ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਸਬੰਧਤ ਪ੍ਰਚਾਰ ਕਰਨ ਵਾਲੇ 16 ਯੂਟਿਊਬ ਨਿਊਜ਼ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਈਟੀ ਨਿਯਮ, 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 10 ਭਾਰਤੀ ਅਤੇ 6 ਪਾਕਿਸਤਾਨੀ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਯੂ-ਟਿਊਬ ਚੈਨਲ ਭਾਰਤ ਵਿੱਚ ਦਹਿਸ਼ਤ ਪੈਦਾ ਕਰਨ, ਫਿਰਕੂ ਅਸ਼ਾਂਤੀ ਨੂੰ ਭੜਕਾਉਣ ਅਤੇ ਜਨਤਕ ਵਿਵਸਥਾ ਨੂੰ ਭੰਗ ਕਰਨ ਲਈ ਝੂਠੀ, ਅਣ-ਪ੍ਰਮਾਣਿਤ ਜਾਣਕਾਰੀ ਫੈਲਾ ਰਹੇ ਸਨ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਯੂਟਿਊਬ ਚੈਨਲਾਂ ‘ਚ ਇੱਕ ਭਾਈਚਾਰੇ ਨੂੰ ਅੱਤਵਾਦੀ ਵਜੋਂ ਦਿਖਾਇਆ ਗਿਆ ਹੈ। ਨਾਲ ਹੀ ਦੇਸ਼ ਦੀ ਏਕਤਾ ਨੂੰ ਵੰਡਣ ਵਾਲਾ ਕੰਟੈਂਟ ਦਿਖਾਇਆ ਗਿਆ। ਇਨ੍ਹਾਂ ਚੈਨਲਾਂ ‘ਤੇ ਕੋਰੋਨਾ ਨੂੰ ਲੈ ਕੇ ਵੀ ਫੇਕ ਕੰਟੈਂਟ ਮੌਜੂਦ ਸਨ। ਉਥੇ ਰੂਸ ਤੇ ਯੂਕਰੇਨ ਵਰਗੇ ਕਈ ਮੁੱਦਿਆਂ ‘ਤੇ ਗਲਤ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਇੱਕ ਫੇਸਬੁੱਕ ਪੇਜ ਵੀ ਬੰਦ ਕੀਤਾ ਗਿਆ ਹੈ। ਜਿਹੜੇ ਯੂਟਿਊ ਚੈਨਲ ਬੰਦ ਕੀਤੇ ਗਏ ਹਨ ਉਨ੍ਹਾਂ ਵਿਚ ਸੈਣੀ ਐਜੂਕੇਸ਼ਨ ਰਿਚਰਚ ਚੈਨਲ, ਹਿੰਦੀ ਮੇਂ ਦੇਖੋ, ਟੈਕਨੀਕਲ ਯੋਗੇਂਦਰਾ ਚੈਨਲ, ਆਜ ‘ਤੇ ਨਿਊਜ਼ ਚੈਨਲ, ਐਸ।ਬੀ।ਬੀ।, ਡਿਫੈਂਸ ਨਿਊਜ਼ 24-7 ਚੈਨਲ, ਦਾ ਸਟੱਡੀ ਟਾਈਮ ਚੈਨਲ, ਲੇਟੈਸਟ ਅਪਡੇਟ ਚੈਨਲ, ਐਮ।ਆਰ।ਐਫ। ਟੀਵੀ ਲਾਈਵ ਚੈਨਲ, ਤਾਫੂਜ਼-ਏ-ਦੀਨ ਇੰਡੀਆ ਚੈਨਲ, ਆਜ ਤੱਕ ਪਾਕਿਸਤਾਨ ਚੈਨਲ, ਡਿਸਕਵਰ ਪੁਆਇੰਟ ਚੈਨਲ, ਰਿਐਲਟੀ ਚੈਕਜ ਚੈਨਲ, ਕੈਸਰ ਖਾਨ ਚੈਨਲ, ਦਾ ਵੁਆਇਸ ਆਫ ਏਸ਼ੀਆ ਚੈਨਲ, ਬੋਲ ਮੀਡੀਆ ਬੋਲ ਹਨ। ਇਸ ਤੋਂ ਪਹਿਲਾਂ ਵੀ ਇਸੇ ਅਪ੍ਰੈਲ ਮਹੀਨੇ ਹੀ ਸਰਕਾਰ ਨੇ 22 ਯੂਟਿਊਬ ਚੈਨਲਾਂ ਨੂੰ ਬਲੌਕ ਕੀਤਾ ਸੀ।
The post ਪੜ੍ਹੋ ਕਿਹੜੇ 16 ਹੋਰ ਯੂ-ਟਿਊਬ ਚੈਨਲ ਕੇਂਦਰ ਵੱਲੋਂ ਕੀਤੇ ਗਏ ਬੰਦ first appeared on Punjabi News Online.
source https://punjabinewsonline.com/2022/04/26/%e0%a8%aa%e0%a9%9c%e0%a9%8d%e0%a8%b9%e0%a9%8b-%e0%a8%95%e0%a8%bf%e0%a8%b9%e0%a9%9c%e0%a9%87-16-%e0%a8%b9%e0%a9%8b%e0%a8%b0-%e0%a8%af%e0%a9%82-%e0%a8%9f%e0%a8%bf%e0%a8%8a%e0%a8%ac-%e0%a8%9a%e0%a9%88/