ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਅੰਦਰ, ਪੀਰ ਪੰਜਾਲ ਰੇਂਜ ਦੇ ਗਲੀਅਤ ਖੇਤਰ ਵਿੱਚ ਸਥਿਤ ਪਹਾੜੀ ਰਿਜ਼ੋਰਟ ਕਸਬਾ ਮਰੀ ਦੇ ਵਿੱਚ ਸੈਲਾਨੀਆਂ ਦੀਆਂ ਬਰਫ਼ ਵਿੱਚ ਫਸੀਆਂ ਕਾਰਾਂ ਵਿੱਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ‘ਚ ਬੱਚੇ ਸ਼ਾਮਲ ਸਨ। ਜਾਣਕਾਰੀ ਅਨੁਸਾਰ ਇਥੇ ਲਗਭਗ 1,000 ਕਾਰਾਂ ਫਸੀਆਂ ਹੋਈਆਂ ਸਨ। ਇਸ ਤੋਂ ਬਾਅਦ ਮਰੀ ਨੂੰ ਆਫ਼ਤ-ਗ੍ਰਸਤ ਘੋਸ਼ਿਤ ਕੀਤਾ ਗਿਆ ਹੈ ਜਦੋਂ ਕਿ ਖੇਤਰ ਵਿਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਹੈ। ਰਾਵਲਪਿੰਡੀ ਤੇ ਇਸਲਾਮਾਬਾਦ ਪ੍ਰਸ਼ਾਸਨ, ਪੁਲਿਸ ਦੇ ਨਾਲ ਮਿਲ ਕੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਜਦੋਂ ਕਿ ਪਾਕਿਸਤਾਨੀ ਫ਼ੌਜ ਦੇ ਨਾਲ-ਨਾਲ ਰੇਂਜਰਾਂ ਅਤੇ ਫਰੰਟੀਅਰ ਕੋਰ ਦੀਆਂ ਪੰਜ ਪਲਟਨਾਂ ਨੂੰ ਐਮਰਜੈਂਸੀ ਦੇ ਅਧਾਰ ‘ਤੇ ਬੁਲਾਇਆ ਗਿਆ ਹੈ।
ਅਧਿਕਾਰੀਆਂ ਦੇ ਬਿਆਨ ਮੁਤਾਬਕ “15 ਤੋਂ 20 ਸਾਲਾਂ ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਸੈਲਾਨੀ ਹਿੱਲ ਸਟੇਸ਼ਨ ‘ਤੇ ਆਏ ਸਨ, ਜਿਸ ਨੇ ਇੱਕ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ। ਇਸ ਕਾਰਨ ਲੋਕ ਭਾਰੀ ਬਰਫ਼ਬਰੀ ‘ਚ ਫੱਸ ਗਏ ਤੇ ਆਕਸੀਜਨ ਦੀ ਕਮੀ ਕਾਰਨ ਆਪਣੀ ਜਾਨ ਗੁਆ ਬੈਠੈ। ਇੱਕ ਰਾਤ ਪਹਿਲਾਂ ਇਲਾਕੇ ਵਿਚੋਂ 23,000 ਤੋਂ ਵੱਧ ਕਾਰਾਂ ਨੂੰ ਬਾਹਰ ਕੱਢਿਆ ਗਿਆ ਸੀ। ਫਿਲਹਾਲ ਲੋਕਾਂ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਮੁਰੀ ਤੋਂ ਭਾਰੀ ਮਸ਼ੀਨਰੀ, ਆਰਮੀ ਇੰਜਨੀਅਰ ਡਿਵੀਜ਼ਨ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬਿਨ੍ਹਾ ਰੁਕਾਵਟ ਰਾਹਤ ਕੰਮ ਜਾਰੀ ਹੈ।
The post ਪਾਕਿਸਤਾਨ : ਬਰਫ਼ਬਾਰੀ ਦੌਰਾਨ ਫਸੀਆਂ ਕਾਰਾਂ ‘ਚ ਦਮ ਘੁਟਣ ਨਾਲ 22 ਲੋਕਾਂ ਦੀ ਮੌਤ first appeared on Punjabi News Online.
source https://punjabinewsonline.com/2022/01/09/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%ac%e0%a8%b0%e0%a9%9e%e0%a8%ac%e0%a8%be%e0%a8%b0%e0%a9%80-%e0%a8%a6%e0%a9%8c%e0%a8%b0%e0%a8%be%e0%a8%a8-%e0%a8%ab/