ਲਖੀਮਪੁਰ : ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਪਰਚਾ, ਅਦਾਲਤ ਵੱਲੋਂ ਪਟੀਸ਼ਨ ਖਾਰਜ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਖਿਲਾਫ ਕਤਲ ਕੇਸ ਦਾ ਪਰਚਾ ਨਹੀਂ ਦਰਜ ਹੋਵੇਗਾ। ਸੀ.ਜੇ.ਐੱਮ. ਅਦਾਲਤ ਨੇ ਮਿਸ਼ਰਾ ਖਿਲਾਫ ਕਤਲ ਕੇਸ ਦਰਜ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।

No leaflet will be filed
No leaflet will be filed

ਦੱਸ ਦੇਈਏ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ‘ਚ 3 ਅਕਤੂਬਰ ਨੂੰ ਹਿੰਸਾ ਦੌਰਾਨ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਸਣੇ ਅੱਠ ਲੋਕਾਂ ਦੀ ਮੌਤ ਹੋਈ ਸੀ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

ਪੱਤਰਕਾਰ ਰਮਨ ਦੇ ਭਰਾ ਨੇ ਅਜੈ ਮਿਸ਼ਰਾ ਸਣੇ 14 ਲੋਕਾਂ ਖ਼ਿਲਾਫ਼ ਕੇਸ ਦਰਜ ਕਰਨ ਨੂੰ ਲੈ ਕੇ ਸੀਆਰਪੀਸੀ ਦੀ ਧਾਰਾ 156(3) ਅਧੀਨ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖ਼ਬਰ, ਮਿਲਾਨ ਤੋਂ ਆਏ ਦੋ ਯਾਤਰੀ ਪੌਜ਼ੀਟਿਵ

ਸੀ.ਜੇ.ਐੱਮ. ਅਦਾਲਤ ਨੇ ਇਸ ਮਾਮਲੇ ਵਿੱਚ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਖਾਰਿਜ ਕਰ ਦਿੱਤੀ। ਹਾਲਾਂਕਿ 1 ਦਸੰਬਰ ਨੂੰ ਹੀ ਇਸ ਅਰਜ਼ੀ ‘ਤੇ ਸੁਣਵਾਈ ਹੋ ਗਈ ਸੀ ਪਰ ਅਦਾਲਤ ਨੇ ਇਸ ‘ਤੇ ਫੈਸਲਾ ਬੀਤੇ ਗੱਲ੍ਹ 7 ਦਸੰਬਰ ਨੂੰ ਸੁਣਾਇਆ ਹੈ।

The post ਲਖੀਮਪੁਰ : ਮੰਤਰੀ ਅਜੈ ਮਿਸ਼ਰਾ ਖਿਲਾਫ ਨਹੀਂ ਦਰਜ ਹੋਵੇਗਾ ਪਰਚਾ, ਅਦਾਲਤ ਵੱਲੋਂ ਪਟੀਸ਼ਨ ਖਾਰਜ appeared first on Daily Post Punjabi.



Previous Post Next Post

Contact Form