‘ਕਮੇਟੀ ਨਹੀਂ, MSP ‘ਤੇ ਕਾਨੂੰਨ ਚਾਹੀਦਾ ਹੈ’, SKM ਦੀ ਮੀਟਿੰਗ ਤੋਂ ਪਹਿਲਾ ਕਿਸਾਨਾਂ ਨੇ ਗਲਾਂ ‘ਚ ਸੰਗਲ ਪਾ ਕੀਤਾ ਪ੍ਰਦਰਸ਼ਨ

ਖੇਤੀ ਕਾਨੂੰਨਾਂ ਤੋਂ ਬਾਅਦ ਹੁਣ MSP ਯਾਨੀ ਕੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਨਵੇਂ ਪੜਾਅ ‘ਤੇ ਆ ਗਿਆ ਹੈ। ਕਿਸਾਨ ਸਰਕਾਰ ਤੋਂ ਆਪਣੀ ਫਸਲ ਦੀ ਗਾਰੰਟੀ ਚਾਹੁੰਦੇ ਹਨ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਸਪੱਸ਼ਟ ਨਹੀਂ ਕੀਤਾ ਹੈ।

skm farmers meeting singhu border
skm farmers meeting singhu border

ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਕਮੇਟੀ ਨਹੀਂ MSP ‘ਤੇ ਕਾਨੂੰਨ ਚਾਹੀਦਾ ਹੈ। ਇਸ ਮੁੱਦੇ ’ਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਅੱਜ ਸਿੰਘੂ ਬਾਰਡਰ ’ਤੇ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ। ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਰਾਜਾਂ ਦੇ ਕਿਸਾਨਾਂ ਨੇ ਗਲਾਂ ‘ਚ ਸੰਗਲ ਪਾ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਬਿੱਲ ‘ਤੇ ਕਮੇਟੀ ਬਣਾ ਰਹੀ ਹੈ ਪਰ ਉਨ੍ਹਾਂ ਨੂੰ ਕਮੇਟੀ ਨਹੀਂ ਸਗੋਂ ਗਾਰੰਟੀ ਕਾਨੂੰਨ ਚਾਹੀਦਾ ਹੈ। ਉਨ੍ਹਾਂ ਨੂੰ ਸਰਕਾਰੀ ਕਮੇਟੀ ’ਤੇ ਭਰੋਸਾ ਨਹੀਂ ਹੈ।

ਇਹ ਵੀ ਪੜ੍ਹੋ : 68 ਸਾਲ ਪੁਰਾਣਾ 28 ਰੁਪਏ ਦਾ ਕਰਜ਼ਾ ਮੋੜਨ ਅਮਰੀਕਾ ਤੋਂ ਭਾਰਤ ਆਇਆ ਇਹ ਸਾਬਕਾ ਨੇਵੀ ਕਮਾਂਡਰ

ਸਿੰਘੂ ਬਾਰਡਰ ‘ਤੇ ਜਲਦ ਹੀ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸੁਰੱਖਿਆ ਵੀ ਵਧਾ ਦਿੱਤੀ ਹੈ। ਸਿੰਘੂ ਬਾਰਡਰ ਨੂੰ ਜਾਣ ਵਾਲੇ ਅਤੇ ਉਸ ਪਾਸੇ ਤੋਂ ਬਾਹਰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਬੈਰੀਕੇਡਿੰਗ ਕੀਤੀ ਗਈ ਹੈ। ਆਸਪਾਸ ਵੱਡੀ ਗਿਣਤੀ ‘ਚ ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ‘ਕਮੇਟੀ ਨਹੀਂ, MSP ‘ਤੇ ਕਾਨੂੰਨ ਚਾਹੀਦਾ ਹੈ’, SKM ਦੀ ਮੀਟਿੰਗ ਤੋਂ ਪਹਿਲਾ ਕਿਸਾਨਾਂ ਨੇ ਗਲਾਂ ‘ਚ ਸੰਗਲ ਪਾ ਕੀਤਾ ਪ੍ਰਦਰਸ਼ਨ appeared first on Daily Post Punjabi.



Previous Post Next Post

Contact Form