ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ‘ਚ ਹਰਸ਼ ਫਾਇਰਿੰਗ ਨਾਲ ਲਾੜੇ ਦੇ ਦੋਸਤ ਦੀ ਮੌਤ, ਜਾਣਾ ਸੀ ਕੈਨੇਡਾ

ਅੰਮ੍ਰਿਤਸਰ ਦੇ ਕਸਬਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨਿੱਝਪੁਰਾ ਦੇ ਸਰਪੰਚ ਦੇ ਮੁੰਡੇ ਦੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਹਰਸ਼ ਫਾਇਰਿੰਗ ਦੌਰਾਨ ਲਾੜੇ ਦੇ ਦੋਸਤ ਦੀ ਮੌਤ ਹੋ ਗਈ।

ਤਲਵਿੰਦਰ ਸਿੰਘ ਵਾਸੀ ਪਿੰਡ ਵਡਾਲਾ ਜੌਹਲ ਥਾਣਾ ਜੰਡਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸੁਖਚੈਨ ਸਿੰਘ (25) ਉਸ ਦਾ ਛੋਟਾ ਭਰਾ ਹੈ। ਐਤਵਾਰ ਅੱਧੀ ਰਾਤ ਤੋਂ ਬਾਅਦ ਸਰਪੰਚ ਦੇ ਘਰ ਉਸ ਦੇ ਮੁੰਡੇ ਨਰਿੰਦਰ ਸਿੰਘ ਦੇ ਵਿਆਹ ਦਾ ਜਸ਼ਨ ਸੀ। ਸ਼ਾਮ ਕਰੀਬ 7 ਵਜੇ ਉਨ੍ਹਾਂ ਦੇ ਘਰ ਪਾਰਟੀ ਸ਼ੁਰੂ ਹੋ ਗਈ ਸੀ। ਰਾਤ ਕਰੀਬ 12.30 ਵਜੇ ਇਸ ਪਾਰਟੀ ਵਿੱਚ ਮੌਜੂਦ ਰਾਜਬੀਰ ਸਿੰਘ ਉਰਫ਼ ਰਾਜਾ ਜੱਟ ਵਾਸੀ ਦੇਵੀਦਾਸਪੁਰਾ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਦੋ ਹੋਰ ਨੌਜਵਾਨ ਸਨ, ਜਿਨ੍ਹਾਂ ਨੂੰ ਉਹ ਨਹੀਂ ਜਾਣਦਾ ਸੀ।

groom friend died in
groom friend died in

ਪਿਸਤੌਲ ਦੀ ਗੋਲੀ ਉਸ ਦੇ ਭਰਾ ਸੁਖਚੈਨ ਸਿੰਘ ਦੀ ਗਰਦਨ ਵਿੱਚ ਲੱਗੀ, ਜੋ ਗੋਲੀ ਲੱਗਣ ਸਾਲ ਹੀ ਡਿੱਗ ਗਿਆ। ਉਸ ਨੂੰ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਐਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਰਾਜਬੀਰ ਸਿੰਘ ਉਰਫ਼ ਰਾਜਾ ਜੱਟ ਵਾਸੀ ਦੇਵੀਦਾਸਪੁਰਾ, ਜਗਦੀਪ ਸਿੰਘ ਵਾਸੀ ਵਡਾਲਾ ਜੌਹਲ ਦੇ ਖ਼ਿਲਾਫ਼ ਧਾਰਾ 302, 336, 34 ਅਤੇ 25 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਜੰਡਿਆਲਾ ਵਿਖੇ ਅਸਲਾ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਅਜੇ ਫਰਾਰ ਹਨ।

ਇਹ ਵੀ ਪੜ੍ਹੋ : ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ

ਤਲਵਿੰਦਰ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਸੰਦੀਪ ਕੌਰ ਵਾਸੀ ਪੱਟੀ ਮੋੜ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ ਸੀ। ਵਿਆਹ ਤੋਂ ਕਰੀਬ 2 ਮਹੀਨੇ ਬਾਅਦ ਸੰਦੀਪ ਕੌਰ ਕੈਨੇਡਾ ਚਲੀ ਗਈ। ਸੁਖਚੈਨ ਦੇ ਕੈਨੇਡਾ ਜਾਣ ਦੇ ਕਾਗਜ਼ ਵੀ ਤਿਆਰ ਸਨ। ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿੱਚ ਰਹਿਣ ਵਾਲੇ ਜਗਦੀਪ ਸਿੰਘ ਉਰਫ ਜੱਗੂ ਨਿਵਾਸੀ ਵਡਾਲਾ ਜੌਹਲ ਦੇ ਸਾਲੇ ਦਾਵਿਆਹ ਸੀ। ਜਗਦੀਪ ਸਿੰਘ ਉਰਫ ਜੱਗੂ ਆਪਣੇ ਛੋਟੇ ਭਰਾ ਸੁਖਚੈਨ ਸਿੰਘ ਨੂੰ ਨਾਲ ਲੈ ਕੇ ਖੁਦ ਆਪਣੇ ਸਹੁਰੇ ਸਰਪੰਚ ਸਤਨਾਮ ਸਿੰਘ ਵਾਸੀ ਨਿੱਝਰਪੁਰਾ ਦੇ ਘਰ ਗਿਆ ਸੀ, ਜਿੱਥੇ ਵਿਆਹ ਹੋ ਰਿਹਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਖੁਸ਼ੀਆਂ ਬਦਲੀਆਂ ਮਾਤਮ ‘ਚ, ਵਿਆਹ ‘ਚ ਹਰਸ਼ ਫਾਇਰਿੰਗ ਨਾਲ ਲਾੜੇ ਦੇ ਦੋਸਤ ਦੀ ਮੌਤ, ਜਾਣਾ ਸੀ ਕੈਨੇਡਾ appeared first on Daily Post Punjabi.



source https://dailypost.in/news/groom-friend-died-in/
Previous Post Next Post

Contact Form