ਡੇਰਾ ਸਿਰਸਾ ਦੇ ਪ੍ਰੇਮੀਆਂ ਵੱਲੋਂ ਡੇਰਾ ਦੇ ਦੂਜੇ ਮੁਖੀ ਸ਼ਾਹ ਸਤਿਨਾਮ ਦੇ ਜਨਮ ਦਿਨ ਤੇ ਪੰਜਾਬ ਵਿਚਲੇ ਡੇਰਾ ਦੇ ਹੈੱਡਕੁਆਰਟਰ ਸਲਾਬਤਪੁਰਾ ’ਚ ਵੱਡਾ ਇਕੱਠ ਕਰਕੇ ਆਪਣੀ ਵੋਟ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ। ਇਸ ਸਮਾਗਮ ’ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ, ਮੋਹਨ ਲਾਲ ਗਰਗ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ , ਬਠਿੰਡਾ ਸ਼ਹਿਰੀ ਤੋਂ ਆਪ ਉਮੀਦਵਾਰ ਜਗਰੂਪ ਗਿੱਲ ਨੇ ਸ਼ਿਰਕਤ ਕੀਤੀ। ਭਾਵੇਂ ਡੇਰਾ ਪ੍ਰਬੰਧਕਾਂ ਵੱਲੋਂ ਇਸ ਇਕੱਠ ਨੂੰ ਧਾਰਮਿਕ ਸਮਾਗਮ ਦੱਸਿਆ ਗਿਆ ਪਰ ਰਾਜਨੀਤਕ ਹਲਕੇ ਇਸ ਨੂੰ ਪੰਜਾਬ ਵਿੱਚ ਫਰਵਰੀ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਅਜਿਹੇ ਵਿੱਚ ਡੇਰਾ ਪ੍ਰੇਮੀਆਂ ਦਾ ਇਹ ਇਕੱਠ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਇਸ ਇਕੱਠ ‘ਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਭਾਗ ਲਿਆ।
The post ਚੋਣਾਂ ਦਾ ਐਲਾਨ ਹੁੰਦੇ ਹੀ ਡੇਰਾ ਸਿਰਸਾ ਦੇ ਸਮਾਗਮ ‘ਚ ਪਹੁੰਚੇ ਪੰਜਾਬ ਦੇ ਸਿਆਸੀ ਆਗੂ first appeared on Punjabi News Online.
source https://punjabinewsonline.com/2022/01/10/%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8-%e0%a8%b9%e0%a9%81%e0%a9%b0%e0%a8%a6%e0%a9%87-%e0%a8%b9%e0%a9%80-%e0%a8%a1%e0%a9%87%e0%a8%b0/
Sport:
PTC News