ਦੁਖਦ ਖਬਰ : 57 ਸਾਲਾ ਲੋਕ ਗਾਇਕਾ ਹਾਨਾ ਹੋਰਕਾ ਦੀ ਕੋਰੋਨਾ ਕਾਰਨ ਹੋਈ ਮੌਤ

57 ਸਾਲਾ ਗਾਇਕਾ ਹਾਨਾ ਹੋਰਕਾ ਦੀ ਐਤਵਾਰ ਨੂੰ ਕੋਰੋਨਾ ਕਾਰਨ ਮੌਤ ਹੋ ਗਈ। ਹੋਰਕਾ ਨੇ ਕੋਰੋਨਾ ਵੈਕਸੀਨ ਨਹੀਂ ਲਈ ਸੀ ਅਤੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੇ ਆਪਣੀ ਰਿਕਵਰੀ ਦੀ ਪੋਸਟ ਪਾਈ ਸੀ ਜਦੋਂ ਕਿ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ।

ਉਸਦੇ ਬੇਟੇ, ਜਾਨ ਰੇਕ ਨੇ ਦੱਸਿਆ ਕਿ ਉਸਨੂੰ ਅਤੇ ਉਸਦੇ ਪਿਤਾ ਨੂੰ ਕੋਰੋਨਾ ਹੋ ਗਿਆ ਸੀ ਤਾਂ ਇਸ ਤੋਂ ਬਾਅਦ ਹਾਨਾ ਹੋਰਕਾ ਵੀ ਸੰਕਰਮਿਤ ਹੋ ਗਈ ਸੀ। ਮਿਸਟਰ ਰੇਕ ਅਤੇ ਉਸਦੇ ਪਿਤਾ ਦੋਵਾਂ ਨੇ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਹਨ ਪਰ ਬਾਵਜੂਦ ਇਸ ਦੇ ਕ੍ਰਿਸਮਸ ਦੌਰਾਨ ਦੋਵੇਂ ਪਾਜ਼ੀਟਿਵ ਪਾਏ ਗਏ। ਹਾਰਕਾ ਨੇ ਦੋਵੇਂ ਤੋਂ ਦੂਰੀ ਨਹੀਂ ਬਣਾਈ ਅਤੇ ਖੁਦ ਵੀ ਪਾਜ਼ੀਟਿਵ ਹੋ ਗਈ। ਹਾਰਕਾ ਨੇ ਖੁਦ ਨੂੰ ਇੱਕ ਹਫਤੇ ਲਈ ਘਰ ਵਿਚ ਹੀ ਏਕਾਂਤਵਾਸ ਕਰ ਲਿਆ।

ਰੇਕ ਨੇ ਦੱਸਿਆ ਕਿ ਚੈੱਕ ਗਣਰਾਜ ‘ਚ ਸਿਨੇਮਾਘਰਾਂ, ਬਾਰਾਂ ਅਤੇ ਕੈਫ਼ਿਆਂ ਸਣੇ ਬਹੁਤ ਸਾਰੇ ਸਮਾਜਿਕ ਅਤੇ ਸੱਭਿਆਚਾਰਕ ਸਥਾਨਾਂ ‘ਚ ਐਂਟਰੀ ਲਈ ਟੀਕਾਕਰਨ ਦੀ ਲੋੜ ਹੁੰਦੀ ਹੈ। ਮੌਤ ਤੋਂ ਦੋ ਦਿਨ ਪਹਿਲਾਂ, ਹਾਰਕਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਉਹ ਠੀਕ ਹੋ ਰਹੀ ਹੈ ਤੇ ਹੁਣ ਥੀਏਟਰ ਤੇ ਸੰਗੀਤ ਸਮਾਰੋਹ ਹੋਵੇਗਾ।

ਐਤਵਾਰ ਨੂੰ ਹੋਰਕਾ ਨੇ ਕਿਹਾ ਕਿ ਉਹ ਬੇਹਤਰ ਮਹਿਸੂਸ ਕਰ ਰਹੀ ਹੈ ਅਤੇ ਸੈਰ ‘ਤੇ ਜਾਣ ਲਈ ਕੱਪੜੇ ਪਾਏ ਹੋਏ ਸਨ। ਪਰ ਫਿਰ ਉਸ ਦੀ ਪਿੱਠ ਦੁਖਣ ਲੱਗੀ, ਇਸ ਲਈ ਉਹ ਆਪਣੇ ਬੈੱਡਰੂਮ ਵਿਚ ਲੇਟ ਗਈ। ਲਗਭਗ 10 ਮਿੰਟਾਂ ਵਿੱਚ ਸਭ ਖਤਮ ਹੋ ਗਿਆ। ਰੇਕ ਨੇ ਕਿਹਾ ਕਿ ਉੁਸ ਦੀ ਮਾਂ ਕੋਵਿਡ ਟੀਕਿਆਂ ਬਾਰੇ ਕੁਝ ਵੱਖ ਹੀ ਸਿਧਾਂਤ ਵਿਚ ਵਿਸ਼ਵਾਸ ਰੱਖਦੀ ਸੀ।

ਵੀਡੀਓ ਲਈ ਕਲਿੱਕ ਕਰੋ -:

Mix Vegetables Recipe | Mix Veg Restaurant Style Mix Veg | Shorts Video

The post ਦੁਖਦ ਖਬਰ : 57 ਸਾਲਾ ਲੋਕ ਗਾਇਕਾ ਹਾਨਾ ਹੋਰਕਾ ਦੀ ਕੋਰੋਨਾ ਕਾਰਨ ਹੋਈ ਮੌਤ appeared first on Daily Post Punjabi.



source https://dailypost.in/latest-punjabi-news/57-year-old/
Previous Post Next Post

Contact Form