ਰਾਜਸਥਾਨ ਦੀ ਮੁਸਲਿਮ ਕੁੜੀ ਇਕਰਾ ਅਤੇ ਮੰਦਸੌਰ ਦੇ ਰਾਹੁਲ ਵਰਮਾ ਦੀ ਪ੍ਰੇਮ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਛਾਈ ਹੋਈ ਹੈ। ਦੋਹਾਂ ਦਾ ਵਿਆਹ ਮੰਦਸੌਰ ਦੇ ਗਾਇਤਰੀ ਪਰਿਵਾਰ ਮੰਦਰ ‘ਚ ਸਨਾਤਨ ਧਰਮ ਦੇ ਰੀਤੀ-ਰਿਵਾਜ਼ਾਂ ਮੁਤਾਬਕ ਹੋਇਆ। ਵਿਆਹ ਤੋਂ ਪਹਿਲਾਂ ਇਕਰਾ ਨੇ ਸਭ ਤੋਂ ਪਹਿਲਾਂ ਸਨਾਤਨ ਧਰਮ ਸਵੀਕਾਰ ਕੀਤਾ ਸੀ। ਪੰਚਗਵਯ ਨਾਲ ਪਵਿੱਤਰੀਕਰਨ ਕੀਤਾ ਗਿਆ ਅਤੇ ਸਨਾਤਨ ਧਰਮ ਦੀ ਸ਼ੁਰੂਆਤ ਕੀਤੀ ਗਈ।
ਇਕਰਾ ਨੇ ਹਿੰਦੂ ਧਰਮ ਅਪਣਾਉਣ ਤੋਂ ਬਾਅਦ ਆਪਣਾ ਨਾਂ ਬਦਲ ਕੇ ਇਸ਼ਿਕਾ ਰੱਖ ਲਿਆ। ਹੁਣ ਉਹ ਇਸ ਨਾਂ ਨਾਲ ਜਾਣੀ ਜਾਵੇਗੀ। ਇਸ਼ਿਕਾ ਅਤੇ ਰਾਹੁਲ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਗਏ ਹਨ। ਇਸ਼ਿਕਾ ਨੇ ਕਿਹਾ ਕਿ ਮੇਰੇ ਪਰਿਵਾਰ ਵਾਲੇ ਅਤੇ ਸਮਾਜ ਵਿਆਹ ਦਾ ਵਿਰੋਧ ਕਰ ਰਹੇ ਹਨ, ਇਸ ਲਈ ਸਾਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।

ਇਸ਼ਿਕਾ ਅਤੇ ਰਾਹੁਲ ਦੇ ਵਿਆਹ ਵਿੱਚ ਚੈਤਨਿਆ ਸਨਾਤਨੀ ਨੇ ਅਹਿਮ ਭੂਮਿਕਾ ਨਿਭਾਈ ਸੀ। ਚੈਤਨਿਆ ਸਨਾਤਨੀ ਨੇ ਤਿੰਨ ਮਹੀਨੇ ਪਹਿਲਾਂ ਮੁਸਲਿਮ ਧਰਮ ਛੱਡ ਕੇ ਹਿੰਦੂ ਧਰਮ ਅਪਣਾ ਲਿਆ ਸੀ। ਮੰਦਸੌਰ ਦੇ ਰਹਿਣ ਵਾਲੇ ਜ਼ਫਰ ਸ਼ੇਖ ਨੂੰ ਹੁਣ ਚੈਤੰਨਿਆ ਸਨਾਤਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਸਦੀ ਪਤਨੀ ਹਿੰਦੂ ਧਰਮ ਤੋਂ ਸੀ, ਇਸ ਲਈ ਉਸਨੇ ਵੀ ਹਿੰਦੂ ਧਰਮ ਅਪਣਾ ਲਿਆ ਸੀ।
ਇਕਰਾ ਅਤੇ ਰਾਹੁਲ ਦੀ ਲਵ ਸਟੋਰੀ ਤਿੰਨ ਸਾਲ ਪਹਿਲਾਂ ਜੋਧਪੁਰ ਤੋਂ ਸ਼ੁਰੂ ਹੋਈ ਸੀ। ਬਚਪਨ ਤੋਂ ਹੀ ਰਾਹੁਲ ਆਪਣੀ ਮਾਂ ਦੇ ਨਾਲ ਜੋਧਪੁਰ ਵਿੱਚ ਆਪਣੇ ਨਾਨਾ-ਨਾਨੀ ਦੇ ਘਰ ਰਹਿੰਦਾ ਸੀ। ਇਕਰਾ ਦਾ ਘਰ ਗੁਆਂਢ ਵਿਚ ਸੀ। ਦੋਵਾਂ ‘ਚ ਪਿਆਰ ਹੋ ਗਿਆ ਪਰ ਨਾਬਾਲਗ ਹੋਣ ਕਾਰਨ ਤਿੰਨ ਸਾਲ ਤੱਕ ਉਡੀਕ ਕਰਨੀ ਪਈ। ਦੋਵੇਂ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਨਾ ਚਾਹੁੰਦੇ ਸਨ।

ਰਾਹੁਲ ਦਾ ਪਰਿਵਾਰ ਮੰਨ ਗਿਆ ਪਰ ਇਕਰਾ ਦਾ ਪਰਿਵਾਰ ਇਸ ਰਿਸ਼ਤੇ ਦੇ ਖਿਲਾਫ ਸੀ। ਇਕਰਾ ਨੇ ਘਰੋਂ ਭੱਜ ਕੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ ਰਾਹੁਲ ਨਾਲ ਉਦੈਪੁਰ ਪਹੁੰਚੀ। ਉਦੈਪੁਰ ਅਦਾਲਤ ‘ਚ ਵਿਆਹ ਦੇ ਕਾਗਜ਼ ਤਿਆਰ ਕਰਵਾਉਣ ਤੋਂ ਬਾਅਦ ਦੋਵੇਂ ਮੰਦਸੌਰ ਆ ਗਏ। ਮੰਦਸੌਰ ‘ਚ ਰਾਹੁਲ ਦੇ ਪਰਿਵਾਰ ਨੇ ਚੈਤਨਿਆ ਸਨਾਤਨੀ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸਿਟੀ ਕੋਤਵਾਲੀ ਥਾਣੇ ਵਿੱਚ ਲਿਖਤੀ ਸੂਚਨਾ ਦਿੱਤੀ ਗਈ ਅਤੇ ਸਨਾਤਨ ਧਰਮ ਦੀ ਰਵਾਇਤ ਅਨੁਸਾਰ ਦੋਵਾਂ ਨੇ ਗਾਇਤਰੀ ਮੰਦਰ ਵਿੱਚ ਸੱਤ ਫੇਰੇ ਲਏ।
ਇਹ ਵੀ ਪੜ੍ਹੋ : ਲੱਖ ਰੁ. ਦੇ ਕਰਜ਼ੇ ਪਿੱਛੇ ਮਾਨਸਾ ਦੇ ਕਿਸਾਨ ਵੱਲੋਂ ਖੁਦਕੁਸ਼ੀ, ਜ਼ਮੀਨ ਵੀ ਵਿੱਕ ਚੁੱਕੀ, ਪਿੱਛੇ ਛੱਡ ਗਿਆ 4 ਬੱਚੇ
ਵਿਆਹ ‘ਚ ਇਕਰਾ ਕਾਫੀ ਖੁਸ਼ ਨਜ਼ਰ ਆ ਰਹੀ ਸੀ।ਉਸ ਨੇ ਕਿਹਾ, ‘ਮੈਂ ਹੁਣ ਇਸ਼ਿਕਾ ਬਣ ਗਈ ਹਾਂ। ਮੈਂ ਰਾਹੁਲ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ। ਮੇਰੇ ਪਰਿਵਾਰਕ ਮੈਂਬਰ ਵਿਆਹ ਦਾ ਵਿਰੋਧ ਕਰ ਰਹੇ ਹਨ, ਇਸ ਲਈ ਸਾਨੂੰ ਵੀ ਸੁਰੱਖਿਆ ਦਿੱਤੀ ਜਾਵੇ। ਰਾਹੁਲ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਦੋਹਾਂ ਨੇ ਇਕ-ਦੂਜੇ ਦੀ ਸਹਿਮਤੀ ਨਾਲ ਵਿਆਹ ਕੀਤਾ ਹੈ। ਜਦੋਂ ਇਕਰਾ ਹਿੰਦੂ ਬਣਨ ਲਈ ਰਾਜ਼ੀ ਹੋ ਗਈ ਤਾਂ ਅਸੀਂ ਪਰਿਵਾਰ ਦੇ ਮੈਂਬਰਾਂ ਨੂੰ ਤਿਆਰ ਕੀਤਾ ਅਤੇ ਮੇਰੇ ਪਰਿਵਾਰ ਦੇ ਮੈਂਬਰ ਤਿਆਰ ਹੋ ਗਏ। ਰਾਹੁਲ ਹੁਣ ਪੜ੍ਹ ਰਿਹਾ ਹੈ। ਇਸ਼ਿਕਾ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਹਿੰਦੂ ਮੁੰਡੇ ਦੇ ਪਿਆਰ ‘ਚ ਪਈ ਮੁਸਲਿਮ ਕੁੜੀ ਨੇ ਬਦਲਿਆ ਧਰਮ, 3 ਸਾਲ ਪਹਿਲਾਂ ਸ਼ੁਰੂ ਹੋਈ ਸੀ ਲਵ ਸਟੋਰੀ appeared first on Daily Post Punjabi.