ਯੂਪੀ ਦੇ ਜਾਲੌਨ ਜ਼ਿਲ੍ਹੇ ਤੋਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੁੜੀ ਨੇ ਬਜਰੰਗ ਦਲ ਦੇ ਵਰਕਰਾਂ ਦੇ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨੌਜਵਾਨ ਨੂੰ ਛੇੜਖਾਨੀ ਕਰਨ ‘ਤੇ 21 ਸੈਕਿੰਡ ਵਿੱਚ 45 ਵਾਰ ਚੱਪਲਾਂ ਵਰ੍ਹਾ ਦਿੱਤੀਆਂ । ਕੁੱਟਮਾਰ ਦੌਰਾਨ ਬਜਰੰਗ ਦਲ ਦੇ ਵਰਕਰਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉੱਥੇ ਹੀ ਪੁਲਿਸ ਨੇ ਨੌਜਵਾਨ ਖਿਲਾਫ਼ 151 ਅਤੇ 107/16 ਦੀ ਕਾਰਵਾਈ ਕੀਤੀ ਹੈ। ਲੜਕੀ ਵੱਲੋਂ ਕੁੱਟਮਾਰ ਦੀ ਵੀਡੀਓ ਦੋ ਦਿਨ ਪੁਰਾਣੀ ਦੱਸੀ ਜਾ ਰਹੀ ਹੈ।

ਇਹ ਵਾਇਰਲ ਵੀਡੀਓ ਕੋਂਚ ਕੋਤਵਾਲੀ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਨੌਜਵਾਨ ਨੂੰ ਕੁੜੀ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ। ਜਾਣਕਾਰੀ ਮੁਤਾਬਕ 2 ਦਿਨ ਪਹਿਲਾਂ ਇੱਕ ਕੁੜੀ ਬਜ਼ਾਰ ਜਾ ਰਹੀ ਸੀ, ਉਦੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਕੋਂਚ ਨਗਰ ਦੇ ਰਹਿਣ ਵਾਲੇ ਨੌਜਵਾਨ ਨੇ ਕੁੜੀ ਨਾਲ ਛੇੜਖਾਨੀ ਕਰ ਦਿੱਤੀ। ਜਿਸ ਤੋਂ ਬਾਅਦ ਕੁੜੀ ਨੇ ਬਜਰੰਗ ਦਲ ਦੇ ਵਰਕਰਾਂ ਨੂੰ ਬੁਲਾ ਲਿਆ। ਬਜਰੰਗ ਦਲ ਦੇ ਵਰਕਰਾਂ ਨੇ ਇਸ ਨੌਜਵਾਨ ਨੂੰ ਫੜ੍ਹ ਲਿਆ ਅਤੇ ਕੁੜੀ ਨੇ 21 ਸੈਕਿੰਡ ਵਿੱਚ 45 ਚੱਪਲਾਂ ਨਾਲ ਨੌਜਵਾਨ ਦਾ ਕੁਟਾਪਾ ਚਾੜ੍ਹ ਦਿੱਤਾ। ਨੌਜਵਾਨ ਦੇ ਕੁਟਾਪੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਪੁਰਾਣੀ ਪੈਨਸ਼ਨ ਪ੍ਰਣਾਲੀ ‘ਤੇ CM ਭਗਵੰਤ ਮਾਨ ਨੇ ਦਿੱਤਾ ਇਹ ਵੱਡਾ ਬਿਆਨ
ਦੱਸ ਦੇਈਏ ਕਿ ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਬਲੀਰਾਜ ਸ਼ਾਹੀ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੋ ਦਿਨ ਪੁਰਾਣੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ‘ਤੇ ਮੁਲਜ਼ਮ ਖਿਲਾਫ ਤੁਰੰਤ ਕਾਰਵਾਈ ਕੀਤੀ ਗਈ । ਪੁਲੀਸ ਨੇ ਨੌਜਵਾਨਾਂ ਖ਼ਿਲਾਫ਼ 151 ਅਤੇ 107/16 ਦੀ ਕਾਰਵਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਕੁੜੀ ਨੇ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ, 21 ਸੈਕਿੰਡ ‘ਚ ਜੜੀਆਂ 45 ਚੱਪਲਾਂ, ਵੀਡੀਓ ਵਾਇਰਲ appeared first on Daily Post Punjabi.