ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਮੰਗ ਕੀਤੀ ਗਈ ਹੈ।

ਐੱਸ.ਜੀ.ਪੀ.ਸੀ. ਦੇ ਨਵੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ਨੂੰ ਜਾਂਦੀ ਵਿਰਾਸਤੀ ਸੜਕ ’ਤੇ ਚੱਲ ਰਹੇ ਇਸ਼ਤਿਹਾਰਾਂ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੂਟ ’ਤੇ ਇਸ਼ਤਿਹਾਰਬਾਜ਼ੀ ਬੰਦ ਕਰਕੇ ਸੰਗਤ ਲਈ ਸਿਰਫ ਕੀਰਤਨ ਚਲਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

ਉਨ੍ਹਾਂ ਇਹ ਇਤਰਾਜ਼ ਆਪਣੇ ਪ੍ਰਧਾਨ ਬਣਨ ਤੋਂ ਬਾਅਦ ਮੈਂਬਰਾਂ ਨਾਲ ਕੀਤੀ ਪਹਿਲੀ ਮੀਟਿੰਗ ਵਿੱਚ ਉਠਾਇਆ। ਐਡਵੋਕੇਟ ਐੱਚ.ਐੱਸ.ਧਾਮੀ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਪਹਿਲਾਂ ਵਿਰਾਸਤ ਮਾਰਗ ‘ਤੇ ਸਕ੍ਰੀਨ ‘ਤੇ ਕੀਰਤਨ ਚੱਲਦਾ ਸੀ। ਪਰ ਹੁਣ ਉਸ ਸਕ੍ਰੀਨ ‘ਤੇ ਸਿਰਫ਼ ਪੰਜਾਬ ਸਰਕਾਰ ਦੇ ਇਸ਼ਤਿਹਾਰ ਹੀ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ 94ਵੇਂ ਜਨਮ ਦਿਨ ‘ਤੇ ਸੁਖਬੀਰ ਨੇ ਯਾਦਗਾਰੀ ਫੋਟੋਆਂ ਸ਼ੇਅਰ ਕਰ ਦਿੱਤੀ ਵਧਾਈ
ਇਨ੍ਹਾਂ ਇਸ਼ਤਿਹਾਰਾਂ ਨੇ ਲੋਕਾਂ ਦੇ ਵਿਸ਼ਵਾਸ ਨੂੰ ਵੀ ਠੇਸ ਪਹੁੰਚਾਈ ਹੈ। ਅਜਿਹੇ ‘ਚ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ‘ਤੇ ਇਸ਼ਤਿਹਾਰਾਂ ਦੀ ਬਜਾਏ ਪਹਿਲਾਂ ਵਾਂਗ ਹੀ ਕੀਰਤਨ ਲਗਾਇਆ ਜਾਵੇ, ਤਾਂ ਜੋ ਇੱਥੇ ਆਉਣ ਵਾਲੇ ਲੋਕ ਦਰਬਾਰ ਸਾਹਿਬ ‘ਚ ਹੋਣ ਵਾਲੇ ਕੀਰਤਨ ਦਾ ਆਨੰਦ ਲੈ ਸਕਣ |
The post ਸ੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਤੋਂ ਸਰਕਾਰ ਦੇ ਚੱਲ ਰਹੇ ਇਸ਼ਤਿਹਾਰ ਹਟਾਏ ਜਾਣ : SGPC appeared first on Daily Post Punjabi.
source https://dailypost.in/latest-punjabi-news/removal-of-running/