ਗੁਰੂਗ੍ਰਾਮ ‘ਚ NIA ਦੀ RAID, ਗੈਂਗਸਟਰ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੇ ਘਰ ਤਲਾਸ਼ੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅੱਤਵਾਦੀ ਸਬੰਧਾਂ ਦੇ ਖਦਸ਼ੇ ਦਰਮਿਆਨ ਸੋਮਵਾਰ ਨੂੰ ਪੰਜਾਬ, ਦਿੱਲੀ ਤੋਂ ਇਲਾਵਾ ਗੁਰੂਗ੍ਰਾਮ, ਹਰਿਆਣਾ ਦੇ ਨਾਮੀ ਗੈਂਗਸਟਰਾਂ ਦੇ ਘਰ ਛਾਪੇਮਾਰੀ ਕੀਤੀ।

NIA Team Raids Gurugram
NIA Team Raids Gurugram

ਲਾਰੈਂਸ ਬਿਸ਼ਨੋਈ ਦੇ ਐਂਟੀ ਸਿੰਡੀਕੇਟ ‘ਚ ਸ਼ਾਮਲ ਨਾਮੀ ਗੈਂਗਸਟਰ ਕੌਸ਼ਲ ਚੌਧਰੀ, ਅਮਿਤ ਡਾਗਰ ਦੇ ਘਰ ਸਵੇਰੇ 5 ਵਜੇ ਤੋਂ NIA ਦੀ ਛਾਪੇਮਾਰੀ ਜਾਰੀ ਹੈ। ਟੀਮ ਦੇ ਨਾਲ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ, STF ਦੀਆਂ ਟੀਮਾਂ ਵੀ ਹਨ। ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੁਝ ਦਿਨ ਪਹਿਲਾਂ ਲਾਰੈਂਸ ਬਿਸ਼ਨੋਈ ਸਿੰਡੀਕੇਟ ਅਤੇ ਬੰਬੀਹਾ ਸਿੰਡੀਕੇਟ ਦੇ ਖਿਲਾਫ ਯੂਏਪੀਏ ਦੇ ਤਹਿਤ 2 ਵੱਖਰੀਆਂ ਐਫਆਈਆਰ ਦਰਜ ਕੀਤੀਆਂ ਸਨ। ਦਰਅਸਲ, ਪੰਜਾਬ ਦੇ ਫਾਜ਼ਿਲਕਾ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਅਤੇ ਪੰਜਾਬ ਦੇ ਬੰਬੀਹਾ ਗੈਂਗ ਦੀ ਆਪਸੀ ਦੁਸ਼ਮਣੀ ਹੈ। ਦੋਵੇਂ ਗਰੋਹਾਂ ਨੇ ਦਿੱਲੀ, ਐਨਸੀਆਰ ਵਿੱਚ ਆਪਣਾ ਦਾਇਰਾ ਵਧਾਉਣ ਲਈ ਦੂਜੇ ਗਰੋਹਾਂ ਨਾਲ ਹੱਥ ਮਿਲਾਇਆ। ਦੋਵਾਂ ਗਰੋਹਾਂ ਵਿੱਚ ਹਰਿਆਣਾ ਦੇ ਸਭ ਤੋਂ ਵੱਧ ਸ਼ੂਟਰ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

ਗੁਰੂਗ੍ਰਾਮ ਅਤੇ ਦਿੱਲੀ ਵਿਚ ਦੋਵਾਂ ਗੈਂਗਸਟਰਾਂ ਵਿਚਾਲੇ ਕਈ ਵਾਰ ਗੈਂਗ ਵਾਰ ਵੀ ਹੋ ਚੁੱਕੇ ਹਨ। ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਦੇ ਵਸਨੀਕ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਨੇ ਬੰਬੀਹਾ ਗੈਂਗ ਨਾਲ ਮਿਲ ਕੇ ਪਿਛਲੇ ਸਾਲ ਅਗਸਤ ਵਿੱਚ ਮੁਹਾਲੀ ਵਿੱਚ ਅਕਾਲੀ ਦਲ ਦੇ ਨੌਜਵਾਨ ਆਗੂ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਜਲੰਧਰ ‘ਚ ਕਤਲ ਕਰ ਦਿੱਤਾ ਗਿਆ ਸੀ। ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦਾ ਨਾਂ ਵੀ ਕਾਂਗਰਸੀ ਆਗੂ ਦੇ ਕਤਲ ਵਿੱਚ ਆਇਆ ਸੀ। ਦੂਜੇ ਪਾਸੇ ਮਾਨਸਾ ਦੇ ਜਵਾਹਰਕਾ ਵਿੱਚ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਹਰਿਆਣਾ ਦੇ ਜ਼ਿਆਦਾਤਰ ਸ਼ੂਟਰ ਸ਼ਾਮਲ ਹਨ।

The post ਗੁਰੂਗ੍ਰਾਮ ‘ਚ NIA ਦੀ RAID, ਗੈਂਗਸਟਰ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੇ ਘਰ ਤਲਾਸ਼ੀ appeared first on Daily Post Punjabi.



Previous Post Next Post

Contact Form