ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ, ਮੌਕੇ ‘ਤੇ ਪਹੁੰਚੀ NDRF

ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਕੋਲ ਲੱਗੀ ਭਿਆਨਕ ਅੱਗ ਵਿਚ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਵਾਲੀ ਥਾਂ ‘ਤੇ NDRF ਦੀ ਟੀਮ ਬਚਾਅ ਮੁਹਿੰਮ ਕਰ ਰਹੀ ਹੈ।

ਦੱਸ ਦੇਈਏ ਕਿ ਅੱਗ ਦੀਆਂ ਲਪਟਾਂ ਨੇ ਬਿਲਡਿੰਗ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਬਿਲਡਿੰਗ ਤੋਂ ਨਿਕਲਣ ਦਾ ਇੱਕ ਹੀ ਰਸਤਾ ਹੀ। ਅਜਿਹੇ ਵਿਚ ਇਥੋਂ ਤੱਕ ਪਹੁੰਚਣ ਲਈ ਨਾਲ ਵਾਲੀ ਬਿਲਡਿੰਗ ਤੋਂ ਦੀਵਾਰ ਨੂੰ ਤੋੜਿਆ ਗਿਆ। ਹਾਦਸੇ ਵਿਚ 12 ਲੋਕ ਜ਼ਖਮੀ ਹਨ ਤੇ 19 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਅੱਗ ਬੁਝਾਉਣ ਵਿਚ ਫਾਇਰ ਫਾਇਟਰਸ ਦੀ ਟੀਮ ਨੇ ਬਹੁਤ ਮੁਸ਼ੱਕਤ ਕੀਤੀ। ਦੱਸ ਦੇਈਏ ਕਿ ਫੈਕਟਰੀ ਦੇ ਦੋਵੇਂ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਰੁਣ ਗੋਇਲ ਤੇ ਸਤੀਸ਼ ਗੋਇਲ ਨੂੰ ਦਿੱਲੀ ਪੁਲਿਸ ਨੇ ਗੈਰ-ਇਰਾਦਤਨ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ।

ਅੱਗ ‘ਤੇ ਕਾਬੂ ਪਾਉਣ ਲਈ ਇਮਾਰਤ ਵਿਚ ਐਂਟਰੀ ਕਰਨਾ ਜ਼ਰੂਰੀ ਸੀ ਪਰ ਐਂਟਰੀ ਦਾ ਰਸਤਾ ਇੱਕ ਹੀ ਸੀ। ਇਸ ਲਈ ਦੀਵਾਰ ‘ਚ ਵੱਡਾ ਛੇਕ ਕੀਤਾ ਗਿਆ। ਸ਼ੀਸ਼ੇ ਦੀਆਂ ਦੀਵਾਰਾਂ ਬਣੀਆਂ ਹੋਈਆਂ ਸਨ ਉਸ ਨੂੰ ਵੀ ਤੋੜ ਕੇ ਕੁਝ ਲੋਕਾਂ ਨੂੰ ਅੰਦਰੋਂ ਕੱਢਿਆ ਗਿਆ। ਇਸ ਤੋਂ ਬਾਅਦ ਬਿਲਡਿੰਗ ਦੇ ਅੰਦਰ ਦਿੱਲੀ ਪੁਲਿਸ ਦੇ ਜਵਾਨ ਪਹੁੰਚੇ।

ਸੰਜੇ ਗਾਂਧੀ ਹਸਪਤਾਲ ਪਹੁੰਚੇ ਐੱਸਡੀਐੱਮ ਪਟੇਲ ਨਗਰ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਡੈੱਡ ਬਾਡੀ ਇੰਨੀ ਬੁਰੀ ਤਰ੍ਹਾਂ ਤੋਂ ਸੜ ਚੁੱਕੀ ਹੈ ਕਿ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਅਸੀਂ ਪਛਾਣ ਕਰਨ ਲਈ ਫੋਰੈਂਸਿੰਗ ਦੀ ਟੀਮ ਬੁਲਾਈ ਹੈ। ਉਸੇ ਤੋਂ ਡੈੱਡ ਬਾਡੀ ਦੀ ਸ਼ਨਾਖਤ ਹੋ ਸਕੇਗੀ। 12 ਜ਼ਖਮੀ ਸਨ ਜਿਨ੍ਹਾਂ ਨੂੰ ਇਲਾਜ ਦੇ ਬਾਅਦ ਘਰ ਜਾਣ ਦਿੱਤਾ ਗਿਆ ਹੈ। NDRF ਟੀਮ ਨੇ ਘਟਨਾ ਵਾਲੀ ਥਾਂ ‘ਤੇ ਲਗਾਤਾਰ ਅੱਗ ਨੂੰ ਕੰਟਰੋਲ ਕਰਨ ਲਈ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਇਮਾਰਤ ਦੇ ਜ਼ਿਆਦਾ ਗਰਮ ਹੋਣ ਕਾਰਨ ਐੱਨਡੀਆਰਐੱਫ ਤੇ ਦਿੱਲੀ ਫਾਇਰ ਸਰਵਿਸ ਨੂੰ ਆਪ੍ਰੇਸ਼ਨ ਵਿਚ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਲੱਗੀ ਭਿਆਨਕ ਅੱਗ, ਹੋਈਆਂ 27 ਮੌਤਾਂ, ਮੌਕੇ ‘ਤੇ ਪਹੁੰਚੀ NDRF appeared first on Daily Post Punjabi.



Previous Post Next Post

Contact Form