ਇਸ ਸਿੰਘ ਦੇ ਜਜ਼ਬੇ ਨੂੰ ਸਲਾਮ, ਦੋਵੇਂ ਬਾਹਾਂ ਨਹੀਂ ਪਰ ਚੈਂਪੀਅਨਸ਼ਿਪ ‘ਚ ਰੌਸ਼ਨ ਕਰ ਦਿੱਤਾ ਦੇਸ਼ ਦਾ ਨਾਮ

ਮੰਜ਼ਿਲਾ ਉਨ੍ਹਾਂ ਨੂੰ ਹੀ ਮਿਲਦੀਆਂ ਨੇ ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁੱਝ ਨਹੀਂ ਹੁੰਦਾ ਹੌਂਸਲਿਆ ਨਾਲ ਉੱਡਾਣ ਹੁੰਦੀ ਹੈ। ਇਹ ਕਹਾਵਤ ਪੂਰੀ ਤਰਾਂ ਢੁੱਕਦੀ ਹੈ ਪੈਰਾਲੰਪਿਕ ਖਿਡਾਰੀ ਚੰਨਦੀਪ ਸਿੰਘ ‘ਤੇ।

chandeep singh bags a silver medal
chandeep singh bags a silver medal

ਪੈਰਾਲੰਪਿਕ ਦੀ ਸਫਲਤਾ ਤੋਂ ਬਾਅਦ, ਭਾਰਤ ਦੁਨੀਆ ਭਰ ਵਿੱਚ ਕਈ ਹੋਰ ਪੈਰਾਲੰਪਿਕ ਟੂਰਨਾਮੈਂਟਾਂ ਵਿੱਚ ਵੀ ਆਪਣਾ ਦਬਦਬਾ ਜਾਰੀ ਰੱਖ ਰਿਹਾ ਹੈ। ਹਾਲ ਹੀ ਵਿੱਚ, ਚੰਨਦੀਪ ਸਿੰਘ ਨੇ 9ਵੀਂ ਵਿਸ਼ਵ ਪੈਰਾ-ਤਾਈਕਵਾਂਡੋ ਚੈਂਪੀਅਨਸ਼ਿਪ 2021, ਇਸਤਾਂਬੁਲ, ਤੁਰਕੀ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਚੰਨਦੀਪ ਨੇ 12 ਦਸੰਬਰ ਨੂੰ ਸਮਾਪਤ ਹੋਏ ਟੂਰਨਾਮੈਂਟ ‘ਚ ਪੁਰਸ਼ ਪਲੱਸ 80 ਕਿਲੋਗ੍ਰਾਮ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਚਾਂਦੀ ਦਾ ਤਗਮਾ ਜਿੱਤਣ ਦੇ ਨਾਲ ਹੀ ਚੰਨਦੀਪ ਸਿੰਘ ਜੰਮੂ-ਕਸ਼ਮੀਰ ਤੋਂ ਉੱਠ ਕੇ ਵਿਸ਼ਵ ਪਲੇਟਫਾਰਮ ‘ਤੇ ਇੰਨਾ ਵਧੀਆ ਸਥਾਨ ਹਾਸਿਲ ਕਰਨ ਵਾਲਾ ਭਾਰਤ ਦਾ ਇੱਕੋ ਇੱਕ ਪੈਰਾ ਅਥਲੀਟ ਬਣ ਗਿਆ ਹੈ। ਇੰਨਾਂ ਹੀ ਨਹੀਂ ਚੰਨਦੀਪ ਨੇ ਪੈਰਾ-ਤਾਈਕਵਾਂਡੋ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਲਗਾਤਾਰ ਦੂਜੀ ਵਾਰ ਚਾਂਦੀ ਦਾ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਚਨਦੀਪ ਸਿੰਘ ਨੇ ਆਪੇਨ ਨਾਲ 11 ਸਾਲ ਦੀ ਉਮਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਆਪਣੀਆਂ ਦੋਵੇਂ ਬਾਹਾਂ ਗਵਾ ਦਿੱਤੀਆਂ ਸੀ, ਪਰ ਉਨ੍ਹਾਂ ਨੇ ਹਿੰਮਤ ਅਤੇ ਹੌਂਸਲਾ ਨਹੀਂ ਹਾਰਿਆ।

ਇਹ ਵੀ ਪੜ੍ਹੋ : ‘2024 ‘ਚ ਫਿਰ ਹੋਵੇਗਾ ‘ਖੇਲਾ’, ਮੈਂ ਪੂਰੇ ਦੇਸ਼ ‘ਚ BJP ਨੂੰ ਹਾਰਦੇ ਹੋਏ ਦੇਖਣਾ ਚਾਹੁੰਦੀ ਹਾਂ’ : ਮਮਤਾ ਬੈਨਰਜੀ

ਇਸ ਉਪਲੱਬਧੀ ਦੇ ਨਾਲ ਹੀ ਚੰਨਦੀਪ ਸਿੰਘ ਅਜਿਹਾ ਕਾਰਨਾਮਾ ਕਰਨ ਵਾਲਾ ਪਹਿਲਾ ਖਿਡਾਰੀ ਵੀ ਬਣ ਗਿਆ ਹੈ। 22 ਸਾਲਾਂ ਚੰਨਦੀਪ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪੈਰਾ-ਐਥਲੀਟ ਹੈ। ਸਕੇਟਿੰਗ ਅਤੇ ਤੈਰਾਕੀ ਤੋਂ ਲੈ ਕੇ ਤਾਈਕਵਾਂਡੋ ਤੱਕ, ਚੰਨਦੀਪ ਕੋਲ ਕਈ ਤਰ੍ਹਾਂ ਦੀਆਂ ਪ੍ਰਤਿਭਾਵਾਂ ਹਨ। ਉਸ ਕੋਲ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਵੀ ਹੈ। ਚੰਨਦੀਪ ਇੱਕ ਰਾਸ਼ਟਰੀ ਪੱਧਰ ਦਾ ਸਕੇਟਰ ਵੀ ਹੈ ਅਤੇ ਇੱਕ ਪ੍ਰਭਾਵਸ਼ਾਲੀ 13.95 ਸਕਿੰਟ ਵਿੱਚ ਸਭ ਤੋਂ ਤੇਜ਼ 100 ਮੀਟਰ ਪੈਰਾ-ਸਕੇਟਿੰਗ ਦਾ ਵਿਸ਼ਵ ਰਿਕਾਰਡ ਵੀ ਚੰਨਦੀਪ ਦੇ ਨਾਮ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਇਸ ਸਿੰਘ ਦੇ ਜਜ਼ਬੇ ਨੂੰ ਸਲਾਮ, ਦੋਵੇਂ ਬਾਹਾਂ ਨਹੀਂ ਪਰ ਚੈਂਪੀਅਨਸ਼ਿਪ ‘ਚ ਰੌਸ਼ਨ ਕਰ ਦਿੱਤਾ ਦੇਸ਼ ਦਾ ਨਾਮ appeared first on Daily Post Punjabi.



source https://dailypost.in/news/sports/chandeep-singh-bags-a-silver-medal/
Previous Post Next Post

Contact Form