ਮੁੱਖ ਮੰਤਰੀ ਚੰਨੀ ਦੇ ਘਰ ‘ਚ ਕੋਰੋਨਾ ਦੀ ਐਂਟਰੀ, ਪਰਿਵਾਰ ਦੇ 3 ਮੈਂਬਰ ਕੋਰੋਨਾ ਪਾਜ਼ੀਟਿਵ

ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਪਰਿਵਾਰ 3 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਦੀ ਪਤਨੀ, ਬੇਟਾ ਅਤੇ ਨੂੰਹ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਹੀ ‘ਇਕਾਂਤਵਾਸ’ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਵੀ ਆਪਣਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਅੱਜ ਦੁਪਹਿਰ ਤੱਕ ਆਉਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਆਪ ਨੂੂੰ ਇਕਾਂਤਵਾਸ ਕਰ ਲਿਆ ਹੈ ਅਤੇ ਉਨ੍ਹਾਂ ਦੇ ਅੱਜ ਦੇ ਪ੍ਰੋਗਰਾਮ ਅਜੇ ਤੱਕ ਰੱਦ ਸਮਝੇ ਜਾ ਰਹੇ ਹਨ।

Corona entry in CM Channi
Corona entry in CM Channi

ਪਤਾ ਲੱਗਾ ਹੈ ਕਿ ਅਜੇ ਮੁੱਖ ਮੰਤਰੀ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ, ਜਿਸ ਨੂੰ ਤਸੱਲੀ ਵਾਲੀ ਗੱਲ ਸਮਝਿਆ ਜਾ ਰਿਹਾ ਹੈ। ਯਾਦ ਰਹੇ ਕਿ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਹੁਸਨ ਲਾਲ ਆਈ.ਏ.ਐਸ. ਅਤੇ ਕੁਝ ਹੋਰ ਅਧਿਕਾਰੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਗੱਲ ਮੁੱਖ ਮੰਤਰੀ ਨੇ ਉਸ ਦਿਨ ਵੀ ਕੀਤੀ ਸੀ ਜਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੰਜਾਬ ਫ਼ੇਰੀ ’ਤੇ ਸਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਮੁੱਖ ਮੰਤਰੀ ਚੰਨੀ ਦੇ ਘਰ ‘ਚ ਕੋਰੋਨਾ ਦੀ ਐਂਟਰੀ, ਪਰਿਵਾਰ ਦੇ 3 ਮੈਂਬਰ ਕੋਰੋਨਾ ਪਾਜ਼ੀਟਿਵ appeared first on Daily Post Punjabi.



source https://dailypost.in/news/punjab/corona-entry-in-cm-channi/
Previous Post Next Post

Contact Form