“ਸ਼ਾਵਾ ਨੀ ਗਿਰਧਾਰੀ ਲਾਲ” ਫਿਲਮ ਦਾ ਨਵਾਂ ਗੀਤ “ਗੋਰੀ ਦੀਆਂ ਝਾਂਜਰਾਂ” ਹੋਇਆ ਰਿਲੀਜ਼, ਜਾਣੋ ਕੀ ਹੈ ਖਾਸ ?

gippy grewals movie shaava ni : 17 ਦਸੰਬਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਫਿਲਮ “ਸ਼ਾਵਾ ਨੀ ਗਿਰਧਾਰੀ ਲਾਲ” ਹੁਣ ਤੱਕ ਦਰਸ਼ਕਾਂ ਦੇ ਦਿਲਾਂ ‘ਚ ਇੱਕ ਖਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਈ ਹੈ। ਗੱਲ ਚਾਹੇ ਫਿਲਮ ਦੇ ਟ੍ਰੇਲਰ ਦੀ ਕਰੀਏ ਜਾਂ ਆਏ ਉਸਦੇ ਟਾਈਟਲ ਟਰੈਕ ਦੀ ਹੁਣ ਤੱਕ ਦੋਵਾਂ ਦੇ ਲੱਖਾਂ ਵਿਊਜ਼ ਪਾਰ ਹੋ ਚੁੱਕੇ ਹਨ। ਦਰਸ਼ਕਾਂ ਵਿੱਚ ਫਿਲਮ ਨੂੰ ਵੇਖਣ ਦਾ ਬਹੁਤ ਹੀ ਉਤਸ਼ਾਹ ਭਰ ਗਿਆ ਹੈ।

ਪ੍ਰਸ਼ੰਸਕ ਬੇਸਬਰੀ ਨਾਲ ਇਸ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ਦੇ ਵਿੱਚ ਫਿਲਮ ਦਾ ਦੂਜਾ ਗੀਤ “ਗੋਰੀ ਦੀਆਂ ਝਾਂਜਰਾਂ” ਵੀ ਰਿਲੀਜ਼ ਹੋ ਚੁੱਕਾ ਹੈ। ਗੀਤ ਬਹੁਤ ਹੀ ਸੁੰਦਰ ਹੈ। ਗੀਤ ਨੂੰ ਸੁਨਿਧੀ ਚੌਹਾਨ ਦੁਆਰਾ ਗਾਇਆ ਗਿਆ ਹੈ। ਗੀਤ ਦੇ ਬੋਲ ਕੁਮਾਰ ਦੇ ਸਿਰਜੇ ਹੋਏ ਹਨ। ਗਾਣੇ ਦਾ ਸੰਗੀਤ ਜਤਿੰਦਰ ਸ਼ਾਹ ਵਲੋਂ ਦਿੱਤਾ ਗਿਆ ਹੈ। ਗਾਣੇ ਵਿੱਚ ਅਸੀਂ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੂੰ ਵੇਖ ਸਕਦੇ ਹਾਂ। ਜਿਨ੍ਹਾਂ ਨੇ ਬਾਖੂਬੀ ਇਸ ਗੀਤ ਨੂੰ ਨਿਭਾਇਆ ਹੈ। ਉਹ ਬਹੁਤ ਹੀ ਸੋਹਣਾ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਜਾਣਕਾਰੀ ਲਈ ਦੱਸ ਦਈਏ ਕਿ “ਸ਼ਾਵਾ ਨੀ ਗਿਰਧਾਰੀ ਲਾਲ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਿੱਚ ਬਣੀ ਹੈ।

ਇਹ ਇੱਕ ਅਜਿਹੀ ਕਹਾਣੀ ਹੈ, ਜਿਸ ਨੂੰ ਪੂਰੇ ਪਰਿਵਾਰ ਨਾਲ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੁੱਖ ਅਤੇ ਹਾਸੇ ਦਾ ਸਾਗਰ ਵੀ ਹੋਵੇਗਾ। ਫਿਲਮ ਦੀ ਸਟਾਰ ਕਾਸਟ ਵਿੱਚ ਗਿੱਪੀ ਗਰੇਵਾਲ, ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਪਾਇਲ ਰਾਜਪੂਤ, ਸੁਰੀਲੀ ਗੌਤਮ, ਰਾਣਾ ਰਣਬੀਰ, ਗੁਰਪ੍ਰੀਤ ਗੁੱਗੀ, ਸਰਦਾਰ ਸੋਹੀ, ਹਨੀ ਮੱਟੂ, ਰਘਵੀਰ ਬੋਲੀ ਵਰਗੇ ਸ਼ਾਨਦਾਰ ਹੁਨਰ ਸ਼ਾਮਲ ਹਨ। ਫਿਲਮ ਵਿੱਚ ਗਿਰਧਾਰੀ ਦੀ ਭੂਮਿਕਾ ਖੁਦ ਗਿੱਪੀ ਗਰੇਵਾਲ ਨਿਭਾ ਰਹੇ ਹਨ। ਜੋ ਸਾਰੇ ਪਿੰਡ ਦੀਆਂ ਔਰਤਾਂ ਦੀ ਮਦਦ ਕਰਦਾ ਨਜ਼ਰ ਆਉਂਦਾ ਹੈ। ਪਰ ਗਿਰਧਾਰੀ ਆਪ ਤਾ ਹਜੇ ਛੜਾ ਹੀ ਫਿਰਦਾ ਹੈ। ਗਿਰਧਾਰੀ ਦੇ ਇਰਦ ਗਿਰਦ ਘੁੰਮਦੀ ਇਸ ਸੁੰਦਰ ਕਹਾਣੀ ਦਾ ਟ੍ਰੇਲਰ ਵੇਖ ਕੇ ਫਿਲਮ ਨੂੰ ਵੇਖਣ ਦੀ ਉਤਸੁਕਤਾ ਹੋਰ ਵੱਧ ਜਾਂਦੀ ਹੈ। ਬੱਸ ਹੁਣ ਇੰਤਜ਼ਾਰ ਹੈ 17 ਦਸੰਬਰ ਦਾ ਜਦੋ ਇਹ ਫਿਲਮ ਰਿਲੀਜ਼ ਹੋਵੇਗੀ।

ਇਹ ਵੀ ਦੇਖੋ : SidhuMoosewala ‘ਤੇ Arms Act ਲਵਾਉਣ ਵਾਲਾ ਵਕੀਲ ਹੋਇਆ ਤੱਤਾ, Rajaਵੜਿੰਗ ਸਣੇ ਸਿੱਧੂ ਤੇ ਭੜਕਿਆ ਦੇਖੋ ਕੀ ਕਹਿੰਦਾ !

The post “ਸ਼ਾਵਾ ਨੀ ਗਿਰਧਾਰੀ ਲਾਲ” ਫਿਲਮ ਦਾ ਨਵਾਂ ਗੀਤ “ਗੋਰੀ ਦੀਆਂ ਝਾਂਜਰਾਂ” ਹੋਇਆ ਰਿਲੀਜ਼, ਜਾਣੋ ਕੀ ਹੈ ਖਾਸ ? appeared first on Daily Post Punjabi.



source https://dailypost.in/news/entertainment/pollywood/gippy-grewals-movie-shaava-ni/
Previous Post Next Post

Contact Form