ਲਗਾਤਾਰ ਡਿੱਗ ਰਿਹੈ ਰੁਪਇਆ, ਡਾਲਰ ਮਹਿੰਗਾ ਹੋਣ ਕਾਰਨ 4 ਮਹੀਨਿਆਂ ‘ਚ ਪੰਜਾਬੀਆਂ ਦੀ ਜੇਬ ‘ਚ ਆਏ 500 ਕਰੋੜ ਜ਼ਿਆਦਾ

ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਮਹਿੰਗਾ ਹੁੰਦਾ ਡਾਲਰ ਆਯਾਤ ਹੋਣ ਵਾਲੀਆਂ ਚੀਜ਼ਾਂ ਨੂੰ ਮਹਿੰਗਾ ਕਰ ਰਿਹਾ ਹੈ। ਉੱਥੇ ਹੀ ਉਨ੍ਹਾਂ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ਾਂ ਤੋਂ ਹਰ ਮਹੀਨੇ ਡਾਲਰ ਭੇਜਦੇ ਹਨ । ਜਨਵਰੀ ਤੋਂ ਅਪ੍ਰੈਲ ਤੱਕ ਪੰਜਾਬ ਵਿੱਚ ਲਗਭਗ 1.32 ਬਿਲੀਅਨ ਡਾਲਰ (10,200 ਕਰੋੜ ਰੁਪਏ) ਆਏ ਹਨ । ਇਨ੍ਹਾਂ ਮਹੀਨਿਆਂ ਵਿੱਚ ਡਾਲਰ ਲਗਭਗ 5% ਮਹਿੰਗਾ ਹੋਇਆ ਹੈ ਅਤੇ ਇਸ ਤਰ੍ਹਾਂ ਪੰਜਾਬ ਦੇ ਪਰਿਵਾਰਾਂ ਨੂੰ ਉਸੇ ਡਾਲਰ ਲਈ 500 ਕਰੋੜ ਰੁਪਏ ਹੋਰ ਮਿਲੇ ਹਨ । ਨਿਰਯਾਤ ਵਿੱਚ ਪੰਜਾਬ 8ਵੇਂ ਸਥਾਨ ‘ਤੇ ਹੈ।

Rupee continues to fall
Rupee continues to fall

ਇੱਥੋਂ ਸਾਲਾਨਾ 45 ਹਜ਼ਾਰ ਕਰੋੜ ਦਾ ਨਿਰਯਾਤ ਹੁੰਦਾ ਹੈ । ਉੱਥੇ ਹੀ ਆਯਾਤ ਇਸ ਤੋਂ ਵੱਧ ਲਗਭਗ 60 ਹਜ਼ਾਰ ਕਰੋੜ ਰੁਪਏ ਹੁੰਦਾ ਹੈ। ਪੰਜਾਬ ਵਿੱਚ ਫਾਰਮਾ, ਕੈਮੀਕਲ, ਖਾਣ ਵਾਲੇ ਤੇਲ, ਲੁਬਰੀਕੈਂਟ, ਇੰਜਨੀਅਰਿੰਗ ਗੁਡਜ਼, ਸਾਈਕਲ ਪਾਰਟਸ, ਸੂਤੀ ਧਾਗਾ, ਫੈਬਰਿਕ, ਉੱਨ, ਸਕ੍ਰੈਪ, ਵਿਸ਼ੇਸ਼ ਸਟੀਲ, ਇਲੈਕਟ੍ਰਿਕ ਵਾਹਨਾਂ ਦੇ ਪਾਰਟਸ ਅਤੇ ਕਿੱਟਾਂ, ਮਸ਼ੀਨਰੀ ਆਦਿ ਦਾ ਆਯਾਤ ਕਰਦਾ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਜੇਕਰ ਡਾਲਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਇਸ ਨਾਲ ਸਬੰਧਤ ਉਤਪਾਦਾਂ ਦੀਆਂ ਕੀਮਤਾਂ ਵਧਣੀਆਂ ਤੈਅ ਹਨ।

ਇਹ ਵੀ ਪੜ੍ਹੋ: CM ਮਾਨ ਬੋਲੇ- ‘ਪਾਕਿਸਤਾਨ ‘ਚ ਹਿੰਦੂ-ਸਿੱਖ ਸੁਰੱਖਿਆ ਯਕੀਨੀ ਬਣਾਉਣ ਲਈ ਗੱਲ ਕਰਨ ਵਿਦੇਸ਼ ਮੰਤਰੀ’

ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ ਭਾਰਤ 2021 ਵਿੱਚ $ 87 ਬਿਲੀਅਨ ਦੇ ਰੈਮਿਟੈਂਸ ਦੇ ਨਾਲ ਦੁਨੀਆ ਵਿੱਚ ਸਭ ਤੋਂ ਉੱਪਰ ਹੈ । ਵੱਖ-ਵੱਖ ਮਨੀ ਐਕਸਚੇਂਜ ਕੰਪਨੀਆਂ ਦੀਆਂ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਇਸ ਕੁੱਲ ਰੈਮਿਟੈਂਸ ਵਿੱਚੋਂ 4.5 ਫੀਸਦੀ ਯਾਨੀ ਕਰੀਬ 4 ਬਿਲੀਅਨ ਡਾਲਰ ਪੰਜਾਬ ਵਿੱਚ ਆਏ ਹਨ । ਦੱਸ ਦੇਈਏ ਕਿ ਗੁਜਰਾਤ ਵਿੱਚ ਅਮਰੀਕਾ ਤੋਂ ਅਤੇ ਕੇਰਲਾ ਵਿੱਚ ਖਾੜੀ ਦੇਸ਼ਾਂ ਤੋਂ ਡਾਲਰ ਮਨੀ ਆਉਂਦੀ ਹੈ, ਜਦਕਿ ਪੰਜਾਬ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਖਾੜੀ ਦੇਸ਼ਾਂ ਤੋਂ ਪੈਸਾ ਆਉਂਦਾ ਹੈ। ਸਾਲ 2020 ਵਿੱਚ ਭਾਰਤ ਵਿੱਚ 83 ਬਿਲੀਅਨ ਡਾਲਰ ਆਏ ਤਾਂ 2022 ਵਿੱਚ ਇਹ ਅੰਕੜਾ 90 ਬਿਲੀਅਨ ਡਾਲਰ ਤੋਂ ਵੱਧ ਹੋਣ ਦੀ ਸੰਭਾਵਨਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਲਗਾਤਾਰ ਡਿੱਗ ਰਿਹੈ ਰੁਪਇਆ, ਡਾਲਰ ਮਹਿੰਗਾ ਹੋਣ ਕਾਰਨ 4 ਮਹੀਨਿਆਂ ‘ਚ ਪੰਜਾਬੀਆਂ ਦੀ ਜੇਬ ‘ਚ ਆਏ 500 ਕਰੋੜ ਜ਼ਿਆਦਾ appeared first on Daily Post Punjabi.



source https://dailypost.in/news/business-news/rupee-continues-to-fall/
Previous Post Next Post

Contact Form