The Archies Poster Release: ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ, ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਅਤੇ ਬੋਨੀ ਕਪੂਰ ਦੀ ਬੇਟੀ ਖੁਸ਼ੀ ਕਪੂਰ ਦੀ ਡੈਬਿਊ ਫਿਲਮ ‘ਦਿ ਆਰਚੀਜ਼’ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਸੁਹਾਨਾ ਖਾਨ ਨੇ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਇਸ ਪੋਸਟਰ ‘ਚ ਇਨ੍ਹਾਂ ਤਿੰਨਾਂ ਕਲਾਕਾਰਾਂ ਤੋਂ ਇਲਾਵਾ ਕਈ ਹੋਰ ਚਿਹਰੇ ਵੀ ਨਜ਼ਰ ਆ ਰਹੇ ਹਨ। ਇਹ ਸਭ ਇਸ ਪੋਸਟਰ ‘ਚ ਸੰਘਣੇ ਜੰਗਲ ‘ਚ ਪਿਕਨਿਕ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਪੋਸਟਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ, ਜ਼ੋਇਆ ਅਖਤਰ ਦੀ ਇਹ ਫਿਲਮ ਕਾਫੀ ਦਿਲਚਸਪ ਹੋਵੇਗੀ। ‘ਦਿ ਆਰਚੀਜ਼’ ਨੂੰ ਜ਼ੋਇਆ ਅਖਤਰ ਡਾਇਰੈਕਟ ਕਰ ਰਹੀ ਹੈ, ਜਦਕਿ ਰੀਮਾ ਕਾਗਤੀ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਸਾਰਿਆਂ ਨੂੰ ਲੱਗਦਾ ਸੀ ਕਿ ‘ਦਿ ਆਰਚੀਜ਼’ ਫਿਲਮੀ ਪਰਦੇ ‘ਤੇ ਰਿਲੀਜ਼ ਹੋਵੇਗੀ ਪਰ ਸੁਹਾਨਾ ਖਾਨ ਨੇ ਇਸ ਪੋਸਟ ਨਾਲ ਖੁਲਾਸਾ ਕੀਤਾ ਹੈ ਕਿ ‘ਦਿ ਆਰਚੀਜ਼’ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਕੀਤੀ ਜਾਵੇਗੀ।
ਇਸ ਫਿਲਮ ਦੇ ਪੋਸਟਰ ‘ਚ ਸੁਹਾਨਾ ਖਾਨ, ਅਗਸਤਿਆ ਨੰਦਾ, ਖੁਸ਼ੀ ਕਪੂਰ ਸਮੇਤ ਹੋਰ ਚਿਹਰੇ ਵੀ ਕਾਫੀ ਜਵਾਨ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਦਿ ਆਰਚੀਜ਼’ ‘ਚ ਅਗਸਤਿਆ ਨੰਦਾ ਆਰਚੀ (ਐਂਡਰਿਊਜ਼), ਖੁਸ਼ੀ ਕਪੂਰ (ਬੈਟੀ ਕਪੂਰ) ਅਤੇ ਸੁਹਾਨਾ ਖਾਨ (ਵੇਰੋਨਿਕਾ ਲੌਜ) ਦੇ ਕਿਰਦਾਰ ‘ਚ ਨਜ਼ਰ ਆਉਣਗੇ, ਹਾਲਾਂਕਿ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ। ਪੋਸਟਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਇਨ੍ਹਾਂ ਡੈਬਿਊ ਸਿਤਾਰਿਆਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਕੜੀ ‘ਚ ਸਭ ਤੋਂ ਪਹਿਲਾਂ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਹਨ ਜੋ ਆਪਣੇ ਪੋਤੇ ਅਗਤਿਆ ਨੰਦਾ ਨੂੰ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।
The post ‘The Archies’ ਦਾ ਪਹਿਲਾ ਪੋਸਟਰ ‘ਤੇ ਟੀਜ਼ਰ ਹੋਇਆ OUT, OTT ‘ਤੇ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.