TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਅਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਸਲੀਅਤ ਜਾਣ ਸਭ ਰਹਿ ਗਏ ਹੈਰਾਨ Thursday 08 September 2022 05:40 AM UTC+00 | Tags: aam-aadmi-party amritsar-latest-news amritsar-police amritsar-police-administration breaking-news cm-bhagwant-mann dav-public-school dav-public-school-amritsar dav-school mla-kunwar-vijay-pratap-singh news punjab-government punjab-police the-unmute-breaking-news the-unmute-punjab ਅੰਮ੍ਰਿਤਸਰ 08 ਸਤੰਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਲਾਰੈਂਸ ਰੋਡ ‘ਤੇ ਸਥਿਤ ਡੀਏਵੀ ਪਬਲਿਕ ਸਕੂਲ (DAV Public School) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਜਿਵੇਂ ਹੀ ਇਹ ਸੰਦੇਸ਼ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਇਆ ਪੁਲਿਸ ਅਧਿਕਾਰੀਆਂ ਨੇ ਸਕੂਲ ਅਤੇ ਇਸਦੇ ਆਸਪਾਸ ਦੇ ਖੇਤਰ ਦੀ ਸੁਰੱਖਿਆ ਵਧਾ ਦਿੱਤੀ ਹੈ। ਦੂਜੇ ਪਾਸੇ ਇਸ ਧਮਕੀ ਤੋਂ ਬਾਅਦ ਡੀਏਵੀ ਸਕੂਲ ‘ਚ ਪੜ੍ਹਨ ਵਾਲੇ ਬੱਚਿਆਂ ‘ਚ ਸਹਿਮ ਦਾ ਮਾਹੌਲ ਸੀ ਲੇਕਿਨ ਫਿਰ ਵੀ ਸਵੇਰੇ ਸਕੂਲ ਖੁੱਲ੍ਹਣ ਦੇ ਸਮੇਂ ਵੱਡੀ ਗਿਣਤੀ ਵਿੱਚ ਸਕੂਲ ‘ਚ ਪੜ੍ਹਨ ਵਾਲੇ ਬੱਚੇ ਸਕੂਲੇ ਪਹੁੰਚਣੇ ਸ਼ੁਰੂ ਹੋ ਗਏ | ਜਦੋਂ ਇਸ ਸਬੰਧੀ ਬੱਚਿਆਂ ਨਾਲ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ, ਉਨ੍ਹਾਂ ਨੇ ਕਿਹਾ ਕਿ ਸਾਨੂੰ ਪੁਲਿਸ ਲਾਈਨ ਆਰਡਰ ਤੇ ਪੂਰਾ ਵਿਸ਼ਵਾਸ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹੀਆਂ ਧਮਕੀਆਂ ਤੋਂ ਡਰਨ ਲੱਗ ਪਏ ਤਾਂ ਫਿਰ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਹੋਰ ਬਲ ਮਿਲੇਗਾ ਦੂਜੇ ਪਾਸੇ ਬੱਚੇ ਵੀ ਖੁਸ਼ੀ ਖੁਸ਼ੀ ਸਕੂਲ ਵਿਚ ਜਾਂਦੇ ਦਿਖਾਈ ਦਿੱਤੇ | ਦੂਜੇ ਪਾਸੇ ਇਸ ਪੂਰੇ ਮਾਮਲੇ ‘ਚ ਸਕੂਲ ਦੇ ਪ੍ਰਬੰਧਕਾਂ ਨਾਲ ਜਦੋਂ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਉਨ੍ਹਾਂ ਵੱਲੋਂ ਉਸ ਵੇਲੇ ਐਕਸ਼ਨ ਲੈਂਦੇ ਹੋਏ ਪੁਲਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ | ਉਨ੍ਹਾਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦਾ ਅਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ | ਜਿਨ੍ਹਾਂ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀ ਇਕ ਫੇਕ ਧਮਕੀ ਨਿਕਲੀ ਅਤੇ ਇਸ ਸੰਬੰਧੀ ਪੁਲਸ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਧਮਕੀ ਸਕੂਲ ਦੇ ਬੱਚਿਆਂ ਵੱਲੋਂ ਹੀ ਮਜ਼ਾਕ ਮਜ਼ਾਕ ਵਿੱਚ ਦਿੱਤੀ ਗਈ | ਇਸ ਅਸਲੀਅਤ ਨੂੰ ਜਾਣ ਕੇ ਸਭ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਧਮਕੀ ਦੇਣ ਵਾਲੇ 9ਵੀਂ ਜਮਾਤ ਦੇ 3 ਵਿਦਿਆਰਥੀ ਸਨ | ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਅਚਾਨਕ ਡੀਏਵੀ ਪਬਲਿਕ ਸਕੂਲ ਨੂੰ ਬੰਬ ਦੀ ਧਮਕੀ ਦਾ ਸੰਦੇਸ਼ ਇੰਟਰਨੈੱਟ ਮੀਡੀਆ ‘ਤੇ ਫੈਲ ਗਿਆ। ਸੰਦੇਸ਼ ਵਿੱਚ ਲਿਖਿਆ ਹੈ ਕਿ 8 ਸਤੰਬਰ ਨੂੰ ਸਕੂਲ ਨੂੰ ਉਡਾ ਦਿੱਤਾ ਜਾਵੇਗਾ। The post ਅਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਸਲੀਅਤ ਜਾਣ ਸਭ ਰਹਿ ਗਏ ਹੈਰਾਨ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਪਨਸਪ ਦੇ 4 ਜਨਰਲ ਮੈਨੇਜਰਾਂ ਦੇ ਤਬਾਦਲੇ Thursday 08 September 2022 06:04 AM UTC+00 | Tags: aam-aadmi-party breaking-news cm-bhagwant-mann news punjab punjab-government punsup punsup-office punsup-s-4-general-managers the-unmute-breaking-news the-unmute-latest-news the-unmute-punjab the-unmute-punjabi-news ਅੰਮ੍ਰਿਤਸਰ 08 ਸਤੰਬਰ 2022: ਪੰਜਾਬ ਸਰਕਾਰ ਨੇ ਨਿਗਮ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪ੍ਰਬੰਧਕੀ ਆਧਾਰ ‘ਤੇ ਪਨਸਪ (PUNSUP) ਦਫਤਰ ‘ਚ 4 ਜਨਰਲ ਮੈਨੇਜਰਾਂ ਦੇ ਤਬਾਦਲੇ ਕੀਤੇ ਹਨ | ਇਸ ਸੰਬੰਧੀ ਪੱਤਰ ਹੇਠ ਲਿਖੇ ਅਨੁਸਾਰ ਹੈ | The post ਪੰਜਾਬ ਸਰਕਾਰ ਵਲੋਂ ਪਨਸਪ ਦੇ 4 ਜਨਰਲ ਮੈਨੇਜਰਾਂ ਦੇ ਤਬਾਦਲੇ appeared first on TheUnmute.com - Punjabi News. Tags:
|
ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ Thursday 08 September 2022 06:35 AM UTC+00 | Tags: amritsar breaking-news ਅੰਮ੍ਰਿਤਸਰ 08 ਸਤੰਬਰ 2022: ਅੰਮ੍ਰਿਤਸਰ (Amritsar) ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇਕ ਨੌਜਵਾਨ ਦਾ ਦੋ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੀ ਗਈ | ਸੀਸੀਟੀਵੀ ਵੀਡੀਓ ਵਿਚ ਦੋ ਨਿਹੰਗ ਸਿੰਘ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ |ਇਸ ਤੋਂ ਪਹਿਲਾਂ ਨੌਜਵਾਨ ਅਤੇ ਨਿਹੰਗ ਸਿੰਘ ਵਿਚਾਲੇ ਬਹਿਸ ਹੋਈ | ਬਹਿਸ ਇੰਨੀ ਵਧ ਗਈ ਕਿ ਦੋਵੇਂ ਨਿਹੰਗ ਸਿੰਘਾਂ ਨੇ ਨੌਜਵਾਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਜਿਸਦੇ ਚੱਲਦੇ ਬਾਅਦ ‘ਚ ਨੌਜਵਾਨ ਦੀ ਮੌਤ ਹੋ ਗਈ | ਮ੍ਰਿਤਕ ਨੌਜਵਾਨ ਦੀ ਪਛਾਣ ਹਰਮਨਜੀਤ ਸਿੰਘ ਵਾਸੀ ਪਿੰਡ ਚਾਟੀਵਿੰਡ ਵਜੋਂ ਹੋਈ ਹੈ | ਇਸ ਸੰਬੰਧੀ ਮ੍ਰਿਤਕ ਨੌਜਵਾਨ ਦੀ ਮਾਤਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਹਰਮਨਜੀਤ ਨੂੰ ਫੋਨ ਕਰਕੇ ਕਿਸੇ ਵਿਅਕਤੀ ਵੱਲੋਂ ਬੁਲਾਇਆ ਗਿਆ ਸੀ ਅਤੇ ਜਦੋਂ ਰਾਤ ਉਹ ਘਰ ਨਾ ਆਇਆ ਤਾਂ ਸਵੇਰੇ ਉਨ੍ਹਾਂ ਵੱਲੋਂ ਹਰਮਨਜੀਤ ਨੂੰ ਫੋਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਹਰਮਨਜੀਤ ਸਿੰਘ ਦਾ ਕਿਸੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਹੈ | ਉਨ੍ਹਾਂ ਇਸ ਮਾਮਲੇ ‘ਚ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਅਤੇ ਕਿਹਾ ਕਿ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਆਖ਼ਿਰ ਹਰਮਨਜੀਤ ਸਿੰਘ ਦਾ ਕਤਲ ਕਿਉਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰਮਨਜੀਤ ਸਿੰਘ ਦੀ ਕਿਸੇ ਨਾਲ ਵੀ ਕੋਈ ਲਾਗਤਬਾਜ਼ੀ ਵੀ ਨਹੀਂ ਸੀ ਅਤੇ ਉਹ ਕੁਝ ਹੀ ਦਿਨਾਂ ਤਕ ਵਿਦੇਸ਼ ਜਾਣ ਵਾਲਾ ਸੀ ਦੂਜੇ ਪਾਸੇ ਇਸ ਮਾਮਲੇ ਚ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਗੌਡਗਿਫਟ ਹੋਟਲ ਦੇ ਸਾਹਮਣੇ ਇੱਕ ਨੌਜਵਾਨ ਦਾ ਕਤਲ ਹੋਇਆ | ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | The post ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ appeared first on TheUnmute.com - Punjabi News. Tags:
|
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ 'ਚ ਵੱਡੀ ਢਿੱਲ, ਪੁਲਿਸ ਵਲੋਂ ਇੱਕ ਵਿਅਕਤੀ ਗ੍ਰਿਫਤਾਰ Thursday 08 September 2022 06:51 AM UTC+00 | Tags: amit-shah breaking-news home-minister-amit-shah ਚੰਡੀਗੜ੍ਹ 08 ਸਤੰਬਰ 2022: ਬੀਤੇ ਸੋਮਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਦੇ ਮੁੰਬਈ ਦੌਰੇ ਦੌਰਾਨ ਸੁਰੱਖਿਆ ‘ਚ ਵੱਡੀ ਢਿੱਲ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ‘ਚ ਇਕ ਵਿਅਕਤੀ ਕਈ ਘੰਟੇ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਉਕਤ ਵਿਅਕਤੀ ਨੇ ਆਪਣੇ ਆਪ ਨੂੰ ਆਂਧਰਾ ਪ੍ਰਦੇਸ਼ ਦੇ ਇੱਕ ਸੰਸਦ ਮੈਂਬਰ ਦਾ ਪੀਏ ਦੱਸਿਆ ਸੀ| ਇਸਦੇ ਚੱਲਦੇ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ ਦੇ ਹੇਮੰਤ ਪਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲ ਗ੍ਰਹਿ ਮੰਤਰਾਲੇ ਦਾ ਪਛਾਣ ਪੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਵੀ ਦੇਖਿਆ ਗਿਆ। ਮੁਲਜ਼ਮ ਹੇਮੰਤ ਪਵਾਰ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ | ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ | The post ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੁਰੱਖਿਆ ‘ਚ ਵੱਡੀ ਢਿੱਲ, ਪੁਲਿਸ ਵਲੋਂ ਇੱਕ ਵਿਅਕਤੀ ਗ੍ਰਿਫਤਾਰ appeared first on TheUnmute.com - Punjabi News. Tags:
|
DRDO ਤੇ ਭਾਰਤੀ ਫੌਜ ਨੇ QRSAM ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ Thursday 08 September 2022 07:03 AM UTC+00 | Tags: breaking-news chandipur defense-minister-rajnath-singh defense-research-and-development-organization drdo india-latest-news indian-army news odisha-coast qrsam quick-reaction-surface-to-air-missile system-from-integrated-test-range-itr-chandipur the-unmute-breaking the-unmute-latest-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੇ ਵਿਗਿਆਨੀਆਂ ਅਤੇ ਭਾਰਤੀ ਫੌਜ ਨੇ ਅੱਜ QRSAM ਸਰਫੇਸ-ਟੂ-ਏਅਰ ਕਵਿੱਕ ਰਿਐਕਸ਼ਨ ਮਿਜ਼ਾਈਲ ਸਿਸਟਮ ਦਾ ਸਫਲ ਪ੍ਰੀਖਣ ਕੀਤਾ।ਇਸ ਪ੍ਰੀਖਣ ਦੌਰਾਨ ਮਿਜ਼ਾਈਲ ਨੇ ਨਿਰਧਾਰਿਤ ਸਮੇਂ ‘ਚ ਸਟੀਕ ਨਿਸ਼ਾਨੇ ‘ਤੇ ਆਪਣੇ ਟਾਰਗੇਟ ਨੂੰ ਖ਼ਤਮ ਕੀਤਾ। DRDO ਨੇ ਓਡੀਸ਼ਾ ਦੇ ਚਾਂਦੀਪੁਰ ਰੇਂਜ ਵਿੱਚ QRSM ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ 3 ਕਿਲੋਮੀਟਰ ਤੋਂ 30 ਕਿਲੋਮੀਟਰ ਤੱਕ ਦੁਸ਼ਮਣ ਦੀਆਂ ਮਿਜ਼ਾਈਲਾਂ, ਜਹਾਜ਼ਾਂ, ਹੈਲੀਕਾਪਟਰਾਂ ਅਤੇ ਡਰੋਨਾਂ ਨੂੰ ਨਸ਼ਟ ਕਰ ਸਕਦੀ ਹੈ। QRSAM ਮਿਜ਼ਾਈਲ ਦੀ ਵਿਸ਼ੇਸ਼ਤਾਵਾਂ :-1.ਇਸ ਮਿਜ਼ਾਈਲ ਦੀ ਲੰਬਾਈ 98 ਫੁੱਟ ਹੈ The post DRDO ਤੇ ਭਾਰਤੀ ਫੌਜ ਨੇ QRSAM ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ appeared first on TheUnmute.com - Punjabi News. Tags:
|
ਮੋਹਾਲੀ ਝੂਲੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖ਼ਤ, ਝੂਲਿਆਂ ਦੀ ਜਾਂਚ ਲਈ ਬਣਾਈ ਜਾਵੇਗੀ ਕਮੇਟੀ Thursday 08 September 2022 07:17 AM UTC+00 | Tags: breaking-news latest-mohali-news mohali mohali-fair. mohali-news mohali-police news phase-8-dussehra-ground-in-mohali punjab-government punjab-police swing-falling-during-the-fair-in-mohali the-unmute-breaking-news ਚੰਡੀਗੜ੍ਹ 08 ਸਤੰਬਰ 2022: ਮੋਹਾਲੀ (Mohali) ਫੇਸ 8 ਦੁਸਹਿਰਾ ਗਰਾਊਂਡ 'ਚ ਲੱਗੇ ਮੇਲੇ 'ਚ ਕਰੀਬ 50 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਇਸ 'ਚ ਕਰੀਬ 50 ਜਣੇ ਝੂਲੇ 'ਤੇ ਬੈਠੇ ਸਨ। ਝੂਲੇ 'ਚ ਬੈਠੇ ਕਰੀਬ 20 ਤੋਂ ਵੱਧ ਜਣੇ ਗੰਭੀਰ ਜ਼ਖਮੀ ਹੋ ਗਏ ਸਨ | ਇਸ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਇਨ੍ਹਾਂ ਹਾਦਸਿਆਂ ‘ਤੇ ਠੱਲ੍ਹ ਪਾਉਣ ਲਈ ਸਖ਼ਤ ਨਜ਼ਰ ਆ ਰਹੀ ਹੈ। ਦਰਅਸਲ, ਹੁਣ ਮੇਲੇ ਅਤੇ ਝੂਲੇ ਲਗਾਉਣ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਪ੍ਰਸ਼ਾਸਨ ਮੇਲੇ ਤੋਂ ਪਹਿਲਾਂ ਝੂਲਿਆਂ ਦੀ ਜਾਂਚ ਕਰੇਗਾ। ਇੰਨਾ ਹੀ ਨਹੀਂ ਮੇਲਾ ਕਰਵਾਉਣ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਨਜ਼ੂਰੀ ਵੀ ਲਾਜ਼ਮੀ ਹੋਵੇਗੀ ਇਸ ਤੋਂ ਇਲਾਵਾ ਝੂਲਿਆਂ ਦੀ ਉਚਾਈ ਬਾਰੇ ਵੀ ਪ੍ਰਸ਼ਾਸਨ ਜਾਣਕਾਰੀ ਦੇਣੀ ਪਵੇਗੀ। ਇਸ ਦੇ ਨਾਲ ਹੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੇਲੇ ਦੇ ਪ੍ਰਬੰਧ ਅਤੇ ਨਿਗਰਾਨੀ ਲਈ ਇੱਕ ਕਮੇਟੀ ਵੀ ਬਣਾਈ ਜਾਵੇਗੀ। ਜਿਕਰਯੋਗ ਹੈ ਕਿ ਮੋਹਾਲੀ ਮੇਲੇ (Mohali fair) 'ਚ ਵਾਪਰੇ ਹਾਦਸੇ ਨੂੰ ਲੈ ਕੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਮੇਲੇ 'ਚ ਵਾਪਰੇ ਹਾਦਸੇ ਤੋਂ ਬਾਅਦ ਇਹ ਵਿਅਕਤੀ ਫਰਾਰ ਹੋ ਗਏ ਸਨ | ਇਸਦੇ ਨਾਲ ਹੀ ਮੇਲੇ ਦੇ ਪ੍ਰਬੰਧਕ ਅਤੇ ਮਾਲਕ ਖ਼ਿਲਾਫ ਧਾਰਾ 341, 337, 278 ਅਤੇ 323 ਤਹਿਤ ਅਣਗਹਿਲੀ ਦਾ ਮਾਮਲਾ ਦਰਜ ਕੀਤਾ ਸੀ | The post ਮੋਹਾਲੀ ਝੂਲੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਸਖ਼ਤ, ਝੂਲਿਆਂ ਦੀ ਜਾਂਚ ਲਈ ਬਣਾਈ ਜਾਵੇਗੀ ਕਮੇਟੀ appeared first on TheUnmute.com - Punjabi News. Tags:
|
THE UNMUTE UPDATE: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਅਦਾਲਤ 'ਚ ਪੇਸ਼ੀ Thursday 08 September 2022 07:28 AM UTC+00 | Tags: aam-aadmi-party breaking-news gangster-lawrence-bishnoi lawrence-bishnoi lawrence-bishnoi-arrest mohali-district-court mohali-news ndps-and-arms-act. news punjab-government punjabi-news punjabi-singer-sidhu-moosewalas-murder-cas punjab-news punjab-police the-unmute-punjabi-news ਚੰਡੀਗੜ੍ਹ 08 ਸਤੰਬਰ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦਾ ਅੱਜ 10 ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਖਰੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਲਾਰੈਂਸ ਖ਼ਿਲਾਫ ਦਰਜ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਖਰੜ ਦੀ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ | ਪਿਛਲੀ ਪੇਸ਼ੀ ਦੌਰਾਨ ਮੋਹਾਲੀ ਦੀ ਅਦਾਲਤ (Mohali court) ਨੇ ਖਰੜ 'ਚ ਦਰਜ NDPS ਤੇ ਅਸਲਾ ਐਕਟ ਦੇ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ |ਪ੍ਰਾਪਤ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਤੋਂ ਪੁਲਿਸ ਵਲੋਂ ਫਿਰੌਤੀ ਮੰਗਣ, ਅਸਲਾ ਸਪਲਾਈ ਕਰਨ ਤੇ ਜਾਅਲੀ ਪਾਸਪੋਰਟ ਬਣਾ ਕੇ ਆਪਣੇ ਭਰਾ ਨੂੰ ਵਿਦੇਸ਼ ਭੇਜਣ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ | The post THE UNMUTE UPDATE: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਅਦਾਲਤ 'ਚ ਪੇਸ਼ੀ appeared first on TheUnmute.com - Punjabi News. Tags:
|
Asia Cup 2022: ਪਾਕਿਸਤਾਨ ਖ਼ਿਲਾਫ ਮੈਚ ਤੋਂ ਬਾਅਦ ਅਫਗਾਨਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਸਟੇਡੀਅਮ 'ਚ ਕੀਤੀ ਭੰਨਤੋੜ Thursday 08 September 2022 07:43 AM UTC+00 | Tags: afghanistan afghanistans-cricket-fans-vandalized-the-stadium asia-cup-2022-super-4-pak-vs-afg asia-cup-super-4-match bcci icc news pakistan sharjah sharjah-cricket-stadium uae ਚੰਡੀਗੜ੍ਹ 08 ਸਤੰਬਰ 2022: (Asia Cup 2022 Super-4 PAK vs AFG) ਏਸ਼ੀਆ ਕੱਪ ਦੇ ਸੁਪਰ-4 ਦੇ ਮੁਕਾਬਲੇ ਵਿਚ ਪਾਕਿਸਤਾਨ (Pakistan) ਨੇ ਅਫਗਾਨਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ | ਯੂਏਈ ਦੇ ਸ਼ਾਰਜਾਹ ਵਿੱਚ ਪਾਕਿਸਤਾਨ ਤੋਂ ਇੱਕ ਵਿਕਟ ਦੀ ਹਾਰ ਤੋਂ ਬਾਅਦ ਗੁੱਸੇ ਅਤੇ ਨਿਰਾਸ਼ ਅਫਗਾਨਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਸਟੇਡੀਅਮ ਵਿੱਚ ਭੰਨਤੋੜ ਕੀਤੀ ਅਤੇ ਪਾਕਿਸਤਾਨੀ ਪ੍ਰਸ਼ੰਸਕਾਂ ‘ਤੇ ਕੁਰਸੀਆਂ ਸੁੱਟ ਦਿੱਤੀਆਂ।ਦੋਵਾਂ ਟੀਮਾਂ ਦੇ ਪ੍ਰਸ਼ੰਸਕ ਆਪਸ ‘ਚ ਭਿੜ ਗਏ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਮੈਚ ਦੌਰਾਨ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ 19ਵੇਂ ਓਵਰ ‘ਚ ਅਫਗਾਨਿਸਤਾਨ ਦੇ ਤੇਜ਼ ਗੇਂਦਬਾਜ਼ ਫਰੀਦ ਅਹਿਮਦ ਨਾਲ ਭਿੜ ਗਏ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।ਹਾਲਾਂਕਿ, ਇਸ ਤੋਂ ਪਹਿਲਾਂ ਕਿ ਮਾਮਲਾ ਕਾਬੂ ਤੋਂ ਬਾਹਰ ਹੁੰਦਾ, ਅਫਗਾਨਿਸਤਾਨ (Afghanistan) ਅਤੇ ਪਾਕਿਸਤਾਨ ਦੇ ਖਿਡਾਰੀ ਵੱਖ ਹੋ ਗਏ। ਅੰਤ ਵਿੱਚ ਬਾਬਰ ਆਜ਼ਮ ਦੀ ਅਗਵਾਈ ਵਾਲੀ ਟੀਮ ਨੇ ਨਾਟਕੀ ਅੰਦਾਜ਼ ਵਿੱਚ ਮੈਚ ਜਿੱਤ ਲਿਆ | ਮੈਚ ਖਤਮ ਹੋਣ ਤੋਂ ਬਾਅਦ ਸਟੇਡੀਅਮ ‘ਚ ਮੌਜੂਦ ਦਰਸ਼ਕਾਂ ‘ਚ ਤਣਾਅ ਵਧ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ‘ਚ ਅਫਗਾਨਿਸਤਾਨ ਦੇ ਪ੍ਰਸ਼ੰਸਕ ਸਟੇਡੀਅਮ ਦੀਆਂ ਕੁਰਸੀਆਂ ਨੂੰ ਉਖਾੜਦੇ ਅਤੇ ਪਾਕਿਸਤਾਨ ਦੇ ਪ੍ਰਸ਼ੰਸਕਾਂ ‘ਤੇ ਸੁੱਟਦੇ ਨਜ਼ਰ ਆ ਰਹੇ ਹਨ। The post Asia Cup 2022: ਪਾਕਿਸਤਾਨ ਖ਼ਿਲਾਫ ਮੈਚ ਤੋਂ ਬਾਅਦ ਅਫਗਾਨਿਸਤਾਨ ਦੇ ਕ੍ਰਿਕਟ ਪ੍ਰਸ਼ੰਸਕਾਂ ਨੇ ਸਟੇਡੀਅਮ ‘ਚ ਕੀਤੀ ਭੰਨਤੋੜ appeared first on TheUnmute.com - Punjabi News. Tags:
|
Asia Cup 2022: ਭਾਰਤ ਏਸ਼ੀਆ ਕੱਪ 'ਚ ਅੱਜ ਅਫਗਾਨਿਸਤਾਨ ਖ਼ਿਲਾਫ ਖੇਡੇਗਾ ਆਪਣਾ ਆਖ਼ਰੀ ਮੈਚ Thursday 08 September 2022 08:02 AM UTC+00 | Tags: afghanistan-team asia-cup-2022 breaking-news ind-vs-afg ind-vs-afg-live-score news sports-news super-4-round-of-asia-cup-2022 ਚੰਡੀਗੜ੍ਹ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ 2022 ਦੇ ਸੁਪਰ-4 ਦੌਰ ‘ਚ ਅੱਜ ਯਾਨੀ ਵੀਰਵਾਰ ਨੂੰ ਭਾਰਤ (India) ਅਤੇ ਅਫਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖ਼ਤਮ ਕਰਨਾ ਚਾਹੁਣਗੀਆਂ। ਪਾਕਿਸਤਾਨ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਨੇ ਵੀ ਹਰਾਇਆ ਸੀ। ਇਸ ਦੇ ਨਾਲ ਹੀ ਅਫਗਾਨਿਸਤਾਨ (Afghanistan) ਨੂੰ ਪਹਿਲਾਂ ਸ਼੍ਰੀਲੰਕਾ ਅਤੇ ਫਿਰ ਪਾਕਿਸਤਾਨ ਨੇ ਹਰਾਇਆ। ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਟੀ-20 ਕ੍ਰਿਕਟ ‘ਚ ਚੌਥੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਨੇ ਅਫਗਾਨਿਸਤਾਨ ਨੂੰ ਏਸ਼ੀਆ ਕੱਪ ਵਿਚ 2010 ਵਿੱਚ ਸੱਤ ਵਿਕਟਾਂ, 2012 ਵਿੱਚ 23 ਦੌੜਾਂ ਅਤੇ 2021 ਵਿੱਚ 66 ਦੌੜਾਂ ਨਾਲ ਹਰਾਇਆ ਸੀ। ਪਿਛਲੇ ਸਾਲ ਯੂਏਈ ‘ਚ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਇਹ ਪਹਿਲਾ ਟੀ-20 ਮੈਚ ਹੋਵੇਗਾ। The post Asia Cup 2022: ਭਾਰਤ ਏਸ਼ੀਆ ਕੱਪ ‘ਚ ਅੱਜ ਅਫਗਾਨਿਸਤਾਨ ਖ਼ਿਲਾਫ ਖੇਡੇਗਾ ਆਪਣਾ ਆਖ਼ਰੀ ਮੈਚ appeared first on TheUnmute.com - Punjabi News. Tags:
|
ਮੋਹਾਲੀ ਵਿਖੇ FIR ਹੋਣ ਖਿਲਾਫ਼ ਆਮ ਆਦਮੀ ਪਾਰਟੀ 'ਤੇ ਭੜਕੇ ਸੁਖਪਾਲ ਸਿੰਘ ਖਹਿਰਾ Thursday 08 September 2022 08:25 AM UTC+00 | Tags: aam-aadmi-party aaps-social-media-manager-ankit-saxena amarinder-singh-raja-warring amrinder-singh-raja-warring arvind-kejriwal breaking-news chief-minister-bhagwant-mann cm-bhagwant-mann congress mla-sukhpal-singh-khaira mohali-latest-news mohali-police news punjab-congress punjabi-latest-news sukhpal-singh-khaira syl ਚੰਡੀਗੜ੍ਹ 08 ਸਤੰਬਰ 2022: ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਖ਼ਿਲਾਫ ਸੋਸ਼ਲ ਮੀਡੀਆ ਉਤੇ ਚੇਅਰਮੈਨਾਂ ਦੀ ਨਿਯੁਕਤੀ ਨੂੰ ਲੈ ਕੇ ਝੂਠਾ ਪੱਤਰ ਸ਼ੇਅਰ ਸੰਬੰਧੀ ਮੋਹਾਲੀ ਪੁਲਿਸ ਨੇ ਐੱਫ.ਆਈ.ਆਰ ਦਰਜ ਕੀਤੀ ਗਈ ਸੀ | ‘ਆਪ’ ਦੀ ਜ਼ਿਲ੍ਹਾ ਇੰਚਾਰਜ ਪ੍ਰਭਜੋਤ ਕੌਰ ਨੇ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ | ਇਸ ਮਾਮਲੇ ਨੂੰ ਲੈ ਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਅੱਜ ਕਾਂਗਰਸ ਭਵਨ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਮੋਹਾਲੀ ਵਿੱਚ ਇਹ ਝੂਠੀ ਐੱਫ.ਆਈ.ਆਰ ਦਰਜ ਕੀਤੀ ਹੈ ਅਤੇ ਇਸ ਐੱਫ.ਆਈ.ਆਰ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੈ। ਇਸਦੇ ਨਾਲ ਹੀ ਸੁਖਪਾਲ ਖਹਿਰਾ (Sukhpal Singh Khaira) ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਦਸਤਖਤ ਵਾਲੀ ਪੋਸਟ ‘ਆਪ’ ਦੇ ਸੋਸ਼ਲ ਮੀਡੀਆ ਮੈਨੇਜਰ ਅੰਕਿਤ ਸਕਸੈਨਾ ਨੇ ਅਪਲੋਡ ਕੀਤੀ ਸੀ। ਜਿਸ ਨੂੰ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਅੱਗੇ ਸਾਂਝਾ ਕੀਤਾ ਹੈ। ਖਹਿਰਾ ਨੇ ਅੱਗੇ ਕਿਹਾ ਕਿ ਮੈਂ ਪੁਲਿਸ ਅਧਿਕਾਰੀਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬਦਲਦੇ ਸਮੇਂ ਦਾ ਪਤਾ ਨਹੀਂ ਚੱਲਦਾ ਜੋ ਪੁਲਿਸ ਵਾਲੇ ਅੱਜ ਸਾਡੇ ‘ਤੇ ਕੇਸ ਦਰਜ ਕਰ ਰਹੇ ਹਨ, ਉਨ੍ਹਾਂ ਨੂੰ ਬਾਅਦ ਵਿਚ ਸਾਨੂੰ ਜਵਾਬ ਵੀ ਦੇਣਾ ਪਵੇਗਾ। ਪ੍ਰੈੱਸ ਕਾਨਫਰੰਸ ‘ਚ ਖਹਿਰਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। SYL ਦੇ ਮੁੱਦੇ ‘ਤੇ ਖਹਿਰਾ ਨੇ ਕਿਹਾ ਕਿ ਪਾਣੀ ਪੰਜਾਬ ਦੀ ਤਕਦੀਰ ਹੈ। ਪਾਣੀ ਤੋਂ ਬਿਨਾਂ ਪੰਜਾਬ ਦੇ ਕਿਸਾਨ ਦਾ ਕੋਈ ਭਵਿੱਖ ਨਹੀਂ ਹੈ | The post ਮੋਹਾਲੀ ਵਿਖੇ FIR ਹੋਣ ਖਿਲਾਫ਼ ਆਮ ਆਦਮੀ ਪਾਰਟੀ ‘ਤੇ ਭੜਕੇ ਸੁਖਪਾਲ ਸਿੰਘ ਖਹਿਰਾ appeared first on TheUnmute.com - Punjabi News. Tags:
|
ਟੈਰਰ ਮਾਡਿਊਲ ਮਾਮਲੇ 'ਚ NIA ਵਲੋਂ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਛਾਪੇਮਾਰੀ Thursday 08 September 2022 08:41 AM UTC+00 | Tags: bihar-in-the-terror-module-cas bihar-in-the-terror-module-case bihar-latest-news bihar-terror-module breaking-news muhammad-mustaqeem. news nia nia-raid-in-bihar nia-team terror-module-case the-unmute-breaking-news the-unmute-punjabi-news ਚੰਡੀਗੜ੍ਹ 08 ਸਤੰਬਰ 2022: NIA ਦੀ ਟੀਮ ਨੇ ਟੈਰਰ ਮਾਡਿਊਲ ਮਾਮਲੇ (Bihar Terror Module) ‘ਚ ਬਿਹਾਰ (Bihar) ‘ਚ ਵੱਡੀ ਕਾਰਵਾਈ ਕੀਤੀ ਹੈ | NIA ਦੀ ਟੀਮ ਨੇ ਅੱਜ ਵੀਰਵਾਰ ਤੜਕੇ ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ । NIA ਦੀ ਟੀਮ ਤੜਕੇ ਅਰਰੀਆ ਦੇ ਜੋਕੀਹਾਟ ਪਹੁੰਚੀ ਅਤੇ ਦਰਭੰਗਾ ਵਿੱਚ ਨਰੂਦੀਨ ਜੰਗੀ ਦੇ ਘਰ ਦੇ ਆਲੇ-ਦੁਆਲੇ ਛਾਪੇਮਾਰੀ ਕੀਤੀ। NIA ਦੀ ਟੀਮ ਅਰਰੀਆ ਦੇ ਜੋਕੀਹਾਟ ਸਥਿਤ ਅਹਿਸਾਨ ਪਰਵੇਜ਼ ਦੇ ਘਰ ਪਹੁੰਚੀ। ਉਹ ਐਸਡੀਪੀਆਈ ਦੇ ਸੂਬਾ ਜਨਰਲ ਸਕੱਤਰ ਸ. ਪਟਨਾ ਅੱਤਵਾਦੀ ਮਾਡਿਊਲ ਮਾਮਲੇ ‘ਚ ਦਰਭੰਗਾ ਦੇ ਸਿੰਘਵਾੜਾ ਥਾਣਾ ਖੇਤਰ ਦੇ ਸ਼ੰਕਰਪੁਰ ਪਿੰਡ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਥੇ ਮੁਹੰਮਦ ਮੁਸਤਕੀਮ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਵੀ ਐਨਆਈ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ। ਮੁਹੰਮਦ ਮੁਸਤਕੀਮ ਅਤੇ ਸਨਾਉੱਲਾ ਦੋਵਾਂ ਦਾ ਇੱਕੋ ਪਿੰਡ ਹੈ। ਪਟਨਾ ਟੈਟਰ ਮਾਮਲੇ ‘ਚ ਐੱਫ.ਆਈ.ਆਰ. ਐਨਆਈਏ ਦਰਭੰਗਾ ਸ਼ਹਿਰ ਦੇ ਦਾਨਿਸ਼ ਲਾਜ ਵਿੱਚ ਵਿਦਿਆਰਥੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਸਾਰੇ ਵਿਦਿਆਰਥੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਹਨ। ਇਸਦੇ ਨਾਲ ਹੀ NIA ਦੀ ਟੀਮ ਬਿਹਾਰ (Bihar) ਦੇ ਛਪਰਾ ਦੇ ਜਲਾਲਪੁਰ ਵੀ ਪਹੁੰਚੀ ਹੈ। ਟੀਮ ਜਲਾਲਪੁਰ ਦੀ ਮਾਧਵਪੁਰ ਪੰਚਾਇਤ ਦੇ ਮੰਨੇ-ਪ੍ਰਮੰਨੇ ਅਧਿਆਪਕ ਪਰਵੇਜ਼ ਆਲਮ ਦੇ ਘਰ ਪਹੁੰਚੀ। ਛਾਪੇਮਾਰੀ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹਨ | ਇਸਦੇ ਨਾਲ ਹੀ ਬਿਹਾਰ ਦੇ ਨਾਲੰਦਾ ਵਿੱਚ ਵੀ ਛਾਪੇਮਾਰੀ ਚੱਲ ਰਹੀ ਹੈ। ਐਨਆਈਏ ਦੀ ਟੀਮ ਸਵੇਰੇ ਅੱਠ ਵਜੇ ਜ਼ਿਲ੍ਹਾ ਹੈੱਡਕੁਆਰਟਰ ਬਿਹਾਰ ਸ਼ਰੀਫ਼ ਦੇ ਖਾਸਗੰਜ ਇਲਾਕੇ ਵਿੱਚ ਐਸਡੀਪੀਆਈ ਦੇ ਸੂਬਾ ਪ੍ਰਧਾਨ ਸਮੀਮ ਅਖਤਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਐਨਆਈਏ ਦੀ ਟੀਮ ਕੁਝ ਕਾਗਜ਼ ਆਪਣੇ ਨਾਲ ਲੈ ਗਈ। ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। The post ਟੈਰਰ ਮਾਡਿਊਲ ਮਾਮਲੇ ‘ਚ NIA ਵਲੋਂ ਬਿਹਾਰ ਦੇ ਕਈ ਜ਼ਿਲ੍ਹਿਆਂ ‘ਚ ਛਾਪੇਮਾਰੀ appeared first on TheUnmute.com - Punjabi News. Tags:
|
ਈਡੀ ਵੱਲੋਂ 'ਆਪ' ਵਿਧਾਇਕ ਪ੍ਰੋ. ਜਸਵੰਤ ਗੱਜਣਮਾਜਰਾ ਦੇ ਕਾਰੋਬਾਰੀ ਟਿਕਾਣਿਆਂ 'ਤੇ ਛਾਪੇਮਾਰੀ Thursday 08 September 2022 09:39 AM UTC+00 | Tags: aam-aadmi-party amargarh-constituency breaking-news ed-raid-on-mla-prof-jaswant-gajjanmajra enforcement-directorate jaswant-singh-gajjanmajra ludhiana-bank ludhiana-police ludhiana-police-station. mla-prof-jaswant-gajjanmajra news punjab punjab-aap-mla punjab-government punjab-police the-unmute-latest-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਇਨਫੋਰਸਮੈਂਟ ਡਾਇਰੈਕਟੋਰੇਟ (ED) ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjanmajra) ਦੇ ਕਈ ਕਾਰੋਬਾਰੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਇਹ ਛਾਪੇਮਾਰੀ ਪ੍ਰੋ ਗੱਜਣਮਾਜਰਾ ਦੇ ਸਕੂਲਾਂ, ਰੀਅਲ ਅਸਟੇਟ ਅਤੇ ਫੈਕਟਰੀਆਂ ਵਿੱਚ ਹੋਈ ਹੈ| ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਈਡੀ ਦੀ ਟੀਮ ਵਲੋਂ ਪ੍ਰੋ ਗੱਜਣਮਾਜਰਾ ਦੇ 12 ਕਰੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ । ਫਿਲਹਾਲ ਛਾਪੇਮਾਰੀ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।ਜਿਕਰਯੋਗ ਹੈ ਕਿ ਵਿਧਾਇਕ ਗੱਜਣਮਾਜਰਾ ‘ਤੇ 40 ਕਰੋੜ ਦੇ ਬੈਂਕ ਘੁਟਾਲੇ ਦਾ ਦੋਸ਼ ਹੈ। ਜਿਸ ‘ਚ ਪਹਿਲਾਂ ਵੀ ਵਿਧਾਇਕਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ 2011 ਤੋਂ 2014 ਦਰਮਿਆਨ 4 ਕਿਸ਼ਤਾਂ ‘ਚ ਬੈਂਕ ਤੋਂ ਕਰਜ਼ਾ ਲਿਆ ਸੀ। ਇਹ ਕਰਜ਼ਾ ਕਰੀਬ 40.92 ਕਰੋੜ ਸੀ। ਬੈਂਕ ਦੀ ਲੁਧਿਆਣਾ ਸ਼ਾਖਾ ਨੇ ਇਸ ਦੀ ਸ਼ਿਕਾਇਤ ਸੀ.ਬੀ.ਆਈ. ਜਿਸ ਵਿੱਚ ਕਿਹਾ ਗਿਆ ਸੀ ਕਿ ਗੱਜਣਮਾਜਰਾ ਨੇ ਜਿਸ ਮੰਤਵ ਲਈ ਕਰਜ਼ਾ ਲਿਆ ਸੀ, ਉਸ ਦੀ ਬਜਾਏ ਕਿਸੇ ਹੋਰ ਥਾਂ 'ਤੇ ਵਰਤਿਆ ਗਿਆ ਹੈ। ਪਿਛਲੀ ਵਾਰ ਛਾਪੇਮਾਰੀ ਦੌਰਾਨ 16.57 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਸੀ । ਇਸ ਦੌਰਾਨ ਪੁਲਿਸ ਨੇ 88 ਵਿਦੇਸ਼ੀ ਕਰੰਸੀ ਨੋਟ, ਜਾਇਦਾਦ ਦੇ ਦਸਤਾਵੇਜ਼, ਕਈ ਬੈਂਕ ਖਾਤਿਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਹਨ। The post ਈਡੀ ਵੱਲੋਂ ‘ਆਪ’ ਵਿਧਾਇਕ ਪ੍ਰੋ. ਜਸਵੰਤ ਗੱਜਣਮਾਜਰਾ ਦੇ ਕਾਰੋਬਾਰੀ ਟਿਕਾਣਿਆਂ ‘ਤੇ ਛਾਪੇਮਾਰੀ appeared first on TheUnmute.com - Punjabi News. Tags:
|
ਪੁਲਿਸ ਵਲੋਂ ਦਰਬਾਰ ਸਾਹਿਬ ਦੇ ਨਜ਼ਦੀਕ ਨੌਜਵਾਨ ਦੇ ਕਤਲ ਮਾਮਲੇ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ Thursday 08 September 2022 10:01 AM UTC+00 | Tags: amritsar-latest-enws amritsar-police-commissioner amritsar-police-commissioner-arun-pal-singh arun-pal-singh breaking-news case-of-murder-of-a-youth-near-darbar-sahib crime khalsa-college-amritsar murder-in-amritsar murder-in-amritsar-latest-news near-khalsa-college news punjab-police sachkhand-sri-darbar-sahib ਅੰਮ੍ਰਿਤਸਰ 08 ਸਤੰਬਰ 2022: ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਦੇ ਨਜਦੀਕ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਵਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਮੁਲਜ਼ਮ ਜੋ ਕਿ ਖ਼ਾਲਸਾ ਕਾਲਜ ਦੇ ਨਜ਼ਦੀਕ ਰਹਿੰਦਾ ਹੈ| ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸ ‘ਤੇ ਇਲਜ਼ਾਮ ਲਾਏ ਗਏ ਸਨ ਕਿ ਉਸ ਵੱਲੋਂ ਕਿਸੇ ਨਸ਼ੇ ਦਾ ਸੇਵਨ ਕੀਤਾ ਗਿਆ ਸੀ | ਬੀਤੀ ਰਾਤ ਦਰਬਾਰ ਸਾਹਿਬ ਦੇ ਨਜ਼ਦੀਕ ਕੁਝ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਕਹਿਣਾ ਹੈ ਕਿ ਬੀਤੀ ਰਾਤ 12 ਵਜੇ ਦੇ ਕਰੀਬ ਇੱਕ ਨੌਜਵਾਨ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਣੇ ਹੈਰੀਟੇਜ ਸਟਰੀਟ ਵਿਚ ਕਤਲ ਕੀਤਾ ਗਿਆ ਹੈ | ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜੋ ਕਿ ਖਾਲਸਾ ਕਾਲਜ ਦੇ ਨਜ਼ਦੀਕ ਰਹਿੰਦਾ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਸ ਵਿਅਕਤੀ ਵਲੋਂ ਨਸ਼ੀਲਾ ਪਦਾਰਥ ਖਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ | ਇਸ ਨੂੰ ਰੋਕਣ ਦੇ ਬਾਵਜੂਦ ਇਸ ਵੱਲੋਂ ਸਾਡੇ ਨਾਲ ਹੱਥੋਂਪਾਈ ਸ਼ੁਰੂ ਕਰ ਦਿੱਤੀ | ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੂਜੇ ਦੋ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਾਂਗੇ | ਪੁਲਿਸ ਅਧਿਕਾਰੀ ਦੇ ਮੁਤਾਬਕ ਤੀਜੇ ਦੋਸ਼ੀ ਦੀ ਵੀ ਭਾਲ ਜਾਰੀ ਹੈ ਅਤੇ ਉਸਦਾ ਇਸ ਕੇਸ ਵਿੱਚ ਕੀ ਸ਼ਮੂਲੀਅਤ ਹੈ ਉਸਦੀ ਜਾਂਚ ਕੀਤੀ ਜਾਵੇਗੀ | ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਦਾ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰ ਰਹੇ ਹਨ ਅਤੇ ਉਨ੍ਹਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਕਾਨੂੰਨ ਸਾਰਿਆਂ ਲਈ ਇਕੋ ਇਕੋ ਜਿਹਾ ਹੈ | The post ਪੁਲਿਸ ਵਲੋਂ ਦਰਬਾਰ ਸਾਹਿਬ ਦੇ ਨਜ਼ਦੀਕ ਨੌਜਵਾਨ ਦੇ ਕਤਲ ਮਾਮਲੇ ‘ਚ ਇੱਕ ਮੁਲਜ਼ਮ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ NEET 2022 ਪ੍ਰੀਖਿਆ 'ਚ ਪੰਜਾਬ ਭਰ 'ਚ ਕੀਤਾ ਟਾਪ Thursday 08 September 2022 10:19 AM UTC+00 | Tags: arpit-narang arpit-narang-tops-punjab breaking-news neet-2022 neet-2022-exam neet-2022-exam-result neet-2022-exam-result-news news punjab-in-neet-2022-exam zirakpur zirakpurs-arpit-narang-tops-punjab-in-neet-2022-exam ਚੰਡੀਗੜ੍ਹ 08 ਸਤੰਬਰ 2022: ਨੈਸ਼ਨਲ ਐਲੀਜੀਬਿਲਟੀ ਐਂਟਰੈਂਸ ਟੈਸਟ (NEET)-2022 ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਦੇ ਅਰਪਿਤ ਨਾਰੰਗ (Arpit Narang) ਨੇ ਪੰਜਾਬ ਭਰ ਵਿੱਚ ਟਾਪ ਕੀਤਾ ਹੈ। ਅਰਪਿਤ ਨਾਰੰਗ ਨੇ 720 ਵਿੱਚੋਂ 710 ਅੰਕ ਹਾਸਲ ਕਰਕੇ ਦੇਸ਼ ਭਰ ‘ਚ ਸੱਤਵਾਂ ਰੈਂਕ ਹਾਸਲ ਕੀਤਾ ਹੈ । ਇਸ ਸਾਲ 17 ਜੁਲਾਈ ਨੂੰ ਹੋਈ NEET ਪ੍ਰੀਖਿਆ ਦਾ ਨਤੀਜਾ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਸ ਸਾਲ 18.72 ਲੱਖ ਵਿਦਿਆਰਥੀ (NEET)-2022 ਪ੍ਰੀਖਿਆ ਵਿੱਚ ਬੈਠੇ ਸਨ। ਜਿਕਰਯੋਗ ਹੈ ਕਿ ਅਰਪਿਤ ਨਾਰੰਗ ਰਾਸ਼ਟਰੀ ਵਿਗਿਆਨ ਓਲੰਪੀਆਡ ਅਤੇ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿੱਚ ਤਿੰਨ ਵਾਰ ਸੋਨ ਤਮਗਾ ਜਿੱਤਣ ਵਾਲਾ, ਵਿਗਿਆਨਿਕ ਪ੍ਰੋਤਸਾਹਨ ਯੋਜਨਾ ਦਾ ਸਕਾਲਰ ਅਤੇ ਰਾਜ ਪੱਧਰੀ ਸ਼ਤਰੰਜ ਖਿਡਾਰੀ ਵੀ ਹੈ। ਇਸ ਦੌਰਾਨ ਅਰਪਿਤ (Arpit Narang) ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਮੈਡੀਕਲ ਲਾਈਨ ਵਿੱਚ ਨਹੀਂ ਹੈ। ਉਨ੍ਹਾਂ ਦੇ ਲੜਕੇ ਨੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਅਰਪਿਤ ਦੇ ਪਿਤਾ ਮਾਰਕੀਟਿੰਗ ਵਿੱਚ ਸਨ ਅਤੇ ਮਾਂ ਪੰਚਕੂਲਾ ਵਿੱਚ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੀ ਹੈ। ਅਰਪਿਤ ਦੀ ਛੋਟੀ ਭੈਣ ਸੱਤਵੀਂ ਜਮਾਤ ਵਿੱਚ ਹੈ। ਅਰਪਿਤ ਨਾਰੰਗ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ। ਜਦੋਂ ਉਹ 10ਵੀਂ ਜਮਾਤ ਵਿਚ ਸੀ ਤਾਂ ਸਾਲ 2019 ਵਿਚ ਬੀਮਾਰੀ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ । ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਅਰਪਿਤ ਨੂੰ ਦਾਦੀ ਨਾਲ ਬਚਪਨ ਤੋਂ ਹੀ ਕਾਫੀ ਲਗਾਵ ਸੀ। ਉਹ ਪੀਜੀਆਈ ਵਿੱਚ ਕੰਮ ਕਰਨ ਵਾਲੀ ਆਪਣੀ ਦਾਦੀ ਨਾਲ ਪੀਜੀਆਈ ਜਾਂਦਾ ਸੀ ਅਤੇ ਡਾਕਟਰਾਂ ਨਾਲ ਗੱਲ ਕਰਦਾ ਸੀ। The post ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ NEET 2022 ਪ੍ਰੀਖਿਆ ‘ਚ ਪੰਜਾਬ ਭਰ ‘ਚ ਕੀਤਾ ਟਾਪ appeared first on TheUnmute.com - Punjabi News. Tags:
|
ਕਰਤਾਵਯ ਮਾਰਗ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ PM ਮੋਦੀ ਥੋੜ੍ਹੀ ਦੇਰ ਬਾਅਦ ਕਰਨਗੇ ਉਦਘਾਟਨ Thursday 08 September 2022 10:31 AM UTC+00 | Tags: 28-feet-tall-statue-of-netaji-subhash-chandra-bose breaking-news delhi-india-gate delhi-latest-news india-gate india-news kartavaya-marg made-of-red-granite netaji-subhash-chandra-bose new-delhi news parakaram-diwas prime-minister-narendra-modi the-unmute-breaking-news the-unmute-news the-unmute-punjab vijay-chowk ਚੰਡੀਗੜ੍ਹ 08 ਸਤੰਬਰ 2022: ਵਿਜੇ ਚੌਕ ਅਤੇ ਇੰਡੀਆ ਗੇਟ ਨੂੰ ਜੋੜਨ ਵਾਲੇ 3.20 ਕਿਲੋਮੀਟਰ ਲੰਬੇ ਰਾਜਪਥ ਨੂੰ ਹੁਣ ਨਵੇਂ ਰੂਪ ਵਿੱਚ ਕਰਤਾਵਯ ਮਾਰਗ (Kartavaya Marg) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 7 ਵਜੇ ਇਸ ਦਾ ਉਦਘਾਟਨ ਕਰਨਗੇ। ਕਰਤਾਵਯ ਮਾਰਗ ਦੇ ਆਲੇ ਦੁਆਲੇ ਲਗਭਗ 15.5 ਕਿਲੋਮੀਟਰ ਵਾਕਵੇਅ ਲਾਲ ਗ੍ਰੇਨਾਈਟ ਨਾਲ ਬਣਿਆ ਹੈ। ਇਸ ਦੇ ਨਾਲ ਹੀ ਕਰੀਬ 19 ਏਕੜ ਵਿੱਚ ਇੱਕ ਨਹਿਰ ਵੀ ਹੈ। ਇਸ ‘ਤੇ 16 ਪੁਲ ਬਣਾਏ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਇੰਡੀਆ ਗੇਟ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 28 ਫੁੱਟ ਉੱਚੀ ਮੂਰਤੀ ਦਾ ਵੀ ਉਦਘਾਟਨ ਕਰਨਗੇ। ਗ੍ਰੇਨਾਈਟ ਪੱਥਰ ‘ਤੇ ਉੱਕਰੀ ਇਸ ਮੂਰਤੀ ਦਾ ਭਾਰ 65 ਮੀਟ੍ਰਿਕ ਟਨ ਹੈ। ਇਹ ਬੁੱਧਵਾਰ ਨੂੰ ਉਸੇ ਸਥਾਨ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ 23 ਜਨਵਰੀ ਪਰਾਕਰਮ ਦਿਵਸ ‘ਤੇ ਨੇਤਾ ਜੀ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ। The post ਕਰਤਾਵਯ ਮਾਰਗ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ PM ਮੋਦੀ ਥੋੜ੍ਹੀ ਦੇਰ ਬਾਅਦ ਕਰਨਗੇ ਉਦਘਾਟਨ appeared first on TheUnmute.com - Punjabi News. Tags:
|
ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਸਮਾਂ ਸੂਚੀ ਦਾ ਐਲਾਨ, 16 ਟੀਮਾਂ ਵਿਚਾਲੇ ਹੋਵੇਗੀ ਖ਼ਿਤਾਬੀ ਜੰਗ Thursday 08 September 2022 10:52 AM UTC+00 | Tags: breaking-news hockey-latest-news hockey-world-cup-2023 hockey-world-cup-2023-in-india india-is-hosting-this-tournament indian-hockey-team mens-hockey-world-cup-2023-news news punjabi-news sports-news the-unmute-breaking-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਪੁਰਸ਼ ਹਾਕੀ ਵਿਸ਼ਵ ਕੱਪ 2023 (Hockey World Cup 2023) ਲਈ ਸਮਾਂ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ 16 ਟੀਮਾਂ ਨੂੰ ਚਾਰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਗਰੁੱਪ ਡੀ ਵਿੱਚ ਹੈ। ਇਸ ਦੇ ਨਾਲ ਹੀ ਗਰੁੱਪ ਏ ‘ਚ ਆਸਟ੍ਰੇਲੀਆ ਦਾ ਸਾਹਮਣਾ ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ ਨਾਲ ਹੋਵੇਗਾ। ਬੈਲਜੀਅਮ, ਜਰਮਨੀ, ਕੋਰੀਆ ਅਤੇ ਜਾਪਾਨ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਗਰੁੱਪ ਸੀ ਵਿੱਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿਲੀ ਹਨ। ਇਸ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ | ਇਹ ਟੂਰਨਾਮੈਂਟ 13 ਜਨਵਰੀ 2023 ਤੋਂ 29 ਜਨਵਰੀ, 2023 ਤੱਕ ਭੁਵਨੇਸ਼ਵਰ, ਉੜੀਸਾ ਦੇ ਕਲਿੰਗਾ ਸਟੇਡੀਅਮ ਅਤੇ ਰੁੜਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਵਿੱਚ ਹੋਵੇਗਾ। The post ਪੁਰਸ਼ ਹਾਕੀ ਵਿਸ਼ਵ ਕੱਪ 2023 ਲਈ ਸਮਾਂ ਸੂਚੀ ਦਾ ਐਲਾਨ, 16 ਟੀਮਾਂ ਵਿਚਾਲੇ ਹੋਵੇਗੀ ਖ਼ਿਤਾਬੀ ਜੰਗ appeared first on TheUnmute.com - Punjabi News. Tags:
|
ਫਿਰੋਜ਼ਪੁਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਜਣਿਆਂ ਦੀ ਮੌਤ 1 ਜ਼ਖਮੀ Thursday 08 September 2022 11:23 AM UTC+00 | Tags: 2-1 breaking-news crime crime-news fatehgarh fatehgarh-village indiscriminate-firing-took-place-at-village-fatehgarh punjabi-latest-news the-unmute-breaking the-unmute-breaking-news the-unmute-latest-news zira-mla-naresh-kataria ਫਿਰੋਜ਼ਪੁਰ 08 ਸਤੰਬਰ 2022: ਫਿਰੋਜ਼ਪੁਰ (Ferozepur) ਦੇ ਪਿੰਡ ਫਤਹਿਗੜ ਸਭਰਾਵਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਅੰਨ੍ਹੇਵਾਹ ਗੋਲੀਆਂ ਚੱਲੀਆਂ, ਜਿਸਦੇ ਚੱਲਦੇ ਦੋ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਜਖ਼ਮੀ ਹੋ ਗਿਆ। ਇਸ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 6 ਕਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲੀਆਂ ਹਨ | ਪੀੜਤ ਪਰਿਵਾਰ ਨੇ ਦੱਸਿਆ ਕਿ 15/20 ਹਥਿਆਰਬੰਦ ਵਿਅਕਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਲਈ ਆਏ ਸਨ, ਜਿਨ੍ਹਾਂ 'ਚੋਂ ਇਕ ਸੇਵਾਮੁਕਤ ਫੌਜੀ ਵੀ ਹੈ | ਜਿਸ ਨਾਲ ਬਲਰਾਜ ਸਿੰਘ (18 ਸਾਲ) ਅਤੇ ਬਲਵਿੰਦਰ ਸਿੰਘ (60 ਸਾਲ) ਦੀ ਮੌਤ ਹੋ ਗਈ ਜਦਕਿ ਪ੍ਰਗਟ ਸਿੰਘ ਨਾਂ ਦਾ ਵਿਅਕਤੀ ਜਖ਼ਮੀ ਹੋ ਗਿਆ। ਇਸ ਘਟਨਾ ਨੂੰ ਲੈ ਕੇ ਪੀੜਤ ਪਰਿਵਾਰ ਨੇ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਉਸਦੇ ਰਿਸ਼ਤੇਦਾਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹਨਾਂ ਦੀ ਸ਼ਹਿ ‘ਤੇ ਗੋਲੀਆਂ ਚੱਲੀਆਂ ਹਨ। ਇਸਦੇ ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ। The post ਫਿਰੋਜ਼ਪੁਰ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਜਣਿਆਂ ਦੀ ਮੌਤ 1 ਜ਼ਖਮੀ appeared first on TheUnmute.com - Punjabi News. Tags:
|
ਖਰੜ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ Thursday 08 September 2022 11:31 AM UTC+00 | Tags: aam-aadmi-party breaking-news gangster-lawrence-bishnoi kharar-cia-staff kharar-court lawrence-bishnoi lawrence-bishnoi-arrest mohali-district-court mohali-news ndps-and-arms-act. news punjab-government punjabi-news punjabi-singer-sidhu-moosewalas-murder-cas punjab-news punjab-police the-unmute-punjabi-news ਚੰਡੀਗੜ੍ਹ 08 ਸਤੰਬਰ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦਾ ਅੱਜ ਰਿਮਾਂਡ ਖ਼ਤਮ ਹੋਣ ਉਪਰੰਤ ਖਰੜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਉਸ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਗੈਂਗਸਟਰ ਬਿਸ਼ਨੋਈ ਨੂੰ ਪੂਰੀ ਪੁਲਿਸ ਫੋਰਸ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। The post ਖਰੜ ਦੀ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News. Tags:
|
ਅਮਰੀਕਾ ਵਲੋਂ ਯੂਕਰੇਨ ਸਮੇਤ 18 ਗੁਆਂਢੀ ਦੇਸ਼ਾਂ ਨੂੰ ਵਿਦੇਸ਼ੀ ਫੌਜੀ ਸਹਾਇਤਾ ਦੇਣ ਦਾ ਐਲਾਨ Thursday 08 September 2022 11:46 AM UTC+00 | Tags: 18 antony-blinken breaking-news news punjabi-news russia-and-ukraine russia-and-ukraine3 russia-and-ukraine-tension the-unmute-breaking-news the-unmute-news the-unmute-update the-us-announced-to-provide-foreign-military-assistance ukraine us-secretary us-secretary-of-state-antony-blinken war-between-russia-and-ukraine ਚੰਡੀਗੜ੍ਹ 08 ਸਤੰਬਰ 2022: ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਰੂਸ ਤੋਂ ਖਤਰੇ ਵਾਲੇ ਯੂਕਰੇਨ (Ukraine) ਅਤੇ ਹੋਰ ਯੂਰਪੀ ਦੇਸ਼ਾਂ ਲਈ 2 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ। ਬਲਿੰਕਨ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ਯੂਕਰੇਨ ਅਤੇ ਇਸਦੇ 18 ਗੁਆਂਢੀ ਦੇਸ਼ਾਂ ਨੂੰ ਦੋ ਬਿਲੀਅਨ ਡਾਲਰ ਦੀ ਲੰਬੀ ਮਿਆਦ ਦੀ ਵਿਦੇਸ਼ੀ ਫੌਜੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਵਿੱਚ ਨਾਟੋ ਦੇ ਮੈਂਬਰ ਅਤੇ ਖੇਤਰੀ ਸੁਰੱਖਿਆ ਭਾਈਵਾਲ ਸ਼ਾਮਲ ਹਨ | ਇਸਦੇ ਨਾਲ ਹੀ ਇਕੱਲੇ ਮਾਰੂ ਹਥਿਆਰਾਂ, ਗੋਲਾ-ਬਾਰੂਦ ਅਤੇ ਬਖਤਰਬੰਦ ਵਾਹਨਾਂ ਲਈ ਯੂਕਰੇਨ ਨੂੰ ਦਿੱਤੇ ਗਏ 675 ਮਿਲੀਅਨ ਡਾਲਰ ਦੇ ਪੈਕੇਜ ਤੋਂ ਵੱਖਰਾ ਹੈ, ਜਿਸਦਾ ਐਲਾਨ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਵੀਰਵਾਰ ਨੂੰ ਜਰਮਨੀ ਵਿੱਚ ਇੱਕ ਕਾਨਫਰੰਸ ਵਿੱਚ ਕੀਤਾ ਸੀ। ਜਿਕਰਯੋਗ ਹੈ ਕਿ ਯੂਕਰੇਨ (Ukraine) ਅਤੇ ਰੂਸ ਵਿਚਾਲੇ ਪਿਛਲੇ ਕੁਝ ਦਿਨਾਂ ਤੋਂ ਲੜਾਈ ਤੇਜ਼ ਹੋ ਗਈ ਹੈ। ਯੂਕਰੇਨ ਦੀ ਫੌਜ ਨੇ ਦੱਖਣ ਅਤੇ ਪੂਰਬ ਵਿੱਚ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਨੂੰ ਮੁੜ ਹਾਸਲ ਕਰਨ ਲਈ ਜਵਾਬੀ ਕਾਰਵਾਈ ਸ਼ੁਰੂ ਕੀਤੀ ਹੈ। ਯੂਕਰੇਨ ਦੇ ਪਰਮਾਣੂ ਪਾਵਰ ਪਲਾਂਟ ਨੇੜੇ ਗੋਲਾਬਾਰੀ ਜਾਰੀ ਹੈ। ਅਮਰੀਕਾ ਨੇ ਮਾਸਕੋ ‘ਤੇ ਸੈਂਕੜੇ ਹਜ਼ਾਰਾਂ ਯੂਕਰੇਨੀਆਂ ਨੂੰ ਰੂਸ ਨੂੰ ਪੁੱਛ-ਗਿੱਛ ਕਰਨ, ਨਜ਼ਰਬੰਦ ਕਰਨ ਅਤੇ ਜ਼ਬਰਦਸਤੀ ਦੇਸ਼ ਨਿਕਾਲਾ ਦੇਣ ਦਾ ਦੋਸ਼ ਲਗਾਇਆ। ਹਾਲਾਂਕਿ, ਰੂਸੀ ਅਧਿਕਾਰੀਆਂ ਨੇ ਤੁਰੰਤ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। The post ਅਮਰੀਕਾ ਵਲੋਂ ਯੂਕਰੇਨ ਸਮੇਤ 18 ਗੁਆਂਢੀ ਦੇਸ਼ਾਂ ਨੂੰ ਵਿਦੇਸ਼ੀ ਫੌਜੀ ਸਹਾਇਤਾ ਦੇਣ ਦਾ ਐਲਾਨ appeared first on TheUnmute.com - Punjabi News. Tags:
|
SYL ਮੁੱਦੇ 'ਤੇ ਡਾ. ਦਲਜੀਤ ਸਿੰਘ ਚੀਮਾ ਨੇ CM ਭਗਵੰਤ ਮਾਨ 'ਤੇ ਕੱਸਿਆ ਤੰਜ Thursday 08 September 2022 12:02 PM UTC+00 | Tags: aam-aadmi-party aap-government-of-punjab breaking-news chief-minister-bhagwant-mann former-shiromani-akali-dal-minister news punjab punjab-and-haryana punjab-government punjab-haryana-dispute punjab-news punjab-politics sutlej-yamuna-link syl syl-issue syl-issue-between-punjab-haryana the-unmute-breaking-news ਚੰਡੀਗੜ੍ਹ 08 ਸਤੰਬਰ 2022: ਸਤਲੁਜ-ਯਮੁਨਾ ਲਿੰਕ (SYL) ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਵਾਦ ਇਕ ਵਾਰ ਫਿਰ ਭਖ ਚੁੱਕਾ ਹੈ | ਜਿੱਥੇ ਪੰਜਾਬ ਦੀ ‘ਆਪ’ ਸਰਕਾਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੁੱਦੇ ‘ਤੇ ਕੇਂਦਰ ਸਰਕਾਰ ਵਲੋਂ ਸਿਆਸਤ ਕਰਨ ਦਾ ਦੋਸ਼ ਲਗਾ ਰਹੇ ਹਨ, ਉੱਥੇ ਹੀ ਪੰਜਾਬ ‘ਚ ਵਿਰੋਧੀ ਧਿਰ ਐੱਸ.ਵਾਈ.ਐੱਲ ਮੁੱਦੇ ‘ਤੇ ਮੌਜੂਦਾ ਪੰਜਾਬ ਸਰਕਾਰ ਨੂੰ ਘੇਰਦੀ ਨਜਰ ਆ ਰਹੀ ਹੈ | ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ (Daljit Singh Cheema) ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਆਦਮਪੁਰ ‘ਚ ਸੁਸ਼ੀਲ ਗੁਪਤਾ ਸੰਸਦ ਮੈਂਬਰ ਅਤੇ ਹਰਿਆਣਾ ‘ਆਪ’ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਉਹ ਹੀ ਗੁਪਤਾ ਹੈ ਜਿਸ ਨੇ 19 ਅਪ੍ਰੈਲ ਨੂੰ ਹਰਿਆਣਾ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਜੇਕਰ ‘ਆਪ’ ਸੱਤਾ ‘ਚ ਆਉਂਦੀ ਹੈ ਤਾਂ ਪਾਣੀ ਉਨ੍ਹਾਂ ਤੱਕ ਐੱਸ.ਵਾਈ. ਐੱਲ. ਰਾਹੀਂ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕੀ ਹੁਣ ਕੇਜਰੀਵਾਲ ਅਤੇ ਗੁਪਤਾ ਦੀ ਗਾਰੰਟੀ ਨੂੰ ਪੂਰਾ ਕਰਨ ‘ਚ ਮਦਦ ਕਰਨ ਲਈ ਸਾਡੇ ਯੋਗ ਮੁੱਖ ਮੰਤਰੀ ਉੱਥੇ ਹਨ? ਦੂਜੇ ਪਾਸੇ ਬੀਤੇ ਦਿਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਨੇ (SYL) ਨਹਿਰੀ ਪਾਣੀ 'ਤੇ ਸੂਬੇ ਦੇ ਦਾਅਵੇ ਨੂੰ ਇਕ ਵਾਰ ਫਿਰ ਦੁਹਰਾਇਆ ਹੈ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਐਸਵਾਈਐਲ ਦੇ ਪਾਣੀ 'ਤੇ ਹਰਿਆਣਾ ਦੇ ਲੋਕਾਂ ਦਾ ਹੱਕ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਇਸ 'ਤੇ ਆਪਣਾ ਦਾਅਵਾ ਨਹੀਂ ਛੱਡਣਗੇ। The post SYL ਮੁੱਦੇ ‘ਤੇ ਡਾ. ਦਲਜੀਤ ਸਿੰਘ ਚੀਮਾ ਨੇ CM ਭਗਵੰਤ ਮਾਨ ‘ਤੇ ਕੱਸਿਆ ਤੰਜ appeared first on TheUnmute.com - Punjabi News. Tags:
|
ਨੇਪਾਲ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਾਨੇ 'ਤੇ ਲੱਗੇ ਜ਼ਬਰ-ਜਨਾਹ ਦੇ ਦੋਸ਼ Thursday 08 September 2022 12:15 PM UTC+00 | Tags: breaking-news cricketer-sandeep-lamichhane cricket-news nepal-cricket-board nepal-cricket-team nepal-cricket-team-captain-sandeep-lamichhan news punjabi-news sandeep-lamichhane the-unmute-breaking-news the-unmute-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਨੇਪਾਲ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਾਨੇ (Sandeep Lamichhane) ਵਿਵਾਦਾਂ ਵਿੱਚ ਘਿਰ ਗਏ ਹਨ। ਸੰਦੀਪ ਲਾਮਿਛਾਨੇ ‘ਤੇ ਨੇਪਾਲ ਦੀ ਇਕ ਲੜਕੀ ਨੇ ਜ਼ਬਰ-ਜਨਾਹ ਦਾ ਦੋਸ਼ ਲਗਾਇਆ ਹੈ। ਸਥਾਨਕ ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਸ ਲੜਕੀ ਨੇ ਸੰਦੀਪ ‘ਤੇ ਜ਼ਬਰ-ਜਨਾਹ ਦਾ ਦੋਸ਼ ਲਗਾਇਆ ਹੈ, ਲੜਕੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਹੈ। ਪੀੜਤ ਲੜਕੀ ਨੇ ਮੰਗਲਵਾਰ ਨੂੰ ਗਊਸ਼ਾਲਾ ਮਹਾਨਗਰ ਪੁਲਿਸ ਸਰਕਲ ‘ਚ ਦਰਜ ਕਰਵਾਈ ਪਹਿਲੀ ਸੂਚਨਾ ਰਿਪੋਰਟ (FIR) ‘ਚ ਦੋਸ਼ ਲਗਾਇਆ ਹੈ ਕਿ ਕਰੀਬ ਤਿੰਨ ਹਫਤੇ ਪਹਿਲਾਂ 22 ਸਾਲਾ ਲਾਮਿਛਾਨੇ ਨੇ ਉਸ ਨਾਲ ਜ਼ਬਰ-ਜਨਾਹ ਕੀਤਾ ਹੈ | ਪੁਲਿਸ ਨੇ ਹਾਲਾਂਕਿ ਕਿਹਾ ਕਿ ਉਹ ਘਟਨਾ ਸਬੰਧੀ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕਰ ਰਹੀ ਹੈ। ਇਸਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਸਹੀ ਜਾਂਚ ਕੀਤੇ ਬਿਨਾਂ ਕੁਝ ਨਹੀਂ ਕਿਹਾ ਜਾ ਸਕਦਾ। The post ਨੇਪਾਲ ਕ੍ਰਿਕਟ ਟੀਮ ਦੇ ਕਪਤਾਨ ਸੰਦੀਪ ਲਾਮਿਛਾਨੇ ‘ਤੇ ਲੱਗੇ ਜ਼ਬਰ-ਜਨਾਹ ਦੇ ਦੋਸ਼ appeared first on TheUnmute.com - Punjabi News. Tags:
|
ਮੀਤ ਹੇਅਰ ਤੇ ਡਾ.ਇੰਦਰਬੀਰ ਸਿੰਘ ਨਿੱਜਰ ਨੇ ਨਗਰ ਨਿਗਮ ਦੇ ਸੇਵਾ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ Thursday 08 September 2022 12:24 PM UTC+00 | Tags: aam-aadmi-party cm-bhagwant-mann dr-inderbir-singh-nijjar ludhiana meet-hayer municipal-corporation municipal-corporation-ludhiana news punjab-breaking-news punjab-congress punjab-politics the-municipal-corporation the-unmute-breaking-news the-unmute-latest-news the-unmute-punjabi-news ਚੰਡੀਗੜ੍ਹ/ ਲੁਧਿਆਣਾ 08 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਦੀ ਵਚਵਬੱਧਤਾ ਉਤੇ ਚੱਲਦਿਆਂ ਲੋਕਾਂ ਦੇ ਪੈਂਡਿੰਗ ਕੇਸਾਂ ਦਾ ਅਸਲ ਮੁਆਇਨਾ ਕਰਨ ਅਤੇ ਜ਼ਮੀਨੀ ਹਕੀਕਤਾਂ ਜਾਣਨ ਲਈ ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ (Dr. Inderbir Singh Nijjar) ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਾਹਮਣੇ ਸਥਾਨਕ ਬੱਸ ਅੱਡੇ ਨੇੜੇ ਨਗਰ ਨਿਗਮ ਲੁਧਿਆਣਾ ਅਧੀਨ ਚੱਲਦੇ ਸੇਵਾ ਕੇਂਦਰ ਦਾ ਅਚਨਚੇਤੀ ਚੈਕਿੰਗ ਕੀਤੀ। ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਨਾਗਰਿਕ ਸੇਵਾਵਾਂ ਦੇ ਮਾਮਲੇ ਵਿੱਚ ਨਗਰ ਨਿਗਮ ਦੇ ਕੁਝ ਕਰਮੀਆਂ ਵੱਲੋਂ ਬੇਲੋੜੇ ਇਤਰਾਜ਼ਾਂ ਨਾਲ ਭੇਜੇ ਜਾਂਦੇ ਕੇਸਾਂ ਦਾ ਨਿਰੀਖਣ ਕਰਨ ਉਪਰੰਤ ਦੋਵੇਂ ਮੰਤਰੀ ਸੇਵਾ ਕੇਂਦਰ ਪੁੱਜੇ ਅਤੇ ਸਬੰਧਤ ਕਰਮੀਆਂ ਤੋਂ ਇਨਾਂ ਬਾਰੇ ਪੁੱਛ ਪੜਤਾਲ ਕੀਤੀ। ਇਸ ਦੇ ਨਾਲ ਹੀ ਪੈਂਡਿੰਗ ਕੇਸਾਂ ਪਿੱਛੇ ਮੰਦਭਾਵਨਾ ਦਾ ਪਤਾ ਲਗਾਉਣ ਲਈ ਨਗਰ ਨਿਗਮ ਕਮਿਸ਼ਨਰ ਡਾ.ਸ਼ੇਨਾ ਅੱਗਰਵਾਲ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਜੋ ਇਸ ਮਾਮਲੇ ਦੀ ਪੜਤਾਲ ਕਰੇਗੀ। ਉਨਾਂ ਕਿਹਾ ਕਿ ਲੁਧਿਆਣਾ ਜ਼ਿਲੇ ਦੇ ਕੁੱਲ ਲੰਬਿਤ ਪਏ ਕੇਸਾਂ ਦੀ ਔਸਤ 0.42 ਫੀਸਦੀ ਹੈ ਅਤੇ ਇਸ ਵਿੱਚੋਂ ਇਕੱਲੇ ਨਗਰ ਨਗਮ ਦੀ ਔਸਤ 6 ਫੀਸਦੀ ਹੈ। ਕੁੱਲ 539000 ਅਰਜ਼ੀਆਂ ਪ੍ਰਾਪਤ ਹੋਈਆਂ ਜਿਨਾਂ ਵਿੱਚੋਂ 2276 ਅਰਜ਼ੀਆਂ ਦਾ ਨਿਪਟਾਰਾ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮੇਂ ਅੰਦਰ ਨਹੀਂ ਹੋਇਆ। ਇਸ ਤੋਂ ਬਾਅਦ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਕਿ ਇਕੱਲੇ-ਇਕੱਲੇ ਪੈਂਡਿੰਗ ਕੇਸ ਦਾ ਮੁਆਇਨਾ ਕੀਤਾ ਜਾਵੇ ਜਿਸ ਵਿੱਚ ਖੁਲਾਸਾ ਹੋਇਆ ਕਿ ਲੁਧਿਆਣਾ ਦੇ ਪੰਜ ਕਰਮੀਆਂ ਵੱਲੋਂ ਪੈਂਡਿੰਗ ਕੇਸ ਵਾਪਸ ਭੇਜਣ ਦੀ ਦਰ ਬਹੁਤ ਹੈ। ਦੋਵੇਂ ਮੰਤਰੀਆਂ ਨੇ ਕਿਹਾ ਕਿ ਸੇਵਾ ਕੇਂਦਰ ਪਾਰਦਰਸ਼ੀ ਤੇ ਤੈਅ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਉਣ। ਸਾਰੇ ਸੇਵਾ ਕੇਂਦਰਾਂ ਦੇ ਬਾਹਰ ਬੋਰਡ ਲਗਾ ਕੇ ਸੇਵਾਵਾਂ ਦੀਆਂ ਕੀਮਤਾਂ ਅਤੇ ਨਿਰਧਾਰਤ ਸਮਾਂ ਵੀ ਲਿਖਣ ਜਿਸ ਅੰਦਰ ਸੇਵਾ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਦੀ ਸਹੂਲਤ ਲਈ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੀਤ ਹੇਅਰ ਅਤੇ ਡਾ. ਨਿੱਜਰ ਨੇ ਦੱਸਿਆ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰੇਕ ਫਾਈਲ ਦਾ ਉਪਰਲੇ ਪੱਧਰ 'ਤੇ ਡੂੰਘਾਈ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਈ-ਗਵਰਨੈਂਸ ਨੂੰ ਅਪਣਾ ਕੇ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਣਾਲੀ ਵਿੱਚ ਵੱਡੇ ਸੁਧਾਰ ਲਿਆਉਣ ਲਈ 24 ਘੰਟੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੇਵਾ ਕੇਂਦਰ ਦੇ ਕੰਮਕਾਜ ਦੀ ਸਮੀਖਿਆ ਕਰਦੇ ਸਮੇਂ ਇਹ ਪਾਇਆ ਗਿਆ ਕਿ ਸੂਬੇ ਵਿੱਚ ਵਾਪਸ ਭੇਜਣ ਦੀ ਔਸਤ 0.9 ਫ਼ੀਸਦ ਹੈ ਜਦੋਂ ਕਿ ਲੁਧਿਆਣਾ ਦੀ ਔਸਤ 6 ਫ਼ੀਸਦ ਹੈ। ਅਧਿਕਾਰੀਆਂ ਦੁਆਰਾ ਵੱਖ-ਵੱਖ ਗੈਰ-ਜ਼ਰੂਰੀ ਅਤੇ ਅਸਪਸ਼ਟ ਇਤਰਾਜਾਂ ਜਿਵੇਂ 'ਬਿਨੈਕਾਰ ਨੂੰ ਕਾਲ ਕਰਨ', 'ਮਾਤਾ ਦੇ ਸਕੂਲ ਸਰਟੀਫਿਕੇਟ ਦੀ ਕਾਪੀ ਨੱਥੀ ਕਰਨ', 'ਇਤਰਾਜ਼ ਹਟਾਉਣ' (ਇਤਰਾਜ਼ ਦਾ ਜ਼ਿਕਰ ਕੀਤੇ ਬਿਨਾਂ) ਸਬੰਧੀ ਮੁੱਦੇ ਉਠਾਏ ਗਏ ਜਿਸ ਨਾਲ ਨਾਗਰਿਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸੇਵਾਵਾਂ ਦੀ ਪ੍ਰਵਾਨਗੀ ਵਿੱਚ ਲੱਗਣ ਵਾਲਾ ਸਮਾਂ ਵੀ ਵਧ ਗਿਆ ਹੈ। ਇਸ ਲਈ ਦੋਵਾਂ ਮੰਤਰੀਆਂ ਵੱਲੋਂ ਅੱਜ ਸੇਵਾ ਕੇਂਦਰ ਲੁਧਿਆਣਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਕੈਬਨਿਟ ਮੰਤਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਹੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਯੋਜਨਾ ਉਲੀਕ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਕਤਾਰਾਂ ਵਿੱਚ ਨਾ ਖੜ੍ਹਨਾ ਪਵੇ ਅਤੇ ਸਰਕਾਰੀ ਦਫ਼ਤਰਾਂ ਵਿੱਚ ਵਾਰ-ਵਾਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀ ਸਹੂਲਤ ਲਈ ਇੱਕ ਵਿਧੀ ਤਿਆਰ ਕਰ ਰਹੀ ਹੈ, ਜਿਸ ਤਹਿਤ ਘਰ-ਘਰ ਜਾ ਕੇ ਬਿਨੈਕਾਰ ਤੋਂ ਵੱਖ-ਵੱਖ ਸੇਵਾਵਾਂ ਲਈ ਦਸਤਾਵੇਜ਼ ਇਕੱਠੇ ਕੀਤੇ ਜਾਣਗੇ ਅਤੇ ਬਾਅਦ ਵਿੱਚ ਉਹਨਾਂ ਨੂੰ ਵਾਪਸ ਭੇਜ ਦਿੱਤੇ ਜਾਣਗੇ। ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਬੱਸੀ ਗੋਗੀ, ਮਦਨ ਲਾਲ ਬੱਗਾ ਤੇ ਅਸ਼ੋਕ ਪਰਾਸ਼ਰ ਪੱਪੀ, ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਹੋਰ ਹਾਜ਼ਰ ਸਨ। The post ਮੀਤ ਹੇਅਰ ਤੇ ਡਾ.ਇੰਦਰਬੀਰ ਸਿੰਘ ਨਿੱਜਰ ਨੇ ਨਗਰ ਨਿਗਮ ਦੇ ਸੇਵਾ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਵਲੋਂ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, RDX ਤੇ ਪਿਸਤੌਲਾਂ ਸਮੇਤ 3 ਵਿਅਕਤੀ ਗ੍ਰਿਫਤਾਰ Thursday 08 September 2022 12:46 PM UTC+00 | Tags: 1.5-kg-ied-rdx agtf agtf-of-punjab-police-arrested-two-accomplices cm-bhagwant-mann dgp-gaurav-yadav dgp-punjab-gaurav-yadav director-general-of-punjab-police gangster-lakhbir-singh-alias-landa gaurav-yadav haryana improvised-explosive-device including-2pistols kurukshetra news punjab-dgp-gaurav-yadav punjab-police the-unmute-breaking-news the-unmute-latest-update ਚੰਡੀਗੜ/ਤਰਨਤਾਰਨ 08 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸੁਰੂ ਕੀਤੀ ਗਈ ਫੈਸਲਾਕੁੰਨ ਜੰਗ ਤਹਿਤ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ 'ਤੇ ਚਲਾਏ ਜਾ ਰਹੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਪੁਲਿਸ (Punjab Police) ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਨੇ ਉਨਾਂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤੋਂ ਇਲਾਵਾ ਘੱਟੋ-ਘੱਟ 25 ਹੋਰ ਸਾਥੀਆਂ ਦੀ ਪਛਾਣ ਕੀਤੀ ਗਈ ਹੈ ,ਜੋ ਪੰਜਾਬ ਅਤੇ ਨੇੜੇ-ਤੇੜੇ ਦੇ ਰਾਜਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਨਾਂ ਦੀ ਮਦਦ ਕਰ ਰਹੇ ਸਨ। ਹਰਿਆਣਾ ਪੁਲਿਸ ਨੇ ਅੱਤਵਾਦੀ ਮਾਡਿਊਲ ਪਰਦਾਫਾਸ਼ ਕੀਤਾ ਸੀਪੰਜਾਬ ਪੁਲਿਸ (Punjab Police) ਦੇ ਡੀ.ਜੀ.ਪੀ. ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਾਲ ਹੀ 'ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਸ਼ਾਹਬਾਦ ਖੇਤਰ ਵਿੱਚ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਪਲਾਂਟ ਕਰਨ ਵਾਲਾ ਮੁੱਖ ਦੋਸ਼ੀ ਵੀ ਸ਼ਾਮਲ ਹੈ, ਜਿਸ ਦੀ ਪਛਾਣ ਤਰਨਤਾਰਨ ਦੇ ਪਿੰਡ ਭੱਠਲ ਸਹਿਜਾ ਸਿੰਘ ਵਾਸੀ ਨਛੱਤਰ ਸਿੰਘ ਉਰਫ ਮੋਤੀ ਵਜੋਂ ਹੋਈ ਹੈ। ਇਸ ਅੱਤਵਾਦੀ ਮਾਡਿਊਲ ਦਾ ਹਰਿਆਣਾ ਪੁਲਿਸ ਨੇ ਪਰਦਾਫਾਸ਼ ਕੀਤਾ ਸੀ। ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਦੋ ਹੋਰ ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ ਸ਼ੇਰਾ ਵਾਸੀ ਪਿੰਡ ਗੰਡੀਵਿੰਡ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਬਿੱਲਾ ਵਾਸੀ ਪਿੰਡ ਨੌਸ਼ਹਿਰਾ ਪੰਨੂਆਂ ਜਿਲਾ ਤਰਨਤਾਰਨ ਵਜੋਂ ਹੋਈ ਹੈ।ਪੁਲਿਸ ਨੇ ਇਨਾਂ ਕੋਲੋਂ 1.5 ਕਿਲੋ ਵਜ਼ਨ ਵਾਲੇ ਆਰ.ਡੀ.ਐਕਸ ਨਾਲ ਲੈਸ ਇੱਕ ਆਈਈਡੀ ਸਮੇਤ ਡੈਟੋਨੇਟਰ, .30 ਬੋਰ ਅਤੇ .315 ਬੋਰ ਸਮੇਤ ਦੋ ਪਿਸਤੌਲਾਂ ਸਮੇਤ 8 ਜਿੰਦਾ ਕਾਰਤੂਸ ਅਤੇ ਬਿਨਾਂ ਰਜਿਸਟ੍ਰੇਸਨ ਨੰਬਰ ਵਾਲਾ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁੱਢਲੀ ਜਾਂਚ ਅਨੁਸਾਰ, ਡੀਜੀਪੀ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਲਖਬੀਰ ਲੰਡਾ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਫਿਰੌਤੀ , ਵੱਡੇ ਪੱਧਰ 'ਤੇ ਸਰਹੱਦ ਪਾਰੋਂ ਹਥਿਆਰਾਂ, ਵਿਸਫੋਟਕਾਂ ਤੇ ਨਸ਼ਿਆਂ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਸ਼ਾਮਲ ਸਨ। ਇਹ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਨਸ਼ਾ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਜੰਗ ਦੌਰਾਨ ਅਮਲ ਵਿੱਚ ਲਿਆਂਦੀ ਗਈ ਹੈ। ਤਿੰਨ ਮੁਲਜਮਾਂ ਨੂੰ ਕੀਤਾ ਕਾਬੂਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਥਾਣਾ ਸਰਹਾਲੀ ਦੀ ਪੁਲਿਸ ਟੀਮ ਨੇ ਨਾਕਾ ਲਾਕੇ ਤਿੰਨ ਮੁਲਜਮਾਂ ਨੂੰ ਕਾਬੂ ਕਰਕੇ ਉਨਾਂ ਦੇ ਕਬਜੇ 'ਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਨਛੱਤਰ ਸਿੰਘ ਵਲੋਂ ਕੀਤੇ ਖੁਲਾਸਿਆਂ ਦੇ ਆਧਾਰ 'ਤੇ ਪੁਲਿਸ ਟੀਮਾਂ ਨੇ ਤਰਨਤਾਰਨ ਦੇ ਪਿੰਡ ਰੱਤੋਕੇ ਦੇ ਬਾਹਰਵਾਰ ਛੁਪਾਇਆ ਇੱਕ ਆਈ.ਈ.ਡੀ. ਵੀ ਬਰਾਮਦ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਲੰਡਾ-ਰਿੰਦਾ ਗਿਰੋਹ ਦਾ 40-50 ਦੇ ਕਰੀਬ ਵਿਅਕਤੀਆਂ ਦਾ ਨੈੱਟਵਰਕ ਹੈ, ਜਿਨਾਂ ਵਿੱਚੋਂ ਪੁਲੀਸ ਪਹਿਲਾਂ ਹੀ ਇਸ ਗਰੋਹ ਦੇ 25 ਕਾਰਕੁਨਾਂ ਦੀ ਪਛਾਣ ਕਰ ਲਈ ਹੈ ਅਤੇ ਉਨਾਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਹਥਿਆਰਾਂ ਅਤੇ ਵਿਸਫੋਟਕਾਂ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਈਪੀਸੀ ਦੀ ਧਾਰਾ 389, ਵਿਸਫੋਟਕ ਐਕਟ ਦੀ ਧਾਰਾ 25(6), 26(7)(1), 4 ਅਤੇ 5 ਅਤੇ ਐਨਡੀਪੀਐਸ ਐਕਟ ਦੀ ਧਾਰਾ 21, 31-59-85 ਤਹਿਤ ਐਫਆਈਆਰ ਨੰ. 142 ਦਰਜ ਹੈ। ਬਾਕਸ: ਲੰਡਾ ਕੌਣ ਹੈ? ਤਰਨਤਾਰਨ ਦਾ ਵਸਨੀਕ ਲੰਡਾ (33), ਜੋ ਕਿ ਸਾਲ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੋਹਾਲੀ ਵਿੱਚ ਪੰਜਾਬ ਪੁਲਿਸ (Punjab Police) ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਸਾਜਿਸ਼ ਰਚੀ ਸੀ ਅਤੇ ਅੰਮਿ੍ਰਤਸਰ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਦੇ ਹੇਠਾਂ ਇੱਕ ਆਈਈਡੀ ਵੀ ਲਾਇਆ ਸੀ। ਉਸ ਨੂੰ ਪਾਕਿਸਤਾਨ ਆਧਾਰਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਹੱਥ ਮਿਲਾਉਣ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ। The post ਪੰਜਾਬ ਪੁਲਿਸ ਵਲੋਂ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, RDX ਤੇ ਪਿਸਤੌਲਾਂ ਸਮੇਤ 3 ਵਿਅਕਤੀ ਗ੍ਰਿਫਤਾਰ appeared first on TheUnmute.com - Punjabi News. Tags:
|
ਰਾਘਵ ਚੱਢਾ ਨੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਵ-ਨਿਯੁਕਤ ਚੇਅਰਪਰਸਨਾਂ ਨਾਲ ਕੀਤੀ ਮੁਲਾਕਾਤ Thursday 08 September 2022 01:00 PM UTC+00 | Tags: aam-aadmi-party boards-and-corporationss-chairman breaking-news chandigarh cm-bhagwant-mann news punjab-government punjab-government-boards-and-corporations raghav-chadha the-unmute-breaking-news the-unmute-punjabi-news ਚੰਡੀਗ੍ਹੜ 08 ਸਤੰਬਰ 2022: ਪੰਜਾਬ ਤੋਂ ਆਮ ਆਦਮੀ ਪਾਰਟੀ ਰਾਘਵ ਚੱਢਾ (Raghav Chadha) ਨੇ ਅੱਜ ਯਾਨੀ ਵੀਰਵਾਰ ਨੂੰ ਪੰਜਾਬ ਸਰਕਾਰ ਦੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਨਵ-ਨਿਯੁਕਤ ਚੇਅਰਪਰਸਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਘਵ ਚੱਢਾ ਨੇ ਸੂਬੇ ਦੇ ਸ਼ਾਸਨ ਨਾਲ ਜੁੜੇ ਕਈ ਮੁੱਦਿਆਂ ‘ਤੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਰ ਇੱਕ ਨੂੰ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰਾਘਵ ਚੱਢਾ ਨੇ ਆਪਣੇ ਟਵਿਟਰ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ | The post ਰਾਘਵ ਚੱਢਾ ਨੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਵ-ਨਿਯੁਕਤ ਚੇਅਰਪਰਸਨਾਂ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News. Tags:
|
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੱਟੀ ਤੋਂ ਚੰਡੀਗੜ੍ਹ ਲਈ AC ਵਾਲਵੋ ਬੱਸਾਂ ਦੀ ਸ਼ੁਰੂਆਤ Thursday 08 September 2022 01:16 PM UTC+00 | Tags: ac-from-patti-to-chandigarh animal-husbandry-minister-laljit-singh-bhullar breaking-news cm-bhagwant-mann laljit-singh-bhullar news patti-bus-stand the-unmute-breaking-news the-unmute-punjabi-news transport-minister-laljit-singh-bhullar volvo-buses-news volvo-bus-from-patti volvo-busses-ac-from-patti-to-chandigarh ਚੰਡੀਗ੍ਹੜ 08 ਸਤੰਬਰ 2022: ਪੰਜਾਬ ਸਰਕਾਰ ਨੇ ਸਰਹੱਦੀ ਕਸਬੇ ਪੱਟੀ ਤੋਂ ਚੰਡੀਗੜ੍ਹ ਲਈ ਸਿੱਧੀ ਏ.ਸੀ. ਬੱਸ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਤੋਂ ਚੰਡੀਗੜ੍ਹ ਲਈ ਏ.ਸੀ. ਵਾਲਵੋ ਬੱਸਾਂ (Volvo buses) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸਦੇ ਨਾਲ ਹੀ ਪੱਟੀ ਬੱਸ ਸਟੈਂਡ ਤੋਂ ਚੰਡੀਗੜ੍ਹ ਲਈ ਵਾਲਵੋ ਬੱਸ ਨੂੰ ਹਰੀ ਝੰਡੀ ਵਿਖਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਬੱਸ ਸਵੇਰੇ 4.30 ਵਜੇ ਪੱਟੀ ਤੋਂ ਵਾਇਆ ਅੰਮ੍ਰਿਤਸਰ, ਜਲੰਧਰ ਹੁੰਦਿਆਂ 10.00 ਵਜੇ ਚੰਡੀਗੜ੍ਹ ਪੁੱਜੇਗੀ ਅਤੇ ਚੰਡੀਗੜ੍ਹ ਤੋਂ ਸ਼ਾਮ 5.40 ਵਜੇ ਉਸੇ ਰਸਤੇ ਵਾਪਸੀ ਕਰੇਗੀ ਅਤੇ ਕਰੀਬ 10.30 ਵਜੇ ਪੱਟੀ ਪਹੁੰਚੇਗੀ। ਉਨ੍ਹਾਂ ਕਿਹਾ ਕਿ ਵਾਪਸੀ ਦਾ ਸਮਾਂ 5.40 ਇਸ ਲਈ ਰੱਖਿਆ ਗਿਆ ਹੈ ਤਾਂ ਜੋ ਲੋਕ ਸਰਕਾਰੀ ਦਫ਼ਤਰਾਂ ਦਾ ਸਮਾਂ ਖ਼ਤਮ ਹੋਣ ਤੋਂ ਉਪਰੰਤ ਆਸਾਨੀ ਨਾਲ ਵਾਲਵੋ ਬੱਸ ਸੇਵਾ ਦਾ ਲਾਹਾ ਲੈ ਸਕਣ। ਉਨ੍ਹਾਂ ਕਿਹਾ ਕਿ ਵਾਲਵੋ ਬੱਸ ਦਾ ਪੱਟੀ ਤੋਂ ਚੰਡੀਗੜ੍ਹ ਦਾ ਇੱਕ ਪਾਸੇ ਦਾ ਕਿਰਾਇਆ 770 ਰੁਪਏ ਹੋਵੇਗਾ। ਮੰਤਰੀ ਨੇ ਕਿਹਾ ਕਿ ਪੱਟੀ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚਲੇ ਤਾਕਤਵਰ ਲੋਕਾਂ ਨੇ ਨਿੱਜੀ ਮੁਫ਼ਾਦਾਂ ਕਾਰਨ ਕਦੇ ਪੱਟੀ ਤੋਂ ਵਾਲਵੋ ਬੱਸ ਨੂੰ ਚਲਣ ਨਹੀਂ ਦਿੱਤਾ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਪ੍ਰਾਈਵੇਟ ਬੱਸ ਮਾਫ਼ੀਆ ਦਾ ਲੱਕ ਤੋੜਦਿਆਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਤਿੰਨ ਗੁਣਾਂ ਘੱਟ ਕਿਰਾਏ 'ਤੇ ਵਾਲਵੋ ਬੱਸਾਂ (Volvo buses) ਸੇਵਾ ਸ਼ੁਰੂ ਕੀਤੀ ਹੈ ਅਤੇ ਹੁਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਬੱਸਾਂ ਦਿੱਲੀ ਹਵਾਈ ਅੱਡੇ ਨੂੰ ਚਲਦੀਆਂ ਹਨ ਜਿਸ ਨਾਲ ਇਕ ਹੀ ਪਰਿਵਾਰ ਦੀਆਂ ਬੱਸਾਂ ਦੇ ਰੋਜ਼ਾਨਾ ਦੇ 80 ਟਾਈਮ ਘੱਟ ਕੇ 20 ਰਹਿ ਗਏ ਹਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮਾਨ ਸਰਕਾਰ ਆਉਣ ਸਦਕਾ ਸਾਰੇ ਲੋਕ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ ਅਤੇ ਸਰਕਾਰ ਇਸ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਛੇਤੀ ਹੀ ਪੀ.ਆਰ.ਟੀ.ਸੀ. ਦੇ ਬੇੜੇ ਵਿੱਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਅਤੇ ਥੋੜ੍ਹੇ ਦਿਨਾਂ ਵਿਚ ਹੀ ਡਰਾਈਵਰਾਂ ਅਤੇ ਕੰਡਕਟਰਾਂ ਦੀ ਕਮੀ ਪੂਰੀ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੀਆਂ ਸੜਕਾਂ ਉਤੇ ਸਰਕਾਰੀ ਬੱਸਾਂ ਦੀ ਆਮਦ ਹੋਰ ਵੱਧ ਜਾਵੇਗੀ। The post ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਪੱਟੀ ਤੋਂ ਚੰਡੀਗੜ੍ਹ ਲਈ AC ਵਾਲਵੋ ਬੱਸਾਂ ਦੀ ਸ਼ੁਰੂਆਤ appeared first on TheUnmute.com - Punjabi News. Tags:
|
AUS vs NZ: ਆਸਟ੍ਰੇਲੀਆ ਖ਼ਿਲਾਫ ਦੂਜੇ ਵਨਡੇ 'ਚ ਨਿਊਜ਼ੀਲੈਂਡ ਟੀਮ ਦੀ ਸ਼ਰਮਨਾਕ ਹਾਰ Thursday 08 September 2022 01:31 PM UTC+00 | Tags: australia australia-cricket-board australia-cricket-news australia-cricket-team australia-defeat-new-zealand aus-vs-nz breaking-news new-zealand-teams-embarrassing-defeat-in-the-second-odi-against-australia ਚੰਡੀਗ੍ਹੜ 08 ਸਤੰਬਰ 2022: (AUS vs NZ) ਆਸਟ੍ਰੇਲੀਆ (Australia) ਦੌਰੇ ‘ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਗਈ ਨਿਊਜ਼ੀਲੈਂਡ (New Zealand) ਨੂੰ ਦੂਜੇ ਵਨਡੇ ‘ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਸਿਰਫ਼ 82 ਦੌੜਾਂ ‘ਤੇ ਹੀ ਆਊਟ ਹੋ ਗਈ ਅਤੇ 113 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਨਿਊਜ਼ੀਲੈਂਡ 2-0 ਨਾਲ ਇਹ ਸੀਰੀਜ਼ ਹਾਰ ਗਈ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੀਵੀ ਟੀਮ ਨੇ ਇੱਥੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟ੍ਰੇਂਟ ਬੋਲਟ (4/38) ਅਤੇ ਮੈਟ ਹੈਨਰੀ (3/33) ਨੇ ਮਿਲ ਕੇ 7 ਵਿਕਟਾਂ ਲੈ ਕੇ ਕੰਗਾਰੂ ਟੀਮ ਨੂੰ 195 ਦੌੜਾਂ ‘ਤੇ ਰੋਕ ਦਿੱਤਾ | ਜਵਾਬ ‘ਚ ਨਿਊਜ਼ੀਲੈਂਡ 82 ਦੌੜਾਂ ‘ਤੇ ਹੀ ਆਊਟ ਹੋ ਗਈ | The post AUS vs NZ: ਆਸਟ੍ਰੇਲੀਆ ਖ਼ਿਲਾਫ ਦੂਜੇ ਵਨਡੇ ‘ਚ ਨਿਊਜ਼ੀਲੈਂਡ ਟੀਮ ਦੀ ਸ਼ਰਮਨਾਕ ਹਾਰ appeared first on TheUnmute.com - Punjabi News. Tags:
|
Asia Cup 2022: ਭਾਰਤ ਖ਼ਿਲਾਫ ਟਾਸ ਜਿੱਤ ਕੇ ਅਫਗਾਨਿਸਤਾਨ ਦਾ ਗੇਂਦਬਾਜ਼ੀ ਦਾ ਫੈਸਲਾ, ਭਾਰਤ ਨੇ ਬਦਲਿਆ ਕਪਤਾਨ Thursday 08 September 2022 01:42 PM UTC+00 | Tags: afghanistan-team asia-cup asia-cup-2022 asia-cup-2022-ind-vs-afg breaking-news ind-vs-afg ind-vs-afg-live-score news sports-news super-4-round-of-asia-cup-2022 ਚੰਡੀਗ੍ਹੜ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਵੀਰਵਾਰ ਨੂੰ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ। ਦੋਵੇਂ ਟੀਮਾਂ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈਆਂ ਹਨ। ਇਸ ਟੂਰਨਾਮੈਂਟ ‘ਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੈ ਅਤੇ ਦੋਵੇਂ ਟੀਮਾਂ ਟੂਰਨਾਮੈਂਟ ‘ਚ ਆਪਣਾ ਸਫਰ ਜਿੱਤ ਨਾਲ ਖਤਮ ਕਰਨਾ ਚਾਹੁਣਗੀਆਂ। ਅਫਗਾਨਿਸਤਾਨ ਦੇ ਕਪਤਾਨ ਮੁਹੰਮਦ ਨਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ। ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਕੇ.ਐਲ ਰਾਹੁਲ ਕਪਤਾਨੀ ਕਰ ਰਹੇ ਹਨ। The post Asia Cup 2022: ਭਾਰਤ ਖ਼ਿਲਾਫ ਟਾਸ ਜਿੱਤ ਕੇ ਅਫਗਾਨਿਸਤਾਨ ਦਾ ਗੇਂਦਬਾਜ਼ੀ ਦਾ ਫੈਸਲਾ, ਭਾਰਤ ਨੇ ਬਦਲਿਆ ਕਪਤਾਨ appeared first on TheUnmute.com - Punjabi News. Tags:
|
ਭਾਰਤ-ਚੀਨ ਦੀ 16ਵੇਂ ਦੌਰ ਦੀ ਮਿਲਟਰੀ ਵਾਰਤਾ ਤੋਂ ਬਾਅਦ ਚੀਨੀ ਫੌਜੀ ਦਾ ਲੱਦਾਖ ਦੇ ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣਾ ਸ਼ੁਰੂ Thursday 08 September 2022 01:52 PM UTC+00 | Tags: 16th-round-of-military-talks breaking-news chinese-troops eastern-ladakh gogra gogra-and-hot-springs-in-ladakh gogra-hotsprings india-china indian-and-chinese-troops indian-army ladakh-issue news the-unmute-breaking-news the-unmute-latest-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਭਾਰਤ ਅਤੇ ਚੀਨ (India-China) ਦੇ ਸੈਨਿਕਾਂ ਨੇ ਮਿਲਟਰੀ ਵਾਰਤਾ ਦੇ 16ਵੇਂ ਦੌਰ (16th Round of Military talks) ਵਿੱਚ ਸਹਿਮਤੀ ਤੋਂ ਬਾਅਦ ਲੱਦਾਖ ਦੇ ਗੋਗਰਾ ਅਤੇ ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਸ਼ਾਮ ਨੂੰ ਇੱਕ ਸਾਂਝੇ ਬਿਆਨ ਵਿੱਚ ਦੋਵਾਂ ਪੱਖਾਂ ਨੇ ਕਿਹਾ ਕਿ ਭਾਰਤ ਅਤੇ ਚੀਨੀ ਫੌਜਾਂ ਨੇ 16ਵੇਂ ਦੌਰ ਦੀ ਫੌਜੀ ਵਾਰਤਾ ਵਿੱਚ ਸਹਿਮਤੀ ਤੋਂ ਬਾਅਦ ਲੱਦਾਖ ਦੇ ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਅੱਜ ਯਾਨੀ 8 ਸਤੰਬਰ 2022 ਨੂੰ ਭਾਰਤ ਚੀਨ (China) ਕੋਰ ਕਮਾਂਡਰ ਪੱਧਰ ਦੀ ਮੀਟਿੰਗ ਦੇ 16ਵੇਂ ਦੌਰ ਵਿੱਚ ਹੋਈ ਸਹਿਮਤੀ ਦੇ ਅਨੁਸਾਰ, ਗੋਗਰਾ-ਹੌਟਸਪ੍ਰਿੰਗਜ਼ (ਪੀਪੀ-15) ਦੇ ਖੇਤਰ ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਨੇ ਇੱਕ ਤਾਲਮੇਲ ਅਤੇ ਯੋਜਨਾਬੱਧ ਤਰੀਕੇ ਨਾਲ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, ਜੋ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਲਈ ਅਨੁਕੂਲ ਹੈ | The post ਭਾਰਤ-ਚੀਨ ਦੀ 16ਵੇਂ ਦੌਰ ਦੀ ਮਿਲਟਰੀ ਵਾਰਤਾ ਤੋਂ ਬਾਅਦ ਚੀਨੀ ਫੌਜੀ ਦਾ ਲੱਦਾਖ ਦੇ ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣਾ ਸ਼ੁਰੂ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 28 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ Thursday 08 September 2022 02:05 PM UTC+00 | Tags: 28 28-feet-tall-statue-of-netaji-subhash-chandra-bose breaking-news central-vista-avenue central-vista-avenue-news delhi-latest-news netaji-subhash-chandra-bose new-delhi news pm-28 pm-modi-will-inaugurate-central-vista-avenue prime-minister-narendra-modi prime-minister-narendra-modi-inaugurated punjabi-news the-unmute-breaking-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ (Netaji Subhash Chandra Bose) ਦੀ 28 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਗ੍ਰੇਨਾਈਟ ਪੱਥਰ ‘ਤੇ ਉੱਕਰੀ ਇਸ ਮੂਰਤੀ ਦਾ ਭਾਰ 65 ਮੀਟ੍ਰਿਕ ਟਨ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੈਂਟਰਲ ਵਿਸਟਾ ਐਵੇਨਿਊ (Central Vista Avenue) ਦਾ ਵੀ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਦੇ ਮੱਦੇਨਜ਼ਰ ਦਿੱਲੀ ਟ੍ਰੈਫਿਕ ਪੁਲਿਸ ਨੇ ਇੰਡੀਆ ਗੇਟ ਦੇ ਸਾਰੇ 10 ਰੂਟਾਂ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਬੰਦ ਕਰਨ ਦਾ ਫੈਸਲਾ ਕੀਤਾ ਹੈ। The post PM ਨਰਿੰਦਰ ਮੋਦੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 28 ਫੁੱਟ ਉੱਚੀ ਮੂਰਤੀ ਦਾ ਕੀਤਾ ਉਦਘਾਟਨ appeared first on TheUnmute.com - Punjabi News. Tags:
|
Queen Elizabeth-II: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੀ ਅਚਾਨਕ ਸਿਹਤ ਵਿਗੜੀ Thursday 08 September 2022 02:15 PM UTC+00 | Tags: breaking-news queen-elizabeth-ii queen-elizabeth-ii-latest-news queen-elizabeth-ii-news ਚੰਡੀਗੜ੍ਹ 08 ਸਤੰਬਰ 2022: ਬ੍ਰਿਟੇਨ ਤੋਂ ਮਹਾਰਾਣੀ ਐਲਿਜ਼ਾਬੇਥ-II (Queen Elizabeth-II) ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆ ਰਹੀ ਹੈ । ਬਕਿੰਘਮ ਪੈਲੇਸ ਨੇ ਰਿਪੋਰਟ ਦਿੱਤੀ ਹੈ ਕਿ ਡਾਕਟਰ ਮਹਾਰਾਣੀ ਦੀ ਸਿਹਤ ਨੂੰ ਲੈ ਕੇ “ਚਿੰਤਤ” ਹਨ ਅਤੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਣ ਦਾ ਪ੍ਰਸਤਾਵ ਦਿੱਤਾ ਹੈ। 96 ਸਾਲਾ ਮਹਾਰਾਣੀ ਪਿਛਲੇ ਸਾਲ ਅਕਤੂਬਰ ਤੋਂ ਕਈ ਸਿਹਤ ਸਮੱਸਿਆਵਾਂ ਤੋਂ ਠੀਕ ਹੋ ਚੁੱਕੀ ਹੈ ਜਿਸਦੇ ਚੱਲਦੇ ਉਨ੍ਹਾਂ ਨੂੰ ਚੱਲਣ-ਫਿਰਨ ਅਤੇ ਖੜ੍ਹੇ ਹੋਣ ‘ਚ ਮੁਸ਼ਕਲਾਂ ਆ ਰਹੀਆਂ ਹਨ | ਮਹਾਰਾਣੀ ਨੂੰ ਆਰਾਮ ਕਰਨ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ ਆਪਣੇ ਸੀਨੀਅਰ ਰਾਜਨੀਤਿਕ ਸਲਾਹਕਾਰਾਂ ਨਾਲ ਪੂਰਵ-ਯੋਜਨਾਬੱਧ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ। ਇਸ ਤੋਂ ਪਹਿਲਾਂ, ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬੋਰਿਸ ਜੌਨਸਨ ਨੂੰ ਮਿਲੇ ਸਨ ਅਤੇ ਮਹਿਲ ਬਾਲਮੋਰਲ ਵਿਖੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰੱਸ ਨੂੰ ਨਿਯੁਕਤ ਕੀਤਾ ਸੀ। The post Queen Elizabeth-II: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੀ ਅਚਾਨਕ ਸਿਹਤ ਵਿਗੜੀ appeared first on TheUnmute.com - Punjabi News. Tags:
|
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੰਮਪਰੂਵਮੈਂਟ ਟਰੱਸਟ ਦੇ 10 ਨਵੇਂ ਚੇਅਰਮੈਨ ਨਿਯੁਕਤ Thursday 08 September 2022 02:24 PM UTC+00 | Tags: 10 10-new-chairmen-of-the-improvement-trust aam-aadmi-party breaking-news cm-bhagwant-mann congress news punjab-chief-minister-bhagwant-man punjab-government punjab-improvement-trust. punjab-police punjab-politics the-unmute-breaking-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੰਮਪਰੂਵਮੈਂਟ ਟਰੱਸਟ (Improvement Trust) ਦੇ 10 ਨਵੇਂ ਚੇਅਰਮੈਨਾਂ ਦੀ ਨਿਯੁਕਤੀ ਕੀਤੀ ਹੈ | ਮੁੱਖ ਮੰਤਰੀ ਨੇ ਟਵੀਟ ਕਰਦੀਆਂ ਕਿਹਾ ਕਿ ਇੰਮਪਰੂਵਮੈਂਟ ਟਰੱਸਟ ਦੇ 10 ਨਵੇਂ ਚੇਅਰਮੈਨਾਂ ਨੂੰ ਵਧਾਈਆਂ…ਉਮੀਦ ਕਰਦਾ ਹਾਂ ਕਿ ਨਾਮ ਮੁਤਾਬਕ ਨਗਰ ਸੁਧਾਰ ਟਰੱਸਟ ਦੇ ਨਵੇਂ ਚੇਅਰਮੈਨ ਸ਼ਹਿਰਾਂ ਦੇ ਬੁਨਿਆਦੀ ਸੁਧਾਰਾਂ ਲਈ ਇਮਾਨਦਾਰੀ ਨਾਲ ਕੰਮ ਕਰਨਗੇ | ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ 'ਚ ਅਹਿਮ ਜ਼ਿੰਮੇਵਾਰੀ ਨਿਭਾਉਣਗੇ…ਪੰਜਾਬ ਦੀ ‘ਰੰਗਲਾ ਪੰਜਾਬ‘ ਟੀਮ ‘ਚ ਸਾਰਿਆਂ ਦਾ ਸਵਾਗਤ ਹੈ| The post ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੰਮਪਰੂਵਮੈਂਟ ਟਰੱਸਟ ਦੇ 10 ਨਵੇਂ ਚੇਅਰਮੈਨ ਨਿਯੁਕਤ appeared first on TheUnmute.com - Punjabi News. Tags:
|
ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ 'ਚ ਚੀਨ ਸਰਹੱਦ 'ਤੇ ਅਲਟਰਾ ਲਾਈਟ ਹਾਵਿਟਜ਼ਰ ਤੋਪਾਂ ਕੀਤੀਆਂ ਤਾਇਨਾਤ Thursday 08 September 2022 02:36 PM UTC+00 | Tags: arunachal-pradesh breaking-news galwan-valle galwan-valley galwan-valley-issue india-china india-china-corps indian-army lac line-of-actual-control m-777-ultra-light the-unmute-breaking-news the-unmute-latest-news the-unmute-punjab ਚੰਡੀਗੜ੍ਹ 08 ਸਤੰਬਰ 2022: ਭਾਰਤ (India) ਅਤੇ ਚੀਨ (China) ਦੀ ਸਰਹੱਦ ‘ਤੇ ਪਿਛਲੇ ਕੁਝ ਸਾਲਾਂ ਤੋਂ ਤਣਾਅ ਵਧਿਆ ਹੈ। ਖਾਸ ਤੌਰ ‘ਤੇ ਗਲਵਾਨ ਘਾਟੀ ‘ਚ ਹੋਈ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਨੂੰ ਸਰਹੱਦ ਦੇ ਕੋਲ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਵਧਾਉਣ ਦੇ ਨਾਲ-ਨਾਲ ਫੌਜੀ ਸਾਜੋ ਸਮਾਨ ਵੀ ਇਕੱਠਾ ਕੀਤਾ ਗਿਆ ਹੈ। ਇਸ ਦੇ ਤਹਿਤ ਭਾਰਤੀ ਫੌਜ (Indian Army) ਨੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਹਾਵਿਟਜ਼ਰ ਤੋਪਾਂ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਦੀ ਰੇਂਜ 30 ਕਿਲੋਮੀਟਰ ਤੱਕ ਹੈ। ਭਾਰਤੀ ਫੌਜ (Indian Army) ਨੇ ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਆਸਾਨੀ ਨਾਲ ਚੱਲਣਯੋਗ ‘M-777 ਅਲਟਰਾ ਲਾਈਟ’ ਹਾਵਿਟਜ਼ਰ ਤੋਪਾਂ ਨੂੰ ਤਾਇਨਾਤ ਕੀਤਾ ਹੈ। ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤੋਪ 30 ਕਿਲੋਮੀਟਰ ਦੂਰ ਤੱਕ ਮਾਰ ਕਰਕੇ ਦੁਸ਼ਮਣ ਨੂੰ ਮਾਰ ਦੇਣ ਦੀ ਸਮਰੱਥਾ ਰੱਖਦੀ ਹੈ | The post ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ‘ਚ ਚੀਨ ਸਰਹੱਦ ‘ਤੇ ਅਲਟਰਾ ਲਾਈਟ ਹਾਵਿਟਜ਼ਰ ਤੋਪਾਂ ਕੀਤੀਆਂ ਤਾਇਨਾਤ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 27 ਸੀਨੀਅਰ IAS ਤੇ PCS ਅਧਿਕਾਰੀਆਂ ਦੇ ਤਬਾਦਲੇ Thursday 08 September 2022 02:46 PM UTC+00 | Tags: 27-senior-ias-and-pcs-officers aam-aadmi-party breaking-news cm-bhagwant-mann india-news news punjab punjab-government punjabi-news punjab-police punjab-politics the-punjab-government the-unmute-breaking-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਪੰਜਾਬ ਸਰਕਾਰ (Punjab government) ਵਲੋਂ ਪੱਤਰ ਜਾਰੀ ਕਰਦਿਆਂ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ | ਇਸਦੇ ਤਹਿਤ 27 ਸੀਨੀਅਰ ਆਈ ਏ ਐੱਸ ਅਤੇ ਪੀ ਸੀ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਦੀ ਸੂਚੀ ਦੇਖਣ ਲਈ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰੋ |The post ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 27 ਸੀਨੀਅਰ IAS ਤੇ PCS ਅਧਿਕਾਰੀਆਂ ਦੇ ਤਬਾਦਲੇ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੇ ਖਾਤਿਆਂ 'ਚ ਬਕਾਇਆ 75 ਕਰੋੜ ਰੁਪਏ ਦੀ ਆਖਰੀ ਕਿਸ਼ਤ ਜਮ੍ਹਾਂ Thursday 08 September 2022 02:56 PM UTC+00 | Tags: aam-aadmi-party arvind-kejriwal breaking-news cm-bhagwant-mann finance-department issue-of-phagwara-sugar-mill news punjab-government punjab-sugarcane-issue punjab-sugar-mill sugarcane-farmers sugarfed the-unmute-breaking-news the-unmute-punjab the-unmute-update ਚੰਡੀਗੜ੍ਹ 08 ਸਤੰਬਰ 2022: ਗੰਨਾ ਕਾਸ਼ਤਕਾਰਾਂ ਨਾਲ ਕੀਤੇ ਆਪਣੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab government) ਨੇ ਵੀਰਵਾਰ ਨੂੰ ਲਾਮਿਸਾਲ ਕਦਮ ਚੁੱਕਦਿਆਂ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕਰ ਦਿੱਤੇ ਉਨ੍ਹਾਂ ਦੇ ਖਾਤਿਆਂ ਵਿੱਚ 75 ਕਰੋੜ ਰੁਪਏ ਆਖਰੀ ਕਿਸ਼ਤ ਵਜੋਂ ਜਮ੍ਹਾਂ ਕਰਵਾ ਦਿੱਤੇ। ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਬੁੱਧਵਾਰ ਯਾਨੀ 7 ਸਤੰਬਰ, 2022 ਨੂੰ ਗੰਨਾ ਕਿਸਾਨਾਂ ਨੂੰ ਅਦਾਇਗੀ ਵਜੋਂ 75 ਕਰੋੜ ਰੁਪਏ ਸ਼ੂਗਰਫੈੱਡ, ਪੰਜਾਬ ਰਾਹੀਂ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਅੱਜ (ਵੀਰਵਾਰ 8 ਸਤੰਬਰ) ਨੂੰ ਸਬੰਧਤ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਇਹ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਅਦਾਇਗੀ ਤੋਂ ਬਾਅਦ ਅਜਨਾਲਾ, ਬਟਾਲਾ, ਬੁੱਢੇਵਾਲ, ਭੋਗਪੁਰ, ਫਾਜ਼ਿਲਕਾ, ਗੁਰਦਾਸਪੁਰ, ਮੋਰਿੰਡਾ, ਨਕੋਦਰ ਅਤੇ ਨਵਾਂਸ਼ਹਿਰ ਵੱਲ ਗੰਨਾ ਕਾਸ਼ਤਕਾਰਾਂ ਦਾ ਕੋਈ ਬਕਾਇਆ ਨਹੀਂ ਬਚਿਆ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਬਕਾਇਆ ਅਦਾਇਗੀਆਂ ਪਿੜਾਈ ਸੀਜ਼ਨ 2021-22 ਨਾਲ ਸਬੰਧਤ ਹਨ ਅਤੇ ਪਹਿਲੀ ਦਫ਼ਾ ਕਿਸਾਨਾਂ ਦੇ ਸਾਰੇ ਬਕਾਏ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ 75 ਕਰੋੜ ਰੁਪਏ ਦੀ ਇਸ ਅਦਾਇਗੀ ਨਾਲ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੇ ਗੰਨਾ ਕਿਸਾਨਾਂ ਦੇ ਸਾਰੇ ਬਕਾਏ ਭੁਗਤਾ ਦਿੱਤੇ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਗੰਨਾ ਕਿਸਾਨਾਂ ਨੂੰ 619.62 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਹਾਲ ਦੀ ਘੜੀ ਕਿਸਾਨਾਂ ਦਾ ਕੁੱਝ ਵੀ ਬਕਾਇਆ ਨਹੀਂ ਹੈ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਲਗਾਤਾਰ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਲਈ ਸੁਹਿਰਦ ਯਤਨ ਕਰ ਰਹੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ 2022-23 ਦੇ ਆਗਾਮੀ ਗੰਨੇ ਦੇ ਸੀਜ਼ਨ ਵਿੱਚ ਅਜਿਹੀ ਕੋਈ ਵੀ ਬੇਲੋੜੀ ਦੇਰੀ ਨਾ ਹੋਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਅਦਾਇਗੀ ਸਮੇਂ ਸਿਰ ਮਿਲੇ। The post ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੇ ਖਾਤਿਆਂ ‘ਚ ਬਕਾਇਆ 75 ਕਰੋੜ ਰੁਪਏ ਦੀ ਆਖਰੀ ਕਿਸ਼ਤ ਜਮ੍ਹਾਂ appeared first on TheUnmute.com - Punjabi News. Tags:
|
ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਧਾਲੀਵਾਲ ਦੀ ਹਾਜ਼ਰੀ 'ਚ ਬਲਬੀਰ ਸਿੰਘ ਪੰਨੂੰ ਨੇ ਪਨਸਪ ਚੇਅਰਮੈਨ ਦਾ ਅਹੁਦਾ ਸਾਂਭਿਆ Thursday 08 September 2022 03:01 PM UTC+00 | Tags: aam-aadmi-party balbir-singh-pannu balbir-singh-pannu-assumed-the-post-of-punsup-chairman. bhagwant-mann breaking-news cabinet-minister-lal-chand-kataruchak cabinet-ministers-lal-chand-kataruchak cm-bhagwant-mann kuldeep-dhaliwal lal-chand-kataruchak news punjab-government punjab-state-civil-supplies-corporation punsup punsup-chairman. the-unmute-breaking-news the-unmute-latest-update ਚੰਡੀਗੜ੍ਹ, ਮੋਹਾਲੀ/ 08 ਸਤੰਬਰ 2022: ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ (PUNSUP) ਦੇ ਨਵੇਂ ਚੇਅਰਮੈਨ ਵਜੋਂ ਬਲਬੀਰ ਸਿੰਘ ਪੰਨੂੰ ਨੇ ਅੱਜ ਸਥਾਨਕ ਸੈਕਟਰ-34 ਵਿਖੇ ਪਨਸਪ ਦੇ ਦਫ਼ਤਰ ਵਿਖੇ ਸੂਬੇ ਦੇ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ। ਇਸ ਮੌਕੇ ਲਾਲ ਚੰਦ ਕਟਾਰੂਚੱਕ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਨਵੇਂ ਚੇਅਰਮੈਨ ਨੂੰ ਤਹਿ ਦਿਲੋਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹਨਾਂ ਦੀ ਅਗਵਾਈ ਵਿੱਚ ਪਨਸਪ ਵੱਲੋਂ ਕਾਮਯਾਬੀ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਾਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਬੀਰ ਸਿੰਘ ਪੰਨੂੰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਵੱਲੋਂ ਉਹਨਾਂ 'ਤੇ ਵਿਸ਼ਵਾਸ ਪ੍ਰਗਟਾਉਂਦੇ ਹੋਏ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਅੱਗੇ ਇਹ ਵੀ ਕਿਹਾ ਕਿ ਇਹ ਮਹਿਕਮਾ ਕਿਸਾਨਾਂ ਦੀ ਭਲਾਈ ਨਾਲ ਜੁੜਿਆ ਹੋਇਆ ਹੈ ਅਤੇ ਉਹਨਾਂ ਦੀ ਤਰਜੀਹ ਰਹੇਗੀ ਕਿ ਕਿਸਾਨਾਂ ਦੀ ਭਲਾਈ ਹਿੱਤ ਹਰ ਸੰਭਵ ਉਪਰਾਲਾ ਕੀਤਾ ਜਾਵੇ ਕਿਉਂ ਜੋ ਕਿਸਾਨੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਸੈਕਟਰ-68 ਸਥਿਤ ਵਣ ਕੰਪਲੈਕਸ ਵਿਖੇ ਸ੍ਰੀ ਰਾਕੇਸ਼ ਪੁਰੀ ਨੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਮੌਜੂਦਗੀ ਵਿੱਚ ਪੰਜਾਬ ਸਟੇਟ ਫਾਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ। ਇਸ ਮੌਕੇ ਰਾਕੇਸ਼ ਪੁਰੀ ਨੇ ਵਿਭਾਗੀ ਯੋਜਨਾਵਾਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਅਹਿਦ ਲਿਆ। ਇਸ ਮੌਕੇ ਪਨਸਪ (PUNSUP) ਦੇ ਐਮ ਡੀ ਅੰਮ੍ਰਿਤ ਕੌਰ ਗਿੱਲ ਅਤੇ ਪ੍ਰਮੁੱਖ ਮੁੱਖ ਵਣਪਾਲ ਰਮਾ ਕਾਂਤ ਮਿਸ਼ਰਾ ਵੀ ਮੌਜੂਦ ਸਨ। The post ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਤੇ ਕੁਲਦੀਪ ਧਾਲੀਵਾਲ ਦੀ ਹਾਜ਼ਰੀ ‘ਚ ਬਲਬੀਰ ਸਿੰਘ ਪੰਨੂੰ ਨੇ ਪਨਸਪ ਚੇਅਰਮੈਨ ਦਾ ਅਹੁਦਾ ਸਾਂਭਿਆ appeared first on TheUnmute.com - Punjabi News. Tags:
|
ਪੱਕੇ ਬਿੱਲ ਤੋਂ ਬਿਨਾ ਕੀਟਨਾਸ਼ਕ, ਖਾਦਾਂ ਅਤੇ ਬੀਜ਼ ਵੇਚਣ ਵਾਲਿਆਂ ਖ਼ਿਲਾਫ ਹੋਵੇਗੀ ਕਾਨੂੰਨੀ ਕਾਰਵਾਈ: ਕੁਲਦੀਪ ਸਿੰਘ ਧਾਲੀਵਾਲ Thursday 08 September 2022 03:09 PM UTC+00 | Tags: aam-aadmi-party agriculture-minister-kuldeep-singh-dhaliwal bhagwant-mann breaking-news cm-bhagwant-mann kuldeep-singh-dhaliwal legal-action-will-be-taken-against-those-selling-pesticides news punjab punjab-news punjab-police punjab-politics the-unmute-breaking-news the-unmute-punjabi-news ਚੰਡੀਗੜ੍ਹ 08 ਸਤੰਬਰ 2022: ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਸੂਬੇ ਦੀ ਖੇਤੀ ਨੂੰ ਬਚਾਉਣ ਲਈ ਬਹੁਤ ਜਰੂਰੀ ਹੈ। ਅੱਜ ਇੱਥੇ ਖੇਤੀਬਾੜੀ ਮੰਥਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕੀਟਨਾਸ਼ਕ ਦਵਾਈ ਨਿਰਮਾਤਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸੂਬੇ ਵਿਚੋਂ ਨਕਲੀ ਅਤੇ ਗੈਰ ਮਿਆਰੀ ਕੀਟਨਾਸ਼ਕਾਂ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਨੂੰ ਠੱਲ ਪਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਅੱਜ ਪੰਜਾਬ ਦੇ ਖੇਤੀ ਉਤਪਾਦਾਂ ਦੇ ਮਿਆਰ ਵਿਚ ਵੱਡੀ ਗਿਰਾਵਟ ਆਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸੇ ਵੀ ਕੀਮਤ 'ਤੇ ਨਕਲੀ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਨਹੀਂ ਹੋਣ ਦੇਵੇਗੀ ਇਸ ਲਈ ਆਉਣ ਵਾਲੇ ਦਿਨਾਂ ਵਿਚ ਕਈ ਵੱਡੇ ਸਖਤ ਫੈਸਲੇ ਲਏ ਜਾਣਗੇ। ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਕਲੀ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਰੋਕਣ ਲਈ ਲਈ ਕਾਨੂੰਨ ਲਿਆਂਦਾ ਜਾਵੇਗਾ, ਜਿਸ ਵਿਚ ਗੈਰ ਜ਼ਮਾਨਤੀ ਧਾਰਵਾਂ ਸ਼ਾਮਿਲ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਵਿਚ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਵਿਕਰੀ ਮੌਕੇ ਦੁਕਾਨਦਾਰਾਂ ਨੂੰ ਕਿਸਾਨਾਂ ਪੱਕਾ ਬਿੱਲ ਦੇਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਕੋਈ ਬਿਨਾਂ ਬਿਲ ਤੋਂ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਉਟੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਸੂਬੇ ਭਰ ਵਿਚ ਚੌਕਸੀ ਟੀਮਾ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਖੇਤਬਿਾੜੀ ਮੰਤਰੀ ਨੇ ਵਿਭਾਗ ਦੇ ਅਫਸਰਾਂ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਅਫਸਰ ਕਿਸੇ ਗਲਤ ਕੰਪਨੀ ਨਾਲ ਮਿਲੀਭੁਗਤ ਕਰਕੇ ਕੋਈ ਨਕਲੀ ਜਾ ਗੈਰ ਮਿਆਰੀ ਕੀਟਨਾਸ਼ਕ, ਬੀਜ਼ ਜਾ ਖਾਦ ਵਿਕਾਉਂਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੀਟਨਾਸ਼ਕ, ਖਾਦਾਂ ਅਤੇ ਬੀਜ਼ਾਂ ਦੀ ਟੈਸਟਿੰਗ ਲਈ ਜਲੰਧਰ ਵਿਚ ਅਤਿ ਅਧੁਨਿਕ ਲੈਬ ਸਥਾਪਿਤ ਕੀਤੀ ਜਾਵੇਗੀ ਅਤੇ ਪੁਰਾਣੀਆਂ ਤਿੰਨ ਲੈਬਾਂ ਦਾ ਅਧੁਨੀਕਰਨ ਕੀਤਾ ਜਾਵੇਗਾ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕੀਟਨਾਸ਼ਕਾਂ, ਖਾਦਾਂ ਅਤੇ ਬੀਜ਼ਾਂ ਦੇ ਉਤਪਾਦਨ ਤੋਂ ਲੈ ਕੇ ਕਿਸਾਨਾਂ ਤੱਕ ਪਹੂੰਚਣ ਤੱਕ ਪੂਰੀ ਨਿਗਾਰਨੀ ਲਈ ਟਰੇਸ਼ ਐਂਡ ਟਰੈਕਿੰਗ ਸਿਸਟਮ ਲਿਆਂਦਾ ਜਾਵੇਗਾ।ਇਸ ਦੇ ਲਈ ਬਾਰ ਕੋਡ ਅਤੇ ਈ-ਫਿੰਗਰਪ੍ਰਿੰਟਿੰਗ ਸਿਸਟਮ ਲਾਗੂ ਕਰਨ ਲਈ ਪੂਰੀ ਰਿਸਰਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਸਿਸਟਮ ਲਾਗੂ ਕੀਤੇ ਜਾਣਗੇ। ਅੰਤ ਵਿਚ ਮੰਤਰੀ ਨੇ ਪੰਜਾਬ ਦੀ ਖੇਤੀ ਦੇ ਮਿਆਰ ਨੂੰ ਮੁੱੜ ਤੋਂ ਦੁਨਿਆ ਭਰ ਵਿਚ ਸਭ ਤੋਂ ਵਧੀਆ ਬਣਾਉਣ ਦਾ ਸੱਦਾ ਦਿੰਦਿਆਂ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਅਜਿਹਾ ਸਭ ਦੇ ਸਾਂਝੇ ਯਤਨਾ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਮਾਨਦਾਰੀ ਨਾਲ ਮਿਆਰੀ ਕੰਮ ਕਰਨ ਵਾਲਿਆਂ ਨੂੰ ਸਰਕਾਰ ਵਲੋਂ ਹੱਲਾਸ਼ੇਰੀ ਦਿੱਤੀ ਜਾਵੇਗੀ ਅਤੇ ਗਲਤ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। The post ਪੱਕੇ ਬਿੱਲ ਤੋਂ ਬਿਨਾ ਕੀਟਨਾਸ਼ਕ, ਖਾਦਾਂ ਅਤੇ ਬੀਜ਼ ਵੇਚਣ ਵਾਲਿਆਂ ਖ਼ਿਲਾਫ ਹੋਵੇਗੀ ਕਾਨੂੰਨੀ ਕਾਰਵਾਈ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News. Tags:
|
ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, SDO ਤੇ JE ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖ਼ਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ Thursday 08 September 2022 03:14 PM UTC+00 | Tags: a-case-of-corruption-has-been-onsdo-and-je-of-water-supply-department. breaking-news cm-bhagwant-mann deputy-captain-police deputy-captain-police-rank-officers-posted news punjab-government punjab-news punjab-police punjab-vigilance-bureau punjab-vigilance-bureau-have-been-transferred the-unmute-breaking-news water-supply-department. water-supply-department-punjab ਚੰਡੀਗੜ 08 ਸਤੰਬਰ 2022: ਵਿਜੀਲੈਸ ਬਿਉਰੋ (Vigilance Bureau) ਪੰਜਾਬ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਬੋਹਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ, ਸੁਭਾਸ਼ ਚੰਦਰ ਜੇ.ਈ., ਗੁਰਨਾਮ ਸਿੰਘ ਠੇਕੇਦਾਰ, ਜੀ.ਪੀ.ਡਬਲਯੂ.ਐਮ.ਸੀ. ਚੇਅਰਮੈਨ ਬਾਜ ਸਿੰਘ ਸਰਪੰਚ ਗ੍ਰਾਮ ਪੰਚਾਇਤ ਮੰਮੂਖੇੜਾ ਅਤੇ ਸੋਹਣ ਲਾਲ ਸੈਕਟਰੀ ਗ੍ਰਾਮ ਪੰਚਾਇਤ ਮੰਮੂਖੇੜਾ ਵਿਰੁੱਧ ਵਾਟਰ ਵਰਕਸ ਦੀ ਉਸਾਰੀ ਸਮੇਂ ਲੋੜੀਂਦੀ ਮਾਤਰਾ ਨਾਲੋਂ ਘੱਟ ਸੀਮੇਂਟ ਵਰਤਕੇ ਸਰਕਾਰ ਨੂੰ 5,98,312 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਇਹ ਕੇਸ ਪਿੰਡ ਮੰਮੂਖੇੜਾ ਵਿਖੇ ਵਾਟਰ ਵਰਕਸ ਦੀ ਉਸਾਰੀ ਵਿੱਚ ਹੋਏ ਘਪਲੇ ਸਬੰਧੀ ਵਿਜੀਲੈਂਸ ਰਿਪੋਰਟ ਦੀ ਪੜਤਾਲ ਦੇ ਆਧਾਰ 'ਤੇ ਜੁਰਮ ਅ/ਧ 409, 120-ਬੀ ਆਈ.ਪੀ.ਸੀ. ਅਤੇ 13(1) (ਏ), 13(2) ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਸ ਬਿਉਰੋ (Vigilance Bureau) ਦੇ ਥਾਣਾ ਫਿਰੋਜਪੁਰ ਵਿਖੇ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਇਸ ਵਾਟਰ ਵਰਕਸ ਦੀ ਉਸਾਰੀ ਸਮੇਂ ਵਰਤੇ ਗਏ ਸੀਮੇਂਟ ਪਲੱਸਤਰ ਦੀ ਮਾਤਰਾ ਵਿਸ਼ਲੇਸ਼ਣ ਉਪਰੰਤ ਹਾਸਲ ਕੀਤੀ ਗਈ ਰਿਪੋਰਟ ਅਨੁਸਾਰ ਲੋੜੀਂਦੀ ਮਾਤਰਾ ਤੋਂ 39.51 ਫੀਸਦ ਘੱਟ ਪਾਈ ਗਈ। ਇਸ ਸੀਮੇਂਟ ਪਲੱਸਤਰ ਦਾ ਮਿਆਰ ਸਪੈਸੀਫਿਕੇਸ਼ਨਾਂ ਮੁਤਾਬਿਕ ਨਾ ਹੋਣ ਕਰਕੇ ਇਸ ਸਬੰਧੀ ਕੀਤੀ 5,98,312 ਰੁਪਏ ਦੀ ਅਦਾਇਗੀ ਦਾ ਸਰਕਾਰ ਨੂੰ ਵਿੱਤੀ ਨੁਕਸਾਨ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਵਾਟਰ ਵਰਕਸ ਵਿੱਚ ਇੰਨਲੈਟ ਚੈਨਲ, ਹਾਈ ਲੈਵਲ ਟੈਂਕ, ਕਲੀਅਰ ਵਾਟਰ ਟੈਂਕ, ਫਿਲਟਰ ਬੈਂਡ ਅਤੇ ਐਸ.ਐਂਡ ਐਸ. ਟੈਂਕ ਦੀ ਉਸਾਰੀ ਦੇ ਕੰਮ ਸੁਭਾਸ਼ ਚੰਦਰ ਜੂਨੀਅਰ ਇੰਜੀਨੀਅਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ, ਕਾਰਜਕਾਰੀ ਇੰਜੀਨੀਅਰ ਰਵਿੰਦਰ ਸਿੰਘ ਬਾਂਸਲ ਅਤੇ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਠੇਕੇਦਾਰ ਗੁਰਨਾਮ ਸਿੰਘ ਵੱਲੋਂ ਤਿਆਰ ਕੀਤੇ ਗਏ ਸਨ ਅਤੇ ਇਸ ਸਮੇਂ ਦੌਰਾਨ ਜੀ.ਪੀ.ਡਬਲਯੂ.ਐਮ.ਸੀ. ਦੇ ਚੇਅਰਮੈਨ ਬਾਜ ਸਿੰਘ ਸਰਪੰਚ ਅਤੇ ਸੋਹਨ ਲਾਲ ਸੈਕਟਰੀ ਦੀ ਨਿਗਰਾਨੀ ਹੇਠ ਉਕਤ ਕੰਮ ਹੋਣਾ ਪਾਇਆ ਗਿਆ ਹੈ। ਪੜਤਾਲ ਦੌਰਾਨ ਰਵਿੰਦਰ ਸਿੰਘ ਬਾਂਸਲ ਕਾਰਜਕਾਰੀ ਇੰਜੀਨੀਅਰ ਉਕਤ ਵੱਲੋਂ ਆਪਣੀ ਤਾਇਨਾਤੀ (ਕਰੀਬ 03 ਮਹੀਨੇ) ਦੌਰਾਨ ਇਸ ਵਾਟਰ ਵਰਕਸ ਦੇ ਕੰਮਾਂ ਵਿੱਚ ਸੀਮਿੰਟ ਪਲੱਸਤਰ ਦੇ ਕੰਮ ਦੀ ਕੋਈ ਵੀ ਅਦਾਇਗੀ ਕੀਤੀ ਜਾਣੀ ਨਹੀਂ ਪਾਈ ਗਈ ਹੈ। ਸਰਕਾਰ ਦੇ ਇਸ ਵਿੱਤੀ ਨੁਕਸਾਨ ਲਈ ਜਿੰਮੇਵਾਰ ਸੁਭਾਸ਼ ਚੰਦਰ ਜੂਨੀਅਰ ਇੰਜੀਨੀਅਰ, ਵਿਜੈ ਕੁਮਾਰ ਉਪ ਮੰਡਲ ਇੰਜੀਨੀਅਰ (ਸੇਵਾਮੁਕਤ), ਗੁਰਪ੍ਰੀਤ ਸਿੰਘ ਕਾਰਜਕਾਰੀ ਇੰਜੀਨੀਅਰ, ਠੇਕੇਦਾਰ ਗੁਰਨਾਮ ਸਿੰਘ, ਬਾਜ ਸਿੰਘ ਸਰਪੰਚ ਅਤੇ ਸੋਹਨ ਲਾਲ ਸੈਕਟਰੀ ਇਹ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। The post ਵਿਜੀਲੈਸ ਬਿਉਰੋ ਵੱਲੋਂ ਜਲ ਸਪਲਾਈ ਵਿਭਾਗ ਦੇ ਐਕਸੀਅਨ, SDO ਤੇ JE ਸਮੇਤ ਸਰਪੰਚ ਤੇ ਪੰਚਾਇਤ ਸਕੱਤਰ ਖ਼ਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ appeared first on TheUnmute.com - Punjabi News. Tags:
|
Kartavya Path: PM ਮੋਦੀ ਵਲੋਂ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ, ਕਿਹਾ ਭਾਰਤ ਨੇ ਅੱਜ ਨਵਾਂ ਇਤਿਹਾਸ ਰਚਿਆ Thursday 08 September 2022 03:30 PM UTC+00 | Tags: breaking-news central-vista-avenue central-vista-avenue-news pm-modi-will-inaugurate-central-vista-avenue ਚੰਡੀਗੜ 08 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਸੈਂਟਰਲ ਵਿਸਟਾ ਐਵੇਨਿਊ (Central Vista Avenue) ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਮ 7 ਵਜੇ ਇੰਡੀਆ ਗੇਟ ‘ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਦਾ ਉਦਘਾਟਨ ਕੀਤਾ। ਅੱਜ ਤੋਂ ਲਗਭਗ 3.20 ਕਿਲੋਮੀਟਰ ਲੰਬੇ ਰਾਜਪਥ ਨੂੰ ਨਵੇਂ ਰੂਪ ਅਤੇ ਨਾਮ ਨਾਲ 'ਕਰਤਾਵਯ ਮਾਰਗ' (Kartavya Path) ਵਜੋਂ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਮੈਂ ਉਨ੍ਹਾਂ ਕਿਰਤੀ ਸਾਥੀਆਂ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਨਾ ਸਿਰਫ਼ ਕਰਤਾਵਯ ਮਾਰਗ ਬਣਾਇਆ ਹੈ, ਸਗੋਂ ਆਪਣੀ ਮਿਹਨਤ ਦੀ ਸਮਾਪਤੀ ਰਾਹੀਂ ਦੇਸ਼ ਨੂੰ ਕਰਤੱਵ ਦਾ ਮਾਰਗ ਵੀ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਵਿੱਚ ਅੱਜ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਲਈ ਸਤਿਕਾਰ ਦਾ ਸੱਭਿਆਚਾਰ ਬਣ ਗਿਆ ਹੈ, ਇੱਕ ਪਰੰਪਰਾ ਮੁੜ ਸੁਰਜੀਤ ਹੋ ਰਹੀ ਹੈ। ਜਦੋਂ ਨੀਤੀਆਂ ਵਿੱਚ ਸੰਵੇਦਨਸ਼ੀਲਤਾ ਦੀ ਗੱਲ ਆਉਂਦੀ ਹੈ ਤਾਂ ਫੈਸਲੇ ਵੀ ਓਨੇ ਹੀ ਸੰਵੇਦਨਸ਼ੀਲ ਹੋ ਜਾਂਦੇ ਹਨ, ਇਸ ਲਈ ਦੇਸ਼ ਨੂੰ ਹੁਣ ਆਪਣੀ ਕਿਰਤ ਸ਼ਕਤੀ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਰਾਜਪਥ ਬ੍ਰਿਟਿਸ਼ ਰਾਜ ਲਈ ਸੀ, ਜਿਸ ਦੇ ਭਾਰਤ ਦੇ ਲੋਕ ਗੁਲਾਮ ਸਨ। ਰਾਜਪਥ ਦੀ ਭਾਵਨਾ ਵੀ ਗੁਲਾਮੀ ਦਾ ਪ੍ਰਤੀਕ ਸੀ, ਇਸ ਦੀ ਬਣਤਰ ਵੀ ਗੁਲਾਮੀ ਦਾ ਪ੍ਰਤੀਕ ਸੀ। ਅੱਜ ਇਸ ਦੀ ਬਣਤਰ ਵੀ ਬਦਲ ਗਈ ਹੈ ਅਤੇ ਇਸ ਦੀ ਭਾਵਨਾ ਵੀ ਬਦਲ ਗਈ ਹੈ। ਸੁਭਾਸ਼ ਚੰਦਰ ਬੋਸ ਅਜਿਹੇ ਮਹਾਨ ਵਿਅਕਤੀ ਸਨ ਜੋ ਅਹੁਦੇ ਅਤੇ ਸਾਧਨਾਂ ਦੀ ਚੁਣੌਤੀ ਤੋਂ ਪਰੇ ਸਨ। ਸੁਭਾਸ਼ ਚੰਦਰ ਬੋਸ ਨੂੰ ਸਾਰੀ ਦੁਨੀਆ ਨੇਤਾ ਮੰਨਦੀ ਸੀ। ਸੁਭਾਸ਼ ਚੰਦਰ ਬੋਸ ਕੋਲ ਹਿੰਮਤ ਅਤੇ ਸਵੈ-ਮਾਣ ਸੀ। ਉਸ ਕੋਲ ਵਿਚਾਰ ਸਨ, ਦ੍ਰਿਸ਼ਟੀ ਸੀ। ਉਸ ਕੋਲ ਲੀਡਰਸ਼ਿਪ ਦੀ ਯੋਗਤਾ ਸੀ, ਨੀਤੀਆਂ ਸਨ। The post Kartavya Path: PM ਮੋਦੀ ਵਲੋਂ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ, ਕਿਹਾ ਭਾਰਤ ਨੇ ਅੱਜ ਨਵਾਂ ਇਤਿਹਾਸ ਰਚਿਆ appeared first on TheUnmute.com - Punjabi News. Tags:
|
Asia Cup 2022: ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਲਗਾਇਆ ਅੰਤਰਰਾਸ਼ਟਰੀ ਕ੍ਰਿਕਟ 'ਚ ਸੈਂਕੜਾ Thursday 08 September 2022 05:01 PM UTC+00 | Tags: afghanistan-team asia-cup asia-cup-2022 asia-cup-2022-ind-vs-afg breaking-news ind-vs-afg ind-vs-afg-live-score news sports-news super-4-round-of-asia-cup-2022 virat-kohli virat-kohli-scored-a-century ਚੰਡੀਗੜ੍ਹ 08 ਸਤੰਬਰ 2022: ਵਿਰਾਟ ਕੋਹਲੀ (Virat Kohli) ਨੇ ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਲਗਾਇਆ ਹੈ। ਕੋਹਲੀ ਨੇ ਆਖਰੀ ਸੈਂਕੜਾ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਲਗਾਇਆ ਸੀ। ਵਿਰਾਟ ਕੋਹਲੀ (Virat Kohli) ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 83 ਪਾਰੀਆਂ ਤੋਂ ਬਾਅਦ ਸੈਂਕੜਾ ਲਗਾਇਆ ਹੈ । ਇਹ ਕੋਹਲੀ ਦਾ ਅੰਤਰਰਾਸ਼ਟਰੀ ਕਰੀਅਰ ਦਾ 71ਵਾਂ ਅਤੇ ਟੀ-20 ਵਿੱਚ ਪਹਿਲਾ ਸੈਂਕੜਾ ਹੈ। ਇਸ ਤੋਂ ਪਹਿਲਾਂ ਟੀ-20 ਇੰਟਰਨੈਸ਼ਨਲ ਵਿੱਚ ਉਸਦਾ ਸਰਵੋਤਮ ਸਕੋਰ 94* ਦੌੜਾਂ ਸੀ। ਕੋਹਲੀ ਨੇ ਅਫਗਾਨਿਸਤਾਨ ਖਿਲਾਫ 53 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ। ਉਸ ਨੇ 61 ਗੇਂਦਾਂ ਵਿੱਚ 122 ਦੌੜਾਂ ਬਣਾਈਆਂ। ਕੋਹਲੀ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ ਛੇ ਛੱਕੇ ਜੜੇ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 200 ਰਿਹਾ। The post Asia Cup 2022: ਵਿਰਾਟ ਕੋਹਲੀ ਨੇ 33 ਮਹੀਨਿਆਂ ਬਾਅਦ ਲਗਾਇਆ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ appeared first on TheUnmute.com - Punjabi News. Tags:
|
Asia Cup 2022: ਭਾਰਤ ਨੇ ਅਫ਼ਗਾਨਿਸਤਾਨ ਨੂੰ 101 ਦੌੜਾ ਨਾਲ ਹਰਾਇਆ Thursday 08 September 2022 05:15 PM UTC+00 | Tags: afghanistan-team asia-cup asia-cup-2022 asia-cup-2022-ind-vs-afg breaking-news india ind-vs-afg ind-vs-afg-live-score news sports-news super-4-round-of-asia-cup-2022 virat-kohli virat-kohli-scored-a-century ਚੰਡੀਗੜ੍ਹ 08 ਸਤੰਬਰ 2022: (Asia Cup 2022 Super-4 IND vs AFG) ਏਸ਼ੀਆ ਕੱਪ ਦੇ ਸੁਪਰ-4 ਦੇ ਮੁਕਾਬਲੇ ਵਿਚ ਭਾਰਤ (India) ਨੇ ਅਫ਼ਗਾਨਿਸਤਾਨ ਨੂੰ 101 ਦੌੜਾ ਨਾਲ ਹਰਾ ਦਿੱਤਾ | ਭਾਰਤ ਨੇ ਅਫ਼ਗਾਨਿਸਤਾਨ ਖ਼ਿਲਾਫ 20 ਓਵਰਾਂ ‘ਚ ਦੋ ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਵਿਰਾਟ ਕੋਹਲੀ ਨੇ 61 ਗੇਂਦਾਂ ‘ਤੇ ਅਜੇਤੂ 122 ਦੌੜਾਂ ਬਣਾਈਆਂ। ਕੇਐੱਲ ਰਾਹੁਲ ਨੇ 41 ਗੇਂਦਾਂ ‘ਤੇ 62 ਦੌੜਾਂ ਦੀ ਪਾਰੀ ਖੇਡੀ। ਰਿਸ਼ਭ ਪੰਤ 16 ਗੇਂਦਾਂ ‘ਤੇ 20 ਦੌੜਾਂ ਬਣਾ ਕੇ ਨਾਬਾਦ ਰਹੇ। ਜਵਾਬ ‘ਚ ਅਫ਼ਗਾਨਿਸਤਾਨ (Afghanistan) ਦੀ 111 ਦੌੜਾ ਬਣਾ ਸਕੀ | The post Asia Cup 2022: ਭਾਰਤ ਨੇ ਅਫ਼ਗਾਨਿਸਤਾਨ ਨੂੰ 101 ਦੌੜਾ ਨਾਲ ਹਰਾਇਆ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |