ਪੰਜਾਬ : 15 ਤੋਂ 31 ਮਈ ਤੱਕ ਨਹੀਂ ਲੱਗਣਗੀਆਂ Online ਕਲਾਸਾਂ, ਸਕੂਲ ਜਾ ਕੇ ਹੀ ਪੜ੍ਹਣਗੇ ਬੱਚੇ

ਪੰਜਾਬ ਵਿੱਚ ਵਿਦਿਆਰਥੀਆਂ ਦੀਆਂ 15 ਤੋਂ 31 ਮਈ ਤੱਕ ਆਨਲਾਈਨ ਲਵਾਉਣ ਦਾ ਫੈਸਲਾ ਮਾਨ ਸਰਕਾਰ ਵੱਲੋਂ ਵਾਪਿਸ ਲੈ ਲਿਆ ਗਿਆ ਹੈ। ਹੁਣ ਬੱਚੇ 15 ਤੋਂ 31 ਮਈ ਤੱਕ ਸਕੂਲਾਂ ਵਿੱਚ ਜਾ ਕੇ ਹੀ ਪੜ੍ਹਾਈ ਕਰਨਗੇ। ਇਸ ਤੋਂ ਬਾਅਦ 1 ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ।

ਇਸ ਦੀ ਜਾਣਕਾਰੀ ਅੱਜ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਪੁਰਜ਼ੋਰ ਮੰਗ ਦੇ ਚੱਲਦਿਆਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਰਦੇਸ਼ਾਂ ਤਹਿਤ 15 ਤੋਂ 31 ਮਈ 2022 ਤੱਕ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲਾਉਣ ਦਾ ਫੈਸਲਾ ਲਿਆ ਗਿਆ ਹੈ।

Offline classes will be
Offline classes will be

ਦੱਸ ਦੇਈਏ ਕਿ ਸਰਕਾਰ ਨੇ ਪੈ ਰਹੀ ਅਤਿ ਦੀ ਗਰਮੀ ਕਰਕੇ ਪਹਿਲਾਂ ਇਹ ਫੈਸਲਾ ਲਿਆ ਸੀ ਕਿ 15 ਤੋਂ 31 ਮਈ ਤੱਕ ਬੱਚਿਆਂ ਦੀਆਂ ਕਲਾਸਾਂ ਆਨਲਾਈਨ ਲਾਈਆਂ ਜਾਣਗੀਆਂ ਤੇ ਨਾਲ ਹੀ ਸਕੂਲ ਦਾ ਸਮਾਂ ਵੀ ਬਦਲ ਕੇ ਸਵੇਰ ਦਾ ਅਤੇ 4 ਤੋਂ 5 ਘੰਟੇ ਤੱਕ ਕਰ ਦਿੱਤਾ ਸੀ।

ਕੋਰੋਨਾ ਕਾਲ ਦੇ ਚੱਲਦਿਆਂ ਪਹਿਲਾਂ ਹੀ ਦੋ ਸਾਲ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਦੀ ਪੜ੍ਹਾਈ ਕਾਫ਼ੀ ਪਿੱਛੇ ਪੈ ਗਈ ਹੈ, ਜਿਸ ਕਰਕੇ ਅਧਿਆਪਕਾਂ ਤੇ ਮਾਪਿਆਂ ਵੱਲੋਂ ਹੁਣ ਆਨਲਾਈਨ ਕਲਾਸਾਂ ਲਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ, ਤਾਂਜੋ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਸਰਕਾਰ ਨੇ ਸਾਰਿਆਂ ਦੀ ਮੰਗ ਨੂੰ ਮੰਨਦੇ ਹੋਏ ਹੁਣ ਆਪਣਾ ਫੈਸਲਾ ਵਾਪਿਸ ਲੈ ਲਿਆ ਹੈ ਤੇ ਨਿਰਦੇਸ਼ ਜਾਰੀ ਕੀਤੇ ਹਨ ਕਿ ਬੱਚੇ ਸਕੂਲਾਂ ਵਿੱਚ ਜਾ ਕੇ ਆਫਲਾਈਨ ਮੋਡ ਵਿੱਚ ਹੀ ਪੜ੍ਹਾਈ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਪੰਜਾਬ : 15 ਤੋਂ 31 ਮਈ ਤੱਕ ਨਹੀਂ ਲੱਗਣਗੀਆਂ Online ਕਲਾਸਾਂ, ਸਕੂਲ ਜਾ ਕੇ ਹੀ ਪੜ੍ਹਣਗੇ ਬੱਚੇ appeared first on Daily Post Punjabi.



source https://dailypost.in/breaking/offline-classes-will-be/
Previous Post Next Post

Contact Form