ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਭਾਰੀ ਮੀਂਹ ਮਗਰੋਂ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਢ ਵੀ ਵੱਧ ਗਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਰਹੇਗਾ ਪਰ ਸੰਘਣੀ ਧੁੰਦ ਅਤੇ ਠੰਢੀਆਂ ਹਵਾਵਾਂ ਕਰਕੇ ਠੰਢ ਵੱਧ ਸਕਦੀ ਹੈ। ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਆਲੂ ਸਣੇ ਕਈ ਹੋਰ ਸਬਜ਼ੀਆਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਉੱਧਰ ਕਣਕ ਦੇ ਖੇਤਾਂ ਵਿੱਚ ਵੀ ਨਕੋ-ਨੱਕ ਪਾਣੀ ਭਰਨ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਰਾਮਪੂਰਾ ਫੂਲ ਵਾਲੇ ਇਲਾਕੇ ਵਿੱਚ ਤਾਂ ਆਲੂ ਦੀ ਜ਼ਿਆਦਾਤਰ ਫ਼ਸਲ ਨਸ਼ਟ ਹੋ ਗਈ ਹੈ। ਇਸ ਤੋਂ ਇਲਾਵਾ ਮਟਰ, ਗੋਭੀ, ਗਾਜਰ, ਬਰਸੀਮ ਸਣੇ ਹੋਰਨਾਂ ਸਬਜ਼ੀਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਦੱਸਿਆ ਕਿ ਮੀਂਹ ਜ਼ਿਆਦਾ ਪੈਣ ਕਰਕੇ ਆਲੂ ਸਣੇ ਹੋਰਨਾਂ ਕਈ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ ਬਾਰੇ ਰਿਪੋਰਟ ਤਿਆਰ ਕਰਨ ਲਈ ਬਲਾਕ ਪੱਧਰ ਦੇ ਅਫ਼ਸਰਾਂ ਨੂੰ ਹੁਕਮ ਦਿੱਤੇ ਗੲੇ ਹਨ।
The post ਭਾਰੀ ਮੀਂਹ ਨੇ ਫਸਲਾਂ ਦਾ ਕੀਤਾ ਵੱਡਾ ਨੁਕਸਾਨ first appeared on Punjabi News Online.
source https://punjabinewsonline.com/2022/01/10/%e0%a8%ad%e0%a8%be%e0%a8%b0%e0%a9%80-%e0%a8%ae%e0%a9%80%e0%a8%82%e0%a8%b9-%e0%a8%a8%e0%a9%87-%e0%a8%ab%e0%a8%b8%e0%a8%b2%e0%a8%be%e0%a8%82-%e0%a8%a6%e0%a8%be-%e0%a8%95%e0%a9%80%e0%a8%a4%e0%a8%be/