ਜਾਪਾਨ ਵਿੱਚ ਸ਼ਨੀਵਾਰ ਨੂੰ ਇੱਕ ਟੂਰ ਕਿਸ਼ਤੀ ਲਾਪਤਾ ਹੋ ਗਈ । 7 ਘੰਟਿਆਂ ਤੱਕ ਚੱਲੇ ਵੱਡੇ ਬਚਾਅ ਕਾਰਜ ਤੋਂ ਬਾਅਦ ਵੀ ਇਸ ਕਿਸ਼ਤੀ ਦਾ ਪਤਾ ਨਹੀਂ ਲੱਗ ਸਕਿਆ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਡੁੱਬ ਗਈ ਹੈ ਅਤੇ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ। ਇਹ ਘਟਨਾ ਪੱਛਮੀ ਪਾਸੇ ਸ਼ਿਰਾਤਾਕੇਕੋ ਅਤੇ ਉੱਤਰੀ ਪਾਸੇ ਹੋਕਾਈਡੋ ਦੇ ਸਮੁੰਦਰ ਵਿੱਚ ਵਾਪਰੀ। ਕਿਸ਼ਤੀ ਵਿੱਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਵਾਰ ਸਨ। ਜਿਸ ‘ਚ 26 ਲੋਕ ਸਵਾਰ ਸਨ। ਜਾਪਾਨ ਦੇ ਤੱਟ ਰੱਖਿਅਕਾਂ ਨੇ ਇਹ ਜਾਣਕਾਰੀ ਦਿੱਤੀ। ਤੱਟ ਰੱਖਿਅਕਾਂ ਨੇ ਦੱਸਿਆ ਕਿ 7 ਘੰਟੇ ਤੱਕ 6 ਕਿਸ਼ਤੀਆਂ ਅਤੇ ਚਾਰ ਜਹਾਜ਼ਾਂ ਦੀ ਮਦਦ ਨਾਲ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ, ਇਸ ਦੇ ਬਾਵਜੂਦ ਕੋਈ ਜ਼ਿੰਦਾ ਨਹੀਂ ਮਿਲਿਆ। ਤੱਟ ਰੱਖਿਅਕ ਨੇ ਦੱਸਿਆ ਕਿ 19 ਟਨ ਵਜ਼ਨ ਵਾਲੇ ਕਾਜ਼ੂ-1 ਨੇ ਦੁਪਹਿਰ ਦੇ ਤੁਰੰਤ ਬਾਅਦ ਐਮਰਜੈਂਸੀ ਸੰਦੇਸ਼ ਦਿੱਤਾ ਸੀ ਕਿ ਕਿਸ਼ਤੀ ‘ਚ ਪਾਣੀ ਭਰਨ ਕਾਰਨ ਡੁੱਬ ਗਈ ਅਤੇ ਉਹ ਇਕ ਪਾਸੇ ਝੁਕ ਗਈ ਸੀ।
ਉਨ੍ਹਾਂ ਦੱਸਿਆ ਕਿ ਕਿਸ਼ਤੀ ਤੋਂ ਮਿਲੇ ਸੰਕੇਤ ਮੁਤਾਬਕ ਇਹ ਘਟਨਾ ਉਸ ਸਮੇਂ ਹੋਈ ਜਦ ਕਿਸ਼ਤੀ ਉੱਤਰੀ ਟਾਪੂ ਹਕੀਯਾਦੋ ਦੇ ਉੱਤਰੀ ਸ਼ਿਰੇਤੋਕੋ ਪ੍ਰਾਇਦੀਪ ਤੋਂ ਰਵਾਨਾ ਹੋਈ ਸੀ। ਜਾਣਕਾਰੀ ਮੁਤਾਬਿਕ ਘਟਨਾ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਇੱਕ ਸੈਲਾਨੀ ਕਿਸ਼ਤੀ ਪੱਛਮੀ ਪਾਸੇ ਸ਼ਿਰਾਤਾਕੇ ਅਤੇ ਉੱਤਰੀ ਪਾਸੇ ਹੋਕਾਈਡੋ ਵਿਚਕਾਰ ਯਾਤਰਾ ਕਰ ਰਿਹਾ ਸੀ। ਦੌਰੇ ਨੂੰ ਤੱਟ ਰੱਖਿਅਕ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ । ਅਚਾਨਕ ਇਸ ਕਿਸ਼ਤੀ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਤੱਟ ਰੱਖਿਅਕ ਅਤੇ ਸੰਕਟਕਾਲੀਨ ਬਚਾਅ ਦਲ ਮੌਕੇ ‘ਤੇ ਪਹੁੰਚ ਗਏ, ਪਰ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਡੁੱਬ ਗਈ ਹੈ ਅਤੇ ਕਿਸੇ ਦੇ ਬਚਣ ਦੀ ਉਮੀਦ ਨਹੀਂ ਹੈ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਦੋਂ ਕਿਸ਼ਤੀ ਲਾਪਤਾ ਹੋਈ, ਮੌਸਮ ਖਰਾਬ ਸੀ ਅਤੇ ਤੇਜ਼ ਹਵਾ ਨਾਲ ਲਹਿਰਾਂ ਬਹੁਤ ਉੱਚੀਆਂ ਉੱਠ ਰਹੀਆਂ ਸਨ।
The post ਜਪਾਨ ‘ਚ ਵਿਦੇਸ਼ੀ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲਾਪਤਾ first appeared on Punjabi News Online.
source https://punjabinewsonline.com/2022/04/24/%e0%a8%9c%e0%a8%aa%e0%a8%be%e0%a8%a8-%e0%a8%9a-%e0%a8%b5%e0%a8%bf%e0%a8%a6%e0%a9%87%e0%a8%b8%e0%a8%bc%e0%a9%80-%e0%a8%b8%e0%a9%88%e0%a8%b2%e0%a8%be%e0%a8%a8%e0%a9%80%e0%a8%86%e0%a8%82-%e0%a8%a8/