PAK ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ, ਸਰਹੱਦ ਤੋਂ ਪਾਈਪਾਂ ‘ਚ ਲੁਕੋਈ ਅੱਧਾ ਕਿਲੋ ਹੈਰੋਇਨ ਫੜੀ

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਨਹੀਂ ਆ ਰਿਹਾ। ਪੰਜਾਬ ਵਿੱਚ ਨਸ਼ਾ ਪਹੁੰਚਾਉਣ ਲਈ ਉਹ ਨਵੇਂ-ਨਵੇਂ ਤਰੀਕੇ ਘੜ੍ਹਦਾ ਰਹਿੰਦਾ ਹੈ। ਪਰ ਸਰਹੱਦ ‘ਤੇ ਤਾਇਨਾਤ ਜਵਾਨ ਉਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਾ ਰਹਿੰਦਾ ਹੈ। ਇਸੇ ਕੜੀ ਵਿੱਚ ਬੀ.ਐਸ.ਐਫ. ਨੇ ਭੈਰੋਪਾਲ ਕੋਲ ਪਲਾਸਟਿਕ ਪਾਈਪਾਂ ਚ ਪਾ ਲੁਕੋ ਕੇ ਰੱਖੀ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ।

ਬੀਐਸਐਫ ਦੇ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਵੇਲੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਰੋਪਾਲ ਨੇੜੇ ਪੈਂਦੇ ਇਲਾਕੇ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਸਰਹੱਦੀ ਕੰਡਿਆਲੀ ਤਾਰ ਤੋਂ ਅੱਗੇ ਖੇਤਾਂ ਵਿੱਚ ਪਲਾਸਟਿਕ ਦੀ ਪਾਈਪ ਪਈ ਹੋਈ ਵੇਖੀ।

Half a kilo of heroin
Half a kilo of heroin

ਜਦੋਂ ਇੱਕ ਕਿਸਾਨ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਫ਼ਸਲ ਦੀ ਕਟਾਈ ਕਰ ਰਿਹਾ ਸੀ ਤਾਂ ਜਵਾਨਾਂ ਨੇ ਪਲਾਸਟਿਕ ਦੀ ਪਾਈਪ (ਐਪਐਕਸ 01 ਫੁੱਟ ਲੰਮੀ ਅਤੇ 1.5 ਇੰਚ ਵਿਆਸ) ਨੂੰ ਵੇਖਿਆ। ਪਾਈਪ ਦੀ ਜਾਂਚ ਕਰਨ ‘ਤੇ ਇਸ ਵਿੱਚ ਚਿੱਟੇ ਰੰਗ ਦਾ ਪਦਾਰਥ ਭਰਿਆ ਹੋਇਆ ਪਾਇਆ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਨਰਸ ਖੁਦਕੁਸ਼ੀ ਮਾਮਲੇ ‘ਚ ਪਿਤਾ ਨੇ ਕੀਤਾ ਵੱਡਾ ਖੁਲਾਸਾ, 3 ਲੋਕਾਂ ਖਿਲਾਫ FIR ਦਰਜ

ਇਲਾਕੇ ਦੀ ਹੋਰ ਤਲਾਸ਼ੀ ਦੌਰਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਰਹੱਦੀ ਕੰਡਿਆਲੀ ਤਾਰ ਦੇ ਅੱਗੇ ਖੇਤਾਂ ਤੋਂ ਇੱਕ ਹੋਰ ਪਲਾਸਟਿਕ ਦੀ ਪਾਈਪ ਮਿਲੀ। ਉਸ ਵਿੱਚੋਂ ਵੀ ਨਸ਼ੀਲਾ ਪਦਾਰਥ ਨਿਕਲਿਆ। ਬਰਾਮਦ ਹੋਈ ਇਸ ਹੈਰੋਇਨ ਦਾ ਕੁਲ ਭਾਰ 0.560 ਕਿਲੋਗ੍ਰਾਮ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post PAK ਦੀ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ, ਸਰਹੱਦ ਤੋਂ ਪਾਈਪਾਂ ‘ਚ ਲੁਕੋਈ ਅੱਧਾ ਕਿਲੋ ਹੈਰੋਇਨ ਫੜੀ appeared first on Daily Post Punjabi.



source https://dailypost.in/latest-punjabi-news/half-a-kilo-of-heroin/
Previous Post Next Post

Contact Form