ਦਿੱਲੀ ਪੁਲਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਕਥਿਤ ਤੌਰ ‘ਤੇ ‘ਸੁੱਲੀ ਡੀਲਜ਼’ ਐਪ ਬਣਾਉਣ ਵਾਲੇ ਨੂੰ ਗਿ੍ਫਤਾਰ ਕਰ ਲਿਆ ਹੈ । ਪੁਲਸ ਨੇ ਦੱਸਿਆ ਕਿ ਇਹ ‘ਸੁੱਲੀ ਡੀਲਜ਼’ ਐਪ ਮਾਮਲੇ ਵਿਚ ਪਹਿਲੀ ਗਿ੍ਫਤਾਰੀ ਹੈ । ਸੈਂਕੜੇ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਨੂੰ ਬਿਨਾਂ ਉਨ੍ਹਾਂ ਦੀ ਮਨਜ਼ੂਰੀ ਦੇ ਮੋਬਾਈਲ ਐਪਲੀਕੇਸ਼ਨ ‘ਤੇ ‘ਨਿਲਾਮੀ’ ਲਈ ਪਾਇਆ ਗਿਆ ਸੀ । ਫੜੇ ਗਏ ਮੁਲਜ਼ਮ ਓਮਕਾਰੇਸ਼ਵਰ ਠਾਕੁਰ (26) ਨੇ ਇੰਦੌਰ ਸਥਿਤ ਆਈ ਪੀ ਐੱਸ ਅਕਾਦਮੀ ਤੋਂ ਬੀ ਸੀ ਏ ਕੀਤੀ ਹੈ ਅਤੇ ਉਹ ਨਿਊਯਾਰਕ ਸਿਟੀ ਟਾਊਨਸ਼ਿਪ ਦਾ ਵਸਨੀਕ ਹੈ । ਆਈ ਐੱਫ ਐੱਸ ਓ ਦੇ ਡੀ ਸੀ ਪੀ ਕੇ ਪੀ ਐੱਸ ਮਲਹੋਤਰਾ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿਛ ਵਿਚ ਮੁਲਜ਼ਮ ਨੇ ਕਬੂਲਿਆ ਹੈ ਕਿ ਉਹ ਟਵਿੱਟਰ ‘ਤੇ ਉਸ ਸਮੂਹ ਦਾ ਮੈਂਬਰ ਹੈ, ਜਿਸ ਵਿਚ ਮੁਸਲਮਾਨ ਔਰਤਾਂ ਨੂੰ ਬਦਨਾਮ ਕਰਨ ਅਤੇ ਟਰੋਲ ਕਰਨ ਲਈ ਵਿਚਾਰ ਸਾਂਝੇ ਕੀਤੇ ਜਾਂਦੇ ਹਨ । ਉਸ ਨੇ ਗਿਟਹਬ ‘ਤੇ ਕੋਡ ਵਿਕਸਤ ਕੀਤਾ । ਗਿਟਹਬ ਤੱਕ ਪਹੁੰਚ ਸਮੂਹ ਦੇ ਸਾਰੇ ਮੈਂਬਰਾਂ ਦੀ ਸੀ ।
ਮੁਸਲਮਾਨ ਔਰਤਾਂ ਦੀ ਤਸਵੀਰ ਨੂੰ ਸਮੂਹ ਦੇ ਮੈਂਬਰਾਂ ਨੇ ਅਪਲੋਡ ਕੀਤਾ ਸੀ । ਉੱਧਰ, ਇੰਦੌਰ ਪੁਲਸ ਦਾ ਕਹਿਣਾ ਹੈ ਕਿ ਦਿੱਲੀ ਪੁਲਸ ਨੇ ਠਾਕੁਰ ਦੀ ਗਿ੍ਫਤਾਰੀ ਬਾਰੇ ਜਾਣਕਾਰੀ ਉਸ ਨਾਲ ਸਾਂਝੀ ਨਹੀਂ ਕੀਤੀ । ਇੰਦੌਰ ਪੁਲਸ ਦੇ ਕਮਿਸ਼ਨਰ ਹਰੀਨਾਰਾਇਣਚਾਰੀ ਮਿਸ਼ਰਾ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਅਧਿਕਾਰਤ ਸੂਚਨਾ ਸਾਂਝੀ ਕੀਤੇ ਜਾਣ ਤੋਂ ਬਾਅਦ ਇੰਦੌਰ ਪੁਲਸ ਆਪਣੇ ਪੱਧਰ ‘ਤੇ ਵੀ ਇਸ ਮਾਮਲੇ ਦੀ ਪੜਤਾਲ ਕਰਨ ‘ਤੇ ਵਿਚਾਰ ਕਰੇਗੀ ।
The post ‘ਸੁੱਲੀ ਡੀਲਜ਼’ ਐਪ ਬਣਾਉਣ ਵਾਲਾ ਓਮਕਾਰੇਸ਼ਵਰ ਠਾਕੁਰ (26) ਇੰਦੌਰ ਤੋਂ ਗਿ੍ਫਤਾਰ first appeared on Punjabi News Online.
source https://punjabinewsonline.com/2022/01/10/%e0%a8%b8%e0%a9%81%e0%a9%b1%e0%a8%b2%e0%a9%80-%e0%a8%a1%e0%a9%80%e0%a8%b2%e0%a8%9c%e0%a8%bc-%e0%a8%90%e0%a8%aa-%e0%a8%ac%e0%a8%a3%e0%a8%be%e0%a8%89%e0%a8%a3-%e0%a8%b5%e0%a8%be%e0%a8%b2%e0%a8%be/