਸ ਉੱਠ ਚੁੱਕਾ ਹੈ | ਇਸ ਲਈ ਉਹ ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਨ ਕਿ 328 ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਏ | ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੋ ਮੰਗ ਉੱਠੀ ਆ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ |

ਇਸਦੇ ਲਈ ਵੀ ਅੱਜ ਉਨ੍ਹਾਂ ਸੀਸ ਗੰਜ ਵੱਲੋਂ ਮਾਰਚ ਕਰਕੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਬੰਦੀ ਸਿੰਘਾਂ ਨੂੰ ਵੀ ਰਿਹਾਅ ਕਰੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ |

ਇਸਦੇ ਨਾਲ ਹੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 12 ਸਤੰਬਰ ਨੂੰ ਜ਼ਿਲ੍ਹਾ ਪੱਧਰ ਦੇ ਉੱਤੇ ਕਾਲੇ ਚੋਲੇ ਪਾ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੇ ਬਹਿਕਾਵੇ ਵਿਚ ਨਾ ਆਣ ਕਿਉਂਕਿ ਉਸ ਦਿਨ ਇਨ੍ਹਾਂ ਦੇ ਚੋਲੇ ਵੀ ਕਾਲੇ ਹੋਣੇ ਨੇ ਤੇ ਇਨ੍ਹਾਂ ਦੇ ਕੰਮ ਵੀ ਕਾਲੇ ਹੋਣੇ ਹਨ |

ਉਨ੍ਹਾਂ ਕਿਹਾ ਕਿ ਅਗਰ ਇਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਨਾ ਕਰਵਾਇਆ ਤਾਂ ਆਉਣ ਵਾਲੇ ਸਮੇਂ ਵਿਚ ਜਿਸ ਤਰੀਕੇ ਨਾਲ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਤਰਸਦੇ ਹਾਂ ਉਸੇ ਤਰੀਕੇ ਹੀ ਅਸੀਂ ਪੰਜਾਬ ਨੂੰ ਵੀ ਤਰਸਾਂਗੇ | ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ 328 ਸਰੂਪਾਂ ਦੇ ਮਾਮਲੇ ਚ ਕੇਂਦਰ ਸਰਕਾਰ ਨੂੰ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ |

The post ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸਦਭਾਵਨਾ ਦਲ ਨੇ ਸਰੀਰ ‘ਤੇ ਜੰਜ਼ੀਰਾਂ ਪਾ ਕੇ ਕੀਤਾ ਰੋਸ਼ ਮਾਰਚ appeared first on TheUnmute.com - Punjabi News.

Tags:
  • aam-aadmi-party
  • amit-shah
  • bhai-baldev-singh-wadala
  • cbi
  • hsgpc-president-baljit-singh-daduwal
  • news
  • punjab-government
  • sgpc
  • sikh-sadbhavana-dal
  • sukhbir-singh-badal
  • the-unmute-breaking
  • the-unmute-breaking-news
  • the-unmute-punjabi-news

ਫ਼ਰੀਦਕੋਟ ਸ਼ਹਿਰ ਦੀ ਆਰਾ ਮਾਰਕੀਟ ਤੇ ਜ਼ਿਲ੍ਹਾ SBS ਨਗਰ ਦਾ ਪਿੰਡ ਲਾਲੇਵਾਲ ਅਫ਼ਰੀਕਨ ਸਵਾਈਨ ਫ਼ੀਵਰ ਪ੍ਰਭਾਵਿਤ ਜ਼ੋਨ ਐਲਾਨਿਆ

Friday 09 September 2022 12:43 PM UTC+00 | Tags: aam-aadmi-party african-swine-fever ara-market-of-faridkot-city breaking-news cases-of-african-swine-fever cm-bhagwant-mann control-and-eradication-of-african-swine-fever district-sbs-lalewal-village punjab-government punjab-police the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਪਟਿਆਲਾ ਦੇ ਕੁਝ ਇਲਾਕਿਆ ਵਿਚ ਅਫ਼ਰੀਕਨ ਸਵਾਈਨ ਫ਼ੀਵਰ (African swine fever) ਨਾਲ ਪ੍ਰਭਾਵਤ ਜ਼ੋਨ ਐਲਾਨੇ ਗਏ ਸਨ | ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਫ਼ਰੀਦਕੋਟ ਸ਼ਹਿਰ ਦੀ ਆਰਾ ਮਾਰਕੀਟ ਅਤੇ ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਪਿੰਡ ਲਾਲੇਵਾਲ ਨੂੰ ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਹੈ। ਭੋਪਾਲ ਦੀ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਵੱਲੋਂ ਇੱਥੋਂ ਭੇਜੇ ਸੈਂਪਲਾਂ ਵਿੱਚ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਗਈ ਹੈ।

ਇਸ ਸੰਬੰਧੀ ਜਾਣਕਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਥਾਵਾਂ 'ਚ ਬੀਮਾਰੀ ਦੀ ਰੋਕਥਾਮ ਲਈ "ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009" ਅਤੇ "ਅਫ਼ਰੀਕਨ ਸਵਾਈਨ ਫ਼ੀਵਰ (African swine fever) ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਤਹਿਤ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਬੀਮਾਰੀ ਦੇ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਣ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਹੋਣਗੇ। ਇਨ੍ਹਾਂ ਖੇਤਰਾਂ ਤੋਂ ਕੋਈ ਜ਼ਿੰਦਾ/ਮਰਿਆ ਸੂਰ, ਮੀਟ ਜਾਂ ਕੋਈ ਸਬੰਧਤ ਸਮੱਗਰੀ ਨਾ ਬਾਹਰ ਲਿਜਾਈ ਜਾਵੇਗੀ ਅਤੇ ਨਾ ਅੰਦਰ ਲਿਆਂਦੀ ਜਾ ਸਕੇਗੀ।

The post ਫ਼ਰੀਦਕੋਟ ਸ਼ਹਿਰ ਦੀ ਆਰਾ ਮਾਰਕੀਟ ਤੇ ਜ਼ਿਲ੍ਹਾ SBS ਨਗਰ ਦਾ ਪਿੰਡ ਲਾਲੇਵਾਲ ਅਫ਼ਰੀਕਨ ਸਵਾਈਨ ਫ਼ੀਵਰ ਪ੍ਰਭਾਵਿਤ ਜ਼ੋਨ ਐਲਾਨਿਆ appeared first on TheUnmute.com - Punjabi News.

Tags:
  • aam-aadmi-party
  • african-swine-fever
  • ara-market-of-faridkot-city
  • breaking-news
  • cases-of-african-swine-fever
  • cm-bhagwant-mann
  • control-and-eradication-of-african-swine-fever
  • district-sbs-lalewal-village
  • punjab-government
  • punjab-police
  • the-unmute-breaking-news
  • the-unmute-punjabi-news

T-20 World Cup 2022: ਟੀ-20 ਵਿਸ਼ਵ ਕੱਪ ਲਈ 16 ਸਤੰਬਰ ਨੂੰ ਹੋ ਸਕਦੈ ਭਾਰਤੀ ਟੀਮ ਦਾ ਐਲਾਨ

Friday 09 September 2022 01:00 PM UTC+00 | Tags: australia-cricket-board bcci breaking-news cricket icc icc-mens-t20-world-cup-2022 icc-t20-world-cup indian-team india-team-for-t20-world-cup jaspreet-bhumrah sports-news t20-world-cup t20-world-cup-2022 t-20-world-cup-2022 the-unmute-breaking-news the-unmute-punjabi-news virat-kohali

ਚੰਡੀਗੜ੍ਹ 09 ਸਤੰਬਰ 2022: ਭਾਰਤੀ ਟੀਮ ਦਾ ਏਸ਼ੀਆ ਕੱਪ 2022 (T-20 World Cup 2022) ਵਿਚ ਸਫ਼ਰ ਖਤਮ ਹੋ ਚੁੱਕਾ ਹੈ ਅਤੇ ਹੁਣ ਆਸਟ੍ਰੇਲੀਆ ਨੇ ਭਾਰਤ ਦਾ ਦੌਰਾ ਕਰਨਾ ਹੈ ਜੋ ਉੱਥੇ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਵਜੋਂ ਕੰਮ ਕਰੇਗਾ। ਹਾਲਾਂਕਿ ਇਸ ਤੋਂ ਪਹਿਲਾਂ ਸਵਾਲ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਨੂੰ ਲੈ ਕੇ ਉੱਠ ਰਹੇ ਹਨ | ਜਿਸ ਦਾ ਜਵਾਬ ਸ਼ਾਇਦ 16 ਸਤੰਬਰ ਨੂੰ ਮਿਲੇਗਾ।

ਟਾਈਮਜ਼ ਆਫ ਇੰਡੀਆ ‘ਚ ਛਪੀ ਖ਼ਬਰ ਮੁਤਾਬਕ BCCI 16 ਸਤੰਬਰ ਨੂੰ ਟੀ-20 ਵਿਸ਼ਵ ਕੱਪ 2022 ਲਈ ਭਾਰਤੀ ਟੀਮ ਦਾ ਐਲਾਨ ਕਰ ਸਕਦੀ ਹੈ। ਇਸ ਦੌਰਾਨ ਬੋਰਡ ਦੇ ਸਾਹਮਣੇ ਸਭ ਤੋਂ ਵੱਡਾ ਮੁੱਦਾ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼ਾਮਲ ਕਰਨਾ ਹੋਵੇਗਾ, ਜੋ ਜੁਲਾਈ ‘ਚ ਇੰਗਲੈਂਡ ਦੌਰੇ ਤੋਂ ਬਾਅਦ ਪਿੱਠ ਦੀ ਸੱਟ ਕਾਰਨ ਬਾਹਰ ਹਨ |

The post T-20 World Cup 2022: ਟੀ-20 ਵਿਸ਼ਵ ਕੱਪ ਲਈ 16 ਸਤੰਬਰ ਨੂੰ ਹੋ ਸਕਦੈ ਭਾਰਤੀ ਟੀਮ ਦਾ ਐਲਾਨ appeared first on TheUnmute.com - Punjabi News.

Tags:
  • australia-cricket-board
  • bcci
  • breaking-news
  • cricket
  • icc
  • icc-mens-t20-world-cup-2022
  • icc-t20-world-cup
  • indian-team
  • india-team-for-t20-world-cup
  • jaspreet-bhumrah
  • sports-news
  • t20-world-cup
  • t20-world-cup-2022
  • t-20-world-cup-2022
  • the-unmute-breaking-news
  • the-unmute-punjabi-news
  • virat-kohali

Asia Cup 2022: ਸੁਪਰ-4 ਦੇ ਆਖ਼ਰੀ ਮੈਚ 'ਚ ਪਾਕਿਸਤਾਨ ਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ

Friday 09 September 2022 01:09 PM UTC+00 | Tags: asia-cup asia-cup-2022 asia-cup-2022-pak-vs-sri breaking-news cricket-news pakistan-and-sri-lanka-super-4 pakistan-and-sri-lanka-will-face-each pakistan-and-sri-lanka-will-face-each-other-in-the-final-match-of-super-4 pak-vs-sri pak-vs-sri-live-score punjabi-news the-unmute-latest-news the-unmute-punjabi-news

ਚੰਡੀਗੜ੍ਹ 09 ਸਤੰਬਰ 2022: (Asia Cup 2022 PAK vs SRI) ਏਸ਼ੀਆ ਕੱਪ 2022 ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਪਾਕਿਸਤਾਨ (Pakistan) ਅਤੇ ਸ਼੍ਰੀਲੰਕਾ (Sri Lanka) ਸੁਪਰ-4 ਦਾ ਆਖਰੀ ਮੈਚ ਖੇਡਿਆ ਜਾਵੇਗਾ। ਇਸ ਮੈਚ ਤੋਂ ਬਾਅਦ ਦੋਵੇਂ ਟੀਮਾਂ ਏਸ਼ੀਆ ਕੱਪ ਦੇ ਫਾਈਨਲ ‘ਚ ਵੀ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਟੀਮਾਂ ਏਸ਼ੀਆ ਕੱਪ ਦੇ ਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਦੋਵੇਂ ਟੀਮਾਂ ਸੁਪਰ ਫੋਰ ਦੇ ਇਸ ਆਖਰੀ ਮੈਚ ਵਿੱਚ ਆਪਣੇ ਬੈਂਚ ਦੇ ਤਣਾਅ ਨੂੰ ਪਰਖਣ ਦੀ ਪੂਰੀ ਕੋਸ਼ਿਸ਼ ਕਰਨਗੀਆਂ। ਇਹ ਮੈਚ ਅੱਜ ਸ਼ਾਮ 7:30 ਵਜੇ ਖੇਡਿਆ ਜਾਵੇਗਾ |

The post Asia Cup 2022: ਸੁਪਰ-4 ਦੇ ਆਖ਼ਰੀ ਮੈਚ ‘ਚ ਪਾਕਿਸਤਾਨ ਤੇ ਸ਼੍ਰੀਲੰਕਾ ਹੋਣਗੇ ਆਹਮੋ-ਸਾਹਮਣੇ appeared first on TheUnmute.com - Punjabi News.

Tags:
  • asia-cup
  • asia-cup-2022
  • asia-cup-2022-pak-vs-sri
  • breaking-news
  • cricket-news
  • pakistan-and-sri-lanka-super-4
  • pakistan-and-sri-lanka-will-face-each
  • pakistan-and-sri-lanka-will-face-each-other-in-the-final-match-of-super-4
  • pak-vs-sri
  • pak-vs-sri-live-score
  • punjabi-news
  • the-unmute-latest-news
  • the-unmute-punjabi-news

ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਪਟਿਆਲਾ 'ਚ ਦੁਕਾਨ ਨੂੰ ਢਾਹੁਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਤੇ ਨਿੰਦਣਯੋਗ

Friday 09 September 2022 01:21 PM UTC+00 | Tags: aam-aadmi-party breaking-news cm-bhagwant-mann congress member-of-parliament-from-patiala-praneet-kaur news patiala-news praneet-kaur punjab-congress punjab-government punjab-police the-unmute-breaking-news the-unmute-latest-news the-unmute-punjabi-news

ਪਟਿਆਲਾ 09 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਜਿੱਥੇ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ | ਉਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚ ਨਾਜਾਇਜ਼ ਉਸਾਰੀਆਂ 'ਤੇ ਵੀ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਹੈ | ਜਿਸ ਦੇ ਚੱਲਦਿਆਂ ਪਟਿਆਲਾ (Patiala) ਦੇ ਸੀਆਈਏ ਸਟਾਫ਼ ਨਜ਼ਦੀਕ ਕਾਂਗਰਸ ਸਰਕਾਰ ਵੇਲੇ ਬਣੀਆਂ ਚਾਰ ਦੁਕਾਨਾਂ ਤੇ ਅੱਜ ਬੁਲਡੋਜ਼ਰ ਫੇਰ ਦਿੱਤਾ ਗਿਆ |

ਇਸ ਮਾਮਲੇ ਨੂੰ ਲੈ ਕੇ ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Praneet Kaur) ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਂਸਲਰ ਵਰਸ਼ਾ ਕਪੂਰ ਦੇ ਪਤੀ ਹਰੀਸ਼ ਕਪੂਰ ਦੀ ਦੁਕਾਨ 'ਤੇ ਕੀਤੀ ਗਈ ਚੋਣਵੀਂ ਅਤੇ ਰਾਜਨੀਤੀ ਪ੍ਰੇਰਿਤ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਕਾਰਵਾਈ ਦੀ ਪ੍ਰਨੀਤ ਕੌਰ ਨੇ ਨਿੰਦਾ ਕਰਦਿਆਂ ਪ੍ਰਨੀਤ ਕੌਰ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ, "ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਬਦਲਾਖੋਰੀ ਦੀ ਰਾਜਨੀਤੀ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਮੈਂ ਇਸ ਦੀ ਸਖ਼ਤ ਨਿਖੇਧੀ ਕਰਦੀ ਹਾਂ।

ਉਨ੍ਹਾਂ ਕਿਹਾ ਕਿ ਮਾਲ ਰਿਕਾਰਡ ਅਨੁਸਾਰ ਉਕਤ ਵਿਵਾਦਿਤ ਡੇਰੇ ਦੀ ਜ਼ਮੀਨ 'ਤੇ 156 ਦੇ ਕਰੀਬ ਜਾਇਦਾਦਾਂ ਹਨ ਅਤੇ ਸਿਰਫ਼ ਆਪਣੇ ਨਵੇਂ ਮਾਲਕਾਂ ਨੂੰ ਖੁਸ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਆਸੀ ਦਬਾਅ ਹੇਠ ਪੂਰੇ ਸ਼ਹਿਰ 'ਚ ਸਿਰਫ਼ ਇਕ ਦੁਕਾਨ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ।" ਉਨ੍ਹਾਂ ਨੇ ਅੱਗੇ ਕਿਹਾ, "ਜੇ ਪ੍ਰਸ਼ਾਸਨ ਨੇ ਨਿਰਪੱਖ ਕਾਰਵਾਈ ਕਰਨੀ ਸੀ ਤਾਂ ਇਹ ਸਿਰਫ਼ ਸਾਡੇ ਕੌਂਸਲਰ ਨੂੰ ਕੱਢਣ ਦੀ ਬਜਾਏ ਸਾਰੀਆਂ 156 ਜਾਇਦਾਦਾਂ 'ਤੇ ਕੀਤੀ ਜਾਣੀ ਚਾਹੀਦੀ ਸੀ।"

ਪ੍ਰਨੀਤ ਕੌਰ (Praneet Kaur) ਨੇ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੈਰ-ਜਮਹੂਰੀ ਕਰਾਰ ਦਿੰਦਿਆਂ ਕਿਹਾ, "ਜਿਸ ਕਾਹਲੀ ਵਿੱਚ ਇਹ ਸਭ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ। ਬੀਤੀ ਰਾਤ ਇੱਕ ਆਰਡਰ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਦੁਕਾਨ ਦੇ ਮਾਲਕ ਨੂੰ ਆਪਣਾ ਪੱਖ ਦੱਸਣ ਜਾਂ ਅਦਾਲਤ ਦਾ ਰਸਤਾ ਅਪਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ। ਵਾਰ-ਵਾਰ ਬੇਨਤੀ ਕਰਨ 'ਤੇ ਵੀ ਮਾਲਕ ਨੂੰ ਦੁਕਾਨ ਤੋਂ ਆਪਣਾ ਸਮਾਨ ਨਹੀਂ ਕੱਢਣ ਦਿੱਤਾ ਗਿਆ ਅਤੇ ਸਾਰਾ ਕੁਝ ਕੂੜੇ ਵਾਂਗ ਸੜਕਾਂ 'ਤੇ ਸੁੱਟ ਦਿੱਤਾ ਗਿਆ।"

ਉਨ੍ਹਾਂ ਭਗਵੰਤ ਮਾਨ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਬੇਨਤੀ ਕਰਦਿਆਂ ਕਿਹਾ, 'ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਉਹ ਸਿਆਸਤ ਤੋਂ ਉੱਪਰ ਉੱਠ ਕੇ ਇਸ ਮਾਮਲੇ ਨੂੰ ਨਿਰਪੱਖਤਾ ਨਾਲ ਦੇਖਣ ਕਿਉਂਕਿ ਉਹ ਕਿਸੇ ਵਿਸ਼ੇਸ਼ ਪਾਰਟੀ ਦੇ ਨਹੀਂ ਸਗੋਂ ਹਰੇਕ ਵਿਅਕਤੀ ਦੇ ਮੁੱਖ ਮੰਤਰੀ ਹਨ, ਉਨ੍ਹਾਂ ਨੂੰ ਇਸ ਬਦਲਾਖੋਰੀ ਦੀ ਕਾਰਵਾਈ ਤੋਂ ਬਚਣ ਲਈ ਅਤੇ ਸਹੀ ਢੰਗ ਨਾਲ ਕੰਮ ਕਰਨ ਲਈ ਅਧਿਕਾਰੀਆਂ ਨੂੰ ਹਿਦਾਇਤ ਕਰਨ ਦੀ ਅਪੀਲ ਕਰਦੀ ਹਾਂ।"

The post ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਪਟਿਆਲਾ ‘ਚ ਦੁਕਾਨ ਨੂੰ ਢਾਹੁਣਾ ਪੂਰੀ ਤਰ੍ਹਾਂ ਬੇਇਨਸਾਫ਼ੀ ਤੇ ਨਿੰਦਣਯੋਗ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • member-of-parliament-from-patiala-praneet-kaur
  • news
  • patiala-news
  • praneet-kaur
  • punjab-congress
  • punjab-government
  • punjab-police
  • the-unmute-breaking-news
  • the-unmute-latest-news
  • the-unmute-punjabi-news

BJP ਵਲੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਭਾਈ ਰੂਪਾਨੀ ਪੰਜਾਬ ਭਾਜਪਾ ਦੇ ਇੰਚਾਰਜ ਨਿਯੁਕਤ

Friday 09 September 2022 01:38 PM UTC+00 | Tags: aam-aadmi-party amit-shah bharatiya-janata-part bharatiya-janata-party-news bjp breaking-news news punjab-bjp punjab-government punjab-latest-news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਭਾਰਤੀ ਜਨਤਾ ਪਾਰਟੀ (BJP) ਵਲੋਂ ਅੱਜ ਦੇਸ਼ ਦੇ ਸੂਬਿਆਂ ਲਈ ਭਾਜਪਾ ਪਾਰਟੀ ਦੇ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਕੀਤੀ ਨਿਯੁਕਤੀ ਕੀਤੀ ਗਈ ਹੈ | ਇਸਦੇ ਨਾਲ ਹੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਭਾਈ ਰੂਪਾਨੀ ਨੂੰ ਪੰਜਾਬ ਭਾਜਪਾ (Punjab BJP) ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ |

 

The post BJP ਵਲੋਂ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਭਾਈ ਰੂਪਾਨੀ ਪੰਜਾਬ ਭਾਜਪਾ ਦੇ ਇੰਚਾਰਜ ਨਿਯੁਕਤ appeared first on TheUnmute.com - Punjabi News.

Tags:
  • aam-aadmi-party
  • amit-shah
  • bharatiya-janata-part
  • bharatiya-janata-party-news
  • bjp
  • breaking-news
  • news
  • punjab-bjp
  • punjab-government
  • punjab-latest-news
  • the-unmute-breaking-news
  • the-unmute-latest-news
  • the-unmute-punjabi-news

ਬਠਿੰਡਾ ਵਿਖੇ ਗਣਪਤੀ ਵਿਸਰਜਨ ਦੌਰਾਨ ਨਹਿਰ 'ਚ ਡੁੱਬਿਆ ਨੌਜਵਾਨ, ਗੋਤਾਖੋਰਾਂ ਵਲੋਂ ਭਾਲ ਜਾਰੀ

Friday 09 September 2022 02:07 PM UTC+00 | Tags: a-volunteer-of-the-youth-welfare-society a-volunteer-of-the-youth-welfare-society-bathinda bathinda bathinda-latest-news breaking-news ganapati-immersion-at-bathinda news punjab-news the-unmute-breaking-news

ਚੰਡੀਗੜ੍ਹ 09 ਸਤੰਬਰ 2022: ਬਠਿੰਡਾ (Bathinda) ਵਿਖੇ ਗਣਪਤੀ ਵਿਸਰਜਨ ਦੌਰਾਨ ਸਰਹਿੰਦ ਨਹਿਰ ‘ਚ ਇੱਕ ਨੌਜਵਾਨ ਦੀ ਡੁੱਬਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਂ ਉਦੈ (19 ਸਾਲ ) ਦੱਸਿਆ ਜਾ ਰਿਹਾ ਹੈ | ਇਸਦੇ ਨਾਲ ਹੀ ਉਦੈ ਦੀ ਸਮਾਜਿਕ ਸੰਸਥਾਵਾਂ ਅਤੇ ਰਾਹਗੀਰਾਂ ਦੇ ਸਹਿਯੋਗ ਨਾਲ ਨਹਿਰ ‘ਚ ਭਾਲ ਕੀਤੀ ਜਾ ਰਹੀ ਹੈ |

ਇਸ ਦੌਰਾਨ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਨੇ ਦੱਸਿਆ ਕਿ ਗਣਪਤੀ ਵਿਸਰਜਨ ਦੌਰਾਨ ਦੋ ਲੜਕੇ ਨਹਿਰ ‘ਚ ਡੁੱਬੇ ਸਨ ਜਿਨ੍ਹਾਂ ਵਿੱਚੋ ਇੱਕ ਨੂੰ ਕੱਢ ਲਿਆ ਗਿਆ ਹੈ ਜਦਕਿ ਉਦੈ ਨਾਂ ਦੇ ਨੌਜਵਾਨ ਦੀ ਗੋਤਾਖੋਰਾਂ ਦੀ ਟੀਮ ਵਲੋਂ ਭਾਲ ਜਾਰੀ ਹੈ |

The post ਬਠਿੰਡਾ ਵਿਖੇ ਗਣਪਤੀ ਵਿਸਰਜਨ ਦੌਰਾਨ ਨਹਿਰ ‘ਚ ਡੁੱਬਿਆ ਨੌਜਵਾਨ, ਗੋਤਾਖੋਰਾਂ ਵਲੋਂ ਭਾਲ ਜਾਰੀ appeared first on TheUnmute.com - Punjabi News.

Tags:
  • a-volunteer-of-the-youth-welfare-society
  • a-volunteer-of-the-youth-welfare-society-bathinda
  • bathinda
  • bathinda-latest-news
  • breaking-news
  • ganapati-immersion-at-bathinda
  • news
  • punjab-news
  • the-unmute-breaking-news

ਦਿੱਲੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਵਲੋਂ 76 ਲੱਖ ਦੀਆਂ ਸੋਨੇ ਦੀਆਂ ਚੂੜੀਆਂ ਸਣੇ ਦੋ ਯਾਤਰੀ ਗ੍ਰਿਫਤਾਰ

Friday 09 September 2022 02:17 PM UTC+00 | Tags: breaking-news customs-officials-at-delhi delhi delhis-indira-gandhi-international-airport indira-gandhi-international-airport news

ਚੰਡੀਗੜ੍ਹ 09 ਸਤੰਬਰ 2022: ਦਿੱਲੀ (Delhi) ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਅਧਿਕਾਰੀਆਂ ਨੂੰ ਇਨ੍ਹਾਂ ਕੋਲੋਂ ਇੰਡੋਨੇਸ਼ੀਆਈ ਪਾਸਪੋਰਟ ਬਰਾਮਦ ਹੋਇਆ ਹੈ। ਇਸ ਦੇ ਨਾਲ ਹੀ ਯਾਤਰੀਆਂ ਕੋਲੋਂ ਸੋਨੇ ਦੀਆਂ 17 ਚੂੜੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਦਾ ਭਾਰ 1700 ਗ੍ਰਾਮ ਹੈ ਅਤੇ ਕੀਮਤ 76 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਦਿੱਲੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਵਲੋਂ 76 ਲੱਖ ਦੀਆਂ ਸੋਨੇ ਦੀਆਂ ਚੂੜੀਆਂ ਸਣੇ ਦੋ ਯਾਤਰੀ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • customs-officials-at-delhi
  • delhi
  • delhis-indira-gandhi-international-airport
  • indira-gandhi-international-airport
  • news

CM ਭਗਵੰਤ ਮਾਨ ਵਲੋਂ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸੂਬੇ 'ਚੋਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਬਦਲਾਅ ਲਿਆਉਣ ਦਾ ਸੱਦਾ

Friday 09 September 2022 02:28 PM UTC+00 | Tags: aam-aadmi-party arvind-kejriwal bjp cm-bhagwant-mann congress himachal-pradesh himachal-pradesh-elections india-news news punjab-government the-unmute-latest-news the-unmute-punjab the-unmute-punjabi-news

ਚੰਡੀਗੜ੍ਹ 09 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸੂਬੇ ਵਿੱਚੋਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਬਦਲਾਅ ਦੇ ਮੋਢੀ ਬਣਨ ਦਾ ਸੱਦਾ ਦਿੱਤਾ। ਪਹਾੜੀ ਸੂਬੇ ਦੇ ਵਸਨੀਕਾਂ ਨੂੰ ਨੌਜਵਾਨਾਂ ਲਈ ਨੌਕਰੀਆਂ, ਬੇਰੁਜ਼ਗਾਰੀ ਭੱਤਾ, ਵਪਾਰੀਆਂ ਲਈ ਸਲਾਹਕਾਰੀ ਬੋਰਡ, ਇੰਸਪੈਕਟਰ ਰਾਜ ਦਾ ਅੰਤ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਮੇਤ ਛੇ ਚੋਣ ਗਾਰੰਟੀਆਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਇਹ ਉਮੀਦ ਬਿਲਕੁਲ ਨਾ ਰੱਖੋ ਕਿ ਸੱਤਾ ਤੁਹਾਡੇ ਕੋਲ ਚੱਲ ਕੇ ਆਵੇਗੀ ਪਰ ਇਸ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰੋ ਤਾਂ ਕਿ ਤੁਹਾਡੇ ਸੂਬੇ ਵਿੱਚ ਬੇਮਿਸਾਲ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕੇ।"

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਵਾਰੋ-ਵਾਰੀ ਸੂਬੇ ਦੇ ਖਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਮਾੜੇ ਕਾਰਨਾਮਿਆਂ ਉਤੇ ਪਰਦਾ ਪਾਉਣ ਲਈ ਇਨ੍ਹਾਂ ਸਿਆਸੀ ਪਾਰਟੀਆਂ ਦੀ ਆਪਸ ਵਿਚ ਮਿਲੀਭੁਗਤ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਹੱਥੋਂ ਅਸਲ ਪੀੜਤ ਤਾਂ ਸੂਬਾ ਤੇ ਇੱਥੋਂ ਦੇ ਲੋਕ ਹਨ ਜੋ ਤਰੱਕੀ ਅਤੇ ਖੁਸ਼ਹਾਲੀ ਕਰਨ ਤੋਂ ਬੁਰੀ ਤਰ੍ਹਾਂ ਪੱਛੜ ਗਏ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਨੌਜਵਾਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਅਤੇ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਪਹਾੜੀ ਸੂਬੇ ਵਿੱਚੋਂ ਲਾਂਭੇ ਕਰਨ ਲਈ ਮੈਦਾਨ ਵਿਚ ਨਿੱਤਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਲੋਕ ਪਹਿਲਾਂ ਹੀ ਆਪੋ-ਆਪਣੇ ਸੂਬਿਆਂ ਵਿੱਚ ਕ੍ਰਾਂਤੀ ਲਿਆ ਚੁੱਕੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਇਸ ਸੂਬੇ ਵਿੱਚ ਵੀ ਇਹੀ ਇਤਿਹਾਸ ਦੁਹਰਾਇਆ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਭਾਵੇਂ ਇਨ੍ਹਾਂ ਆਗੂਆਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬਾ ਅਤੇ ਇੱਥੋਂ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਪਰ ਇਨ੍ਹਾਂ ਆਗੂਆਂ ਦੇ ਪਰਿਵਾਰ ਦਿਨੋ-ਦਿਨ ਖੁਸ਼ਹਾਲ ਹੁੰਦੇ ਗਏ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਦੋ ਵੇਲੇ ਦੀ ਰੋਟੀ ਨੂੰ ਤਰਸ ਰਹੇ ਹਨ, ਉਥੇ ਸਿਆਸਤਦਾਨ ਅਤੇ ਉਨ੍ਹਾਂ ਦੇ ਪਰਿਵਾਰ ਐਸ਼ਪ੍ਰਸਤੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਪ੍ਰਥਾ ਨੂੰ ਖਤਮ ਕਰਨਾ ਹੋਵੇਗਾ ਜਿਸ ਲਈ ਨੌਜਵਾਨਾਂ ਨੂੰ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਵੰਸ਼ਜ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਉੱਚ ਸਕੂਲ ਤੋਂ ਪ੍ਰਾਪਤ ਕੀਤੀ ਸਿੱਖਿਆ ਅਤੇ ਇਕ ਆਮ ਬੱਚੇ ਵੱਲੋਂ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਸਿੱਖਿਆ ਵਿਚ ਬਹੁਤ ਫਰਕ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਇੱਕ ਮਾਡਲ 'ਤੇ ਕੰਮ ਕਰ ਰਹੇ ਹਨ ਤਾਂ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸਕੂਲਾਂ ਨੂੰ ਆਹਲਾ ਦਰਜੇ ਦੇ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਆਮ ਵਿਅਕਤੀ ਦਾ ਬੱਚਾ ਕਾਨਵੈਂਟ ਸਕੂਲਾਂ ਵਿਚ ਪੜ੍ਹ ਰਹੇ ਹਾਣੀਆਂ ਦਾ ਮੁਕਾਬਲਾ ਕਰ ਸਕਣ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 'ਆਪ' ਕ੍ਰਾਂਤੀ ਵਿੱਚੋਂ ਉੱਭਰੀ ਪਾਰਟੀ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦੂਰਅੰਦੇਸ਼ ਸੋਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ 'ਆਪ' ਦਾ ਚੋਣ ਨਿਸ਼ਾਨ 'ਝਾੜੂ' ਸਫਾਈ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਸਿਆਸੀ ਵਿਵਸਥਾ ਦੀ ਗੰਦਗੀ ਸਾਫ਼ ਕਰਨ ਲਈ ਆਏ ਹਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਦੇਸ਼ ਦੀ ਭਲਾਈ ਲਈ ਲੋਕਾਂ ਨੂੰ ਇਸ ਅੰਦੋਲਨ ਦਾ ਸਮਰਥਨ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਬਦਲਾਅ ਦੀ ਹਨੇਰੀ ਨੇ ਇਤਿਹਾਸ ਸਿਰਜਿਆ ਕਿਉਂਕਿ ਲੋਕਾਂ ਨੇ 'ਆਪ' ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਈਆਂ ਜਿਸ ਕਰਕੇ ਸੂਬੇ ਵਿੱਚ 92 ਵਿਧਾਇਕ ਜਿੱਤੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਰਵਾਇਤੀ ਪਾਰਟੀਆਂ ਦੇ ਆਗੂ ਆਪੋ-ਆਪਣੇ ਹਲਕਿਆਂ ਤੋਂ ਬਹੁਤ ਬੁਰੀ ਤਰ੍ਹਾਂ ਹਾਰ ਗਏ। ਭਗਵੰਤ ਮਾਨ ਨੇ ਭਵਿੱਖਬਾਣੀ ਕੀਤੀ ਕਿ ਚੋਣਾਂ ਤੋਂ ਬਾਅਦ ਹਿਮਾਚਲ ਵਿੱਚ ਵੀ ਇਹੀ ਇਤਿਹਾਸ ਦੁਹਰਾਇਆ ਜਾਵੇਗਾ ਅਤੇ ਸੂਬੇ ਵਿੱਚ 'ਆਪ' ਦੀ ਸਰਕਾਰ ਬਣੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ 'ਇੱਕ ਵਿਧਾਇਕ, ਇੱਕ ਪੈਨਸ਼ਨ' ਸਕੀਮ ਸ਼ੁਰੂ ਕੀਤੀ ਹੈ ਜਿਸ ਨਾਲ ਵਿਧਾਇਕਾਂ ਨੂੰ ਬਹੁਤੀਆਂ ਪੈਨਸ਼ਨਾਂ ਦੇਣ ਦੀ ਪ੍ਰਕਿਰਿਆ ਬੰਦ ਕੇ ਖਜ਼ਾਨੇ ਦੀ ਲੁੱਟ ਖਤਮ ਕੀਤੀ। ਉਨ੍ਹਾਂ ਨੇ ਦੁੱਖ ਨਾਲ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੇ ਸਰਕਾਰੀ ਖ਼ਜ਼ਾਨੇ ਵਿੱਚੋਂ ਮੋਟੀਆਂ ਤਨਖਾਹਾਂ ਅਤੇ ਪੈਨਸ਼ਨਾਂ ਲਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਦਿੱਤੀ ਜਾਣ ਵਾਲੀ ਇਸ ਸਹੂਲਤ ਦਾ ਸਾਰਾ ਬੋਝ ਟੈਕਸ ਦਾਤਾਵਾਂ 'ਤੇ ਪਿਆ ਕਿਉਂਕਿ ਇਨ੍ਹਾਂ ਆਗੂਆਂ ਦਾ ਪੈਸਾ ਲੋਕ ਭਲਾਈ ਲਈ ਵਰਤੇ ਜਾਣ ਦੀ ਬਜਾਏ ਇਨ੍ਹਾਂ ਆਗੂਆਂ ਨੂੰ ਕਈ ਪੈਨਸ਼ਨਾਂ ਦੇਣ 'ਤੇ ਬਰਬਾਦ ਕੀਤਾ ਗਿਆ ਹੈ।

The post CM ਭਗਵੰਤ ਮਾਨ ਵਲੋਂ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਸੂਬੇ ‘ਚੋਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾ ਕੇ ਬਦਲਾਅ ਲਿਆਉਣ ਦਾ ਸੱਦਾ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bjp
  • cm-bhagwant-mann
  • congress
  • himachal-pradesh
  • himachal-pradesh-elections
  • india-news
  • news
  • punjab-government
  • the-unmute-latest-news
  • the-unmute-punjab
  • the-unmute-punjabi-news

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟੀ.ਬੀ ਮੁਕਤ ਭਾਰਤ ਮੁਹਿੰਮ ਦੀ ਕੀਤੀ ਡਿਜੀਟਲ ਸ਼ੁਰੂਆਤ

Friday 09 September 2022 02:37 PM UTC+00 | Tags: breaking-news director-kristalina-georgieva draupadi-murmu imf imf-managing-director news president-draupadi-murmu rashtrapati-bhawan. tb-free-india tb-free-india-campaign tb-free-india-campaign-india-news the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: IMF ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲਿਨਾ ਜਾਰਜੀਵਾ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੀ ਟੀਬੀ ਮੁਕਤ ਭਾਰਤ ਮੁਹਿੰਮ ਦੀ ਡਿਜੀਟਲ ਸ਼ੁਰੂਆਤ ਕੀਤੀ।

ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਨੇ ਅਪੀਲ ਕੀਤੀ ਕਿ ਉਹ 2025 ਤੱਕ ਦੇਸ਼ ਵਿੱਚੋਂ ਟੀਬੀ ਦੇ ਖਾਤਮੇ ਲਈ ਜੰਗੀ ਪੱਧਰ 'ਤੇ ਕੰਮ ਕਰਨ। ਉਨ੍ਹਾਂ ਇਸ ਲਈ ਸਮੂਹਿਕ ਤੌਰ ‘ਤੇ ਕੰਮ ਕਰਨ ਲਈ ਕਿਹਾ। ਰਾਸ਼ਟਰਪਤੀ ਨੇ Ni-kshay 2.0 ਪੋਰਟਲ ਰਾਹੀਂ ਟੀਬੀ ਦੇ ਮਰੀਜ਼ਾਂ ਨੂੰ ਕਮਿਊਨਿਟੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟੀ.ਬੀ ਮੁਕਤ ਭਾਰਤ ਮੁਹਿੰਮ ਦੀ ਕੀਤੀ ਡਿਜੀਟਲ ਸ਼ੁਰੂਆਤ appeared first on TheUnmute.com - Punjabi News.

Tags:
  • breaking-news
  • director-kristalina-georgieva
  • draupadi-murmu
  • imf
  • imf-managing-director
  • news
  • president-draupadi-murmu
  • rashtrapati-bhawan.
  • tb-free-india
  • tb-free-india-campaign
  • tb-free-india-campaign-india-news
  • the-unmute-breaking-news
  • the-unmute-punjabi-news

ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਨਵੇਂ ਚੇਅਰਮੈਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮੀਤ ਹੇਅਰ ਦੀ ਮੌਜੂਦਗੀ 'ਚ ਅਹੁਦਾ ਸਾਂਭਿਆ

Friday 09 September 2022 02:47 PM UTC+00 | Tags: aman-arora breaking-news cabinet-minister-aman-arora inderjit-singh-mann meet-hayer new-chairman-of-punjab-khadi punjab-khadi-and-gram-udyog-board the-unmute-breaking-news the-unmute-news the-unmute-punjabi-news

ਚੰਡੀਗੜ੍ਹ 09 ਸਤੰਬਰ 2022:ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਇੰਦਰਜੀਤ ਸਿੰਘ ਮਾਨ (Inderjit Singh Mann) ਨੇ ਅੱਜ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਜ਼ਰੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ।

ਮਾਨ ਨੂੰ ਵਧਾਈ ਦਿੰਦਿਆਂ ਦੋਵਾਂ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਬੋਰਡ ਨਵੀਆਂ ਉਚਾਈਆਂ ਛੂਹੇਗਾ। ਉਨ੍ਹਾਂ ਨੇ ਨਵੇਂ ਚੇਅਰਮੈਨ ਨੂੰ ਉਨ੍ਹਾਂ ਦੇ ਹਰ ਯਤਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਵਿੱਚ ਨਵੇਂ ਚੇਅਰਮੈਨ ਇੰਦਰਜੀਤ ਸਿੰਘ ਮਾਨ (Inderjit Singh Mann)ਨੇ ਕਿਹਾ ਕਿ ਖਾਦੀ ਬੋਰਡ ਇੱਕ ਅਹਿਮ ਸੰਸਥਾ ਹੈ ਜੋ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬੋਰਡ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਹਰ ਸੰਭਵ ਯਤਨ ਕਰੇਗਾ।ਉਨ੍ਹਾਂ ਕਿਹਾ ਕਿ ਬੋਰਡ ਦੇ ਕੰਮਕਾਜ ਨੂੰ ਨਤੀਜਾ-ਮੁਖੀ ਅਤੇ ਉੱਚ ਪੇਸ਼ੇਵਰਾਨਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਇਕਾਈਆਂ ਨੂੰ ਮੰਡੀਕਰਨ ਦੇ ਮੌਕੇ ਪ੍ਰਦਾਨ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ ਅਤੇ ਅੰਮ੍ਰਿਤਪਾਲ ਸਿੰਘ, ਵਣ ਨਿਗਮ ਦੇ ਚੇਅਰਮੈਨ ਰਾਕੇਸ਼ ਪੁਰੀ, ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਅਤੇ ਹੋਰ ਹਾਜ਼ਰ ਸਨ।

The post ਪੰਜਾਬ ਖਾਦੀ ਤੇ ਗ੍ਰਾਮ ਉਦਯੋਗ ਬੋਰਡ ਦੇ ਨਵੇਂ ਚੇਅਰਮੈਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮੀਤ ਹੇਅਰ ਦੀ ਮੌਜੂਦਗੀ 'ਚ ਅਹੁਦਾ ਸਾਂਭਿਆ appeared first on TheUnmute.com - Punjabi News.

Tags:
  • aman-arora
  • breaking-news
  • cabinet-minister-aman-arora
  • inderjit-singh-mann
  • meet-hayer
  • new-chairman-of-punjab-khadi
  • punjab-khadi-and-gram-udyog-board
  • the-unmute-breaking-news
  • the-unmute-news
  • the-unmute-punjabi-news

ਪ੍ਰਿੰਸ ਚਾਰਲਸ-3 ਲੰਡਨ ਪਹੁੰਚੇ, ਭਲਕੇ ਘੋਸ਼ਿਤ ਕੀਤਾ ਜਾਵੇਗਾ ਬਰਤਾਨੀਆ ਦਾ ਨਵਾਂ ਬਾਦਸ਼ਾਹ

Friday 09 September 2022 03:00 PM UTC+00 | Tags: britain britain-latest-news britain-new-queen britain-news-king buckingham-palace death-of-queen-elizabeth-ii-in-britain ii king-charles-iii news prince-charles-iii privy-council-meeting queen-consort queen-elizabeth-ii queen-elizabeth-ii-latest-news queen-elizabeth-ii-news queen-elizabeth-iis-deteriorating-health the-unmute the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੇਥ II ਦਾ ਬੀਤੇ ਦਿਨ ਵੀਰਵਾਰ ਨੂੰ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਕਾਟਲੈਂਡ ਵਿੱਚ ਆਖਰੀ ਸਾਹ ਲਏ । ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਬਕਿੰਘਮ ਪੈਲੇਸ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ । ਮਹਾਰਾਣੀ ਦਾ ਅੰਤਿਮ ਸਸਕਾਰ 10 ਦਿਨ ਬਾਅਦ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਮਹਾਰਾਣੀ ਦਾ ਤਾਬੂਤ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਦੇ ਪੈਲੇਸ ਤੱਕ ਉਸਦੀ ਮੌਤ ਤੋਂ ਪੰਜ ਦਿਨ ਬਾਅਦ ਰਸਮੀ ਰਸਤੇ ਦੁਆਰਾ ਲਿਜਾਇਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ, ਇਹ ਸਥਾਨ ਰੋਜ਼ਾਨਾ 23 ਘੰਟੇ ਖੁੱਲ੍ਹਾ ਰਹੇਗਾ।

ਇਸਦੇ ਨਾਲ ਹੀ ਪ੍ਰਿੰਸ ਚਾਰਲਸ III (Prince Charles III) ਅਤੇ ਰਾਣੀ ਕੰਸੋਰਟ ਕੈਮਿਲਾ ਲੰਡਨ ਪਹੁੰਚੇ। ਪ੍ਰਿੰਸ ਚਾਰਲਸ ਨੂੰ ਸ਼ਨੀਵਾਰ 10 ਸਤੰਬਰ ਨੂੰ ਸੇਂਟ ਜੇਮਸ ਪੈਲੇਸ ਵਿਖੇ ਕੌਂਸਲ ਆਫ਼ ਐਕਸੀਸ਼ਨ ਦੀ ਮੀਟਿੰਗ ਵਿੱਚ ਬ੍ਰਿਟੇਨ ਦੇ ਨਵੇਂ ਬਾਦਸ਼ਾਹ ਵਜੋਂ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾਵੇਗਾ।

The post ਪ੍ਰਿੰਸ ਚਾਰਲਸ-3 ਲੰਡਨ ਪਹੁੰਚੇ, ਭਲਕੇ ਘੋਸ਼ਿਤ ਕੀਤਾ ਜਾਵੇਗਾ ਬਰਤਾਨੀਆ ਦਾ ਨਵਾਂ ਬਾਦਸ਼ਾਹ appeared first on TheUnmute.com - Punjabi News.

Tags:
  • britain
  • britain-latest-news
  • britain-new-queen
  • britain-news-king
  • buckingham-palace
  • death-of-queen-elizabeth-ii-in-britain
  • ii
  • king-charles-iii
  • news
  • prince-charles-iii
  • privy-council-meeting
  • queen-consort
  • queen-elizabeth-ii
  • queen-elizabeth-ii-latest-news
  • queen-elizabeth-ii-news
  • queen-elizabeth-iis-deteriorating-health
  • the-unmute
  • the-unmute-breaking-news
  • the-unmute-punjabi-news

ਡਾਇਮੰਡ ਲੀਗ 'ਚ ਸੋਨ ਤਮਗਾ ਜੇਤੂ ਨੀਰਜ ਚੌਪੜਾ ਰਾਸ਼ਟਰੀ ਖੇਡਾਂ 'ਚ ਹਿੱਸਾ ਨਹੀਂ ਲੈਣਗੇ

Friday 09 September 2022 03:15 PM UTC+00 | Tags: breaking-news diamond-league javelin javelin-thrower-neeraj-chopra lausanne-diamond-league-2022 neeraj-chopra neeraj-chopra-has-become-the-first-indian neeraj-chopra-medal-list news olympic olympic-champion-javelin-thrower punjabi-news the-unmute-breaking-news the-unmute-punjabi-news

ਚੰਡੀਗੜ੍ਹ 09 ਸਤੰਬਰ 2022: ਡਾਇਮੰਡ ਲੀਗ 2022: ਨੀਰਜ ਚੌਪੜਾ (Neeraj Chopra) ਨੇ ਵੀਰਵਾਰ ਨੂੰ ਜ਼ਿਊਰਿਖ ਵਿੱਚ ਡਾਇਮੰਡ ਲੀਗ (Diamond League) ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਨੀਰਜ ਚੌਪੜਾ ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ | ਉਸਨੇ 88.44 ਮੀਟਰ ਜੈਵਲਿਨ ਥਰੋਅ ਵਿੱਚ ਚੈੱਕ ਗਣਰਾਜ ਦੇ ਜੈਕਬ ਵਡਲੇਚੋ ਨੂੰ ਪਛਾੜ ਦਿੱਤਾ।

ਪਰ ਨੀਰਜ ਚੌਪੜਾ ਆਉਣ ਵਾਲੀਆਂ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੇਗਾ। ਇਸ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪਿੱਠ ਦੀ ਸੱਟ ਤੋਂ ਉਭਰ ਰਿਹਾ ਹੈ ਅਤੇ ਅਜਿਹੀ ਸਥਿਤੀ ‘ਚ ਉਹ ਇਕ-ਦੋ ਹਫਤੇ ਤੱਕ ਅਭਿਆਸ ਨਹੀਂ ਕਰੇਗਾ।

ਇਸ ਵਾਰ ਰਾਸ਼ਟਰੀ ਖੇਡਾਂ 29 ਸਤੰਬਰ ਤੋਂ 12 ਅਕਤੂਬਰ ਤੱਕ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਈਆਂ ਜਾਣਗੀਆਂ। ਜੈਵਲਿਨ ਥਰੋਅ ਚੈਂਪੀਅਨ ਨੀਰਜ ਚੋਪੜਾ Neeraj Chopra) ਨੂੰ ਭਾਰਤੀ ਓਲੰਪਿਕ ਸੰਘ (IOA) ਦੇ ਨਿਰਦੇਸ਼ਾਂ ਦੇ ਬਾਵਜੂਦ ਲੰਬੇ ਅੰਤਰਰਾਸ਼ਟਰੀ ਸੀਜ਼ਨ ਅਤੇ ਕਮਰ ਦੀ ਸੱਟ ਕਾਰਨ ਆਉਣ ਵਾਲੀਆਂ ਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਣਾ ਮੁਸ਼ਕਲ ਹੈ |

The post ਡਾਇਮੰਡ ਲੀਗ ‘ਚ ਸੋਨ ਤਮਗਾ ਜੇਤੂ ਨੀਰਜ ਚੌਪੜਾ ਰਾਸ਼ਟਰੀ ਖੇਡਾਂ ‘ਚ ਹਿੱਸਾ ਨਹੀਂ ਲੈਣਗੇ appeared first on TheUnmute.com - Punjabi News.

Tags:
  • breaking-news
  • diamond-league
  • javelin
  • javelin-thrower-neeraj-chopra
  • lausanne-diamond-league-2022
  • neeraj-chopra
  • neeraj-chopra-has-become-the-first-indian
  • neeraj-chopra-medal-list
  • news
  • olympic
  • olympic-champion-javelin-thrower
  • punjabi-news
  • the-unmute-breaking-news
  • the-unmute-punjabi-news

ਮੁੱਖ ਮੰਤਰੀ ਭਗਵੰਤ ਮਾਨ 11 ਤੋਂ 18 ਸਤੰਬਰ ਤੱਕ ਜਰਮਨੀ ਦੇ ਦੌਰੇ 'ਤੇ ਜਾਣਗੇ

Friday 09 September 2022 03:21 PM UTC+00 | Tags: 11-18 aam-aadmi-party bhagwant-mann-will-visit-germany breaking-news chief-minister-bhagwant-mann-news cm-bhagwant-mann congress news punjab-chief-minister-bhagwant punjab-government punjabi-news the-unmute-breaking-news the-unmute-news the-unmute-punjabi-news

ਚੰਡੀਗ੍ਹੜ 09 ਸਤੰਬਰ 2022: ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant) 11 ਤੋਂ 18 ਸਤੰਬਰ ਤੱਕ ਜਰਮਨੀ (Germany) ਦੇ ਦੌਰੇ ਉਤੇ ਜਾਣਗੇ। ਇਸ ਦੌਰੇ ਦੌਰਾਨ ਮੁੱਖ ਮੰਤਰੀ ਨਵਿਆਉਣਯੋਗ ਊਰਜਾ, ਕਾਰ ਨਿਰਮਾਣ, ਫਾਰਮਾਸਿਊਟੀਕਲ, ਆਧੁਨਿਕ ਖੇਤੀ ਤਕਨੀਕਾਂ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਨਿਵੇਸ਼ ਅਤੇ ਰਣਨੀਤਕ ਸਾਂਝ ਵਧਾਉਣ ਲਈ ਵਪਾਰਕ ਵਫ਼ਦਾਂ ਅਤੇ ਪ੍ਰਮੁੱਖ ਕੰਪਨੀਆਂ ਨਾਲ ਮੁਲਾਕਾਤ ਕਰਨਗੇ।

ਭਗਵੰਤ ਮਾਨ ਮਿਊਨਿਖ, ਫਰੈਂਕਫਰਟ ਅਤੇ ਬਰਲਿਨ ਵਿਖੇ ਆਪਣੇ ਠਹਿਰਾਅ ਦੌਰਾਨ ਬੀ.ਐੱਮ.ਡਬਲਿਊ., ਬੇਅ ਵਾਅ ਵਰਗੀਆਂ ਨਾਮੀਂ ਕੰਪਨੀਆਂ ਅਤੇ ਹੋਰ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਮੁੱਖ ਮੰਤਰੀ ਦੀ ਇਸ ਅਹਿਮ ਫੇਰੀ ਨਾਲ ਸੂਬੇ ਵਿੱਚ ਵੱਡੇ ਨਿਵੇਸ਼, ਤਕਨੀਕੀ ਜਾਣਕਾਰੀ ਅਤੇ ਜਰਮਨ ਕੰਪਨੀਆਂ ਤੋਂ ਮੁਹਾਰਤ ਹਾਸਲ ਕਰਨ ਲਈ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਨੇ ਸੂਬੇ ਨੂੰ ਸਨਅਤੀ ਹੱਬ ਵਜੋਂ ਉਭਾਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਪੱਧਰ `ਤੇ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਜਰਮਨ ਟੂਰ ਇਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ, ਦੂਜੇ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਖੋਲ੍ਹੇਗਾ।

ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant) ਨੇ ਕਿਹਾ ਕਿ ਉਹ ਨਿੱਜੀ ਤੌਰ `ਤੇ ਜਰਮਨੀ ਵਿੱਚ ਉੱਦਮੀਆਂ ਲਈ ਪੰਜਾਬ ਨੂੰ ਮੌਕਿਆਂ ਅਤੇ ਤਰੱਕੀ ਕਰਨ ਵਾਲਿਆਂ ਦੀ ਧਰਤੀ ਵਜੋਂ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਅਤੇ ਸੂਬੇ ਵਿੱਚ ਨਵੇਂ ਨਿਵੇਸ਼ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਇਹ ਦੌਰਾ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।

The post ਮੁੱਖ ਮੰਤਰੀ ਭਗਵੰਤ ਮਾਨ 11 ਤੋਂ 18 ਸਤੰਬਰ ਤੱਕ ਜਰਮਨੀ ਦੇ ਦੌਰੇ ‘ਤੇ ਜਾਣਗੇ appeared first on TheUnmute.com - Punjabi News.

Tags:
  • 11-18
  • aam-aadmi-party
  • bhagwant-mann-will-visit-germany
  • breaking-news
  • chief-minister-bhagwant-mann-news
  • cm-bhagwant-mann
  • congress
  • news
  • punjab-chief-minister-bhagwant
  • punjab-government
  • punjabi-news
  • the-unmute-breaking-news
  • the-unmute-news
  • the-unmute-punjabi-news

ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ 'ਚ ਗਣਪਤੀ ਵਿਸਰਜਨ ਦੌਰਾਨ 2 ਬੱਚੇ ਨਹਿਰ 'ਚ ਡੁੱਬੇ, ਭਾਲ ਜਾਰੀ

Friday 09 September 2022 04:38 PM UTC+00 | Tags: breaking-news ganapati-visarjan ganapati-visarjan-in-jhagaroli haryana mahindergarh news the-unmute-punjab the-unmute-report

ਚੰਡੀਗੜ੍ਹ 09 ਸਤੰਬਰ 2022: ਹਰਿਆਣਾ ਦੇ ਮਹਿੰਦਰਗੜ੍ਹ (Mahindergarh) ਜ਼ਿਲ੍ਹੇ ਦੇ ਝਗੜੋਲੀ ਪਿੰਡ ਵਿੱਚ ਗਣਪਤੀ ਵਿਸਰਜਨ ਦੌਰਾਨ 10 ਨੌਜਵਾਨਾਂ ਅਤੇ ਬੱਚਿਆਂ ਦੇ ਨਹਿਰ ਵਿੱਚ ਡੁੱਬਣ ਦੀ ਖ਼ਬਰ ਹੈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਨਹਿਰ ‘ਚੋਂ ਬਾਹਰ ਕੱਢਿਆ।

ਗਣਪਤੀ ਵਿਸਰਜਨ ਦੌਰਾਨ ਸਾਰੇ ਨੌਜਵਾਨ ਅਤੇ ਬੱਚੇ ਝਗੜਾ ਕਰਦੇ ਹੋਏ ਲੰਘਦੀ ਜਵਾਹਰ ਲਾਲ ਨਹਿਰੂ ਨਹਿਰ ‘ਚ ਉਤਰ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਅੱਠ ਬੱਚਿਆਂ ਨੂੰ ਨਹਿਰ ‘ਚੋਂ ਕੱਢ ਕੇ ਐਂਬੂਲੈਂਸ ਰਾਹੀਂ ਮਹਿੰਦਰਗੜ੍ਹ (Mahindergarh) ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਗੋਤਾਖੋਰ ਦੋਵਾਂ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

The post ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ‘ਚ ਗਣਪਤੀ ਵਿਸਰਜਨ ਦੌਰਾਨ 2 ਬੱਚੇ ਨਹਿਰ ‘ਚ ਡੁੱਬੇ, ਭਾਲ ਜਾਰੀ appeared first on TheUnmute.com - Punjabi News.

Tags:
  • breaking-news
  • ganapati-visarjan
  • ganapati-visarjan-in-jhagaroli
  • haryana
  • mahindergarh
  • news
  • the-unmute-punjab
  • the-unmute-report

ਚੰਡੀਗੜ੍ਹ 09 ਸਤੰਬਰ 2022: ਕਾਨਪੁਰ ‘ਚ ਰੋਡ ਸੇਫਟੀ ਵਰਲਡ ਸੀਰੀਜ਼ (Road Safety World Series) 10 ਸਤੰਬਰ ਤੋਂ ਸ਼ੁਰੂ ਹੋਵੇਗੀ। ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੀ ਟੀਮ ਸਵੇਰੇ 10 ਵਜੇ ਅਭਿਆਸ ਕਰਨ ਲਈ ਗ੍ਰੀਨਪਾਰਕ ਸਟੇਡੀਅਮ ਪਹੁੰਚੀ।

ਖਿਡਾਰੀਆਂ ਨੇ ਕਰੀਬ ਤਿੰਨ ਘੰਟੇ ਨੈੱਟ ‘ਤੇ ਜ਼ੋਰਦਾਰ ਅਭਿਆਸ ਕੀਤਾ। ਇਸ ਦੌਰਾਨ ਗ੍ਰੀਨਪਾਰਕ ਦੇ ਹੋਸਟਲ ਖਿਡਾਰੀਆਂ ਨੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਆਪਣੀ ਗੇਂਦਬਾਜ਼ੀ ਦੇ ਜੌਹਰ ਦਿਖਾਏ। ਭਲਕੇ ਯਾਨੀ 10 ਸਤੰਬਰ ਨੂੰ ਭਾਰਤ ਬਨਾਮ ਦੱਖਣੀ ਅਫਰੀਕਾ ਦਾ ਪਹਿਲਾ ਮੈਚ ਖੇਡਿਆ ਜਾਵੇਗਾ |

The post ਭਾਰਤ-ਦੱਖਣੀ ਅਫਰੀਕਾ ਵਿਚਾਲੇ ਮੈਚ ਨਾਲ ਭਲਕੇ ਰੋਡ ਸੇਫਟੀ ਵਰਲਡ ਸੀਰੀਜ਼ ਹੋਵੇਗਾ ਆਗਾਜ਼ appeared first on TheUnmute.com - Punjabi News.

Tags:
  • greenpark-stadium
  • road-safety-world-series
  • road-safety-world-series-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form