ਗੁਜਰਾਤ ਸਰਕਾਰ ਨੇ ਰਾਜਕੋਟ 'ਚ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ 'ਤੇ ਰੱਖਿਆ Jan 24th 2022, 12:27, by Narinder Jagga ਫੈਕਟ ਸਮਾਚਾਰ ਸੇਵਾ ਰਾਜਕੋਟ , ਜਨਵਰੀ 24 ਗੁਜਰਾਤ ਸਰਕਾਰ ਨੇ ਅੱਜ ਦੇਸ਼ ਦੇ ਪਹਿਲੇ ਮੁੱਖ ਰੱਖਿਆ ਮੁਖੀ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਦੇ ਸਨਮਾਨ 'ਚ ਉਨ੍ਹਾਂ ਦੇ ਨਾਮ 'ਤੇ ਰਾਜਕੋਟ 'ਚ ਇਕ 'ਅੰਡਰ-ਬਰਿੱਜ' ਦਾ ਨਾਮ ਰੱਖਿਆ। ਜਨਰਲ ਰਾਵਤ ਦੀ ਦਸੰਬਰ 'ਚ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਨੇ ਲਕਸ਼ਮੀ ਨਗਰ ਇਲਾਕੇ 'ਚ ਸਥਿਤ ਇਸ ਪੁਲ ਦਾ ਆਨਲਾਈਨ ਤਰੀਕੇ ਨਾਲ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਹਾਲ 'ਚ ਸੀ.ਡੀ.ਐੱਸ. ਜਨਰਲ ਰਾਵਤ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਇਸ ਪੁਲਸ ਦਾ ਨਾਮ ਜਨਰਲ ਬਿਪਿਨ ਰਾਵਤ ਦੇ ਨਾਮ 'ਤੇ ਰੱਖਿਆ ਗਿਆ। ਇਸ ਤੋਂ ਪਹਿਲਾਂ, ਰਾਜਕੋਟ ਦੇ ਮਹਾਪੌਰ ਪ੍ਰਦੀਪ ਦਾਵ ਨੇ ਮੁੱਖ ਮੰਤਰੀ ਨੂੰ ਉਸ ਢਾਂਚੇ ਲਈ ਇਕ ਨਾਮ ਸੁਝਾਉਣ ਲਈ ਕਿਹਾ ਸੀ, ਜਿਸ ਨੂੰ 48 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ 'ਚ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਪੈਸਾ ਖਰਚ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਰਾਜਕੋਟ 'ਚ ਕੀਤੇ ਗਏ ਵੱਖ-ਵੱਖ ਵਿਕਾਸ ਕੰਮਾਂ ਬਾਰੇ ਦੱਸਿਆ। Facebook Page: https://www.facebook.com/factnewsnet See videos:https://www.youtube.com/c/TheFACTNews/videos The post ਗੁਜਰਾਤ ਸਰਕਾਰ ਨੇ ਰਾਜਕੋਟ 'ਚ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ 'ਤੇ ਰੱਖਿਆ appeared first on The Fact News Punjabi. |