TheUnmute.com – Punjabi News: Digest for September 14, 2022

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਬ ਇੰਸਪੈਕਟਰ ਭਰਤੀ ਘੁਟਾਲੇ ਮਾਮਲੇ 'ਚ CBI ਵਲੋਂ ਜੰਮੂ, ਹਰਿਆਣਾ ਤੇ ਦਿੱਲੀ ਸਮੇਤ 33 ਥਾਵਾਂ 'ਤੇ ਛਾਪੇਮਾਰੀ

Tuesday 13 September 2022 05:58 AM UTC+00 | Tags: bangalore breaking-news cbi cbi-is-conducting-a-major-operation cbi-latest-news cbi-raids delhi gandhinagar ghaziabad haryana-districts jammu jammu-and-kashmir-service-selection-board news punjabi-news si-scam-case srinagar sub-inspector-recruitment-scam-case the-unmute-breaking-news the-unmute-news the-unmute-punjabi-news

ਚੰਡੀਗੜ੍ਹ 13 ਸਤੰਬਰ 2022: ਸੀਬੀਆਈ (CBI) ਨੇ ਸਬ ਇੰਸਪੈਕਟਰ ਭਰਤੀ ਘੁਟਾਲੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਜੰਮੂ, ਸ੍ਰੀਨਗਰ, ਹਰਿਆਣਾ ਜ਼ਿਲ੍ਹਿਆਂ, ਗਾਂਧੀਨਗਰ, ਗਾਜ਼ੀਆਬਾਦ, ਬੈਂਗਲੁਰੂ, ਦਿੱਲੀ ਸਮੇਤ ਜੰਮੂ-ਕਸ਼ਮੀਰ ਵਿੱਚ 33 ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਜੰਮੂ-ਕਸ਼ਮੀਰ ਪੁਲਿਸ, ਡੀਐਸਪੀ ਅਤੇ ਸੀਆਰਪੀਐਫ ਦੇ ਅਧਿਕਾਰੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਦੱਸ ਦੇਈਏ ਕਿ 27 ਮਾਰਚ 2022 ਨੂੰ ਹੋਈ ਐਸਆਈ ਭਰਤੀ ਪ੍ਰੀਖਿਆ ਵਿੱਚ ਧਾਂਦਲੀ ਹੋਈ ਸੀ।

ਜੰਮੂ ਅਤੇ ਕਸ਼ਮੀਰ ਸੇਵਾ ਚੋਣ ਬੋਰਡ (ਜੇਕੇਐਸਐਸਬੀ) ਨੇ 27 ਮਾਰਚ ਨੂੰ ਸਬ ਇੰਸਪੈਕਟਰ ਦੀਆਂ 1200 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਸੀ, ਜਿਸ ਦਾ ਨਤੀਜਾ 4 ਜੂਨ ਨੂੰ ਜਾਰੀ ਕੀਤਾ ਗਿਆ ਹੈ। 97 ਹਜ਼ਾਰ ਨੌਜਵਾਨਾਂ ਨੇ ਭਰਤੀ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ। ਨਤੀਜੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ ‘ਚ ਕੁਝ ਉਮੀਦਵਾਰਾਂ ਵੱਲੋਂ ਪ੍ਰਾਪਤ ਅੰਕਾਂ ‘ਤੇ ਸਵਾਲ ਉਠਾਏ ਗਏ ਹਨ। ਇਸ ਤੋਂ ਬਾਅਦ ਜਾਂਚ ਨੂੰ ਲੈ ਕੇ ਸੂਬੇ ਭਰ ‘ਚ ਪ੍ਰਦਰਸ਼ਨ ਕੀਤੇ ਗਏ।

10 ਜੂਨ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਭਰਤੀ ‘ਚ ਧਾਂਦਲੀ ਦੀ ਜਾਂਚ ਦੇ ਹੁਕਮ ਦਿੱਤੇ ਸਨ। ਇਸਦੇ ਨਾਲ ਹੀ ਜਾਂਚ ਦੀ ਰਿਪੋਰਟ ਤੋਂ ਬਾਅਦ ਭਰਤੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਅਤੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ।

The post ਸਬ ਇੰਸਪੈਕਟਰ ਭਰਤੀ ਘੁਟਾਲੇ ਮਾਮਲੇ ‘ਚ CBI ਵਲੋਂ ਜੰਮੂ, ਹਰਿਆਣਾ ਤੇ ਦਿੱਲੀ ਸਮੇਤ 33 ਥਾਵਾਂ ‘ਤੇ ਛਾਪੇਮਾਰੀ appeared first on TheUnmute.com - Punjabi News.

Tags:
  • bangalore
  • breaking-news
  • cbi
  • cbi-is-conducting-a-major-operation
  • cbi-latest-news
  • cbi-raids
  • delhi
  • gandhinagar
  • ghaziabad
  • haryana-districts
  • jammu
  • jammu-and-kashmir-service-selection-board
  • news
  • punjabi-news
  • si-scam-case
  • srinagar
  • sub-inspector-recruitment-scam-case
  • the-unmute-breaking-news
  • the-unmute-news
  • the-unmute-punjabi-news

ਟਰਾਲੇ ਦੀ ਲਪੇਟ 'ਚ ਆਈਆਂ ਦੋ ਕਾਰਾਂ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Tuesday 13 September 2022 06:14 AM UTC+00 | Tags: a-terrible-accident-in-nawanshahr batala-police breaking-news nawanshahr news point-mahilpur-chowk punjab-trafic-police road-accident the-unmute-breaking-news the-unmute-news the-unmute-punjabi-news

ਨਵਾਂਸ਼ਹਿਰ 13 ਸਤੰਬਰ 2022: ਜ਼ਿਲ੍ਹਾ ਨਵਾਂਸ਼ਹਿਰ (Nawanshahr) ਵਿਖੇ ਬੀਤੀ ਦੇਰ ਸ਼ਾਮ ਭਿਆਨਕ ਹਾਦਸਾ ਵਾਪਰਿਆ, ਨਵਾਂਸ਼ਹਿਰ ਦੇ ਥਾਣਾ ਬਹਿਰਾਮ ਤੋ 100 ਗੱਜ ਦੀ ਦੂਰੀ ਟੀ ਪੁਆਇੰਟ ਮਾਹਿਲਪੁਰ ਚੌਂਕ ਉੱਤੇ ਇੱਕ ਟਰੱਕ ਦੀ ਅਣਗਹਿਲੀ ਨਾਲ ਹੋਏ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ । ਹਾਦਸੇ ਦੀ ਸਾਰੀ ਘਟਨਾ ਨਜਦੀਕ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ । ਹਾਦਸਾ ਇੰਨਾ ਭਿਆਨਕ ਸੀ ਦੋ ਕਾਰਾਂ ਦੇ ਚੀਥੜੇ ਉੜ ਗਏ ਲੇਕਿਨ ਦੂਜੀ ਕਾਰ ਵਿੱਚ ਸਵਾਰ 3 ਵਿਅਕਤੀਆਂ ਦੇ ਮਾਮੂਲੀ ਚੋਟ ਲੱਗੀ ਹੈ |

ਜਦਕਿ ਇੱਕ ਹੋਰ ਕਾਰ ਜੋ ਬਟਾਲਾ ਤੋਂ ਗੜਸ਼ੰਕਰ ਨੂੰ ਜਾ ਰਹੇ ਹਨ, ਇਸ ਕਾਰ ਵਿੱਚ ਸਵਾਰ ਪਤੀ ਪਤਨੀ ਅਤੇ ਉਨ੍ਹਾਂ ਦਾ ਬੇਟਾ ਸਵਾਰ ਸੀ ਜਿਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਉਕਤ ਟਰਾਲਾ ਜੋ ਬੰਗਾ ਤੋਂ ਫਗਵਾੜਾ ਜਾ ਰਿਹਾ ਸੀ ਜਦੋਂ ਮਾਹਿਲਪੁਰ ਚੌਂਕ ਕੋਲੋਂ ਟਰਾਲੇ ਦੇ ਚਾਲਕ ਜਿਸਦੀ ਪਹਿਚਾਣ ਮੇਜਰ ਸਿੰਘ ਵਜੋਂ ਹੋਈ ਹੈ ।

ਪੁਲਿਸ ਨੇ ਉਕਤ ਟਰਾਲਾ ਚਾਲਕ ਖਿਲਾਫ਼ ਧਾਰਾ 304 /427/279 ਤਹਿਤ ਮਾਮਲਾ ਦਰਜ ਕਰ ਲਿਆ ਹੈ | ਫਿਲਹਾਲ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੈ, ਜਿਸਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ । ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬੰਗਾ ਦੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਰਖਵਾ ਦਿੱਤੀਆਂ ਹਨ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਬਰਾਂ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ।

The post ਟਰਾਲੇ ਦੀ ਲਪੇਟ ‘ਚ ਆਈਆਂ ਦੋ ਕਾਰਾਂ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ appeared first on TheUnmute.com - Punjabi News.

Tags:
  • a-terrible-accident-in-nawanshahr
  • batala-police
  • breaking-news
  • nawanshahr
  • news
  • point-mahilpur-chowk
  • punjab-trafic-police
  • road-accident
  • the-unmute-breaking-news
  • the-unmute-news
  • the-unmute-punjabi-news

ਸਿੱਪੀ ਸਿੱਧੂ ਕਤਲਕਾਂਡ ਮਾਮਲੇ 'ਚ ਕਲਿਆਣੀ ਸਿੰਘ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ

Tuesday 13 September 2022 06:33 AM UTC+00 | Tags: breaking-news high-court-has-granted-bail-to-kalyani-singh kalyani-singh mohali-police news punjab-and-haryana-high-court punjabi-news the-unmute-breaking-news the-unmute-punjab the-unmute-punjabi-news

ਚੰਡੀਗ੍ਹੜ 13 ਸਤੰਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਕੀਲ ਅਤੇ ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਕਤਲ ਮਾਮਲੇ ‘ਚ ਕਲਿਆਣੀ ਸਿੰਘ (Kalyani Singh) ਨੂੰ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ |ਮੁਲਜ਼ਮ ਕਲਿਆਣੀ ਸਿੰਘ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜੱਜ ਦੀ ਧੀ ਹੈ |

ਜਿਕਰਯੋਗ ਹੈ ਕਿ ਕਲਿਆਣੀ ਸਿੰਘ ਨੇ ਸਿੱਪੀ ਸਿੱਧੂ ਕਤਲ ਮਾਮਲੇ ‘ਚ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ‘ਤੇ 2 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਫੈਸਲਾ ਰਾਖਵਾਂ ਰੱਖਿਆ ਗਿਆ ਸੀ | ਕਲਿਆਣੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਸੀ ਜਿਸ ਅੱਜ 90 ਦਿਨਾਂ ਬਾਅਦ ਜ਼ਮਾਨਤ ਮਿਲੀ ਹੈ।

ਤੁਹਾਨੂੰ ਦੱਸ ਦਈਏ ਕਿ 2015 ਨੂੰ ਦੇਰ ਰਾਤ ਪਾਰਕ ਵਿੱਚ ਕੌਮੀ ਨਿਸ਼ਾਨੇਬਾਜ਼ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਮਾਮਲੇ ਦੀ ਜਾਂਚ ਕਰ ਰਹੀ ਹੈ ਸੀਬੀਆਈ ਨੂੰ ਸਿੱਪੀ ਕਤਲ ਕੇਸ ਵਿੱਚ ਸੱਤ ਸਾਲਾਂ ਬਾਅਦ ਮੁਲਜ਼ਮ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਸੀ |

The post ਸਿੱਪੀ ਸਿੱਧੂ ਕਤਲਕਾਂਡ ਮਾਮਲੇ ‘ਚ ਕਲਿਆਣੀ ਸਿੰਘ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ appeared first on TheUnmute.com - Punjabi News.

Tags:
  • breaking-news
  • high-court-has-granted-bail-to-kalyani-singh
  • kalyani-singh
  • mohali-police
  • news
  • punjab-and-haryana-high-court
  • punjabi-news
  • the-unmute-breaking-news
  • the-unmute-punjab
  • the-unmute-punjabi-news

ਪੰਜਾਬ ਸਰਕਾਰ ਦੀ ਘਰ-ਘਰ ਆਟਾ ਵੰਡਣ ਵਾਲੀ ਸਕੀਮ 'ਤੇ ਹਾਈਕੋਰਟ ਨੇ ਲਗਾਈ ਰੋਕ

Tuesday 13 September 2022 07:09 AM UTC+00 | Tags: aam-aadmi-party breaking-news cm-bhagwant-mann congress door-to-door-flour-distribution-scheme kuldeep-singh-dhaliwal news punjab-government punjab-news punjab-politics the-punjab-and-haryana-high-court the-unmute-breaking-news the-unmute-punjabi-news

ਚੰਡੀਗ੍ਹੜ 13 ਸਤੰਬਰ 2022: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ‘ਤੇ ਰੋਕ ਲਗਾ ਦਿੱਤੀ ਹੈ | ਜਿਕਰਯੋਗ ਹੈ ਕਿ ਐੱਨ.ਐੱਫ.ਐੱਸ. ਏ. ਡੀਪੂ ਹੋਲਡਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰਿੱਟ ਪਾਈ ਸੀ, ਜਿਸਤੇ ਸੁਣਵਾਈ ਕਰਦਿਆਂ ਇਸ ਸਕੇਮ ‘ਤੇ ਰੋਕ ਲਗਾ ਦਿੱਤੀ ਹੈ |

ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ਉੱਪਰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਐੱਨ.ਐੱਫ.ਐੱਸ. ਏ. ਡੀਪੂ ਹੋਲਡਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਪਾਈ ਰਿੱਟ ਤੇ ਅੱਜ ਸੁਣਵਾਈ ਕਰਦੇ ਹੋਏ ਰੋਕ ਲਗਾ ਦਿੱਤੀ ਹੈ, ਜਿਸ ਨਾਲ ਪੰਜਾਬ ਭਰ ਦੇ ਡੀਪੂ ਹੋਲਡਰਾਂ ‘ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ 1 ਅਕਤੂਬਰ ਤੋਂ ਘਰ-ਘਰ ਆਟੇ ਦੀ ਸਕੀਮ ਸ਼ੁਰੂ ਕਰਨੀ ਸੀ । ਜਿਸਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਕਣਕ ਦੀ ਬਜਾਏ ਆਟਾ ਦਿੱਤਾ ਜਾਣਾ ਸੀ ਅਤੇ ਪੀਸਣ ਤੋਂ ਲੈ ਕੇ ਘਰ ਛੱਡਣ ਤੱਕ ਦਾ ਸਾਰਾ ਖਰਚਾ ਵੀ ਪੰਜਾਬ ਸਰਕਾਰ ਵਲੋਂ ਕੀਤਾ ਜਾਣਾ ਸੀ । ਇਸ ਸਕੀਮ ਤਹਿਤ ਹਰ ਮਹੀਨੇ 75 ਹਜ਼ਾਰ ਮੀਟ੍ਰਿਕ ਟਨ ਆਟਾ ਵੰਡਿਆ ਜਾਣਾ ਸੀ । ਇਸਦੀ ਡਿਲੀਵਰੀ ਲਈ ਵਾਹਨ GPS ਅਤੇ ਕੈਮਰਿਆਂ ਲਗਾਉਣ ਦੀ ਗੱਲ ਵੀ ਕਹੀ ਗਈ ਸੀ |

The post ਪੰਜਾਬ ਸਰਕਾਰ ਦੀ ਘਰ-ਘਰ ਆਟਾ ਵੰਡਣ ਵਾਲੀ ਸਕੀਮ ‘ਤੇ ਹਾਈਕੋਰਟ ਨੇ ਲਗਾਈ ਰੋਕ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • door-to-door-flour-distribution-scheme
  • kuldeep-singh-dhaliwal
  • news
  • punjab-government
  • punjab-news
  • punjab-politics
  • the-punjab-and-haryana-high-court
  • the-unmute-breaking-news
  • the-unmute-punjabi-news

ਜ਼ੀਰਕਪੁਰ ਦੇ ਬਲਟਾਣਾ ਦੀ ਫਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ

Tuesday 13 September 2022 07:21 AM UTC+00 | Tags: breaking-news furniture-market-in-baltana news sudden-fire-in-the-furniture-market-in-baltana the-unmute-news the-unmute-punjabi-news zirakpur zirakpur-latest-news zirakpurs-baltana

ਚੰਡੀਗ੍ਹੜ 13 ਸਤੰਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਜ਼ੀਰਕਪੁਰ (Zirakpur) ਤੋਂ ਸਾਹਮਣੇ ਆ ਰਹੀ ਹੈ | ਜਿਥੇ ਬਲਟਾਣਾ ‘ਚ ਫਰਨੀਚਰ ਮਾਰਕੀਟ ‘ਚ ਅਚਾਨਕ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ | ਇਸਦੇ ਨਾਲ ਹੀ ਫਰਨੀਚਰ ਮਾਰਕੀਟ ‘ਚ ਅੱਗ ਨਾਲ ਕਿੰਨਾ ਨੁਕਸਾਨ ਹੋਇਆ ਫ਼ਿਲਹਾਲ ਇਸ ਬਾਰੇ ਜਾਣਕਾਰੀ ਆਉਣੀ ਬਾਕੀ ਹੈ |

The post ਜ਼ੀਰਕਪੁਰ ਦੇ ਬਲਟਾਣਾ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ appeared first on TheUnmute.com - Punjabi News.

Tags:
  • breaking-news
  • furniture-market-in-baltana
  • news
  • sudden-fire-in-the-furniture-market-in-baltana
  • the-unmute-news
  • the-unmute-punjabi-news
  • zirakpur
  • zirakpur-latest-news
  • zirakpurs-baltana

ਪੁਲਿਸ ਵਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਥੀ ਅਨਮੋਲ ਦੀਪ ਸਿੰਘ ਖਰੜ ਤੋਂ ਗ੍ਰਿਫ਼ਤਾਰ

Tuesday 13 September 2022 07:39 AM UTC+00 | Tags: anti-gangster-task-force attack-on-mohali-intelligence-office breaking-news lakhbir-singh-landa mohali-latest-news mohali-police news punjab-dgp punjab-dgp-gaurav-yadav punjab-police the-unmute-breaking the-unmute-breaking-news the-unmute-latest-update the-unmute-punjabi-news

ਚੰਡੀਗ੍ਹੜ 13 ਸਤੰਬਰ 2022: ਮੋਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹੋਏ ਹਮਲੇ ਦੇ ਮਾਮਲੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਵੱਡੀ ਸਫ਼ਲਤਾ ਮਿਲੀ ਹੈ | ਦੱਸਿਆ ਜਾ ਰਿਹਾ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵਿਦੇਸ਼ ‘ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਕਰੀਬੀ ਸਾਥੀ ਅਨਮੋਲ ਦੀਪ ਸਿੰਘ ਨੂੰ ਖਰੜ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਸਦੇ ਨਾਲ ਹੀ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਵਿਖੇ ਹੋਏ ਹਮਲੇ ‘ਚ ਉਕਤ ਕਥਿਤ ਗੈਂਗਸਟਰ ਦੀ ਕੀ ਸ਼ਮੂਲੀਅਤ ਹੈ, ਕਿਉਂਕਿ ਲਖਵੀਰ ਸਿੰਘ ਲੰਡਾ ਇੰਟੈਲੀਜੈਂਸ ਦਫ਼ਤਰ ਉੱਪਰ ਹੋਏ ਹਮਲੇ ਦਾ ਮੁੱਖ ਸਾਜਿਸ਼ਕਰਤਾ ਦੱਸਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ 09 ਮਈ ਨੂੰ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ (Intelligence Headquarters, Mohali) ਸ਼ਾਮ 7.45 ਵਜੇ ਦੇ ਹਮਲਾ ਹੋਇਆ, ਜਿਸ ਵਿਚ ਹੈੱਡਕੁਆਰਟਰ ਦੇ ਅੰਦਰ ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਬਰਾਮਦ ਹੋਇਆ ਸੀ | ਜਿਸਦੇ ਚੱਲਦੇ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ 'ਚ ਲਗਭਗ 12 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਸੀ |

The post ਪੁਲਿਸ ਵਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਸਾਥੀ ਅਨਮੋਲ ਦੀਪ ਸਿੰਘ ਖਰੜ ਤੋਂ ਗ੍ਰਿਫ਼ਤਾਰ appeared first on TheUnmute.com - Punjabi News.

Tags:
  • anti-gangster-task-force
  • attack-on-mohali-intelligence-office
  • breaking-news
  • lakhbir-singh-landa
  • mohali-latest-news
  • mohali-police
  • news
  • punjab-dgp
  • punjab-dgp-gaurav-yadav
  • punjab-police
  • the-unmute-breaking
  • the-unmute-breaking-news
  • the-unmute-latest-update
  • the-unmute-punjabi-news

ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਵਲੋਂ ਵੱਡੀ ਰਾਹਤ

Tuesday 13 September 2022 07:53 AM UTC+00 | Tags: aam-aadmi-party breaking-news cm-bhagwant-mann congress ex-minister-sangat-singh-gilji mohali-forest-scam news punjab-and-haryana-high-court punjab-breaking-news punjab-congress punjab-government punjab-vigilence sangat-singh-giljian sangat-singh-gilzia the-unmute-breaking-news

ਚੰਡੀਗ੍ਹੜ 13 ਸਤੰਬਰ 2022: ਸਾਬਕਾ ਕਾਂਗਰਸੀ ਮੰਤਰੀ ਸੰਗਤ ਸਿੰਘ ਗਿਲਜੀਆ (Sangat Singh Gilzian) ਨੂੰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ 'ਤੇ 28 ਸਤੰਬਰ ਤੱਕ ਰੋਕ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ |

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਹਾਈਕੋਰਟ ਤੋਂ ਜਵਾਬ ਦੇਣ ਲਈ ਸਮਾਂ ਮੰਗਿਆ ਹੈ। ਜਿਕਰਯੋਗ ਹੈ ਕਿ ਸੰਗਤ ਸਿੰਘ ਗਿਲਜੀਆ ਨੂੰ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ | ਇਸਦੇ ਚੱਲਦਿਆਂ ਸੰਗਤ ਸਿੰਘ ਗਿਲਜੀਆ (Sangat Singh Gilzian) ਨੇ ਪੰਜਾਬ ਐਂਡ ਹਰਿਆਣਾ ਕੋਰਟ 'ਚ ਪਟੀਸ਼ਨ ਪਾ ਕੇ ਆਪਣੇ ਖਿਲਾਫ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ |

The post ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਹਾਈਕੋਰਟ ਵਲੋਂ ਵੱਡੀ ਰਾਹਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • congress
  • ex-minister-sangat-singh-gilji
  • mohali-forest-scam
  • news
  • punjab-and-haryana-high-court
  • punjab-breaking-news
  • punjab-congress
  • punjab-government
  • punjab-vigilence
  • sangat-singh-giljian
  • sangat-singh-gilzia
  • the-unmute-breaking-news

ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ 9 ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ

Tuesday 13 September 2022 08:11 AM UTC+00 | Tags: 9 chief-justice-u-u-lalit news proposal-to-promote-9-judicial-officers punjab-government punjabi-news supreme-court-collegium the-supreme-court-collegium the-unmute-punjabi-news

ਚੰਡੀਗ੍ਹੜ 13 ਸਤੰਬਰ 2022: ਚੀਫ਼ ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਕਾਲੇਜੀਅਮ (Supreme Court Collegium) ਨੇ ਪੰਜਾਬ ਅਤੇ ਹਰਿਆਣਾ, ਬੰਬੇ ਅਤੇ ਕਰਨਾਟਕ ਹਾਈਕੋਰਟਾਂ ਵਿੱਚ 20 ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੁਪਰੀਮ ਕੋਰਟ ਕੌਲਿਜੀਅਮ ਨੇ ਸੋਮਵਾਰ ਨੂੰ ਹੋਈ ਆਪਣੀ ਬੈਠਕ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ‘ਚ 9 ਨਿਆਂਇਕ ਅਧਿਕਾਰੀਆਂ ਨੂੰ ਜੱਜਾਂ ਦੇ ਰੈਂਕ ‘ਤੇ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਸੋਮਵਾਰ ਨੂੰ ਹੋਈ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ 9 ਨਿਆਂਇਕ ਅਧਿਕਾਰੀਆਂ ਨੂੰ ਜੱਜਾਂ ਦੇ ਰੈਂਕ ‘ਤੇ ਤਰੱਕੀ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿਚ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੌਰ, ਸੰਜੀਵ ਬੇਰੀ ਅਤੇ
ਵਿਕਰਮ ਅਗਰਵਾਲ ਸ਼ਾਮਲ ਹਨ |

The post ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ 9 ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ appeared first on TheUnmute.com - Punjabi News.

Tags:
  • 9
  • chief-justice-u-u-lalit
  • news
  • proposal-to-promote-9-judicial-officers
  • punjab-government
  • punjabi-news
  • supreme-court-collegium
  • the-supreme-court-collegium
  • the-unmute-punjabi-news

ਪੱਛਮੀ ਬੰਗਾਲ 'ਚ ਭਾਜਪਾ ਨੇ ਮਮਤਾ ਬੈਨਰਜੀ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੁਲਿਸ ਵਲੋਂ ਕਈ ਭਾਜਪਾ ਆਗੂ ਗ੍ਰਿਫਤਾਰ

Tuesday 13 September 2022 08:28 AM UTC+00 | Tags: bjp-leaders bjp-protest-in-west-bengal breaking-news chief-minister-mamata-banerjee mamata-banerjee politics-of-west-bengal politics-of-west-bengal-is-once-again-in-turmoil. punjabi-news raniganj-railway-station the-unmute-breaking-news the-unmute-punjab west-bengal west-bengal-chief-minister-mamata-banerjee west-bengal-government

ਚੰਡੀਗ੍ਹੜ 13 ਸਤੰਬਰ 2022: ਪੱਛਮੀ ਬੰਗਾਲ (West Bengal) ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। ਭਾਜਪਾ (BJP) ਆਗੂਆਂ ਨੇ ਇੱਕ ਵਾਰ ਫਿਰ ਮਮਤਾ ਬੈਨਰਜੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ, ਪ੍ਰਦੇਸ਼ ਭਾਜਪਾ ਨੇ ਆਪਣੇ ਦਿੱਗਜ ਨੇਤਾਵਾਂ ਦੀ ਅਗਵਾਈ ‘ਚ ਨਾਬਾਨ ਮੁਹਿੰਮ ਚਲਾਈ ਹੈ, ਜਿਸ ‘ਚ ਸਾਰੇ ਵਰਕਰ ਸੂਬਾ ਸਕੱਤਰੇਤ ਨਬਾਨ ਵੱਲ ਮਾਰਚ ਕਰ ਰਹੇ ਹਨ।

ਇਸ ਦੌਰਾਨ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਣੀਗੰਜ ਰੇਲਵੇ ਸਟੇਸ਼ਨ ਦੇ ਬਾਹਰ ਭਾਜਪਾ ਵਰਕਰ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸ ਦੇਈਏ ਕਿ ਭਾਜਪਾ ਨੇ ਇਸ ਮੁਹਿੰਮ ਲਈ ਪੁਲਿਸ ਤੋਂ ਇਜਾਜ਼ਤ ਨਹੀਂ ਲਈ ਸੀ।

ਭਾਜਪਾ (BJP) ਨੇਤਾ ਅਤੇ ਬੰਗਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਿਪਕਸ਼ ਸੁਵੇਂਦੂ ਅਧਿਕਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਹ ਸਾਰੇ ਨਾਬਨ ਮਾਰਚ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸੁਵੇਂਦੂ ਨੇ ਕਿਹਾ ਕਿ ਇਹ ਸ਼ਾਂਤੀਪੂਰਨ ਅੰਦੋਲਨ ਹੈ ਜੋ ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਵਿਰੁੱਧ ਕੱਢਿਆ ਜਾ ਰਿਹਾ ਹੈ |

ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਮਮਤਾ ਦੇ ਨਾਲ ਨਹੀਂ ਹਨ, ਇਸ ਲਈ ਉਹ ਉੱਤਰੀ ਕੋਰੀਆ ਵਾਂਗ ਬੰਗਾਲ ਵਿੱਚ ਤਾਨਾਸ਼ਾਹੀ ਕਰ ਰਹੀ ਹੈ। ਸੁਵੇਂਦੂ ਤੋਂ ਇਲਾਵਾ ਰਾਹੁਲ ਸਿਨਹਾ ਅਤੇ ਲਾਕੇਟ ਚੈਟਰਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਸੋਮਵਾਰ ਦੇਰ ਸ਼ਾਮ ਰਾਜ ਪੁਲਿਸ ਨੇ ਭਾਜਪਾ ਦੀ ਨਾਬਾਨ ਮੁਹਿੰਮ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਅਤੇ ਬੰਗਾਲ ਭਾਜਪਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।

The post ਪੱਛਮੀ ਬੰਗਾਲ ‘ਚ ਭਾਜਪਾ ਨੇ ਮਮਤਾ ਬੈਨਰਜੀ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੁਲਿਸ ਵਲੋਂ ਕਈ ਭਾਜਪਾ ਆਗੂ ਗ੍ਰਿਫਤਾਰ appeared first on TheUnmute.com - Punjabi News.

Tags:
  • bjp-leaders
  • bjp-protest-in-west-bengal
  • breaking-news
  • chief-minister-mamata-banerjee
  • mamata-banerjee
  • politics-of-west-bengal
  • politics-of-west-bengal-is-once-again-in-turmoil.
  • punjabi-news
  • raniganj-railway-station
  • the-unmute-breaking-news
  • the-unmute-punjab
  • west-bengal
  • west-bengal-chief-minister-mamata-banerjee
  • west-bengal-government

CM ਭਗਵੰਤ ਮਾਨ ਨੇ ਖੇਤੀਬਾੜੀ ਖੇਤਰ 'ਚ ਦਰਪੇਸ਼ ਅਹਿਮ ਮਸਲਿਆਂ ਦੇ ਹੱਲ ਲਈ ਜਰਮਨੀ ਦੀ ਮੋਹਰੀ ਕੰਪਨੀ ਤੋਂ ਮੰਗਿਆ ਸਹਿਯੋਗ

Tuesday 13 September 2022 08:38 AM UTC+00 | Tags: aam-aadmi-party agricultural-production bhagwant-mann bhagwant-mann-will-visit-germany breaking-news chief-minister-bhagwant-mann cm-bhagwant-mann german-companies germany germany-news international-trade international-trade-fair international-trade-fair-organized-in-germany news president-it-at-hack-back-meet-tobias-hortsmann the-unmute-breaking-news unjab-chief-minister-bhagwant-mann zeppelin-buehler-pro-minent-donaldson-igus-cipriani-harrison-valves

ਮਿਊਨਿਖ (ਜਰਮਨੀ) 13 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜਲਵਾਯੂ ਤਬਦੀਲੀ, ਸਿੰਜਾਈ, ਫ਼ਸਲਾਂ ਦੇ ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਸੂਬੇ ਵਿੱਚ ਨਿਵੇਸ਼ ਯੋਜਨਾਵਾਂ ਪ੍ਰਮਾਣਿਤ ਕਰਨ ਲਈ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਅਹਿਮ ਮਸਲਿਆਂ ਨਾਲ ਸਿੱਝਣ ਲਈ ਜਰਮਨੀ ਦੀ ਮੋਹਰੀ ਕੰਪਨੀ ਬੇਅਵਾਅ ਤੋਂ ਸਹਿਯੋਗ ਮੰਗਿਆ ਹੈ।

ਮੁੱਖ ਮੰਤਰੀ ਨੇ ਆਪਣੇ ਮਿਊਨਿਖ ਦੌਰੇ ਦੌਰਾਨ ਬੇਅਵਾਅ ਕੰਪਨੀ ਦੇ ਮਨੋਨੀਤ ਸੀ.ਈ.ਓ. ਮਾਰਕਸ ਪੋਲਿੰਗਰ, ਸੀ.ਈ.ਓ. ਵਿਸਟਾ ਡਾ. ਹੇਕ ਬੈਕ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਈ.ਟੀ. ਡਿਵੈਲਪਮੈਂਟ ਬੇਅਵਾਅ ਗਰੁੱਪ ਟੋਬੀਅਸ ਹੌਰਟਸਮੈਨ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਮੁੱਖ ਤੌਰ ਉਤੇ ਖੇਤੀਬਾੜੀ ਆਧਾਰਤ ਅਰਥਚਾਰਾ ਹੈ, ਜਿਸ ਦੀ ਜ਼ਿਆਦਾਤਰ ਵਸੋਂ ਦੀ ਨਿਰਭਰਤਾ ਖੇਤੀਬਾੜੀ ਉਤੇ ਆਧਾਰਤ ਹੈ।

ਖੇਤੀਬਾੜੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ ਉਤੇ ਢਾਲਣਾ

ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ ਉਤੇ ਢਾਲਣਾ ਚਾਹੁੰਦਾ ਹੈ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਵੱਡੇ ਪੱਧਰ ਉਤੇ ਭਾਈਵਾਲੀ ਯਕੀਨੀ ਬਣਾਈ ਜਾਵੇ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਨੂੰ ਸੱਦਾ ਦਿੱਤਾ ਕਿ ਉਹ ਡਿਜ਼ੀਟਾਈਜੇਸ਼ਨ ਰਾਹੀਂ ਪੰਜਾਬ ਦੀ ਖੇਤੀਬਾੜੀ ਤੇ ਮਕੈਨਿਕੀਕਰਨ ਦੀ ਮਦਦ ਵਾਸਤੇ ਚਿਰ-ਸਥਾਈ ਖੇਤੀਬਾੜੀ ਕਿੱਤੇ ਲਈ ਹੱਲ ਮੁਹੱਈਆ ਕਰੇ। ਉਨ੍ਹਾਂ ਕਿਹਾ ਕਿ ਮੋਹਰੀ ਖੇਤੀਬਾੜੀ ਕਾਰੋਬਾਰ ਤੇ ਸੇਵਾਵਾਂ ਦੇਣ ਵਾਲੀ ਬੇਅਵਾਅ ਕੰਪਨੀ ਪੰਜਾਬ ਦੇ ਸਨਅਤੀ ਈਕੋ-ਢਾਂਚੇ ਨੂੰ ਵੈਲਯੂ ਚੇਨ ਨਾਲ ਜੋੜ ਕੇ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਮੁੱਖ ਮੰਤਰੀ ਨੇ ਜਲਵਾਯੂ ਤਬਦੀਲੀ, ਸਿੰਜਾਈ, ਝਾੜ ਦੀ ਪੇਸ਼ੀਨਗੋਈ, ਵਾਢੀ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਨਿਵੇਸ਼ ਯੋਜਨਾਵਾਂ ਦੀ ਪ੍ਰਮਾਣਿਕਤਾ ਵਾਸਤੇ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਇਸ ਦੇ ਖੇਤੀਬਾੜੀ ਉਤਪਾਦਨ ਉਤੇ ਪ੍ਰਭਾਵ ਵਰਗੇ ਮਸਲਿਆਂ ਦੇ ਹੱਲ ਦੀ ਲੋੜ ਉਤੇ ਵੀ ਜ਼ੋਰ ਦਿੱਤਾ।

ਉਨ੍ਹਾਂ ਬੇਅਵਾਅ ਕੰਪਨੀ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਸੂਬੇ ਦੇ ਸਿਆਸੀ ਸਥਿਰਤਾ, ਵਧੀਆ ਕੁਨੈਕਟੀਵਿਟੀ, ਉਦਾਰ ਤੇ ਸਨਅਤ ਪੱਖੀ ਨੀਤੀਆਂ, ਸਾਫ਼ ਤੇ ਸਿਹਤਮੰਦ ਵਾਤਾਵਰਨ ਦੇ ਨਾਲ-ਨਾਲ ਮਿਆਰੀ ਜੀਵਨ ਵਰਗੇ ਸਨਅਤ ਪੱਖੀ ਲਾਭਾਂ ਤੋਂ ਲਾਹਾ ਲੈਣ ਦਾ ਸੱਦਾ ਦਿੱਤਾ। ਭਗਵੰਤ ਮਾਨ ਨੇ ਬੇਅਵਾਅ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ 23 ਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਭਾਗ ਲੈਣ ਦਾ ਵੀ ਸੱਦਾ ਦਿੱਤਾ।

ਸੂਬਾ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਦੀ ਨਿਸ਼ਾਨਦੇਹੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਵਧੀਆ ਸੜਕੀ, ਰੇਲਵੇ ਤੇ ਹਵਾਈ ਕੁਨੈਕਟੀਵਿਟੀ, ਕਿਰਤੀਆਂ ਦਾ ਅਨੁਕੂਲ ਵਿਹਾਰ, ਰਿਹਾਇਸ਼ ਤਬਦੀਲੀ ਦੀਆਂ ਕੋਈ ਪਾਬੰਦੀਆਂ ਨਹੀਂ ਅਤੇ ਨਿਰਵਿਘਨ ਬਿਜਲੀ ਸਪਲਾਈ, ਉੱਦਮੀਆਂ ਲਈ ਮੁਆਫ਼ਕ ਮਾਹੌਲ ਸਿਰਜਣ ਵਿੱਚ ਸਹਾਈ ਹੈ।

ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸਿੰਗਲ ਵਿੰਡੋ ਸਿਸਟਮ

ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦੇ ਸਿੰਗਲ ਵਿੰਡੋ ਸਿਸਟਮਜ਼ ਨੂੰ ਸਰਲ ਕੀਤਾ ਗਿਆ ਹੈ ਅਤੇ ਰਿਆਇਤਾਂ ਨੂੰ ਸਮਾਂ-ਬੱਧ ਕਰ ਕੇ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਪੱਖੀ ਤੇ ਉਦਾਰ ਵਾਤਾਵਰਨ ਸਿਰਜ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਦੇਸ਼ ਭਰ ਵਿੱਚੋਂ ਨਿਵੇਸ਼ ਲਈ ਸਭ ਤੋਂ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ।

ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਬੇਅਵਾਅ ਕੰਪਨੀ ਦੇ ਮਨੋਨੀਤ ਸੀ.ਈ.ਓ. ਤੇ ਉਨ੍ਹਾਂ ਦੀ ਟੀਮ ਨੇ ਕੰਪਨੀ ਦੇ ਕਾਰੋਬਾਰ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੰਪਨੀ ਊਰਜਾ, ਖੇਤੀਬਾੜੀ ਤੇ ਬਿਲਡਿੰਗ ਮਟੀਰੀਅਲ ਦੇ ਨਾਲ-ਨਾਲ ਨਵੀਆਂ ਖੋਜਾਂ ਤੇ ਡਿਜ਼ੀਟਾਈਜੇਸ਼ਨ ਦੇ ਖੇਤਰਾਂ ਵਿੱਚ ਵੀ ਵਿਕਾਸ ਕਰ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਦਾ ਕਾਰੋਬਾਰ 50 ਤੋਂ ਵੱਧ ਮੁਲਕਾਂ ਵਿੱਚ ਚੱਲ ਰਿਹਾ ਹੈ ਅਤੇ ਕੰਪਨੀ ਦੀ ਸੇਲ ਤਕਰੀਬਨ 19.8 ਅਰਬ ਯੂਰੋ ਦੀ ਹੈ।

ਮੀਟਿੰਗ ਦੌਰਾਨ ਪੰਜਾਬ ਬਿਉਰੋ ਆਫ ਇਨਵੈਸਟਮੈਂਟ ਪ੍ਰੋਮੋਸ਼ਨ (ਇਨਵੈਸਟ ਪੰਜਾਬ) ਦੇ ਸੀ.ਈ.ਓ. ਕਮਲ ਕਿਸ਼ੋਰ ਯਾਦਵ ਨੇ ਪੰਜਾਬ ਦੇ ਸਨਅਤੀ ਈਕੋ-ਸਿਸਟਮ ਦੀਆਂ ਵਿਸ਼ੇਸ਼ਤਾਵਾਂ ਤੇ ਸਨਅਤ ਲਈ ਪੇਸ਼ ਮੌਕਿਆਂ ਬਾਰੇ ਵਿਸਤਾਰ ਨਾਲ ਪੇਸ਼ਕਾਰੀ ਦਿੱਤੀ। ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਤੇ ਹੋਰ ਹਾਜ਼ਰ ਸਨ।

The post CM ਭਗਵੰਤ ਮਾਨ ਨੇ ਖੇਤੀਬਾੜੀ ਖੇਤਰ ‘ਚ ਦਰਪੇਸ਼ ਅਹਿਮ ਮਸਲਿਆਂ ਦੇ ਹੱਲ ਲਈ ਜਰਮਨੀ ਦੀ ਮੋਹਰੀ ਕੰਪਨੀ ਤੋਂ ਮੰਗਿਆ ਸਹਿਯੋਗ appeared first on TheUnmute.com - Punjabi News.

Tags:
  • aam-aadmi-party
  • agricultural-production
  • bhagwant-mann
  • bhagwant-mann-will-visit-germany
  • breaking-news
  • chief-minister-bhagwant-mann
  • cm-bhagwant-mann
  • german-companies
  • germany
  • germany-news
  • international-trade
  • international-trade-fair
  • international-trade-fair-organized-in-germany
  • news
  • president-it-at-hack-back-meet-tobias-hortsmann
  • the-unmute-breaking-news
  • unjab-chief-minister-bhagwant-mann
  • zeppelin-buehler-pro-minent-donaldson-igus-cipriani-harrison-valves

ਗੋਆ CM ਪ੍ਰਮੋਦ ਸਾਵੰਤ ਦਾ ਕਾਂਗਰਸ 'ਤੇ ਪਲਟਵਾਰ ਕਿਹਾ, ਕਾਂਗਰਸ ਨੂੰ ਦੇਸ਼ ਨੂੰ ਵੰਡਣ ਦੀ ਆਦਤ

Tuesday 13 September 2022 08:48 AM UTC+00 | Tags: bharat-jodo-yatra bjp breaking-news congress congress-jodo-yatra goa-bjp goa-chief-minister-pramod-sawant goa-cm-pramod-sawant inc latest-news news pramod-sawant punjab-breaking-news rahul-gandhi the-unmute-breaking-news the-unmute-punjab the-unmute-punjabi-news

ਚੰਡੀਗੜ੍ਹ 13 ਸਤੰਬਰ 2022: ਭਾਰਤ ਜੋੜੋ ਯਾਤਰਾ ਦੇ ਨਾਲ-ਨਾਲ ਭਾਜਪਾ ਅਤੇ ਕਾਂਗਰਸ (Congress) ਨੇਤਾਵਾਂ ਵਿਚਾਲੇ ਸ਼ਬਦੀ ਜੰਗ ਜਾਰੀ ਹੈ। ਇਸ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ (Chief Minister Pramod Sawant) ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਸਾਵੰਤ ਨੇ ਕਿਹਾ, ਇਹ ਭਾਰਤ ਜੋੜੋ ਯਾਤਰਾ ਨਹੀਂ ਸਗੋਂ ਕਾਂਗਰਸ ਜੋੜੋ ਯਾਤਰਾ ਹੈ।

ਮੁੱਖ ਮੰਤਰੀ ਨੇ ਕਿਹਾ ਕਾਂਗਰਸ ਨੂੰ ਦੇਸ਼ ਨੂੰ ਵੰਡਣ ਦੀ ਆਦਤ ਹੈ, ਪਰ ਭਾਜਪਾ ਅਤੇ ਆਰਐਸਐਸ ਨੇ ਹਮੇਸ਼ਾ ਭਾਰਤ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ”ਸਾਡੇ ਦੇਸ਼ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਸੀ। ਉਹ ਆਰ.ਐਸ.ਐਸ ਦੀ ਵਰਦੀ ਸਾੜ ਕੇ ਭਾਜਪਾ ਅਤੇ ਆਰਐਸਐਸ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਹੀਣਤਾ ਦਾ ਮਾਹੌਲ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦੀ ਇਸ ਨੀਤੀ ਦੀ ਨਿੰਦਾ ਕਰਦਾ ਹਾਂ।

ਗੋਆ ਦੇ ਮੁੱਖ ਮੰਤਰੀ ਦਾ ਇਹ ਬਿਆਨ ਕਾਂਗਰਸ (Congress) ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਆਰਐਸਐਸ ਦਾ ਪੋਸਟਰ ਪੋਸਟ ਕਰਨ ਤੋਂ ਬਾਅਦ ਆਇਆ ਹੈ। ਇਸ ਵਿੱਚ ਆਰਐਸਐਸ ਦੀ ਵਰਦੀ ਨੂੰ ਸੜਦਾ ਦਿਖਾਇਆ ਗਿਆ ਸੀ। ਇਸ ਪੋਸਟਰ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕਾਂਗਰਸ ‘ਤੇ ਹਮਲਾ ਬੋਲਿਆ।

The post ਗੋਆ CM ਪ੍ਰਮੋਦ ਸਾਵੰਤ ਦਾ ਕਾਂਗਰਸ ‘ਤੇ ਪਲਟਵਾਰ ਕਿਹਾ, ਕਾਂਗਰਸ ਨੂੰ ਦੇਸ਼ ਨੂੰ ਵੰਡਣ ਦੀ ਆਦਤ appeared first on TheUnmute.com - Punjabi News.

Tags:
  • bharat-jodo-yatra
  • bjp
  • breaking-news
  • congress
  • congress-jodo-yatra
  • goa-bjp
  • goa-chief-minister-pramod-sawant
  • goa-cm-pramod-sawant
  • inc
  • latest-news
  • news
  • pramod-sawant
  • punjab-breaking-news
  • rahul-gandhi
  • the-unmute-breaking-news
  • the-unmute-punjab
  • the-unmute-punjabi-news

ਭਾਰਤੀ ਮੂਲ ਦਾ ਅਭੈ ਸਿੰਘ ਰੂਸ 'ਚ ਦੂਜੀ ਵਾਰ ਭਾਰੀ ਵੋਟਾਂ ਨਾਲ ਜਿੱਤ ਕੇ ਬਣਿਆ ਵਿਧਾਇਕ

Tuesday 13 September 2022 09:19 AM UTC+00 | Tags: abhay-singh-has-won-in-kursk-election bhay-singh-a-young-man-from-bihar breaking-news kursk mla-in-russia news news-putin president-vladimir-putin russia the-unmute-breaking-news the-unmute-news united-rasha united-russia

ਚੰਡੀਗੜ੍ਹ 13 ਸਤੰਬਰ 2022: ਰੂਸ ‘ਚ ਬਿਹਾਰ ਦੇ ਨੌਜਵਾਨ ਅਭੈ ਸਿੰਘ ਨੇ ਝੰਡਾ ਲਹਿਰਾਇਆ ਹੈ। ਦਰਅਸਲ ਅਭੈ ਸਿੰਘ (Abhay Singh) ਭਾਰੀ ਵੋਟਾਂ ਨਾਲ ਕੁਰਸਕ ਵਿਚ ਜਿੱਤ ਪ੍ਰਾਪਤ ਕਰਕੇ ਦੂਜੀ ਵਾਰ ਵਿਧਾਇਕ ਬਣੇ ਹਨ | ਅਭੈ ਸਿੰਘ ਪੁਤਿਨ ਦੀ ‘ਯੂਨਾਈਟਿਡ ਰਾਸ਼ਾ’ ਦੀ ਟਿਕਟ ‘ਤੇ ਚੋਣ ਜਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਰਸਕ ਇੱਕ ਪ੍ਰਾਚੀਨ ਸ਼ਹਿਰ ਹੈ ਜੋ 1943 ਵਿੱਚ ਅਡੋਲਫ ਹਿਟਲਰ ਦੀ ਫੌਜ ਦੀ ਹਾਰ ਲਈ ਜਾਣਿਆ ਜਾਂਦਾ ਹੈ।

ਪਟਨਾ ਵਿੱਚ ਜਨਮੇ ਅਭੈ ਸਿੰਘ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਪੁਤਿਨ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ। ‘ਯੂਨਾਈਟਿਡ ਰਾਸ਼ਾ’ ਰੂਸ ਦੀ ਸੱਤਾਧਾਰੀ ਪਾਰਟੀ ਹੈ ਜਿਸ ਨੇ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਵਿਚ 75 ਫੀਸਦੀ ਸੰਸਦ ਮੈਂਬਰਾਂ ਨੂੰ ਦੇਸ਼ ਦੀ ਸੰਸਦ (ਡੂਮਾ) ਵਿਚ ਭੇਜਿਆ ਹੈ, ਜਿਸ ਵਿਚ ਪੁਤਿਨ ਪਿਛਲੇ 18 ਸਾਲਾਂ ਤੋਂ ਸੱਤਾ ਵਿਚ ਹਨ।

ਕੌਣ ਨੇ ਅਭੈ ਸਿੰਘ ?

ਅਭੈ ਸਿੰਘ (Abhay Singh) ਨੇ ਪਟਨਾ ਦੇ ਲੋਯੋਲਾ ਹਾਈ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਸੂਬੇ ਦੇ ਪ੍ਰਸ਼ਾਸਨਿਕ ਸ਼ਹਿਰ ਕੁਰਸਕ ਚਲਾ ਗਿਆ ਸੀ । ਕੁਰਸਕ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਅਭੈ ਸਿੰਘ ਇੱਕ ਰਜਿਸਟਰਡ ਡਾਕਟਰ ਵਜੋਂ ਅਭਿਆਸ ਕਰਨ ਲਈ ਪਟਨਾ ਵਾਪਸ ਪਰਤਿਆ, ਪਰ ਕੁਝ ਕਰਨਾ ਕਰਕੇ ਉਹ ਕੁਰਸਕ ਵਾਪਸ ਚਲਾ ਗਿਆ |

The post ਭਾਰਤੀ ਮੂਲ ਦਾ ਅਭੈ ਸਿੰਘ ਰੂਸ ‘ਚ ਦੂਜੀ ਵਾਰ ਭਾਰੀ ਵੋਟਾਂ ਨਾਲ ਜਿੱਤ ਕੇ ਬਣਿਆ ਵਿਧਾਇਕ appeared first on TheUnmute.com - Punjabi News.

Tags:
  • abhay-singh-has-won-in-kursk-election
  • bhay-singh-a-young-man-from-bihar
  • breaking-news
  • kursk
  • mla-in-russia
  • news
  • news-putin
  • president-vladimir-putin
  • russia
  • the-unmute-breaking-news
  • the-unmute-news
  • united-rasha
  • united-russia

ਏਸ਼ੀਆ ਕੱਪ ਜੇਤੂ ਸ਼੍ਰੀਲੰਕਾ ਦੀ ਟੀਮ ਦੇਸ਼ ਪਰਤੀ, ਪ੍ਰਸ਼ੰਸਕਾਂ ਵਲੋਂ ਭਰਮਾ ਸਵਾਗਤ

Tuesday 13 September 2022 10:05 AM UTC+00 | Tags: asia-cup asia-cup-2022 asia-cup-2022-pak-vs-sri asia-cup-2022-winner breaking-news cricket-news pakistan-and-sri-lanka-super-4 pakistan-and-sri-lanka-will-face-each pakistan-and-sri-lanka-will-face-each-other-in-the-final-match-of-super-4 pak-vs-sri pak-vs-sri-live-score punjabi-news the-sri-lankan-team the-unmute-breaking-news the-unmute-latest-news the-unmute-latest-update the-unmute-news the-unmute-punjabi-news

ਚੰਡੀਗੜ੍ਹ 13 ਸਤੰਬਰ 2022: ਏਸ਼ੀਆ ਕੱਪ 2022 (Asia Cup 2022) ‘ਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰਨ ਵਾਲੀ ਸ਼੍ਰੀਲੰਕਾ ਦੀ ਟੀਮ (Sri Lankan team) ਹੁਣ ਖ਼ਿਤਾਬ ਜਿੱਤ ਕੇ ਆਪਣੇ ਦੇਸ਼ ਵਾਪਸ ਪਰਤੀ ਹੈ |ਇਸ ਦੌਰਾਨ ਅੱਜ ਮੰਗਲਵਾਰ ਨੂੰ ਕੋਲੰਬੋ ਦੀਆਂ ਸੜਕਾਂ ‘ਤੇ ਦਾਸੁਨ ਸ਼ਨਾਕਾ (ਸ਼੍ਰੀਲੰਕਾ ਕ੍ਰਿਕਟ ਟੀਮ) ਦੀ ਕਪਤਾਨੀ ਵਾਲੀ ਟੀਮ ਓਪਨ ਬੱਸ ‘ਚ ਕੋਲੰਬੋ ਦੀਆਂ ਸੜਕਾਂ ‘ਤੇ ਜਿੱਤ ਦਾ ਜਲੂਸ ਕੱਢਿਆ ਗਿਆ |

ਇਸਤੋਂ ਪਹਿਲਾਂ ਸ੍ਰੀਲੰਕਾਂ ਟੀਮ (Sri Lankan team) ਦਾ ਏਅਰਪੋਰਟ ‘ਤੇ ਪ੍ਰਸ਼ੰਸਕਾਂ ਵਲੋਂ ਭਰਮਾ ਸਵਾਗਤ ਕੀਤਾ ਗਿਆ | ਏਅਰਪੋਰਟ ‘ਤੇ ਖਿਡਾਰੀਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਦੌਰਾਨ ਸ੍ਰੀਲੰਕਾ ਟੀਮ ਦੇ ਕਾਫਲੇ ਨੇ ਚਾਰੇ ਪਾਸੇ ਸਖ਼ਤ ਸੁਰੱਖਿਆ ਵਿਚ ਬਾਹਰ ਨਿਕਲ ਕੇ ਪ੍ਰਸ਼ੰਸਕਾਂ ਤੋਂ ਵਧਾਈ ਲਈ । ਸ੍ਰੀਲੰਕਾ ਦੀ ਟੀਮ ਨੇ ਖ਼ਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ। ਸ਼੍ਰੀਲੰਕਾ ਨੇ ਫਾਈਨਲ ‘ਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਏਸ਼ੀਆ ਕੱਪ ਜਿੱਤਿਆ ਅਤੇ ਇਸ ਜਿੱਤ ਨੂੰ ਦੇਸ਼ ਨੂੰ ਸਮਰਪਿਤ ਕੀਤਾ।

The post ਏਸ਼ੀਆ ਕੱਪ ਜੇਤੂ ਸ਼੍ਰੀਲੰਕਾ ਦੀ ਟੀਮ ਦੇਸ਼ ਪਰਤੀ, ਪ੍ਰਸ਼ੰਸਕਾਂ ਵਲੋਂ ਭਰਮਾ ਸਵਾਗਤ appeared first on TheUnmute.com - Punjabi News.

Tags:
  • asia-cup
  • asia-cup-2022
  • asia-cup-2022-pak-vs-sri
  • asia-cup-2022-winner
  • breaking-news
  • cricket-news
  • pakistan-and-sri-lanka-super-4
  • pakistan-and-sri-lanka-will-face-each
  • pakistan-and-sri-lanka-will-face-each-other-in-the-final-match-of-super-4
  • pak-vs-sri
  • pak-vs-sri-live-score
  • punjabi-news
  • the-sri-lankan-team
  • the-unmute-breaking-news
  • the-unmute-latest-news
  • the-unmute-latest-update
  • the-unmute-news
  • the-unmute-punjabi-news

ਧਰਮ ਪਰਿਵਰਤਨ ਰੋਕਣ ਲਈ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਕਰੇਗੀ ਪਹਿਲਕਦਮੀ: ਕਰਨੈਲ ਸਿੰਘ ਪੀਰ ਮੁਹੰਮਦ

Tuesday 13 September 2022 10:16 AM UTC+00 | Tags: aam-aadmi-party all-india-sikh-student-federation breaking-news karnail-singh-pir-mohammad news punjab-police punjab-politics sgpc sri-akal-takht-sahib the-unmute-breaking-news the-unmute-latest-news the-unmute-news the-unmute-punjabi-news

ਚੰਡੀਗੜ੍ਹ 13 ਸਤੰਬਰ 2022: ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ (All India Sikh Student Federation) ਦੀ 78ਵੀਂ ਵਰ੍ਹੇਗੰਢ ਮੌਕੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੈਡਰੇਸ਼ਨ ਦੇ ਮੈਂਬਰਾਂ ਵੱਲੋਂ ਪਹੁੰਚ ਕੇ ਫੈਡਰੇਸ਼ਨ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਗਰਾ ਨੂੰ ਨਵਾਂ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ |

ਇਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਅੱਜ ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਕਿ ਕਿਉਂਕਿ ਅੱਜ ਫੈਡਰੇਸ਼ਨ ਦਾ ਸਥਾਪਨਾ ਦਿਵਸ ਵੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਹੀ ਲੋਕ ਸਿੱਖੀ ਧਰਮ ਛੱਡ ਕ੍ਰਿਸਚੀਅਨ ਧਰਮ ਵਿੱਚ ਤਬਦੀਲ ਹੁੰਦੇ ਦਿਖਾਈ ਦੇ ਰਹੇ ਸਨ ਅਤੇ ਫੈੱਡਰੇਸ਼ਨ ਦਾ ਪਹਿਲਾ ਕੰਮ ਇਹ ਹੋਵੇਗਾ ਕਿ ਉਨ੍ਹਾਂ ਲੋਕਾਂ ਨੂੰ ਆਪਣੇ ਸਿੱਖੀ ਨਾਲ ਵਾਪਸ ਜੋੜਿਆ|

ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਆਰਥਿਕ ਪੱਖੋਂ ਟੁੱਟੇ ਹੋਏ ਹਨ ਉਹ ਲੋਕ ਧਰਮ ਤਬਦੀਲ ਕਰ ਜਾਂਦੇ ਹਨ | ਇਸਦੇ ਨਾਲ ਹੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਵਿੱਚ ਲੋਕਾਂ ਨੂੰ ਸਿੱਖੀ ਨਾਲ ਜੋੜਨ ਲਈ ਧਰਮ ਪ੍ਰਚਾਰ ਕਮੇਟੀਆਂ ਬਣਾ ਕੇ ਭੇਜ ਰਹੀ ਹੈ ਲੇਕਿਨ ਲੋਕਾਂ ਦੀ ਆਰਥਿਕ ਪੱਖੋਂ ਬਾਂਹ ਨਹੀਂ ਫੜ ਰਹੀ |

ਇਸਦਾ ਹੀ ਕਾਰਨ ਹੈ ਕਿ ਅੱਜ ਗ੍ਰੰਥੀ ਦਾ ਪੁੱਤਰ ਗ੍ਰੰਥੀ ਨਹੀਂ ਬਣ ਰਿਹਾ ਅਤੇ ਰਾਗੀ ਸਿੰਘ ਦਾ ਪੁੱਤਰ ਰਾਗੀ ਸਿੰਘ ਨਹੀਂ ਬਣ ਰਿਹਾ | ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ 10 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ

The post ਧਰਮ ਪਰਿਵਰਤਨ ਰੋਕਣ ਲਈ ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਕਰੇਗੀ ਪਹਿਲਕਦਮੀ: ਕਰਨੈਲ ਸਿੰਘ ਪੀਰ ਮੁਹੰਮਦ appeared first on TheUnmute.com - Punjabi News.

Tags:
  • aam-aadmi-party
  • all-india-sikh-student-federation
  • breaking-news
  • karnail-singh-pir-mohammad
  • news
  • punjab-police
  • punjab-politics
  • sgpc
  • sri-akal-takht-sahib
  • the-unmute-breaking-news
  • the-unmute-latest-news
  • the-unmute-news
  • the-unmute-punjabi-news

ਭਾਜਪਾ ਵਲੋਂ 'ਆਪ' ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ: ਵਿੱਤ ਮੰਤਰੀ ਹਰਪਾਲ ਚੀਮਾ

Tuesday 13 September 2022 10:39 AM UTC+00 | Tags: aam-aadmi-party amit-shah ashwani-sharma bjp bjp-president-ashwani-sharma breaking-news cm-bhagwant-mann congress finance-minister-harpal-singh-cheema harpal-singh-cheema nws punjab punjab-bjp punjab-congress punjab-government the-unmute-latest-news the-unmute-latest-update the-unmute-report

ਚੰਡੀਗੜ੍ਹ 13 ਸਤੰਬਰ 2022: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਜਨਤਾ ਪਾਰਟੀ (BJP) ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਪੰਜਾਬ ਵਿਚ ਆਪਰੇਸ਼ਨ ਲੋਟਸ ਤਹਿਤ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਵਿਧਾਇਕਾਂ ਨੂੰ 20ਤੋਂ 25 ਕਰੋੜ ਰੁਪਏ ਦੇ ਆਫ਼ਰ ਦਿੱਤੇ ਜਾ ਰਹੇ ਹਨ | ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ |

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ (BJP) ਨੇ ਕਰੀਬ 10 ਦੇ ਵਿਧਾਇਕਾਂ ਨੂੰ ਕਰੋੜਾਂ ਰੁਪਏ ਦਾ ਲਾਲਚ ਦਿੱਤਾ ਹੈ | ਭਾਜਪਾ ਨੇ ਦਿੱਲੀ ਵਿਚ ਵੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਓਹੀ ਕੰਮ ਹੁਣ ਭਾਜਪਾ ਪੰਜਾਬ ਵਿਚ ਕਰ ਰਹੀ ਹੈ ਜੋ ਕਿ ਲੋਕਤੰਤਰ ਦਾ ਕਤਲ ਹੈ | ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਨਾਲ ਵਫ਼ਾਦਾਰ ਹਾਂ | ਉਨ੍ਹਾਂ ਕਿਹਾ ਇਸ ਸੰਬੰਧੀ ਜਲਦ ਹੀ ਰਿਕਾਰਡ ਨਸ਼ਰ ਕਰਨਗੇ |

The post ਭਾਜਪਾ ਵਲੋਂ 'ਆਪ' ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ: ਵਿੱਤ ਮੰਤਰੀ ਹਰਪਾਲ ਚੀਮਾ appeared first on TheUnmute.com - Punjabi News.

Tags:
  • aam-aadmi-party
  • amit-shah
  • ashwani-sharma
  • bjp
  • bjp-president-ashwani-sharma
  • breaking-news
  • cm-bhagwant-mann
  • congress
  • finance-minister-harpal-singh-cheema
  • harpal-singh-cheema
  • nws
  • punjab
  • punjab-bjp
  • punjab-congress
  • punjab-government
  • the-unmute-latest-news
  • the-unmute-latest-update
  • the-unmute-report

ਕੁਤੁਬਮੀਨਾਰ 'ਤੇ ਮਲਕੀਅਤ ਦਾ ਦਾਅਵਾ ਕਰਨ ਵਾਲੀ ਪਟੀਸ਼ਨ 'ਤੇ 17 ਸਤੰਬਰ ਨੂੰ ਹੋਵੇਗੀ ਸੁਣਵਾਈ

Tuesday 13 September 2022 10:55 AM UTC+00 | Tags: breaking-news delhi dhawaj-prasad-singh india-news kunwar-mahendra-dhawaj-prasad-singh latest-news mahendra-dhawaj-prasad-sing news qutub-minar saket-court the-unmute-breaking the-unmute-breaking-news the-unmute-punjabi-news

ਚੰਡੀਗੜ੍ਹ 13 ਸਤੰਬਰ 2022: ਸਾਕੇਤ ਅਦਾਲਤ ਕੁਤੁਬਮੀਨਾਰ (Qutub Minar) ‘ਤੇ ਮਲਕੀਅਤ ਦਾ ਦਾਅਵਾ ਕਰਨ ਵਾਲੇ ਕੁੰਵਰ ਮਹਿੰਦਰ ਧਵਜ ਪ੍ਰਸਾਦ ਸਿੰਘ ਦੀ ਪਟੀਸ਼ਨ ‘ਤੇ 17 ਸਤੰਬਰ ਨੂੰ ਸ਼ਾਮ 4 ਵਜੇ ਆਪਣਾ ਫੈਸਲਾ ਸੁਣਾਏਗੀ। ਸਾਕੇਤ ਅਦਾਲਤ 17 ਸਤੰਬਰ ਨੂੰ ਫੈਸਲਾ ਕਰੇਗੀ ਕਿ ਮਹੇਂਦਰ ਧਵਜ ਪ੍ਰਸਾਦ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕਰਨੀ ਹੈ ਜਾਂ ਨਹੀਂ।

ਮਹਿੰਦਰ ਧਵਜ ਪ੍ਰਸਾਦ ਸਿੰਘ ਨੇ ਇਸ ਮਾਮਲੇ ਵਿੱਚ ਖੁਦ ਨੂੰ ਧਿਰ ਬਣਾਉਣ ਦੀ ਮੰਗ ਕੀਤੀ ਹੈ। ਸਿੰਘ ਨੇ ਦਾਅਵਾ ਕੀਤਾ ਹੈ ਕਿ ਗੰਗਾ ਤੋਂ ਲੈ ਕੇ ਯਮੁਨਾ ਤੱਕ, ਮੇਰਠ ਤੋਂ ਗੁਰੂਗ੍ਰਾਮ ਤੱਕ ਸਭ ਕੁਝ ਉਨ੍ਹਾਂ ਦੀ ਜਾਇਦਾਦ ਹੈ। ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਮਹਿੰਦਰ ਦੇ ਵਕੀਲ ਐੱਮ ਐੱਲ ਸ਼ਰਮਾ ਨੂੰ ਪਟੀਸ਼ਨ ਦੀ ਬਰਕਰਾਰਤਾ ‘ਤੇ ਬਹਿਸ ਕਰਨ ਲਈ ਕਿਹਾ।

ਇਸਦੇ ਨਾਲ ਹੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ 1947 ਵਿੱਚ ਸਾਡੀ ਮਨਜ਼ੂਰੀ ਤੋਂ ਬਿਨਾਂ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਲੈ ਲਈ ਸੀ। ਅਦਾਲਤ ਨੇ ਕਿਹਾ ਕਿ ਸਵਾਲ ਇੱਥੇ ਸਿਰਫ਼ ਮਲਕੀਅਤ ਦਾ ਨਹੀਂ ਹੈ। ਕੁਝ ਲੋਕ ਉਥੇ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕਰ ਰਹੇ ਹਨ।

The post ਕੁਤੁਬਮੀਨਾਰ ‘ਤੇ ਮਲਕੀਅਤ ਦਾ ਦਾਅਵਾ ਕਰਨ ਵਾਲੀ ਪਟੀਸ਼ਨ ‘ਤੇ 17 ਸਤੰਬਰ ਨੂੰ ਹੋਵੇਗੀ ਸੁਣਵਾਈ appeared first on TheUnmute.com - Punjabi News.

Tags:
  • breaking-news
  • delhi
  • dhawaj-prasad-singh
  • india-news
  • kunwar-mahendra-dhawaj-prasad-singh
  • latest-news
  • mahendra-dhawaj-prasad-sing
  • news
  • qutub-minar
  • saket-court
  • the-unmute-breaking
  • the-unmute-breaking-news
  • the-unmute-punjabi-news

ਭਾਰਤ ਤੇ ਚੀਨ ਦੀਆਂ ਫੌਜਾਂ ਲੱਦਾਖ ਦੇ ਗੋਗਰਾ-ਹਾਟਸਪ੍ਰਿੰਗਜ਼ ਪੀਪੀ-15 ਤੋਂ ਪਿੱਛੇ ਹਟੀਆਂ

Tuesday 13 September 2022 11:09 AM UTC+00 | Tags: 16th-round-of-military-talks breaking-news china-border china-in-eastern-ladakh chinese-troops eastern-ladakh galvan-area-of-eastern-ladakh gogra gogra-and-hot-springs-in-ladakh gogra-hotsprings gogra-hotsprings-area india-china india-china-relation indian-and-chinese-troops indian-army indo-china-border ladakh-issue ladakhs-gogra-hotsprings-pp-15 ndian-and-chinese news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 13 ਸਤੰਬਰ 2022: ਭਾਰਤ ਅਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦਰਮਿਆਨ ਤਣਾਅਪੂਰਨ ਖੇਤਰ ਗੋਗਰਾ-ਹਾਟਸਪ੍ਰਿੰਗਜ਼ ਖੇਤਰ ਵਿੱਚ ਗਸ਼ਤ ਪੋਸਟ-15 (PP-15) ਤੋਂ ਵਾਪਸ ਪਰਤ ਚੁੱਕੀਆਂ ਹਨ । ਸੂਤਰਾਂ ਦੇ ਮੁਤਾਬਕ ਦੋਵਾਂ ਫ਼ੌਜਾਂ ਵੱਲੋਂ ਵਾਪਸੀ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਮੌਜੂਦਾ ਸਥਿਤੀ ਦਾ ਵੀ ਜਾਇਜ਼ਾ ਲਿਆ ਗਿਆ ਹੈ। ਜਿਕਰਯੋਗ ਹੈ ਕਿ ਯੋਗ ਹੈ ਕਿ ਇੱਕ ਦਿਨ ਪਹਿਲਾਂ ਯਾਨੀ ਸੋਮਵਾਰ ਨੂੰ ਆਰਮੀ ਚੀਫ਼ ਜਨਰਲ ਮਨੋਜ ਪਾਂਡੇ ਨੇ ਕਿਹਾ ਸੀ ਕਿ ਪੀਪੀ-15 ਤੋਂ ਸੈਨਿਕਾਂ ਦੀ ਵਾਪਸੀ ਦੀ ਸਮੀਖਿਆ ਹੋਣੀ ਬਾਕੀ ਹੈ।

ਜਿਕਰਯੋਗ ਹੈ ਕਿ 05 ਮਈ 2020 ਨੂੰ ਪੈਂਗੋਂਗ ਝੀਲ ਖੇਤਰ ਵਿਚ ਹਿੰਸਕ ਝੜਪਾਂ ਤੋਂ ਬਾਅਦ ਪੂਰਬੀ ਲੱਦਾਖ ਸਰਹੱਦ ‘ਤੇ ਦੋਵਾਂ ਸੈਨਾ ਵਿਚਕਾਰ ਤਣਾਅ ਵਧ ਗਿਆ ਸੀ | ਇਹ ਝੜਪ ਉਸ ਸਮੇਂ ਹੋਈ ਜਦੋਂ ਚੀਨੀ ਸੈਨਿਕ ਲੱਦਾਖ ਸੈਕਟਰ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਤੋਂ ਬਾਅਦ ਦੋਵਾਂ ਧਿਰਾਂ ਨੇ ਹੌਲੀ-ਹੌਲੀ ਭਾਰੀ ਹਥਿਆਰਾਂ ਨਾਲ ਲੈਸ ਸੈਨਿਕ ਇਸ ਖੇਤਰ ਵਿਚ ਤਾਇਨਾਤ ਕਰ ਦਿੱਤੇ ਸਨ। ਉਦੋਂ ਤੋਂ, ਭਾਰਤ-ਚੀਨ ਦੀਆਂ ਫੌਜਾਂ ਪੈਟਰੋਲਿੰਗ ਪੁਆਇੰਟ 15 ਦੇ ਨੇੜੇ ਇੱਕ ਦੂਜੇ ਦੇ ਸਾਹਮਣੇ ਤਾਇਨਾਤ ਹਨ। ਹੁਣ ਭਾਰਤ ਅਤੇ ਚੀਨ ਨੇ ਦੋਵਾਂ ਪਾਸਿਆਂ ਤੋਂ ਸੈਨਿਕਾਂ ਨੂੰ ਹਟਾ ਦਿੱਤਾ ਹੈ।

The post ਭਾਰਤ ਤੇ ਚੀਨ ਦੀਆਂ ਫੌਜਾਂ ਲੱਦਾਖ ਦੇ ਗੋਗਰਾ-ਹਾਟਸਪ੍ਰਿੰਗਜ਼ ਪੀਪੀ-15 ਤੋਂ ਪਿੱਛੇ ਹਟੀਆਂ appeared first on TheUnmute.com - Punjabi News.

Tags:
  • 16th-round-of-military-talks
  • breaking-news
  • china-border
  • china-in-eastern-ladakh
  • chinese-troops
  • eastern-ladakh
  • galvan-area-of-eastern-ladakh
  • gogra
  • gogra-and-hot-springs-in-ladakh
  • gogra-hotsprings
  • gogra-hotsprings-area
  • india-china
  • india-china-relation
  • indian-and-chinese-troops
  • indian-army
  • indo-china-border
  • ladakh-issue
  • ladakhs-gogra-hotsprings-pp-15
  • ndian-and-chinese
  • news
  • the-unmute-breaking-news
  • the-unmute-latest-news
  • the-unmute-punjabi-news

ਪੱਛਮੀ ਬੰਗਾਲ 'ਚ ਹਿੰਸਕ ਹੋਇਆ ਨਾਬੰਨਾ ਚਲੋ ਮਾਰਚ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਡੀ ਨੂੰ ਲਾਈ ਅੱਗ

Tuesday 13 September 2022 11:34 AM UTC+00 | Tags: bengal-police-uses-water-cannons bjp-leaders bjp-protest-in-west-bengal breaking-news chief-minister-mamata-banerjee mamata-banerjee nabanna-chalo-march politics-of-west-bengal politics-of-west-bengal-is-once-again-in-turmoil. punjabi-news raniganj-railway-station the-unmute-breaking-news the-unmute-punjab west-bengal west-bengal-chief-minister-mamata-banerjee west-bengal-government

ਚੰਡੀਗੜ੍ਹ 13 ਸਤੰਬਰ 2022: ਪੱਛਮੀ ਬੰਗਾਲ (West Bengal) ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। ਭਾਜਪਾ (BJP) ਆਗੂਆਂ ਨੇ ਇੱਕ ਵਾਰ ਫਿਰ ਮਮਤਾ ਬੈਨਰਜੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕੋਲਕਾਤਾ ‘ਚ ਮੰਗਲਵਾਰ ਨੂੰ ਭਾਜਪਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮਮਤਾ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ।

ਇਸ ਦਾ ਨਾਂ ਸਕੱਤਰੇਤ ਚਲੋ ਮਾਰਚ (ਨਾਬੰਨਾ ਚਲੋ ਮਾਰਚ) ਰੱਖਿਆ ਗਿਆ ਹੈ । ਪੁਲਿਸ ਨੇ ਭਾਜਪਾ ਵਰਕਰਾਂ ਨੂੰ ਸਕੱਤਰੇਤ ਤੱਕ ਨਹੀਂ ਪਹੁੰਚਣ ਦਿੱਤਾ ਅਤੇ ਅੱਧ ਵਿਚਕਾਰ ਹੀ ਰੋਕ ਲਿਆ। ਇਸ ਦੌਰਾਨ ਪੁਲਿਸ ਨੇ ਭਾਜਪਾ ਨੇਤਾ ਪ੍ਰਤਿਪਕਸ਼ ਸੁਵੇਂਦੂ, ਲਾਕੇਟ ਚੈਟਰਜੀ ਸਮੇਤ ਕਈ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ।

ਇਸਦੇ ਨਾਲ ਹੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਭਾਜਪਾ ਵਰਕਰ ਗੁੱਸੇ ‘ਚ ਆ ਗਏ। ਕੋਲਕਾਤਾ ਦੇ ਲਾਲ ਬਾਜ਼ਾਰ ਇਲਾਕੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਬੰਗਾਲ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ। ਪੁਲਿਸ ਨੇ ਭਾਜਪਾ ਵਰਕਰਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਵੀ ਕੀਤੀ।

The post ਪੱਛਮੀ ਬੰਗਾਲ ‘ਚ ਹਿੰਸਕ ਹੋਇਆ ਨਾਬੰਨਾ ਚਲੋ ਮਾਰਚ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਡੀ ਨੂੰ ਲਾਈ ਅੱਗ appeared first on TheUnmute.com - Punjabi News.

Tags:
  • bengal-police-uses-water-cannons
  • bjp-leaders
  • bjp-protest-in-west-bengal
  • breaking-news
  • chief-minister-mamata-banerjee
  • mamata-banerjee
  • nabanna-chalo-march
  • politics-of-west-bengal
  • politics-of-west-bengal-is-once-again-in-turmoil.
  • punjabi-news
  • raniganj-railway-station
  • the-unmute-breaking-news
  • the-unmute-punjab
  • west-bengal
  • west-bengal-chief-minister-mamata-banerjee
  • west-bengal-government

ਪੰਜਾਬ ਵਿਜੀਲੈਂਸ ਬਿਉਰੋ ਨੇ ਜੀ.ਐੱਸ.ਟੀ ਘੁਟਾਲੇ ਦੇ 6 ਦੋਸ਼ੀ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ

Tuesday 13 September 2022 11:54 AM UTC+00 | Tags: 6 agents-middlemen arrested-6-accused-agents-of-gst-scam breaking-news excise-and-tax-officials gst-scam news punjab punjab-crime-latest-news punjab-police punjab-vigilance-bureau punjab-vigilance-bureau-has-arrested-6 the-unmute-breaking-news the-unmute-punjab vigilance-bureau

ਚੰਡੀਗੜ੍ਹ 13 ਸਤੰਬਰ 2022: ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਜੀ.ਐਸ.ਟੀ. ਘੁਟਾਲੇ ਸਬੰਧੀ ਕਰ ਨਾਕਿਆਂ ਤੋਂ ਚੋਰੀ ਗੱਡੀਆਂ ਲੰਘਾਉਣ ਤੇ ਟੈਕਸ ਚੋਰੀ ਕਰਾਉਣ ਵਾਲੇ 6 ਦੋਸ਼ੀ ਏਜੰਟਾਂ/ਵਿਚੋਲੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਸੂਬੇ ਦੇ ਕਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਬਦਲੇ ਵਿੱਚ ਉਨ੍ਹਾਂ ਨੂੰ ਟੈਕਸ ਤੋਂ ਬਚਣ ਲਈ ਰਸਤਾ ਪ੍ਰਦਾਨ ਕਰ ਰਹੇ ਸਨ ਅਤੇ ਘੱਟ ਜੁਰਮਾਨਾ ਲਗਾ ਕੇ ਕੱਚਾ ਮਾਲ (ਲੋਹੇ ਦਾ ਸਕਰੈਪ) ਅਤੇ ਤਿਆਰ ਸਮਾਨ ਲੈ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਜੀਐਸਟੀ ਨੂੰ ਖੋਰਾ ਲਾ ਰਹੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਜੀ.ਐਸ.ਟੀ./ਆਬਕਾਰੀ ਅਤੇ ਕਰ ਅਧਿਕਾਰੀਆਂ ਤੋਂ ਇਲਾਵਾ ਏਜੰਟ/ਵਿਚੋਲੀਏ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਸਨ, ਜਿੰਨਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 465, 467, 468, 471, 120-ਬੀ, 201 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 7, 7(ਏ) ਤੇ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਪੰਜਾਬ ਮੁਹਾਲੀ ਵਿਖੇ ਐਫ.ਆਈ.ਆਰ ਨੰਬਰ 8 ਮਿਤੀ 21/08/2020 ਦਰਜ ਕੀਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ (Punjab Vigilance Bureau) ਦੀ ਆਰਥਿਕ ਅਪਰਾਧ ਸ਼ਾਖਾ ਨੇ ਅੱਜ ਬਲਵਿੰਦਰ ਸਿੰਘ ਉਰਫ ਬਾਬੂ ਰਾਮ, ਸਚਿਨ ਕੁਮਾਰ ਲੁਥਰਾ, ਪਵਨ ਕੁਮਾਰ ਉਰਫ ਕਾਲਾ, ਅਜੈ ਕੁਮਾਰ, ਰਣਧੀਰ ਸਿੰਘ ਅਤੇ ਅਵਤਾਰ ਸਿੰਘ ਨਾਮਕ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਕਰ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਏਜੰਟਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਉਹਨਾਂ ਦੱਸਿਆ ਕਿ ਇਹ ਦੋਸ਼ੀ ਕਰ ਵਿਭਾਗ ਦੇ ਜੀ.ਐਸ.ਟੀ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੀ.ਐਸ.ਟੀ. ਦੀ ਲੋੜੀਂਦੀ ਰਕਮ ਦਾ ਭੁਗਤਾਨ ਕੀਤੇ ਬਿਨਾਂ ਲੋਹੇ ਦੇ ਸਕਰੈਪ/ਤਿਆਰ ਸਮਾਨ ਲੈ ਜਾਣ ਵਾਲੇ ਵੱਖ-ਵੱਖ ਰਾਜਾਂ ਨਾਲ ਸਬੰਧਤ ਵਾਹਨਾਂ ਨੂੰ ਲੰਘਾਉਣ ਵਾਲੇ ਇਸ ਗਠਜੋੜ ਵਿੱਚ ਸਰਗਰਮੀ ਨਾਲ ਸ਼ਾਮਲ ਸਨ।

ਇਸ ਘੁਟਾਲੇ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਦੇ ਟੈਕਸ ਅਧਿਕਾਰੀਆਂ ਦੀ ਮੱਦਦ ਦੇ ਬਦਲੇ ਇਹ ਏਜੰਟ ਉਹਨਾਂ ਨੂੰ ਭਾਰੀ ਰਿਸ਼ਵਤ ਦੇ ਰਹੇ ਸਨ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਏਜੰਟਾਂ ਦੇ ਹੋਰ ਗਰੁੱਪ ਅਤੇ ਸਬੰਧਤ ਜੀਐਸਟੀ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਨ੍ਹਾਂ ਸਾਰੇ ਗ੍ਰਿਫ਼ਤਾਰ ਏਜੰਟਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।

The post ਪੰਜਾਬ ਵਿਜੀਲੈਂਸ ਬਿਉਰੋ ਨੇ ਜੀ.ਐੱਸ.ਟੀ ਘੁਟਾਲੇ ਦੇ 6 ਦੋਸ਼ੀ ਏਜੰਟਾਂ ਨੂੰ ਕੀਤਾ ਗ੍ਰਿਫ਼ਤਾਰ appeared first on TheUnmute.com - Punjabi News.

Tags:
  • 6
  • agents-middlemen
  • arrested-6-accused-agents-of-gst-scam
  • breaking-news
  • excise-and-tax-officials
  • gst-scam
  • news
  • punjab
  • punjab-crime-latest-news
  • punjab-police
  • punjab-vigilance-bureau
  • punjab-vigilance-bureau-has-arrested-6
  • the-unmute-breaking-news
  • the-unmute-punjab
  • vigilance-bureau

ਜੂਨੀਅਰ ਤੇ ਸੀਨੀਅਰ ਕੌਮੀ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਲਈ 'ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ' ਦੀ ਸ਼ੁਰੂਆਤ

Tuesday 13 September 2022 12:10 PM UTC+00 | Tags: aam-aadmi-party breaking-news chief-minister-bhagwant-mann cm-bhagwant-mann gurmeet-singh-meet-hayer khedan-watan-punjab-diaan news olympian-balbir-singh-senior-scholarship-scheme punjab-government punjabi-news punjab-sports-minister punjab-sports-minister-gurmeet-singh-meet-hayer sports-department sports-department-of-punjab the-unmute-breaking-news the-unmute-latest-update the-unmute-news

ਚੰਡੀਗੜ੍ਹ 13 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਹੇਠਲੇ ਪੱਧਰ 'ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ 'ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ' (Olympian Balbir Singh Senior Scholarship Scheme) ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਐਲਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਮੀਤ ਹੇਅਰ ਨੇ ਦੱਸਿਆ ਕਿ ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ ਨਾਮ ਉਤੇ ਉੱਘੇ ਖਿਡਾਰੀਆਂ ਲਈ ਇਹ ਨਿਵੇਕਲੀ ਸਕੀਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਤਹਿਤ ਹਰ ਸਾਲ ਸੀਨੀਅਰ ਨੈਸ਼ਨਲ ਵਿੱਚ ਤਮਗੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਇਕ ਸਾਲ ਲਈ 8000 ਰੁਪਏ ਪ੍ਰਤੀ ਮਹੀਨਾ ਅਤੇ ਜੂਨੀਅਰ ਨੈਸ਼ਨਲ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਇਕ ਸਾਲ ਲਈ 6000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤੇ ਜਾਣਗੇ।

ਖਿਡਾਰੀ ਨੇ ਸੋਨੇ, ਚਾਂਦੀ ਤੇ ਕਾਂਸੀ ਦਾ ਕੋਈ ਵੀ ਤਮਗਾ ਜਿੱਤਿਆ ਹੋਵੇ, ਉਸ ਨੂੰ ਇਹ ਰਾਸ਼ੀ ਇਕ ਸਾਲ ਲਈ ਪ੍ਰਤੀ ਮਹੀਨਾ ਮਿਲੇਗੀ। ਇਸ ਸਕੀਮ ਲਈ ਖੇਡ ਵਿਭਾਗ ਵੱਲੋਂ ਸਾਲਾਨਾ 12.50 ਕਰੋੜ ਰੁਪਏ ਬਜਟ ਰੱਖਿਆ ਗਿਆ ਹੈ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਖਿਡਾਰੀਆਂ ਲਈ ਸਿਹਤ ਬੀਮਾ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਖਿਡਾਰੀਆਂ ਨੂੰ ਖੇਡ ਸਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਵੱਡੀ ਪੱਧਰ ਉੱਤੇ ਨਵੇਂ ਕੋਚਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ।

ਡੇਅ ਸਕਾਲਰ ਖਿਡਾਰੀਆਂ ਦੀ ਡਾਈਟ 100 ਰੁਪਏ ਤੋਂ ਵਧਾ ਕੇ 125 ਰੁਪਏ ਅਤੇ ਹੋਸਟਲ ਵਾਲੇ ਖਿਡਾਰੀਆਂ ਲਈ ਡਾਈਟ 200 ਤੋਂ ਵਧਾ ਕੇ 225 ਰੁਪਏ ਕਰ ਦਿੱਤੀ ਗਈ ਹੈ। ਖੇਡ ਮਾਹਿਰਾਂ ਦੀ ਰਾਏ ਨਾਲ ਨਵੀਂ ਖੇਡ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਦਾ ਮਨੋਰਥ ਖਿਡਾਰੀਆਂ ਦੀ ਪ੍ਰਤਿਭਾ ਪਛਾਣ ਕੇ ਉਨਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ।

ਨੌਕਰੀਆਂ ਤੇ ਨਗਦ ਪੁਰਸਕਾਰ ਨਾਲ ਸਨਮਾਨਿਤ ਕਰਨਾ ਨੀਤੀ ਦਾ ਅਹਿਮ ਅੰਗ

ਖਿਡਾਰੀਆਂ ਲਈ ਡਾਈਟ, ਕੋਚਿੰਗ, ਖੇਡ ਸਮਾਨ, ਨੌਕਰੀਆਂ ਤੇ ਨਗਦ ਪੁਰਸਕਾਰ ਨਾਲ ਸਨਮਾਨਿਤ ਕਰਨਾ ਨੀਤੀ ਦਾ ਅਹਿਮ ਅੰਗ ਹੋਵੇਗਾ ਹੋਵੇਗਾ। ਸੂਬਾ ਸਰਕਾਰ ਦਾ ਟੀਚਾ ਹੈ ਕਿ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਅਤੇ 2028 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਪੰਜਾਬ ਦੇ ਖਿਡਾਰੀ ਵੱਧ ਤੋਂ ਵੱਧ ਹਿੱਸਾ ਲੈ ਕੇ ਪ੍ਰਾਪਤੀਆਂ ਹਾਸਲ ਕਰਨ।

ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਖੇਡਾਂ ਵਿੱਚ ਅਮੀਰ ਪਿਛੋਕੜ ਹੈ ਅਤੇ ਸੂਬੇ ਨੇ ਦੇਸ਼ ਨੂੰ ਨਾਮੀਂ ਖਿਡਾਰੀ ਦਿੱਤੇ ਹਨ। ਕੌਮਾਂਤਰੀ ਪੱਧਰ ਉਤੇ ਪੰਜਾਬ ਦੇ ਖਿਡਾਰੀਆਂ ਨੇ ਵੱਡੀ ਗਿਣਤੀ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦਿਆਂ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਅਣਗੌਲਿਆਂ ਕਰਨ ਕਰਕੇ ਪੰਜਾਬ ਹੌਲੀ-ਹੌਲੀ ਪਛੜਦਾ ਗਿਆ। 2001 ਤੱਕ ਕੌਮੀ ਖੇਡਾਂ ਵਿੱਚ ਪੰਜਾਬ ਪਹਿਲੇ ਨੰਬਰ ਉਤੇ ਸੀ। ਉਸ ਤੋਂ ਬਾਅਦ ਲਗਾਤਾਰ ਹੇਠਾਂ ਜਾਂਦਾ ਰਿਹਾ। ਪੰਜਾਬ ਨੂੰ ਮੁੜ ਖੇਡ ਨਕਸ਼ੇ ਉਤੇ ਲਿਆਉਣ ਲਈ ਸਰਕਾਰ ਨਿਰੰਤਰ ਉਪਰਾਲੇ ਕਰ ਰਹੀ ਹੈ।

ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਦੇ 23 ਖਿਡਾਰੀਆਂ ਦਾ ਸਨਮਾਨ

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ 'ਖੇਡਾਂ ਵਤਨ ਪੰਜਾਬ ਦੀਆਂ' ਉਲੀਕੀਆਂ ਗਈਆਂ ਜੋ ਕਿ ਸ਼ਾਨਦਾਰ ਤਰੀਕੇ ਨਾਲ ਚੱਲ ਰਹੀਆਂ ਹਨ। ਸਵਾ ਦੋ ਲੱਖ ਤੋਂ ਵੱਧ ਖਿਡਾਰੀ ਇਨਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।

ਮੁੱਖ ਮੰਤਰੀ ਵੱਲੋਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ-2022 ਵਿੱਚ ਨਾਮ ਚਮਕਾਉਣ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਖੇਡਾਂ ਵਾਲੇ ਮਹੀਨੇ ਹੀ 9.30 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ। ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 5-5 ਲੱਖ ਰੁਪਏ ਨਾਲ ਸਨਮਾਨਤ ਕੀਤਾ।

ਇਸ ਮਹੀਨੇ ਗੁਜਰਾਤ ਵਿਖੇ ਹੋਣ ਜਾ ਰਹੀਆਂ ਕੌਮੀ ਖੇਡਾਂ ਲਈ ਪੰਜਾਬ ਓਲੰਪਿਕ ਐਸੋਸੀਏਸ਼ਨ ਨੂੰ ਪੰਜਾਬ ਦੇ ਖੇਡ ਦਲ ਲਈ 50 ਲੱਖ ਰੁਪਏ ਦੀ ਰਾਸ਼ੀ ਦਿੱਤੀ। ਸ਼ੂਟਿੰਗ ਰੇਂਜਾਂ ਲਈ 6 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਇਸ ਮੌਕੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਰਾਜੇਸ਼ ਧੀਮਾਨ ਵੀ ਹਾਜ਼ਰ ਸਨ।

The post ਜੂਨੀਅਰ ਤੇ ਸੀਨੀਅਰ ਕੌਮੀ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਲਈ 'ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ' ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • breaking-news
  • chief-minister-bhagwant-mann
  • cm-bhagwant-mann
  • gurmeet-singh-meet-hayer
  • khedan-watan-punjab-diaan
  • news
  • olympian-balbir-singh-senior-scholarship-scheme
  • punjab-government
  • punjabi-news
  • punjab-sports-minister
  • punjab-sports-minister-gurmeet-singh-meet-hayer
  • sports-department
  • sports-department-of-punjab
  • the-unmute-breaking-news
  • the-unmute-latest-update
  • the-unmute-news

ਸਰਕਾਰੀ ਸਹਾਇਤਾ ਤੋਂ ਵਾਂਝੇ ਮਦਰੱਸਿਆਂ ਦਾ ਸਰਵੇਖਣ ਕਰਨਾ ਗਲਤ: ਅਸਦੁਦੀਨ ਓਵੈਸੀ

Tuesday 13 September 2022 12:22 PM UTC+00 | Tags: all-india-majlis-e-ittehadul-muslimeen asaduddin-owaisi breaking-news imim-chief-asaduddin-owaisi

ਚੰਡੀਗੜ੍ਹ 13 ਸਤੰਬਰ 2022: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮਦਰੱਸਿਆਂ ਦੇ ਸਰਵੇਖਣ ਵਿਰੁੱਧ ਆਵਾਜ਼ ਉਠਾਈ ਹੈ। ਓਵੈਸੀ ਨੇ ਇਨ੍ਹਾਂ ਸਰਵੇਖਣਾਂ ਨੂੰ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ, ਮਿਸ਼ਨਰੀ ਸਕੂਲਾਂ, ਸਰਕਾਰੀ ਸਕੂਲਾਂ ਅਤੇ ਯੂਨੀਅਨ ਸਕੂਲਾਂ ਦਾ ਵੀ ਸਰਵੇ ਕੀਤਾ ਜਾਵੇ। ਸਰਕਾਰੀ ਸਹਾਇਤਾ ਤੋਂ ਵਾਂਝੇ ਮਦਰੱਸਿਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਸਰਵੇਖਣ ਕਰਨਾ ਗਲਤ ਹੈ।

ਇਸ ਦੇ ਨਾਲ ਹੀ ਅਸਦੁਦੀਨ ਓਵੈਸੀ (Asaduddin Owaisi) ਨੇ ਕੇਂਦਰ ਸਰਕਾਰ ਨੂੰ ਇੱਕ ਹੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਨਵੀਂ ਸੰਸਦ ਭਵਨ ਦਾ ਨਾਂ ਬਾਬਾ ਸਾਹਿਬ ਅੰਬੇਡਕਰ ਦੇ ਨਾਂ ‘ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਤੇਲੰਗਾਨਾ ਵਿਧਾਨ ਸਭਾ ਵਿੱਚ ਇਸ ਨਾਲ ਸਬੰਧਤ ਮਤਾ ਪਾਸ ਕਰਨ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਸੂਬੇ ਵਿੱਚ ਬਣ ਰਹੀ ਸਕੱਤਰੇਤ ਦੀ ਇਮਾਰਤ ਨੂੰ ਵੀ ਅੰਬੇਡਕਰ ਦਾ ਨਾਂ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਯੂਪੀ ਦੀ ਤਰਜ਼ ‘ਤੇ ਉੱਤਰਾਖੰਡ ‘ਚ ਮਦਰੱਸਿਆਂ ਦਾ ਸਰਵੇ ਕਰਨ ਦੀ ਗੱਲ ਕਹੀ ਗਈ ਹੈ। ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਉੱਤਰਾਖੰਡ ਵਿੱਚ ਮਦਰੱਸਿਆਂ ਦੇ ਕੰਮਕਾਜ, ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਮਦਰੱਸਿਆਂ ਦਾ ਸਰਵੇਖਣ ਕੀਤਾ ਜਾਵੇਗਾ।

The post ਸਰਕਾਰੀ ਸਹਾਇਤਾ ਤੋਂ ਵਾਂਝੇ ਮਦਰੱਸਿਆਂ ਦਾ ਸਰਵੇਖਣ ਕਰਨਾ ਗਲਤ: ਅਸਦੁਦੀਨ ਓਵੈਸੀ appeared first on TheUnmute.com - Punjabi News.

Tags:
  • all-india-majlis-e-ittehadul-muslimeen
  • asaduddin-owaisi
  • breaking-news
  • imim-chief-asaduddin-owaisi

ਦੇਸ਼ ਭਰ 'ਚ ਸਸਤੀਆਂ ਹੋਣਗੀਆਂ ਐਂਟੀਬਾਇਓਟਿਕਸ, ਟੀਕੇ ਤੇ ਕੈਂਸਰ ਵਿਰੋਧੀ ਦਵਾਈਆਂ

Tuesday 13 September 2022 12:39 PM UTC+00 | Tags: antibiotics anti-cancer-drugs-will-be-cheaper-across-the-country breaking-news cancer cancer-diease cheaper-across-the-country news the-union-ministry-of-health the-unmute-breaking-news the-unmute-punjab the-unmute-punjabi-news union-health-minister-mansukh-mandaviya union-ministry-of-health

ਚੰਡੀਗੜ੍ਹ 13 ਸਤੰਬਰ 2022: ਕੇਂਦਰੀ ਸਿਹਤ ਮੰਤਰਾਲੇ ਵਲੋਂ ਅੱਜ ਤਾਜ਼ਾ ਜਾਣਕਰੀ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਜ਼ਰੂਰੀ ਦਵਾਈਆਂ ਸਸਤੀਆਂ ਹੋਣ ਵਾਲੀਆਂ ਹਨ। ਇਨ੍ਹਾਂ ਵਿੱਚ ਕੁਝ ਐਂਟੀ-ਇਨਫੈਕਸ਼ਨ ਦਵਾਈਆਂ ਜਿਵੇਂ ਕਿ ਆਈਵਰਮੈਕਟਿਨ, ਮੁਪਿਰੋਸਿਨ, ਨਿਕੋਟੀਨ ਰਿਪਲੇਸਮੈਂਟ ਥੈਰੇਪੀ ਵਰਗੀਆਂ ਦਵਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ |

ਇਸਦੇ ਨਾਲ ਹੀ ਹੁਣ ਇਸ ਸੂਚੀ ਵਿੱਚ 384 ਦਵਾਈਆਂ ਸ਼ਾਮਲ ਹੋ ਗਈਆਂ ਹਨ। ਇਸ ਦੇ ਨਾਲ ਹੀ ਇਸ ਰਾਸ਼ਟਰੀ ਸੂਚੀ ਵਿੱਚੋਂ 26 ਦਵਾਈਆਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਵਿੱਚ ਰੈਨਿਟੀਡੀਨ, ਸੂਕਰਲਫੇਟ, ਵ੍ਹਾਈਟ ਪੈਟਰੋਲੇਟਮ, ਐਟੀਨੋਲੋਲ ਅਤੇ ਮੈਥਾਈਲਡੋਪਾ ਸ਼ਾਮਲ ਹਨ। ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਨਾਲ ਕਈ ਐਂਟੀਬਾਇਓਟਿਕਸ, ਟੀਕੇ ਅਤੇ ਕੈਂਸਰ (Cancer) ਵਿਰੋਧੀ ਦਵਾਈਆਂ ਸਸਤੀਆਂ ਹੋ ਜਾਣਗੀਆਂ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਤਾਜ਼ਾ ਜ਼ਰੂਰੀ ਦਵਾਈਆਂ ਦੀ ਸੂਚੀ ਜਾਰੀ ਕੀਤੀ। ਮਾਂਡਵੀਆ ਨੇ ਟਵੀਟ ਕੀਤਾ, ‘ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ 2022 ਜਾਰੀ ਕੀਤੀ ਗਈ। ਇਸ ਵਿੱਚ 27 ਸ਼੍ਰੇਣੀਆਂ ਵਿੱਚ 384 ਦਵਾਈਆਂ ਸ਼ਾਮਲ ਹਨ। ਬਹੁਤ ਸਾਰੀਆਂ ਐਂਟੀਬਾਇਓਟਿਕਸ, ਵੈਕਸੀਨ, ਕੈਂਸਰ ਵਿਰੋਧੀ ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਕਿਫਾਇਤੀ ਬਣ ਜਾਣਗੀਆਂ ਅਤੇ ਮਰੀਜ਼ਾਂ ਦੇ ਜੇਬ ਤੋਂ ਬਾਹਰ ਦੇ ਖਰਚਿਆਂ ਨੂੰ ਘਟਾ ਦੇਵੇਗਾ।

The post ਦੇਸ਼ ਭਰ ‘ਚ ਸਸਤੀਆਂ ਹੋਣਗੀਆਂ ਐਂਟੀਬਾਇਓਟਿਕਸ, ਟੀਕੇ ਤੇ ਕੈਂਸਰ ਵਿਰੋਧੀ ਦਵਾਈਆਂ appeared first on TheUnmute.com - Punjabi News.

Tags:
  • antibiotics
  • anti-cancer-drugs-will-be-cheaper-across-the-country
  • breaking-news
  • cancer
  • cancer-diease
  • cheaper-across-the-country
  • news
  • the-union-ministry-of-health
  • the-unmute-breaking-news
  • the-unmute-punjab
  • the-unmute-punjabi-news
  • union-health-minister-mansukh-mandaviya
  • union-ministry-of-health

ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ

Tuesday 13 September 2022 12:54 PM UTC+00 | Tags: aam-aadmi-party breaking-news chetan-singh-jaudamajra chief-minister-bhagwant-mann cm-bhagwant-mann news punjab-government punjab-health-department the-unmute the-unmute-breaking-news the-unmute-latest-update

ਚੰਡੀਗੜ੍ਹ 13 ਸਤੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਭਵਿੱਖ ਦੇ ਨਾਗਰਿਕ ਹੋਣ ਦੇ ਨਾਤੇ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਬਹੁਤ ਗੰਭੀਰ ਹੈ ।ਸਰਕਾਰ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਵਿੱਚ ਜਨਮ ਸਮੇਂ ਨੁਕਸ, ਜਮਾਂਦਰੂ ਊਣਤਾਈਆਂ, ਬਚਪਨ ਦੀਆਂ ਬਿਮਾਰੀਆਂ, ਅਪੰਗਤਾ ਸਮੇਤ ਵਿਕਾਸ ਵਿੱਚ ਦੇਰੀ ਬਾਰੇ ਛੇਤੀ ਤੋਂ ਛੇਤੀ ਪਤਾ ਲਗਾਉਣ ਤੇ ਜੋਰ ਦੇ ਰਹੀ ਹੈ।

ਇਸ ਉਦੇਸ਼ ਨੂੰ ਪੂਰਾ ਕਰਨ ਲਈ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐੱਸ.ਕੇ.) 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਹਾਲਾਂਕਿ ਬਾਲ ਮੌਤ ਦਰ ਨੂੰ ਘਟਾਉਣ ਵਿੱਚ ਤਰੱਕੀ ਹੋਈ ਹੈ, ਪਰ ਬੱਚੇ ਦੇ ਵਿਕਾਸ ਨਤੀਜਿਆਂ ਵਿੱਚ ਸੁਧਾਰ ਕਰਨ ਦੀ ਸਖ਼ਤ ਲੋੜ ਹੈ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਾਲ ਬਚਾਅ ਅਤੇ ਵਿਕਾਸ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਪ੍ਰੋਗਰਾਮ ਬੱਚਿਆਂ ਦੀ ਜਾਂਚ ਕਰਨ, ਡਾਕਟਰੀ ਸਹਾਇਤਾ ਦੀ ਲੋੜ ਵਾਲੀਆਂ ਸਿਹਤ ਸਥਿਤੀਆਂ ਦੀ ਪਛਾਣ ਕਰਨ ਲਈ ਇੱਕ ਮਹੱਤਵਪੂਰਣ ਪ੍ਰੋਗਰਾਮ ਹੈ।

ਸਿਹਤ ਸਹੂਲਤਾਂ ਵਿਚ ਉਪਰਾਲੇ

ਇਸ ਬਾਲ ਸਿਹਤ ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਹੋਰ ਵੇਰਵੇ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਫਰਵਰੀ, 2022 ਤੋਂ ਜੁਲਾਈ, 2022 ਤੱਕ ਇਸ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੇ ਵਾਅਦੇ ਨੂੰ ਮੁੱਖ ਰੱਖਦਿਆਂ ਬੇਮਿਸਾਲ ਉਪਰਾਲੇ ਕੀਤੇ ਗਏ ਹਨ।

ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੋਗਰਾਮ ਤਹਿਤ ਸੂਬੇ ਦੇ 14096 ਆਂਗਣਵਾੜੀਆਂ ਵਿੱਚ 346502 ਬੱਚਿਆਂ ਅਤੇ 6090 ਸਰਕਾਰੀ ਸਕੂਲਾਂ ਵਿੱਚ 542150 ਬੱਚਿਆਂ ਦੀ ਮੋਬਾਈਲ ਹੈਲਥ ਟੀਮਾਂ ਵੱਲੋਂ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਡਿਲੀਵਰੀ ਪੁਆਇੰਟਾਂ 'ਤੇ 64563 ਨਵੇਂ ਜਨਮੇ ਬੱਚਿਆਂ ਦੀ ਜਾਂਚ ਕੀਤੀ ਗਈ।

ਬੇਸਹਾਰਾ ਪਰਿਵਾਰਾਂ ਦੇ 179 ਬੱਚਿਆਂ ਦਾ ਹਸਪਤਾਲਾਂ ਵਿੱਚ ਮੁਫਤ ਇਲਾਜ

ਇਸ ਸਮੇਂ ਦੌਰਾਨ 179 ਗਰੀਬ ਅਤੇ ਬੇਸਹਾਰਾ ਪਰਿਵਾਰਾਂ ਦੇ 179 ਬੱਚਿਆਂ ਦਾ ਦਿਲ ਦੀ ਜਮਾਂਦਰੂ ਬੀਮਾਰੀ (ਦਿਲ ਵਿੱਚ ਛੇਕ) ਦਾ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪ੍ਰੇਸ਼ਨ ਰਾਹੀਂ ਮੁਫਤ ਇਲਾਜ ਕੀਤਾ ਗਿਆ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਅਜਿਹੇ ਅਪਰੇਸ਼ਨਾਂ ਦੇ ਇਲਾਜ ਦੀ ਲਾਗਤ ਗਰੀਬ ਪਰਿਵਾਰਾਂ ਲਈ ਬਹੁਤ ਜ਼ਿਆਦਾ ਹੈ ਅਤੇ ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਅਤੇ ਮਾਲ਼ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਦੇ ਸਾਰੇ ਬੱਚਿਆਂ ਦੀ ਸਿਹਤ ਰੱਖਿਆ ਅਤੇ ਉਨ੍ਹਾਂ ਨੂੰ ਭਵਿੱਖ ਦੇ ਸਿਹਤਮੰਦ ਨਾਗਰਿਕ ਬਣਾਉਣ ਲਈ ਯਤਨਸ਼ੀਲ ਹੈ।

ਪੰਜਾਬ ਵਿੱਚ ਮੋਬਾਈਲ ਸਿਹਤ ਟੀਮਾਂ ਤਾਇਨਾਤ

ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਨੇ ਮੋਬਾਈਲ ਸਿਹਤ ਟੀਮਾਂ ਤਾਇਨਾਤ ਕੀਤੀਆਂ ਹਨ, ਹਰੇਕ ਟੀਮ ਵਿੱਚ- ਦੋ ਡਾਕਟਰ (ਆਯੂਸ਼) ਇੱਕ ਮਰਦ ਅਤੇ ਇੱਕ ਔਰਤ, ਇੱਕ ਏਐਨਐਮ/ਸਟਾਫ਼ ਨਰਸ ਅਤੇ ਇੱਕ ਫਾਰਮਾਸਿਸਟ ਹੁੰਦਾ ਹੈ । ਹਰੇਕ ਮੋਬਾਈਲ ਟੀਮ ਨੂੰ ਸਕੂਲਾਂ ਅਤੇ ਆਂਗਨਵਾੜੀਆਂ ਦਾ ਦੌਰਾ ਕਰਨ ਲਈ ਇੱਕ ਵਾਹਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਲੋੜੀਂਦੇ ਟੈਸਟਿੰਗ ਟੂਲ ਅਤੇ ਦਵਾਈਆਂ ਨਾਲ ਲੈਸ ਹਨ।

ਹਰੇਕ ਬੱਚੇ ਲਈ ਇੱਕ ਹੈਲਥ ਕਾਰਡ ਰੱਖਿਆ ਜਾਂਦਾ ਹੈ ਜਿਸ ਵਿੱਚ ਨਾ ਸਿਰਫ਼ ਬੱਚੇ ਦਾ ਸੰਬੰਧਿਤ ਮੈਡੀਕਲ ਰਿਕਾਰਡ ਹੁੰਦਾ ਹੈ, ਸਗੋਂ ਬੱਚੇ ਦੇ ਸਰੀਰਕ ਵਿਕਾਸ ਬਾਰੇ ਵੀ ਜਾਣਕਾਰੀ ਹੁੰਦੀ ਹੈ ਅਤੇ ਇਸ ਕਾਰਡ ਰਾਹੀਂ ਬੱਚੇ ਦੇ ਵਿਕਾਸ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ।

ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਰਵਿੰਦਰਪਾਲ ਕੌਰ ਨੇ ਗਰੀਬ ਬੱਚਿਆਂ ਦੇ ਭਵਿੱਖ ਨੂੰ ਉੱਜਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਰਕਾਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਵਿਭਾਗ ਨੂੰ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ ।

The post ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਲਈ ਵਚਨਬੱਧ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News.

Tags:
  • aam-aadmi-party
  • breaking-news
  • chetan-singh-jaudamajra
  • chief-minister-bhagwant-mann
  • cm-bhagwant-mann
  • news
  • punjab-government
  • punjab-health-department
  • the-unmute
  • the-unmute-breaking-news
  • the-unmute-latest-update

ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ

Tuesday 13 September 2022 01:04 PM UTC+00 | Tags: 68-veterinary-inspectors aam-aadmi-party animal-husbandry bhagwant-singh-mann breaking-news cm-bhagwant-mann fisheries-and-dairy-development-minister-laljit-singh-bhulla laljit-singh-bhullar minister-laljit-singh-bhullar punjabi-news punjab-news the-unmute the-unmute-breaking-news the-unmute-punjabi-news veterinary-inspectors

ਚੰਡੀਗੜ੍ਹ 13 ਸਤੰਬਰ 2022: ਪੰਜਾਬ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਕੇ ਨੌਜਵਾਨਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਕਾਬਲ ਬਣਾਉਣ ਦੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਪੂਰਾ ਕਰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ 68 ਵੈਟਰਨਰੀ ਇੰਸਪੈਕਟਰਾਂ (Veterinary Inspectors) ਨੂੰ ਨਿਯੁਕਤੀ ਪੱਤਰ ਸੌਂਪੇ।

ਪੰਜਾਬ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਿੱਚ 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ 68 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਦਕਿ ਕੁਝ ਦਿਨ ਪਹਿਲਾਂ 29 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਅਗਲੇ ਦਿਨਾਂ ਦੌਰਾਨ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਸੱਦਾ ਦਿੱਤਾ।

veterinary inspectors

 

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ 8736 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿੱਚ ਭਰਤੀਆਂ ਜਾਰੀ ਹਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਿੱਚ ਹੋਰ ਵੈਟਰਨਰੀ ਇੰਸਪੈਕਟਰਾਂ (Veterinary Inspectors) ਅਤੇ ਸਟਾਫ਼ ਦੀ ਭਰਤੀ ਲਈ ਛੇਤੀ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ।

ਇਸੇ ਦੌਰਾਨ ਨਵ-ਨਿਯੁਕਤ ਵੈਟਰਨਰੀ ਇੰਸਪੈਕਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਆ। ਸਮਾਗਮ ਦੌਰਾਨ ਜੁਆਇੰਟ ਸਕੱਤਰ ਸਕੱਤਰ ਸਿੰਘ ਬੱਲ, ਡਾਇਰੈਕਟਰ ਪਸ਼ੂ ਪਾਲਣ ਡਾ. ਸੁਭਾਸ਼ ਚੰਦਰ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

The post ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ appeared first on TheUnmute.com - Punjabi News.

Tags:
  • 68-veterinary-inspectors
  • aam-aadmi-party
  • animal-husbandry
  • bhagwant-singh-mann
  • breaking-news
  • cm-bhagwant-mann
  • fisheries-and-dairy-development-minister-laljit-singh-bhulla
  • laljit-singh-bhullar
  • minister-laljit-singh-bhullar
  • punjabi-news
  • punjab-news
  • the-unmute
  • the-unmute-breaking-news
  • the-unmute-punjabi-news
  • veterinary-inspectors

ਇਸ਼ਰਤ ਜਹਾਂ ਮਾਮਲੇ 'ਚ ਦਿੱਲੀ ਹਾਈਕੋਰਟ ਨੇ IPS ਅਧਿਕਾਰੀ ਦੇ ਮੁਅੱਤਲੀ ਹੁਕਮਾਂ 'ਤੇ ਲਾਈ ਰੋਕ

Tuesday 13 September 2022 01:15 PM UTC+00 | Tags: breaking-news delhi-high-court delhi-news ips-satish-chandra-verma ishrat-jahan-case ishrat-jahan-fake-encounter-case news the-delhi-high-court

ਚੰਡੀਗੜ੍ਹ 13 ਸਤੰਬਰ 2022: ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ ਕੇਡਰ ਦੇ ਇੱਕ ਆਈਪੀਐਸ ਅਧਿਕਾਰੀ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਹਾਲਾਂਕਿ ਅਦਾਲਤ ਦੇ ਦਖਲ ਤੋਂ ਬਾਅਦ ਉਸ ਦੀ ਮੁਅੱਤਲੀ ਦੀ ਕਾਰਵਾਈ ਅੱਗੇ ਨਹੀਂ ਵਧ ਸਕੀ। ਦੱਸਿਆ ਜਾ ਰਿਹਾ ਹੈ ਕਿ ਜਿਸ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ ਸੀ, ਉਸ ਨੇ ਇਸ਼ਰਤ ਜਹਾਂ ਫਰਜ਼ੀ ਮੁਕਾਬਲੇ ਮਾਮਲੇ ‘ਚ ਸੀਬੀਆਈ ਦੀ ਮਦਦ ਕੀਤੀ ਸੀ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਆਈਪੀਐਸ ਸਤੀਸ਼ ਚੰਦਰ ਵਰਮਾ 1986 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ 30 ਸਤੰਬਰ ਨੂੰ ਸੇਵਾਮੁਕਤ ਹੋਣ ਵਾਲੇ ਸਨ। ਹਾਲਾਂਕਿ ਇਸ ਤੋਂ ਇਕ ਮਹੀਨਾ ਪਹਿਲਾਂ 30 ਅਗਸਤ ਨੂੰ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਰਮਾ ਨੇ ਆਪਣੀ ਮੁਅੱਤਲੀ ਨੂੰ ਦਿੱਲੀ ਹਾਈਕੋਰਟ (Delhi High Court) ਵਿੱਚ ਚੁਣੌਤੀ ਦਿੱਤੀ ਹੈ। ਇਸ ‘ਤੇ ਫੈਸਲਾ ਲੈਂਦੇ ਹੋਏ ਅਦਾਲਤ ਨੇ ਆਈਪੀਐਸ ਅਧਿਕਾਰੀ ਦੇ ਮੁਅੱਤਲੀ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਤੀਸ਼ ਚੰਦਰ ਵਰਮਾ ਨੂੰ ਨੌਕਰੀ ਤੋਂ ਕਿਉਂ ਮੁਅੱਤਲ ਕੀਤਾ ਗਿਆ ਸੀ। ਪਰ ਜੇਕਰ ਉਸ ਦੀ ਮੁਅੱਤਲੀ ਦਾ ਹੁਕਮ ਲਾਗੂ ਹੋ ਜਾਂਦਾ ਹੈ ਤਾਂ ਉਸ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਸਮੇਤ ਹੋਰ ਕਈ ਲਾਭ ਨਹੀਂ ਮਿਲਣਗੇ।

The post ਇਸ਼ਰਤ ਜਹਾਂ ਮਾਮਲੇ ‘ਚ ਦਿੱਲੀ ਹਾਈਕੋਰਟ ਨੇ IPS ਅਧਿਕਾਰੀ ਦੇ ਮੁਅੱਤਲੀ ਹੁਕਮਾਂ ‘ਤੇ ਲਾਈ ਰੋਕ appeared first on TheUnmute.com - Punjabi News.

Tags:
  • breaking-news
  • delhi-high-court
  • delhi-news
  • ips-satish-chandra-verma
  • ishrat-jahan-case
  • ishrat-jahan-fake-encounter-case
  • news
  • the-delhi-high-court

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ 'ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਤੇ ਬੇਬੁਨਿਆਦ: ਅਸ਼ਵਨੀ ਸ਼ਰਮਾ

Tuesday 13 September 2022 01:26 PM UTC+00 | Tags: aam-aadmi-party aam-aadmi-party-punjab a-press-conference bharatiya-janata-party bjp-president-ashwani-sharma breaking-news cm-bhagwant-mann harpal-singh-cheema harpal-singh-cheema-news news punjab-bjp punjab-finance-minister punjab-finance-minister-harpal-singh-cheema punjab-politics the-unmute-breaking-news the-unmute-punjab

ਚੰਡੀਗੜ੍ਹ 13 ਸਤੰਬਰ 2022: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਜਨਤਾ ਪਾਰਟੀ (BJP) 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਪੰਜਾਬ ਵਿਚ ਆਪਰੇਸ਼ਨ ਲੋਟਸ ਤਹਿਤ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਵਿਧਾਇਕਾਂ ਨੂੰ 20 ਤੋਂ 25 ਕਰੋੜ ਰੁਪਏ ਦੇ ਆਫ਼ਰ ਦਿੱਤੇ ਜਾ ਰਹੇ ਹਨ | ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ |

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ (Harpal Singh Cheema) ਵੱਲੋਂ ਪੰਜਾਬ ਸਰਕਾਰ ਨੂੰ ਡੇਗਣ ਲਈ 'ਆਪਰੇਸ਼ਨ ਲੋਟਸ' ਤਹਿਤ 'ਆਪ' ਵਿਧਾਇਕਾਂ ਦੀ ਖਰੀਦੋ-ਫ਼ਰੋਖ਼ਤ ਕੀਤੇ ਜਾਣ ਦੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ 'ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ।

ਭਾਜਪਾ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਚੋਣਾਂ ਦੌਰਾਨ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਮਿਲੇ ਬਹੁਮਤ ਦੇ ਆਧਾਰ ‘ਤੇ ਸਰਕਾਰ ਬਣਾਉਣ ‘ਚ ਵਿਸ਼ਵਾਸ ਰੱਖਦੀ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਸੂਬਿਆਂ ‘ਚ ਭਾਜਪਾ ਦੀਆਂ ਸਰਕਾਰਾਂ ਬਣੀਆਂ ਹਨ, ਉੱਥੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਹਿੱਤ ਲਈ ਲਏ ਗਏ ਠੋਸ ਫੈਸਲਿਆਂ ਅਤੇ ਜਨਤਾ ਲਈ ਕੀਤੇ ਕੰਮਾਂ ‘ਤੇ ਭਰੋਸਾ ਪ੍ਰਗਟਾਉਂਦਿਆਂ ਉਸ ਸੂਬੇ ਦੀ ਸੱਤਾ ਭਾਜਪਾ ਨੂੰ ਸੌਂਪੀ ਹੈI

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੀਮਾ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਕਾਰਨ ਇਹ ਹੈ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਭਗਵੰਤ ਮਾਨ ਸਰਕਾਰ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਭਗਵੰਤ ਮਾਨ ਵੱਲੋਂ ਪਿਛਲੇ ਪੰਜ ਮਹੀਨਿਆਂ ਦੌਰਾਨ ਵੱਖ-ਵੱਖ ਵਿਆਜ ਦਰਾਂ ‘ਤੇ 12, 000 ਕਰੋੜ ਤੋਂ ਵੱਧ ਦਾ ਕਰਜ਼ਾ ਲਿਆ ਗਿਆ ਹੈ।

ਝੂਠ ਦੀਆਂ ਬੈਸਾਖੀਆਂ ਦੇ ਸਹਾਰੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੇ ਭਗਵੰਤ ਮਾਨ ਨੂੰ ਪੰਜਾਬ ਵਿੱਚ ਸਰਕਾਰ ਚਲਾਉਣੀ ਔਖੀ ਲੱਗ ਰਹੀ ਹੈ, ਕਿਉਂਕਿ ਜਨਤਾ ਉਹਨਾਂ ਤੋਂ ਜਵਾਬ ਮੰਗਦੀ ਹੈ। ਅੱਜ ਪੰਜਾਬ ਦੇ ਲਗਭਗ ਸਾਰੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਵਿਚਾਲੇ ਚੱਲ ਰਿਹਾ ਅੰਦਰੂਨੀ ਠੰਡੀ ਜੰਗ ਹੁਣ ਮੈਦਾਨ ‘ਚ ਆ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵਿੱਚ ਪਈ ਫੁੱਟ ਕਰਨ ਆਮ ਆਦਮੀ ਪਾਰਟੀ ਦੇ ਦੋਫਾੜ ਹੋਣ ਦੀ ਵੀ ਪ੍ਰਬਲ ਸੰਭਾਵਨਾ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰਪਾਲ ਚੀਮਾ ਆਮ ਆਦਮੀ ਪਾਰਟੀ ‘ਚ ਚੱਲ ਰਹੇ ਘਟਨਾਕ੍ਰਮ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ, ਜਦਕਿ ਉਨ੍ਹਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ। ਅਸਲ ਵਿੱਚ ਇਸ ਸਭ ਦਾ ਕਾਰਨ ਕੇਜਰੀਵਾਲ ਦੇ ਜਵਾਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਕਾਰ ਕਮੇਟੀ ਦੇ ਮੁਖੀ ਰਾਘਵ ਚੱਢਾ ਦੀ ਪੰਜਾਬ ਦੇ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਅਤੇ ਪੰਜਾਬ ਦੇ ਮੰਤਰੀਆਂ ਅਤੇ ਆਗੂਆਂ ਦੇ ਕੰਮਾਂ 'ਚ ਦਖਲਅੰਦਾਜ਼ੀ ਹੈ। ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੰਤਰੀ ਅਤੇ ਆਗੂ ਹਜ਼ਮ ਨਹੀਂ ਹੋ ਰਹੀ।

ਆਮ ਆਦਮੀ ਪਾਰਟੀ ਲਈ ਆਪਣੀਆਂ ਨਾਕਾਮੀਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਵਿੱਚ ਵੀ ਅਜਿਹਾ ਹੀ ਕਰਦੇ ਰਹੇ ਹਨ ਅਤੇ ਹੁਣ ਜੇਕਰ ਪੰਜਾਬ ਵਿੱਚ ਅਜਿਹਾ ਕੀਤਾ ਜਾਂਦਾ ਹੈ ਤਾਂ ਸੂਬੇ ਦੇ ਲੋਕ ਉਨ੍ਹਾਂ ਦੇ ਝੂਠ ‘ਤੇ ਵਿਸ਼ਵਾਸ ਨਹੀਂ ਕਰਨਗੇ। ਕਿਉਂਕਿ ਲੋਕ ਜਾਣਦੇ ਹਨ ਕਿ ‘ਆਪ’ ਆਗੂ ਪੰਜਾਬ ਦੀ ਸਰਕਾਰ ਚਲਾਉਣ ਅਤੇ ਲੋਕਾਂ ਨੂੰ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ‘ਚ ਨਾਕਾਮ ਰਹੇ ਹਨ।

The post ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਜਪਾ 'ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਤੇ ਬੇਬੁਨਿਆਦ: ਅਸ਼ਵਨੀ ਸ਼ਰਮਾ appeared first on TheUnmute.com - Punjabi News.

Tags:
  • aam-aadmi-party
  • aam-aadmi-party-punjab
  • a-press-conference
  • bharatiya-janata-party
  • bjp-president-ashwani-sharma
  • breaking-news
  • cm-bhagwant-mann
  • harpal-singh-cheema
  • harpal-singh-cheema-news
  • news
  • punjab-bjp
  • punjab-finance-minister
  • punjab-finance-minister-harpal-singh-cheema
  • punjab-politics
  • the-unmute-breaking-news
  • the-unmute-punjab

ਭਾਜਪਾ PM ਮੋਦੀ ਤੋਂ ਬਾਅਦ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਅਰਵਿੰਦ ਕੇਜਰੀਵਾਲ

Tuesday 13 September 2022 01:41 PM UTC+00 | Tags: aam-aadmi-party-arvind-kejriwal aam-aadmi-party-convener arvind-kejriwal arvind-kejriwal-visit-gujarat bharatiya-janata-party breaking-news chief-minister-arvind-kejriwal gujarat medha-patkar news sonia-gandh the-unmute-breaking-news the-unmute-latest-update

ਚੰਡੀਗੜ੍ਹ 13 ਸਤੰਬਰ 2022: ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਵਲੋਂ ਗੁਜਰਾਤ ਦੌਰੇ ਕੀਤੇ ਜਾ ਰਹੇ ਹਨ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਪਹੁੰਚੇ । ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ‘ਚ ਜਨ ਸਭਾ ਨੂੰ ਸੰਬੋਧਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ।

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਗੁਜਰਾਤ ਵਿੱਚ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸੇ ਕੜੀ ‘ਚ ‘ਆਪ’ ਕੋਆਰਡੀਨੇਟਰ ਲਗਾਤਾਰ ਗੁਜਰਾਤ ਦਾ ਦੌਰਾ ਕਰ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਕੀਤਾ। ਭਾਜਪਾ ਦੇ ਇਸ ਦੋਸ਼ ‘ਤੇ ਕਿ ਆਮ ਆਦਮੀ ਪਾਰਟੀ ਗੁਜਰਾਤ ‘ਚ ਮੇਧਾ ਪਾਟਕਰ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਸਕਦੀ ਹੈ, ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨਰਿੰਦਰ ਮੋਦੀ ਤੋਂ ਬਾਅਦ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਪੱਤਰਕਾਰਾਂ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਭਾਜਪਾ ‘ਤੇ ਇਹ ਮੇਰਾ ਦੋਸ਼ ਹੈ ਅਤੇ ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਇਸ ‘ਤੇ ਸਵਾਲ ਕਰੋ।

The post ਭਾਜਪਾ PM ਮੋਦੀ ਤੋਂ ਬਾਅਦ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਅਰਵਿੰਦ ਕੇਜਰੀਵਾਲ appeared first on TheUnmute.com - Punjabi News.

Tags:
  • aam-aadmi-party-arvind-kejriwal
  • aam-aadmi-party-convener
  • arvind-kejriwal
  • arvind-kejriwal-visit-gujarat
  • bharatiya-janata-party
  • breaking-news
  • chief-minister-arvind-kejriwal
  • gujarat
  • medha-patkar
  • news
  • sonia-gandh
  • the-unmute-breaking-news
  • the-unmute-latest-update

ਨਾਮੀ ਗੈਂਗਸਟਰਾਂ ਦੇ ਨਾਂ ਤੇ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਬਰਨਾਲਾ ਪੁਲਿਸ ਨੇ ਕੀਤਾ ਕਾਬੂ

Tuesday 13 September 2022 02:01 PM UTC+00 | Tags: agtf barnala-police barnala-police-arrested breaking-news dgp-punjab-gaurav-yadav news punjab-agtf punjab-police the-unmute-breaking-news three-gangsters-living-abroad

ਬਰਨਾਲਾ 13 ਸਤੰਬਰ 2022: ਬਰਨਾਲਾ ਪੁਲਿਸ (Barnala police) ਨੇ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਕਥਿਤ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਵਿਦੇਸ਼ ‘ਚ ਰਹਿੰਦੇ 3 ਕਥਿਤ ਗੈਂਗਸਟਰਾਂ ਦੇ ਨਾਂ ਨਾਮਜ਼ਦ ਕੀਤੇ ਗਏ ਹਨ | ਪੁਲਿਸ ਵੱਲੋਂ ਗਿ੍ਫ਼ਤਾਰ ਇਨ੍ਹਾਂ ਮੁਲਜ਼ਮਾਂ ਤੋਂ ਗੋਲੀਆਂ, ਦੇਸੀ ਪਿਸਤੌਲ ‘ਤੇ ਮੋਬਾਈਲ ਬਰਾਮਦ ਕੀਤੇ ਹਨ |

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਇਨ੍ਹਾਂ ਕਥਿਤ ਗੈਂਗਸਟਰਾਂ ਵੱਲੋਂ ਸੁੱਖਾ ਦੁੱਨੇਕੇ ਦੇ ਨਾਂਅ ‘ਤੇ ਬਰਨਾਲਾ ਸ਼ਹਿਰ ਦੇ ਇੱਕ ਮੋਬਾਈਲ ਫ਼ੋਨ ਵਿਕਰੇਤਾ ਅਤੇ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੇ ਇੱਕ ਯੂਟਿਊਬਰ ਤੋਂ ਫਿਰੌਤੀ ਮੰਗੀ ਗਈ ਸੀ, ਜਿਸ ਤੋਂ ਬਾਅਦ ਇੱਕ ਟੀਮ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਬਰਨਾਲਾ ਪੁਲਿਸ ਵੱਲੋਂ ਇੱਕ ਟੀਮ ਬਣਾਈ ਗਈ ਸੀ|

ਜਿਸ ਵਿੱਚ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੇ ਰਹਿਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗੈਂਗਸਟਰਾਂ ਦਾ ਇੱਕ ਮਾਡਿਊਲ ਭੰਗ ਕਰਕੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ਾਂ ਤੋਂ ਵਟਸਐਪ ਕਾਲਾਂ ਰਾਹੀਂ ਲੋਕਾਂ ਤੋਂ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ, ਜਦਕਿ ਉਨ੍ਹਾਂ ਦੱਸਿਆ ਕਿ ਬਰਨਾਲਾ ਪੁਲਿਸ (Barnala police) ਵੱਲੋਂ ਵਿਦੇਸ਼ਾਂ ‘ਚ ਰਹਿੰਦੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ |

The post ਨਾਮੀ ਗੈਂਗਸਟਰਾਂ ਦੇ ਨਾਂ ਤੇ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਬਰਨਾਲਾ ਪੁਲਿਸ ਨੇ ਕੀਤਾ ਕਾਬੂ appeared first on TheUnmute.com - Punjabi News.

Tags:
  • agtf
  • barnala-police
  • barnala-police-arrested
  • breaking-news
  • dgp-punjab-gaurav-yadav
  • news
  • punjab-agtf
  • punjab-police
  • the-unmute-breaking-news
  • three-gangsters-living-abroad

ਪਾਕਿਸਤਾਨੀ ਕ੍ਰਿਕਟਰ ਆਸਿਫ ਅਫਰੀਦੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, PCB ਨੇ ਕੀਤਾ ਮੁਅੱਤਲ

Tuesday 13 September 2022 02:18 PM UTC+00 | Tags: asif-afridi bcci breaking-news icc khyber-pakhtunkhwa news pakisatan-cricket-board pakistan-cricketer-asif-afridi pakistan-cricketer-asif-afridi-has-been-accused-of-corruption pcb pcb-anti-corruption-code the-unmute-breaking the-unmute-breaking-news

ਚੰਡੀਗੜ੍ਹ 13 ਸਤੰਬਰ 2022: ਟੀ-20 ਵਿਸ਼ਵ ਕੱਪ ਲਈ ਟੀਮ ਚੋਣ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ‘ਚ ਹੜਕੰਪ ਮਚ ਗਿਆ ਹੈ । ਪਾਕਿਸਤਾਨ ਦੇ ਕ੍ਰਿਕਟਰ ਆਸਿਫ ਅਫਰੀਦੀ (Asif Afridi) ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ, ਜਿਸ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਅੰਤਰਰਾਸ਼ਟਰੀ ਕ੍ਰਿਕਟਰ ਨਾਲ ਨਹੀਂ ਸਗੋਂ ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਨਾਲ ਜੁੜਿਆ ਹੋਇਆ ਹੈ।

ਆਸਿਫ ਅਫਰੀਦੀ (Asif Afridi) ਨੂੰ ਭ੍ਰਿਸ਼ਟਾਚਾਰ ਦੇ ਦੋਸ਼ ‘ਚ 12 ਸਤੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੀਸੀਬੀ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਧਾਰਾ 4.7.1 ਤਹਿਤ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਜਾਰੀ ਆਪਣੇ ਬਿਆਨ ‘ਚ ਇਹ ਜਾਣਕਾਰੀ ਦਿੱਤੀ।

ਇਸਦੇ ਨਾਲ ਹੀ ਆਸਿਫ ਅਫਰੀਦੀ ਕ੍ਰਿਕਟ ਨਾਲ ਜੁੜੀਆਂ ਗਤੀਵਿਧੀਆਂ ‘ਚ ਹਿੱਸਾ ਨਹੀਂ ਲੈ ਸਕੇਗਾ, ਜਦੋਂ ਤੱਕ ਪੀਸੀਬੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਿਸੇ ਤਹਿ ਤੱਕ ਨਹੀਂ ਪਹੁੰਚ ਜਾਂਦੀ ਜਾਂ ਉਸ ਨੂੰ ਕਲੀਨ ਚਿੱਟ ਨਹੀਂ ਦਿੰਦੀ।

ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਅਫਰੀਦੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਨੂੰ ਇਹ ਨੋਟਿਸ ਕ੍ਰਿਕਟ ਨਾਲ ਸਬੰਧਤ 2 ਕਾਨੂੰਨਾਂ ਨੂੰ ਤੋੜਨ ਲਈ ਧਾਰਾ 2.4 ਦੇ ਤਹਿਤ ਭੇਜਿਆ ਗਿਆ ਹੈ, ਜਿਸ ਦਾ ਉਸ ਨੂੰ 14 ਦਿਨਾਂ ਦੇ ਅੰਦਰ ਜਵਾਬ ਦੇਣਾ ਹੋਵੇਗਾ।

The post ਪਾਕਿਸਤਾਨੀ ਕ੍ਰਿਕਟਰ ਆਸਿਫ ਅਫਰੀਦੀ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼, PCB ਨੇ ਕੀਤਾ ਮੁਅੱਤਲ appeared first on TheUnmute.com - Punjabi News.

Tags:
  • asif-afridi
  • bcci
  • breaking-news
  • icc
  • khyber-pakhtunkhwa
  • news
  • pakisatan-cricket-board
  • pakistan-cricketer-asif-afridi
  • pakistan-cricketer-asif-afridi-has-been-accused-of-corruption
  • pcb
  • pcb-anti-corruption-code
  • the-unmute-breaking
  • the-unmute-breaking-news

ਭਾਰਤ ਜੋੜੋ ਯਾਤਰਾ 'ਚ ਬੱਚਿਆਂ ਨੂੰ ਸ਼ਾਮਲ ਕਰਨ 'ਤੇ NCPCR ਨੇ ਰਾਹੁਲ ਗਾਂਧੀ ਖ਼ਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

Tuesday 13 September 2022 02:33 PM UTC+00 | Tags: all-india-congress bharat-jodo-yatra bharat-jodo-yatra-enws bharat-jodo-yatra-latest-news bharat-jodo-yatra-news breaking-news congress congress-general-secretary-priyanka-gandhi congress-interim-president-sonia-gandhi election-commission-of-india inc kanyakumari national-commission-for-protection-of-child-rights ncpcr priyanka-gandhi punjabi-news rahul-gandhi sonia-gandhi the-unmute-breaking-news the-unmute-latest-update the-unmute-update

ਚੰਡੀਗੜ੍ਹ 13 ਸਤੰਬਰ 2022: ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (NCPCR) ਨੇ ਕਾਂਗਰਸ ਅਤੇ ਰਾਹੁਲ ਗਾਂਧੀ ਖ਼ਿਲਾਫ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੌਰਾਨ ਬੱਚਿਆਂ ਨੂੰ ਕਥਿਤ ਤੌਰ ‘ਤੇ ਸਿਆਸੀ ਹਿੱਤਾਂ ਲਈ ਵਰਤਿਆ ਜਾ ਰਿਹਾ ਹੈ। ਐਨਸੀਪੀਸੀਆਰ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਕਾਂਗਰਸ ਅਤੇ ਉਸ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ ਸ਼ਿਕਾਇਤ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ।

ਐਨਸੀਪੀਸੀਆਰ ਨੇ ਸ਼ਿਕਾਇਤ ਦਰਜ ਕਰਾਉਂਦਿਆਂ ਕਿਹਾ ਹੈ ਕਿ ਰਾਹੁਲ ਗਾਂਧੀ ਅਤੇ ਜਵਾਹਰ ਬਾਲ ਮੰਚ ਸਿਆਸੀ ਇਰਾਦਿਆਂ ਨਾਲ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਕਰ ਰਹੇ ਹਨ। ਕਮਿਸ਼ਨ ਨੇ ਕਿਹਾ, ”ਸੋਸ਼ਲ ਮੀਡੀਆ ‘ਤੇ ਕਈ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓ ਹਨ| ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਆਸੀ ਏਜੰਡੇ ਨਾਲ ਕਾਂਗਰਸ ਦੀ ਮੁਹਿੰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।

ਕਮਿਸ਼ਨ ਨੇ ਦੋਸ਼ ਲਾਇਆ ਕਿ ਇਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ, ਜਿਸ ਤਹਿਤ ਸਿਰਫ਼ ਬਾਲਗ ਹੀ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਜਿਕਰਯੋਗ ਹੈ ਕਿ ਕਾਂਗਰਸ ਨੇ ਪਾਰਟੀ ਨੇ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਹੈ। 7 ਸਤੰਬਰ ਨੂੰ ਸ਼ੁਰੂ ਹੋਈ ਇਹ ਯਾਤਰਾ ਪੰਜ ਮਹੀਨਿਆਂ ਦੀ ਮਿਆਦ ਵਿੱਚ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3,570 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

The post ਭਾਰਤ ਜੋੜੋ ਯਾਤਰਾ ‘ਚ ਬੱਚਿਆਂ ਨੂੰ ਸ਼ਾਮਲ ਕਰਨ ‘ਤੇ NCPCR ਨੇ ਰਾਹੁਲ ਗਾਂਧੀ ਖ਼ਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ appeared first on TheUnmute.com - Punjabi News.

Tags:
  • all-india-congress
  • bharat-jodo-yatra
  • bharat-jodo-yatra-enws
  • bharat-jodo-yatra-latest-news
  • bharat-jodo-yatra-news
  • breaking-news
  • congress
  • congress-general-secretary-priyanka-gandhi
  • congress-interim-president-sonia-gandhi
  • election-commission-of-india
  • inc
  • kanyakumari
  • national-commission-for-protection-of-child-rights
  • ncpcr
  • priyanka-gandhi
  • punjabi-news
  • rahul-gandhi
  • sonia-gandhi
  • the-unmute-breaking-news
  • the-unmute-latest-update
  • the-unmute-update

ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਲਾਏ ਲਾਪਰਵਾਹੀ ਦੇ ਦੋਸ਼

Tuesday 13 September 2022 02:52 PM UTC+00 | Tags: bhopar-saidan-under-police-station-sadar breaking-news cm-bhagwant-mann dsp-ripudaman-singh-sandhu gurdaspur kalanur-dsp-gurwinder-singh news punjabi-news the-unmute-breaking-news the-unmute-latest-news the-unmute-punjabi-news

ਗੁਰਦਾਸਪੁਰ 13 ਸਤੰਬਰ 2022: ਜ਼ਿਲ੍ਹਾ ਗੁਰਦਾਸਪੁਰ (Gurdaspur) ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਭੋਪਰ ਸੈਦਾਂ ਦੇ ਵਸਨੀਕ ਆਕਾਸ਼ ਭੱਟੀ ਉਮਰ 22 ਸਾਲ ਦੀ ਬੀਤੀ ਰਾਤ ਇਕ ਹਸਪਤਾਲ ‘ਚ ਇਲਾਜ ਦੇ ਦੌਰਾਨ ਮੌਤ ਹੋ ਗਈ |ਇਸਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਚੱਕਾ ਜਾਮ ਕਰ ਪ੍ਰਦਰਸ਼ਨ ਕੀਤਾ | ਉਥੇ ਹੀ ਮ੍ਰਿਤਕ ਦੇ ਮਾਮਾ ਸੈਮੂਅਲ ਮਸੀਹ ਅਤੇ ਮਾਤਾ ਨੇ ਇਲਜ਼ਾਮ ਲਗਾਇਆ ਕਿ ਡਾਕਟਰਾਂ ਵੱਲੋਂ ਗਲਤ ਦਵਾਈ ਦੇਣ ਅਤੇ ਟੀਕਾ ਲਗਾਉਣ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ |

ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਕਲਾਨੌਰ ਨੈਸ਼ਨਲ ਹਾਈਵੇ ਨੂੰ 5 ਘੰਟੇ ਤੱਕ ਜਾਮ ਰੱਖਿਆ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ | ਦੂਜੇ ਪਾਸੇ ਮ੍ਰਿਤਕ ਨੌਜ਼ਵਾਨ ਦਾ ਇਲਾਜ ਕਰਨ ਵਾਲੇ ਕਲਾਨੌਰ ਦੇ ਨਿੱਜੀ ਹਸਪਤਾਲ ਦੇ ਡਾਕਟਰ ਦਾ ਨੇ ਖੁਦ ਤੇ ਲੱਗ ਰਹੇ ਦੋਸ਼ਾਂ ਨੂੰ ਗ਼ਲਤ ਦੱਸਦੇ ਹੋਏ ਕਿਹਾ ਕਿ ਬੀਤੇ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਆਕਾਸ਼ ਨੂੰ ਪਰਿਵਾਰਕ ਮੈਂਬਰ ਉਨ੍ਹਾਂ ਦੇ ਹਸਪਤਾਲ ਵਿੱਚ ਲੈ ਕੇ ਆਏ ਸ਼ੁਰੂਆਤੀ ਜਾਂਚ ਕਰਨ ਤੋਂ ਪਤਾ ਲੱਗਿਆ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਹੋਇਆ ਸੀ | ਜਿਸ ਤੇ ਉਨ੍ਹਾਂ ਨੇ ਤੁਰੰਤ ਕਲਾਨੌਰ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਇਲਾਜ ਸ਼ੁਰੂ ਕਰ ਦਿੱਤਾ | ਇਲਾਜ ਦੌਰਾਨ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਅਟੈਕ ਆਉਣ ਕਾਰਨ ਉਸਦੀ ਮੌਤ ਹੋ ਗਈ ਹੈ |

ਇਸਦੇ ਨਾਲ ਹੀ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਡੀਐੱਸਪੀ ਰਿਪੁਦਮਨ ਸਿੰਘ ਸੰਧੂ ਅਤੇ ਕਲਾਨੌਰ ਤੋਂ ਡੀਐੱਸਪੀ ਗੁਰਵਿੰਦਰ ਸਿੰਘ ਨੇ ਸਥਿਤੀ ਨੂੰ ਸੰਭਾਲਿਆ ਅਤੇ ਉਹਨਾਂ ਦੱਸਿਆ ਕਿ ਨੌਜਵਾਨ ਦੀ ਇਲਾਜ ਦੌਰਾਨ ਕਲਾਨੌਰ ਦੇ ਇਕ ਨਿਜੀ ਹਸਪਤਾਲ ‘ਚ ਮੌਤ ਹੋਈ ਸੀ |

ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਸੁਪਰੀਮ ਕੋਰਟ ਦੀ ਗਾਇਡਲਾਈਨ ਮੁਤਾਬਕ ਇਸ ਤਰ੍ਹਾਂ ਦੀ ਮੌਤ ਦੇ ਕੇਸ ਵਿਚ ਪੋਸਟਮਾਰਟਮ ਤੋਂ ਬਿਨਾਂ ਕੇਸ ਦਰਜ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਗੁਜ਼ਾਰਿਸ਼ ਤੇ ਪੋਸਟਮਾਰਟਮ ਦੀ ਬਕਾਇਦਾ ਵੀਡੀਓਗ੍ਰਾਫੀ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਨਿਕਲਣਗੇ ਉਸ ਦੀ ਬਰੀਕੀ ਨਾਲ ਜਾਂਚ ਕਰ ਕੇ ਅੱਗੇ ਬਣਦੀ ਕਾਰਵਾਈ ਕੀਤੀ ਜਾਵੇਗੀ |

The post ਨੌਜਵਾਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ, ਪਰਿਵਾਰਕ ਮੈਂਬਰਾਂ ਨੇ ਡਾਕਟਰ ‘ਤੇ ਲਾਏ ਲਾਪਰਵਾਹੀ ਦੇ ਦੋਸ਼ appeared first on TheUnmute.com - Punjabi News.

Tags:
  • bhopar-saidan-under-police-station-sadar
  • breaking-news
  • cm-bhagwant-mann
  • dsp-ripudaman-singh-sandhu
  • gurdaspur
  • kalanur-dsp-gurwinder-singh
  • news
  • punjabi-news
  • the-unmute-breaking-news
  • the-unmute-latest-news
  • the-unmute-punjabi-news

ਪਾਕਿਸਤਾਨ 'ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 40 ਅਰਬ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ

Tuesday 13 September 2022 03:03 PM UTC+00 | Tags: 40 antonio-guterres breaking-news finance-minister-pakistan latest-pakistan-news national-flood-response-cooperation-cente national-flood-response-cooperation-center-pakistan nfrcc pakistan pakistan-is-suffering-economic-loss pakistan-news punjabi-news the-unmute-breaking-news the-unmute-latest-news the-unmute-punjabi-news un-chief-antonio-guterres

ਚੰਡੀਗੜ੍ਹ 13 ਸਤੰਬਰ 2022: ਪਾਕਿਸਤਾਨ (Pakistan) ਵਿੱਚ ਹੜ੍ਹ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲ ਰਿਹਾ ਹੈ | ਪਾਕਿਸਤਾਨ ਵਿੱਚ ਵਾਹੀਯੋਗ ਜ਼ਮੀਨਾਂ, ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪਸ਼ੂਆਂ ਦੀ ਮੌਤ ਕਾਰਨ ਆਰਥਿਕਤਾ ਨੂੰ ਵੱਡਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਸ ਦੌਰਾਨ ਪਾਕਿਸਤਾਨ ਦੇ ਮੰਤਰੀ ਨੇ ਕਿਹਾ ਹੈ ਕਿ ਦੇਸ਼ ਨੂੰ ਮੀਂਹ ਅਤੇ ਹੜ੍ਹਾਂ ਕਾਰਨ 40 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪਿਛਲੇ ਹਫਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਪਾਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਅੰਦਾਜ਼ਾ ਲਗਾਇਆ ਸੀ ਕਿ ਹੜ੍ਹਾਂ ਨਾਲ ਇਸ ਨੂੰ ਲਗਭਗ 30 ਅਰਬ ਡਾਲਰ ਦਾ ਆਰਥਿਕ ਨੁਕਸਾਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੀ ਪਾਕਿਸਤਾਨ (Pakistan) ‘ਚ ਨੈਸ਼ਨਲ ਫਲੱਡ ਰਿਸਪਾਂਸ ਕੋਆਪਰੇਸ਼ਨ ਸੈਂਟਰ (NFRCC) ਦੀ ਬੈਠਕ ਹੋਈ ਸੀ। ਇਸ ਵਿੱਚ ਵਿੱਤ ਮੰਤਰਾਲੇ ਨੇ ਹੜ੍ਹਾਂ ਕਾਰਨ ਹੋਏ ਆਰਥਿਕ ਨੁਕਸਾਨ ਦੀ ਰਿਪੋਰਟ ਰੱਖੀ। ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ‘ਚ ਹੀ ਦੇਸ਼ ‘ਚ 18 ਅਰਬ ਡਾਲਰ ਤੋਂ ਜ਼ਿਆਦਾ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਗਿਆ ਹੈ।

The post ਪਾਕਿਸਤਾਨ ‘ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 40 ਅਰਬ ਡਾਲਰ ਤੋਂ ਵੱਧ ਦਾ ਹੋਇਆ ਨੁਕਸਾਨ appeared first on TheUnmute.com - Punjabi News.

Tags:
  • 40
  • antonio-guterres
  • breaking-news
  • finance-minister-pakistan
  • latest-pakistan-news
  • national-flood-response-cooperation-cente
  • national-flood-response-cooperation-center-pakistan
  • nfrcc
  • pakistan
  • pakistan-is-suffering-economic-loss
  • pakistan-news
  • punjabi-news
  • the-unmute-breaking-news
  • the-unmute-latest-news
  • the-unmute-punjabi-news
  • un-chief-antonio-guterres

ENG-W vs IND-W T20: ਪਹਿਲੇ ਮੈਚ 'ਚ ਹਾਰ ਤੋਂ ਬਾਅਦ ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

Tuesday 13 September 2022 03:18 PM UTC+00 | Tags: breaking-news england england-womens-team eng-w-vs-ind-w-t20 eng-w-vs-ind-w-t20-live-score first-t20-match-of-the-series india-england indian-team indian-team-women indian-womens-cricket-team news riverside-ground second-t20-match the-unmute-breaking-news the-unmute-latest-news

ਚੰਡੀਗੜ੍ਹ 13 ਸਤੰਬਰ 2022: (ENG-W vs IND-W T20) ਇੰਗਲੈਂਡ ਦੀ ਮਹਿਲਾ ਟੀਮ ਖ਼ਿਲਾਫ ਪਹਿਲੇ ਟੀ-20 ਮੈਚ ‘ਚ ਮਿਲੀ ਹਾਰ ਤੋਂ ਬਾਅਦ ਭਾਰਤ ਦੀ ਟੀਮ ਅੱਜ ਦੂਜੇ ਟੀ-20 ਮੈਚ ‘ਚ ਮੇਜ਼ਬਾਨ ਟੀਮ ਦਾ ਸਾਹਮਣਾ ਕਰਨ ਉਤਰੇਗੀ । ਹਰਮਨਪ੍ਰੀਤ ਕੌਰ ਨੇ ਪਹਿਲੇ ਮੈਚ ‘ਚ ਹਾਰਨ ਤੋਂ ਬਾਅਦ ਗਿੱਲੇ ਮੈਦਾਨ ਹਾਰ ਦਾ ਕਾਰਨ ਦੱਸਿਆ । ਉਨ੍ਹਾਂ ਕਿਹਾ ਕਿ ਟੀਮ ਗਿੱਲੀ ਜ਼ਮੀਨ 'ਤੇ ਖੇਡਣ ਲਈ ਮਜਬੂਰ ਸੀ। ਜਿਸ ਕਾਰਨ ਸਾਥੀ ਕ੍ਰਿਕਟਰਾਂ ਦੇ ਜ਼ਖਮੀ ਹੋਣ ਦਾ ਖ਼ਤਰਾ ਜ਼ਿਆਦਾ ਸੀ।

ਮੈਚ ਵਿਚ ਭਾਰਤੀ ਮਹਿਲਾ ਟੀਮ ਨਾ ਤਾਂ ਸਨਮਾਨਜਨਕ ਟੀਚਾ ਰੱਖ ਸਕੀ ਅਤੇ ਨਾ ਹੀ ਗੇਂਦਬਾਜ਼ੀ ਕੋਈ ਕਮਾਲ ਦਿਖਾ ਸਕੀ। ਅੱਜ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ ਤਾਂ ਜੋ ਤਿੰਨ ਮੈਚਾਂ ਦੀ ਟੀ-20 ਸੀਰੀਜ਼ 1-1 ਨਾਲ ਬਰਾਬਰ ਹੋ ਸਕੇ | ਦੋਵੇਂ ਟੀਮਾਂ ਵਿਚਾਲੇ ਇਹ ਮੁਕਾਬਲਾ ਰਾਤ 11 ਵਜੇ ਖੇਡਿਆ ਜਾਵੇਗਾ |

The post ENG-W vs IND-W T20: ਪਹਿਲੇ ਮੈਚ ‘ਚ ਹਾਰ ਤੋਂ ਬਾਅਦ ਸੀਰੀਜ਼ ਬਰਾਬਰ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ appeared first on TheUnmute.com - Punjabi News.

Tags:
  • breaking-news
  • england
  • england-womens-team
  • eng-w-vs-ind-w-t20
  • eng-w-vs-ind-w-t20-live-score
  • first-t20-match-of-the-series
  • india-england
  • indian-team
  • indian-team-women
  • indian-womens-cricket-team
  • news
  • riverside-ground
  • second-t20-match
  • the-unmute-breaking-news
  • the-unmute-latest-news

ਰੰਗਲਾ ਪੰਜਾਬ ਬਣਾਉਣ ਲਈ ਪੇਂਡੂ ਵਿਕਾਸ ਵਿਭਾਗ ਵਲੋਂ 500 ਸਮਾਰਟ ਪਿੰਡ ਬਣਾਏ ਜਾਣਗੇ: ਕੁਲਦੀਪ ਧਾਲੀਵਾਲ

Tuesday 13 September 2022 03:29 PM UTC+00 | Tags: 500 500-smart-villages-will-be-built-by-rural-development-department aam-aadmi-party agriculture-minister-kuldeep-dhaliwal arvind-kejriwal breaking-news cm-bhagwant-mann news punjab punjab-breaking-news punjabi-news rangla-punjab the-unmute-breaking-news the-unmute-latest-update

ਚੰਡੀਗੜ੍ਹ 13 ਸਤੰਬਰ 2022: ਪੰਜਾਬ ਪਿੰਡਾਂ ਵਿਚ ਵਸਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪਹਿਲਾਂ ਰੰਗਲੇ ਪਿੰਡ ਬਣਾਉਣਾ ਜਰੂਰੀ ਹੈ। ਅੱਜ ਇੱਥੇ ਸੂਬੇ ਭਰ ਤੋਂ ਆਏ ਬਲਾਕ ਵਿਕਾਸ ਅਫਸਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰ ਸੰਮੇਲਨ ਦੌਰਾਨ ਜਾਣਾਕਰੀ ਸਾਂਝੀ ਕਰਦਿਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਰੰਗਲਾ ਪੰਜਾਬ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਪੇਂਡੂ ਵਿਕਾਸ ਵਿਭਾਗ ਵਲੋਂ 500 ਸਮਾਰਟ ਪਿੰਡ ਬਣਾਏ ਜਾਣਗੇ।

ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਹਰ ਹਲਕੇ ਦੇ ਘੱਟੋ ਘੱਟ 5 ਪਿੰਡ ਸਮਾਰਟ ਪਿੰਡ ਬਣਾਉਣ ਲਈ ਚੁਣੇ ਜਾਣਗੇ ਜਿੰਨਾਂ ਨੂੰ ਸਿਹਤ, ਸਿੱਖਿਆ ਖੇਡਾਂ, ਪੀਣ ਵਾਲੇ ਪਾਣੀ ਅਤੇ ਸਫਾਈ ਆਦਿ ਦੀਆਂ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਇੰਨਾਂ ਪਿੰਡਾਂ ਵਿਚ ਹੀ ਨੌਜ਼ਵਾਨਾਂ ਨੂੰ ਆਈ.ਟੀ ਖੇਤਰ ਵਿਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਛੋਟੀਆਂ ਆਈ.ਟੀ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।

ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਮਾਰਟ ਪਿੰਡਾਂ ਦੇ ਵਿਕਾਸ ਕਾਰਜ਼ਾਂ ਵਾਲੀ ਥਾਂ 'ਤੇ ਕਿਸੇ ਵੀ ਰਾਜਨੀਤਕ ਆਗੂ ਦਾ ਕੋਈ ਨਾਮ ਜਾ ਬੋਰਡ ਨਹੀਂ ਲਾਇਆ ਜਾਵੇਗਾ ਬਲਕਿ ਬਲਕਿ ਪਿੰਡਾਂ ਦੀ ਨੁਹਾਰ ਬਦਲਣ ਵਾਲੇ ਮਾਹਿਰਾਂ ਦਾ ਨਾਮਕਰਨ ਪਿੰਡ ਵਿਚ ਵਿਸੇਸ਼ ਥਾਂ 'ਤੇ ਕੀਤਾ ਜਾਵੇਗਾ। ਪੇਂਡੂ ਵਿਕਾਸ ਮੰਤਰੀ ਨੇ ਦੱਸਿਆ ਕਿ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਪਿੰਡਾਂ ਦੀ ਨੁਹਾਰ ਬਦਲਣ ਲਈ 52 ਸੂਤਰੀ ਵਿਕਾਸ ਏਜੰਡਾ ਦਿੱਤਾ ਸੌਂਪਿਆ ਗਿਆ ਹੈ, ਜਿਸ ਨੂੰ ਲਾਗੂ ਕਰਨ ਲਈ ਸਮਾਂਬੱਧ ਅਤੇ ਜਵਾਬਦੇਹੀ ਤਹਿ ਕੀਤੀ ਕੀਤੀ ਗਈ ਹੈ।

ਕੁਲਦੀਪ ਧਾਲੀਵਾਲ ਨੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਾਰੇ ਲੰਬਿਤ ਕੇਸ 31 ਦਸੰਬਰ ਤੱਕ ਮੈਰਟ ਦੇ ਅਧਾਰ 'ਤੇ ਬਿਨਾਂ ਕਿਸੇ ਪੱਖਪਾਤ ਦੇ ਨਿਬੇੜੇ ਜਾਣ। ਜਿਕਰਯੋਗ ਹੈ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ 3 ਮਹੀਨੇ ਵਿਚ ਕੇਸ ਦਾ ਨਿਪਟਾਰਾ ਕਰਨਾ ਲਾਜ਼ਮੀ ਹੈ।

ਪੇਂਡੂ ਵਿਕਾਸ ਮੰਤਰੀ ਨੇ ਇੱਕ ਹੋਰ ਅਹਿਮ ਫੈਸਲਾ ਲਾਗੂ ਕਰਦਿਆਂ ਐਲਾਨ ਕੀਤਾ ਕਿ ਅਜਿਹਾ ਦੇਖਣ ਵਿਚ ਆਇਆ ਕਿ ਕੁਝ ਅਫਸਰ ਰਿਟਾਇਰਮੈਂਟ ਜਾ ਕੁਝ ਅਫਸਰ ਬਦਲੀ ਹੋਣ ਤੋਂ ਕੁਝ ਸਮਾਂ ਪਹਿਲਾਂ ਗਲਤ ਫੈਸਲੇ ਕਰ ਜਾਂਦੇ ਹਨ। ਪਰ ਹੁਣ ਜਿਸ ਅਫਸਰ ਦੇ ਵਲੋਂ ਕੋਈ ਵੀ ਗਲਤ ਫੈਸਲਾ ਜਾ ਗਲਤ ਕੰਮ ਕੀਤਾ ਗਿਆ ਹੋਵੇਗਾ ਉਸ ਖਿਲਾਫ ਕਾਰਵਾਈ ਹੋਵੇਗੀ ਭਾਵੇਂ ਉਹ ਰਿਟਾਇਰ ਹੋ ਗਿਆ ਹੋਵੇ।

ਧਾਲੀਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਜ਼ਾਇਜ ਕਬਜ਼ੇ ਹਟਾਉਣ ਦੀ ਮੁਹਿੰਮ ਜੋ ਖੇਤਾ ਵਿਚ ਝੋਨੇ ਦੀ ਫਸਲ ਕਾਰਨ ਕੁਝ ਸਮੇਂ ਲਈ ਰੋਕੀ ਗਈ ਸੀ ਮੁੜ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਪੇਂਡੂ ਵਿਕਾਸ ਮੰਤਰੀ ਨੇ ਪਿੰਡਾਂ ਵਿਚ ਕੀਤੇ ਜਾਂਦੇ ਵਿਕਾਸ ਕਾਰਜ਼ਾਂ ਦੀ ਅਸਲ ਤਸਵੀਰ ਲੋਕਾਂ ਤੱਕ ਪਹੁੰਚਾਉਣ ਲਈ ਪੇਂਡੂ ਵਿਕਾਸ ਵਿਭਾਗ ਵਲੋਂ ਮੀਡੀਆ ਸੈਲ ਸਥਾਪਿਤ ਐਲਾਨ ਵੀ ਕੀਤਾ, ਜੋ ਬਲਾਕ ਪੱਧਰ ਦੇ ਵਿਕਾਸ ਕਾਰਜ਼ਾ ਦੀ ਰਿਪੋਰਟਾਂ, ਫੋਟੋਆਂ ਅਤੇ ਵੀਡੀਓ ਇਸ ਸੈਲ ਨੂੰ ਭੇਜੇਗਾ।

ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾਵੇਗੀ।ਇਸ ਮੁਹਿੰਮ ਤਹਿਤ ਪੇਂਡੂ ਵਿਕਾਸ ਵਿਭਾਗ ਪਰਾਲੀ ਨਾ ਸਾੜਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਮੁਹਿੰਮ ਚਲਾਏਗਾ।

The post ਰੰਗਲਾ ਪੰਜਾਬ ਬਣਾਉਣ ਲਈ ਪੇਂਡੂ ਵਿਕਾਸ ਵਿਭਾਗ ਵਲੋਂ 500 ਸਮਾਰਟ ਪਿੰਡ ਬਣਾਏ ਜਾਣਗੇ: ਕੁਲਦੀਪ ਧਾਲੀਵਾਲ appeared first on TheUnmute.com - Punjabi News.

Tags:
  • 500
  • 500-smart-villages-will-be-built-by-rural-development-department
  • aam-aadmi-party
  • agriculture-minister-kuldeep-dhaliwal
  • arvind-kejriwal
  • breaking-news
  • cm-bhagwant-mann
  • news
  • punjab
  • punjab-breaking-news
  • punjabi-news
  • rangla-punjab
  • the-unmute-breaking-news
  • the-unmute-latest-update

CM ਭਗਵੰਤ ਮਾਨ ਨੇ ਆਟੋ ਖੇਤਰ ਦੀ ਮੋਹਰੀ ਕੰਪਨੀ ਬੀ.ਐਮ.ਡਬਲਯੂ ਨੂੰ ਈ-ਮੋਬਿਲਿਟੀ ਸੈਕਟਰ 'ਚ ਸਹਿਯੋਗ ਕਰਨ ਲਈ ਦਿੱਤਾ ਸੱਦਾ

Tuesday 13 September 2022 05:00 PM UTC+00 | Tags: aam-aadmi-party africa-glen-schmidtsenior-advisor-corporate-and-government-affairs-b.m.w. bhagwant-mann bmw-group-organizations-in-the-americas breaking-news cm-bhagwant-mann cm-bhagwant-mann-invited-bmw germany news punjab punjab-government the-unmute-breaking-news

ਮਿਊਨਿਖ (ਜਰਮਨੀ) 13 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਰਮਨੀ ਤੋਂ ਵੱਡੇ ਨਿਵੇਸ਼ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੰਗਲਵਾਰ ਨੂੰ ਉਦੋਂ ਬੂਰ ਪਿਆ ਜਦੋਂ ਮੋਹਰੀ ਆਟੋ ਕੰਪਨੀ ਬੀ.ਐਮ.ਡਬਲਯੂ ਰਾਜ ਵਿੱਚ ਆਪਣੀ ਆਟੋ ਪਾਰਟਸ ਨਿਰਮਾਣ ਯੂਨਿਟ ਸਥਾਪਤ ਕਰਨ ਲਈ ਸਹਿਮਤ ਹੋ ਗਈ। ਇਸ ਸਬੰਧੀ ਫੈਸਲਾ ਅੱਜ ਇੱਥੇ ਬੀ.ਐਮ.ਡਬਲਯੂ ਹੈੱਡਕੁਆਰਟਰ ਵਿੱਚ ਮੁੱਖ ਮੰਤਰੀ ਦੇ ਦੌਰੇ ਦੌਰਾਨ ਲਿਆ ਗਿਆ।

ਦੌਰੇ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿੱਚ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਦੇ ਮਿਸਾਲੀ ਕੰਮਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਬੀ.ਐਮ.ਡਬਲਯੂ ਨੇ ਸੂਬੇ ਵਿੱਚ ਆਪਣੀ ਆਟੋ ਕੰਪੋਨੈਂਟ ਯੂਨਿਟ ਸਥਾਪਤ ਕਰਨ ਲਈ ਸਹਿਮਤੀ ਪ੍ਰਗਟਾਈ।

ਇਸ ਤੋਂ ਖੁਸ਼ ਹੋ ਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਭਾਰਤ ਵਿੱਚ ਕੰਪਨੀ ਦੀ ਦੂਜੀ ਯੂਨਿਟ ਹੋਵੇਗੀ ਕਿਉਂਕਿ ਪਹਿਲਾਂ ਹੀ ਅਜਿਹੀ ਇੱਕ ਯੂਨਿਟ ਚੇਨਈ ਵਿੱਚ ਕੰਮ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ।

BMW agrees to set up auto component

ਮੁੱਖ ਮੰਤਰੀ ਨੇ ਬੀ.ਐਮ.ਡਬਲਯੂ ਨੂੰ ਈ-ਮੋਬਿਲਿਟੀ ਸੈਕਟਰ ਵਿੱਚ ਸੂਬੇ ਨਾਲ ਸਹਿਯੋਗ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਕਿ ਈ-ਮੋਬਿਲਿਟੀ ਕੰਪਨੀ ਲਈ ਧਿਆਨ ਦਾ ਇੱਕ ਪ੍ਰਮੁੱਖ ਖੇਤਰ ਹੈ ਅਤੇ ਬੋਰਡ ਆਫ਼ ਮੈਨੇਜਮੈਂਟ, ਬੀ.ਐਮ.ਡਬਲਯੂ ਏ.ਜੀ, ਉਲੀਵਰ ਜ਼ਿਪਸੇ 2030 ਤੱਕ ਇਲੈਕਟ੍ਰਿਕ ਵਾਹਨਾਂ ਨੂੰ ਆਪਣੀ ਗਲੋਬਲ ਵਿਕਰੀ ਦਾ 50 ਫੀਸਦੀ ਕਰਨ ਦਾ ਟੀਚਾ ਰੱਖਦੀ ਹੈ।

ਭਗਵੰਤ ਮਾਨ ਨੇ ਅਮਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਅਫਰੀਕਾ ਵਿੱਚ ਬੀ.ਐਮ.ਡਬਲਯੂ ਗਰੁੱਪ ਦੀਆਂ ਸੰਸਥਾਵਾਂ ਲਈ ਸਰਕਾਰੀ ਮਾਮਲਿਆਂ ਅਤੇ ਮਾਰਕੀਟਿੰਗ ਸੰਚਾਰ ਦੇ ਮੀਤ ਪ੍ਰਧਾਨ ਗਲੇਨ ਸਮਿੱਟ, ਸੰਚਾਰ ਅਤੇ ਸਰਕਾਰੀ ਮਾਮਲਿਆਂ ਦੇ ਮੁਖੀ ਏਸ਼ੀਆ ਅਤੇ ਪ੍ਰਸ਼ਾਂਤ ਮੈਨਫ੍ਰੇਡ ਗਰੁਨੇਰਟ ਅਤੇ ਕਾਰਪੋਰੇਟ ਅਤੇ ਸਰਕਾਰੀ ਮਾਮਲਿਆਂ ਦੇ ਸੀਨੀਅਰ ਸਲਾਹਕਾਰ ਬੀ.ਐਮ.ਡਬਲਿਊ. ਡਾ. ਜੋਆਚਿਮ ਡੋਮੋਸਕੀ ਨਾਲ ਗੱਲਬਾਤ ਦੌਰਾਨ ਟਿਕਾਊ ਭਵਿੱਖ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਹਾਲ ਹੀ ਵਿੱਚ ਪ੍ਰਵਾਨ ਕੀਤੀ ਇਲੈਕਟ੍ਰਿਕ ਵਹੀਕਲ ਪਾਲਿਸੀ ‘ਤੇ ਸਖ਼ਤ ਮਿਹਨਤ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਈਵੀ ਨੀਤੀ ਤੋਂ ਪੰਜਾਬ ਵਿੱਚ ਈ-ਮੋਬਿਲਿਟੀ ਸੈਕਟਰ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦੀ ਉਮੀਦ ਹੈ।

ਉਨ੍ਹਾਂ ਬੀ.ਐਮ.ਡਬਲਿਊ. ਟੀਮ ਨੂੰ ਇਹ ਵੀ ਦੱਸਿਆ ਕਿ ਕਿਵੇਂ ਰਾਜ ਇੱਕ ਉਦਯੋਗ ਪੱਖੀ ਵਾਤਾਵਰਣ ਬਣਾਉਣ ਵਿੱਚ ਸਫਲ ਹੋਇਆ ਹੈ ਅਤੇ ਗਲੋਬਲ ਬ੍ਰਾਂਡਾਂ ਅਤੇ ਸੰਸਥਾਵਾਂ ਲਈ ਭਾਰਤ ਵਿੱਚ ਨਿਵੇਸ਼ ਦੇ ਤਰਜੀਹੀ ਸਥਾਨ ਵਜੋਂ ਉੱਭਰਿਆ ਹੈ।

ਪੰਜਾਬ ਦੇ ਵਫ਼ਦ ਨੂੰ ਮਿਊਨਿਖ ਵਿੱਚ ਬੀ.ਐਮ.ਡਬਲਿਊ. ਮਿਊਜ਼ੀਅਮ ਅਤੇ ਬੀ.ਐਮ.ਡਬਲਿਊ. ਗਰੁੱਪ ਪਲਾਂਟ ਦਾ ਟੂਰ ਕਰਵਾਇਆ ਗਿਆ। ਮੁੱਖ ਮੰਤਰੀ ਨੇ ਇਸ ਸਬੰਧ ਨੂੰ ਹੋਰ ਅੱਗੇ ਵਧਾਉਣ ਅਤੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਬੀ.ਐਮ.ਡਬਲਯੂ ਦੇ ਵਫ਼ਦ ਨੂੰ 23-24 ਫਰਵਰੀ, 2023 ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।

The post CM ਭਗਵੰਤ ਮਾਨ ਨੇ ਆਟੋ ਖੇਤਰ ਦੀ ਮੋਹਰੀ ਕੰਪਨੀ ਬੀ.ਐਮ.ਡਬਲਯੂ ਨੂੰ ਈ-ਮੋਬਿਲਿਟੀ ਸੈਕਟਰ ‘ਚ ਸਹਿਯੋਗ ਕਰਨ ਲਈ ਦਿੱਤਾ ਸੱਦਾ appeared first on TheUnmute.com - Punjabi News.

Tags:
  • aam-aadmi-party
  • africa-glen-schmidtsenior-advisor-corporate-and-government-affairs-b.m.w.
  • bhagwant-mann
  • bmw-group-organizations-in-the-americas
  • breaking-news
  • cm-bhagwant-mann
  • cm-bhagwant-mann-invited-bmw
  • germany
  • news
  • punjab
  • punjab-government
  • the-unmute-breaking-news

ਬੰਗਾਲ ਦੀ ਖਾੜੀ 'ਚ ਸ਼ੁਰੂ ਹੋਇਆ ਜਾਪਾਨ-ਭਾਰਤ ਦੀ ਜਲ ਸੈਨਾ ਦਾ ਸਮੁੰਦਰੀ ਅਭਿਆਸ

Tuesday 13 September 2022 05:11 PM UTC+00 | Tags: bay-of-bengal indian-navy indian-navy-chief-admiral-r-hari-kumar japan-india-maritime-exercise japan-india-naval-exercise jimex-22 naval-exercise-jimex-22 news punjabi-news the-unmute the-unmute-breaking-news the-unmute-latest-news the-unmute-punjabi-news

ਚੰਡੀਗੜ੍ਹ 13 ਸਤੰਬਰ 2022: ਭਾਰਤੀ ਜਲ ਸੈਨਾ ਦੁਆਰਾ ਕਰਵਾਏ ਜਾਪਾਨ-ਭਾਰਤ (Japan-India) ਸਮੁੰਦਰੀ ਅਭਿਆਸ (JIMEX 22) ਦਾ 6ਵਾਂ ਸੰਸਕਰਨ 11 ਸਤੰਬਰ ਤੋਂ ਬੰਗਾਲ ਦੀ ਖਾੜੀ ਵਿੱਚ ਸ਼ੁਰੂ ਹੋ ਚੁੱਕਾ ਹੈ | ਇਸ ਅਭਿਆਸ ਤਹਿਤ ਪਿਛਲੇ ਦੋ ਦਿਨਾਂ ਤੋਂ ਭਾਰਤੀ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਬੰਗਾਲ ਦੀ ਖਾੜੀ ਵਿੱਚ ਫੌਜੀ ਅਭਿਆਸ ਕਰ ਰਹੀਆਂ ਹਨ। ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।

ਇਸ ਅਭਿਆਸ ਵਿੱਚ, ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ (ਜੇਐਮਐਸਡੀਐਫ) ਦੇ ਕਰਮਚਾਰੀਆਂ ਦੇ ਨਾਲ-ਨਾਲ ਜਾਪਾਨੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਕੈਰੀਅਰ ਇਜ਼ੂਮੋ ਅਤੇ ਇੱਕ ਗਾਈਡਡ ਮਿਜ਼ਾਈਲ ਵਿਨਾਸ਼ਕ ਤਾਕਾਨਾਮੀ ਨੇ ਅਭਿਆਸ ਵਿੱਚ ਹਿੱਸਾ ਲਿਆ।

ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੁਆਰਾ ਕਰਵਾਇਆ ਜਾ ਰਿਹਾ ਸਮੁੰਦਰੀ ਅਭਿਆਸ JIMEX 22 ਦੋ ਪੜਾਵਾਂ ਵਿੱਚ ਹੁੰਦਾ ਹੈ। ਇਸ ਅਭਿਆਸ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਦਰਮਿਆਨ ਆਪਸੀ ਸਾਂਝ ਨੂੰ ਉਤਸ਼ਾਹਿਤ ਕਰਨਾ ਹੈ।

The post ਬੰਗਾਲ ਦੀ ਖਾੜੀ ‘ਚ ਸ਼ੁਰੂ ਹੋਇਆ ਜਾਪਾਨ-ਭਾਰਤ ਦੀ ਜਲ ਸੈਨਾ ਦਾ ਸਮੁੰਦਰੀ ਅਭਿਆਸ appeared first on TheUnmute.com - Punjabi News.

Tags:
  • bay-of-bengal
  • indian-navy
  • indian-navy-chief-admiral-r-hari-kumar
  • japan-india-maritime-exercise
  • japan-india-naval-exercise
  • jimex-22
  • naval-exercise-jimex-22
  • news
  • punjabi-news
  • the-unmute
  • the-unmute-breaking-news
  • the-unmute-latest-news
  • the-unmute-punjabi-news

ਬਿਹਾਰ ਦੇ ਬੇਗੂਸਰਾਏ 'ਚ ਬਦਮਾਸ਼ਾਂ ਵਲੋਂ ਵੱਖ-ਵੱਖ ਥਾਵਾਂ 'ਤੇ ਗੋਲੀਬਾਰੀ, ਇੱਕ ਦੀ ਮੌਤ ਕਈ ਜ਼ਖਮੀ

Tuesday 13 September 2022 05:22 PM UTC+00 | Tags: begusarai bihar-government bihar-news bihars-begusarai chief-minister-nitish-kumar firing-incidents-at-different-places-in-bihars-begusarai news police-investigation rjd

ਚੰਡੀਗੜ੍ਹ 13 ਸਤੰਬਰ 2022: ਬਿਹਾਰ ਦੇ ਬੇਗੂਸਰਾਏ (Begusarai) ‘ਚ ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਜਾਂਚ ਜਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤੇਗੜਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਗੋਲੀਆਂ ਨਾਲ ਜ਼ਖਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਮੁਤਾਬਕ ਇਸ ਗੋਲੀਬਾਰੀ ਦੀ ਘਟਨਾ ਪਿੱਛੇ ਬਾਈਕ ਸਵਾਰ ਦੋ ਬਦਮਾਸ਼ਾਂ ਦਾ ਹੱਥ ਹੈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਘਟਨਾ ਬਾਰੇ ਬੇਗੂਸਰਾਏ ਦੇ ਐੱਸਪੀ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ‘ਤੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਮਲਾਵਰਾਂ ਨੂੰ ਫੜਨ ਲਈ ਪੂਰੇ ਜ਼ਿਲ੍ਹੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।ਸੂਤਰਾਂ ਦੇ ਮੁਤਾਬਕ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਨੈਸ਼ਨਲ ਹਾਈਵੇਅ 28 ਅਤੇ 31 ‘ਤੇ ਕਈ ਥਾਵਾਂ ‘ਤੇ ਇਸ ਘਟਨਾ ਨੂੰ ਅੰਜਾਮ ਦਿੱਤਾ।

The post ਬਿਹਾਰ ਦੇ ਬੇਗੂਸਰਾਏ ‘ਚ ਬਦਮਾਸ਼ਾਂ ਵਲੋਂ ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ, ਇੱਕ ਦੀ ਮੌਤ ਕਈ ਜ਼ਖਮੀ appeared first on TheUnmute.com - Punjabi News.

Tags:
  • begusarai
  • bihar-government
  • bihar-news
  • bihars-begusarai
  • chief-minister-nitish-kumar
  • firing-incidents-at-different-places-in-bihars-begusarai
  • news
  • police-investigation
  • rjd

ਚੰਡੀਗੜ੍ਹ 13 ਸਤੰਬਰ 2022: ਰਾਸ਼ਟਰੀ ਜਾਂਚ ਏਜੰਸੀ (NIA) ਨੇ ਮੰਗਲਵਾਰ ਨੂੰ ਮਿਜ਼ੋਰਮ (Mizoram) ‘ਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅੱਤਵਾਦ ਨਾਲ ਜੁੜੇ ਇੱਕ ਮਾਮਲੇ ਵਿੱਚ ਆਈਜ਼ੌਲ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਸੀ।

ਇਸ ਦੌਰਾਨ ਐੱਨ.ਆਈ.ਏ. ਨੇ 1,000 ਡੈਟੋਨੇਟਰ ਅਤੇ 4,500 ਮੀਟਰ ਡੈਟੋਨੇਟਰ ਫਿਊਜ਼ ਤਾਰ ਸਮੇਤ 2,400 ਕਿਲੋਗ੍ਰਾਮ ਤੋਂ ਵੱਧ ਵਿਸਫੋਟਕ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ 73,500 ਭਾਰਤੀ ਕਰੰਸੀ ਅਤੇ ਮਿਆਂਮਾਰ ਦੀ ਕਰੰਸੀ ਬਰਾਮਦ ਕੀਤੀ ਗਈ ਹੈ।

The post NIA ਵਲੋਂ ਮਿਜ਼ੋਰਮ ‘ਚ ਦੋ ਥਾਵਾਂ ‘ਤੇ ਛਾਪੇਮਾਰੀ, ਭਾਰੀ ਮਾਤਰਾ ‘ਚ ਵਿਸਫੋਟਕ ਸਮੱਗਰੀ ਸਮੇਤ ਵਿਦੇਸ਼ੀ ਕਰੰਸੀ ਬਰਾਮਦ appeared first on TheUnmute.com - Punjabi News.

Tags:
  • nia
  • nia-raids
  • nia-raids-at-two-places-in-mizoram
  • the-national-investigation-agency
  • two-places-in-mizoram
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form