ਕਿਸਾਨੀ ਅੰਦੋਲਨ ਨੂੰ ਸਮਰਪਿਤ ਭੇਟ ਵੱਜੋਂ ਜ਼ਮੀਨ ਦੇ ਦਾ ਪ੍ਰਸਤਾਵ

ਨਰੋਆ ਪੰਜਾਬ ਸੰਸਥਾ ਦੇ ਸਰਪ੍ਰਸਤ ਬਰਜਿੰਦਰ ਸਿੰਘ ਹੁਸੈਨਪੁਰ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਸੰਘਰਸ਼ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇ ਤੇ ਜੇ ਇਹ ਯਾਦਗਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਣਾਈ ਜਾਂਦੀ ਹੈ ਤਾਂ ਯਾਦਗਾਰ ਲਈ ਜ਼ਮੀਨ ਉਹ ਸੇਵਾ ਦੇ ਰੂਪ ਵਿੱਚ ਦੇ ਦੇਣਗੇ। ਸ੍ਰੀ ਹੁਸੈਨਪੁਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਖਿਲਾਫ ਚੱਲ ਰਿਹਾ ਸੰਘਰਸ਼ ਪੂਰੀ ਦੁਨੀਆਂ ਵਿੱਚ ਆਪਣੀ ਪਛਾਣ ਸਥਾਪਤ ਕਰ ਗਿਆ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਸੱਤ ਸੌ ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੇ ਸ਼ਹੀਦੀਆਂ ਦਿੱਤੀਆਂ ਹਨ। ਇਸ ਮਹਾਨ ਸੰਘਰਸ਼ ਤੇ ਇਨ੍ਹਾਂ ਕੁਰਬਾਨੀਆਂ ਨੂੰ ਯਾਦ ਰੱਖਣ ਹਿਤ ਇੱਕ ਵਿਲੱਖਣ ਤੇ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਦੀ ਲੋੜ ਹੈ, ਜਿਸ ਤੋਂ ਨਾ ਸਿਰਫ਼ ਪੰਜਾਬ ਜਾਂ ਭਾਰਤ,ਸਗੋਂ ਪੂਰੀ ਦੁਨੀਆਂ ਦੇ ਲੋਕ ਪ੍ਰੇਰਨਾ ਲੈ ਸਕਣ।

Offer of land to establish
Offer of land to establish

ਸ੍ਰੀ ਹੁਸੈਨਪੁਰ ਨੇ ਸੁਝਾਅ ਦਿੱਤਾ ਕਿ ਇਸ ਯਾਦਗਾਰ ਵਿੱਚ ਕਿਸਾਨ ਸੰਘਰਸ਼ ਦੇ ਹਰ ਪਹਿਲੂ ਨੂੰ ਚਿੱਤਰਕਾਰੀ, ਕਿਤਾਬੀ ਤੇ ਡਿਜੀਟਲ ਰੂਪ ਵਿੱਚ ਪੇਸ਼ ਕਰ ਕੇ ਸੰਭਾਲਿਆ ਜਾਵੇ, ਦੇਸ਼ ਦੇ ਹਰ ਪਿੰਡ ਤੋਂ ਮਿੱਟੀ ਤੇ ਹੋਰ ਸਾਮਾਨ ਲਿਆ ਕੇ ਵਰਤਿਆ ਜਾਵੇ ਤਾਂ ਜੋ ਕਿਸਾਨ-ਮਜ਼ਦੂਰ ਏਕਤਾ ਦੀ ਸਦੀਵੀ ਸਾਂਝ ਦਾ ਪ੍ਰਗਟਾਵਾ ਹੋ ਸਕੇ ਤੇ ਇਸ ਕੰਮ ਵਿੱਚ ਮੁਹਰੈਲ ਭੂਮਿਕਾ ਨਿਭਾਉਣ ਵਾਲਿਆਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ।

ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”

The post ਕਿਸਾਨੀ ਅੰਦੋਲਨ ਨੂੰ ਸਮਰਪਿਤ ਭੇਟ ਵੱਜੋਂ ਜ਼ਮੀਨ ਦੇ ਦਾ ਪ੍ਰਸਤਾਵ appeared first on Daily Post Punjabi.



Previous Post Next Post

Contact Form