ਨਾ ਕੋਈ ਕੱਟ ਨਾ ਚੀਰਾ, ਦੇਸ਼ ‘ਚ ਪਹਿਲੀ ਵਾਰ ਰਾਜੂ ਸ਼੍ਰੀਵਾਸਤਵ ਦੀ ਡੈੱਡ ਬਾਡੀ ਦਾ ਹੋਇਆ ਵਰਚੂਅਲ ਪੋਸਟਮਾਰਟਮ

ਜਦੋਂ ਕਿਸੇ ਆਪਣੇ ਨੇੜਲੇ ਦੀ ਮੌਤ ਹੁੰਦੀ ਹੈ ਤੇ ਪੁਲਿਸ ਕੇਸ ਹੋਣ ਦੀ ਵਜ੍ਹਾ ਨਾਲ ਪੋਸਟਮਾਰਟਮ ਦਾ ਜ਼ਿਕਰ ਹੁੰਦਾ ਹੈ ਤਾਂ ਹਰ ਪਰਿਵਾਰ ਇਸ ਪ੍ਰਕਿਰਿਆ ਤੋਂ ਬਚਣਾ ਚਾਹੁੰਦਾ ਹੈ। ਸਵ. ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਦੀ ਵੀ ਇਹੀ ਮੰਗ ਸੀ ਕਿ ਉਨ੍ਹਾਂ ਦਾ ਪੋਸਟਮਾਰਟਮ ਨਾ ਕਰਾਇਆ ਜਾਵੇ ਪਰ ਰਾਜੂ ਸ਼੍ਰੀਵਾਸਤਵ ਨੂੰ ਬੇਹੋਸ਼ੀ ਦੀ ਹਾਲਤ ਵਿਚ AIMS ਦਿੱਲੀ ਵਿਚ ਦਾਖਲ ਕਰਾਇਆ ਗਿਆ ਸੀ।

ਇਹ ਇਕ ਪੁਲਿਸ ਕੇਸ ਸੀ, ਅਜਿਹੇ ਵਿਚ ਡਾਕਟਰਾਂ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਸੀ। ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਏਮਸ ਪ੍ਰਸ਼ਾਸਨ ਨੇ ਵਰਚੂਅਲ ਪੋਸਟਮਾਰਟਮ ਕਰਨ ਦਾ ਫੈਸਲਾ ਕੀਤਾ। ਦੇਸ਼ ਵਿਚ ਇਹ ਪਹਿਲੀ ਵਾਰ ਕਿਸੇ ਦੀ ਡੈੱਡ ਬਾਡੀ ਦੇ ਵਰਚੂਅਲ ਪੋਸਟਮਾਰਟਮ ਦਾ ਮਾਮਲਾ ਹੈ।

ਐਮਕੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਸੁਧੀਰ ਗੁਪਤਾ ਨੇ ਵਰਚੁਅਲ ਪੋਸਟਮਾਰਟਮ ਬਾਰੇ ਦੱਸਦਿਆਂ ਕਿਹਾ ਵਰਚੂਅਲ ਪੋਸਟਮਾਰਟਮ ਦੌਰਾਨ, ਡਾਕਟਰ ਮ੍ਰਿਤਕ ਦੇਹ ‘ਤੇ ਕੋਈ ਕੱਟ ਜਾਂ ਚੀਰਾ ਨਹੀਂ ਲਗਾਉਂਦੇ ਹਨ। ਡੈੱਡ ਬਾਡੀ ਨੂੰ ਛੂਹਣ ਤੋਂ ਬਿਨਾਂ ਪੂਰੇ ਸਰੀਰ ਨੂੰ ਸਕੈਨ ਕੀਤਾ ਜਾਂਦਾ ਹੈ ਅਤੇ ਡਾਕਟਰ ਦੀ ਟੀਮ ਵੱਡੀ ਸਕਰੀਨ ‘ਤੇ ਬੈਠਦੀ ਹੈ ਅਤੇ ਵਾਰੀ-ਵਾਰੀ ਛੋਟੇ ਵੇਰਵਿਆਂ ਦੀ ਜਾਂਚ ਕਰਦੀ ਹੈ।

ਰਾਜੂ ਸ੍ਰੀਵਾਸਤਵ ਦੀ ਮ੍ਰਿਤਕ ਦੇਹ ਦੀ ਵਰਚੂਅਲ ਪੋਸਟਮਾਰਟਮ ਪ੍ਰਕਿਰਿਆ ਤੋਂ ਬਾਅਦ, ਉਸਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 10 ਅਗਸਤ ਨੂੰ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ 15 ਦਿਨਾਂ ਤੋਂ ਵੈਂਟੀਲੇਟਰ ਸਪੋਰਟ ‘ਤੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੋਸ਼ ਆਇਆ। ਹਾਲਾਂਕਿ, 1 ਸਤੰਬਰ ਨੂੰ, ਉਹ 100 ਡਿਗਰੀ ਤੱਕ ਬੁਖਾਰ ਤੋਂ ਬਾਅਦ ਦੁਬਾਰਾ ਵੈਂਟੀਲੇਟਰ ਸਪੋਰਟ ‘ਤੇ ਸਨ। ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਵੀਡੀਓ ਲਈ ਕਲਿੱਕ ਕਰੋ -:

This image has an empty alt attribute; its file name is 11-11.gif

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

This image has an empty alt attribute; its file name is WhatsApp-Image-2022-09-12-at-8.26.02-AM.jpeg

The post ਨਾ ਕੋਈ ਕੱਟ ਨਾ ਚੀਰਾ, ਦੇਸ਼ ‘ਚ ਪਹਿਲੀ ਵਾਰ ਰਾਜੂ ਸ਼੍ਰੀਵਾਸਤਵ ਦੀ ਡੈੱਡ ਬਾਡੀ ਦਾ ਹੋਇਆ ਵਰਚੂਅਲ ਪੋਸਟਮਾਰਟਮ appeared first on Daily Post Punjabi.



Previous Post Next Post

Contact Form