ਤਿੰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਦਿੱਲੀ ਸਰਹੱਦ ‘ਤੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦੀ ਗਿਣਤੀ ਘੱਟਣੀ ਸ਼ੁਰੂ ਹੋ ਗਈ ਹੈ। ਇਸ ਦੇ ਸੰਕੇਤ ਐਤਵਾਰ ਨੂੰ ਉਦੋਂ ਦਿਖਣੇ ਸ਼ੁਰੂ ਹੋਏ ਜਦੋਂ ਰਾਤ ਕਰੀਬ 8.30 ਵਜੇ 30 ਤੋਂ 40 ਨਿਹੰਗ ਸਿੰਘਾਂ ਦਾ ਜੱਥਾ ਸਿੰਘੂ ਬਾਰਡਰ ਤੋਂ ਪੰਜਾਬ ਦੇ ਗੁਰਦਾਸਪੁਰ ਜਾਣ ਲਈ ਰਵਾਨਾ ਹੋਇਆ। ਕਰੀਬ 12 ਨਿਹੰਗ ਸਿੰਘ ਆਪਣੇ ਘੋੜੇ ‘ਤੇ ਸਵਾਰ ਹੋ ਕੇ ਰਵਾਨਾ ਹੋਏ ਹਨ। ਬਾਬਾ ਮਾਨ ਸਿੰਘ ਡੇਰਾ ਜੱਥੇਦਾਰ ਗੁਰਦਾਸਪੁਰ ਪੰਜਾਬ ਦੇ ਨਿਹੰਗ ਸਿੰਘਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਇਹ ਗੁਰਦਾਸਪੁਰ ਦੇ ਬਟਾਲਾ ਸਥਿਤ ਗੁਰੂ ਨਾਨਕ ਸੇਵਾ ਦਲ ਨਾਲ ਸਬੰਧਤ ਡੇਰੇ ਦੇ ਨਿਹੰਗਾਂ ਦਾ ਸਮੂਹ ਹੈ।
ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਪੰਜਾਬ ਲਈ ਰਵਾਨਾ ਹੋ ਰਹੇ ਹਨ। ਕਿਸਾਨ ਜੱਥੇਬੰਦੀਆਂ ਦੇ ਸੂਤਰਾਂ ਮੁਤਾਬਕ ਕੱਲ੍ਹ ਸਿੰਘੂ ਸਰਹੱਦ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਵਾਪਸ ਮੁੜਨ ਬਾਰੇ ਵਿਚਾਰ ਕਰ ਰਹੀਆਂ ਸਨ। ਮੀਟਿੰਗ ਦੌਰਾਨ ਕੁੱਝ ਆਗੂਆਂ ਨੇ ਕਿਹਾ ਕਿ ਜੋ ਕਿਸਾਨ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ ਪਰ ਜੇਕਰ ਕਈ ਜੱਥੇਬੰਦੀਆਂ ਇਕੱਠੇ ਅੰਦੋਲਨ ਛੱਡਦੀਆਂ ਹਨ ਤਾਂ ਅੰਦੋਲਨ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ, ਇਸ ਲਈ ਹੌਲੀ-ਹੌਲੀ ਕੁੱਝ ਦਿਨਾਂ ਦੌਰਾਨ ਘਰ ਵਾਪਸੀ ਕੀਤੀ ਜਾਵੇ।
ਦੱਸ ਦੇਈਏ ਕਿ ਹੁਣ ਕਿਸਾਨ ਜੱਥੇਬੰਦੀਆਂ ਐੱਮਐੱਸਪੀ ਦੀ ਗਾਰੰਟੀ, ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਅੰਦੋਲਨ ਕਰ ਰਹੀਆਂ ਹਨ। ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੁਆਵਜ਼ਾ ਅਤੇ ਗਾਰੰਟੀ ਨਹੀਂ ਮਿਲਦੀ, ਉਦੋਂ ਤੱਕ ਉਹ ਨਹੀਂ ਹਟਣਗੇ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
The post ਕਿਸਾਨ ਅੰਦੋਲਨ: ਸਿੰਘੂ ਬਾਰਡਰ ਤੋਂ 40 ਨਿਹੰਗ ਸਿੰਘਾਂ ਦਾ ਜੱਥਾ ਗੁਰਦਾਸਪੁਰ ਲਈ ਹੋਇਆ ਰਵਾਨਾ appeared first on Daily Post Punjabi.