ਕੈਲੀਫੋਰਨੀਆਂ ਦੇ ਸ਼ਹਿਰ ਸੈਲਮਾ ਵਿਖੇ 28 ਵੇ ਸਲਾਨਾ ਨਗਰ ਕੀਰਤਨ ਨੇ ਸਿਰਜ਼ਿਆ ਖਾਲਸਾਈ ਰੰਗ


ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਵਿੱਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ “ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ” ਵਿਖੇ ਸੈਂਟਰਲ ਵੈਲੀ ਵਿਖੇ ਵਿਸਾਖੀ ਅਤੇ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ 28 ਵਾਂ ਵਿਸਾਲ ਨਗਰ ਕੀਰਤਨ ਹੋਇਆ। ਜਿਸ ਸਮੇਂ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜੱਥਿਆ ਨੇ ਸਿਰਕਤ ਕੀਤੀ। ਸਵੇਰ ਸਮੇਂ ਗੁਰੂਘਰ ਵਿਖੇ ਕੀਰਤਨ ਅਤੇ ਗੁਰਮਤਿ ਵਿਚਾਰਾ ਨਾਲ ਵਿਸ਼ੇਸ਼ ਸਮਾਗਮ ਹੋਏ। ਨਗਰ ਕੀਰਤਨ ਦੀ ਸੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆਂ ਸਟੇਟ ਦੇ ਝੰਡੇ ਮਗਰ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਮਗਰ ਅਨੇਕਾ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇਂ ਅਮੈਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉੱਪਰ ਹੈਲੀਕਾਪਟਰ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਗਈ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸ਼ਰੀ ਅਤੇ ਰੰਗ-ਬਰੰਗੀਆਂ ਪੱਗਾਂ ਅਤੇ ਚੁੰਨੀਆਂ ਦੁਆਰਾ ਆਮ ਦਿਸ ਰਹੀ ਸੀ। ਜਿਸ ਵਿੱਚ ਬੱਚਿਆ ਬਜੁਰਗਾਂ ਤੋਂ ਇਲਾਵਾ ਸਮੂੰਹ ਧਰਮਾ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਭਰਿਆ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੂਰੂ ਸਿਮਰਨ ਅਤੇ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਅਤੇ ਸਤਿ ਕਰਤਾਰ ਵਾਲਿਆਂ ਵੱਲੋਂ ਬੱਚਿਆਂ ਲਈ ਫਰੀ ਦਸਤਾਰ ਬੰਨਣ ਦੇ ਬੂਥ ਲੱਗੇ ਹੋਏ ਸਨ। ਜਿੱਥੇ ਅਮੈਰੀਕਨ ਮੂਲ ਦੇ ਬੱਚਿਆਂ ਨੇ ਵੀ ਦਸਤਾਰ ਸਜ਼ਾ ਕੇ ਮਾਣ ਮਹਿਸੂਸ ਕੀਤਾ। ਇਸ ਨਗਰ ਕੀਰਤਨ ਦੌਰਾਨ ਗੁਰੂਘਰ ਦੇ ਅੰਦਰ ਵੱਖ ਵੱਖ ਸੁਆਦਿਸ਼ਟ ਖਾਣੇ ਦੇ ਸਟਾਲ ਲੱਗੇ ਹੋਏ ਸਨ। ਜਿੰਨ੍ਹਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ। ਮੀਰੀ-ਪੀਰੀ ਗਰੁੱਪ ਵੱਲੋਂ ਤਾਜ਼ੇ ਜੂਸ ਦੇ ਲੰਗਰ ਵੀ ਗਰਮੀ ਦੇ ਮੌਸਮ ਵਿੱਚ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਵਸਤਾ ਅਤੇ ਰਸਤਾ ਦੀਆਂ ਦੁਕਾਨਾ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸ ਸਮੁੱਚੇ ਨਗਰ ਕੀਰਤਨ ਵਿੱਚ ਸੰਗਤਾ ਦੇ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਦੇ ਭਾਰੀ ਇਕੱਠ ਨੇ ਆਪਣੇ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਜ਼ਰੀਆਂ ਭਰੀਆਂ। ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆਂ ਅਤੇ ਮਜਬੂਤ ਕੀਤੇ ਗਏ ਸਨ। । ਇਸ ਤੋਂ ਇਲਾਵਾਂ ਇਲਾਕੇ ਭਰ ਦੇ ਗੁਰੂਘਰ ਅਤੇ ਸੰਗਤਾਂ ਵਧਾਈ ਦੇ ਪਾਤਰ ਹਨ। ਜਿੰਨ੍ਹਾਂ ਸਭ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿਬੜਿਆ।

The post ਕੈਲੀਫੋਰਨੀਆਂ ਦੇ ਸ਼ਹਿਰ ਸੈਲਮਾ ਵਿਖੇ 28 ਵੇ ਸਲਾਨਾ ਨਗਰ ਕੀਰਤਨ ਨੇ ਸਿਰਜ਼ਿਆ ਖਾਲਸਾਈ ਰੰਗ first appeared on Punjabi News Online.



source https://punjabinewsonline.com/2022/04/27/%e0%a8%95%e0%a9%88%e0%a8%b2%e0%a9%80%e0%a8%ab%e0%a9%8b%e0%a8%b0%e0%a8%a8%e0%a9%80%e0%a8%86%e0%a8%82-%e0%a8%a6%e0%a9%87-%e0%a8%b8%e0%a8%bc%e0%a8%b9%e0%a8%bf%e0%a8%b0-%e0%a8%b8%e0%a9%88%e0%a8%b2/
Previous Post Next Post

Contact Form