ਕੀ ਕਾਂਗਰਸ ਦਾ ਹੱਥ ਫੜਨ ਤੋਂ ਬਾਅਦ ਚੋਣ ਅਖਾੜੇ ‘ਚ ਉਤਰੇਗਾ ਸਿੱਧੂ ਮੂਸੇਵਾਲਾ ?

ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਵੱਡਾ ਧਮਾਕਾ ਹੋਇਆ ਹੈ। ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।

sidhu moosewala joins congress
sidhu moosewala joins congress

CM ਚੰਨੀ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਮੌਜੂਦਗੀ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਕੀ ਹੁਣ ਸਿੱਧੂ ਵਿਧਾਇਕ ਲਈ ਚੋਣ ਲੜਨਗੇ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ ਜਾ ਨਹੀਂ ? ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸਿੱਧੂ ਮੂਸੇ ਵਾਲੇ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਇੱਕ ਵੱਡਾ ਸਿਆਸੀ ਧਮਾਕਾ ਕੀਤਾ ਹੈ।

ਇਹ ਵੀ ਪੜ੍ਹੋ : ਗਾਇਕ ਮੂਸੇਵਾਲਾ ‘ਤੇ ਚੱਲ ਰਹੇ ਕੇਸਾਂ ‘ਤੇ ਬਿਨਾਂ ਜਵਾਬ ਦਿੱਤੇ ਨਿਕਲੇ CM ਚੰਨੀ, ਸਿੱਧੂ ਬੋਲੇ- ‘ਫੈਸਲਾ ਲੋਕ ਕਰਨਗੇ’

ਸਿਆਸੀ ਚਰਚਾ ਅਨੁਸਾਰ 28 ਸਾਲਾ ਪੰਜਾਬੀ ਗਾਇਕ ਅਤੇ ਅਦਾਕਾਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਜਾਂ ਮੌੜ ਮੰਡੀ ਤੋਂ ਚੋਣ ਲੜ ਸਕਦਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਦੀ ਰਾਜਨੀਤੀ ਲਈ ਕ੍ਰਾਂਤੀਕਾਰੀ ਦਿਨ ਹੈ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਕੀ ਕਾਂਗਰਸ ਦਾ ਹੱਥ ਫੜਨ ਤੋਂ ਬਾਅਦ ਚੋਣ ਅਖਾੜੇ ‘ਚ ਉਤਰੇਗਾ ਸਿੱਧੂ ਮੂਸੇਵਾਲਾ ? appeared first on Daily Post Punjabi.



source https://dailypost.in/news/punjab/congress-party-punjab/sidhu-moosewala-joins-congress/
Previous Post Next Post

Contact Form