ਚੰਡੀਗੜ੍ਹ ਪੁਲਿਸ ਨੇ ਫ਼ਰਜ਼ੀ ਦਸਤਾਵੇਜ਼ਾਂ 'ਤੇ ਗੱਡੀਆਂ ਵੇਚਣ ਵਾਲੇ ਨੂੰ ਕੀਤਾ ਕਾਬੂ Jan 25th 2022, 05:53, by Narinder Jagga ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 25 ਪੁਲੀਸ ਨੇ ਫ਼ਰਜ਼ੀ ਦਸਤਾਵੇਜ਼ਾਂ 'ਤੇ ਕਰਜ਼ਾ ਲੈ ਕੇ ਲਗਜ਼ਰੀ ਗੱਡੀਆਂ ਵੇਚਣ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ 50 ਸਾਲਾ ਸਰਿਤ ਕੁਮਾਰ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਪੰਜ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੀਮਤ ਦੋ ਕਰੋੜ ਰੁਪਏ ਤੋਂ ਵੱਧ ਹੈ। ਇਹ ਕਾਰਵਾਈ ਥਾਣਾ ਸੈਕਟਰ-17 ਦੀ ਪੁਲੀਸ ਨੇ ਕੀਤੀ ਹੈ। ਮੁਲਜ਼ਮ 2006 ਤੋਂ ਅਜਿਹੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਜਿਸ ਨੂੰ ਸਾਲ 2017 'ਚ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਪੁਲੀਸ ਅਨੁਸਾਰ ਇਹ ਕਾਰਵਾਈ ਸੈਕਟਰ-8 'ਚ ਸਥਿਤ ਸਟੇਟ ਬੈਂਕ ਦੇ ਸਹਾਇਕ ਜਨਰਲ ਮੈਨੇਜ਼ਰ ਐੱਮ.ਐੱਸ. ਲਾਂਬਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਸੈਕਟਰ-22 ਦੀ ਸ਼ਾਖਾ 'ਚ ਨਵੀਂ ਗੱਡੀ ਸਬੰਧੀ ਕਰਜ਼ਾ ਲੈਣ ਲਈ ਚੰਡੀਗੜ੍ਹ ਦੀ ਨਿੱਜੀ ਕੰਪਨੀ ਦੀ ਕੋਟੇਸ਼ਨ ਦਿੱਤੀ ਸੀ, ਜਿਸ ਲਈ ਬੈਂਕ ਨੇ 10 ਲੱਖ ਰੁਪਏ ਦਾ ਕਰਜ਼ਾ ਪਾਸ ਕਰ ਦਿੱਤਾ ਸੀ। ਬਾਅਦ 'ਚ ਸਾਹਮਣੇ ਆਇਆ ਕਿ ਬੈਂਕ ਵਿੱਚ ਦਿਖਾਏ ਗਏ ਦਸਤਾਵੇਜ਼ ਕਿਸੇ ਹੋਰ ਗੱਡੀ ਲਈ ਵੀ ਲਗਾਏ ਗਏ ਸਨ। ਚੰਡੀਗੜ੍ਹ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁੱਛਗਿਛ ਕੀਤੀ ਤਾਂ ਉਸ ਕੋਲੋਂ ਪੰਜ ਗੱਡੀਆਂ ਬਰਾਮਦ ਹੋਈਆਂ। Facebook Page: https://www.facebook.com/factnewsnet See videos:https://www.youtube.com/c/TheFACTNews/videos The post ਚੰਡੀਗੜ੍ਹ ਪੁਲਿਸ ਨੇ ਫ਼ਰਜ਼ੀ ਦਸਤਾਵੇਜ਼ਾਂ 'ਤੇ ਗੱਡੀਆਂ ਵੇਚਣ ਵਾਲੇ ਨੂੰ ਕੀਤਾ ਕਾਬੂ appeared first on The Fact News Punjabi. |