ਕੈਨੇਡਾ ਸਰਕਾਰ ਵੱਲੋਂ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦਾ ਵਿਰੋਧ ਕਰਨ ਲਈ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਕੈਨੇਡਾ ਦੀਆਂ ਸੂਬਾ ਸਰਕਾਰਾਂ ਵੱਲੋਂ ਵੀ ਰੂਸ ’ਚ ਬਣੀਆਂ ਵਸਤਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਜਾ ਰਿਹਾ ਹੈ। ਓਂਟਾਰੀਓ, ਅਲਬਰਟਾ, ਮੈਨੀਟੋਬਾ, ਨੋਵਾ ਸਕੋਸ਼ੀਆ, ਨਿਊ ਬਰੰਸਵਿਕ ਅਤੇ ਨਾਲ ਲੱਗਦੇ ਸੂਬਿਆਂ ਨੇ ਕੱਲ੍ਹ ਹੀ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਉੱਧਰ, ਅੱਜ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਕੈਵਿਨ ਫਾਲਕਨ ਵੱਲੋਂ ਮੰਗ ਕੀਤੇ ਜਾਣ ਤੋਂ ਘੰਟੇ ਕੁ ਬਾਅਦ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਸੂਬੇ ਵਿਚ ਸਥਿਤ ਸ਼ਰਾਬ ਦੇ ਠੇਕਿਆਂ ’ਤੇ ਰੂਸ ਤੋਂ ਆਈ ਸ਼ਰਾਬ ਦੀ ਵਿਕਰੀ ਫ਼ੌਰੀ ਤੌਰ ’ਤੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਓਂਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲੈਵਲਵੀ ਨੇ ਬੀਤੀ ਸ਼ਾਮ ਓਂਟਾਰੀਓ ਲਿੱਕਰ ਕੰਟੋਰਲ ਬੋਰਡ ਨੂੰ ਕਹਿ ਦਿੱਤਾ ਸੀ ਕਿ 24 ਘੰਟਿਆਂ ਵਿੱਚ ਰੂਸੀ ਸ਼ਰਾਬ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਜਾਵੇ। ਲੋਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘‘ਕੈਨੇਡਾ ਦੇ ਲੋਕ ਹਮੇਸ਼ਾ ਸ਼ਾਂਤੀ ਦੇ ਹਾਮੀ ਰਹੇ ਹਨ ਅਤੇ ਅਸੀਂ ਹਰ ਤਰ੍ਹਾਂ ਇਨ੍ਹਾਂ ਲੋਕਾਂ ਦੇ ਨਾਲ ਖੜ੍ਹਾਂਗੇ। ਰੂਸ ਦੀ ਬਣੀ ਸ਼ਰਾਬ ਤੇ ਹੋਰ ਵਸਤਾਂ ਦੀ ਦਰਾਮਦ ਬੰਦ ਕੀਤੀ ਜਾਵੇ।’’ ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਹਾ ਹੈ ਕਿ ਉਹ ਸੰਘੀ ਸਰਕਾਰ ਦੇ ਹਰ ਹੁਕਮ ’ਤੇ ਫੁੱਲ ਚੜ੍ਹਾਉਣਗੇ। ਇੱਥੋਂ ਦੇ ਆਮ ਲੋਕਾਂ ਵੱਲੋਂ ਵੀ ਰੂਸ ਦੇ ਰਾਸਟਰਪਤੀ ਵਲਾਦੀਮੀਰ ਪੂਤਿਨ ਦੀ ਆਲੋਚਨਾ ਕੀਤੀ ਜਾ ਰਹੀ ਹੈ। ਭਾਰਤੀ ਮੂਲ ਦੇ ਲੋਕਾਂ ਵੱਲੋਂ ਯੂਕਰੇਨ ਵਿਚ ਫਸੇ ਭਾਰਤੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ।
The post ਕੈਨੇਡਾ ਦੀਆਂ ਸੂਬਾ ਸਰਕਾਰਾਂ ਵੱਲੋਂ ਰੂਸ ਦੀ ਸ਼ਰਾਬ ਤੇ ਹੋਰ ਚੀਜਾਂ ਦਾ ਬਾਈਕਾਟ first appeared on Punjabi News Online.
source https://punjabinewsonline.com/2022/02/27/%e0%a8%95%e0%a9%88%e0%a8%a8%e0%a9%87%e0%a8%a1%e0%a8%be-%e0%a8%a6%e0%a9%80%e0%a8%86%e0%a8%82-%e0%a8%b8%e0%a9%82%e0%a8%ac%e0%a8%be-%e0%a8%b8%e0%a8%b0%e0%a8%95%e0%a8%be%e0%a8%b0%e0%a8%be%e0%a8%82/