ਜਲਦ ਹੀ ਪਿਤਾ ਬਣਨ ਵਾਲੇ ਹਨ ਆਦਿਤਿਆ ਨਾਰਾਇਣ Jan 24th 2022, 11:18, by Narinder Jagga ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 24 ਗਾਇਕ ਆਦਿਤਿਆ ਨਾਰਾਇਣ ਜਲਦ ਹੀ ਪਿਤਾ ਬਣਨ ਵਾਲੇ ਹਨ। ਆਦਿਤਿਆ ਦੀ ਲੇਡੀ ਲਵ ਸ਼ਵੇਤਾ ਅਗਰਵਾਲ ਗਰਭਵਤੀ ਹੈ। ਹੁਣ ਜਲਦ ਹੀ ਆਦਿਤਿਆ ਨਾਰਾਇਣ ਤੇ ਸ਼ਵੇਤਾ ਆਪਣੇ ਪਹਿਲੇ ਬੇਬੀ ਦਾ ਧੂਮਧਾਮ ਨਾਲ ਸੁਆਗਤ ਕਰਨ ਵਾਲੇ ਹਨ। ਆਦਿਤਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਗੁੱਡ ਨਿਊਜ਼ ਦਿੱਤੀ ਹੈ। ਆਦਿਤਿਆ ਨੇ ਪਤਨੀ ਨਾਲ ਮੈਟਰਨਿਟੀ ਸ਼ੂਟ ਦੀ ਇਕ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਘਰ ਨੰਨ੍ਹੇ ਮਹਿਮਾਨ ਦੇ ਆਉਣ ਦੀ ਖ਼ੁਸ਼ਖ਼ਬਰੀ ਦਿੱਤੀ ਹੈ। ਤਸਵੀਰ 'ਚ ਆਦਿਤਿਆ ਦੀ ਪਤਨੀ ਸ਼ਵੇਤਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਜੀਨਸ ਤੇ ਵੂਲਨ ਕ੍ਰਾਪ ਟਾਪ ਪਹਿਨਿਆ ਹੈ। ਆਦਿਤਿਆ ਸੋਫੇ 'ਤੇ ਬੈਠੇ ਆਪਣੀ ਪਤਨੀ ਨਾਲ ਪਿਆਰ ਨਾਲ ਹੱਸ ਰਹੇ ਹਨ। Facebook Page: https://www.facebook.com/factnewsnet See videos:https://www.youtube.com/c/TheFACTNews/videos The post ਜਲਦ ਹੀ ਪਿਤਾ ਬਣਨ ਵਾਲੇ ਹਨ ਆਦਿਤਿਆ ਨਾਰਾਇਣ appeared first on The Fact News Punjabi. |