ਦੇਵਘਰ ਏਅਰਪੋਰਟ ਦੇ ATC ਰੂਮ ‘ਚ ਜ਼ਬਰਨ ਦਾਖਲ ਹੋਣ ‘ਤੇ ਮਨੋਜ ਤਿਵਾੜੀ ਤੇ ਨਿਸ਼ਿਕਾਂਤ ਦੂਬੇ ਸਣੇ 9 ਖਿਲਾਫ FIR

ਹਵਾਈ ਅੱਡੇ ਦੀ ਸੁਰੱਖਿਆ ਇੰਚਾਰਜ ਸੁਮਨ ਆਨੰਦ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ 31 ਅਗਸਤ ਨੂੰ ਭਾਜਪਾ ਸਾਂਸਦ ਨਿਸ਼ੀਕਾਂਤ ਦੂਬੇ ਆਪਣੇ ਪੁੱਤਰਾਂ ਤੇ ਮਨੋਜ ਤਿਵਾਰੀ ਸਣੇ ਸੁਰੱਖਿਆ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਖੇਤਰ ਵਿੱਚ ਦਾਖ਼ਲ ਹੋਏ ਅਤੇ ਅਧਿਕਾਰੀਆਂ ਨੂੰ ਬੁਲਾਇਆ। ਉਨ੍ਹਾਂ ਨੇ ਆਪਣੇ ਚਾਰਟਰਡ ਜਹਾਜ਼ ਨੂੰ ਉਡਾਣ ਭਰਨ ਲਈ ਮਜਬੂਰ ਕੀਤਾ। ਇਸ ਦੇ ਨਾਲ ਹੀ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਵੀ ਦੇਵਘਰ ਦੇ ਡੀਸੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਦੂਬੇ ਨੇ ਦੇਵਘਰ ਦੇ ਡੀਸੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਅਤੇ ਉਨ੍ਹਾਂ ਨੂੰ ਸੀਐਮ ਦਾ ‘ਚਮਚਾ’ ਕਿਹਾ।

ਪੁਲਿਸ ਨੇ ਇਸ ਮਾਮਲੇ ‘ਚ ਦੱਸਿਆ ਕਿ ਹਵਾਈ ਅੱਡੇ ਦੀ ਸੁਰੱਖਿਆ ਇੰਚਾਰਜ ਸੁਮਨ ਆਨੰਦ ਨੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਮਨੋਜ ਤਿਵਾੜੀ ਅਤੇ ਹਵਾਈ ਅੱਡੇ ਦੇ ਡਾਇਰੈਕਟਰ ਸਮੇਤ 9 ਲੋਕਾਂ ‘ਤੇ ਹੋਰਨਾਂ ਦੀ ਜਾਨ ਨੂੰ ਖਤਰੇ ‘ਚ ਪਾਉਣ ਸਮੇਤ ਕਈ ਦੋਸ਼ ਲਾਏ ਹਨ। ਆਈਪੀਸੀ ਦੀ ਧਾਰਾ 336, 447 ਅਤੇ 448 ਦੇ ਤਹਿਤ ਦੋਵੇਂ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ, ਮਨੋਜ ਤਿਵਾੜੀ ਅਤੇ ਏਅਰਪੋਰਟ ਡਾਇਰੈਕਟਰ ਸਮੇਤ 9 ਲੋਕਾਂ ਦੇ ਖਿਲਾਫ ਕੁੰਡਾ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਨੀ ਲਾਂਡਰਿੰਗ ਮਾਮਲੇ ‘ਚ ਦਿੱਲੀ ਪੁਲਿਸ ਨੇ ਅਦਾਕਾਰਾ ਨੋਰਾ ਫਤੇਹੀ ਤੋਂ ਚੌਥੀ ਵਾਰ ਕੀਤੀ ਪੁੱਛਗਿੱਛ

ਘਟਨਾ ਤੋਂ ਬਾਅਦ ਦੇਵਘਰ ਦੇ ਡੀਸੀ ਨੇ ਝਾਰਖੰਡ ਦੇ ਕੈਬਨਿਟ ਕੋਆਰਡੀਨੇਸ਼ਨ (ਸ਼ਹਿਰੀ ਹਵਾਬਾਜ਼ੀ) ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਇਕ ਹੋਰ ਪੱਤਰ ਵਿਚ, ਹਵਾਈ ਅੱਡੇ ਦੇ ਸੁਰੱਖਿਆ ਇੰਚਾਰਜ ਨੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਹੋਰਾਂ ਦੇ ਹਵਾਈ ਅੱਡੇ ‘ਤੇ ਸੁਰੱਖਿਆ ਦੀ ਉਲੰਘਣਾ ਅਤੇ ਏਟੀਸੀ ਕਮਰੇ ਵਿਚ ਉਨ੍ਹਾਂ ਦੇ ਆਉਣ ਨਾਲ ਹੈਰਾਨ ਰਹਿ ਗਏ।

ਸੁਰੱਖਿਆ ਇੰਚਾਰਜ ਨੇ ਦੱਸਿਆ ਕਿ ਸੰਸਦ ਮੈਂਬਰ ਤੋਂ ਇਲਾਵਾ ਪਾਇਲਟ ਅਤੇ ਹੋਰ ਯਾਤਰੀਆਂ ਨੇ ਵੀ ਟੇਕਆਫ ਲਈ ਦਬਾਅ ਪਾਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਏ.ਟੀ.ਸੀ. ਵੱਲੋਂ ਮਨਜ਼ੂਰੀ ਵੀ ਦਿੱਤੀ ਗਈ। 31 ਅਗਸਤ ਨੂੰ ਸਥਾਨਕ ਸੂਰਜ ਡੁੱਬਣ ਦਾ ਸਮਾਂ ਸ਼ਾਮ 06.03 ਵਜੇ ਸੀ ਅਤੇ ਜਹਾਜ਼ ਸੇਵਾਵਾਂ ਸ਼ਾਮ 5.30 ਵਜੇ ਤੱਕ ਚੱਲਣੀਆਂ ਸਨ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਦੇਵਘਰ ਏਅਰਪੋਰਟ ਦੇ ATC ਰੂਮ ‘ਚ ਜ਼ਬਰਨ ਦਾਖਲ ਹੋਣ ‘ਤੇ ਮਨੋਜ ਤਿਵਾੜੀ ਤੇ ਨਿਸ਼ਿਕਾਂਤ ਦੂਬੇ ਸਣੇ 9 ਖਿਲਾਫ FIR appeared first on Daily Post Punjabi.



Previous Post Next Post

Contact Form