ਕੁਨੂਰ ਹਾਦਸੇ ‘ਚ ਸ਼ਹੀਦ ਗੁਰਸੇਵਕ ਸਿੰਘ ਦੇ ਘਰ ਸੋਗ ਦਾ ਮਾਹੌਲ, ਦਿਲਾਸਾ ਦੇਣ ਨਹੀਂ ਪੁੱਜਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ

CDS ਬਿਪਿਨ ਰਾਵਤ ਨਾਲ ਬੁੱਧਵਾਰ ਨੂੰ ਹੈਲੀਕਾਪਟਰ ਹਾਦਸੇ ਵਿਚ ਤਰਨਤਾਰਨ ਦੇ ਸਰਹੱਦੀ ਪਿੰਡ ਦੋਦੇ ਸੋਢੀਆ ਦੇ ਰਹਿਣ ਵਾਲੇ ਨਾਇਕ ਗੁਰਸੇਵਕ ਸਿੰਘ ਦੇ ਘਰ ਸੋਗ ਦਾ ਮਾਹੌਲ ਛਾਇਆ ਰਿਹਾ। ਸ਼ਹੀਦ ਹੋਣ ਦੀ ਖਬਰ ਮਿਲਦੇ ਹੀ ਉਸ ਦੇ ਘਰ ਸ਼ੁੱਕਰਵਾਰ ਸਵੇਰ ਤੋਂ ਹੀ ਰਿਸ਼ਤੇਦਾਰਾਂ ਦਾ ਤਾਂਤਾ ਲੱਗਾ ਰਿਹਾ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਦਿਲਾਸਾ ਦੇਣ ਲਈ ਨਹੀਂ ਪੁੱਜਾ।

पिता की फोटो देखते शहीद गुरसेवक सिंह के बच्चे। - Dainik Bhaskar

ਸ਼ਹੀਦ ਗੁਰਸੇਵਕ ਦਾ ਪੁੱਤਰ ਗੁਰਫਤਿਹ (4), ਧੀਆਂ ਸਿਮਰਤ (7) ਅਤੇ ਗੁਰਲੀਨ (6) ਪਿਤਾ ਦੀ ਸ਼ਹਾਦਤ ਦਾ ਪਤਾ ਲੱਗਣ ਤੋਂ ਬਾਅਦ ਵਾਰ-ਵਾਰ ਨਾਇਕ ਦੀ ਫੋਟੋ ਦੇਖ ਕੇ ਰੋਣ ਲੱਗਦੇ ਹਨ। ਨਾਇਕ ਗੁਰਸੇਵਕ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ ਵਿਚ ਸੋਗ ਛਾ ਗਿਆ, ਜਿਸ ਕਿਸੇ ਨੂੰ ਵੀ ਪਤਾ ਲੱਗਾ ਉਹ ਹੈਰਾਨ ਰਹਿ ਗਿਆ। ਪਿੰਡ ਵਾਸੀ ਪੀੜਤ ਪਰਿਵਾਰ ਨੂੰ ਦਿਲਾਸਾ ਦਿੰਦੇ ਰਹੇ। ਪਿੰਡ ਵਾਸੀਆਂ ਨੇ ਕਿਹਾ ਕਿ ਦੇਸ਼ ਲਈ ਸ਼ਹੀਦ ਹੋਣ ‘ਤੇ ਉਨ੍ਹਾਂ ਨੂੰ ਗੁਰਸੇਵਕ ‘ਤੇ ਮਾਣ ਹੈ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

ਗੌਰਤਲਬ ਹੈ ਕਿ ਸ਼ਹੀਦ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ। ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਫਿਲਹਾਲ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਰੱਖਿਆ ਗਿਆ ਹੈ। ਡੀਐਨਏ ਟੈਸਟ ਲਈ ਪਰਿਵਾਰਾਂ ਦੇ ਸੈਂਪਲ ਲਏ ਗਏ ਹਨ। ਦਿੱਲੀ ਤੋਂ ਫ਼ੌਜ ਦੇ ਦੋ ਜਵਾਨ ਗੁਰਸੇਵਕ ਸਿੰਘ ਦੇ ਘਰ ਪੁੱਜੇ ਸਨ। ਜੋ ਸ਼ਹੀਦ ਗੁਰਸੇਵਕ ਦੇ ਪਿਤਾ ਦੇ ਖੂਨ ਦੇ ਨਮੂਨੇ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ।

The post ਕੁਨੂਰ ਹਾਦਸੇ ‘ਚ ਸ਼ਹੀਦ ਗੁਰਸੇਵਕ ਸਿੰਘ ਦੇ ਘਰ ਸੋਗ ਦਾ ਮਾਹੌਲ, ਦਿਲਾਸਾ ਦੇਣ ਨਹੀਂ ਪੁੱਜਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ appeared first on Daily Post Punjabi.



source https://dailypost.in/latest-punjabi-news/mourning-atmosphere-at/
Previous Post Next Post

Contact Form