ਹਰਪ੍ਰੀਤ ਕੌਰ ਚੰਡੀ ਨੂੰ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ, ਬੋਲੇ -‘ਪੂਰੀ ਕੌਮ ਦਾ ਸਿਰ ਫਖਰ ਨਾਲ ਹੋਇਆ ਉੱਚਾ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਰਤਾਨਵੀ ਮੂਲ ਦੀ ਸਿੱਖ ਮਹਿਲਾ ਫੌਜੀ ਅਧਿਕਾਰੀ ਕੈਪਟਨ ਹਰਪ੍ਰੀਤ ਕੌਰ ਚੰਡੀ ਨੂੰ ਉਸ ਵੱਲੋਂ ਕੀਤੀ ਗਈ ਵਿਸ਼ੇਸ਼ ਪ੍ਰਾਪਤੀ ਉਤੇ ਵਧਾਈ ਦਿੱਤੀ ਹੈ।

ਕੈਪਟਨ ਹਰਪ੍ਰੀਤ ਕੌਰ ਚੰਡੀ ਨੇ ਦੱਖਣੀ ਧਰੁਵ ਦੀ ਇਕੱਲੇ ਯਾਤਰਾ ਪੂਰੀ ਕਰਨ ਦਾ ਇਤਿਹਾਸ ਰਚਿਆ ਹੈ। ਉਹ ਦੁਨੀਆ ਦੀ ਪਹਿਲੀ ਸਿੱਖ ਮਹਿਲਾ ਹੈ ਜਿਸ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਜੀ ਨੇ ਬਰਤਾਨਵੀ ਸਿੱਖ ਮਹਿਲਾ ਨੂੰ ਸ਼ੁੱਭ ਕਾਮਨਾਵਾਂ ਭੇਟ ਕਰਦਿਆਂ ਉਸ ਤੋਂ ਹੋਰ ਵੱਡੀਆਂ ਪ੍ਰਾਪਤੀਆਂ ਦੀ ਕਲਪਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਫੈਲੇ ਸਿੱਖ ਵੱਖ-ਵੱਖ ਦੇਸ਼ਾਂ ਅੰਦਰ ਪ੍ਰਾਪਤੀਆਂ ਕਰਕੇ ਕੌਮ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਸਿੱਖ ਵੱਲੋਂ ਕੋਈ ਵੱਡੀ ਪ੍ਰਾਪਤੀ ਕੀਤੀ ਜਾਂਦੀ ਹੈ ਤਾਂ ਪੂਰੀ ਕੌਮ ਦਾ ਸਿਰ ਫਖਰ ਨਾਲ ਉੱਚਾ ਹੁੰਦਾ ਹੈ।

ਗੌਰਤਲਬ ਹੈ ਕਿ ਹਰਪ੍ਰੀਤ ਚੰਡੀ ਬ੍ਰਿਟਿਸ਼ ਆਰਮੀ ਵਿੱਚ ਅਫਸਰ ਹੈ। ਪ੍ਰੀਤ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਅੰਟਾਰਕਟਿਕਾ ਵਿੱਚ ਸੋਲੋ ਸਕੀਇੰਗ ਕੀਤੀ। ਉਸਨੇ 3 ਜਨਵਰੀ ਨੂੰ ਐਲਾਨ ਕੀਤਾ ਕਿ ਉਹ 40 ਦਿਨਾਂ ਵਿੱਚ 700 ਮੀਲ (1126.54 ਕਿਲੋਮੀਟਰ) ਟਰੈਕ ਪੂਰਾ ਕਰ ਲਵੇਗੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

ਚੰਡੀ ਨੇ 7 ਨਵੰਬਰ, 2021 ਨੂੰ ਆਪਣਾ ਸਫਰ ਸ਼ੁਰੂ ਕੀਤਾ ਤੇ ਚਿਲੀ ਲਈ ਉਡਾਣ ਭਰੀ। ਫਿਰ ਅੰਟਾਰਕਟਿਕਾ ਵਿੱਚ ਹਰਕਿਊਲਿਸ ਇਨਲੇਟ ਤੋਂ ਤੁਰਨਾ ਸ਼ੁਰੂ ਕੀਤਾ। ਰਾਹ ਵਿੱਚ ਉਸਨੇ 45 ਦਿਨਾਂ ਤੱਕ ਤੁਰਣ ਲਈ ਇੱਕ 90 ਕਿਲੋਗ੍ਰਾਮ (ਲਗਭਗ 200 ਪੌਂਡ) ਦੀ ਸਲੇਜ ਕਿੱਟ, ਬਾਲਣ ਅਤੇ ਖਾਣਾ ਰੱਖਿਆ। ਇਸ ਸਫ਼ਰ ਦੌਰਾਨ ਉਸ ਨੂੰ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਤੱਕ ਸਖ਼ਤ ਤਾਪਮਾਨ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਚੰਡੀ ਨੇ ਇਸ ਮੁਸ਼ਕਲਾਂ ਭਰੀ ਮੁਹਿੰਮ ਦੀ ਢਾਈ ਸਾਲ ਲਗ ਕੇ ਤਿਆਰੀ ਕੀਤੀ ਸੀ।

The post ਹਰਪ੍ਰੀਤ ਕੌਰ ਚੰਡੀ ਨੂੰ ਐਡਵੋਕੇਟ ਧਾਮੀ ਨੇ ਦਿੱਤੀ ਵਧਾਈ, ਬੋਲੇ -‘ਪੂਰੀ ਕੌਮ ਦਾ ਸਿਰ ਫਖਰ ਨਾਲ ਹੋਇਆ ਉੱਚਾ’ appeared first on Daily Post Punjabi.



Previous Post Next Post

Contact Form