ਭਾਰਤੀ ਸਰਹੱਦ ‘ਚ 2 ਪਾਕਿਸਤਾਨੀ ਡਰੋਨਾਂ ਨੇ ਮੁੜ ਦਿੱਤੀ ਦਸਤਕ, BSF ਦੇ ਜਵਾਨਾਂ ਨੇ ਕੀਤੇ 9 ਰਾਊਂਡ ਫਾਇਰ

ਵੀਰਵਾਰ ਤੜਕੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਡਰੋਨ ਦੀ ਘੁਸਪੈਠ ਕੀਤੀ ਗਈ । ਹਾਲਾਂਕਿ ਮੌਕੇ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ 9 ਰਾਉਂਡ ਫਾਇਰ ਕੀਤੇ ਅਤੇ ਦੋਵੇਂ ਡਰੋਨਾਂ ਨੂੰ ਭਜਾ ਦਿੱਤਾ । ਇਹ ਡਰੋਨ ਭਿੱਖੀਵਿੰਡ ਦੀ ਚੌਕੀ ਕੇ.ਐਸ. ਵਾਲਾ ਅਤੇ ਬੀਓਪੀ ਮਹਿੰਦਰਾ ਵਿਖੇ ਦੇਖੇ ਗਏ ਸਨ ।

Two drones entered in punjab
Two drones entered in punjab

ਅਮਰਕੋਟ ਸੈਕਟਰ ਵਿੱਚ ਤਾਇਨਾਤ BSF ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਰਾਤ 3:10 ਵਜੇ ਬੀਓਪੀ ਕੇਐਸ ਵਾਲਾ ਵਿੱਚ ਸਥਿਤ ਬੁਰਜੀ ਨੰਬਰ-138 ਨੇੜੇ ਇੱਕ ਵੱਡਾ ਡਰੋਨ ਦੇਖਿਆ । ਕਰੀਬ ਤਿੰਨ ਮਿੰਟ ਤੱਕ ਇਹ ਡਰੋਨ ਭਾਰਤੀ ਖੇਤਰ ਵਿੱਚ ਉੱਡਦਾ ਰਿਹਾ । ਇਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਬੀਐਸਐਫ ਦੇ ਜਵਾਨਾਂ ਨੇ ਪਹਿਲਾਂ ਇੱਕ ELU ਬੰਬ ਸੁੱਟਿਆ ਅਤੇ ਉਸ ਤੋਂ ਬਾਅਦ ਫਿਰ ਛੇ ਰਾਉਂਡ ਫਾਇਰ ਕੀਤੇ । ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ।

ਇਹ ਵੀ ਪੜ੍ਹੋ: ‘ਫੋਟੋ ਫੋਬੀਆ’ ਬੀਮਾਰੀ ਦਾ ਸ਼ਿਕਾਰ ਹੋਏ ਸਾਬਕਾ CM ਚਰਨਜੀਤ ਚੰਨੀ ! USA ‘ਚ ਚੱਲ ਰਿਹੈ ਇਲਾਜ

ਦੱਸ ਦੇਈਏ ਕਿ ਇਸੇ ਤਰ੍ਹਾਂ ਬੀਓਪੀ ਮਹਿੰਦਰਾ ਵਿਖੇ ਤਾਇਨਾਤ ਬੀਐਸਐਫ ਜਵਾਨਾਂ ਨੇ ਸਵੇਰੇ 4:15 ਵਜੇ ਬੁਰਜੀ ਨੰਬਰ-120-20,21 ਨੇੜੇ ਇੱਕ ਡਰੋਨ ਦੇਖਿਆ। ਡਰੋਨ ਨੂੰ ਦੇਖ ਕੇ ਬੀਐਸਐਫ ਦੇ ਜਵਾਨਾਂ ਨੇ ਤਿੰਨ ਰਾਉਂਡ ਫਾਇਰ ਕੀਤੇ। ਇਸ ਦੌਰਾਨ ਡਰੋਨ ਪਾਕਿਸਤਾਨ ਨੂੰ ਵਾਪਸ ਚਲਾ ਗਿਆ । ਐਸਪੀ (ਆਈ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਸਹਿਯੋਗ ਨਾਲ ਦੋਵਾਂ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਭਾਰਤੀ ਸਰਹੱਦ ‘ਚ 2 ਪਾਕਿਸਤਾਨੀ ਡਰੋਨਾਂ ਨੇ ਮੁੜ ਦਿੱਤੀ ਦਸਤਕ, BSF ਦੇ ਜਵਾਨਾਂ ਨੇ ਕੀਤੇ 9 ਰਾਊਂਡ ਫਾਇਰ appeared first on Daily Post Punjabi.



source https://dailypost.in/news/punjab/two-drones-entered-in-punjab/
Previous Post Next Post

Contact Form