ਤਿੰਨ ਦਹਾਕਿਆਂ ਬਾਅਦ ਸਿਨੇਮਾ ‘ਚ ਫਿਲਮ ਵੇਖਣਗੇ ਕਸ਼ਮੀਰ ਦੇ ਲੋਕ, ‘ਲਾਲ ਸਿੰਘ ਚੱਢਾ’ ਦੀ ਸਪੈਸ਼ਲ ਸਕ੍ਰੀਨਿੰਗ

ਕਸ਼ਮੀਰ ਘਾਟੀ ‘ਚ ਕਰੀਬ ਤਿੰਨ ਦਹਾਕਿਆਂ ਬਾਅਦ ਵੱਡੇ ਪਰਦੇ ‘ਤੇ ਫਿਲਮਾਂ ਦੇਖਣ ਦਾ ਲੋਕਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਅੱਜ ਮੰਗਲਵਾਰ ਨੂੰ ਘਾਟੀ ਦੇ ਪਹਿਲੇ ਮਲਟੀਪਲੈਕਸ ਸਿਨੇਮਾ ਦੇ ਉਦਘਾਟਨ ਉਪ ਰਾਜਪਾਲ ਮਨੋਜ ਸਿਨਹਾ ਕਰਨਗੇ।

ਵੱਕਾਰੀ ਪ੍ਰਾਈਵੇਟ ਸਕੂਲ ਦੇ ਮਾਲਕ ਵਿਜੇ ਧਰ ਨੇ ਕਿਹਾ ਕਿ ਮਲਟੀਪਲੈਕਸ ਮੰਗਲਵਾਰ ਨੂੰ ਆਮਿਰ ਖਾਨ ਸਟਾਰਰ ਲਾਲ ਸਿੰਘ ਚੱਢਾ ਦੀ ਵਿਸ਼ੇਸ਼ ਸਕ੍ਰੀਨਿੰਗ ਨਾਲ ਲੋਕਾਂ ਲਈ ਖੋਲ੍ਹਿਆ ਜਾਵੇਗਾ। 30 ਸਤੰਬਰ ਤੋਂ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੇ ਅਭਨੈ ਵਾਲੀ ਵਿਕਰਮ ਵੇਧਾ ਦੀ ਸਕ੍ਰੀਨਿੰਗ ਨਾਲ ਰੈਗੂਲਰ ਸ਼ੋਅ ਸ਼ੁਰੂ ਹੋਣਗੇ।

Cinema Hall in Kashmir
Cinema Hall in Kashmir

ਕਸ਼ਮੀਰ ਦੇ ਪਹਿਲੇ ਮਲਟੀਪਲੈਕਸ ਵਿੱਚ 520 ਸੀਟਾਂ ਦੀ ਕੁੱਲ ਸਮਰੱਥਾ ਵਾਲੇ ਤਿੰਨ ਸਿਨੇਮਾ ਹਾਲ ਹੋਣਗੇ। ਸਥਾਨਕ ਪਕਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਮਾਰਤ ‘ਤੇ ਇੱਕ ਫੂਡ ਕੋਰਟ ਵੀ ਹੋਵੇਗਾ।

ਐਤਵਾਰ ਨੂੰ ਪੁਲਵਾਮਾ ਅਤੇ ਸ਼ੋਪੀਆਂ ਵਿੱਚ ਮਲਟੀਪਲੈਕਸਾਂ ਦਾ ਉਦਘਾਟਨ ਕਰਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਸੀ ਕਿ ਜਲਦੀ ਹੀ ਜੰਮੂ-ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਮਲਟੀਪਰਪਜ਼ ਸਿਨੇਮਾ ਹਾਲ ਖੋਲ੍ਹੇ ਜਾਣਗੇ। ਅਨੰਤਨਾਗ, ਸ਼੍ਰੀਨਗਰ, ਬਾਂਦੀਪੋਰਾ, ਗੰਦਰਬਲ, ਡੋਡਾ, ਰਾਜੋਰੀ, ਪੁੰਛ, ਕਿਸ਼ਤਵਾੜ ਅਤੇ ਰਿਆਸੀ ਵਿੱਚ ਜਲਦੀ ਹੀ ਸਿਨੇਮਾ ਹਾਲਾਂ ਦਾ ਉਦਘਾਟਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਦੀ ਵੈਧਤਾ ਬਰਕਰਾਰ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਘਾਟੀ ਵਿੱਚ ਸਿਨੇਮਾ ਹਾਲ ਤਿੰਨ ਦਹਾਕਿਆਂ ਬਾਅਦ ਮੁੜ ਖੁੱਲ੍ਹ ਰਹੇ ਹਨ। 1989-90 ਵਿੱਚ ਥੀਏਟਰ ਮਾਲਕਾਂ ਨੇ ਅੱਤਵਾਦੀਆਂ ਦੀਆਂ ਧਮਕੀਆਂ ਅਤੇ ਹਮਲਿਆਂ ਕਾਰਨ ਘਾਟੀ ਵਿੱਚ ਸਿਨੇਮਾ ਹਾਲ ਬੰਦ ਕਰ ਦਿੱਤੇ ਸਨ। ਅਧਿਕਾਰੀਆਂ ਨੇ 1990 ਦੇ ਦਹਾਕੇ ਦੇ ਅਖੀਰ ਵਿੱਚ ਕੁਝ ਥੀਏਟਰਾਂ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪਰ ਸਤੰਬਰ 1999 ਵਿੱਚ ਲਾਲ ਚੌਕ ਦੇ ਵਿਚ ਸਥਿਤ ਰੀਗਲ ਸਿਨੇਮਾ ਉੱਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਖਤਰਨਾਕ ਗ੍ਰੇਨੇਡ ਹਮਲੇ ਕਰਕੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਸੀ।

ਸ੍ਰੀਨਗਰ ਦੇ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਨੀਲਮ ਅਤੇ ਬ੍ਰਾਡਵੇਅ ਨਾਂ ਦੇ ਦੋ ਹੋਰ ਥੀਏਟਰ ਵੀ ਖੋਲ੍ਹੇ ਗਏ ਸਨ ਪਰ ਉਨ੍ਹਾਂ ਨੂੰ ਵੀ ਮੁੜ ਬੰਦ ਕਰ ਦਿੱਤਾ ਗਿਆ। ਬਹੁਤ ਸਾਰੇ ਸਿਨੇਮਾ ਹਾਲਾਂ ਨੂੰ ਸ਼ਾਪਿੰਗ ਕੰਪਲੈਕਸਾਂ, ਨਰਸਿੰਗ ਹੋਮਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਕੁਝ ਨੂੰ ਅਰਧ ਸੈਨਿਕ ਬਲਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਿਸ ਤੋਂ ਬਾਅਦ ਲੋਕਾਂ ਨੂੰ ਫਿਲਮ ਦੇਖਣ ਲਈ ਲੰਬੀ ਦੂਰੀ ਦਾ ਸਫਰ ਕਰਨਾ ਪਿਆ ਅਤੇ ਕਸ਼ਮੀਰ ਤੋਂ ਬਾਹਰ ਜਾਣਾ ਪਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਤਿੰਨ ਦਹਾਕਿਆਂ ਬਾਅਦ ਸਿਨੇਮਾ ‘ਚ ਫਿਲਮ ਵੇਖਣਗੇ ਕਸ਼ਮੀਰ ਦੇ ਲੋਕ, ‘ਲਾਲ ਸਿੰਘ ਚੱਢਾ’ ਦੀ ਸਪੈਸ਼ਲ ਸਕ੍ਰੀਨਿੰਗ appeared first on Daily Post Punjabi.



Previous Post Next Post

Contact Form