ਤਰਨਤਾਰਨ : ਮਾਸਾਂ ਜਿਹੀ ਜ਼ਮੀਨ ਦੇ ਟੋਟੇ ਪਿੱਛੇ ਕਲਿਜੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀਆਂ 6 ਗੋਲੀਆਂ

ਮਾਂ-ਬਾਪ ਆਪਣੇ ਬੱਚਿਆਂ ਨੂੰ ਪਾਲਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿੰਦੇ ਹਨ ਪਰ ਅੱਜਕਲ੍ਹ ਦੇ ਕਲਿਜੁਗੀ ਪੁੱਤ ਆਪਣੇ ਮਾਪਿਆਂ ਦੇ ਕੀਤੇ ਦੀ ਕੋਈ ਕਦਰ ਨਹੀਂ ਪਾਉਂਦੇ ਅਤੇ ਜ਼ਮੀਨ ਜਾਇਦਾਦ ਕਰਕੇ ਆਪਣੇ ਮਾਪਿਆਂ ਦੀ ਜਾਨ ਲੈ ਤੋਂ ਵੀ ਨਹੀਂ ਝਿਜਕਦੇ। ਅਕਸਰ ਅਸੀਂ ਅਜਿਹੇ ਮਾਮਲੇ ਸੁਣਦੇ ਆਏ ਹਾਂ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਤਰਨਤਾਰਨ ਦੇ ਨੇੜਲੇ ਪਿੰਡ ਕੋਟ ਧਰਮਚੰਦ ਤੋਂ, ਜਿਥੇ ਇੱਕ ਕਿਸਾਨ ਜੋ ਖੁਦ ਕੰਮਕਾਰ ਕਰਕੇ ਆਪਣਾ ਘਰ ਚਲਾਉਂਦਾ ਸੀ, ਉਸ ਨੂੰ ਉਸ ਦੇ ਹੀ ਪੁੱਤ ਨੇ ਥੋੜ੍ਹੀ ਜਿਹੀ ਜ਼ਮੀਨ ਦੇ ਬਦਲੇ ਮੌਤ ਦੇ ਘਾਟ ਉਤਾਰ ਦਿੱਤਾ।

ਮਿਲੀ ਜਾਣਕਾਰੀ ਮੁਤਾਕ ਪੁੱਤਰ ਨੇ ਆਪਣੇ ਪਿਓ ਦੇ ਸਿਰ ‘ਚ 6 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਇਸ ਘਟਨਾ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਮੌਕੇ ‘ਤੇ ਪਹੁੰਚ ਗਏ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁੰਡਾ ਆਪਣੇ ਪਰਿਵਾਰ ਨੂੰ ਲੈ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਤਰਨਤਾਰਨ : ਮਾਸਾਂ ਜਿਹੀ ਜ਼ਮੀਨ ਦੇ ਟੋਟੇ ਪਿੱਛੇ ਕਲਿਜੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀਆਂ 6 ਗੋਲੀਆਂ appeared first on Daily Post Punjabi.



source https://dailypost.in/latest-punjabi-news/son-killed-his-father/
Previous Post Next Post

Contact Form