ਸਮ੍ਰਿਤੀ ਮੰਧਾਨਾ ਬਣੀ 2021 ਦੀ ਦੁਨੀਆ ਦੀ ਸਰਵੋਤਮ ਮਹਿਲਾ ਕ੍ਰਿਕਟਰ Jan 24th 2022, 10:36, by Narinder Jagga ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 24 ਭਾਰਤੀ ਮਹਿਲਾ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਖੇਡ ਨਾਲ ਪੂਰੀ ਦੁਨੀਆ 'ਚ ਆਪਣਾ ਜਲਵਾ ਬਿਖੇਰਿਆ ਹੈ। ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਸਾਲ 2021 ਦੀ ਸਰਵੋਤਮ ਮਹਿਲਾ ਕ੍ਰਿਕਟ ਚੁਣਿਆ ਹੈ। ਸਮ੍ਰਿਤੀ ਮੰਧਾਨਾ ਤੋਂ ਇਲਾਵਾ ਇੰਗਲੈਂਡ ਦੇ ਕ੍ਰਿਕਟਰ ਟੈਮੀ ਬਿਊਮੋਂਟ ਅਤੇ ਨੈਟਲੀ ਸਾਇਵਰ ਅਤੇ ਆਇਰਲੈਂਡ ਦੇ ਗੈਬੀ ਲੁਈਸ ਇਸ ਪੁਰਸਕਾਰ ਲਈ ਹੋਰ ਦਾਅਵੇਦਾਰ ਸਨ। ਭਾਰਤੀ ਮਹਿਲਾ ਸਟਾਰ ਮੰਧਾਨਾ ਨੇ ਪੂਰੀ ਦੁਨੀਆ 'ਚ ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾਇਆ ਹੈ। ਪਿਛਲੇ ਸਾਲ ਧਮਾਕੇਦਾਰ ਬੱਲੇਬਾਜ਼ੀ ਕਰਨ ਵਾਲੀ ਇਸ ਖਿਡਾਰਨ ਨੂੰ ਆਈਸੀਸੀ ਨੇ ਸਾਲ ਦੀ ਸਰਵੋਤਮ ਮਹਿਲਾ ਕ੍ਰਿਕਟ ਵਜੋਂ ਚੁਣਿਆ ਸੀ। ਆਈਸੀਸੀ ਨੇ ਅੱਜ ਇੱਕ ਸੋਸ਼ਲ ਮੀਡੀਆ ਅਕਾਉਂਟ ਰਾਹੀਂ ਰਾਚੇਲ ਹੇਹੋ ਫਲਿੰਟ ਅਵਾਰਡ ਨਾਲ ਉਸਦੇ ਸਨਮਾਨ ਦੀ ਘੋਸ਼ਣਾ ਕੀਤੀ। ਮੰਧਾਨਾ ਨੇ ਭਾਰਤ ਲਈ ਪਿੰਕ ਬਾਲ ਟੈਸਟ ਖੇਡਦੇ ਹੋਏ ਸ਼ਾਨਦਾਰ ਸੈਂਕੜਾ ਲਗਾਇਆ। ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। Facebook Page: https://www.facebook.com/factnewsnet See videos: https://www.youtube.com/c/TheFACTNews/videos The post ਸਮ੍ਰਿਤੀ ਮੰਧਾਨਾ ਬਣੀ 2021 ਦੀ ਦੁਨੀਆ ਦੀ ਸਰਵੋਤਮ ਮਹਿਲਾ ਕ੍ਰਿਕਟਰ appeared first on The Fact News Punjabi. |