ਵਲਵਲੇ : ਹੱਡਬੀਤੀ

ਬਲਜਿੰਦਰ ਸੇਖਾ

ਤਿੰਨ ਕੁ ਸਾਲ ਪਹਿਲਾਂ ਟੋਰਾਟੋ ਫ਼ਿਲਮ ਫੈਸਟੀਵਲ ਵਿੱਚ ਸਾਮਿਲ ਹੋਣਾ ਦਾ ਸੱਦਾ ਕਰੀਬੀ ਮਿੱਤਰ ਸੰਨੀ ਗਿੱਲ ਵਲੋ ਮਿਲਿਆ ।ਜਿਸ ਵਿੱਚ ਸ਼ਾਰਟ ਫਿਲਮਾਂ ਦਾ ਪ੍ਰੀਵਿਊ ਹੋਣਾ ਸੀ ।ਪੰਜਾਬ ਤੋਂ ਗੀਤਕਾਰ ਦੋਸਤ ਅਮਰਦੀਪ ਗਿੱਲ ਘੋਲੀਆ ਨੇ ਡਿਊਟੀ ਲਾਈ ਉਹਨਾਂ ਵੱਲੋਂ ਬਣਾਈ ਤੇ ਸਰਦਾਰ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਦੇ ਅਧਾਰਿਤ “ ਖ਼ੂਨ “ ਫ਼ਿਲਮ ਦੇਖਣ ਜਰੂਰ ਜਾਣਾ ।ਸ਼ਿਲਵਰ ਸਿਟੀ ਸਿਨੇਮੇ ਵਿੱਚ ਲੋਕਾਂ ਨੇ ਸ਼ਾਹ ਰੋਕ ਕੇ ਇਹ ਫ਼ਿਲਮ ਦੇਖੀ ।ਕਮਾਲ ਦੇ ਨਿਰਦੇਸਨ ਸਮੇਤ ਸਾਰੇ ਪਾਤਰਾਂ ਦੀ ਕਲਾ ਕਮਾਲ ਦੀ ਸੀ ।ਉਸ ਵਿੱਚ ਮੁੱਖ ਪਾਤਰ ਹਰਸ਼ਰਨ ਸਿੰਘ ਉਰਫ“ਮਾਲਵੇ ਵਾਲਾ ਚਾਚਾ “ ਬਲਵੀਰੇ ਦੀ ਐਕਟਿੰਗ ਕਮਾਲ ਦੀ ਸੀ ।ਮੈਨੂੰ ਲਗਦਾ ਸੀ ਕਿਤੇ ਮਿਲੇ ਹਾਂ ਇਸ ਬੰਦੇ ਨੂੰ ।ਪਰ ਦਿਮਾਗ ਵਿੱਚ ਨਹੀਂ ਆ ਰਿਹਾ ਸੀ ਕਿੱਥੇ ?

ਹੁਣ ਜਦ ਮੋਗੇ ਗਿਆ ਤਾਂ ਸਾਡੇ ਪਿੰਡ ਵਾਲੇ ਤਾਏ ਹਰਬੰਸ ਸਿੰਘ ਬਿੱਲੂ ਦੇ ਬੇਟੇ ਕੁਲਦੀਪ ਸਿੰਘ ਸੇਖਾ ਨੇ ਕਿਹਾ ,”ਟੋਰਾਟੋ ਮੇਰਾ ਚਾਚਾ ਰੰਗਾ ਸਿੰਘ ਤੇ ਮਾਸੀ ਦਾ ਮੁੰਡਾ ਲਵਲੀ ਰਹਿਦਾ ਉਹਨਾ ਨੂੰ ਜ਼ਰੂਰ ਮਿਲੀ ।ਜਦ ਅੱਜ ਲਵਲੀ ਨੂੰ ਮਿਲਣ ਗਿਆ ਤੇ ਹੈਰਾਨ ਰਹਿ ਗਿਆ ਹੈਂ ਇਹ ਤਾਂ ਉਹ “ਖੂਨ “ਫ਼ਿਲਮ ਦਾ ਹੀਰੋ ਬਲਵੀਰਾ (ਹਰਸ਼ਰਨ )ਸੀ ।ਜਿਹੜਾ ਤੀਹ ਸਾਲ ਪਹਿਲਾਂ ਸਾਡੇ ਪਿੰਡ ਸੇਖੇ ਖਜੂਰ ਵਾਲੇ ਬਾਬੇ ਉਜਾਗਰ ਸਿੰਘ ਧਾਲੀਵਾਲ ਦੇ ਘਰ ਥੋੜੀ ਦੇਰ ਇਹ ਪਰੀਵਾਰ ਰਿਹਾ ਸੀ ।ਕੁਸਲਦੀਪ ,ਕਿੰਮੀ ਦਾ ਭਰਾ ਲਵਲੀ ।ਲਵਲੀ ਛੋਟਾ ਹੁੰਦਾ ਹੀ ਬਹੁਤ ਸੋਹਣਾ ਸੀ ।
ਅਸੀ ਵੀ ਛੋਟੇ ਨਿਆਣੇ ,ਪਿੰਕਾ ,ਤੇਜਾ ,ਸੋਨੀ ,
ਬਿੱਟਾ ,ਤੋਤੇ ਵਰਗੇ ਜਵਾਕ ਉਸ ਸਮੇਂ ਭਾਅ ਜੀ ਗੁਰਸ਼ਰਨ ਸਿੰਘ ਤੇ ਗੁਰਚਰਨ ਜੱਸਲ ਦੇ ਡਰਾਮੇ ਦੇਖ ਦੇਖ ਰੀਸ ਨਾਲ ਹਰ ਹਫ਼ਤੇ ਛੋਟੇ ਛੋਟੇ ਜਵਾਕਾਂ ਵਾਲੇ ਨਾਟਕ ਖੇਡਦੇ ਸੀ ।ਤਾਏ ਹਰਚੰਦ ਸਿੰਘ ਦੀ ਕੰਧ ਬਾਬੇ ਗਾਜੇ ਧਾਲੀਵਾਲ ਨਾਲ ਸਾਂਝੀ ਸੀ ।ਉਹਨਾਂ ਦੇ ਗੁਆਢ ਲਵਲੀ ,ਕੁਸਲਦੀਪ ,ਕਿੰਮੀ ਹੋਰੀ ਵੀ ਰੌਣਕ ਲਾਈ ਰੱਖਦੇ ।ਅੱਜ ਜਦ ਮੈ ਹਰਸਰਨ ਨੂੰ ਤਕਰੀਬਨ ਤੀਹ ਸਾਲ ਬਾਅਦ ਜੱਫੀ ਪਾ ਕੇ ਕਿਹਾ,”ਹੈਅ ਲਵਲੀ ਯਾਰ “ਯਾਦ ਏ ਸੇਖੇ ਦਾ ਉਹ ਟਾਈਮ ਤਾਂ ਉਸਨੇ ਹੱਸ ਕੇ ਹਾਂ ਕਿਹਾ ਤੇ ਕਿਹਰਾ ਬਾਬੇ ਕਾ ਮੰਗੂ ,ਤੋਤਾ ,ਗੋਲੂ ਵਰਗੇ ਦੋਸਤ ਝੱਟ ਗਣਾ ਦਿੱਤੇ ।
ਮੈ ਹੱਸਦੇ ਨੇ ਕਿਹਾ ਅੱਛਾ ਤੂੰ ਏ “ ਮਾਲਵੇ ਵਾਲਾ ਚਾਚਾ ਬਲਵੀਰਾ “ ਹੁਣ ਤਾਂ ਵੱਡਾ ਐਕਟਰ
ਤਾਂ ਉਹ ਮੈਨੂੰ ਸਰਮਾ ਕੇ ਕਹਿਣ ਲੱਗਾ” ਤੇ ਤੂੰ ਏ ਵੱਡੇ ਦਰਵਾਜੇ ਵਾਲੇ ਨਾਲ ਦੇ ਘਰ ਵਾਲਾ “ਫੌਜੀ ਕਾ ਟੀਟੂ “ ਤੇ ਹੁਣ ਅਸੀ ਦੋਨੋ ਸਾਂ ਜਾਂ ਦਿਲਾਂ ਦੇ” ਵਲਵਲੇ “ਤੇ ਸਾਡੇ ਵਿਚਕਾਰ ਪਏ ਵਕਫ਼ੇ ਦਾ ਪਿਆਰ ਸਾਡੇ ਅੱਖਾਂ ਤੇ ਦਿਲ ਵਿੱਚੋਂ ਚੋ ਰਿਹਾ ਸੀ।

 

The post ਵਲਵਲੇ : ਹੱਡਬੀਤੀ first appeared on Punjabi News Online.



source https://punjabinewsonline.com/2022/02/26/%e0%a8%b5%e0%a8%b2%e0%a8%b5%e0%a8%b2%e0%a9%87-%e0%a8%b9%e0%a9%b1%e0%a8%a1%e0%a8%ac%e0%a9%80%e0%a8%a4%e0%a9%80/
Previous Post Next Post

Contact Form