ਪਤਨੀ ਦਾ ਗੁੱਸਾ ਕੱਢਿਆ ਮਾਸੂਮ ‘ਤੇ, ਪੰਘੂੜੇ ‘ਚ ਸੌਂ ਰਹੀ ਧੀ ਸੁੱਟੀ ਤਲਾਬ ‘ਚ, ਫਿਰ ਘੜ੍ਹੀ ਕਹਾਣੀ

ਮਹਾਰਾਸ਼ਟਰ ‘ਚ ਇਕ ਵਿਅਕਤੀ ਨੇ ਪਤਨੀ ਨਾਲ ਝਗੜੇ ਤੋਂ ਬਾਅਦ ਆਪਣੀ ਡੇਢ ਸਾਲ ਦੀ ਬੇਟੀ ਨੂੰ ਛੱਪੜ ‘ਚ ਸੁੱਟ ਦਿੱਤਾ। ਇਹ ਘਟਨਾ ਬੁੱਧਵਾਰ ਸਵੇਰੇ ਜਾਲਨਾ ਤਹਿਸੀਲ ਦੇ ਨਿਧੀਨਾ ਪਿੰਡ ਦੀ ਹੈ, ਜਿੱਥੇ 30 ਸਾਲਾਂ ਜਗਨਨਾਥ ਢਕਾਣੇ ਨੇ ਗੁੱਸੇ ‘ਚ ਇਹ ਕਦਮ ਚੁੱਕਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਧੀ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ। ਖੇਤ ਮਜ਼ਦੂਰ ਜਗਨਨਾਥ ਦੋ ਮਹੀਨੇ ਪਹਿਲਾਂ ਔਰੰਗਾਬਾਦ ਦੇ ਸਿਲੋਦ ਤੋਂ ਆਪਣੀ ਪਤਨੀ ਅਤੇ ਧੀ ਨਾਲ ਜਾਲਨਾ ਆਇਆ ਸੀ।

Man throw daughter in
Man throw daughter in

ਬੁੱਧਵਾਰ ਸਵੇਰੇ ਜਗਨਨਾਥ ਅਤੇ ਉਸ ਦੀ ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਪੰਘੂੜੇ ਵਿੱਚ ਸੁੱਤੀ ਹੋਈ ਆਪਣੀ ਡੇਢ ਸਾਲ ਦੀ ਬੱਚੀ ਨੂੰ ਚੁੱਕ ਕੇ ਖੇਤ ਵਿੱਚ ਬਣੇ ਛੱਪੜ ਵਿੱਚ ਸੁੱਟ ਦਿੱਤਾ। ਪੁਲਿਸ ਮੁਤਾਬਕ ਉਸ ਦੀ ਪਤਨੀ ਨੂੰ ਇਸ ਬਾਰੇ ਪਤਾ ਨਹੀਂ ਸੀ। ਉਹ ਆਪਣੀ ਧੀ ਨੂੰ ਲੱਭਣ ਲੱਗੀ। ਬਾਅਦ ਵਿੱਚ ਜਗਨਨਾਥ ਨੇ ਵੀ ਧੀ ਨੂੰ ਲੱਭਣ ਦਾ ਬਹਾਨਾ ਲਾਇਆ।

ਇਹ ਵੀ ਪੜ੍ਹੋ : ਫਿਰ ਹੋਸਟਲ ‘ਚ ਬਣੀ ਕੁੜੀ ਦੀ ਨਹਾਉਂਦਿਆਂ ਦੀ ਵੀਡੀਓ, ਬੂਹੇ ਦੇ ਮੋਰੇ ‘ਚ ਮੋਬਾਈਲ ਲਾਉਂਦਾ ਸੀ ਸਫਾਈ ਵਾਲਾ

ਪੁਲਿਸ ਨੇ ਦੱਸਿਆ ਕਿ ਜਦੋਂ ਪਤਨੀ ਨੂੰ ਬੱਚੀ ਨਹੀਂ ਮਿਲੀ ਤਾਂ ਉਸ ਨੇ ਪਤੀ ਜਗਨਨਾਥ ਨਾਲ ਮਿਲ ਕੇ ਚੰਦਨਜੀਰਾ ਪੁਲਸ ਸਟੇਸ਼ਨ ‘ਚ ਬੱਚੀ ਦੇ ਅਗਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ। ਪਰ ਉਹ ਆਪਣਾ ਬਿਆਨ ਬਦਲਦਾ ਰਿਹਾ। ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਆਪਣੀ ਧੀ ਦੇ ਅਗਵਾ ਹੋਣ ਦੀ ਕਹਾਣੀ ਘੜੀ ਸੀ। ਡੂੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਆਖਰਿਕਾਰ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਪਤਨੀ ਦਾ ਗੁੱਸਾ ਕੱਢਿਆ ਮਾਸੂਮ ‘ਤੇ, ਪੰਘੂੜੇ ‘ਚ ਸੌਂ ਰਹੀ ਧੀ ਸੁੱਟੀ ਤਲਾਬ ‘ਚ, ਫਿਰ ਘੜ੍ਹੀ ਕਹਾਣੀ appeared first on Daily Post Punjabi.



Previous Post Next Post

Contact Form