ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦਾ,
ਹਾਲ ਹੱਦ ਨਾਲੋਂ ਵੱਧ ਹੈ ਮਾੜਾ ਹੋਇਆ ।
ਇੱਕ ਸਮੇਂ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ,
ਇੱਕੋ ਸਮੇਂ ਤਿੰਨ ਥਾਂ ਵਿਕਿਆ ਹੋਇਆ।
ਉਹ ਉਮੀਦਵਾਰ ਖਰੀਦ ਕੇ ਵੋਟਰਾਂ ਨੂੰ ਬੇਚ ਦਿੰਦਾ,
ਜਿਹੜਾ ਆਪ ਵੀ ਹੁੰਦੈ ਪੈਸੇ ਲਈ ਖੜਾ ਹੋਇਆ।
ਉਮੀਦਵਾਰਾਂ ਨੂੰ ਵਿਕਾਊ ਤੇ ਠੱਗ ਕਹਿਣ ਵਾਲਾ,
ਵੋਟਰ ਠੱਗਦਾ ਸਾਰਿਆਂ ਨੂੰ ਕਈ ਥਾਂ ਜੋ ਵਿਕਿਆ ਹੋਇਆ।
ਉਹ ਉਮੀਦਵਾਰ ਵੀ ਕਹੇ ਨਸ਼ਾ ਬੰਦ ਕਰਵਾ ਦਿਆਂਗੇ,
ਜਿਹੜਾ ਵੰਡ ਕੇ ਨਸ਼ੇ ਮਸਾਂ ਜਿੱਤ ਹੋਇਆ।
ਉਹ ਵੋਟਰ ਵੀ ਕਹਾ ਨਸ਼ਾ ਬੰਦ ਕਰਵਾਓ,
ਜਿਸ ਨੇ ਦੋਹਾਂ ਉਮੀਦਵਾਰਾਂ ਤੋਂ ਨਸ਼ਾ ਲਿਆ ਹੋਇਆ।
ਦੂਜੀਆਂ ਪਾਰਟੀਆਂ ਨੂੰ ਉਹ ਵੀ ਕਹਿਣ ਮਾੜਾ,
ਦੂਜਿਆਂ ਦਾ ਕੱਢਿਆ ਜਿੰਨਾ ਖੜਾ ਕਰਿਆ ਹੋਇਆ।
ਸਾਰੇ ਦੂਜਿਆਂ ਨੂੰ ਠੱਗ ਤੇ ਆਪਣੇ ਆਪ ਨੂੰ ਕਹਿਣ ਸੱਚੇ,
ਅਸਲ ਵਿੱਚ ਠੱਗ ਹੈ ਠੱਗ ਨਾਲ ਰਲਿਆ ਹੋਇਆ।
ਸਾਰੇ ਕਹਿੰਦੇ ਧਰਮ/ਜਾਤ ਦੇ ਨਾਮ ਤੇ ਸਿਆਸਤ ਮਾੜੀ,
ਪਰ ਜਿੱਤਦਾ ਹੈ ਧਰਮ/ਜਾਤ ਦੇ ਨਾਮ ਤੇ ਖੜਾ ਹੋਇਆ।
ਮਨੁੱਖਤਾ ਲਈ ਚੰਗਾ ਹੋਣ ਦੀ ਉਮੀਦ ਹਰ ਵਾਰ ਹਾਰ ਜਾਂਦੀ,
ਉਮੀਦਵਾਰ ਜਿੱਤ ਜਾਂਦਾ ਹੈ ਕੁਰਸੀ ਲਈ ਖੜਾ ਹੋਇਆ।
ਉਮੀਦਵਾਰਾਂ ਤੋਂ ਉਹ ਵੀ ਚੰਗੇ ਦੀਆਂ ਕਰਨ ਆਸਾਂ,
ਵੋਟ ਪਾਉਣ ਲਈ ਜਿੰਨਾ ਨੇ ਨਸ਼ੇ ਦੇ ਨਾਲ ਪੈਸਾ ਵੀ ਲਿਆ ਹੋਇਆ।
ਚੰਗਾ ਆਪ ਬਣਜਾ ਬਹਾਦਰਪੁਰ ਦੇ ਹਰਲਾਜ ਸਿੰਘਾ,
ਹੋਰਾਂ ਦੇ ਔਗੁਣ ਵੇਖਣ ਦਾ ਦੱਸ ਤੈਂ ਕੀ ਹੈ ਠੇਕਾ ਲਿਆ ਹੋਇਆ।
ਵੋਟਾਂ ਸਮੇਂ ਲਿਖਿਆ ਇਹ ਚੰਗਾ ਲੱਗੂ ਤੇਰੇ ਨਾਲ ਦਿਆਂ ਨੂੰ,
ਬੁਰਾ ਲੱਗੂਗਾ ਜਿੰਨਾ ਦੇ ਉਲਟ ਇਹ ਗਿਆ ਹੋਇਆ।
The post ਮੇਰੇ ਦੇਸ਼ ਦੇ ਵੋਟਰ ਤੇ ਉਮੀਦਵਾਰ first appeared on Punjabi News Online.
source https://punjabinewsonline.com/2022/01/19/%e0%a8%ae%e0%a9%87%e0%a8%b0%e0%a9%87-%e0%a8%a6%e0%a9%87%e0%a8%b6-%e0%a8%a6%e0%a9%87-%e0%a8%b5%e0%a9%8b%e0%a8%9f%e0%a8%b0-%e0%a8%a4%e0%a9%87-%e0%a8%89%e0%a8%ae%e0%a9%80%e0%a8%a6%e0%a8%b5%e0%a8%be/