ਪੰਜਾਬ ਸਰਕਾਰ ਨੇ 1987 ਬੈਚ ਦੇ ਆਈ ਪੀ ਐੱਸ ਅਧਿਕਾਰੀ ਵਿਰੇਸ਼ ਕੁਮਾਰ ਭਾਵਰਾ ਨੂੰ ਪੰਜਾਬ ਦਾ ਨਵਾਂ ਡੀ ਜੀ ਪੀ ਨਿਯੁਕਤ ਕਰ ਦਿੱਤਾ ਹੈ । ਸ੍ਰੀ ਭਾਵਰਾ ਐਸ ਚਟੋਪਾਧਿਆ ਦੀ ਥਾਂ ਲੈਣਗੇ ਜੋ ਇਸ ਅਹੁਦੇ ਦਾ ਵਾਧੂ ਕਾਰਜਭਾਰ ਦੇਖ ਰਹੇ ਸਨ । ਹਾਲ ਹੀ ਵਿਚ ਯੂ ਪੀ ਐੱਸ ਸੀ ਵੱਲੋਂ ਡੀ ਜੀ ਪੀ ਦੀ ਨਿਯੁਕਤੀ ਲਈ ਤਿੰਨ ਅਧਿਕਾਰੀਆਂ ਦਾ ਪੈਨਲ ਭੇਜਿਆ ਗਿਆ ਸੀ, ਉਨ੍ਹਾਂ ਤਿੰਨਾਂ ਵਿਚ ਦਿਨਕਰ ਗੁਪਤਾ, ਵੀ ਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਂਅ ਸ਼ਾਮਲ ਸੀ । ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਵੱਡੀ ਨਿਯੁਕਤੀ ਕਰ ਦਿੱਤੀ, ਜੇ ਪੰਜਾਬ ਸਰਕਾਰ ਚੋਣ ਜ਼ਾਬਤਾ ਲੱਗਣ ਤੱਕ ਡੀ ਜੀ ਪੀ ਦੀ ਨਿਯੁਕਤੀ ਨਾ ਕਰਦੀ ਤਾਂ ਡੀ ਜੀ ਪੀ ਦੀ ਨਿਯੁਕਤੀ ਦਾ ਅਧਿਕਾਰ ਚੋਣ ਕਮਿਸ਼ਨ ਕੋਲ ਚਲੇ ਜਾਣਾ ਸੀ । ਇਹ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਸੁਰੱਖਿਆ ਖਾਮੀਆਂ ਨੂੰ ਲੈ ਕੇ ਪੰਜਾਬ ਪੁਲਸ ਵਿਵਾਦਾਂ ‘ਚ ਘਿਰੀ ਹੋਈ ਹੈ । ਫਿਰੋਜ਼ਪੁਰ ਦੇ ਐਸ ਐਸ ਪੀ ਹਰਮਨਦੀਪ ਨੂੰ ਵੀ ਹਟਾ ਦਿੱਤਾ ਗਿਆ ਹੈ । ਉਨ੍ਹਾਂ ਦੀ ਜਗ੍ਹਾ ‘ਤੇ ਨਰਿੰਦਰ ਭਾਰਗਵ ਨੂੰ ਨਵਾਂ ਐਸ ਐਸ ਲਾਇਆ ਗਿਆ ਹੈ ।
The post ਵਿਰੇਸ਼ ਕੁਮਾਰ ਭਾਵਰਾ ਪੰਜਾਬ ਦੇ ਡੀ ਜੀ ਪੀ ਨਿਯੁਕਤ first appeared on Punjabi News Online.
source https://punjabinewsonline.com/2022/01/09/%e0%a8%b5%e0%a8%bf%e0%a8%b0%e0%a9%87%e0%a8%b8%e0%a8%bc-%e0%a8%95%e0%a9%81%e0%a8%ae%e0%a8%be%e0%a8%b0-%e0%a8%ad%e0%a8%be%e0%a8%b5%e0%a8%b0%e0%a8%be-%e0%a8%aa%e0%a9%b0%e0%a8%9c%e0%a8%be%e0%a8%ac/