ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ Feb 26th 2022, 10:17, by Shukdev Singh ਲੁਧਿਆਣਾ : ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਐਗਜੈਕਟਿਵ ਕੌਂਸਲ ਦੀ ਮੀਟਿੰਗ ਪਾਲ ਆਡੀਟੋਰੀਅਮ ਵਿਖੇ ਰੱਖੀ ਗਈ, ਜਿਸ ਵਿਚ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 2022-24 ਦੀਆਂ ਚੋਣਾਂ 16 ਮਾਰਚ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ। ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਵਲੋਂ ਐਗਜੈਕਿਟਵ ਕੌਂਸਲ ਦੀ ਦੋ ਸਾਲ ਦੀ ਕਾਰਗੁਜਾਰੀ ਦੀ ਰਿਪੋਰਟ ਜਨਰਲ ਬਾਡੀ ਵਿਚ ਪੇਸ਼ ਕੀਤੀ ਗਈ ਅਤੇ ਦੋ ਸਾਲ ਦਾ ਅਕਾਊਟ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 2022-24 ਦੀਆਂ ਚੋਣਾਂ ਸੰਵਿਧਾਨ ਮੁਤਾਬਿਕ 16 ਮਾਰਚ ਨੂੰ ਕਰਵਾਉਣ, ਸਬਲਬੀਰ ਸਿੰਘ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾਉਣ ਅਤੇ ਮੈਂਬਰਸ਼ਿਪ ਪਹਿਲਾਂ ਦੀ ਤਰ੍ਹਾਂ 50 ਰੁਪਏ ਪੱਕੀ ਕਰਨ ਦਾ ਮਤਾ ਵੀ ਪੇਸ਼ ਕੀਤਾ ਗਿਆ। ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਉਪਰੋਕਤ ਮਤਿਆ ਦੀ ਜਨਰਲ ਹਾਊਸ ਤੋਂ ਮੰਨਜ਼ੂਰੀ ਲਈ ਸਮੂਹ ਮੁਲਾਜ਼ਮਾਂ ਨੇ ਹੱਥ ਖੜੇ ਕਰਕੇ ਇਸ ਦੀ ਪ੍ਰਵਾਨਗੀ ਦਿੱਤੀ ਅਤੇ ਪ੍ਰਧਾਨ ਵਾਲੀਆ ਵਲੋਂ ਰਿਪੋਰਟ ਤੇ ਹੋਈ ਬਹਿਸ ਦੇ ਸਵਾਲਾਂ ਦਾ ਜਵਾਬ ਵੀ ਦਿਤਾ ਗਿਆ। ਮੀਟਿੰਗ ਵਿਚ ਪ੍ਰਧਾਨ ਵਾਲੀਆ ਨੇ ਮੁਲਾਜ਼ਮਾਂ ਦੀ ਭਲਾਈ ਲਈ ਕੀਤੇ ਉਪਰਾਲਿਆਂ ਦੀ ਵੀ ਜਾਣਕਾਰੀ ਦਿੱਤੀ। The post ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ appeared first on Ludhiana Live. |