TheUnmute.com – Punjabi News: Digest for September 20, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

MMS ਲੀਕ ਮਾਮਲਾ: ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦੋ ਵਾਰਡਨਾਂ ਮੁਅੱਤਲ, ਪੰਜ ਮੈਂਬਰੀ ਕਮੇਟੀ ਦਾ ਗਠਨ

Monday 19 September 2022 05:55 AM UTC+00 | Tags: breaking-news case-of-viral-video chandigarh chandigarh-university. chandigarh-university-administration cm-bhagwant-mann cu-protest mohali-police news punjabi-news punjab-news punjab-police the-unmute-breaking-news the-unmute-punjabi-news two-wardens-have-been-suspended

ਚੰਡੀਗੜ੍ਹ 19 ਸਤੰਬਰ 2022: ਚੰਡੀਗੜ੍ਹ ਯੂਨੀਵਰਸਿਟੀ (Chandigarh University) ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੀ ਵਾਇਰਲ ਵੀਡੀਓ ਮਾਮਲੇ ਵਿੱਚ ਲਾਪਰਵਾਹੀ ਦੇ ਦੋਸ਼ ਹੇਠ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਇਸਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਹੈ, ਜੋ ਸਾਰੇ ਘਟਨਾਕ੍ਰਮ ਬਾਰੇ ਆਪਣੀ ਰਿਪੋਰਟ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੌਂਪੇਗੀ।

ਜਿਕਰਯੋਗ ਹੈ ਬੀਤੀ ਰਾਤ ਦਿੱਤੇ ਧਰਨੇ ਦੌਰਾਨ ਵਿਦਿਆਰਥੀਆਂ ਨੇ ਹੋਸਟਲ ਵਾਰਡਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੰਜ ਮੈਂਬਰਾਂ ਦੀ ਕਮੇਟੀ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਸੁਣੇਗੀ | ਇਸਦੇ ਨਾਲ ਹੀ ਮਾਹੌਲ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖ਼ਲੇ 'ਤੇ ਪਾਬੰਦੀ ਲਾ ਦਿੱਤੀ ਹੈ |

The post MMS ਲੀਕ ਮਾਮਲਾ: ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਦੋ ਵਾਰਡਨਾਂ ਮੁਅੱਤਲ, ਪੰਜ ਮੈਂਬਰੀ ਕਮੇਟੀ ਦਾ ਗਠਨ appeared first on TheUnmute.com - Punjabi News.

Tags:
  • breaking-news
  • case-of-viral-video
  • chandigarh
  • chandigarh-university.
  • chandigarh-university-administration
  • cm-bhagwant-mann
  • cu-protest
  • mohali-police
  • news
  • punjabi-news
  • punjab-news
  • punjab-police
  • the-unmute-breaking-news
  • the-unmute-punjabi-news
  • two-wardens-have-been-suspended

ਮਨਮੋਹਕ ਅਤੇ ਪ੍ਰੇਰਨਾਦਾਇਕ ਰਿਹਾ ਸੁੱਖੀ ਬਾਠ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ

Monday 19 September 2022 06:14 AM UTC+00 | Tags: breaking-news dr-sarbjit-kaur-sohal international-literary-association-raminder-rammi-walia news nws punjab-breaking-news punjabi-news punjabi-sahitya-academy sukhi-baath the-unmute-breaking-news the-unmute-punjabi-news

ਚੰਡੀਗੜ੍ਹ 19 ਸਤੰਬਰ 2022: ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਵਾਲੀਆ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਸਾਂਝੇ ਯਤਨਾਂ ਨਾਲ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ , ਸਾਹਿਤ ਪ੍ਰੇਮੀ ਅਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁਖੀ ਬਾਠ ਮੁਖ ਮਹਿਮਾਨ ਵੱਜੋਂ ਸ਼ਾਮਿਲ ਹੋਏ।

ਉਹਨਾਂ ਮੁਢਲੇ ਸਾਲਾਂ ਵਿਚ ਪੰਜਾਬ ਤੋਂ ਕੈਨੇਡਾ ਆ ਕੇ ਜੋ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਉਸ ਬਾਰੇ ਗੱਲਬਾਤ ਕੀਤੀ। ਉਹਨਾਂ ਆਪਣੇ ਪਰਿਵਾਰਕ ਪਿਛੋਕੜ, ਇੱਕ ਸਫਲ ਕਾਰੋਬਾਰੀ ਬਣਨ ਦੀ ਘਾਲਣਾ ਬਾਰੇ,ਪਰਾਏ ਮੁਲਕ ਵਿੱਚ ਆਪਣੀ ਪਛਾਣ ਬਣਾਉਣ ਦੀ ਜਦੋਂ ਜਹਿਦ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਹਨਾਂ ਸਰੀ ਵਿਖੇ ਪੰਜਾਬ ਭਵਨ ਬਣਾਉਣ ਦਾ ਮਕਸਦ ਸਾਂਝਾ ਕਰਦਿਆਂ ਦੱਸਿਆ ਕਿ ਇਹ ਭਵਨ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਲਈ ਬਣਵਾਇਆ ਗਿਆ।

ਜੋ ਉਹਨਾਂ ਦੇ ਪਿਤਾ ਅਰਜਨ ਸਿੰਘ ਬਾਠ ਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਸੁਖੀ ਬਾਠ ਫਾਊਂਡੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਜੋ ਪੰਜਾਬ ਅਤੇ ਪੰਜਾਬੋਂ ਬਾਹਰ ਲੋੜਵੰਦਾਂ ਦੀ ਮਦੱਦ ਲਈ ਤਤਪਰ ਹੈ। ਸੁਖੀ ਬਾਠ ਨੇ 1ਅਤੇ 2 ਅਕਤੂਬਰ ਨੂੰ ਪੰਜਾਬ ਭਵਨ ਸਰੀ ਵੱਲੋਂ ਕਰਵਾਈ ਜਾਣ ਵਾਲੀ ਦੋ ਰੋਜ਼ਾ ਕੌਮਾਂਤਰੀ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇਸ ਕਾਨਫਰੰਸ ਵਿਚਲੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ 18 ਮੁਲਕਾਂ ਤੋਂ ਸਾਹਿਤ ਵਿਦਵਾਨ ਸ਼ਾਮਲ ਹੋਏ। ਕੈਨੇਡਾ ਦੇ ਪੰਜਾਬੀ ਸਾਹਿਤ, ਸਾਹਿਤ ਦਾ ਸਿਆਸੀ ਪਰਿਪੇਖ, ਪੰਜਾਬੀ ਕਲਾਵਾਂ ਅਤੇ ਪੰਜਾਬੀ ਚਿੱਤਰਕਾਰੀ ਬਾਰੇ ਵਿਚਾਰ ਚਰਚਾ ਹੋਵੇਗੀ।

ਦੋ ਦਿਨਾਂ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਪੰਜਾਬ ਭਵਨ ਸਰੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਬਾਰੇ ਨਿੱਠ ਕੇ ਚਰਚਾ ਹੋਵੇਗੀ। ਉਹਨਾਂ ਨਵੀਂ ਪੀੜ੍ਹੀ ਨੂੰ ਵਿਦੇਸ਼ ਵਿੱਚ ਆ ਕੇ ਮਿਹਨਤ ਅਤੇ ਸੰਘਰਸ਼ ਕਰਨ ਦੇ ਨਾਲ ਨਾਲ ਜੀਵਨ ਵਿਚ ਅਨੁਸ਼ਾਸਨ ਰੱਖਣ ਦੀ ਪ੍ਰੇਰਨਾ ਦਿੱਤੀ।
ਉਹਨਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਯਤਨਸ਼ੀਲ ਸੰਸਥਾਵਾਂ ਨੂੰ ਆਪਸੀ ਸਹਿਯੋਗ ਅਤੇ ਮਿਲਵਰਤਨ ਨਾਲ ਕੰਮ ਕਰਨ ਲਈ ਕਿਹਾ। ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ,ਮੁਖ ਪ੍ਰਬੰਧਕ ਪ੍ਰਸਿੱਧ ਲੇਖਿਕਾ ਸੁਰਜੀਤ ਕੌਰ (ਟਰਾਂਟੋ) ਮੁਖ ਸਲਾਹਕਾਰ ਪਿਆਰਾ ਸਿੰਘ ਕੁੱਦੋਵਾਲ, ਮੀਤ ਪ੍ਰਧਾਨ ਦੀਪ ਕੁਲਦੀਪ ਤੇ ਜਨਰਲ ਸਕੱਤਰ ਪਰਜਿੰਦਰ ਕੌਰ ਕਲੇਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਰਿੰਟੂ ਭਾਟੀਆ ਜੀ ਨੇ ਸੁਖੀ ਬਾਠ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੇ ਸਮਾਜਿਕ ਯੋਗਦਾਨ ਬਾਰੇ ਦੱਸਿਆ।ਪ੍ਰੋ ਕੁਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਜੋਕਿ ਬਹੁਤ ਕਾਬਿਲੇ ਤਾਰੀਫ਼ ਹੈ । ਪ੍ਰੋ: ਕੁਲਜੀਤ ਕੌਰ ਜੀ ਇਰ ਮੰਝੇ ਹੋਏ ਟੀ ਵੀ ਐਂਕਰ ਤੇ ਹੋਸਟ ਵੀ ਹਨ ਤੇ ਬਹੁਤ ਵਧੀਆ ਸ਼ਾਇਰਾ ਵੀ ਹੈ । ਡਾ ਸਰਬਜੀਤ ਕੌਰ ਸੋਹਲ ਨੇ ਸੁਖੀ ਬਾਠ ਜੀ ਦਾ ਧੰਨਵਾਦ ਕੀਤਾ ਅਤੇ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਕੀਤੀਆਂ ਤੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਵੀ ਧੰਨਵਾਦ ਕੀਤਾ ।

ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਸੱਭ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਪ੍ਰੋਗਰਾਮ ਨੂੰ ਸਮ ਅੱਪ ਕੀਤਾ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਸੰਸਥਾਪਕ ਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸੁਖੀ ਬਾਠ ਜੀ ਨੂੰ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਇਸ ਪ੍ਰੋਗਰਾਮ ਵਿੱਚ ਪ੍ਰੋ ਜਾਗੀਰ ਸਿੰਘ ਕਾਹਲੋਂ,ਪ੍ਰੋ ਨਵਰੂਪ,ਡਾ ਬਲਜੀਤ ਕੌਰ ਰਿਆੜ, ਸਿੱਕੀ ਝੱਜੀ ਪਿੰਡ ਵਾਲਾ , ਗੁਰਵਿੰਦਰ ਸਿੰਘ ਧਮੀਜਾ (ਹਰਿਆਣਾ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ) ਗੁਰਜੀਤ ਸਿੰਘ,ਨਰਿੰਦਰ ਮੋਮੀ, ਨਰਿੰਦਰ ਕੌਰ ਭੱਚੂ , ਹਰਦੀਪ ਕੌਰ ਜੀ , ਹਰਭਜਨ ਕੌਰ ਗਿੱਲ , ਹਰਦਿਆਲ ਸਿੰਘ ਝੀਤਾ, ਗਿਆਨ ਸਿੰਘ,ਇੰਜੀ: ਜਗਦੀਪ ਸਿੰਘ ਮਾਂਗਟ ,ਡਾ ਅਮਰਜੋਤੀ ਮਾਂਗਟ, ਡਾ ਨੀਨਾ ਸੈਣੀ , ਅੰਜਨਾ ਮੈਨਨ , ਗੁਰਬਿੰਦਰ ਸਿੰਘ ਗਿੱਲ,ਪ੍ਰੋ ਜਸਪਾਲ ਸਿੰਘ (ਇਟਲੀ) , ਡਾ ਰਵਿੰਦਰ ਕੌਰ ਭਾਟੀਆ, ਮਨਜੀਤ ਸੇਖੋਂ, ਅਵਤਾਰ ਸਿੰਘ ਢਿੱਲੋੰ , ਸੀਮਾ ਸ਼ਰਮਾ , ਮਨਦੀਪ ਕੌਰ , ਵਰਿੰਦਰ ਸਿੰਘ , ਡਾ ਪੁਸ਼ਵਿੰਦਰ ਕੌਰ ਆਦਿ ਅਨੇਕਾਂ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ।

ਪੀ ਟੀ ਐਨ 24 ਟੀ ਵੀ ਚੈਨਲ ਤੋਂ ਪਹੁੰਚੇ ਟੋਰਾਂਟੋ ਦੀ ਨਾਮਵਰ ਮੀਡੀਆ ਸ਼ਖ਼ਸੀਅਤ ਤੇ ਸੀ ਈ ਓ ਜੀ ਟੀ ਏ ਨਿਊਜ਼ ਮੀਡੀਆ ਸ ਚਮਕੌਰ ਸਿੰਘ ਮਾਛੀਕੇ ਜੀ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਨਾ ਦੇ ਆਰ ਪਾਰ ਦੀ ਕਵਰੇਜ ਲਈ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਵੀ ਕੀਤਾ , ਉਹਨਾਂ ਦੇ ਇਸ ਵਿਸ਼ੇਸ਼ ਸਹਿਯੋਗ ਲਈ ਦਿੱਲੋਂ ਧੰਨਵਾਦੀ ਹਾਂ ਜੀ । ਇਹ ਜਾਣਕਾਰੀ ਰਮਿੰਦਰ ਰੰਮੀ ਨੇ ਸਾਂਝੀ ਕੀਤੀ ।
ਧੰਨਵਾਦ ਸਹਿਤ ।
ਪ੍ਰੋਫੈਸਰ ਕੁਲਜੀਤ ਕੌਰ ਐਚ ਐਮ ਵੀ ਕਾਲਜ ਜਲੰਧਰ

ਮਾਡਰੇਟਰ ਤੇ ਸੀਨੀਅਰ ਮੀਤ ਪ੍ਰਧਾਨ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।।

The post ਮਨਮੋਹਕ ਅਤੇ ਪ੍ਰੇਰਨਾਦਾਇਕ ਰਿਹਾ ਸੁੱਖੀ ਬਾਠ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ appeared first on TheUnmute.com - Punjabi News.

Tags:
  • breaking-news
  • dr-sarbjit-kaur-sohal
  • international-literary-association-raminder-rammi-walia
  • news
  • nws
  • punjab-breaking-news
  • punjabi-news
  • punjabi-sahitya-academy
  • sukhi-baath
  • the-unmute-breaking-news
  • the-unmute-punjabi-news

ਭਾਜਪਾ 'ਚ ਰਲੇਵੇਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਜੇਪੀ ਨੱਡਾ ਨਾਲ ਮੁਲਾਕਾਤ

Monday 19 September 2022 06:40 AM UTC+00 | Tags: aam-aadmi-party bjp breaking-news captain-amrinder-singh cm-bhagwant-mann cm-of-punjab-captain-amrinder-singh former-chief-minister-of-punjab-captain-amarinder-singh harpal-singh-cheem harpal-singh-cheema jp-nadda punjab-bjp punjab-finance-minister-harpal-singh-cheema punjab-government the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਅੱਜ ਦਿੱਲੀ ਵਿਖੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ (JP Nadda) ਨਾਲ ਮੁਲਾਕਾਤ ਕੀਤੀ ਹੈ | ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਰਲੇਵਾਂ ਕਰਨ ਜਾ ਰਹੇ ਹਨ | ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਲੈਣਗੇ |

ਸੂਤਰਾਂ ਦੇ ਮੁਤਾਬਕ 25 ਦੇ ਕਰੀਬ ਸਾਬਕਾ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ, ਪੁੱਤਰ ਰਣਇੰਦਰ ਸਿੰਘ ਅਤੇ ਪੋਤਾ ਨਿਰਵਾਨ ਸਿੰਘ ਨੂੰ ਰਲੇਵੇਂ ਤੋਂ ਬਾਅਦ ਉਹ ਪਟਿਆਲਾ ਵਿੱਚ ਇੱਕ ਸਮਾਗਮ ਦੌਰਾਨ ਪੀ.ਐੱਸ.ਸੀ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਗੇ।

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਅਮਰਿੰਦਰ ਸਿੰਘ (Captain Amarinder Singh) ਦੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਸਨ | ਪਰ ਇਨ੍ਹਾਂ ਚੋਣਾਂ ਵਿਚ ਕੈਪਟਨ ਖੁਦ ਦੀ ਸੀਟ ਵੀ ਨਹੀਂ ਬਚਾ ਸਕੇ ਸਨ | ਕੈਪਟਨ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਕਾਫੀ ਸਮੇਂ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਦੇ ਰਹੇ ਹਨ |

The post ਭਾਜਪਾ ‘ਚ ਰਲੇਵੇਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਜੇਪੀ ਨੱਡਾ ਨਾਲ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • bjp
  • breaking-news
  • captain-amrinder-singh
  • cm-bhagwant-mann
  • cm-of-punjab-captain-amrinder-singh
  • former-chief-minister-of-punjab-captain-amarinder-singh
  • harpal-singh-cheem
  • harpal-singh-cheema
  • jp-nadda
  • punjab-bjp
  • punjab-finance-minister-harpal-singh-cheema
  • punjab-government
  • the-unmute-breaking-news
  • the-unmute-latest-news
  • the-unmute-punjabi-news

MMS ਲੀਕ ਮਾਮਲਾ: ਵਾਇਰਲ ਵੀਡੀਓ ਮਾਮਲੇ ਦੀ ਜਾਂਚ ਲਈ ਤਿੰਨ ਮਹਿਲਾ ਪੁਲਿਸ ਅਫਸਰਾਂ ਦੀ SIT ਦਾ ਕੀਤਾ ਗਠਨ

Monday 19 September 2022 06:56 AM UTC+00 | Tags: breaking-news case-of-viral-video chandigarh chandigarh-university. chandigarh-university-administration cm-bhagwant-mann cu-protest mms-leak-case mohali-police news punjabi-news punjab-news punjab-police the-unmute-breaking-news the-unmute-punjabi-news two-wardens-have-been-suspended

ਚੰਡੀਗੜ੍ਹ 19 ਸਤੰਬਰ 2022: ਚੰਡੀਗੜ੍ਹ ਯੂਨੀਵਰਸਿਟੀ (Chandigarh University) ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੀ ਵਾਇਰਲ ਵੀਡੀਓ ਮਾਮਲੇ ਦੀ ਜਾਂਚ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਤਿੰਨ ਮਹਿਲਾ ਪੁਲਿਸ ਅਫਸਰਾਂ ਦੀ ਐਸ.ਆਈ.ਟੀ ਦਾ ਗਠਨ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਆਈ.ਪੀ.ਐੱਸ ਅਧਿਕਾਰੀ ਗੁਰਪ੍ਰੀਤ ਕੌਰ ਦੀ ਨਿਗਰਾਨੀ ਹੇਠ ਤਿੰਨ ਮੈਂਬਰੀ ਮਹਿਲਾ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਦਿਆਰਥੀ ਅਤੇ ਦੋ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸਦੇ ਨਾਲ ਹੀ ਗੌਰਵ ਯਾਦਵ ਨੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਲਈ ਡੀਜੀਪੀ ਹਿਮਾਚਲ ਪ੍ਰਦੇਸ਼ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਉਪਕਰਨਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। SIT ਸਾਜ਼ਿਸ਼ ਦੀ ਤਹਿ ਤੱਕ ਪਹੁੰਚੇਗੀ।

ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਸਾਰਿਆਂ ਨੂੰ ਸ਼ਾਂਤੀ ਬਰਕਰਾਰ ਰੱਖਣ ਦੀ ਅਪੀਲ ਕੀਤੀ ਅਤੇ ਕਿਸੇ ਵੀ ਤਰਾਂ ਦੀ ਅਫ਼ਵਾਹ ਤੋਂ ਦੂਰ ਰਹਿਣ |

The post MMS ਲੀਕ ਮਾਮਲਾ: ਵਾਇਰਲ ਵੀਡੀਓ ਮਾਮਲੇ ਦੀ ਜਾਂਚ ਲਈ ਤਿੰਨ ਮਹਿਲਾ ਪੁਲਿਸ ਅਫਸਰਾਂ ਦੀ SIT ਦਾ ਕੀਤਾ ਗਠਨ appeared first on TheUnmute.com - Punjabi News.

Tags:
  • breaking-news
  • case-of-viral-video
  • chandigarh
  • chandigarh-university.
  • chandigarh-university-administration
  • cm-bhagwant-mann
  • cu-protest
  • mms-leak-case
  • mohali-police
  • news
  • punjabi-news
  • punjab-news
  • punjab-police
  • the-unmute-breaking-news
  • the-unmute-punjabi-news
  • two-wardens-have-been-suspended

ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਵਾਪਸ ਲਿਆਉਣ 'ਤੇ ਕਰ ਰਹੀ ਹੈ ਵਿਚਾਰ: CM ਭਗਵੰਤ ਮਾਨ

Monday 19 September 2022 07:09 AM UTC+00 | Tags: aam-aadmi-party-government bhagwant-mann bjp breaking-news chief-secretary-punjab cm-bhagwant-mann news old-pension-system punjab-congress punjab-government punjab-politics the-unmute-punjabi-news

ਚੰਡੀਗੜ੍ਹ 19 ਸਤੰਬਰ 2022: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਵਾਪਸ ਲਿਆਉਣ ਲਈ ਵਿਚਾਰ ਕਰ ਰਹੀ ਹੈ। ਇਸਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੀ ਸਰਕਾਰ ਪੁਰਾਣੀ ਪੈਨਸ਼ਨ ਪ੍ਰਣਾਲੀ (OPS) ਨੂੰ ਵਾਪਸ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਮੈਂ ਆਪਣੇ ਮੁੱਖ ਸਕੱਤਰ ਨੂੰ ਇਸ ਨੂੰ ਲਾਗੂ ਕਰਨ ਦੀ ਸੰਭਾਵਨਾ ਅਤੇ ਰੂਪ-ਰੇਖਾ ਦਾ ਅਧਿਐਨ ਕਰਨ ਲਈ ਕਿਹਾ ਹੈ। ਅਸੀਂ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹਾਂ।

The post ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਵਾਪਸ ਲਿਆਉਣ ‘ਤੇ ਕਰ ਰਹੀ ਹੈ ਵਿਚਾਰ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party-government
  • bhagwant-mann
  • bjp
  • breaking-news
  • chief-secretary-punjab
  • cm-bhagwant-mann
  • news
  • old-pension-system
  • punjab-congress
  • punjab-government
  • punjab-politics
  • the-unmute-punjabi-news

ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਸੀਐੱਮ ਹਾਊਸ ਦਿੱਲੀ ਪਹੁੰਚੇ CM ਭਗਵੰਤ ਮਾਨ

Monday 19 September 2022 07:26 AM UTC+00 | Tags: aam-aadmi-party arvind-kejriwal bhagwant-mann breaking-news chief-minister-bhagwant-mann cm-bhagwant-mann congress delhi delhi-cm-arvind-kejriwal news punjab-government punjabi-news punjab-news the-unmute-breaking-news the-unmute-latest-news

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਦਿੱਲੀ ਵਿਖੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ ਹਨ |ਉਨ੍ਹਾਂ ਨਾਲ ਰਾਜ ਸਭਾ ਮੈਂਬਰ ਰਾਘਵ ਚੱਡਾ ਵੀ ਮੌਜੂਦ ਹਨ |

ਪ੍ਰਾਪਤ ਜਾਣਕਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਅਹਿਮ ਮੁੱਦਿਆਂ ‘ਤੇ ਗੱਲਬਾਤ ਕਰ ਸਕਦੇ ਹਨ | ਜਿਕਰਯੋਗ ਹੈ ਕਿ CM ਭਗਵੰਤ ਮਾਨ ਆਪਣੇ 7 ਦਿਨਾਂ ਦੇ ਜਰਮਨੀ ਦੌਰੇ ਸਨ, ਦੌਰੇ ਤੋਂ ਵਾਪਸ ਪਰਤਣ ‘ਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਪਹੁੰਚੇ ਹਨ |

 

The post ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਸੀਐੱਮ ਹਾਊਸ ਦਿੱਲੀ ਪਹੁੰਚੇ CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • arvind-kejriwal
  • bhagwant-mann
  • breaking-news
  • chief-minister-bhagwant-mann
  • cm-bhagwant-mann
  • congress
  • delhi
  • delhi-cm-arvind-kejriwal
  • news
  • punjab-government
  • punjabi-news
  • punjab-news
  • the-unmute-breaking-news
  • the-unmute-latest-news

ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਮਾਮਲੇ 'ਚ SHO ਮੁਅੱਤਲ

Monday 19 September 2022 07:53 AM UTC+00 | Tags: breaking-news illegal-mining-case punjab-government

ਚੰਡੀਗੜ੍ਹ 19 ਸਤੰਬਰ 2022: ਪੰਜਾਬ ਸਰਕਾਰ ਵਲੋਂ ਜਿੱਥੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਵਾਅਦੇ ਕਰ ਰਹੀ ਹੈ | ਓਥੇ ਹੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਪਨ ਸ਼ਰਮਾ ਨੇ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ਾਂ ਤਹਿਤ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ 'ਚ ਪਿਛਲੇ ਸਮੇਂ ਤੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ 'ਚ ਨਾਕਾਮ ਸਾਬਤ ਹੋਏ ਹਨ।

ਅਮ੍ਰਿਤਸਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਨਜਾਇਜ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ | ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਸੂਬੇ ਦੇ ਸਰਹੱਦੀ ਇਲਾਕਿਆਂ 'ਚ ਹਰ ਤਰ੍ਹਾਂ ਦੀ ਮਾਈਨਿੰਗ 'ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਸਰਹੱਦੀ ਇਲਾਕਿਆਂ 'ਚ ਮਾਈਨਿੰਗ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ | ਇਸਦੇ ਨਾਲ ਹੀ ਸੂਬੇ ਦੇ ਸਰਹੱਦੀ ਇਲਾਕਿਆਂ 'ਚ ਵਿੱਚ ਮਾਈਨਿੰਗ ਨੂੰ ਲੈ ਕੇ ਬੀਐੱਸਐਫ ਨੇ ਵੀ ਚਿੰਤਾ ਪ੍ਰਗਟਾਈ ਸੀ |

The post ਪੰਜਾਬ ਸਰਕਾਰ ਵਲੋਂ ਨਾਜਾਇਜ਼ ਮਾਈਨਿੰਗ ਮਾਮਲੇ ‘ਚ SHO ਮੁਅੱਤਲ appeared first on TheUnmute.com - Punjabi News.

Tags:
  • breaking-news
  • illegal-mining-case
  • punjab-government

ਸੁਪਰੀਮ ਕੋਰਟ ਵਲੋਂ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਦੀ SIT ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ

Monday 19 September 2022 08:05 AM UTC+00 | Tags: 1989-massacre-of-kashmiri-pandits breaking-news delhi india-news jammu-and-kashmir kashmir kashmiri-pandit kashmiri-pandits news punjabi-news supreme-court the-unmute-breaking-news the-unmute-punjabi-news

ਚੰਡੀਗੜ੍ਹ 19 ਸਤੰਬਰ 2022: ਸੁਪਰੀਮ ਕੋਰਟ ਨੇ ਅੱਜ 1989 ਦੇ ਕਸ਼ਮੀਰੀ ਪੰਡਤਾਂ (Kashmiri Pandits) ਦੇ ਕਤਲੇਆਮ ਦੀ ਐੱਸਆਈਟੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਕਤਲੇਆਮ ਵਿੱਚ ਮਾਰੇ ਗਏ ਟਿਕਾ ਲਾਲ ਟਪਲੂ ਦੇ ਪੁੱਤਰ ਆਸ਼ੂਤੋਸ਼ ਟਪਲੂ ਨੇ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੀ ਸਲਾਹ ‘ਤੇ ਉਸ ਨੇ ਇਹ ਪਟੀਸ਼ਨ ਵਾਪਸ ਲੈ ਲਈ ।

ਸਿਖਰਲੀ ਅਦਾਲਤ ਨੇ ਟਪਲੂ ਨੂੰ ਇਹ ਮੰਗ ਕਿਸੇ ਢੁਕਵੇਂ ਮੰਚ ‘ਤੇ ਕਰਨ ਲਈ ਕਿਹਾ ਹੈ। ਟੀਕਾ ਲਾਲ ਟੈਪਲੂ ਦਾ ਕਸ਼ਮੀਰ ਵਿੱਚ ਕਤਲੇਆਮ ਦੌਰਾਨ ਜੇਕੇਐਲਐਫ ਦੇ ਅੱਤਵਾਦੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਪਟੀਸ਼ਨ ‘ਚ ਕਿਹਾ ਗਿਆ ਸੀ ਕਿ 32 ਸਾਲ ਬੀਤ ਚੁੱਕੇ ਹਨ ਪਰ ਪਰਿਵਾਰ ਨੂੰ ਇਹ ਵੀ ਨਹੀਂ ਪਤਾ ਕਿ ਮਾਮਲੇ ਦੀ ਜਾਂਚ ਕਿਸ ਤਰ੍ਹਾਂ ਦੀ ਹੋਈ ਸੀ। ਪਰਿਵਾਰ ਨੂੰ ਐਫਆਈਆਰ ਦੀ ਕਾਪੀ ਵੀ ਨਹੀਂ ਦਿੱਤੀ ਗਈ।

The post ਸੁਪਰੀਮ ਕੋਰਟ ਵਲੋਂ ਕਸ਼ਮੀਰੀ ਪੰਡਿਤਾਂ ਦੇ ਕਤਲੇਆਮ ਦੀ SIT ਜਾਂਚ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ appeared first on TheUnmute.com - Punjabi News.

Tags:
  • 1989-massacre-of-kashmiri-pandits
  • breaking-news
  • delhi
  • india-news
  • jammu-and-kashmir
  • kashmir
  • kashmiri-pandit
  • kashmiri-pandits
  • news
  • punjabi-news
  • supreme-court
  • the-unmute-breaking-news
  • the-unmute-punjabi-news

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ DGP ਪੰਜਾਬ ਨੂੰ ਵੀਡੀਓ ਵਾਇਰਲ ਮਾਮਲੇ 'ਚ ਲਿਖੀ ਚਿੱਠੀ, ਉੱਚ ਪੱਧਰੀ ਜਾਂਚ ਦੀ ਕੀਤੀ ਸਿਫ਼ਾਰਿਸ਼

Monday 19 September 2022 08:17 AM UTC+00 | Tags: breaking-news case-of-viral-video chandigarh chandigarh-university. chandigarh-university-administration chandigarh-university-gharuan-campus cm-bhagwant-mann cu-protest mms-leak-case mohali-police news punjabi-news punjab-news punjab-police the-unmute-breaking-news the-unmute-punjabi-news two-wardens-have-been-suspended

ਚੰਡੀਗੜ੍ਹ 19 ਸਤੰਬਰ 2022: ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵੀਡੀਓ ਵਾਇਰਲ ਮਾਮਲੇ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ (The Punjab State Women’s Commission) ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਸਿਫ਼ਾਰਿਸ਼ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸੰਗੀਨ ਮਾਮਲੇ ਦੀ ਸਟੇਟਸ ਰਿਪੋਰਟ ਤੁਰੰਤ ਕਮਿਸ਼ਨ ਨੂੰ ਭੇਜੇ ਜਾਵੇ ।

Punjab State Women's Commission

The post ਪੰਜਾਬ ਰਾਜ ਮਹਿਲਾ ਕਮਿਸ਼ਨ ਨੇ DGP ਪੰਜਾਬ ਨੂੰ ਵੀਡੀਓ ਵਾਇਰਲ ਮਾਮਲੇ ‘ਚ ਲਿਖੀ ਚਿੱਠੀ, ਉੱਚ ਪੱਧਰੀ ਜਾਂਚ ਦੀ ਕੀਤੀ ਸਿਫ਼ਾਰਿਸ਼ appeared first on TheUnmute.com - Punjabi News.

Tags:
  • breaking-news
  • case-of-viral-video
  • chandigarh
  • chandigarh-university.
  • chandigarh-university-administration
  • chandigarh-university-gharuan-campus
  • cm-bhagwant-mann
  • cu-protest
  • mms-leak-case
  • mohali-police
  • news
  • punjabi-news
  • punjab-news
  • punjab-police
  • the-unmute-breaking-news
  • the-unmute-punjabi-news
  • two-wardens-have-been-suspended

ਵਿਜੀਲੈਂਸ ਵਲੋਂ ਸਿੰਚਾਈ ਘੁਟਾਲੇ ਮਾਮਲੇ 'ਚ ਤਿੰਨ ਸੇਵਾਮੁਕਤ IAS ਅਫਸਰਾਂ ਤੇ ਦੋ ਸਾਬਕਾ ਮੰਤਰੀਆਂ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ

Monday 19 September 2022 08:50 AM UTC+00 | Tags: aam-aadmi-party akali-dal bjp breaking-news cm-bhagwant-mann news punjab punjabi-news the-unmute-breaking-news the-unmute-latest-news the-unmute-punjab vigilance-bureau

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਰਾਣੇ ਘਪਲਿਆਂ ਨੂੰ ਲੈ ਕੇ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੀ ਹੈ। ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸਿੰਚਾਈ ਵਿਭਾਗ ਵਿੱਚ ਹੋਏ ਕਰੋੜਾਂ ਰੁਪਏ ਦੇ ਕਥਿਤ ਘਪਲੇ ਨੂੰ ਲੈ ਕੇ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਦੋ ਸਾਬਕਾ ਮੰਤਰੀਆਂ ਅਤੇ ਤਿੰਨ ਸੇਵਾਮੁਕਤ ਆਈਏਐੱਸ ਅਫਸਰਾਂ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।

ਸੂਤਰਾਂ ਦੇ ਮੁਤਾਬਕ ਵਿਜੀਲੈਂਸ ਬਿਊਰੋ ਨੇ ਸਾਬਕਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਵਾਮੁਕਤ ਆਈਏਐੱਸ ਅਧਿਕਾਰੀ ਸਰਵੇਸ਼ ਕੌਸ਼ਲ, ਕੇਬੀਐੱਸ ਸਿੱਧੂ ਅਤੇ ਕਾਹਨ ਸਿੰਘ ਪਨੂੰ ਖ਼ਿਲਾਫ ਜਾਂਚ ਸ਼ੁਰੂ ਕਰਨ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਸਿੰਚਾਈ ਘੁਟਾਲੇ 'ਚ ਮੁੱਖ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਖ਼ਿਲਾਫ 17 ਅਗਸਤ 2017 ਨੂੰ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਠੇਕੇਦਾਰ ਭਾਪਾ ਨੇ ਇਕਬਾਲੀਆ ਬਿਆਨ 'ਚ ਵਿਭਾਗ ਦੇ ਅਧਿਕਾਰੀਆਂ, ਮੰਤਰੀਆਂ ਤੇ ਉਨ੍ਹਾਂ ਦੇ ਨਿੱਜੀ ਸਹਾਇਕਾਂ ਨੂੰ ਕਰੋੜਾਂ ਰੁਪਏ ਰਿਸ਼ਵਤ ਦੇਣ ਦੀ ਗੱਲ ਕਬੂਲੀ ਸੀ।

The post ਵਿਜੀਲੈਂਸ ਵਲੋਂ ਸਿੰਚਾਈ ਘੁਟਾਲੇ ਮਾਮਲੇ ‘ਚ ਤਿੰਨ ਸੇਵਾਮੁਕਤ IAS ਅਫਸਰਾਂ ਤੇ ਦੋ ਸਾਬਕਾ ਮੰਤਰੀਆਂ ਖ਼ਿਲਾਫ ਲੁੱਕ ਆਊਟ ਨੋਟਿਸ ਜਾਰੀ appeared first on TheUnmute.com - Punjabi News.

Tags:
  • aam-aadmi-party
  • akali-dal
  • bjp
  • breaking-news
  • cm-bhagwant-mann
  • news
  • punjab
  • punjabi-news
  • the-unmute-breaking-news
  • the-unmute-latest-news
  • the-unmute-punjab
  • vigilance-bureau

ਭਾਰਤੀ ਚੋਣ ਕਮਿਸ਼ਨ ਨੇ ਸਿੱਕਮ ਦੀਆਂ ਪੰਜ ਸਿਆਸੀ ਪਾਰਟੀਆਂ ਨੂੰ ਸੂਚੀ ਵਿੱਚੋਂ ਹਟਾਇਆ

Monday 19 September 2022 09:01 AM UTC+00 | Tags: 86-parties-that-the-election-commission breaking-news chief-election-commissioner-of-india chief-election-commission-of-india election-commission news punjab-news sikkim sikkim-ceo-office sikkim-gorkha-democratic-party sikkim-himalayan-state-council-party sikkim-jan-ekta-party sikkim-liberation-party sikkim-sangram

ਚੰਡੀਗੜ੍ਹ 19 ਸਤੰਬਰ 2022: ਭਾਰਤ ਦੇ ਮੁੱਖ ਚੋਣ ਕਮਿਸ਼ਨ ਨੇ ਸਿੱਕਮ (Sikkim) ਦੀਆਂ ਪੰਜ ਸਿਆਸੀ ਪਾਰਟੀਆਂ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਹੈ। ਉਹ ਉਨ੍ਹਾਂ 86 ਪਾਰਟੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਹਾਲ ਹੀ ਵਿੱਚ ਸੂਚੀ ਵਿੱਚੋਂ ਹਟਾ ਦਿੱਤਾ ਹੈ। ਇਹ ਜਾਣਕਾਰੀ ਸਿੱਕਮ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦੇ ਦਫ਼ਤਰ ਨੇ ਦਿੱਤੀ।

ਸਿੱਕਮ (Sikkim) ਦੀਆਂ ਪੰਜ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੂੰ ਸੂਚੀ ਵਿੱਚੋਂ ਹਟਾਇਆ ਗਿਆ ਹੈ, ਉਹ ਹਨ ਸਿੱਕਮ ਗੋਰਖਾ ਪ੍ਰਜਾਤੰਤਰਿਕ ਪਾਰਟੀ (SGPP), ਸਿੱਕਮ ਹਿਮਾਲੀਅਨ ਸਟੇਟ ਕੌਂਸਲ ਪਾਰਟੀ (SHRPP), ਸਿੱਕਮ ਜਨ-ਏਕਤਾ ਪਾਰਟੀ (SJEP), ਸਿੱਕਮ ਲਿਬਰੇਸ਼ਨ ਪਾਰਟੀ (SLP) ਅਤੇ ਸਿੱਕਮ ਸੰਗਰਾਮ ਪ੍ਰੀਸ਼ਦ ( ਐਸ.ਐਸ.ਪੀ.) ਸ਼ਾਮਲ ਹਨ। ਸਿੱਕਮ ਦੇ ਸੀਈਓ ਦਫ਼ਤਰ ਨੇ ਕਿਹਾ ਕਿ ਜੇਕਰ ਰਾਜ ਵਿੱਚ ਕੋਈ ਵੀ ਸਿਆਸੀ ਪਾਰਟੀਆਂ ਇਸ ਫੈਸਲੇ ਤੋਂ ਅਸੰਤੁਸ਼ਟ ਹਨ, ਤਾਂ ਉਹ 30 ਦਿਨਾਂ ਦੇ ਅੰਦਰ ਸਿੱਕਮ ਦੇ ਸੀਈਓ ਦਫ਼ਤਰ ਜਾਂ ਈਸੀਆਈ ਨਾਲ ਸੰਪਰਕ ਕਰ ਸਕਦੀਆਂ ਹਨ।

The post ਭਾਰਤੀ ਚੋਣ ਕਮਿਸ਼ਨ ਨੇ ਸਿੱਕਮ ਦੀਆਂ ਪੰਜ ਸਿਆਸੀ ਪਾਰਟੀਆਂ ਨੂੰ ਸੂਚੀ ਵਿੱਚੋਂ ਹਟਾਇਆ appeared first on TheUnmute.com - Punjabi News.

Tags:
  • 86-parties-that-the-election-commission
  • breaking-news
  • chief-election-commissioner-of-india
  • chief-election-commission-of-india
  • election-commission
  • news
  • punjab-news
  • sikkim
  • sikkim-ceo-office
  • sikkim-gorkha-democratic-party
  • sikkim-himalayan-state-council-party
  • sikkim-jan-ekta-party
  • sikkim-liberation-party
  • sikkim-sangram

IND vs AUS: ਭਲਕੇ ਮੋਹਾਲੀ ਵਿਖੇ ਹੋਵੇਗਾ ਭਾਰਤ-ਆਸਟ੍ਰੇਲੀਆ ਦਾ ਪਹਿਲਾ ਟੀ-20 ਮੈਚ, ਕੋਹਲੀ ਤੋਂ ਦਰਸ਼ਕਾਂ ਨੂੰ ਉਮੀਦਾਂ

Monday 19 September 2022 09:13 AM UTC+00 | Tags: bcci cricket cricket-news icc india-and-australia ind-vs-aus-1st-t-20 mohali news punjab-cricket punjab-cricket-association-stadium punjab-cricket-association-stadium-in-mohali punjabi-news punjab-news team-india the-unmute-breaking-news the-unmute-punjabi-news

ਚੰਡੀਗੜ੍ਹ 19 ਸਤੰਬਰ 2022: (IND vs AUS 1st T-20) ਭਾਰਤ (India) ਅਤੇ ਆਸਟ੍ਰੇਲੀਆ (Australia) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 20 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਨੇ ਇਸ ਮੈਦਾਨ ‘ਤੇ ਤਿੰਨ ਟੀ-20 ਖੇਡੇ ਹਨ ਅਤੇ ਤਿੰਨੋਂ ਜਿੱਤੇ ਹਨ। ਭਾਰਤ ਨੇ ਇਸ ਮੈਦਾਨ ‘ਤੇ 2009 ‘ਚ ਸ਼੍ਰੀਲੰਕਾ ਖਿਲਾਫ ਪਹਿਲਾ ਟੀ-20 ਖੇਡਿਆ ਸੀ। ਫਿਰ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ ।

ਇਸ ਤੋਂ ਬਾਅਦ ਭਾਰਤ (India) ਨੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਬਾਕੀ ਦੇ ਦੋ ਟੀ-20 ਮੈਚ ਖੇਡੇ ਹਨ। ਇਨ੍ਹਾਂ ਦੋਵਾਂ ਮੈਚਾਂ ‘ਚ ਵਿਰਾਟ ਕੋਹਲੀ ਸ਼ਾਨਦਾਰ ਖੇਡ ਖੇਡੀ ਸੀ | ਹੈ। ਭਾਰਤ ਨੇ 2016 ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਅਤੇ 2019 ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਜਿੱਤਿਆ ਸੀ।

The post IND vs AUS: ਭਲਕੇ ਮੋਹਾਲੀ ਵਿਖੇ ਹੋਵੇਗਾ ਭਾਰਤ-ਆਸਟ੍ਰੇਲੀਆ ਦਾ ਪਹਿਲਾ ਟੀ-20 ਮੈਚ, ਕੋਹਲੀ ਤੋਂ ਦਰਸ਼ਕਾਂ ਨੂੰ ਉਮੀਦਾਂ appeared first on TheUnmute.com - Punjabi News.

Tags:
  • bcci
  • cricket
  • cricket-news
  • icc
  • india-and-australia
  • ind-vs-aus-1st-t-20
  • mohali
  • news
  • punjab-cricket
  • punjab-cricket-association-stadium
  • punjab-cricket-association-stadium-in-mohali
  • punjabi-news
  • punjab-news
  • team-india
  • the-unmute-breaking-news
  • the-unmute-punjabi-news

ਮੁੱਖ ਮੰਤਰੀ ਭਗਵੰਤ ਮਾਨ ਨੇ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ

Monday 19 September 2022 09:34 AM UTC+00 | Tags: aam-aadmi-party aam-aadmi-party-government bhagwant-mann bharatiya-janata-party breaking-news cabinet-minister-harpal-singh-cheema chief-minister-bhagwant-mann cm-bhagwant-mann congress harpal-singh-cheema news punjab punjab-bjp punjab-government the-unmute-breaking-news the-unmute-latest-news the-unmute-report

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਭਾਰਤੀ ਜਨਤਾ ਪਾਰਟੀ (BJP) 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪ੍ਰੇਸ਼ਨ ਲੋਟਸ (Operation Lotus) ਤਹਿਤ ਆਮ ਆਦਮੀ ਪਾਰਟੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ |

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ 25-25 ਕਰੋੜ ਦੇ ਆਫਰ ਦੇਣ ਦੇ ਇਲਾਜ਼ਾਮਾਂ ਤੋਂ ਬਾਅਦ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ "ਲੋਕਾਂ ਦੇ ਵਿਸ਼ਵਾਸ ਦੀ ਦੁਨੀਆਂ ਦੀ ਕਿਸੇ ਕਰੰਸੀ ਵਿੱਚ ਕੋਈ ਕੀਮਤ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ 22 ਸਤੰਬਰ ਦਿਨ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਬੁਲਾ ਕੇ ਵਿਸ਼ਵਾਸ ਮਤਾ ਪੇਸ਼ ਕਰਕੇ ਕਾਨੂੰਨੀ ਤੌਰ 'ਤੇ ਇਹ ਗੱਲ ਸਾਬਤ ਕਰ ਦਿੱਤੀ ਜਾਵੇਗੀ…ਇਨਕਲਾਬ ਜ਼ਿੰਦਾਬਾਦ..!"

The post ਮੁੱਖ ਮੰਤਰੀ ਭਗਵੰਤ ਮਾਨ ਨੇ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ appeared first on TheUnmute.com - Punjabi News.

Tags:
  • aam-aadmi-party
  • aam-aadmi-party-government
  • bhagwant-mann
  • bharatiya-janata-party
  • breaking-news
  • cabinet-minister-harpal-singh-cheema
  • chief-minister-bhagwant-mann
  • cm-bhagwant-mann
  • congress
  • harpal-singh-cheema
  • news
  • punjab
  • punjab-bjp
  • punjab-government
  • the-unmute-breaking-news
  • the-unmute-latest-news
  • the-unmute-report

ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ 'ਚ ਅਦਾਲਤ ਨੇ ਤਿੰਨੋ ਮੁਲਜ਼ਮਾਂ ਨੂੰ 7 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ

Monday 19 September 2022 10:34 AM UTC+00 | Tags: 7 breaking-news case-of-viral-video chandigarh chandigarh-university. chandigarh-university-administration cm-bhagwant-mann cu-protest kharar-court mms-leak-case mohali-police news punjabi-news punjab-news punjab-police the-unmute-breaking-news the-unmute-punjabi-news two-wardens-have-been-suspended

ਚੰਡੀਗੜ੍ਹ 19 ਸਤੰਬਰ 2022: ਚੰਡੀਗੜ੍ਹ ਯੂਨੀਵਰਸਿਟੀ (Chandigarh University) ਵਾਇਰਲ ਵੀਡੀਓ ਮਾਮਲੇ ਵਿਚ ਅੱਜ ਪੁਲਿਸ ਵਲੋਂ ਤਿੰਨੋਂ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ (Kharar court) ‘ਚ ਪੇਸ਼ ਕੀਤਾ ਗਿਆ, ਇਸ ਦੌਰਾਨ ਅਦਾਲਤ ਨੇ ਇਨ੍ਹਾਂ ਤਿੰਨੋ ਮੁਲਜ਼ਮਾਂ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।

ਜਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਤਿੰਨ ਮਹਿਲਾ ਪੁਲਿਸ ਅਫਸਰਾਂ ਦੀ ਐਸ.ਆਈ.ਟੀ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਇਸਦੇ ਨਾਲ ਹੀ ਇਲੈਕਟ੍ਰਾਨਿਕ ਉਪਕਰਨਾਂ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। SIT ਸਾਜ਼ਿਸ਼ ਦੀ ਤਹਿ ਤੱਕ ਪਹੁੰਚੇਗੀ।

The post ਚੰਡੀਗੜ੍ਹ ਯੂਨੀਵਰਸਿਟੀ ਵਾਇਰਲ ਵੀਡੀਓ ਮਾਮਲੇ ‘ਚ ਅਦਾਲਤ ਨੇ ਤਿੰਨੋ ਮੁਲਜ਼ਮਾਂ ਨੂੰ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ appeared first on TheUnmute.com - Punjabi News.

Tags:
  • 7
  • breaking-news
  • case-of-viral-video
  • chandigarh
  • chandigarh-university.
  • chandigarh-university-administration
  • cm-bhagwant-mann
  • cu-protest
  • kharar-court
  • mms-leak-case
  • mohali-police
  • news
  • punjabi-news
  • punjab-news
  • punjab-police
  • the-unmute-breaking-news
  • the-unmute-punjabi-news
  • two-wardens-have-been-suspended

ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੀਤ ਹੇਅਰ ਦੀ ਕੋਠੀ ਦਾ ਕੀਤਾ ਘਿਰਾਓ

Monday 19 September 2022 10:52 AM UTC+00 | Tags: 1158-assistant-professors 1158-assistant-professors-and-librarian aam-aadmi-party-cm-bhagwant-mann assistant-professor-and-librarian barnala barnala-teacher-protest bhagwant-mann cm-bhagwant-mann education-minister-meet-hayer higher-education-minister-gurmeet-singh meet-haye news punjab-librarian punjab-news the-unmute-breaking-news

ਬਰਨਾਲਾ 19 ਸਤੰਬਰ 2022: ਬਰਨਾਲਾ (Barnala)ਵਿੱਚ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ (Assistant professor and librarian)ਫਰੰਟ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ |

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵਾਨ ਮਾਨ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ, ਪਰ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਵਾਅਦਾ ਭੁੱਲ ਗਏ | ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ‘ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ 1158 ਅਸਿਸਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਫਰੰਟ ਦੇ ਆਗੂਆਂ ਸ਼ਰਨਜੀਤ ਕੌਰ, ਤੇਜਿੰਦਰ ਕੌਰ, ਦਿਲਜੀਤ ਕੌਰ, ਗੌਰਵ, ਸੋਹੇਲ ਨੇ ਦੱਸਿਆ ਕਿ 25 ਸਾਲਾਂ ਦੇ ਸੰਘਰਸ਼ ਤੋਂ ਬਾਅਦ ਪੰਜਾਬ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ, ਪਰ ਸਰਕਾਰ ਦੀਆਂ ਤਕਨੀਕੀ ਖਾਮੀਆਂ ਕਾਰਨ ਅਦਾਲਤਾਂ ਵੱਲੋਂ ਭਰਤੀਆਂ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ ਸਿਹਤ ਤੇ ਸਿੱਖਿਆ ਸਬੰਧੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਭਰਤੀਆਂ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਅਦਾਲਤ ਵਿੱਚ ਕੋਈ ਯਤਨ ਨਹੀਂ ਕੀਤਾ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਹਰੀ ਕਲਮ ਪ੍ਰਾਈਵੇਟ ਯੂਨੀਵਰਸਿਟੀ ਪ੍ਰਾਈਵੇਟ ਕਾਲਜ ਲਈ ਚੱਲ ਰਿਹਾ ਹੈ, ਜਦੋਂ ਕਿ ਲਾਲ ਪੈੱਨ ਭਗਵੰਤ ਮਾਨ ਨੇ ਨੌਕਰੀਆਂ ਲਈ ਚਲਾਇਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਕਾਲਜਾਂ ਆਦਿ ਵਿੱਚ ਪੜ੍ਹਾਈ ਦੀ ਹਾਲਤ ਬਹੁਤ ਮਾੜੀ ਹੈ। ਪੰਜਾਬ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਛੋਟੀਆਂ-ਛੋਟੀਆਂ ਨੌਕਰੀਆਂ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਵਿੱਚ ਨੌਜਵਾਨਾਂ ਨੂੰ ਭਰਤੀ ਕਰਨ ਦੀ ਬਜਾਏ ਸੇਵਾਮੁਕਤ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜੋ ਕਿ ਨੌਜਵਾਨਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਅਕਤੂਬਰ 2021 ਵਿੱਚ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਚੰਡੀਗੜ੍ਹ ਬੁਲਾਇਆ ਗਿਆ ਸੀ ਅਤੇ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਛੱਡਣਾ ਪਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦੇ ਕਈ ਸਾਥੀ ਜੋ ਕਿ ਸਰਕਾਰੀ ਨੌਕਰੀ ਕਰ ਰਹੇ ਸਨ ਉਨ੍ਹਾਂ ਨੇ ਤੁਰੰਤ ਨੌਕਰੀ ਛੱਡ ਦਿੱਤੀ ਅਤੇ ਸ਼ਾਮ ਨੂੰ ਹੀ ਹਾਈਕੋਰਟ ਵੱਲੋਂ ਨਿਯੁਕਤੀ ‘ਤੇ ਰੋਕ ਲਗਾ ਦਿੱਤੀ ਗਈ |

ਕੁਝ ਸਮੇਂ ਬਾਅਦ ਹਾਈਕੋਰਟ ਵੱਲੋਂ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਮਲਾ ਉਠਾਇਆ ਸੀ, ਜਿਸ ਦੇ ਵਿਰੋਧ ‘ਚ ਅੱਜ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ, ਜਦਕਿ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉੱਥੇ ਹੀ ਐੱਸ. ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।

The post ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੀਤ ਹੇਅਰ ਦੀ ਕੋਠੀ ਦਾ ਕੀਤਾ ਘਿਰਾਓ appeared first on TheUnmute.com - Punjabi News.

Tags:
  • 1158-assistant-professors
  • 1158-assistant-professors-and-librarian
  • aam-aadmi-party-cm-bhagwant-mann
  • assistant-professor-and-librarian
  • barnala
  • barnala-teacher-protest
  • bhagwant-mann
  • cm-bhagwant-mann
  • education-minister-meet-hayer
  • higher-education-minister-gurmeet-singh
  • meet-haye
  • news
  • punjab-librarian
  • punjab-news
  • the-unmute-breaking-news

ਪੰਜਾਬ 'ਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰੇਗਾ ਇਜਲਾਸ: CM ਭਗਵੰਤ ਮਾਨ

Monday 19 September 2022 11:03 AM UTC+00 | Tags: arvind-kejriwal breaking-news chief-minister-bhagwant-man chief-minister-bhagwant-mann cm-bhagwant-mann legislative-assembly news punjab punjab-assembly-2022 punjab-congress punjab-government punjab-news punjab-police punjab-politics punjab-vidhan-sabha the-unmute-breaking-news the-unmute-update

ਚੰਡੀਗੜ੍ਹ 19 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ (Punjab Government) ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ 22 ਸਤੰਬਰ (ਵੀਰਵਾਰ) ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ "ਪੰਜਾਬ ਦੇ ਲੋਕਾਂ ਨੇ ਸਾਡੀ ਸਰਕਾਰ ਨੂੰ ਜ਼ਬਰਦਸਤ ਬਹੁਮਤ ਦਿੱਤਾ ਸੀ ਪਰ ਜਮਹੂਰੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੀਆਂ ਕੁਝ ਤਾਕਤਾਂ ਸਾਡੇ ਵਿਧਾਇਕ ਨੂੰ ਧਨ-ਦੌਲਤ ਦੇ ਸਹਾਰੇ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਕਰਕੇ ਅਸੀਂ ਇਸ ਵਿਸ਼ੇਸ਼ ਇਜਲਾਸ ਵਿਚ ਸੂਬੇ ਦੇ ਲੋਕਾਂ ਦਾ ਭਰੋਸਾ ਹਾਸਲ ਕਰਨ ਦਾ ਫੈਸਲਾ ਲਿਆ ਹੈ |

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਆਪ ਦੇ ਵਿਧਾਇਕਾਂ ਨੂੰ ਧਨ-ਦੌਲਤ ਦੀ ਤੱਕੜੀ ਵਿਚ ਤੋਲਿਆ ਨਹੀਂ ਜਾ ਸਕਦਾ ਕਿਉਂਕਿ ਉਹ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਤੇ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਨੂੰ ਅਸਥਿਰ ਕਰਨ ਦੇ ਨਾਪਾਕ ਮਨਸੂਬੇ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ ਕਿਉਂ ਜੋ ਸਾਡੀ ਪਾਰਟੀ ਦੇ ਵਿਧਾਇਕ ਸੂਬੇ ਦੇ ਲੋਕਾਂ ਪ੍ਰਤੀ ਵਫਾਦਾਰ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਵਿਸ਼ੇਸ਼ ਇਜਲਾਸ ਵਿਚ ਪੰਜਾਬ 'ਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਵਿਧਾਇਕਾਂ ਨੂੰ ਲੋਭ-ਲਾਲਚ ਨਾਲ ਵਰਗਲਾਉਣ ਦੀਆਂ ਘਟੀਆ ਚਾਲਾਂ ਸਿਰੇ ਨਹੀਂ ਚੜ੍ਹੀਆਂ ਕਿਉਂਕਿ ਵਿਧਾਇਕਾਂ ਨੇ ਹੀ ਉਨ੍ਹਾਂ ਦੀ ਸਰਕਾਰ ਨੂੰ ਪੱਟੜੀ ਤੋਂ ਲਾਹੁਣ ਦੇ ਮਨਸੂਬੇ ਨਾਕਾਮ ਕਰ ਦਿੱਤੇ।

ਭਗਵੰਤ ਮਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਾਰੀਆਂ ਪਾਰਟੀਆਂ ਨੇ ਵੋਟਰਾਂ ਨੂੰ ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਇਸ ਦੇ ਚੁਣੇ ਹੋਏ ਵਿਧਾਇਕਾਂ ਨਾਲ ਚਟਾਨ ਵਾਂਗ ਖੜ੍ਹੇ। ਉਨ੍ਹਾਂ ਕਿਹਾ ਕਿ ਹੁਣ ਇਹ ਵਿਧਾਇਕ ਪੰਜਾਬ ਦੀ ਤਰੱਕੀ ਤੇ ਲੋਕਾਂ ਦੀ ਖੁਸ਼ਹਾਲੀ ਵਿਚ ਯੋਗਦਾਨ ਪਾਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਧਾਇਕ ਪਾਰਟੀ, ਪੰਜਾਬ ਤੇ ਪੰਜਾਬ ਵਾਸੀਆਂ ਪ੍ਰਤੀ ਸਮਰਪਿਤ ਤੇ ਵਫਾਦਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਧਾਇਕ ਪੈਸਿਆਂ ਖਾਤਰ ਕਦੇ ਵੀ ਆਪਣਾ ਜ਼ਮੀਰ ਨਹੀਂ ਵੇਚਣਗੇ।

ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਵਿਚ ਚੁਣੀ ਹੋਈ ਸਰਕਾਰ ਨੂੰ ਡੇਗਣ ਬਾਰੇ ਦਿਨ ਵੇਲੇ ਸੁਪਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਪੰਜਾਬੀ ਇਸ ਗੁਨਾਹ ਲਈ ਅਜਿਹੇ ਲੋਕਾਂ ਨੂੰ ਕਦੇ ਵੀ ਬਖਸ਼ਣਗੇ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਆਪ ਦੇ ਸਾਰੇ ਵਿਧਾਇਕ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਸਮਰਪਣ ਹੋ ਕੇ ਉਪਰਾਲੇ ਕਰਨਗੇ।

The post ਪੰਜਾਬ ‘ਚ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰੇਗਾ ਇਜਲਾਸ: CM ਭਗਵੰਤ ਮਾਨ appeared first on TheUnmute.com - Punjabi News.

Tags:
  • arvind-kejriwal
  • breaking-news
  • chief-minister-bhagwant-man
  • chief-minister-bhagwant-mann
  • cm-bhagwant-mann
  • legislative-assembly
  • news
  • punjab
  • punjab-assembly-2022
  • punjab-congress
  • punjab-government
  • punjab-news
  • punjab-police
  • punjab-politics
  • punjab-vidhan-sabha
  • the-unmute-breaking-news
  • the-unmute-update

ਚੰਡੀਗੜ੍ਹ 19 ਸਤੰਬਰ 2022: ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ II (Queen Elizabeth II)ਦੀ ਅੰਤਿਮ ਯਾਤਰਾ ਵਿਚ ਉਨ੍ਹਾਂ ਨੂੰ ਸਰਧਾਂਜਲੀ ਦੇਣ ਲਈ ਦੁਨੀਆ ਭਰ ਦੇ 2000 ਦਿੱਗਜ ਨੇਤਾ ਪਹੁੰਚੇ ਹਨ। ਥੋੜੀ ਦੇਰ ਬਾਅਦ ਉਨ੍ਹਾਂ ਦੀ ਅੰਤਿਮ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਇਸ ਦੁੱਖ ਦੀ ਘੜੀ ਵਿੱਚ ਭਾਰਤ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਪਹੁੰਚੀ ਹੈ।

ਮਹਾਰਾਣੀ ਐਲਿਜ਼ਾਬੈਥ II (Queen Elizabeth II) ਦੀ ਅੰਤਿਮ ਰਸਮਾਂ ਦਾ 125 ਸਿਨੇਮਾ ਹਾਲਾਂ ਵਿੱਚ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਮਹਾਰਾਣੀ ਨੂੰ ਉਸਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੇ ਨਾਲ ਕਿੰਗ ਜਾਰਜ VI ਮੈਮੋਰੀਅਲ ਚੈਪਲ ਵਿਖੇ ਰਾਜ ਦੇ ਸਨਮਾਨਾਂ ਨਾਲ ਦਫਨਾਇਆ ਜਾਵੇਗਾ।

ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਵੀ ਬਾਈਬਲ ਦੀ ਪਵਿੱਤਰ ਕਿਤਾਬ ਪੜ੍ਹ ਕੇ ਸੁਣਾਈ। ਮਹੱਤਵਪੂਰਨ ਗੱਲ ਇਹ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦਾ ਜਨਮ ਵੈਸਟਮਿੰਸਟਰ ਐਬੇ ਵਿੱਚ ਹੋਇਆ ਸੀ।

ਇਸ ਦੌਰਾਨ ਆਰਚਬਿਸ਼ਪ ਵੈਸਟਮਿੰਸਟਰ ਦੇ ਕਾਰਡੀਨਲ ਆਰਚਬਿਸ਼ਪ ਅਤੇ ਚਰਚ ਆਫ਼ ਸਕਾਟਲੈਂਡ ਦੇ ਜਨਰਲ ਅਸੈਂਬਲੀ ਦੇ ਸੰਚਾਲਕਾਂ ਅਤੇ ਫ੍ਰੀ ਚਰਚ ਦੇ ਸੰਚਾਲਕਾਂ ਤੋਂ ਵੀ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ।

The post ਵੈਸਟਮਿੰਸਟਰ ਐਬੇ ਵਿਖੇ ਮਹਾਰਾਣੀ ਐਲਿਜ਼ਾਬੈਥ II ਦੀਆਂ ਅੰਤਿਮ ਰਸਮਾਂ ਸ਼ੁਰੂ, 2000 ਦਿੱਗਜ ਨੇਤਾ ਹੋਏ ਸ਼ਾਮਲ appeared first on TheUnmute.com - Punjabi News.

Tags:
  • breaking-news
  • queen-elizabeth-ii

ਬਾਸਮਤੀ ਦੇ ਨਵੇਂ ਬੀਜ ਤੇ ਤਕਨੀਕ ਬਾਰੇ: ਝੋਨੇ ਖਾਸ ਕਰ ਕੱਦੂ ਮੁਕਤ ਜਾਂ DSR ਦੇ ਚਾਹਵਾਨ ਕਿਸਾਨ ਵੀਰ ਧਿਆਨ ਦੇਣ…

Monday 19 September 2022 11:57 AM UTC+00 | Tags: aam-aadmi-party armers-in-kisan-group basmati-seeds basmati-varieties bku bku-ekta-sidhupur breaking-news cm-bhagwant-mann dsr-... new-basmati-seeds news pumpkin-paddy punjab-congress punjab-farmers punjab-government punjab-kisan punjab-news punjab-peddy-session the-unmute-breaking-news the-unmute-punjabi-news

ਪੰਜਾਬ ਦੇ ਵਾਤਾਵਰਨ, ਕੁਦਰਤੀ ਸ੍ਰੋਤਾਂ ਅਤੇ ਫਸਲੀ ਵਿਭਿਨਤਾ ਨੂੰ ਖਰਾਬ ਕਰਨ ਵਾਲੇ ਕਾਰਨਾਂ ਚੋਂ ਕੱਦੂ ਵਾਲਾ ਝੋਨਾ ਪਹਿਲੇ ਨੰਬਰ ਤੇ ਆਉਂਦਾ ਹੈ | ਮੇਰਾ ਅਤੇ ਮੇਰੇ ਕਿਸਾਨ ਗਰੁੱਪ ਦੇ ਸਾਥੀ ਕਿਸਾਨਾਂ ਦਾ ਪਹਿਲਾਂ ਤੋਂ ਹੀ ਮੰਨਣਾ ਹੈ ਕੇ ਪੰਜਾਬ ਦੇ ਖੇਤੀ ਸੰਤੁਲਨ ਨੂੰ ਬਚਾਉਣ ਲਈ ਸਿਰਫ ਦੋ ਰਾਹ ਬਚੇ ਹਨ |

ਪਹਿਲਾ:- ਝੋਨੇ ਦਾ ਪੂਰਣ ਤਿਆਗ ਕਰਨਾ, ਕੇਵਲ ਬਾਸਮਤੀ ਕਿਸਮਾਂ ਹੀ ਰਹਿਣ |

ਦੂਜਾ:- ਜਾਂ ਫਿਰ ਝੋਨਾ ਬਾਸਮਤੀ ਲਾਉਣ ਦੇ ਤਰੀਕੇ ਬਦਲਣਾ,, ਕੱਦੂ ਦੀ ਜਗਾ DSR, ਸੁੱਕਾ ਕੱਦੂ ਜਾਂ ਵੱਟਾਂ ਵਾਲਾ ਝੋਨਾ ਬਰਸਾਤ ਅਨੁਸਾਰ ਲਾਉਣਾ |

ਪੰਜਾਬ ਹਰਿਆਣਾ ਨੇ ਮੁਲਕ ਦਾ ਅਨਾਜ ਭੰਡਾਰ ਭਰਨ ਦੇ ਚੱਕਰ ‘ਚ ਆਪਣਾ ਪਾਣੀ ਦਾ ਭੰਡਾਰ ਮੁਕਾ ਲਿਆ ਹੈ |ਕੱਦੂ ਦੇ ਦੁਸ਼ ਪ੍ਰਭਾਵਾਂ ਨੂੰ ਅਸੀਂ ਸਮਝੀਏ ਨਾ ਸਮਝੀਏ ਪਰ ਖੋਜ ਸੰਸਥਾਵਾਂ ਅਤੇ ਕੰਪਨੀਆਂ ਨੇ ਦੂਸਰੇ ਬਦਲਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ |ਇਸ ਪ੍ਰਕਿਰਿਆ ਚ ਕੱਦੂ ਮੁਕਤ ਅਤੇ ਘੱਟ ਖਰਚੇ ਪਾਣੀ ਨਾਲ ਫ਼ਸਲ ਪੈਦਾ ਕਰਨ ਲਈ ਬੀਜ ਅਤੇ ਤਕਨੀਕਾਂ ਤੇ ਕੰਮ ਹੋ ਰਿਹਾ ਹੈ |

ਪਹਿਲਾਂ ਆਪਾਂ ਬਾਸਮਤੀ ਕਿਸਮਾਂ ਚ ਹੋ ਰਹੀਆਂ ਪੇਸ਼ਕਦਮੀਆਂ ਬਾਰੇ ਗੱਲ ਕਰਦੇ ਹਾਂ |

ਬਾਸਮਤੀ ਪੰਜਾਬੀਆਂ ਦੇ ਮਨਪਸੰਦ ਚੌਲ ਹਨ ਜੋ ਘੱਟ ਖਰਚੇ, ਪਾਣੀ ਅਤੇ ਬਰਸਾਤਾਂ ਦੌਰਾਨ ਪਲਣ ਵਾਲੀ ਫ਼ਸਲ ਹੈ | ਪਹਿਲਾਂ ਸਾਡੇ ਕੋਲ 386 ਅਤੇ 370 ਕਿਸਮਾਂ ਦੀ ਬਾਸਮਤੀ ਸੀ ਜੋ ਕੇ ਬਹੁਤ ਲੰਬੇ ਤੇ ਖੁਸ਼ਬੂਦਾਰ ਚੌਲਾਂ ਲਈ ਪਾਕਿਸਤਾਨੀ ਬਾਸਮਤੀ ਦੇ ਨਾਮ ਹੇਠ ਵੀ ਮਸ਼ਹੂਰ ਸੀ ਪਰ ਝਾੜ ਪ੍ਰਤੀ ਏਕੜ 6 ਤੋਂ 9 ਕੁਇੰਟਲ ਤੱਕ ਹੋਣ ਕਰਨ ਅਤੇ ਉਚਿੱਤ ਰੇਟ ਨਾ ਮਿਲਣ ਕਰਕੇ ਕਿਸਾਨਾਂ ਨੇ ਛੱਡ ਦਿੱਤੀ| ਬਹੁਤ ਥੋੜੇ ਕਿਸਾਨ ਕੇਵਲ ਆਪਣੀ ਲਈ ਹੀ ਬੀਜਦੇ ਹਨ |

ਫਿਰ ਪੂਸਾ ਸੰਸਥਾਨ ਦੇ ਵਿਗਿਆਨੀਆਂ ਨੇ ਵੱਧ ਝਾੜ ਵਾਲੀ ਪੂਸਾ ਬਾਸਮਤੀ 1121 ਦੀ ਖੋਜ ਕੀਤੀ ਜੋ ਕੇ ਝਾੜ ਅਤੇ ਰੇਟ ਕਰਕੇ ਕਿਸਾਨਾਂ ਚ ਬਹੁਤ ਲੋਕਪ੍ਰੀਅ ਹੋਈ ਹਾਲਾਂਕਿ ਇਸਦਾ ਸਵਾਦ 386 ਤੇ 370 ਵਰਗਾ ਨਹੀਂ |

ਫਿਰ ਸਮੇਂ ਅਨੁਸਾਰ 1121 ਦੀ ਸੋਧਵੀਂ ਲਾਈਨ ਚ 1718 ਤੇ ਇਸ ਸਾਲ 1885 ਕਿਸਮਾਂ ਰਿਲੀਜ਼ ਹੋਇਆਂ |

ਏਸੇ ਤਰਾਂ 1509 ਦੀ ਸੋਧ ਕਰਕੇ 1692 ਤੇ 1847 ਆਈਆਂ |

1401 ਮੁੱਛਲ ਦਾ ਸੋਧਿਆ ਰੂਪ 1886 ਆਈ |

ਸਵਾਦ ਅਤੇ ਖਾਣ ਦੇ ਲਿਹਾਜ਼ ਨਾਲ 386,370 ਤੋਂ ਬਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ PB 7 ਦਾ ਪ੍ਰਦਰਸ਼ਨ ਵਧੀਆ ਰਿਹਾ ਹੈ |

ਉਪਰੋਕਤ ਸਾਰੀਆਂ ਬਾਸਮਤੀ ਕਿਸਮਾਂ ਸਿੱਧੀ ਬਿਜਾਈ DSR ਚ ਵੀ ਕਾਮਯਾਬ ਰਹੀਆਂ ਜਿਸ ਨੂੰ ਦੇਖਦੇ ਹੋਏ ਭਾਰਤੀ ਖੇਤੀ ਖੋਜ ਸੰਸਥਾਨ IARI ਤੇ PUSSA ਨੇ ਡਾ ਵੀ ਕੇ ਸਿੰਘ ਦੀ ਅਗਵਾਈ ਚ ਨਿਰੋਲ DSR ਕਰਨ ਲਈ ਖਾਸ ਤੌਰ ਤੇ ਦੋ ਬਾਸਮਤੀ ਕਿਸਮਾਂ ਪੂਸਾ 1979 ਅਤੇ ਪੂਸਾ 1985 ਦੀ ਖੋਜ ਕੀਤੀ ਹੈ ਜਿਸਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਸਿਤੰਬਰ 2022 ਨੂੰ ਰਿਲੀਜ਼ ਕਰ ਰਹੇ ਹਨ |

pumpkin

ਯਾਦ ਰਹੇ ਕੇ ਪੂਸਾ 1979 ਕਿਸਮ ਪੂਸਾ 1121 ਦਾ ਅਤੇ ਪੂਸਾ 1985 ਕਿਸਮ ਪੂਸਾ 1509 ਦਾ ਹੀ ਸੁਧਰਿਆ ਰੂਪ ਹੈ |

ਸੋਧਣ ਦੀ ਪ੍ਰਕਿਰਿਆ ਚ 1121 ਤੇ 1509 ਨੂੰ ਰੋਬਿਨ ROBIN ਨਾਮ ਦੇ ਜ਼ੀਨ ਨਾਲ ਕਰਾਸ ਕੀਤਾ ਗਿਆ ਹੈ ਜੋ ਕਿ ਦੱਖਣੀ ਭਾਰਤ ਦੀ ਇਕ ਸੋਕਾ ਸਹਿ ਸਕਣ ਵਾਲੀ ਕਿਸਮ ਨਗੀਨਾ NAGINA 22 ਚੋਂ ਲਿਆ ਗਿਆ ਹੈ ਜਿਸ ਬਾਰੇ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਦੇ ਵਿਗਿਆਨੀ/ ਰਾਈਸ ਬ੍ਰੀਡਰ ਡਾ ਐਸ ਰੋਬਿਨ ਨੇ ਖੋਜ ਕੀਤੀ ਅਤੇ ਉਹਨਾਂ ਦੇ ਨਾਮ ਤੇ ਹੀ ਜ਼ੀਨ ਦਾ ਨਾਮ ਰੋਬਿਨ ਪਿਆ ਹੈ…
ਸੋਧੀ ਹੋਈ 1979 ਤੇ 1985 ਚ ਨਦੀਨ ਨਾਸ਼ਕ ਸਹਿਣ ਸ਼ੀਲਤਾ ਵਾਲਾ ਤੱਤ ਮਿਕਸ ਕੀਤਾ ਗਿਆ ਹੈ ਜਿਸਦਾ ਨਾਮ ਇਮੇਜੈਥਾਪਯਰ Imezethypyr ਹੈ |

ਜੇ ਸਿੱਧੀ ਭਾਸ਼ਾ ਚ ਗੱਲ ਕਰੀਏ ਤਾਂ imezetypyr ਰਾਊਂਡਅਪ Glyphosate ਦਾ ਹੀ ਦੂਜਾ ਭਰਾ ਹੈ ਜੋ ਕਿ 1979 ਤੇ 1985 ਤੋਂ ਇਲਾਵਾ ਜ਼ਮੀਨ ਵਿੱਚ ਉੱਗਣ ਵਾਲੀ ਹਰ ਬਨਸਪਤੀ ਨੂੰ ਨਸ਼ਟ ਕਰ ਦੇਵੇਗਾ.. ਸੋਧੀ treated 1979 ਤੇ 1985 ਬਾਸਮਤੀ ਦੀ ਉਗਣ ਅਤੇ ਜਮਾਵ ਸ਼ਕਤੀ ਵੀ ਵੱਧ ਹੋਵੇਗੀ ਉਪਰੋਂ ਖ਼ੇਤ ਚ ਕੱਲੀ ਹੀ ਬਚੀ ਨਜ਼ਰ ਆਵੇਗੀ |

ਇਹ ਤਕਨੀਕ ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਮੁਲਕਾਂ ਚ ਬਹੁਤ ਪਹਿਲਾਂ ਤੋਂ ਵਰਤੀ ਜਾ ਰਹੀ ਹੈ ਅਤੇ ਇਸਦੇ ਸਾਈਡ ਇਫ਼ੇਕ੍ਟਸ ਬਾਰੇ ਵੀ ਵਾਤਾਵਰਨ ਪ੍ਰੇਮੀਆਂ ਦੇ ਮਨਾਂ ਚ ਸ਼ੰਕੇ ਹਨ.. ਭਾਰਤ ਵਿੱਚ ਵੀ ਇਸ ਬਾਰੇ ਅੱਗੇ ਜਾਕੇ ਪਤਾ ਲੱਗੇਗਾ |

ਫਿਲਹਾਲ ਇਸਦੇ ਕਿਸਾਨੀ ਐਂਗਲ ਤੋਂ ਲਾਭਾਂ ਬਾਰੇ ਸਮਝਦੇ ਹਾਂ :-

ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਅਤੇ ਕਰਨ ਦੇ ਚਾਹਵਾਨ ਕਿਸਾਨਾਂ ਦੀ ਝਿਜਕ ਤੇ ਸਮੱਸਿਆਵਾਂ ਚ ਮੁੱਖ ਤੌਰ ਤੇ ਨਦੀਨ, ਚੋਬਾ ਜਾਂ ਪਿੱਛਲੇ ਸਾਲ ਵਾਲੇ ਝੋਨੇ ਦੇ ਬੀਜ ਦਾ ਰਲ਼ੇਵਾਂ ਅਤੇ DSR ਦੀ ਉਪਯੁਕਤ ਤਿਆਰੀ ਲਈ ਸਮੇਂ ਸਿਰ ਪਾਣੀ ਬਿਜਲੀ ਦਾ ਨਾ ਮਿਲਣਾ ਸੀ, ਪਰ 1979 ਤੇ 1985 DSR ਕਰਨ ਵਾਲੇ ਕਿਸਾਨਾਂ ਦਾ ਕਾਫੀ ਝੰਜਟ ਖ਼ਤਮ ਹੋ ਜਾਵੇਗਾ ਕਿਉਂਕ ਕਿਸਾਨ ਨੇ ਸਿਰਫ ਆਪਣੀ ਮਰਜ਼ੀ ਮੁਤਾਬਿਕ ਗਿੱਲੇ ਸੁੱਕੇ ਵੱਤਰ ਚ DSR ਕਰਨੀ ਹੈ ਅਤੇ ਕਿਸੇ ਵੀ ਕਿਸਮ ਦੇ ਅਗਾਂਊ ਨਦੀਨ ਪ੍ਰਬੰਧ ਦੀ ਲੋੜ ਨਹੀਂ ਪਵੇਗੀ | ਫ਼ਸਲ ਉੱਗਣ ਤੋਂ ਬਾਦ ਜਿੰਨੇ ਮਰਜ਼ੀ ਨਦੀਨ ਜਾਂ ਦੂਜੀਆਂ ਫਸਲਾਂ ਦੇ ਬੂਟੇ ਉੱਗ ਜਾਣ Imezethypyr ਦੀ ਸਪਰੇ 1979+1985 ਨੂੰ ਛੱਡ ਕੇ ਸਭ ਦਾ ਕੰਮ ਤਮਾਮ ਕਰ ਦੇਵੇਗੀ |

DSR ਕਰਨ ਦੀ ਲਾਗਤ ਵੀ ਘਟ ਜਾਵੇਗੀ, ਝਾੜ ਵੀ ਵੱਧ ਹੋਵੇਗਾ |

ਜੇਕਰ ਸਰਕਾਰ ਨੇ ਇਹਨਾਂ ਬਾਸਮਤੀ ਕਿਸਮਾਂ ਦਾ ਉਚਿੱਤ ਮੁੱਲ MSP ਨਿਰਧਾਰਿਤ ਕਰ ਦਿੱਤੀ ਤਾਂ ਕੱਦੂ ਦੇ ਨਾਲ ਨਾਲ ਝੋਨੇ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ | ਇਸ ਕੰਮ ਲਈ ਚੰਗੀ ਨੀਤੀ ਤੇ ਨੀਅਤ ਦਰਕਾਰ ਹੋਵੇਗੀ |

ਝੋਨੇ ਦਾ ਪ੍ਰਤੀ ਏਕੜ ਔਸਤ ਝਾੜ 30 ਕੁਇੰਟਲ ਕੱਢਣ ਵਾਲੇ ਕਿਸਾਨ ਨੂੰ ਜੇਕਰ ਮੌਜੂਦਾ ਕੀਮਤ ਨਾਲ 30 ×2000=60,000 ਰੁ ਮਿਲਦਾ ਹੈ ਤਾਂ ਬਾਸਮਤੀ 20 ਕੁਇੰਟਲ ਕੱਢਣ ਵਾਲੇ ਕਿਸਾਨ ਨੂੰ ਜੇ ਪ੍ਰਤੀ ਕੁਇੰਟਲ 3000 ਰੁ MSP ਅਨੁਸਾਰ 20×3000=60,000 ਰੁ ਮਿਲੇ ਤਾਂ ਉਹ ਕਦੀ ਵੀ ਝੋਨੇ ਵੱਲ ਮੂੰਹ ਨਹੀਂ ਕਰੇਗਾ |

ਨਾਲ਼ੇ ਬੇਸ਼ੁਮਾਰ ਲਾਗਤਾਂ, ਪਾਣੀ ਤੇ ਵਾਤਾਵਰਨ ਬਚੇਗਾ,, ਜ਼ਮੀਨ ਨੂੰ ਆਰਾਮ ਮਿਲੇਗਾ,, ਹੁੰਮਸ ਤੋਂ ਖਹਿੜਾ ਛੁਟੇਗਾ..ਲੋਕਾਂ ਨੂੰ ਚੰਗੀ ਕੁਆਲਟੀ ਦੇ ਚੌਲ ਮਿਲਣਗੇ |ਕੀ ਅਜਿਹਾ ਹੋ ਸਕੇਗਾ ਇਹ ਵੀ ਸਮੇਂ ਦੇ ਗਰਭ ‘ਚ ਹੈ?

ਬਾਸਮਤੀ ਤੋਂ ਬਾਅਦ ਕੁਝ ਝੋਨੇ ਬਾਰੇ:-
ਝੋਨੇ ਦੇ ਬੀਜ ‘ਚ ਚੰਗਾ ਨਾਮ ਰੱਖਣ ਵਾਲੀ ਕੰਪਨੀ SAVANAHH SEEDS ਜਿਸਦੀਆਂ ਦੋ ਕਿਸਮਾਂ ਸਾਵਾ 127 ਤੇ 134 ਬਹੁਤ ਪ੍ਰਚਲਿਤ ਹਨ ਅਤੇ ਖਾਸ ਕਰਕੇ DSR ਚ ਬਹੁਤ ਵਧੀਆ ਨਤੀਜੇ ਦੇ ਰਹੀਆਂ ਹਨ ਇਹ ਕੰਪਨੀ ਵੀ ਖਾਸ ਤੌਰ ਤੇ DSR ਲਈ ਹੀ 2021ਤੋਂ ਇਕ Weedicide Tolerant Te chnic ਤੇ ਕੰਮ ਕਰ ਰਹੀ ਹੈ | ਜਿਸਨੂੰ ਉਸਨੇ ਫੁੱਲ ਪੇਜ FULL PAGE ਤਕਨੀਕ ਦਾ ਨਾਮ ਦਿੱਤਾ ਹੈ |

ਇਸ ਤਕਨੀਕ ਰਾਹੀਂ ਕੰਪਨੀ ਵੱਲੋਂ ਦਿੱਤੇ ਤੇ DSR ਟ੍ਰਾਇਲ ਚ ਲੱਗੇ ਸਾਵਾ 127 ਤੇ 134 ਬੀਜਾਂ ਵਾਲੀ ਫ਼ਸਲ ਕਿਸਾਨ ਦੇ ਆਪਣੇ ਜਾਂ ਬਜ਼ਾਰੀ ਸਾਵਾ ਬੀਜ ਨਾਲੋਂ ਬਿਹਤਰ ਨਜ਼ਰ ਆ ਰਹੀ ਹੈ |ਕੁੱਲ ਮਿਲਾ ਕੇ ਇਹਨਾਂ ਬੀਜਾਂ /ਤਕਨੀਕਾਂ ਰਾਹੀਂ ਕਿਸਾਨ ਦੀਆਂ ਚੁਣੌਤੀਆਂ ਘੱਟਦੀਆਂ ਨਜ਼ਰ ਆ ਰਹੀਆਂ ਨੇ ਤੇ DSR ਥੱਲੇ ਰਕਬਾ ਵਧੇਗਾ |

ਦੂਜੇ ਪਾਸੇ ਵਾਤਾਵਰਨ ਪ੍ਰੇਮੀ ਇਸਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ ਕਿਉਂਕ ਅਮਰੀਕਾ ‘ਚ ਪਿਛਲੇ 10 ਸਾਲ ਤੋਂ ਵਰਤੀ ਜਾ ਰਹੀ Weedicide Tolerent ਤਕਨੀਕ ਨਾਲ ਖੇਤਾਂ ਚ ਇਕ ਸਮੇਂ ਇਕ ਹੀ ਫ਼ਸਲ ਨਜ਼ਰ ਆਉਂਦੀ ਹੈ | ਬਾਕੀ ਸਾਰੀ ਬਨਸਪਤੀ ਨਸ਼ਟ ਹੋਣ ਕਰਕੇ ਮਿੱਤਰ ਕੀੜੇ, ਮਧੂ ਮੱਖੀਆਂ ਤੇ ਪਰਾਗਣ pollynation ਪ੍ਰਕਿਰਿਆ ਚ ਰੁਕਾਵਟ ਪੈਣ ਕਰਕੇ ਹੋ ਰਹੇ ਨੁਕਸਾਨ ਦਾ ਰੌਲਾ ਪੈ ਰਿਹਾ ਅਤੇ ਲੋਕ ਇਸਨੂੰ ਦਾਨਵ ਖੇਤੀ ਕਹਿ ਰਹੇ ਹਨ ਜੋ ਆਪਣੇ ਤੋਂ ਇਲਾਵਾ ਸਭ ਕੁਝ ਤਬਾਹ ਕਰ ਦਿੰਦੀ ਹੈ |

ਹੁਣ ਪੰਜਾਬ ਦੇ ਨਜ਼ਰੀਏ ਨਾਲ ਵੇਖੀਏ ਤਾਂ ਅਸੀਂ ਕੱਦੂ ਵਿਧੀ ਤੇ ਝੋਨੇ ਦੁਆਰਾ ਹੋਏ ਨੁਕਸਾਨ ਨੂੰ ਜਾਨਣ ਦੇ ਬਾਵਜੂਦ MSP ਦੀ ਮਜ਼ਬੂਰੀ /ਲਾਲਚ ਚ ਅਜੇ ਵੀ ਕੱਦੂ ਚ ਹੀ ਹਾਂ. ਕੁਝ ਸਮਝਦਾਰ ਕਿਸਾਨਾਂ ਨੇ ਨਵੇਂ ਰਾਹ ਚੁਣੇ ਹਨ | ਜ਼ਮਾਨੇ ਦਾ ਚਲਣ ਹੈ ਸੋ ਨਵੇਂ ਬੀਜ, ਸੰਦ, ਤਕਨੀਕਾਂ ਆਉਂਦੀਆਂ ਰਹਿਣੀਆਂ ਨੇ ਤਾਂ ਸਾਨੂੰ ਤਸਵੀਰ ਦੇ ਦੋਵੇਂ ਪਾਸੇ ਵੇਖ ਕੇ, ਪੜਚੋਲ ਕੇ ਬਹੁਤ ਸੁਚੇਤ ਹੋਕੇ ਆਪਣਾ ਜ਼ਮੀਨ ਤੇ ਕੁਦਰਤੀ ਸਾਧਨਾਂ ਤੇ ਭੋਜਨ ਸੁਰੱਖਿਆ ਵਾਲਾ ਮੋਰਚਾ ਬਚਾਉਣ ਦੀ ਲੋੜ ਹੈ| ਅਸੀਂ ਪਹਿਲਾਂ ਹੀ ਮਜ਼ਬੂਰੀ, ਲਾਲਚ ਜਾਂ ਅਣਜਾਣ ਪੁਣੇ ਚ ਵੱਡਾ ਨੁਕਸਾਨ ਕਰ ਚੁੱਕੇ ਹਾਂ |

ਸੁੱਧ ਬੁੱਧ ਕਾਇਮ ਰੱਖਣੀ ਪਊ..
ਦੱਸਣ ਦੀ ਲੋੜ ਨਹੀਂ ਕਿ
ਸੁੱਧ ਦਾ ਸੰਬੰਧ ਮਨ ਨਾਲ
ਬੁੱਧ ਦਾ ਸੰਬੰਧ ਦੁੱਧ ਨਾਲ ਹੈ

ਜੇਹਾ ਅੰਨ ਤੇਹਾ ਮਨ
ਜੇਹਾ ਦੁੱਧ ਤੇਹੀ ਬੁੱਧ
ਦੋਵਾਂ ਦਾ ਸੰਬੰਧ ਜ਼ਮੀਨ ਤੇ ਭੋਜਨ ਨਾਲ ਹੈ ਜੋ
ਜ਼ਹਿਰ ਹੋਵੇਗਾ ਤਾਂ ਕਹਿਰ ਹੋਵੇਗਾ
ਸ਼ੁੱਧ ਹੋਵੇਗਾ ਤਾਂ ਪ੍ਰਬੁੱਧ ਹੋਵੇਗਾ….

ਮਰਜ਼ੀ ਤੇ ਚੁਣਾਵ ਆਪੋ ਆਪਣਾ

ਗੁਰਬਿੰਦਰ ਸਿੰਘ ਬਾਜਵਾ

The post ਬਾਸਮਤੀ ਦੇ ਨਵੇਂ ਬੀਜ ਤੇ ਤਕਨੀਕ ਬਾਰੇ: ਝੋਨੇ ਖਾਸ ਕਰ ਕੱਦੂ ਮੁਕਤ ਜਾਂ DSR ਦੇ ਚਾਹਵਾਨ ਕਿਸਾਨ ਵੀਰ ਧਿਆਨ ਦੇਣ… appeared first on TheUnmute.com - Punjabi News.

Tags:
  • aam-aadmi-party
  • armers-in-kisan-group
  • basmati-seeds
  • basmati-varieties
  • bku
  • bku-ekta-sidhupur
  • breaking-news
  • cm-bhagwant-mann
  • dsr-...
  • new-basmati-seeds
  • news
  • pumpkin-paddy
  • punjab-congress
  • punjab-farmers
  • punjab-government
  • punjab-kisan
  • punjab-news
  • punjab-peddy-session
  • the-unmute-breaking-news
  • the-unmute-punjabi-news

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗਰੈਜੁਏਟ ਯੁਵਕਾਂ ਲਈ ਸਟੈਨੋਗ੍ਰਾਫੀ ਅਤੇ ਕੰਪਿਊਟਰ ਦੀ ਸਿਖਲਾਈ ਲਈ ਅਰਜੀਆਂ ਦੀ ਮੰਗ: ਡਾ.ਬਲਜੀਤ ਕੌਰ

Monday 19 September 2022 12:08 PM UTC+00 | Tags: aam-aadmi-party breaking-news chief-minister-bhagwant-mann cm-bhagwant-mann development-of-scheduled-castes dr-baljit-kaur empowerment-and-minorities-minister english-stenography-and-computer-courses news punjab punjab-chief-minister-bhagwant-mann punjab-congress punjab-government scheduled-castes scheduled-castes-of-punjab-state stenography the-unmute-breaking-news

ਚੰਡੀਗੜ੍ਹ 19 ਸਤੰਬਰ 2022: ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗਰੈਜੂਏਟ (ਬੀ.ਏ. ਪਾਸ) ਯੁਵਕਾਂ ਨੂੰ ਪੰਜਾਬੀ ਅਤੇ ਅੰਗਰੇਜੀ ਸਟੈਨੋਗ੍ਰਾਫੀ ਦੇ ਨਾਲ ਬੇਸਿਕ ਕੰਪਿਊਟਰ ਕੋਰਸ ਦੀ ਇੱਕ ਸਾਲ ਦੀ ਮੁਫਤ ਟਰੇਨਿੰਗ ਦੇਣ ਲਈ ਸੈਸ਼ਨ 2022-23 ਦੇ ਦਾਖਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਬਿਨੇਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਦਾਖਲੇ ਲਈ ਬਿਨੈਕਾਰ ਦੀ ਉਮਰ 30 ਸਤੰਬਰ 2022 ਨੂੰ 30 ਸਾਲ ਤੋਂ ਵੱਧ ਨਹੀ ਅਤੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਸਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਆਮਦਨ ਸਬੰਧੀ ਸਰਟੀਫਿਕੇਟ ਸਮੱਰਥ ਅਧਿਕਾਰੀ ਤੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ। ਅਨੁਸੂਚਿਤ ਜਾਤੀ ਦੇ ਕੇਵਲ ਬੇਰੁਜ਼ਗਾਰ ਉਮੀਦਵਾਰ ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਸ਼ਨ ਹੋਵੇਗੀ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਮੁਕੰਮਲ ਦਰਖਾਸਤ, ਯੋਗਤਾਵਾਂ ਨਾਲ ਸਬੰਧਤ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਹਿਤ 30 ਸਤੰਬਰ 2022 ਤੱਕ ਸਬੰਧਤ ਦਫਤਰ ਵਿੱਚ ਪਹੁੰਚ ਜਾਣੀ ਚਾਹੀਦੀ ਹੈ, ਅਧੂਰੀ ਅਤੇ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਦਰਖਾਸਤ ਵਿਚਾਰੀ ਨਹੀਂ ਜਾਵੇਗੀ।

ਉਨਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗੈਰਜੂਏਟ ਜਿਹੜੇ ਪੰਜਾਬੀ, ਅੰਗਰੇਜੀ ਸਟੈਨੋਗ੍ਰਾਫੀ ਅਤੇ ਕੰਪਿਊਟਰ ਕੋਰਸ ਕਰਨ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਸਹੂਲਤ ਅਨੁਸਾਰ ਜ਼ਿਲ੍ਹਾ ਜਲੰਧਰ ਲਈ ਉਹ ਆਪਣੀ ਅਰਜ਼ੀ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ.ਬੀ.ਆਰ.ਅੰਬੇਦਕਰ ਭਵਨ, ਡੀ.ਏ.ਸੀ ਕੰਪਲੈਕਸ, ਟੈਲੀਫੋਨ ਨੰਬਰ 0181-2225757 ਈ-ਮੇਲ ਆਈ.ਡੀ dwojalandhar@gmail.com, ਜ਼ਿਲ੍ਹਾ ਸੰਗਰੂਰ ਲਈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ.ਬੀ.ਆਰ.ਅੰਬੇਦਕਰ ਭਵਨ, ਪਟਿਆਲਾ ਗੇਟ, ਟੈਲੀਫੋਨ ਨੰਬਰ 01672-234379 ਈ-ਮੇਲ ਆਈ.ਡੀ dwosangrur@gmail.com, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ.ਬੀ.ਆਰ.ਅੰਬੇਦਕਰ ਭਵਨ, ਬਠਿੰਡਾ ਰੋਡ, ਟੈਲੀਫੋਨ ਨੰਬਰ 01633-268847 ਈ-ਮੇਲ ਆਈ.ਡੀ dwomuktsar@gmail.com ਅਤੇ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਲਈ ਪ੍ਰਿੰਸੀਪਲ ਅੰਬੇਦਕਰ ਸੰਸਥਾ, ਸੈਕਟਰ-60, ਫੇਜ਼ 3 ਬੀ 2, ਟੈਲੀਫੋਨ ਨੰਬਰ 0172-2228396 ਈ-ਮੇਲ ਆਈ.ਡੀ Ambedkarinstitute013@gmail.com ਨੂੰ ਨਿਰਧਾਰਤ ਸਮੇਂ ਦੇ ਅੰਦਰ ਭੇਜ ਸਕਦੇ ਹਨ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਸੰਸਥਾ ਵਾਰ ਸਟੈਨੋਗ੍ਰਾਫੀ ਸਿਖਲਾਈ ਸੰਸਥਾ ਜਲੰਧਰ, ਸੰਗਰੂਰ, ਸ੍ਰੀ ਮੁਕਤਸਰ ਲਈ 25-25 ਸੀਟਾਂ (ਪੰਜਾਬੀ ਸਟੈਨੋਗ੍ਰਾਫੀ) ਅਤੇ ਸਟੈਨੋਗ੍ਰਾਫੀ ਸਿਖਲਾਈ ਸੰਸਥਾ ਮੋਹਾਲੀ ਲਈ 80 ਸੀਟਾਂ (40 ਪੰਜਾਬੀ ਅਤੇ 40 ਅੰਗਰੇਜੀ ਸਟੈਨੋਗ੍ਰਾਫੀ) ਹਨ।

ਇਹਨਾਂ ਸੰਸਥਾਵਾਂ ਵਿੱਚ 04 ਅਕਤੂਬਰ ਨੂੰ ਸਵੇਰੇ 10 ਵਜੇ ਇੰਟਰਵਿਊ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਲਿਖਤੀ ਟੈਸਟ/ਇੰਟਰਵਿਊ ਲਈ ਉਮੀਦਵਾਰਾਂ ਨੂੰ ਵੱਖਰੀ ਸੂਚਨਾ ਨਹੀਂ ਭੇਜੀ ਜਾਵੇਗੀ। ਸਿਖਲਾਈ ਲਈ ਉਮੀਦਵਾਰਾਂ ਦੀ ਚੋਣ, ਚੋਣ ਕਮੇਟੀ ਵੱਲੋਂ ਕੀਤੀ ਜਾਵੇਗੀ। ਅੰਤਿਮ ਸੂਚੀ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਰੂਲਾਂ ਅਨੁਸਾਰ 1500/-ਰੁਪਏ ਪ੍ਰਤੀ ਮਹੀਨਾ ਵਜੀਫਾ ਦਿੱਤਾ ਜਾਵੇਗਾ |

The post ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗਰੈਜੁਏਟ ਯੁਵਕਾਂ ਲਈ ਸਟੈਨੋਗ੍ਰਾਫੀ ਅਤੇ ਕੰਪਿਊਟਰ ਦੀ ਸਿਖਲਾਈ ਲਈ ਅਰਜੀਆਂ ਦੀ ਮੰਗ: ਡਾ.ਬਲਜੀਤ ਕੌਰ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • development-of-scheduled-castes
  • dr-baljit-kaur
  • empowerment-and-minorities-minister
  • english-stenography-and-computer-courses
  • news
  • punjab
  • punjab-chief-minister-bhagwant-mann
  • punjab-congress
  • punjab-government
  • scheduled-castes
  • scheduled-castes-of-punjab-state
  • stenography
  • the-unmute-breaking-news

ਮੁਲਾਜ਼ਮਾਂ ਲਈ ਵੱਡੀ ਰਾਹਤ: CM ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ

Monday 19 September 2022 12:18 PM UTC+00 | Tags: aam-aadmi-party arvind-kejriwal breaking-news chief-minister-bhagwant-mann cm-bhagwant-mann news old-pension-scheme punjab-government punjabi-news restoration-of-old-pension-scheme-in-budget the-unmute-breaking the-unmute-breaking-news the-unmute-latest-news the-unmute-latest-update the-unmute-punjabi-news

ਚੰਡੀਗੜ੍ਹ 19 ਸਤੰਬਰ 2022: ਸੂਬਾ ਸਰਕਾਰ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ (Old Pension Scheme) ਬਹਾਲ ਕਰਨ ਉਤੇ ਵਿਚਾਰ ਕਰ ਰਹੀ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸੂਬੇ ਦੇ ਮੁੱਖ ਸਕੱਤਰ ਨੂੰ ਇਸ ਸਕੀਮ ਨੂੰ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਅਤੇ ਕਾਰਜਪ੍ਰਣਾਲੀ ਬਾਰੇ ਗੌਰ ਕਰਨ ਲਈ ਕਿਹਾ ਤਾਂ ਕਿ ਸੂਬੇ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲ ਸਕੇ।

ਮੁਲਾਜ਼ਮਾਂ ਦੀ ਭਲਾਈ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਵੱਡੇ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਭਲਾਈ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਮੁਲਾਜ਼ਮ ਪੱਖੀ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਠੇਕੇ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨੀਤੀ ਲਿਆਂਦੀ ਗਈ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਸਰਕਾਰ ਨੇ ਵੱਡੇ ਪੱਧਰ ਉਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ, ਉਥੇ ਸਟਾਫ਼ ਦੀ ਘਾਟ ਦੂਰ ਹੋਣ ਨਾਲ ਵਿਭਾਗਾਂ ਦੀ ਕਾਰਗੁਜ਼ਾਰੀ ਵਿੱਚ ਵੀ ਸੁਧਾਰ ਹੋ ਸਕੇ।

ਜ਼ਿਕਰਯੋਗ ਹੈ ਕਿ ਸਾਲ 2004 ਵਿੱਚ ਪੁਰਾਣੀ ਪੈਨਸ਼ਨ ਸਕੀਮ (Old Pension Scheme) ਬੰਦ ਕਰ ਦਿੱਤੀ ਗਈ ਸੀ ਅਤੇ ਉਦੋਂ ਤੋਂ ਹੀ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਦਿੱਤੀ ਜਾ ਰਹੀ ਹੈ। ਮੁਲਾਜ਼ਮ ਲੰਮੇ ਸਮੇਂ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦੇ ਆ ਰਹੇ ਹਨ।

The post ਮੁਲਾਜ਼ਮਾਂ ਲਈ ਵੱਡੀ ਰਾਹਤ: CM ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • chief-minister-bhagwant-mann
  • cm-bhagwant-mann
  • news
  • old-pension-scheme
  • punjab-government
  • punjabi-news
  • restoration-of-old-pension-scheme-in-budget
  • the-unmute-breaking
  • the-unmute-breaking-news
  • the-unmute-latest-news
  • the-unmute-latest-update
  • the-unmute-punjabi-news

THE UNMUTE UPDATE: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ 'ਚ ਹੋਏ ਸ਼ਾਮਲ

Monday 19 September 2022 12:36 PM UTC+00 | Tags: aam-aadmi-party ashwani-sharma bharatiya-janata-party bjp-president-ashwani-sharma breaking-news captain-amarinder-singh cm-bhagwant-mann griculture-minister-narinder-tomar jp-nadha kiran-rijiju news punjab-assembly-elections. punjab-congress punjab-lok-congress the-unmute-breaking-news the-unmute-update

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਹੈ। ਕੈਪਟਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਪਣੀ ਪਾਰਟੀ ਬਣਾਈ ਸੀ।

ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਤਿੰਨ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਕਿਰਨ ਰਿਜਿਜੂ ਵੀ ਸ਼ਾਮਲ ਹੋਏ। ਕੈਪਟਨ ਨੇ 2021 ਵਿੱਚ ਬਣੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਵੀ ਭਾਜਪਾ ਵਿੱਚ ਰਲੇਵਾਂ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਅਮਰਿੰਦਰ ਸਿੰਘ (Captain Amarinder Singh) ਦੀ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਨੇ ਗਠਜੋੜ ਕਰਕੇ ਚੋਣਾਂ ਲੜੀਆਂ ਸਨ |

The post THE UNMUTE UPDATE: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਹੋਏ ਸ਼ਾਮਲ appeared first on TheUnmute.com - Punjabi News.

Tags:
  • aam-aadmi-party
  • ashwani-sharma
  • bharatiya-janata-party
  • bjp-president-ashwani-sharma
  • breaking-news
  • captain-amarinder-singh
  • cm-bhagwant-mann
  • griculture-minister-narinder-tomar
  • jp-nadha
  • kiran-rijiju
  • news
  • punjab-assembly-elections.
  • punjab-congress
  • punjab-lok-congress
  • the-unmute-breaking-news
  • the-unmute-update

ਪਟਿਆਲਾ ਪਹੁੰਚੇ ਕੇਂਦਰੀ ਮੰਤਰੀ ਆਰ.ਕੇ ਸਿੰਘ ਨੇ ਕਿਹਾ ਪੰਜਾਬ ਸਰਕਾਰ ਕਰਜ਼ਾ ਲੈ ਕੇ ਲੋਕਾਂ ਨੂੰ ਦੇ ਰਹੀ ਹੈ ਮੁਫ਼ਤ ਬਿਜਲੀ

Monday 19 September 2022 12:57 PM UTC+00 | Tags: aam-aadmi-party arvind-kejriwal breaking-news central-government cm-bhagwant-mann news patiala punjab-bjp punjab-police rk-singh the-unmute-breaking-news the-unmute-punjabi-news union-minister-rk-singh union-minister-rk-singh-visit-patiala

ਪਟਿਆਲਾ 19 ਸਤੰਬਰ 2022: ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਕੇਂਦਰ ਤੋਂ ਕਾਫੀ ਮੰਤਰੀਆਂ ਦਾ ਪੰਜਾਬ ਵਿੱਚ ਆਉਣਾ ਜਾਣਾ ਲਗਾਤਾਰ ਜਾਰੀ ਹੈ | ਉਥੇ ਹੀ ਹੁਣ ਕੇਂਦਰੀ ਮੰਤਰੀ ਆਰ.ਕੇ ਸਿੰਘ (RK Singh) ਪੰਜਾਬ ਦੌਰੇ ‘ਤੇ ਪਹੁੰਚੇ | ਜਿੱਥੇ ਉਨ੍ਹਾਂ ਇਸ ਦੌਰੇ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਹੈ |

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਆਰ.ਕੇ ਸਿੰਘ (RK Singh) ਨੇ ਕਿਹਾ ਕਿ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਹਰੇਕ ਵਰਗ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ | ਉਥੇ ਹੀ ਆਪਣੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਹੈ ਅਤੇ ਨਾਲ ਹੀ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੇ ਵੀ ਕੇਂਦਰੀ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ |

ਕੇਂਦਰੀ ਮੰਤਰੀ ਆਰ.ਕੇ ਸਿੰਘ ਨੇ ਮੁਫ਼ਤ ਬਿਜਲੀ ਨੂੰ ਲੈ ਕੇ ਕਿਹਾ ਕਿ ਪੰਜਾਬ ਸਰਕਾਰ ਚਾਹੇ ਤਾਂ ਸਭ ਨੂੰ ਮੁਫ਼ਤ ਬਿਜਲੀ ਦੇ ਸਕਦੀ ਹੈ, ਪਰ ਬਿਜਲੀ ਮੁਫਤ ਨਹੀਂ ਹੈ ਕਿਉਂਕਿ ਕੋਲੇ ਦਾ ਭੁਗਤਾਨ ਕਰਨ ਤੋਂ ਇਲਾਵਾ ਕਾਫੀ ਖਰਚਾ ਬਿਜਲੀ ‘ਤੇ ਪੈਂਦਾ ਹੈ ਜਿਸ ਕਰਕੇ ਬਿਜਲੀ ਮੁਫਤ ਨਹੀਂ ਹੈ |

ਪਰ ਸੂਬਾ ਸਰਕਾਰ ਨੂੰ ਅਧਿਕਾਰ ਹੈ ਕਿ ਉਹ ਬਿਜਲੀ ਮੁਫ਼ਤ ਦੇ ਸਕਦੀ ਹੈ, ਪਰ ਪੰਜਾਬ ਸਰਕਾਰ ਨੂੰ ਇਸ ਦਾ ਭੁਗਤਾਨ ਵੀ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੋਲੇ ਦੀ ਬਹੁਤ ਕਮੀ ਹੈ ਪਰ ਪੰਜਾਬ ਵਿੱਚ ਬਾਕੀ ਸੂਬਿਆਂ ਨਾਲੋਂ ਕੋਲੇ ਦਾ ਜ਼ਿਆਦਾ ਸਟਾਕ ਮੁਹੱਈਆ ਕਰਵਾਇਆ ਜਾ ਰਿਹਾ, ਪਰ ਫਿਰ ਵੀ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ|

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਨ ਲੈ ਕੇ ਜਨਤਾ ਨੂੰ ਸਬਸਿਡੀ ਦੇ ਰਿਹਾ ਹੈ ਅਤੇ ਕਰਜ਼ਾ ਲੈ ਕੇ ਲੋਕਾਂ ਨੂੰ ਸਹੂਲਤ ਦੇਣ ਨਾਲ ਸ੍ਰੀਲੰਕਾ ਵਰਗੇ ਹਾਲਾਤ ਸੂਬਿਆਂ ਦੇ ਬਣ ਜਾਣਗੇ |

ਉੱਥੇ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੰਨੇ ਵੀ ਲੋਕ ਭਾਜਪਾ ਵਿੱਚ ਆਉਣਗੇ।, ਉਨ੍ਹਾਂ ਹੀ ਪਾਰਟੀ ਵੱਡੀ ਹੋਵੇਗੀ ਅਤੇ ਉਨ੍ਹਾਂ ਦੇ ਆਉਣ ਨਾਲ ਪੰਜਾਬ ਵਿੱਚ ਭਾਜਪਾ ਦਾ ਭਵਿੱਖ ਵਧੀਆ ਹੋਵੇਗਾ |

The post ਪਟਿਆਲਾ ਪਹੁੰਚੇ ਕੇਂਦਰੀ ਮੰਤਰੀ ਆਰ.ਕੇ ਸਿੰਘ ਨੇ ਕਿਹਾ ਪੰਜਾਬ ਸਰਕਾਰ ਕਰਜ਼ਾ ਲੈ ਕੇ ਲੋਕਾਂ ਨੂੰ ਦੇ ਰਹੀ ਹੈ ਮੁਫ਼ਤ ਬਿਜਲੀ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • central-government
  • cm-bhagwant-mann
  • news
  • patiala
  • punjab-bjp
  • punjab-police
  • rk-singh
  • the-unmute-breaking-news
  • the-unmute-punjabi-news
  • union-minister-rk-singh
  • union-minister-rk-singh-visit-patiala

ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਹਾਇਕ ਪ੍ਰੋਫੈਸਰ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ, ਕਈ ਜਣਿਆਂ ਨੂੰ ਹਿਰਾਸਤ 'ਚ ਲਿਆ

Monday 19 September 2022 01:29 PM UTC+00 | Tags: 1158-assistant-professors 1158-assistant-professors-and-librarian aam-aadmi-party-cm-bhagwant-mann assistant-professor-and-librarian barnala barnala1158 barnala-teacher-protest bhagwant-mann breaking-news cm-bhagwant-mann education-minister-meet-hayer higher-education-minister-gurmeet-singh higher-education-minister-meet-hayer meet-haye news punjab-librarian punjab-news the-unmute-breaking-news

ਬਰਨਾਲਾ 19 ਸਤੰਬਰ 2022: ਬਰਨਾਲਾ (Barnala) ਵਿੱਚ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ (Assistant professor and librarian) ਫਰੰਟ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਇਸ ਦੌਰਾਨ ਜਦੋਂ ਸਹਾਇਕ ਪ੍ਰੋਫੈਸਰ ਬੈਰੀਕੇਡਿੰਗ ਤੋੜ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਵੱਲ ਵਧੇ ਤਾਂ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਸ਼ੁਰੂ ਗਈ |

ਦੱਸਿਆ ਜਾ ਰਿਹਾ ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਇਸ ਲਾਠੀਚਾਰਜ ‘ਚ ਜ਼ਖਮੀ ਹੋਏ ਸਹਾਏ ਪ੍ਰੋਫੈਸਰ ਰੌਣੀ ਸਮੇਤ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਨੇ ਪੰਜਾਬ ਸਰਕਾਰ ਤੇ ਪੁਲਿਸ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ ਕੀਤੀ | ਜਾਣਕਰੀ ਅਨੁਸਾਰ ਕਈ ਜਣਿਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ |

ਇਸਤੋਂ ਪਹਿਲਾ 1158 ਅਸਿਸਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਫਰੰਟ ਦੇ ਆਗੂਆਂ ਸ਼ਰਨਜੀਤ ਕੌਰ, ਤੇਜਿੰਦਰ ਕੌਰ, ਦਿਲਜੀਤ ਕੌਰ, ਗੌਰਵ, ਸੋਹੇਲ ਨੇ ਦੱਸਿਆ ਕਿ 25 ਸਾਲਾਂ ਦੇ ਸੰਘਰਸ਼ ਤੋਂ ਬਾਅਦ ਪੰਜਾਬ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਨਹੀਂ ਹੋਈ, ਪਰ ਸਰਕਾਰ ਦੀਆਂ ਤਕਨੀਕੀ ਖਾਮੀਆਂ ਕਾਰਨ ਅਦਾਲਤਾਂ ਵੱਲੋਂ ਭਰਤੀਆਂ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ ਸਿਹਤ ਤੇ ਸਿੱਖਿਆ ਸਬੰਧੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਭਰਤੀਆਂ ਦਾ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਅਦਾਲਤ ਵਿੱਚ ਕੋਈ ਯਤਨ ਨਹੀਂ ਕੀਤਾ ਗਿਆ।

The post ਮੀਤ ਹੇਅਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸਹਾਇਕ ਪ੍ਰੋਫੈਸਰ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ, ਕਈ ਜਣਿਆਂ ਨੂੰ ਹਿਰਾਸਤ ‘ਚ ਲਿਆ appeared first on TheUnmute.com - Punjabi News.

Tags:
  • 1158-assistant-professors
  • 1158-assistant-professors-and-librarian
  • aam-aadmi-party-cm-bhagwant-mann
  • assistant-professor-and-librarian
  • barnala
  • barnala1158
  • barnala-teacher-protest
  • bhagwant-mann
  • breaking-news
  • cm-bhagwant-mann
  • education-minister-meet-hayer
  • higher-education-minister-gurmeet-singh
  • higher-education-minister-meet-hayer
  • meet-haye
  • news
  • punjab-librarian
  • punjab-news
  • the-unmute-breaking-news

ਭਾਜਪਾ 'ਚ ਸ਼ਾਮਲ ਹੋਣ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ, ਕਿਹਾ ਪੰਜਾਬ ਦੇ ਹਿੱਤ ਦੀ ਗੱਲ ਕਰਾਂਗਾ

Monday 19 September 2022 01:45 PM UTC+00 | Tags: aam-aadmi-party ashwani-sharma bharatiya-janata-party bjp-president-ashwani-sharma breaking-news captain-amarinder-singh cm-bhagwant-mann griculture-minister-narinder-tomar jp-nadha kiran-rijiju news punjab-assembly-elections. punjab-congress punjab-lok-congress the-unmute-breaking-news the-unmute-update

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਕੈਪਟਨ ਨੇ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਪੰਜਾਬ ਨਾਲ ਸਬੰਧਤ ਹੋਣ ਕਾਰਨ ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਪੰਜਾਬ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਰਹਿੰਦਾ ਹੈ। ਅਜਿਹੇ ਵਿੱਚ ਇੱਥੇ ਮਜ਼ਬੂਤ ​​ਲੀਡਰਸ਼ਿਪ ਦੀ ਲੋੜ ਹੈ।

ਕੈਪਟਨ ਨੇ ਕਿਹਾ ਕਿ ਉਹ ਕਾਫੀ ਸਮਾਂ ਪਹਿਲਾਂ ਭਾਜਪਾ ‘ਚ ਸ਼ਾਮਲ ਹੋਣ ਵਾਲੇ ਸਨ ਪਰ ਉਨ੍ਹਾਂ ਨੂੰ ਆਪਣੀ ਰੀੜ੍ਹ ਦੀ ਹੱਡੀ ਦੀ ਸਰਜਰੀ ਲਈ ਬਾਹਰ ਜਾਣਾ ਪਿਆ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਆਪਰੇਸ਼ਨ ਤੋਂ ਪਰਤਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।

ਜਦੋਂ ਪੱਤਰਕਾਰਾਂ ਨੇ ਕੈਪਟਨ ਨੂੰ ਪੁੱਛਿਆ ਕਿ ਹੁਣ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਹਰਿਆਣਾ ਵਿੱਚ ਵੀ ਪਾਰਟੀ ਦੀ ਸਰਕਾਰ ਹੈ ਤਾਂ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਵਰਗੇ ਵਿਵਾਦ ਬਾਰੇ ਉਨ੍ਹਾਂ ਦਾ ਕੀ ਸਟੈਂਡ ਹੋਵੇਗਾ? ਇਸ ਲਈ ਕੈਪਟਨ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਿੱਤ ਦੀ ਗੱਲ ਕਰਨਗੇ ਕਿਉਂਕਿ ਉਨ੍ਹਾਂ ਲਈ ਪੰਜਾਬ ਸਭ ਤੋਂ ਪਹਿਲਾਂ ਹੈ।

ਇਸਦੇ ਨਾਲ ਹੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਸਬੰਧੀ ਪੱਤਰਕਾਰਾਂ ਵੱਲੋਂ ਜਦੋਂ ਇਹ ਪੁੱਛਿਆ ਗਿਆ ਕਿ ਪ੍ਰਨੀਤ ਕੌਰ ਦਿਖਾਈ ਨਹੀਂ ਦਿੱਤੇ ਤਾਂ ਇਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੀ ਇਹ ਜ਼ਰੂਰੀ ਹੈ ਕਿ ਜੋ ਪਤੀ ਕਰੇ ਉਹੀ ਪਤਨੀ ਕਰੇ।

The post ਭਾਜਪਾ ‘ਚ ਸ਼ਾਮਲ ਹੋਣ ‘ਤੇ ਬੋਲੇ ਕੈਪਟਨ ਅਮਰਿੰਦਰ ਸਿੰਘ, ਕਿਹਾ ਪੰਜਾਬ ਦੇ ਹਿੱਤ ਦੀ ਗੱਲ ਕਰਾਂਗਾ appeared first on TheUnmute.com - Punjabi News.

Tags:
  • aam-aadmi-party
  • ashwani-sharma
  • bharatiya-janata-party
  • bjp-president-ashwani-sharma
  • breaking-news
  • captain-amarinder-singh
  • cm-bhagwant-mann
  • griculture-minister-narinder-tomar
  • jp-nadha
  • kiran-rijiju
  • news
  • punjab-assembly-elections.
  • punjab-congress
  • punjab-lok-congress
  • the-unmute-breaking-news
  • the-unmute-update

ਪੋਲੀਓ ਮੁਹਿੰਮ ਦੇ ਪਹਿਲੇ ਦਿਨ ਪੰਜਾਬ 'ਚ 7 ਲੱਖ ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ: ਸਿਹਤ ਮੰਤਰੀ

Monday 19 September 2022 01:55 PM UTC+00 | Tags: aam-aadmi-party breaking-news chetan-singh-jauramajra-news cm-bhagwant-mann health-and-family-welfare-minister-of-punjab-giving news pulse-polio pulse-polio-campaign punjab-government punjab-news punjab-politics the-unmute the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 19 ਸਤੰਬਰ 2022: ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਉੱਪ ਕੌਮੀ ਪਲਸ ਪੋਲੀਓ ਮੁਹਿੰਮ (Pulse Polio Campaign) ਦਾ ਦੌਰ ਜਾਰੀ ਹੈ, ਇਸ ਮੁਹਿੰਮ ਦੇ ਪਹਿਲੇ ਦਿਨ ਪੰਜਾਬ ਵਿੱਚ 701675 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ, ਜੋ ਕਿ ਨਿਰਧਾਰਤ ਟੀਚੇ ਦਾ ਲਗਭਗ 47 ਫੀਸਦੀ ਬਣਦਾ ਹੈ।

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਮੁਹਿੰਮ ਤਹਿਤ 100 ਫੀਸਦੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਵਿੱਚ ਸਾਰੇ 0-5 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਪ੍ਰਵਾਸੀ ਬੱਚਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਆਬਾਦੀ ਹੋਣ ਕਰਕੇ ਜ਼ਿਆਦਾਤਰ ਬੱਚੇ ਪੋਲੀਓ ਬੂੰਦਾਂ ਪਿਲਾਉਣ (Pulse Polio Campaign) ਦੇ ਰੋਜ਼ਾਨਾ ਸੈਸ਼ਨਾਂ ਦਾ ਲਾਭ ਨਹੀਂ ਉਠਾ ਪਾਉਂਦੇ, ਜਿਸ ਕਾਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਇਹ ਵਿਸ਼ੇਸ਼ ਪਲਸ ਪੋਲੀਓ ਮੁਹਿੰਮ 18-20 ਸਤੰਬਰ, 2022 ਤੱਕ ਚਲਾਈ ਜਾ ਰਹੀ ਹੈ।

ਪੋਲੀਓ ਮੁਹਿੰਮ ਦੇ ਪਹਿਲੇ ਦਿਨ ਦੀ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਸ. ਜੌੜਾਮਾਜਰਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਹੈ। ਉਨਾਂ ਦੱਸਿਆ ਕਿ ਪਹਿਲੇ ਦਿਨ ਦੌਰਾਨ ਪਠਾਨਕੋਟ 70.43 ਫੀਸਦੀ, ਤਰਨਤਾਰਨ 58.17 ਫੀਸਦੀ, ਐਸ.ਬੀ.ਐਸ. ਨਗਰ 54.02 ਫੀਸਦੀ, ਪਟਿਆਲਾ 49.93 ਫੀਸਦੀ, ਅੰਮ੍ਰਿਤਸਰ 47.12 ਫੀਸਦੀ, ਫਤਿਹਗੜ੍ਹ ਸਾਹਿਬ 43.41 ਫੀਸਦੀ, ਮਾਨਸਾ 42.83 ਫੀਸਦੀ, ਫਾਜ਼ਿਲਕਾ 42.61 ਫੀਸਦੀ, ਮੋਗਾ 42.30 ਫੀਸਦੀ, ਬਠਿੰਡਾ 41.97 ਫੀਸਦੀ, ਮੁਕਤਸਰ ਸਾਹਿਬ 38.77 ਫੀਸਦੀ ਅਤੇ ਫਰੀਦਕੋਟ 37.53 ਫੀਸਦੀ ਆਦਿ ਪ੍ਰਾਪਤੀ ਰਹੀ ਹੈ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਪੋਲੀਓ ਬੂਥ ਬਣਾਏ ਗਏ ਸਨ ਅਤੇ ਹੁਣ ਪੰਜਾਬ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਬਕਾਇਆ ਬੱੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ।

ਸ. ਜੌੜਾਮਾਜਰਾ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਬੂੰਦਾਂ ਜ਼ਰੂਰ ਪਿਲਾਉਣ ਅਤੇ ਆਪਣੇ ਬੱਚਿਆਂ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਪੋਲੀਓ ਤੋਂ ਸੁਰੱਖਿਅਤ ਬਣਾਉਣ `ਚ ਯੋਗਦਾਨ ਪਾਉਣ। ਸਿਹਤ ਮੰਤਰੀ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

The post ਪੋਲੀਓ ਮੁਹਿੰਮ ਦੇ ਪਹਿਲੇ ਦਿਨ ਪੰਜਾਬ ‘ਚ 7 ਲੱਖ ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ: ਸਿਹਤ ਮੰਤਰੀ appeared first on TheUnmute.com - Punjabi News.

Tags:
  • aam-aadmi-party
  • breaking-news
  • chetan-singh-jauramajra-news
  • cm-bhagwant-mann
  • health-and-family-welfare-minister-of-punjab-giving
  • news
  • pulse-polio
  • pulse-polio-campaign
  • punjab-government
  • punjab-news
  • punjab-politics
  • the-unmute
  • the-unmute-breaking-news
  • the-unmute-latest-news
  • the-unmute-punjabi-news

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ 'ਮੈਗਾ' ਜਾਗਰੂਕਤਾ ਮੁਹਿੰਮ 27 ਸਤੰਬਰ ਤੋਂ ਕੀਤੀ ਜਾਵੇਗੀ ਸ਼ੁਰੂ

Monday 19 September 2022 02:05 PM UTC+00 | Tags: aam-aadmi-party agriculture-and-farmers-welfare-minister-kuldeep-singh-dhaliwal breaking-news mega-awareness-campaign mega-awareness-campaign-in-punjab news punjab-farmers punjab-farmers-associations punjab-government punjab-government-neqws punjabi-news punjab-politics the-unmute-breaking-news the-unmute-punjabi-news

ਚੰਡੀਗੜ੍ਹ 19 ਸਤੰਬਰ 2022: ਪੰਜਾਬ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਇਸ ਨਾਲ ਜੁੜੇ ਵੱਖ-ਵੱਖ ਵਿਭਾਗਾਂ ਅਤੇ ਸਬੰਧਤ ਅਦਾਰਿਆਂ ਨਾਲ ਮਿਲ ਕੇ ਸਾਂਝੀ ਰਣਨੀਤੀ ਉਲੀਕਣ ਦੇ ਮੱਦੇਨਜ਼ਰ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਉੱਚੇਰੀ ਸਿੱਖਿਆ ਅਤੇ ਵਾਤਾਵਰਣ ਮੰਤਰੀ ਮੀਤ ਹੇਅਰ, ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ ਅਤੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ ਨੇ ਮਾਹਿਰਾਂ ਨਾਲ ਮੀਟਿੰਗ ਕੀਤੀ ।

ਇਸ ਮੀਟਿੰਗ ਉਪਰੰਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਉੱਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੱਤਰਕਾਰ ਸੰਮੇਲਨ ਦੌਰਾਨ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ 27 ਸਤੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ 'ਮੈਗਾ' ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਉਨ੍ਹਾਂ ਦੱਸਿਆ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਯੂਨੀਵਰਸਿਟੀ ਅਤੇ ਕਾਲਜਾਂ ਦੇ ਨੌਜਵਾਨਾਂ ਨੂੰ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਅਤੇ ਪਰਾਲੀ ਨੂੰ ਮਿੱਟੀ ਵਿਚ ਹੀ ਜਜ਼ਬ ਕਰਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ

ਇਸ ਤੋਂ ਬਾਅਦ 28 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ 29 ਸਤੰਬਰ ਨੂੰ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾਣਗੇ।ਜਿਸ ਤੋਂ ਬਾਅਦ ਇਹ ਨੌਜ਼ਵਾਨ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਬਸਿਡੀ 'ਤੇ ਹੈਪੀ ਸੀਡਰ ਲੈਣ ਲਈ ਕਿਸਾਨਾਂ ਨੂੰ ਅਪਾਲਈ ਕਰਨ ਲਈ 15 ਦਿਨ ਦਾ ਸਮਾਂ ਵਧਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਸ ਸਕੀਮ ਅਧੀਨ ਹੈਪੀ ਸੀਡਰ ਲੈ ਕੇ ਪਰਾਲੀ ਨੂੰ ਬਿਨਾਂ ਸਾੜੇ ਕਣਕ ਦੀ ਬਿਜਾਈ ਕਰ ਸਕਣ।

ਇਸ ਤੋਂ ਇਲਾਵਾ ਪਰਾਲੀ ਨੂੰ ਮਿੱਟੀ ਵਿਚ ਬਿਨਾਂ ਸਾੜੇ ਜਜ਼ਬ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਤਜ਼ਰਬੇ ਦੇ ਤੌਰ 'ਤੇ ਪਾਇਲਟ ਪ੍ਰੋਜੈਕਟ ਵਜੋਂ 5000 ਏਕੜ ਵਿਚ ਡੀ-ਕੰਪੋਜ਼ਰ ਦੇ ਘੋਲ ਦਾ ਛਿੜਕਾਅ ਕੀਤਾ ਜਾਵੇਗਾ।ਉਨ੍ਹਾਂ ਨਾਲ ਹੀ ਦੱਸਿਆ ਕਿ ਬਲਾਕ ਪੱਧਰ 'ਤੇ ਖੇਤੀਬਾੜੀ ਅਫਸਰਾਂ ਨੂੰ 5-10 ਹੈਪੀ ਸੀਡਰ ਮਸ਼ੀਨਾ ਦਿੱਤੀਆਂ ਗਈਆਂ ਹਨ।ਇਹ ਮਸ਼ੀਨਾਂ ਛੋਟੇ ਕਿਸਾਨ ਮੁਫਤ ਵਿਚ ਵਰਤ ਸਕਣਗੇ।

ਉੱਚੇਰੀ ਸਿੱਖਿਆ ਅਤੇ ਵਾਤਵਰਣ ਮੰਤਰੀ ਮੀਤ ਹੇਅਰ ਨੇ ਪੱਤਰਕਾਰ ਸੰਮੇਲਨ ਦੌਰਾਨ ਪਰਾਲੀ ਨੂੰ ਬਾਲਣ ਬਣਾ ਕੇ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਦੀ ਲੋੜ 'ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੇ ਵਾਤਾਵਰਣ ਪੱਖੀ (ਈਕੋ ਫਰੈਂਡਲੀ) ਉਦਯੋਗਾਂ ਨੂੰ ਪੰਜਾਬ ਸਰਕਾਰ ਵਲੋਂ ੳਤੁਸ਼ਾਹਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਕਾਰਜ ਵਿਧੀ ਰਾਹੀਂ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਸਹਾਇਤਾ ਵੀ ਮਿਲਦੀ ਹੈ। ਇਸ ਦੇ ਨਾਲ ਹੀ ੳਨ੍ਹਾਂ ਦੱਸਿਆ ਕਿ ਇੱਟਾਂ ਵਾਲੇ ਭੱਠਿਆਂ ਨੂੰ ਕੁਝ ਫੀਸਦੀ ਬਾਲਣ ਪਰਾਲੀ ਨੂੰ ਲੈਣਾ ਲਾਜ਼ਮੀ ਕਰਨ ਦੇ ਨਾਲ ਨਾਲ ਹੋਰ ਉਦਯੋਗਾਂ ਲਈ ਵੀ ਅਜਿਹਾ ਲਾਜ਼ਮੀ ਕਰਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਮੰਟਿੰਗ ਦੌਰਾਨ ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਅਤੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਸਮੇਤ ਸਾਰੇ ਮੰਤਰੀਆਂ ਨੇ ਕਿਹਾ ਕਿ ਪੰਜਾਬ ਦੀ ਸਾਢੇ ਤਿੰਨ ਕਰੋੜ ਵਸੋਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਪ੍ਰਦਾਨ ਕਰਨ ਲਈ ਸਾਂਝੇ ਹੰਭਲੇ ਮਾਰਨ ਦੀ ਲੋੜ ਹੈ।

ਮੰਤਰੀ ਸਮੂਹ ਨੇ ਲੋੜ 'ਤੇ ਜੋਰ ਦਿੱਤਾ ਕਿ ਪਰਾਲੀ ਨੂੰ ਮਿੱਟੀ ਵਿਚ ਬਿਨਾਂ ਸਾੜੇ ਮਿਲਾਉਣ, ਬਾਲਣ ਦੇ ਤੌਰ 'ਤੇ ਵਰਤਣ ਅਤੇ ਪਰਾਲੀ ਨੂੰ ਖਾਦ ਦੇ ਤੌਰ 'ਤੇ ਤਿਆਰ ਕਰਨ ਨੂੰ ਉਸ਼ਾਹਿਤ ਕਰਨ ਤੋਂ ਇਲਾਵਾ ਹੋਰ ਢੰਗ ਤਰੀਕੇ ਪਰਾਲੀ ਦੀ ਸਾਂਭ- ਸੰਭਾਲ ਲਈ ਲੱਭਣ 'ਤੇ ਜੋਰ ਦੇਣ ਦੀ ਲੋੜ ਹੈ।

ਇਸ ਮੀਟਿੰਗ ਵਿਚ ਫਾਰਮਰ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ ਆਦਰਸ਼ ਪਾਲ ਵਿਗ ਤੇ ਮੈਂਬਰ ਸਕੱਤਰ ਇੰਜੀਨੀਅਰ ਕਰੁਨੇਸ਼ ਗਰਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸ ਐਸ ਗੋਸਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਏ. ਡੀ.ਜੀ.ਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਸੰਭਾਲਣ ਅਤੇ ਬਾਲਣ ਵਜੋਂ ਵਰਤੋ ਲਈ ਵਿਚਾਰ ਪੇਸ਼ ਕੀਤੇ।

The post ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਲਈ 'ਮੈਗਾ' ਜਾਗਰੂਕਤਾ ਮੁਹਿੰਮ 27 ਸਤੰਬਰ ਤੋਂ ਕੀਤੀ ਜਾਵੇਗੀ ਸ਼ੁਰੂ appeared first on TheUnmute.com - Punjabi News.

Tags:
  • aam-aadmi-party
  • agriculture-and-farmers-welfare-minister-kuldeep-singh-dhaliwal
  • breaking-news
  • mega-awareness-campaign
  • mega-awareness-campaign-in-punjab
  • news
  • punjab-farmers
  • punjab-farmers-associations
  • punjab-government
  • punjab-government-neqws
  • punjabi-news
  • punjab-politics
  • the-unmute-breaking-news
  • the-unmute-punjabi-news

ਪੰਜਾਬ ਖੇਤੀਬਾੜੀ ਯੂਨੀਵਰਸਿਟੀ CBG ਪਲਾਂਟਾਂ ਤੋਂ ਪੈਦਾ ਹੁੰਦੀ ਜੈਵਿਕ ਖਾਦ ਦੀ ਖੇਤੀ 'ਚ ਵਰਤੋਂ ਬਾਰੇ ਕਰੇਗੀ ਅਧਿਐਨ

Monday 19 September 2022 02:15 PM UTC+00 | Tags: aam-aadmi-party agriculture-minister-kuldeep-singh-dhaliwal arvind-kejriwal bg breaking-news cbg-plants-in-agriculture cm-bhagwant-mann ludhiana news punjab-agricultural-university punjab-agriculture-university punjab-bhawan punjab-government the-unmute-breaking-news the-unmute-latest-update vice-chancellor-dr-satbir-singh-gosal

ਚੰਡੀਗੜ੍ਹ 19 ਸਤੰਬਰ 2022: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਫਰਮੈਂਟਿਡ ਆਰਗੈਨਿਕ ਮੈਨਿਓਰ (ਜੈਵਿਕ ਖਾਦ) ਦੀ ਖੇਤੀ ਅਤੇ ਬਾਗ਼ਬਾਨੀ ਵਿੱਚ ਵਰਤੋਂ ਦੀਆਂ ਸੰਭਾਵਨਾਵਾਂ ਬਾਰੇ ਅਧਿਐਨ ਕਰੇਗੀ। ਇਹ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਤਿੰਨ ਕੈਬਨਿਟ ਮੰਤਰੀਆਂ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।

ਜੈਵਿਕ ਖਾਦ ਦੀ ਵਰਤੋਂ ਸਬੰਧੀ ਢੰਗ-ਤਰੀਕਿਆਂ ਬਾਰੇ ਵਿਸਥਾਰਪੂਰਵਕ ਚਰਚਾ ਕਰਦਿਆਂ ਮੰਤਰੀਆਂ ਨੇ ਜੈਵਿਕ ਖਾਦ ਦੀ ਖਰੀਦ ਅਤੇ ਚੁਕਾਈ ਬਾਰੇ ਵਿਚਾਰ-ਵਟਾਂਦਰੇ ਲਈ ਗਠਿਤ 21 ਮੈਂਬਰੀ ਟਾਸਕ ਫੋਰਸ ਨੂੰ ਵੀ ਇਸ ਖਾਦ ਦੀ ਢੁਕਵੀਂ ਵਰਤੋਂ ਬਾਰੇ ਸੰਭਾਵਨਾਵਾਂ ਦੀ ਘੋਖ ਕਰਨ ਲਈ ਕਿਹਾ ਤਾਂ ਜੋ ਪਰਾਲੀ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾ ਸਕੇ।

ਇਸ ਸਬੰਧੀ ਸਾਕਾਰਾਤਮਕ ਨਤੀਜਿਆਂ ਦਾ ਵਾਅਦਾ ਕਰਦਿਆਂ ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਮੰਤਰੀਆਂ ਨੂੰ ਜਾਣੂ ਕਰਵਾਇਆ ਕਿ ਯੂਨੀਵਰਸਿਟੀ ਦੇ ਮਾਹਿਰਾਂ ਨੇ ਪਹਿਲਾਂ ਹੀ ਇਸ ਜੈਵਿਕ ਖਾਦ ਦੀ ਖੇਤੀਬਾੜੀ ਵਿੱਚ ਵਰਤੋਂ ਅਤੇ ਪੌਦਿਆਂ ਦੇ ਵਿਕਾਸ ਤੇ ਮਿੱਟੀ ਦੀ ਗੁਣਵੱਤਾ 'ਤੇ ਇਸ ਦੇ ਪ੍ਰਭਾਵ ਬਾਰੇ ਖੋਜ ਆਰੰਭ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੋ ਫਸਲਾਂ ਦਾ ਅਧਿਐਨ ਕਰਨ ਉਪਰੰਤ ਅਗਲੇ ਸਾਲ ਅਪ੍ਰੈਲ ਤੱਕ ਖੇਤੀਬਾੜੀ ਵਿੱਚ ਇਸ ਜੈਵਿਕ ਖਾਦ ਦੀ ਵਰਤੋਂ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਅੰਤਿ੍ਮ ਰਿਪੋਰਟ ਸਾਂਝੀ ਕਰੇਗੀ।

ਇਸ ਦੌਰਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਰਾਲੀ ਸਾੜਨ ਤੋਂ ਰੋਕਣ ਦਾ ਸਭ ਤੋਂ ਢੁੱਕਵਾਂ ਤੇ ਵਿਗਿਆਨਕ ਹੱਲ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੋਣ ਵਾਲੀ ਜੈਵਿਕ ਖਾਦ ਦੀ ਚੁਕਾਈ ਅਤੇ ਖਰੀਦ ਲਈ ਢੁਕਵੀਂ ਵਿਧੀ ਵਿਕਸਤ ਕਰਨ 'ਤੇ ਵੀ ਜ਼ੋਰ ਦਿੱਤਾ।

ਦੱਸਣਯੋਗ ਹੈ ਕਿ ਹਰ ਸਾਲ 20 ਮਿਲੀਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੋ ਰਿਹਾ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ, 33.23 ਟਨ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲਾ ਸੀ.ਬੀ.ਜੀ. ਪਲਾਂਟ ਸੰਗਰੂਰ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਪੇਡਾ ਵੱਲੋਂ 492.58 ਟਨ ਪ੍ਰਤੀ ਦਿਨ ਦੀ ਕੁੱਲ ਸਮਰੱਥਾ ਵਾਲੇ 42 ਹੋਰ ਸੀ.ਬੀ.ਜੀ. ਪ੍ਰਾਜੈਕਟ ਵੀ ਅਲਾਟ ਕੀਤੇ ਗਏ ਹਨ। ਇਨ੍ਹਾਂ ਸਾਰੇ ਪਲਾਂਟਾਂ ਦੇ ਸ਼ੁਰੂ ਹੋਣ ਨਾਲ ਸਾਲਾਨਾ ਘੱਟੋ-ਘੱਟ 10 ਲੱਖ ਟਨ ਜੈਵਿਕ ਖਾਦ ਪੈਦਾ ਹੋਣ ਦੀ ਉਮੀਦ ਹੈ।

ਇਸ ਮੌਕੇ ਵਧੀਕ ਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਏ ਵੇਣੂ ਪ੍ਰਸਾਦ, ਪੇਡਾ ਦੇ ਮੁੱਖ ਕਾਰਜਕਾਰੀ ਸੁਮੀਤ ਜਾਰੰਗਲ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸੀ.ਬੀ.ਜੀ. ਪਲਾਂਟਾਂ ਦੇ ਨਿਵੇਸ਼ਕ ਹਾਜ਼ਰ ਸਨ।

The post ਪੰਜਾਬ ਖੇਤੀਬਾੜੀ ਯੂਨੀਵਰਸਿਟੀ CBG ਪਲਾਂਟਾਂ ਤੋਂ ਪੈਦਾ ਹੁੰਦੀ ਜੈਵਿਕ ਖਾਦ ਦੀ ਖੇਤੀ 'ਚ ਵਰਤੋਂ ਬਾਰੇ ਕਰੇਗੀ ਅਧਿਐਨ appeared first on TheUnmute.com - Punjabi News.

Tags:
  • aam-aadmi-party
  • agriculture-minister-kuldeep-singh-dhaliwal
  • arvind-kejriwal
  • bg
  • breaking-news
  • cbg-plants-in-agriculture
  • cm-bhagwant-mann
  • ludhiana
  • news
  • punjab-agricultural-university
  • punjab-agriculture-university
  • punjab-bhawan
  • punjab-government
  • the-unmute-breaking-news
  • the-unmute-latest-update
  • vice-chancellor-dr-satbir-singh-gosal

ਭਾਰਤੀ ਹਾਈ ਕਮਿਸ਼ਨ ਵਲੋਂ ਲਿਸਟਰ 'ਚ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਦੀ ਨਿੰਦਾ, ਤੁਰੰਤ ਕਾਰਵਾਈ ਕਰਨ ਦੀ ਕੀਤੀ ਮੰਗ

Monday 19 September 2022 02:33 PM UTC+00 | Tags: breaking-news hindu-places-of-worshi indian-high-commission-condemned-the-violence leicester londaon news university-of-leicester

ਚੰਡੀਗੜ੍ਹ 19 ਸਤੰਬਰ 2022: ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਲਿਸਟਰ (Leicester) ਵਿਚ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਦੀ ਨਿੰਦਾ ਕੀਤੀ ਅਤੇ ਹਮਲਿਆਂ ਵਿਚ ਸ਼ਾਮਲ ਲੋਕਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

ਹਾਈ ਕਮਿਸ਼ਨ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਲਿਸਟਰ ਵਿੱਚ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਅਤੇ ਹਿੰਦੂ ਧਰਮ ਅਸਥਾਨ ਦੇ ਸਥਾਨਾਂ ‘ਤੇ ਪ੍ਰਤੀਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਨਿੰਦਾ ਕਰਦੇ ਹਾਂ। ਅਸੀਂ ਪ੍ਰਸ਼ਾਸਨ ਕੋਲ ਮਾਮਲਾ ਉਠਾਇਆ ਹੈ ਅਤੇ ਪ੍ਰਸ਼ਾਸਨ ਤੋਂ ਸਾਡੀ ਮੰਗ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

Leicester

ਜਿਕਰਯੋਗ ਹੈ ਕਿ ਲਿਸਟਰ (Leicester) ਪੁਲਿਸ ਨੇ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 27 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਪਰ ਤਣਾਅ ਬਰਕਰਾਰ ਹੈ। ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਭਾਰਤ-ਪਾਕਿ ਏਸ਼ੀਆ ਕੱਪ ਦੇ ਮੈਚ ਤੋਂ ਬਾਅਦ ਦੋ ਭਾਈਚਾਰਿਆਂ ਵਿੱਚ ਤਣਾਅ ਪੈਦਾ ਹੋ ਗਿਆ।

ਜਿਸਦੇ ਚੱਲਦੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇਕ ਧਾਰਮਿਕ ਸਥਾਨ ‘ਤੇ ਭੰਨਤੋੜ ਅਤੇ ਝੰਡਾ ਉਤਾਰਨ ਦੀ ਗੱਲ ਵੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 28 ਅਗਸਤ ਨੂੰ ਏਸ਼ੀਆ ਕੱਪ ਦੇ ਮੈਚ ‘ਚ ਪਾਕਿਸਤਾਨ ਦੀ ਹਾਰ ਤੋਂ ਲੈਸਟਰ ‘ਚ ਹਿੰਦੂ-ਮੁਸਲਮਾਨਾਂ ਵਿਚਾਲੇ ਤਣਾਅ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ 6 ਸਤੰਬਰ ਨੂੰ ਲਿਸਟਰ ‘ਚ ਨਾਰਾਜ਼ ਪਾਕਿਸਤਾਨੀ ਮੁਸਲਮਾਨਾਂ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ।

The post ਭਾਰਤੀ ਹਾਈ ਕਮਿਸ਼ਨ ਵਲੋਂ ਲਿਸਟਰ ‘ਚ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਦੀ ਨਿੰਦਾ, ਤੁਰੰਤ ਕਾਰਵਾਈ ਕਰਨ ਦੀ ਕੀਤੀ ਮੰਗ appeared first on TheUnmute.com - Punjabi News.

Tags:
  • breaking-news
  • hindu-places-of-worshi
  • indian-high-commission-condemned-the-violence
  • leicester
  • londaon
  • news
  • university-of-leicester

Monkeypox: ਦਿੱਲੀ 'ਚ ਮੰਕੀਪਾਕਸ ਦਾ ਨੌਵਾਂ ਕੇਸ ਆਇਆ ਸਾਹਮਣੇ, ਇੱਕ ਨਾਈਜੀਰੀਅਨ ਔਰਤ 'ਚ ਮੰਕੀਪਾਕਸ ਦੀ ਪੁਸ਼ਟੀ

Monday 19 September 2022 03:35 PM UTC+00 | Tags: delhi lok-nayak-hospital monkeypox monkeypox-news news nigerian-woman-in-delhi nine-patients-of-monkeypox the-unmute-breaking-news the-unmute-punjabi-news

ਚੰਡੀਗੜ੍ਹ 19 ਸਤੰਬਰ 2022: ਸੋਮਵਾਰ ਨੂੰ ਦਿੱਲੀ ਵਿੱਚ ਇੱਕ ਨਾਈਜੀਰੀਅਨ ਔਰਤ ਵਿੱਚ ਮੰਕੀਪਾਕਸ ਦੀ ਪੁਸ਼ਟੀ ਹੋਈ ਹੈ | ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੰਕੀਪਾਕਸ (Monkeypox) ਦੇ ਨੌਂ ਮਰੀਜ਼ ਸਾਹਮਣੇ ਆ ਚੁੱਕੇ ਹਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੰਕੀਪਾਕਸ (Monkeypox) ਦਾ ਅੱਠਵਾਂ ਮਰੀਜ਼ ਮਿਲਿਆ ਸੀ। ਪਹਿਲਾਂ ਹੀ ਅਫਰੀਕੀ ਮੂਲ ਦੀ ਇੱਕ ਔਰਤ ਨੂੰ ਮੰਕੀਪਾਕਸ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਲੋਕਨਾਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ਼ੁੱਕਰਵਾਰ ਨੂੰ ਉਕਤ ਔਰਤ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।

ਇਨ੍ਹਾਂ 9 ਵਿਚੋਂ 5 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਤਿੰਨ ਮਰੀਜ਼ ਹਸਪਤਾਲ ‘ਚ ਹੀ ਦਾਖਲ ਹਨ। ਇਸ ਸਬੰਧੀ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ: ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਸਪਤਾਲ ‘ਚ ਮੰਕੀਪਾਕਸ ਨਾਲ ਪੀੜਤ ਤਿੰਨ ਔਰਤਾਂ ਦਾਖ਼ਲ ਹਨ | ਸਾਰੀਆਂ ਔਰਤਾਂ ਅਫਰੀਕੀ ਮੂਲ ਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

The post Monkeypox: ਦਿੱਲੀ 'ਚ ਮੰਕੀਪਾਕਸ ਦਾ ਨੌਵਾਂ ਕੇਸ ਆਇਆ ਸਾਹਮਣੇ, ਇੱਕ ਨਾਈਜੀਰੀਅਨ ਔਰਤ ‘ਚ ਮੰਕੀਪਾਕਸ ਦੀ ਪੁਸ਼ਟੀ appeared first on TheUnmute.com - Punjabi News.

Tags:
  • delhi
  • lok-nayak-hospital
  • monkeypox
  • monkeypox-news
  • news
  • nigerian-woman-in-delhi
  • nine-patients-of-monkeypox
  • the-unmute-breaking-news
  • the-unmute-punjabi-news

ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਮਿਸਰ ਦੇ ਹਵਾਈ ਸੈਨਾ ਮਿਊਜ਼ੀਅਮ ਦਾ ਦੌਰਾ

Monday 19 September 2022 03:43 PM UTC+00 | Tags: air-force-museum-of-egypt breaking-news cairo defense-minister-rajnath-singh egyptian-air-force egyptian-air-force-museum news rajnath-singh rajnath-singh-visit-egypt

ਚੰਡੀਗੜ੍ਹ 19 ਸਤੰਬਰ 2022: ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਅੱਜ ਕਾਹਿਰਾ ਵਿੱਚ ਮਿਸਰ ਦੇ ਹਵਾਈ ਸੈਨਾ ਮਿਊਜ਼ੀਅਮ ਦਾ ਦੌਰਾ ਕੀਤਾ। ਅਜਾਇਬ ਘਰ ਮਿਸਰ ਦੀ ਹਵਾਈ ਸੈਨਾ ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਉਂਦਾ ਹੈ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਾਹਿਰਾ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ (Abdel Fattah El-Sisi) ਨਾਲ ਮੁਲਾਕਾਤ ਕੀਤੀ।

ਦੋਵੇਂ ਨੇਤਾ ਫੌਜੀ ਸਹਿਯੋਗ ਨੂੰ ਹੋਰ ਵਿਕਸਤ ਕਰਨ ਅਤੇ ਸਾਂਝੀ ਸਿਖਲਾਈ, ਰੱਖਿਆ ਸਹਿ-ਉਤਪਾਦਨ ਅਤੇ ਸਾਜ਼ੋ-ਸਾਮਾਨ ਦੇ ਰੱਖ-ਰਖਾਅ ‘ਤੇ ਧਿਆਨ ਦੇਣ ਲਈ ਸਹਿਮਤ ਹੋਏ।

ਰੱਖਿਆ ਮੰਤਰਾਲੇ ਮੁਤਾਬਕ ਰੱਖਿਆ ਮੰਤਰੀ ਨੇ ਅੱਤਵਾਦ ਵਿਰੁੱਧ ਮਿਸਰ ਦੇ ਮਜ਼ਬੂਤ ​​ਸਟੈਂਡ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਸਿਸੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਾਰਤ ਅਤੇ ਮਿਸਰ ਨੂੰ ਮੁਹਾਰਤ ਅਤੇ ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਦੀ ਲੋੜ ਹੈ।

The post ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਮਿਸਰ ਦੇ ਹਵਾਈ ਸੈਨਾ ਮਿਊਜ਼ੀਅਮ ਦਾ ਦੌਰਾ appeared first on TheUnmute.com - Punjabi News.

Tags:
  • air-force-museum-of-egypt
  • breaking-news
  • cairo
  • defense-minister-rajnath-singh
  • egyptian-air-force
  • egyptian-air-force-museum
  • news
  • rajnath-singh
  • rajnath-singh-visit-egypt
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form