ਸੋਨਾਲੀ ਫੋਗਾਟ ਕੇਸ ਦੀ ਮੌਤ ਨਾਲ ਜੁੜੇ ਕਰਲੀਜ਼ ਰੈਸਟੋਰੈਂਟ ‘ਚ ਤੋੜਫੋੜ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਮੌਤ ਮਾਮਲੇ ਵਿਚ ਜਿਥੇ ਗੋਆ ਸਰਕਾਰ ਨੂੰ ਝਟਕਾ ਲੱਗਾ ਹੈ, ਉਥੇ ਗੋਆ ਵਿਚ ਕਰਲੀਜ਼ ਰੈਸਟੋਰੈਂਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਗੋਆ ਵਿਚ ਸਥਿਤ ਕਰਲੀਜ਼ ਰੈਸੋਟਰੈਂਟ ਵਿਚ ਤੋੜਫੋੜ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇੰਨਾ ਹੀ ਨਹੀਂ, ਸੁਪਰੀਮ ਕੋਰਟ ਨੇ ਗੋਆ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਰੈਸਟੋਰੈਂਟ ਨਾਲ ਜੁੜੇ ਸਾਰੇ ਦਸਤਾਵੇਜ਼ ਤਲਬ ਕੀਤੇ ਜਾਣ।

ਸੁਪਰੀਮ ਕੋਰਟ ਨੇ ਇਸ ਰੈਸਟੋਰੈਂਟ ਵਿਚ ਤੋੜਫੋੜ ‘ਤੇ ਰੋਕ ਅਜਿਹੇ ਸਮੇਂ ਲਗਾਈ ਹੈ ਜਦੋਂ ਗੋਆ ਸਰਕਾਰ ਨੇ ਰੈਸਟੋਰੈਂਟ ਨੂੰ ਸੀਆਰਜ਼ੈੱਡ ਦੇ ਨਿਯਮਾਂ ਦਾ ਉਲੰਘਣ ਕਰਨ ਕਾਰਨ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਕਰਲੀਜ ਨਾਂ ਦਾ ਇਹ ਰੈਸਟੋਰੈਂਟ ਉਤਰੀ ਗੋਆ ਦੇ ਪ੍ਰਸਿੱਧ ਅੰਜੁਨਾ ਬੀਚ ‘ਤੇ ਸਥਿਤ ਹੈ। ਮੌਤ ਤੋਂ ਕੁਝ ਘੰਟੇ ਪਹਿਲਾਂ ਸੋਨਾਲੀ ਇਸੇ ਰੈਸਟੋਰੈਂਟ ਵਿਚ ਪਾਰਟੀ ਕਰ ਰਹੀ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਡਿਮੋਲੇਸ਼ਨ ਸਕੁਐਡ ਅੰਜੁਨਾ ਪੁਲਿਸ ਮੁਲਾਜ਼ਮਾਂ ਦੇ ਨਾਲ ਸਵੇਰੇ 7.30 ਵਜੇ ਬੀਚ ‘ਤੇ ਪਹੁੰਚਿਆ ਤਾਂ ਜੋ ਸੀਆਰਜ਼ੈੱਡ ਨਿਯਮਾਂ ਦੀ ਉਲੰਘਣਾ ਕਰਕੇ ‘ਨਿਰਮਾਣ ਲਈ ਵਰਜਿਤ ਖੇਤਰ’ ਵਿਚ ਬਣੇ ਰੈਸਟੋਰੈਂਟ ਨੂੰ ਢਾਹਿਆ ਜਾ ਸਕੇ। ਗੋਆ ਕੋਸਟਲ ਜ਼ੋਨ ਮੈਨੇਜਮੈਂਟ ਅਥਾਰਟੀ (GCZMA) ਨੇ 2016 ‘ਚ ਇਮਾਰਤ ਨੂੰ ਢਾਹੁਣ ਦਾ ਹੁਕਮ ਦਿੱਤਾ ਸੀ, ਜਿਸ ਨੂੰ ਰੈਸਟੋਰੈਂਟ ਮਾਲਕ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ‘ਚ ਚੁਣੌਤੀ ਦਿੱਤੀ ਸੀ, ਪਰ ਉਨ੍ਹਾਂ ਨੂੰ ਐੱਨ.ਜੀ.ਟੀ. ਤੋਂ ਕੋਈ ਰਾਹਤ ਨਹੀਂ ਮਿਲੀ, ਜਿਸ ਤੋਂ ਬਾਅਦ ਇਸ ਤੋਂ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਸੋਨਾਲੀ ਫੋਗਾਟ ਕੇਸ ਦੀ ਮੌਤ ਨਾਲ ਜੁੜੇ ਕਰਲੀਜ਼ ਰੈਸਟੋਰੈਂਟ ‘ਚ ਤੋੜਫੋੜ ‘ਤੇ ਸੁਪਰੀਮ ਕੋਰਟ ਨੇ ਲਗਾਈ ਰੋਕ appeared first on Daily Post Punjabi.



Previous Post Next Post

Contact Form