ਆਪਣੀ ਆਉਣ ਵਾਲੀ ਫਿਲਮ ‘ਦਿ ਮੈਟਰਿਕਸ ਰੀਸਰੱਕਸ਼ਨਜ਼’ ਦੇ ਪ੍ਰਚਾਰ ਵਿੱਚ ਰੁੱਝੀ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਇੱਕ ਮੀਡੀਆ ਅਦਾਰੇ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਉਸ ਨੂੰ ‘ਨਿੱਕ ਜੋਨਸ ਦੀ ਪਤਨੀ’ ਦੱਸੇ ਜਾਣ ‘ਤੇ ਭੜਕ ਗਈ। ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਨਿਊਜ਼ ਰਿਪੋਰਟ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਹੀ ਕਿ ਅੱਜ ਵੀ ਔਰਤਾਂ ਨਾਲ ਅਜਿਹਾ ਕਿਉਂ ਹੁੰਦਾ ਹੈ? ਹਾਲਾਂਕਿ ਅਦਾਕਾਰਾ ਨੇ ਮੀਡੀਆ ਅਦਾਰੇ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਉਸ ਨੇ ਆਖਿਆ, ‘ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੈਂ ਸਭ ਤੋਂ ਮਸ਼ਹੂਰ ਫਿਲਮ ਫਰੈਂਚਾਈਜ਼ ਵਿੱਚੋਂ ਇੱਕ ਦਾ ਪ੍ਰਚਾਰ ਕਰ ਰਹੀ ਹਾਂ ਪਰ ਹਾਲੇ ਵੀ ਮੈਨੂੰ ਕਿਸੇ ਦੀ ਪਤਨੀ ਦੇ ਵਜੋਂ ਜਾਣਿਆ ਜਾ ਰਿਹਾ ਹੈ।’ ਉਸ ਨੇ ਆਖਿਆ, “ਕਿਰਪਾ ਕਰਕੇ ਦੱਸਿਆ ਜਾਵੇ ਕਿ ਹਾਲੇ ਵੀ ਔਰਤਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ? ਕੀ ਮੈਨੂੰ ਆਪਣੇ ਬਾਇਓ ‘ਚ ਆਈਐੱਮਡੀਬੀ ਜੋੜਨਾ ਚਾਹੀਦਾ ਹੈ ?” ਅਦਾਕਾਰਾ ਨੇ ਪੋਸਟ ਨੂੰ ਨਿੱਕ ਜੋਨਸ ਨਾਲ ਵੀ ਟੈਗ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ‘ਨਿੱਕ ਜੋਨਸ ਦੀ ਪਤਨੀ’ ਕਹਿਣ ‘ਤੇ ਭੜਕੀ ਪ੍ਰਿਯੰਕਾ ਚੋਪੜਾ appeared first on Daily Post Punjabi.